ਭਾਗ 1 ਬਦਲਦੇ ਰਿਸ਼ਤੇ


ਪਤੀ ਤੋਂ ਚੋਰੀ, ਖੂਨ ਪਸੀਨੇ ਦੀ ਕਮਾਂਈ ਭੇਜਦੀ ਸੀ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com



ਲੋੜ ਸਮੇਂ ਹਰ ਰਿਸ਼ਤਾ ਨੇੜੇ ਲੱਗਦਾ ਹੈ। ਬਗੈਨੇ ਵੀ ਆਪਦੇ ਲੱਗਦੇ ਹਨ। ਲੋੜ ਸਮੇਂ ਸਹਾਰਾ ਦੇਣ ਵਾਲਾ, ਮਦੱਦ ਕਰਨ ਵਾਲ ਰੱਬ ਲੱਗਦਾ ਹੈ। ਜੇ ਕਿਸੇ ਤੱਕ ਕੰਮ ਨਹੀਂ ਹੈ। ਉਹੀ ਬੋਝ ਲੱਗਦਾ ਹੈ। ਜਦੋਂ ਕਿਸੇ ਤੱਕ ਕੋਈ ਮਤਲੱਬ ਨਹੀਂ ਹੁੰਦਾ। ਬੰਦਾ ਉਸ ਦੀ ਕਦਰ ਨਹੀਂ ਕਰਦਾ। ਵੱਡੇ ਛੋਟੇ ਦੀ ਲਿਹਾਜ ਨਹੀਂ ਕਰਦਾ। ਦੁਨੀਆਂ ਨੂੰ ਆਪੋ-ਆਪਣੀ ਪਈ ਹੈ। ਇਹ ਦੁਨੀਆਂ ਦੇ ਬੰਦੇ ਐਸੇ ਹਨ। ਦੂਜੇ ਦਾ ਹੱਕ ਖੋ ਲੈਂਦੇ ਹਨ। ਸ਼ਾਂਤੀ ਭੰਗ ਕਰ ਦਿੰਦੇ ਹਨ। ਇਹ ਸਾਰੇ ਆਪਣੇ ਹੀ ਹੁੰਦੇ ਹਨ। ਨੇੜੇ ਦੇ ਰਹਿੱਣ ਵਾਲੇ ਹੀ ਹੁੰਦੇ ਹਨ। ਆਪਣੇ ਪਰਾਏ, ਕਿਸੇ ਉਤੇ ਅੱਖਾਂ ਮੀਚ ਕੇ ਭਰੋਸਾ ਨਹੀ ਕਰਨਾਂ ਚਾਹੀਦਾ। ਹਰ ਬੰਦਾ ਸਮੇਂ ਨਾਲ ਆਪਣਾਂ ਰੁੱਖ ਹਵਾ ਵਾਂਗ ਬਦਲਦਾ ਹੈ। ਕਈ ਜੁਵਾਨੀ ਵੀ ਆਪਣਿਆਂ ਦੇ ਲੇਖੇ ਲਾ ਦਿੰਦੇ ਹਨ।

ਸੁੱਖੀ ਦਾ ਕਨੇਡਾ ਵਾਲੇ ਮੁੰਡੇ ਨਾਲ ਵਿਆਹ ਗਿਆ ਸੀ। ਕਨੇਡਾ ਆ ਕੇ ਵੀ ਉਸ ਦਾ ਧਿਆਨ ਪਿਛੇ ਵੱਲ ਹੀ ਸੀ। ਉਸ ਨੂੰ ਹਰ ਸਮੇਂ ਇਹੀ ਲੱਗਾ ਰਹਿੰਦਾ ਸੀ। ਆਪਦੇ ਮਾਂ-ਬਾਪ ਨੂੰ ਪੈਸੇ ਭੇਜੇ। ਆਪਦੀਆਂ 3 ਭੈਣਾਂ 2 ਭਰਾਵਾਂ ਨੂੰ ਕਨੇਡਾ ਵਿਚੋਂ ਚੀਜ਼ਾਂ ਭੇਜੇ। ਇਸੇ ਲਾਲਚ ਵਿੱਚ ਆ ਕੇ, ਉਸ ਨੇ ਦੂਗਣਾਂ ਕੰਮ ਸ਼ੁਰੂ ਕਰ ਦਿੱਤਾ। ਸੁੱਖੀ ਨੌਕਰੀ ਕਰਦੀ, ਘਰ ਦੇ ਕੰਮ ਕਰਦੀ ਬਿਲਕੁਲ ਥੱਕਦੀ ਨਹੀਂ ਸੀ। ਜਦੋਂ ਵੀ ਕੋਈ ਜਾਂਣ ਪਛਾਂਣ ਵਾਲਾ ਪਿੰਡ ਨੂੰ ਜਾਂਦਾ ਸੀ। ਉਹ ਉਸ ਨੂੰ ਘਰ ਸੱਦ ਕੇ ਚਾਹ ਪਾਣੀ ਪਿਲਾਉਂਦੀ, ਰੋਟੀ ਖੁਵਾਉਂਦੀ, ਖੂਬ ਸੇਵਾ ਕਰਦੀ ਸੀ। ਉਸ ਲਈ ਗਿਫ਼ਟ ਵੀ ਦਿੰਦੀ। ਫਿਰ ਅੱਗਲੇ ਨੂੰ ਪੁੱਛਦੀ, " ਜੇ ਤੁਸੀਂ ਮੇਰਾ ਸਮਾਨ, ਮੇਰੇ ਪਿੰਡ ਘਰਦਿਆਂ ਤੱਕ ਪਹੁੰਚਾ ਦੇਵੋ। ਬਹੁਤ ਮੇਹਰਵਾਨੀ ਹੋਵੇਗੀ। ਕੀ ਤੁਸੀਂ ਸੈਲਰ ਫੋਨ ਲਿਜਾ ਸਕਦੇ ਹੋ? ਥੋੜੇ ਜਿਹੇ ਕੱਪੜੇ ਵੀ ਹਨ। " ਅੱਗਲਾ ਨਾਂ ਵੀ ਕਰਦਾ। ਫਿਰ ਵੀ ਉਹ ਮਿੰਨਤਾ ਕਰਕੇ, ਕੁੱਝ ਨਾਂ ਕੁੱਝ ਭੇਜ ਹੀ ਦਿੰਦੀ ਸੀ। ਉਸ ਦੇ ਪਤੀ ਗੈਰੀ ਨੂੰ ਇਹ ਵੀ ਪਤਾ ਨਹੀਂ ਸੀ। ਉਹ ਆਪਦੇ ਮਾਂ-ਬਾਪ ਨੂੰ ਪੈਸੇ ਵੀ ਭੇਜਦੀ ਹੈ। ਸੁੱਖੀ ਆਪਦੇ ਪਤੀ ਤੋਂ ਚੋਰੀ, ਖੂਨ ਪਸੀਨੇ ਦੀ ਕਮਾਂਈ ਭੇਜਦੀ ਸੀ। ਇਹ ਵੀ ਇੱਕ ਨਸ਼ਾ ਹੈ। ਆਪਣਿਆਂ ਦੀ ਮਦੱਦ ਕਰਕੇ, ਉਨਾਂ ਨੂੰ ਊਚਾ ਚੱਕਣਾਂ ਚਹੁੰਦੀ ਸੀ। ਬਈ ਲੋਕਾਂ ਵਿੱਚ ਉਨਾਂ ਦਾ ਜੀਵਨ ਵਧੀਆ ਹੋਵੇ।

ਸੁੱਖੀ ਦੀਆਂ ਦੋਂਨੇ ਨੌਕਰੀਆਂ ਕਿਚਨ ਵਿੱਚ ਕੰਮ ਕਰਨ ਦੀਆਂ ਸਨ। ਇੱਕ ਕੰਮ ਉਤੇ ਆਲੂਆਂ ਦੀਆਂ ਫਰਾਂਈਆਂ, ਚਿਕਨ ਤੇ ਫਿਸ਼ ਤੱਲ਼ਦੀ ਸੀ। ਤੇਲ ਦਾ ਤਾਪਮਾਨ ਇੰਨਾ ਕੁ ਹੁੰਦਾ ਸੀ। ਉਸ ਵਿਚੋਂ ਧੂੰਆ ਨਿੱਕਲਦਾ ਸੀ। ਤੇਲ ਦਾ ਛਿੱਟਾ ਪੈਣ ਨਾਲ ਮਾਸ ਆਲੂ ਦੇ ਛਿੱਲਕੇ ਵਾਂਗ ਲੱਥ ਜਾਂਦਾ ਸੀ। ਐਸੀ ਹਾਲਤ ਵਿੱਚ ਸੱਤੇ ਦਿਨ, ਅੱਠ ਘੰਟੇ ਖੜ੍ਹ ਕੇ ਡਿਊਟੀ ਦਿੰਦੀ ਸੀ। ਸੁੱਖੀ ਦੂਜੀ ਨੌਕਰੀ ਉਤੇ ਮੱਕੀ ਦੀਆਂ ਰੋਟੀਆਂ ਵਰਗੀਆਂ ਮੀਟ ਦੀਆਂ ਟਿੱਕੀਆਂ, ਦੋ ਫੁੱਟ ਚੌੜੀ, ਚਾਰ ਫੁੱਟ ਲੰਬੀ ਤੱਵੀ ਉਤੇ ਰਾੜਦੀ ਸੀ। ਉਸ ਤੱਵੀ ਦਾ ਤਾਪਮਾਨ ਰੋਟੀਆਂ ਪੱਕਾਉਣ ਵਾਲੀ ਤੱਵੀ, ਜਿੰਨਾਂ ਹੀ ਹੁੰਦਾ ਸੀ। ਸੁੱਖੀ ਦੀਆਂ ਬਾਂਵਾਂ, ਗਲ਼ਾ, ਚੇਹਰਾ ਸੇਕ ਨਾਲ ਲਾਲ ਹੋ ਜਾਂਦਾ ਸੀ। ਸੇਕ ਵਾਲੀ ਥਾਂ ਤੇ ਬਰਫ਼ ਰੱਖ ਲੈਂਦੀ ਸੀ। ਡਾਕਟਰ ਕੋਲ ਜਾਂਣ ਦਾ ਵੀ ਸਮਾਂ ਨਹੀਂ ਮਿਲਦਾ ਸੀ। ਸੇਕ ਲੱਗ-ਲੱਗ ਕੇ ਰੰਗ ਕਾਲਾ ਹੋ ਗਿਆ ਸੀ। ਆਪਦੀ ਸੇਹਿਤ ਦਾ ਭੋਰਾ ਵੀ ਖਿਆਲ ਨਹੀਂ ਸੀ। ਦੂਜਿਆਂ ਲਈ ਆਪਦੀ ਸੇਹਿਤ ਖਰਾਬ ਕਰ ਰਹੀ ਸੀ। ਉਸ ਦੇ ਪੇਕੇ ਪਰਿਵਾਰ ਨੁੰ ਕਨੇਡਾ ਤੋਂ ਆਇਆ ਸਮਾਂਨ ਪਿਆਰਾ ਲੱਗਦਾ ਸੀ। ਕਦੇ ਇਹ ਨਹੀਂ ਪੁੱਛਦੇ ਸਨ, ਸੁੱਖੀ ਇੰਨਾਂ ਕੁੱਝ ਕਿਥੋਂ ਭੇਜੀ ਜਾ ਰਹੀ ਹੈ?

 

 

Comments

Popular Posts