ਭਾਗ 19 ਬਦਲਦੇ ਰਿਸ਼ਤੇ


ਕੁੜੀ ਦੀ ਮੇਹਰਬਾਨੀ ਨਾਲ ਸਾਰਾ ਟੱਬਰ ਕਨੇਡਾ ਆ ਰਿਹਾ ਸੀ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com

ਸੁੱਖੀ ਦੇ ਦੋ ਭਰਾਵਾਂ, ਤਿੰਨ ਭੈਣਾਂ, ਮੰਮੀ-ਡੈਡੀ ਨੂੰ ਕਨੇਡਾ ਵਿੱਚ ਆਉੇਣ ਦਾ ਵੀਜਾ ਲੱਗ ਗਿਆ ਸੀ। ਸੁੱਖੀ ਦੇ ਡੈਡੀ ਨੇ ਪਿੰਡੋਂ ਫੋਨ ਕੀਤਾ। ਉਸ ਨੇ ਕਿਹਾ, " ਸੁੱਖੀ ਕਨੇਡਾ ਦਾ ਵੀਜਾ ਮਿਲਣ ਦਾ ਕੀ ਫੈਇਦਾ ਹੈ? ਜ਼ਹਿਰ ਖਾਣ ਨੂੰ ਤਾਂ ਪੈਸਾ ਨਹੀਂ ਹੈ। " " ਡੈਡੀ ਪੈਸਿਆਂ ਦਾ ਫਿਕਰ ਨਾਂ ਕਰੋ। ਜਿੰਨੇ ਵੀ ਵੱਧ ਤੋਂ ਵੱਧ ਹੋ ਸਕੇ, ਮੈਂ ਡਾਲਰ ਭੇਜ ਦੇਵਾਂਗੀ। ਜਿਸ ਦਿਨ ਦੀਆਂ ਸਸਤੀਆਂ ਸੀਟਾਂ ਮਿਲਦੀਆਂ ਹਨ। ਉਸ ਦਿਨ ਦੀਆਂ ਬੁੱਕ ਕਰ ਦੇਵੋ। ਅੰਮ੍ਰਿਤਸਰ ਦੀ ਥਾਂ ਦਿੱਲੀ ਤੋਂ ਆਉਣਾਂ ਸਸਤਾ ਪਵੇਗਾ। " " ਸੁੱਖੀ ਦਿੱਲੀ ਦਾ ਸਫ਼਼ਰ ਬਹੁਤ ਹੈ। ਅੰਮ੍ਰਿਤਸਰ ਜਾਂਣ ਨੂੰ ਮਸਾਂ ਦੋ ਘੰਟੇ ਲੱਗਦੇ ਹਨ। " " ਜੇ ਚਾਰ ਘੰਟੇ ਹੋਰ ਸਫ਼ਰ ਕਰਕੇ, ਇੱਕ ਬੰਦੇ ਦਾ 15 ਹਜ਼ਾਰ ਬਚਦਾ ਹੈ। 7 ਬੰਦਿਆਂ ਦਾ ਇੱਕ ਲੱਖ ਤੋਂ ਉਤੇ ਬੱਣਦਾ ਹੈ। " " ਸੁੱਖੀ ਮਾੜੀ-ਮਾੜੀ ਗੱਲ ਪਿਛੇ ਪੈਸਿਆਂ ਨੂੰ ਖ਼ੱਰਚਣ ਲਈ ਪਿਛੇ ਨਹੀਂ ਹੱਟੀਦਾ। " " ਜੇ ਤੁਹਾਡੇ ਕੋਲ ਇੰਨੇ ਪੈਸੇ ਹਨ। ਮੇਰੇ ਤੋਂ ਕਿਉਂ ਮੰਗਦੇ ਹੋ? ਜੇ ਮੇਰੇ ਤੋਂ ਪੈਸੇ ਚਾਹੀਦੇ ਹਨ। ਉਵੇਂ ਕਰਨਾਂ ਪਵੇਗਾ। ਜਿਵੇਂ ਮੈਂ ਕਹਿੰਦੀ ਹਾਂ। ਕਨੇਡਾ ਵਿੱਚ ਰਹਿ ਕੇ, ਪੈਸੇ ਸੋਚ ਕੇ ਵਰਤਣੇ ਪੈਂਦੇ ਹਨ। ਇੱਕ-ਇੱਕ ਪੈਸਾ-ਪੈਸਾ ਬਚਾਉਣਾਂ ਆ ਗਿਆ। "


ਸੁੱਖੀ ਦੀ ਮੰਮੀ ਨੇ ਫੋਨ ਫੜ ਲਿਆ ਸੀ। ਉਸ ਨੇ ਕਿਹਾ, " ਸੁੱਖੀ ਤੂੰ ਫਿਕਰ ਨਾਂ ਕਰ। ਜਿਵੇਂ ਤੂੰ ਕਹੇਂਗੀ ਉਵੇ ਕਰਾਂਗੇ। ਅਜੇ ਸਮਾਂਨ ਵੀ ਖ੍ਰੀਦਣਾਂ ਹੈ। ਪੈਸੇ ਛੇਤੀ ਭੇਜ ਦੇਵੀ। ਦੱਸ ਤੁਸੀਂ ਕੀ ਮਗਾਉਣਾਂ ਹੈ? " " ਤੁਸੀਂ ਪਾਉਣ ਵਾਲੇ ਕੱਪੜੇ ਚੱਜ ਦੇ ਸਿਲਵਾ ਲੈਣੇ। ਸਾਰਾ ਕੁੱਝ ਇਥੇ ਵੀ ਮਿਲੀ ਜਾਂਦਾ ਹੈ। " " ਸੁੱਖੀ ਤੂੰ ਦੱਸ ਤੈਨੂੰ, ਗੈਰੀ ਤੇ ਤੇਰੀ ਸੱਸ ਨੂੰ ਕੀ ਕੋਈ ਟੂੰਮ-ਛੱਲਾ ਬੱਣਵਾਂ ਲਈਏ? ਉਸ ਹਿਸਾਬ ਨਾਲ ਹੋਰ ਪੈਸੇ ਭੇਜ ਦੇਵੀ। " " ਤੁਸੀਂ ਆਪ ਹੀ ਕਨੇਡਾ ਪਹੁੰਚ ਜਾਵੋ। ਵਾਹ ਮੇਰੀ ਮਾਂ ਵਾਹ, ਕੱਖ ਪੱਲੇ ਨਹੀਂ ਹੈ। ਫੜਾਂ ਮਾਰਨ ਦੀ ਆਦਤ ਨਹੀਂ ਜਾਂਦੀ। ਕੱਪੜੇ ਸਮਾਉਣ ਲਈ ਪੈਸੇ ਨਹੀਂ ਹਨ। ਦੂਜੇ ਲੋਕਾਂ ਦੇ ਹੱਥ ਖੱਟੇ ਕਰਨ ਨੂੰ ਫਿਰਦੇ ਹੋ। ਮੇਰਾ ਹੀ ਸਿਰ ਮੇਰੀਆਂ ਹੀ ਜੁੱਤੀਆਂ। ਕੀ ਮੇਰੀਆਂ ਇਥੇ ਮਿਲਾਂ ਚੱਲ ਰਹੀਆਂ ਹਨ? ਮੇਰੀ ਖੂਨ ਪਸੀਨੇ ਦੀ ਕਮਾਂਈ ਹੈ। " ਸੁੱਖੀ ਨੇ ਸਾਰੇ ਜਮਾਂ ਕੀਤੇ ਹੋਏ ਪੈਸੇ ਟਿੱਕਟਾਂ ਲਈ ਭੇਜ ਦਿੱਤੇ ਸਨ। ਜਹਾਜ਼ ਦੀ ਟਿੱਕਟ ਤਾਂ ਇੱਕ ਲੈਣੀ ਔਖੀ ਹੈ। ਘਰ ਜ਼ਮੀਨ ਵਿੱਕਣ ਤੋਂ ਬਚ ਗਏ ਸਨ। ਮਾਪਿਆਂ ਨੇ ਸੁੱਖੀ ਦਾ ਗਲ਼ਾਂ ਘੁੱਟ ਕੇ ਨਹੀਂ ਮਾਰਿਆ ਸੀ। ਇਸੇ ਕਰਕੇ ਦਿਆਲੂ ਕੁੜੀ ਦਾ ਘਰ ਵਿੱਚ ਜਨਮ ਹੋਇਆ। ਕੁੜੀ ਦੀ ਮੇਹਰਬਾਨੀ ਨਾਲ ਸਾਰਾ ਟੱਬਰ ਕਨੇਡਾ ਆ ਰਿਹਾ ਸੀ।

ਮਾਪਿਆਂ, ਭੈਣਾਂ-ਭਰਾਵਾਂ ਨੇ ਆਉਣਾਂ ਸੀ। ਸੁੱਖੀ ਨੂੰ ਖੁਸ਼ੀ ਵੀ ਸੀ। ਸੁੱਖੀ ਨੂੰ ਹੋਰ ਵੀ ਛੋਟੇ-ਛੋਟੇ ਕੰਮ ਆ ਗਏ ਸਨ। ਘਰ ਦੀਆਂ ਚੀਜ਼ਾਂ ਰਜਾਈਆਂ, ਕੰਬਲ, ਸਿਰਹਾਣੇ ਖ੍ਰੀਦਣੇ ਪੈ ਗਏ ਸਨ। ਬੇਸਮਿੰਟ ਵਿੱਚ ਤਿੰਨ ਬਿਡ ਨਵੇਂ ਲਿਆ ਕੇ ਲਾ ਦਿੱਤੇ ਸਨ। ਇੰਨੇ ਬੰਦਿਆਂ ਦੀ ਸਾਂਭ ਸੰਭਾਂਲੀ ਕਾਫ਼ੀ ਜੁੰਮੇਬਾਰੀ ਦਾ ਕੰਮ ਸੀ। ਜਿਸ ਦਿਨ ਆਉਣਾਂ ਸੀ। ਸੁੱਖੀ ਤੇ ਗੈਰੀ ਦੋਨਾਂ ਨੂੰ ਕਾਰਾਂ ਲਿਜਾਣੀਆਂ ਪਈਆਂ। ਇੰਨਾਂ ਸਮਾਨ ਤੇ ਬੰਦੇ ਦੋ ਕਾਰਾਂ ਵਿੱਚ ਹੀ ਆ ਸਕਦੇ ਸਨ। ਸੁੱਖੀ ਦੇ ਘਰ ਵਿੱਚ ਰੌਣਕ ਲੱਗ ਗਈ ਸੀ। ਇੱਕ ਚੁੱਪ ਟੁੱਟ ਗਈ ਸੀ। ਸਾਰੇ ਘਰ ਦਾ ਡਿਸਪਲਨ ਭੰਗ ਹੋ ਗਿਆ ਸੀ। ਕਿਸੇ ਨੂੰ ਸੌਣ ਦੀ ਕਾਹਲ ਨਹੀਂ ਸੀ। ਸਫ਼ਰ ਦਾ ਥਕੇਵਾਂ ਹੋਣ ਕਰਕੇ ਵੀ ਉਹ ਸੌਂ ਨਹੀਂ ਰਹੇ ਸਨ। ਕਿਮ, ਬੋਬ, ਕੈਵਨ ਨੂੰ ਸਵੇਰੇ ਸਕੂਲ ਨਹੀਂ ਜਾਂਣਾਂ ਪੈਣਾਂ ਸੀ। ਸੁੱਖੀ ਸਾਰਿਆਂ ਨੂੰ ਖਾਂਣ ਪਿਲਾਉਣ ਵਿੱਚ ਰੂਝੀ ਹੋਈ ਸੀ। ਰਾਤ ਦੋ ਵਜੇ ਸਾਰੇ ਸੌਂ ਗਏ ਸਨ। ਸਾਰੇ ਘਰ ਦੀਆਂ ਬੱਤੀਆਂ ਦੀਵਾਲੀ ਵਾਂਗ ਜੱਗ ਰਹੀਆਂ ਸਨ। ਸੁੱਖੀ ਨੇ ਸਾਰੇ ਘਰ ਦੀਆਂ ਲਾਈਟਾ ਬੰਦ ਕੀਤੀਆਂ। ਬਿੱਜਲੀ ਦੇ ਬਿੱਲ ਦਾ ਵੀ ਫਿਕਰ ਸੀ।

Comments

Popular Posts