ਭਾਗ 13 ਬਦਲਦੇ ਰਿਸ਼ਤੇਔਰਤ ਨੂੰ ਮਰਦ ਮਾਸ ਦੀ ਬੋਟੀ ਵਾਂਗ ਚੱਬ ਜਾਂਣਾਂ ਚਹੁੰਦੇ ਹਨ ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com ਸੁੱਖੀ ਹਰ ਰੋਜ਼ ਕੰਮ ਉਤੇ ਸਬ ਦਾ ਹਾਲ-ਚਾਲ ਪੁੱਛਦੀ ਹੁੰਦੀ ਸੀ। ਅੱਜ ਉਹ ਮੂੰਹ ਛੁੱਪਾ ਰਹੀ ਸੀ। ਉਸ ਨੂੰ ਲੌਬੀ ਵਿੱਚ ਹੀ ਕੋ-ਵਰਕਰ ਰੌਬੀ ਮਿਲ ਗਿਆ। ਸੁੱਖੀ ਉਸ ਕੋਲੋ ਅੱਖ ਬਚਾ ਕੇ ਲ਼ੰਘਣ ਲੱਗੀ ਸੀ। ਉਸ ਨੇ ਪੁੱਛਿਆ, " ਹੇ ਸੁੱਖੀ ਅੱਜ ਕੀ ਗੱਲ ਹੈ? ਬੋਲਦੀ ਨਹੀਂ ਹੈ। ਵੱਟਸ ਰੌਗ?" " ਰੌਬੀ, ਮੈਂ ਕਾਡ ਪੰਚ ਕਰਨ ਨੂੰ ਲੇਟ ਹੋ ਰਹੀਂ ਹਾਂ। ਮੈਂ ਤੈਨੂੰ ਦੇਖਿਆ ਹੀ ਨਹੀਂ ਸੀ " " ਅਜੇ ਤਾਂ ਤੇਰਾ ਕੰਮ ਤੇ ਲੱਗਣ ਦਾ ਅੱਧਾ ਘੰਟਾ ਹੈ। ਅੱਜ ਪਹਿਲਾਂ ਕਿਵੇਂ ਆ ਗਈ? " ਸੁੱਖੀ ਨੇ ਉਸ ਵੱਲ ਦੇਖ਼ਿਆ। " ਓ ਮਾਈ ਗੌਡ, ਸੁੱਖੀ ਤੇਰੇ ਚੇਹਰੇ ਉਤੇ ਬਲੀਡਿੰਗ ਹੋ ਰਹੀ ਹੈ। " " ਕੋਈ ਗੱਲ ਨਹੀਂ, ਮੈਂ ਡਿੱਗ ਪਈ ਸੀ। ਮੈਂ ਠੀਕ ਹਾਂ। " " ਸੁੱਖੀ ਇਹ ਡਿੱਗਣ ਦੀ ਸੱਟ ਨਹੀਂ ਹੈ। ਮੇਰੀ ਮੰਮੀ ਦੇ ਵੀ ਐਸੀਆਂ ਹੀ ਸੱਟਾਂ ਲੱਗੀਆਂ ਹੁੰਦੀਆਂ ਸਨ। ਉਹ ਵੀ ਇਸੇ ਤਰਾਂ ਕਹਿੰਦੀ ਹੁੰਦੀ ਸੀ। ਪਰ ਉਸ ਦੇ ਸੱਟਾ ਉਦੋਂ ਹੀ ਲੱਗਦੀਆਂ ਸਨ। ਜਦੋਂ ਮੇਰਾ ਡੈਡੀ ਘਰ ਹੁੰਦਾ ਸੀ। ਡੈਡੀ ਤੋਂ ਮੈਨੂੰ ਵੀ ਬਹੁਤ ਡਰ ਲੱਗਦਾ ਸੀ। ਮੈਂ ਆਪਦੇ ਰੂਮ ਵਿੱਚ ਰਹਿੰਦਾ ਸੀ। ਰੂਮ ਦਾ ਅੰਦਰੋਂ ਲੌਕ ਲਾਈ ਰੱਖਦਾ ਸੀ। ਮੈਨੂੰ ਮੁੱਕਾ-ਧੱਫ਼ਾ ਹੁੰਦਾ, ਘਰ ਦੀਆਂ ਚੀਜ਼ਾਂ ਟੁੱਟਦੀਆਂ ਸੁਣਦੀਆਂ ਸਨ। ਦੂਜੇ ਦਿਨ ਉਹ ਮੇਰੇ ਨਾਲ, ਇਸ ਤਰਾਂ ਗੱਲਾਂ ਕਰਦੀ। ਜਿਵੇਂ ਕੁੱਝ ਹੋਇਆ ਹੀ ਨਾਂ ਹੋਵੇ। ਹਰ ਸਵੇਰੇ ਹੱਸ ਕੇ ਮਿਲਦੀ ਸੀ। ਮੈਂ ਵੀ ਉਸ ਲਈ ਕੁੱਝ ਨਹੀਂ ਕਰ ਸਕਿਆ। ਇੱਕ ਰਾਤ ਡੈਡੀ ਨੇ, ਮੇਰੀ ਮਾਂ ਨੂੰ ਗਲ਼ਾ ਘੁੱਟ ਕੇ ਮਾਰ ਦਿੱਤਾ। ਮੇਰੇ ਡੈਡੀ ਨੂੰ ਜੇਲ ਹੋ ਗਈ। ਹੁਣ ਮੈਂ 19 ਸਾਲਾਂ ਦਾ ਹਾਂ। ਉਦੋਂ 14 ਸਾਲਾਂ ਦਾ ਸੀ। ਮੈਨੂੰ ਮੇਰੀ ਨਾਨੀ ਨੇ ਪਾਲ਼ਿਆ ਹੈ। ਕੀ ਮੈਂ ਤੇਰੀ ਕੋਈ ਮਦੱਦ ਕਰ ਸਕਦਾਂ ਹਾਂ? " " ਸ਼ੁਕਰੀਆਂ ਰੌਬੀ, ਇੰਨੀ ਛੋਟੀ ਉਮਰ ਵਿੱਚ ਤੂੰ ਕਿਸੇ ਦੂਜੇ ਦਾ ਦੁੱਖ ਸਮਝਦਾਂ ਹੈਂ। ਜਿਵੇਂ ਵੀ ਮੈਂ ਹਾਂ। ਠੀਕ ਹਾਂ। ਇਹ ਮੇਰੇ ਨਾਲ ਜੋ ਵੀ ਹੋ ਰਿਹਾ ਹੈ। ਇਸੇ ਵਿੱਚ ਮੇਰਾ ਭਲਾ ਹੈ। ਮੇਰੇ ਮੰਮੀ-ਡੈਡੀ, ਭੈਣਾਂ, ਭਰਾ ਇੰਡੀਆਂ ਤੋਂ ਆ ਜਾਂਣ। ਉਨਾਂ ਦੀ ਜਿੰਦਗੀ ਸੁਧਰ ਜਾਵੇਗੀ। ਮੇਰੀ ਜਿੰਦਗੀ ਦਾ ਇਹੀ ਟੀਚਾ ਹੈ। ਮਾੜੀਆਂ ਜਿਹੀਆਂ ਸੱਟਾਂ ਨਾਲ ਮੇਰਾ ਕੀ ਵਿਗੜ ਜਾਵੇਗਾ? "


ਸੁੱਖੀ ਕਾਡ ਪੰਚ ਕਰਨ ਲੱਗੀ ਸੀ। ਉਸ ਨੇ ਦੇਖ਼ਿਆ, ਉਸ ਦੀ ਸੁਪਰਵਾਈਜ਼ਰ ਮੈਡੀ, ਦੋ ਹੈਂਡ-ਬੈਗ ਕੁਰਸੀ ਥੱਲੇ ਰੱਖੀ ਬੈਠੀ ਸੀ। ਉਹ ਨੀਵੀਂ ਪਾਈ ਪੇਪਰ ਵਰਕ ਕਰ ਰਹੀ ਸੀ। ਉਸ ਨੇ ਸੁੱਖੀ ਨੂੰ ਕਿਹਾ, " ਸੁੱਖੀ ਮੇਰੇ ਪਤੀ ਨੇ, ਮੈਨੂੰ ਧੱਕੇ ਮਾਰ ਕੇ, ਘਰੋਂ ਬਾਹਰ ਕੱਢ ਦਿੱਤਾ ਹੈ। " " ਇੰਝ ਤੈਨੂੰ ਕਿਵੇਂ ਘਰੋਂ ਬਾਹਰ ਕੱਢ ਦਿੱਤਾ? ਐਸਾ ਕੀ ਹੋ ਗਿਆ ਸੀ? " " ਰਾਤ ਫਿਰ ਸਾਡੇ ਵਿੱਚ ਜਮ ਕੇ ਲੜਾਈ ਹੋਈ। ਮੇਰੇ ਪਤੀ ਦੀ ਮੰਮੀ ਘਰ ਹੀ ਹੁੰਦੀ ਹੈ। ਕਦੇ ਰਸੋਈ ਵਿੱਚ ਨਹੀਂ ਜਾਂਦੀ। ਮੰਮੀ-ਡੈਡੀ 55 ਕੁ ਸਾਲਾਂ ਦੇ ਹਨ। ਸੇਹਿਤਾਂ ਵੀ ਠੀਕ ਹਨ। ਜੌਬ ਵੀ ਨਹੀਂ ਕਰਦੇ। ਮੇਰੇ ਨੱਣਦ ਤੇ ਨੱਣਦੋਈਆਂ ਸਾਡੇ ਨਾਲ ਰਹਿੰਦੇ ਹਨ। ਉਹ ਵੀ ਮਹਿਮਾਨਾਂ ਵਾਂਗ ਘਰ ਵਿੱਚ ਰਹਿੰਦੇ ਹਨ। ਮੇਰੇ ਘਰ ਗਈ ਤੋਂ ਤਾਂ ਚਾਹ-ਪਾਣੀ ਕੁੱਝ ਵੀ ਆਪੇ ਨਹੀਂ ਪੀਂਦੇ। ਜਿਵੇਂ ਸਾਰਾ ਟੱਬਰ ਹੋਟਲ ਵਿੱਚ ਰਹਿੰਦਾ ਹੋਵੇ। ਮੈਂ ਉਨਾਂ ਦੀ ਹੋਸਟਸ ਹੋਵਾਂ। ਹਰ ਚੀਜ਼ ਮੇਰੇ ਹੱਥੋਂ ਮੰਗ ਕੇ ਖਾਂਦੇ ਹਨ। ਕੱਪੜੇ ਵੀ ਮੈਂ ਹੀ ਧੋ ਕੇ, ਪ੍ਰਿਸ ਕਰਕੇ ਦਿੰਦੀ ਹਾਂ। ਮੇਰੇ ਪਤੀ ਦੇ ਬਰਾਬਰ ਬੈਠ ਕੇ ਮੂਵੀਆਂ ਦੇਖ਼ਦੇ ਹਨ। ਘਰ ਦੇ ਕੰਮ ਨਬੇੜਨ ਨੂੰ ਮੈਂ ਨੌਕਰਾਂ ਵਾਂਗ ਭੱਜੀ ਫਿਰਦੀ ਹਾਂ। ਮੇਰਾ ਵੀ ਅਰਾਮ ਕਰਨ ਨੂੰ ਦਿਲ ਕਰਦਾ ਹੈ। ਮੈਂ ਕੱਲ ਰਾਤ ਬਾਹਰੋਂ ਹੀ ਬਰਗਰ ਖਾ ਲਿਆ ਸੀ। ਘਰ ਜਾ ਕੇ ਰੋਟੀ ਨਹੀਂ ਬੱਣਾਈ। ਖਾਲੀ ਪਤੀਲੇ ਦੇਖ਼ ਕੇ, ਭੁੱਖੇ ਚੂਹਿਆਂ ਵਾਂਗ ਸਾਰੇ ਭੱਟਕ ਉਠੇ। ਮੈਂ ਘਰ ਵਾਲੀ ਜੌਬ ਉਤੇ ਲੱਤ ਮਾਰੀ ਜਾਂ ਮੈਨੂੰ ਕੰਮ ਤੋਂ ਕੱਢ ਦਿੱਤਾ ਹੈ। ਕੁੱਝ ਵੀ ਸਮਝ ਲੈ। " " ਤੂੰ ਘਰੋਂ ਬਾਹਰ ਕਿਉਂ ਨਿੱਕਲੀ। ਘਰ ਪਤੀ-ਪਤਨੀ ਦਾ ਅੱਧਾ-ਅੱਧਾ ਹੁੰਦਾ ਹੈ। " " ਸਾਡਾ ਘਰ ਮੰਮੀ-ਡੈਡੀ ਦੇ ਨਾਂਮ ਹੈ। ਉਸ ਦੇ ਕੋਲ ਦੋ ਪੈਸੇ ਨਹੀਂ ਹਨ। ਮੇਰਾ ਪਤੀ ਬਹੁਤ ਚਲਾਕ ਹੈ। ਉਹ ਮੇਰੇ ਤੋਂ ਪਹਿਲਾਂ ਵੀ ਦੋ ਪਤਨੀਆਂ ਛੱਡ ਚੁੱਕਾ ਹੈ। ਮੇਰੀ ਹੀ ਗੱਲਤੀ ਹੈ। ਜਾਂਣ-ਬੁੱਝ ਕੇ ਮੈਂ ਐਸੇ ਬੰਦੇ ਨਾਲ ਸ਼ਾਦੀ ਕੀਤੀ। ਕਨੇਡਾ ਆਉਣ ਦਾ ਜਨੂੰਨ ਦਿਮਾਗ ਨੂੰ ਚੜ੍ਹਿਆ ਹੋਇਆ ਸੀ। ਅੱਜ ਤੋਂ ਮੈਂ ਸੁੱਖੀ ਤੇਰੇ ਘਰ ਜਾ ਕੇ ਰਹਿੱਣਾਂ ਹੈ। ਤੇਰਾ ਪਤੀ ਬਹੁਤ ਚੰਗਾ ਹੈ। "

ਸੁੱਖੀ ਉਸ ਦੇ ਆਖਰੀ ਬੋਲ ਸੁਣ ਕੇ, ਘਬਰਾ ਗਈ। ਉਸ ਨੇ ਕਿਹਾ, " ਮੈਂ ਤੈਨੂੰ ਘਰ ਨਹੀਂ ਲਿਜਾ ਸਕਦੀ। ਮੇਰਾ ਪਤੀ ਤਾਂ ਸਟਰੀਟ ਗਰਲ ਨਹੀਂ ਛੱਡਦਾ। ਤੂੰ ਤਾਂ ਆਪੇ ਘਰ ਜਾਂਣ ਨੂੰ ਤਿਆਰ ਹੈ। ਬੜਾ ਵੱਡਾ ਖ਼ਤਰਾ ਖੜ੍ਹਾ ਹੋ ਜਾਵੇਗਾ। ਹੁਣ ਤੂੰ ਮੈਨੂੰ ਘਰੋਂ ਕੱਢਾਈਗੀ। ਤੈਨੂੰ ਕਿਵੇਂ ਪਤਾ ਮੇਰਾ ਪਤੀ ਬਹੁਤ ਚੰਗਾ ਹੈ? " " " ਸੁੱਖੀ ਮੇਰੇ ਵੱਲ ਫੇਸ ਕਰਕੇ ਗੱਲ ਕਰ। ਕੀ ਬਕਵਾਸ ਕਰਦੀ ਹੈ? ਉਹ ਤਾਂ ਤੈਨੂੰ ਬਹੁਤ ਪਿਆਰ ਕਰਦਾ ਹੈ। ਕਦੇ ਮਾਰਦਾ ਨਹੀਂ ਹੈ। ਤੂੰ ਤਾਂ ਸੌਹੁਰਿਆਂ ਦੀ ਵੱਡਿਆਈ ਕਰਦੀ ਰਹਿੰਦੀ ਹੈਂ। " ਮੈਡੀ ਨੇ ਸੁੱਖੀ ਨੂੰ ਮੋਡੇ ਤੋਂ ਫੜ ਕੇ, ਆਂਪਦੇ ਵੱਲ ਮੂੰਹ ਕਰ ਲਿਆ। ਮੈਡੀ ਦੀ ਚੀਕ ਨਿੱਕਲ ਗਈ। ਮੈਡੀ ਨੇ ਪੁੱਛਿਆਂ, " ਸੁੱਖੀ ਤੇਰੀ ਇਹ ਹਾਲਤ ਕਿਵੇਂ ਹੋ ਗਈ? " " ਰਾਤ ਮੇਰੇ ਉਤੇ ਵੀ ਤੇਰੇ ਵਾਲੀ ਮਸੀਬਤ ਆਈ ਸੀ। ਇਹੀ ਕੁੱਤ-ਖਾਂਨਾਂ ਮੇਰੇ ਨਾਲ ਰੋਜ਼ ਹੁੰਦਾ ਹੈ। ਮੇਰੀ ਜਾਨ ਬਹੁਤ ਕਸੂਤੀ ਫਸੀ ਹੈ। ਤੂੰ ਤਾਂ ਅਜ਼ਾਦ ਹੋ ਗਈ। ਇੰਝ ਕਰ ਸਿੱਧੀ ਵੋਮਿਨ-ਸ਼ੈਲਟਰ ਪਹੁੰਚ ਜਾ। ਖਾਂਣ-ਪੀਣ, ਰਹਿੱਣ ਲਈ ਹਰ ਚੀਜ਼ ਮਿਲੇਗੀ। " ਰੌਬੀ ਵੀ ਗੱਲਾਂ ਸੁਣ ਰਿਹਾ ਸੀ। ਉਸ ਨੇ ਕਿਹਾ, " ਤੁਸੀ ਦੋਂਨੇਂ ਮੈਨੂੰ ਮੇਰੀ ਮਾਂ ਹੋ। ਉਹੀ ਪੀੜਾਂ-ਦਰਦਾਂ ਵਿੱਚੋਂ ਲੰਘ ਰਹੀਆਂ ਹੋ। ਮੇਰਾ ਘਰ ਤੁਹਾਡਾ ਘਰ ਹੈ। ਮੈਡੀ ਮੇਰੇ ਘਰ ਰਹਿ ਸਕਦੀ ਹੈ। ਮੇਰੇ ਘਰ ਜਾਂਣ ਦਾ ਸਮਾਂ ਹੋ ਗਿਆ ਸੀ। ਹੈਂਡ-ਬੈਗ ਮੈਂ ਘਰ ਲੈ ਜਾਂਦਾ ਹਾਂ। ਇਹ ਘਰ ਦੀ ਚਾਬੀ ਹੈ। ਜਦੋਂ ਚਾਹੋਂ ਘਰ ਆ ਜਾ ਸਕਦੀਆਂ ਹੋ। " ਔਰਤ ਨੂੰ ਮਰਦ ਬਰਬਾਦ ਕਰਦਾ ਹੈ ਜਾਂ ਆਪ ਬਰਬਾਦ ਹੁੰਦੀ ਹੈ। ਔਰਤ ਨੂੰ ਮਰਦ ਮਾਸ ਦੀ ਬੋਟੀ ਵਾਂਗ ਚੱਬ ਜਾਂਣਾਂ ਚਹੁੰਦੇ ਹਨ। ਘੁਸਨ ਵੱਟਾ ਹਨ, ਕਈ ਔਰਤ ਤੇ ਮਿੱਟੀ ਵਿੱਚ ਭੋਰਾ ਫ਼ਰਕ ਨਹੀਂ ਹੈ। ਔਰਤ ਤੇ ਮਿੱਟੀ ਨੂੰ ਜਿੰਨਾਂ ਮਰਜ਼ੀ ਕੁੱਟ ਲਵੋ। ਜੇ ਔਰਤਾਂ ਮਰਦ ਉਤੇ ਹੱਥ ਨਹੀਂ ਉਠਾਉਂਦੀਆਂ। ਤਾਂ ਹਿੰਦੂਆਂ ਦੀਆਂ ਹੱਥਾਂ ਵਿੱਚ ਹੱਥਿਹਾਰ ਫੜਨ ਵਾਲੀਆਂ ਮੂਰਤੀਆਂ, ਝਾਂਸੀਂ ਦੀ ਰਾਣੀ, ਮਾਈ ਭਾਗੋ ਕੌਣ ਸਨ? ਔਰਤ ਨੂੰ ਆਪਦੀ ਰਾਖੀ ਲਈ, ਮਾਰ ਕੁੱਟ ਤੋਂ ਬਚਣ ਲਈ ਪੈਰਾਂ ਉਤੇ ਆਪ ਖੜ੍ਹੀ ਹੋਣਾਂ ਪੈਣਾਂ ਹੈ।

Comments

Popular Posts