ਭਾਗ 9 ਬਦਲਦੇ ਰਿਸ਼ਤੇ
ਕਿਸੇ ਦੀਆਂ ਗੱਲਾਂ, ਚੂਗਲੀਆਂ ਹੋਰ ਪ੍ਰੇਸ਼ਾਨੀਆਂ ਪੈਦਾ ਕਰਦੀਆਂ ਹਨ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com
ਗੈਰੀ ਦੀ ਕਰਤੂਤ ਦੇਖ਼ ਕੇ, ਸੁੱਖੀ ਕੰਮ ਛੱਡ ਕੇ ਘਰ ਆ ਗਈ ਸੀ। ਖੁਸ਼ੀ ਵਿੱਚ ਹੀ ਬੰਦਾ ਊਛਲਦਾ-ਕੁਦਦਾ ਹੈ। ਸੁੱਖੀ ਦਾ ਮਨ ਉਦਾਸ ਸੀ। ਉਸ ਨੇ ਘਰ ਦਾ ਦਰਵਾਜ਼ਾ ਹੋਲੀ ਜਿਹੇ ਖੋਲਿਆ। ਅੰਦਰ ਵੱੜ ਕੇ, ਹੋਲੀ ਜਿਹੇ ਦਰ ਬੰਦ ਕਰ ਲਿਆ। ਉਸ ਦਾ ਸਿਰ ਦਰਦ ਕਰ ਰਿਹਾ ਸੀ। ਜਿੰਨਾਂ ਅੱਜ ਥੱਕ ਟੁੱਟ ਗਈ ਸੀ। 16 ਘੰਟੇ ਖੜ੍ਹੀ ਲੱਤ ਰਹਿ ਕੇ ਵੀ ਕਦੇ ਨਹੀਂ ਥੱਕੀ ਸੀ। ਰਸੋਈ ਵਿੱਚ ਜਾ ਕੇ, ਉਸ ਵਿੱਚ ਪਾਣੀ ਪੀਣ ਦੀ ਹਿੰਮਤ ਨਹੀਂ ਸੀ। ਉਸ ਨੇ ਪਰਸ ਵਿੱਚੋਂ ਕੱਢ ਕੇ, ਸਿਰ ਦੁੱਖਦੇ ਦੀ ਗੋਲੀ ਥੁੱਕ ਨਾਲ ਲੈ ਲਈ। ਉਹ ਮੂਹਰਲੇ ਗੈਸਟ ਰੂਮ ਵਿੱਚ ਸੋਫ਼ੇ ਉਤੇ ਲੰਬੀ ਪੈ ਗਈ। ਫੈਮਲੀ ਰੂਮ ਵਿੱਚ ਸੀਬੋ ਕੋਲ ਘਰ ਚਾਰ ਗੁਆਂਢਣਾਂ ਬੈਠੀਆਂ ਸਨ। ਉਨਾਂ ਨੂੰ ਸੁੱਖੀ ਦੇ ਆਈ ਦੀ, ਭੋਰਾ ਵਿੜਕ ਨਹੀਂ ਆਈ। ਇੱਕ ਗੁਆਂਢਣ ਭਜਨੋ ਨੇ ਰਸੋਈ ਵਿੱਚ ਜਾ ਕੇ, ਚਾਹ ਬੱਣਾਂ ਕੇ, ਸਾਰੀਆਂ ਨੂੰ ਦੇ ਦਿੱਤੀ। ਉਸ ਨੇ ਕਿਹਾ, " ਤੂੰ ਤਾਂ ਮੇਰੇ ਤੋਂ ਬਹੁਤ ਵੱਡੀ ਹੈ। ਮੇਰੀ ਲਈ ਤੂੰ ਸੀਬੋ ਬੇਬੇ ਲੱਗਦੀ ਹੈ। ਮੈਂ ਤਾਂ ਚਾਹ ਕਰਕੇ ਪਿਲਾ ਰਹੀਂ ਹਾਂ। ਕੀ ਕਦੇ ਤੇਰੀ ਨੂੰਹੁ ਨੇ ਵੀ ਸੇਵਾ ਕੀਤੀ ਹੈ? " ਬਿਸ਼ਨੋਂ ਕੋਲ ਬੈਠੀ ਸੀ। ਉਸ ਨੇ ਕਿਹਾ, " ਕਿਉਂ ਬੱਲ਼ਦੀ ਉਤੇ ਤੇਲ ਪਾਉਂਦੀ ਹੈ। ਸੀਬੋ ਭੈਣ ਤੋਂ ਤਾਂ ਤੂੰ ਪੁੱਛੇ, ਜੇ ਤੇਰੀ ਬਹੂ ਸੇਵਾ ਕਰਦੀ ਹੈ। ਜਦੋਂ ਵੀ ਦੇਖੋ, ਹਮਰ ਕਾਰ ਤੇ ਜਾਂਦੀ, ਆਉਂਦੀ ਹੀ ਦਿਸਦੀ ਹੈ। ਕੀ ਕਦੇ ਤੈਨੂੰ ਤੇ ਤੇਰੇ ਪੁੱਤ ਨੂੰ ਵੀ ਕਾਰ ਵਿੱਚ ਝੂਟਾ ਦਿੰਦੀ ਹੈ? ਸੁਣਿਆ ਹੈ ਪੇਕਿਆਂ ਨੇ ਹਮਰ ਦਿੱਤੀ ਹੈ। " " ਭਜਨੋਂ ਮੇਰਾ ਮੂੰਹ ਨਾਂ ਖੁਲਾ, " ਤੂੰ ਤਾਂ ਆਪ ਆਪਦੇ ਭਰਾ ਤੋਂ ਅੱਧੀ ਜ਼ਮੀਨ ਵੰਡਾ ਲਈ ਹੈ। ਚਾਹੇ 20 ਹਮਰ ਗੱਡੀਆਂ ਖ੍ਰੀਦ ਲਵੇ। ਪਰ ਤੂੰ ਪੈਸਾ ਇੱਕ ਨਹੀਂ ਵਰਤ ਕੇ ਰਾਜੀ। 30 ਸਾਲਾਂਦੀ ਉਹੀ 50 ਸਾਲ ਪੁਰਾਣੇ ਘਰ ਵਿੱਚ ਬੈਠੀ ਹੈਂ। " " ਤੇਰੇ ਘਰ ਵਾਲੇ ਵਾਂਗ, ਬਿਜਨਸ ਵਿੱਚ ਘਾਟਾ ਦਿਖਾ ਕੇ, ਬੈਂਕਾਂ ਨਹੀਂ ਲੁੱਟੀਆਂ। ਤੁਸੀਂ ਹਰ 5 ਸਾਲਾਂ ਪਿਛੋਂ, ਨਵਾਂ ਬਿਜਨਸ ਖੋਲ ਲੈਂਦੇ ਹੋ। ਸਾਲ ਚਲਾ ਕੇ, ਪੂਰਾ ਬਿਜਨਸ ਹੱੜਪ ਕਰ ਲੈਂਦੇ ਹੋ। ਸਾਡੇ ਕੋਲ ਐਸਾ ਪੈਸਾ ਨਹੀਂ ਆਇਆ। ਐਸੀ ਕਮਾਂਈ ਨਾਲ ਚਾਹੇ ਸਾਰੇ ਟੱਬਰ ਦੇ ਨਾਂਮ ਚਾਰ-ਚਾਰ ਘਰ ਲੁਆ ਦੇਈਏ। "
ਇੱਕ ਹੋਰ ਗੁਆਂਢਣ ਕੋਲੇ ਬੈਠੀ ਸੀ। ਇਸ ਨੂੰ ਲੋਕ ਕੌਲੇ ਕੱਛਣੀ ਕਹਿੰਦੇ ਸਨ। ਇਹ ਘਰ-ਘਰ ਤੁਰੀ ਫਿਰਦੀ ਸੀ। ਹਰ ਘਰ ਦੀ ਖ਼ਬਰ ਰੱਖਦੀ ਸੀ। ਇਧਰ-ਉਧਰ ਖ਼ਬਰਾਂ ਦੱਸਦੀ ਸੀ। ਇਸ ਨੇ ਕਿਹਾ, " ਕੋਈ ਚੱਜ ਦੀ ਗੱਲ ਕਰੋ। ਸੀਬੋ ਮੈਂ ਤਾਂ ਕੁੱਝ ਹੋਰ ਵੀ ਸੁਣਿਆ ਹੈ, " ਤੁਹਾਡੇ ਘਰ ਬਹੁਤ ਬਾਰ ਪੁਲੀਸ ਆ ਚੁੱਕੀ ਹੈ। " ਤੇਰੇ ਵੱਡੇ ਪੋਤੇ ਬੋਬ ਤੇ ਪੋਤੀ ਕਿਮ ਨੂੰ ਸੁੱਖੀ ਪੁਲੀਸ ਨੂੰ ਚੁੱਕਾਉਣਾਂ ਚਹੁੰਦੀ ਹੈ। ਸਿਆਣੀ ਬੱਣ ਕੇ ਤੂੰ ਦੋਂਨਾਂ ਨੂੰ ਲੈ ਕੇ ਅਲੱਗ ਹੋਜਾ। " " ਮੇਰੇ ਹੁੰਦਿਆ, ਉਹ ਐਸਾ ਕੁੱਝ ਕਰਨ ਵਿੱਚ ਸਫ਼ਲ ਨਹੀਂ ਹੋ ਸਕਦੀ। ਪੁਲੀਸ ਵਾਲੇ ਉਸੇ ਉਤੇ ਕੇਸ ਪਾ ਦੇਣਗੇ। " ਭਜਨੋਂ ਨੇ ਕਿਹਾ, " ਭੈਣੇ ਤੈਨੂੰ ਨਹੀਂ ਪਤਾ। ਤੇਰੀ ਨੂੰਹੁ ਬਹੁਤ ਹੁਸ਼ਿਆਰ ਹੈ। ਕਿਹੜਾ ਅਸਲੀ ਮਾਂ ਹੈ? ਮਤ੍ਰੇਈ ਹੈ। ਜੇ ਕੁੱਝ ਵੀ ਪੁੱਠ-ਸਿੱਧਾ ਪੁਲੀਸ ਵਾਲਿਆਂ ਨੂੰ ਕਹਿ ਦਿੱਤਾ। ਉਦੋਂ ਹੀ ਬੱਚਿਆਂ ਨੂੰ ਘਰੋਂ ਲੈ ਜਾਂਣਗੇ। ਫਿਰ ਪੱਛਤਾਉਣ ਦਾ ਕੀ ਫੈਇਦਾ ਹੈ? " " ਉਹੀ ਤਾਂ ਮੈਂ ਕਹਿੰਦੀ ਹਾਂ। ਸੁੱਖੀ ਕਿਮ ਤੇ ਬੋਬ ਨੂੰ ਅੱਖੀ ਦੇਖ਼ ਕੇ ਰਾਜੀ ਨਹੀਂ ਹੈ। ਇਹੋ ਜਿਹੀਆਂ ਜਾਦੂਗਰਨੀਆਂ ਹੁੰਦੀਆਂ ਹਨ। ਘਰ ਤਬਾਅ ਕਰ ਦਿੰਦੀਆਂ ਹਨ। ਕਿਤੇ ਬੱਚਿਆਂ ਨੂੰ ਟੂਣਾਂ, ਜਾਦੂ ਨਾਂ ਕਰ ਦੇਵੇ। ਫਿਰ ਆਪਦੇ ਇਸ਼ਾਰਿਆਂ ਉਤੇ ਚਲਾਂਉਂਦੀਆਂ ਹਨ। ਉਨਾਂ ਨੂੰ ਆਪਦੇ ਮਗਰ ਲਾ ਕੇ, ਆਪਦੇ ਹੀ ਨਾਂ ਬੱਣਾਂ ਕੇ ਬੈਠ ਜਾਵੇ। ਤੈਨੂੰ ਠੂਠਾ ਫੜਾ ਦੇਵੇ। ਮੇਰੀ ਮੰਨ ਭਾਗ ਨੂੰ ਲੈ ਕੇ, ਕਿਸੇ ਦੀ ਬੇਸਮਿੰਟ ਵਿੱਚ ਅਲੱਗ ਹੋ ਜਾ। ਸਾਡਾ ਤਾਂ ਕਹਿੱਣ ਦਾ ਫਰਜ਼ ਸੀ। ਬਾਕੀ ਤੇਰੀ ਮਰਜ਼ੀ ਹੈ। "
ਬਿਸ਼ਨੋਂ ਨੇ ਕਿਹਾ, " ਭੈਣੇ ਸੁੱਖੀ ਸਾਰੀ ਦਿਹਾੜੀ ਘਰ ਨਹੀਂ ਵੜਦੀ। ਤੇਰਾ ਮੁੰਡਾ ਵੀ ਉਦਾ ਹੀ ਹੈ। ਅੱਗੇ ਗੋਰੀ ਭੱਜ ਗਈ। ਹੁਣ ਇਹ ਵੀ ਪਤਾ ਨਹੀਂ ਕਿਥੇ ਤੁਰੀ ਫਿਰਦੀ ਹੈ? ਤੂੰ ਦੱਸ ਘਰ ਦਾ ਕੰਮ ਕਿਹੜੇ ਵੇਲੇ ਕਰਦੀ ਹੈ? ਕੰਧਾਂ ਦੇ ਵੀ ਕੰਨ ਹੁੰਦੇ ਹਨ। ਕਿਤੇ ਆ ਹੀ ਨਾਂ ਜਾਵੇ। ਸਾਰੀਆਂ ਦੀਆਂ ਗੁੱਤਾਂ ਪੱਟ ਦੇਵੇਗੀ। " " ਮੇਰਾ ਉਸ ਨੇ ਕਿਹੜਾ ਕੰਮ ਕਰਨਾਂ ਹੈ? ਦੋ-ਦੋ ਜੋਬਾ ਕਰਕੇ, ਪੇਕਿਆਂ ਦਾ ਘਰ ਭਰੀ ਜਾਂਦੀ ਹੈ। " ਭਜਨੋ ਨੇ ਕਿਹਾ, " ਇਹ ਘਰ ਤਾਂ ਸੁੱਖੀ ਹੀ ਚਲਾਉਂਦੀ ਹੈ। ਗੈਰੀ ਤਾਂ ਕਈ-ਕਈ ਦਿਨ ਟੈਕਸੀ ਚਲਾਉਣ ਨਹੀਂ ਜਾਂਦਾ। ਪੀ ਕੇ ਪਿਆ ਰਹਿੰਦਾ ਹੈ। ਬੇਬੇ ਰੱਬ ਝੂਠ ਨਾਂ ਬੁਲਾਵੇ। ਜਦੋਂ ਇਹ ਸੁੱਖੀ ਆਈ ਸੀ। ਤੁਸੀਂ ਬੇਸਮਿੰਟ ਵਿੱਚ ਰਹਿੰਦੇ ਸੀ। ਹੁਣ ਸੁੱਖ ਨਾਲ ਸਾਡੇ ਸਾਰੀਆਂ ਤੋਂ ਵੱਡਾ ਘਰ ਹੈ। " " ਤੁਹਾਡਾ ਪਤਾ ਨਹੀਂ ਲੱਗਦਾ। ਤੁਸੀਂ ਮੇਰੇ ਵੱਲ ਹੋ ਜਾਂ ਬਹੂ ਦੀ ਤਰੀਫ਼ ਕਰਦੀਆਂ ਹੋ। ਹੋਰ ਕੀ ਸੁੱਖੀ ਦਾ ਪਿਉ ਘਰ ਤੋਰੇਗਾ? ਉਸ ਨੂੰ ਮੈਂ ਜੰਮ-ਪਾਲ਼ ਕੇ ਮੁੰਡਾ ਦਿੱਤਾ ਹੈ। ਜੇ ਕੰਮ ਕਰਦੀ ਹੈ। ਕੀ ਲੋਹੜਾ ਆ ਗਿਆ? ਚਾਹ ਕੱਪਾਂ ਵਿੱਚ ਮੁੱਕਣ ਸਾਰ, ਪਾਰਟੀ ਬਦਲ ਗਈ।" " ਬੇਬੇ ਕੀ ਹੁਣ ਤੂੰ ਚਾਹ ਢਿੱਡਾਂ ਵਿੱਚੋੰ ਕੱਢਣੀ ਹੈ? ਸੱਚੀ ਗੱਲ ਹੋ ਜਾਂਦੀ ਹੈ। ਚਾਹ ਵਾਲੇ ਜੂਠੇ ਕੱਪ ਰਸੋਈ ਵਿੱਚ ਰੱਖ ਆਂਵਾਂ। ਕੱਪ ਟੇਬਲ ਉਤੇ ਦੇਖ਼ ਕੇ, ਸੁੱਖੀ ਪੁੱਛੇਗੀ। ਕੌਣ ਆਇਆ ਸੀ? ਕਹੇਂ ਤਾਂ ਧੋ ਵੀ ਦਿੰਦੀ ਹਾਂ। ਪਰ ਚਾਰ ਕੱਪਾਂ ਨਾਲ ਕਿਹੜਾ ਉਹ ਥੱਕਣ ਲੱਗੀ ਹੈ? "
ਸੀਬੋ ਨੇ ਕਿਹਾ, " ਤੁਸੀਂ ਆ ਜਾਂਦੀਆਂ ਹੋ ਮੇਰਾ ਜੀਅ ਲੱਗ ਜਾਂਦਾ ਹੈ। ਇਕੱਲੀ ਤਾਂ ਮੈਂ ਕੰਧਾਂ ਦੇਖ਼ਦੀ ਰਹਿੰਦੀ ਹਾਂ। ਇਹ ਕੰਧਾ ਖਾਂਣ ਨੂੰ ਆਉਂਦੀਆਂ ਹਨ। " " ਭੈਣੇ ਇਕੱਲੀ ਤਾਂ ਲੱਕੜੀ ਵੀ ਬੱਣ ਵਿੱਚ ਨਾਂ ਹੋਵੇ। ਭਾਗ ਬਾਈ ਵੀ ਘਰੇ ਨਹੀਂ ਵੱੜਦਾ। ਇਹ ਲੋਕ ਸੇਵਾ ਤੇ ਹੋ ਗਿਆ। ਗੁਰਦੁਆਰੇ ਦੇਗ਼ ਵੰਡਦਾ ਹੁੰਦਾ ਹੈ। ਆਂਏ ਨਹੀਂ ਪਤਾ ਘਰ ਵਾਲੀ ਇਕੱਲੀ ਹੈ। ਸਵੇਰੇ-ਸਵੇਰੇ ਘਰੋਂ ਨਿੱਕਲ ਜਾਂਦਾ ਹੈ। ਚਾਹ ਵੀ ਗੁਰਦੁਆਰੇ ਜਾ ਕੇ ਪੀਂਦਾ ਹੋਣਾਂ ਹੈ। " " ਗੈਰੀ ਦੇ ਡੈਡੀ ਦੀ ਗੱਲ ਨਾਂ ਪੁੱਛ। ਰਾਤ ਨੂੰ ਸ਼ਰਾਬ ਪੀ ਲੈਂਦਾ ਹੈ। ਮੱਛੀਆਂ, ਮੁਰਗੇ ਖਾਂਦਾ ਹੈ। ਸਾਰੇ ਟੱਬਰ ਨੂੰ ਗਾਲ਼ਾਂ ਕੱਢਦਾ ਹੈ। ਸਵੇਰ ਨੂੰ ਉਪਰ ਦੀ ਗਾਤਰਾ ਪਾ ਕੇ, ਗਿਆਨੀ ਬੱਣ ਜਾਂਦਾ ਹੈ। ਇਸ ਦੀ ਜਿਵੇਂ ਉਮਰ ਵੱਧਦੀ ਜਾਂਦੀ ਹੈ। ਮੌਲੇ ਬਲਦ ਵਾਂਗ ਮਚਲਾ ਹੁੰਦਾ ਜਾਂਦਾ ਹੈ। ਮੈਨੂੰ ਕਹੀ ਜਾਦਾ ਹੈ, " ਕੋਈ ਕੰਮ ਨਹੀਂ ਕਰਦੀ। " ਮੈਨੂੰ ਇਥੇ ਘਰ ਬੈਠਾ ਕੇ, ਆਪ ਬਾਗੀਆਂ ਪਾਉਂਦਾ ਫਿਰਦਾ ਹੈ। " " ਹੁਣ ਤਾਂ ਥੋੜੀ ਰਹਿ ਗਈ ਹੈ। ਸਿਰ ਦੇ ਸਾਂਈ ਨੂੰ ਬਦਨਾਂਮ ਨਾਂ ਕਰ। ਬੁੱਢੇ ਨੂੰ ਘਰ ਬੈਠਾ ਕੇ, ਤੂੰ ਕੀ ਕਰਾਉਣਾਂ ਹੈ? ਜੇ ਰਾਤ ਨੂੰ ਗਾਲ਼ਾਂ ਕੱਢਦਾ ਹੈ। ਦਿਨੇ ਕਿਹੜਾ ਫੁੱਲ ਪਾਵੇਗਾ? ਹੁਣ ਤੱਕ ਤਾਂ ਬੱਲਦ ਵਾਂਗ ਕੰਮ ਨੂੰ ਜੋੜੀ ਰੱਖਿਆ ਹੈ। ਹੁਣ ਤਾਂ ਪੈਨਸ਼ਨ ਹੋਈ ਹੈ। ਅਜ਼ਾਦ ਫਿਰ ਲੈਣਦੇ। ਹੱਸ-ਹੱਸ ਕੇ, ਹਰ ਬੁੜੀ-ਕੁੜੀ ਦਾ ਹਾਲ ਪੁੱਛਦਾ ਰਹਿੰਦਾ ਹੈ। " ਮੈਨੂੰ ਇਸ ਡੱਬੇ ਵਿੱਚ ਤਾੜਿਆ ਹੋਇਆ ਹੈ। ਲੋਕ ਇਸ ਨੂੰ ਘਰ ਕਹਿੰਦੇ ਹਨ। ਮੈਨੂੰ ਡੱਬਾ ਲੱਗਦਾ ਹੈ। ਰੱਬ ਮੇਰਾ ਇਸ ਘਰ ਤੋਂ ਕਦੋਂ ਛੁੱਟਕਾਰਾ ਕਰਾਏਗਾ? ਹੋਰ ਮਹੀਨੇ ਨੂੰ ਮੈਂ ਇੰਡੀਆ ਚਲੀ ਜਾਂਣਾਂ ਹੈ। ਉਥੇ ਚਾਰ ਮਹੀਨੇ ਸੌਖੇ ਲੰਘ ਜਾਂਣਗੇ। "
ਸੁੱਖੀ ਨੂੰ ਬਹੁਤ ਜ਼ੋਰ ਦੀ ਪਿਆਸ ਲੱਗੀ ਹੋਈ ਸੀ। ਉਹ ਡਰਦੀ ਰਸੋਈ ਵਿੱਚ ਨਹੀਂ ਆ ਰਹੀ ਸੀ। ਇੰਨਾਂ ਔਰਤਾਂ ਦੀਆਂ ਗੱਲਾਂ ਹੀ ਇੰਨੀਆਂ ਕੌੜੀਆਂ ਸਨ। ਸੁੱਖੀ ਇੰਨਾਂ ਵਿੱਚ ਬੋਲਣਾਂ ਨਹੀਂ ਚਹੁੰਦੀ ਸੀ। ਨਾਂ ਹੀ ਉਨਾਂ ਦੀ ਸ਼ਕਲ ਦੇਖ਼ਣਾਂ ਚਹੁੰਦੀ। ਵਾਧੂ ਦੀਆਂ ਕੀਤੀਆਂ ਕਿਸੇ ਦੀਆਂ ਗੱਲਾਂ, ਚੂਗਲੀਆਂ ਹੋਰ ਪ੍ਰੇਸ਼ਾਨੀਆਂ ਪੈਦਾ ਕਰਦੀਆਂ ਹਨ। ਜਿਉਂ ਹੀ ਸੁੱਖੀ ਕਿਚਨ ਵਿੱਚ ਆਈ। ਸਾਰੀਆਂ ਔਰਤਾਂ ਹੱਕੀਆਂ-ਬੱਕੀਆਂ ਹੋ ਗਈਆਂ। ਉਹ ਤਾਂ ਖਿਸਕ ਗਈਆਂ। ਸੀਬੋ ਨੇ ਪੁੱਛਿਆ, " ਸੁੱਖੀ ਤੂੰ ਕਦੋਂ ਆਈ? " ਸੁੱਖੀ ਚੁੱਪ ਸੀ। ਉਸ ਨੇ ਪਾਣੀ ਪੀਤਾ। ਖਾਣਾਂ ਬੱਣਾਂਉਣ ਲੱਗ ਗਈ। ਸੀਬੋ ਨੂੰ ਹਰ ਰੋਜ਼ ਦੀ ਤਰਾ ਖਾਣਾਂ ਪਰੋਸ ਕੇ ਦੇ ਦਿੱਤਾ। ਸੀਬੋ ਦਾ ਖਾਂਣਾਂ ਖਾਂਣ ਵੱਲ ਧਿਆਨ ਘੱਟ ਸੀ। ਉਹ ਸੋਚ ਰਹੀ। ਸੁੱਖੀ ਨੇ ਕਿਹੜੀਆਂ-ਕਿਹੜੀਆਂ ਗੱਲਾਂ ਸੁਣੀਆਂ ਹੋਣੀਆਂ ਹਨ? ਉਸ ਦਾ ਦਿਲ ਘਿਰਦਾ ਜਾ ਰਿਹਾ ਸੀ। ਸੀਬੋ ਖਾਂਣਾ ਖਾ ਕੇ, ਉਠ ਕੇ ਬਾਥਰੂਮ ਜਾਂਣ ਹੀ ਲੱਗੀ ਸੀ। ਉਸ ਨੂੰ ਚੱਕਰ ਆ ਗਿਆ। ਸਰੀਰ ਭੂਜੇ ਜਾ ਡਿੱਗਾ। ਸੁੱਖੀ ਨੇ 911 ਫੋਨ ਕਰਕੇ, ਐਬੂਲੈਂਸ ਨੂੰ ਸੱਦਿਆ। ਸੀਬੋ ਨੂੰ ਹੌਸਪੀਟਲ ਲੈ ਕੇ ਜਾਣਾ ਪਿਆ।

Comments
Post a Comment