ਭਾਗ 18 ਬਦਲਦੇ ਰਿਸ਼ਤੇ


ਕਿਸੇ ਨੂੰ ਪਰਾਈਵੇਟ ਲਾਈਫ਼਼ ਬਾਰੇ ਦੱਸਣ ਦੀ ਕੋਈ ਲੋੜ ਨਹੀਂ ਹੈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com



ਸੁੱਖੀ, ਕਿਮ, ਨੀਲਮ ਨੂੰ ਕੋਈ ਰਸਤਾ ਨਹੀਂ ਲੱਭ ਰਿਹਾ ਸੀ। ਉਹ ਤਿੰਨੇ ਗੁਰਦੁਆਰੇ ਸਾਹਿਬ ਚੱਲੀਆਂ ਗਈਆਂ। ਪ੍ਰਸ਼ਾਦ ਲੈ ਕੇ ਬੈਠ ਗਈਆਂ। ਲੰਗਰ ਖਾ ਕੇ ਘਰ ਆ ਗਈਆਂ। ਸੁੱਖੀ ਨੇ ਨੀਲਮ ਨੂੰ ਆਪਦੇ ਘਰ ਦੇ ਥੱਲੇ ਬੇਸਮਿੰਟ ਵਿੱਚ ਕੰਮਰਾ ਖੋਲ ਦਿੱਤਾ ਸੀ। ਮੌਸਮ ਸੋਹਣਾਂ ਸੀ। ਇਸ ਲਈ ਬੇਸਮਿੰਟ ਵਿੱਚ ਤਾਪਮਾਨ ਠੀਕ ਸੀ। ਗਰਮੀਆਂ ਵਿੱਚ ਠੰਡੀ ਤੇ ਬਰਫ਼਼ ਪੈਣ ਵੇਲੇ ਹੋਰ ਵੀ ਫ੍ਰਿਜ ਜਿੰਨੀ ਠੰਡ ਰਹਿੰਦੀ ਹੈ। ਹੀਟਰ ਵੱਧ ਚਲਾਉਣੇ ਪੈਂਦੇ ਹਨ। ਕਨੇਡਾ ਵਿੱਚ ਪੂਰੇ ਘਰ ਦੇ ਹੀਟਰ ਗੈਸ ਨਾਲ ਚੱਲਦੇ ਹਨ। ਇਕੋ ਪਾਈਪ ਰਾਹੀਂ, ਹਰ ਘਰ ਨੂੰ ਸਿਟੀ ਵੱਲੋਂ ਗੈਸ ਘਰ-ਘਰ ਆਪੇ ਪਾਈਪ ਰਾਹੀਂ ਆਈ ਜਾਂਦੀ ਹੈ। ਉਸ ਨੂੰ ਕੰਟਰੌਲ ਕਰਨ ਨੂੰ ਘਰ-ਘਰ ਫਰਨਸ-ਮਸ਼ੀਨ ਲੱਗੀ ਹੁੰਦੀ ਹੈ। ਤਿੰਨ ਕੁ ਇੰਚ ਅੱਗ ਦੀ ਲਾਟ ਹਰ ਸਮੇਂ ਮੱਚਦੀ ਰਹਿੰਦੀ ਹੈ। ਹਰ ਰੂਮ ਵਿੱਚ ਦੋ-ਤਿੰਨ ਲੋਹੇ ਦੇ ਪਾਈਪ ਦੇ ਹੀਟਰ ਤੱਤੀ ਹਵਾ ਆਉਣ ਨੂੰ ਹੁੰਦੇ ਹਨ। ਪਾਈਪ ਦੋ ਗਿੱਠ ਤੋਂ ਲੰਬੇ ਵੀ ਹੋ ਸਕਦੇ ਹਨ। ਗੈਸ ਨਾਲ ਹੀ ਤੱਤਾ ਪਾਣੀ ਹੁੰਦਾ ਹੈ। ਗੈਸ ਸਸਤੀ ਪੈਂਦੀ ਹੈ। ਬਿੱਜਲੀ ਮਹਿੰਗੀ ਪੈਂਦੀ ਹੈ। ਨੀਲਮ ਕੋਲ ਸੁੱਖੀ ਨੇ, ਇੱਕ ਬਿੱਜਲੀ ਵਾਲਾ ਹੀਟਰ ਵੀ ਰੱਖ ਦਿੱਤਾ ਸੀ। ਬੇਸਮਿੰਟ ਦੀ ਫ੍ਰਿਜ ਵਿੱਚ ਖਾਂਣ ਨੂੰ ਪੂਰਾ ਭੋਜਨ ਵੀ ਰੱਖ ਦਿੱਤਾ ਸੀ।

ਸੁੱਖੀ ਨੇ ਨੀਲਮ ਨੂੰ ਕਿਹਾ, " ਜੇ ਤੂੰ ਕੱਲ ਸਕੂਲ ਨਹੀਂ ਜਾਂਣਾਂ। ਤੈਨੂੰ ਥੱਲੇ ਹੀ ਰਹਿੱਣਾਂ ਪਵੇਗਾ। ਕਿਮ ਦੇ ਡੈਡੀ ਨੂੰ ਪਤਾ ਨਾਂ ਲੱਗ ਜਾਵੇ। ਤੂੰ ਇੋਸ ਘਰ ਵਿੱਚ ਕਿਉਂ ਆਂਈ ਹੈ? ਭੋਰਾ ਵਿੱੜਕ ਨਹੀ ਆਉਣੀ ਚਾਹੀਦੀ। " " ਠੀਕ ਹੈ ਜੀ, ਜ਼ੇ ਮੇਰਾ ਸਕੂਲ ਜਾਂਣ ਨੂੰ ਦਿਲ ਨਹੀਂ ਕਰਦਾ। " " ਤੂੰ ਲੋਕਾਂ ਤੋਂ ਡਰ ਕੇ, ਕਿੰਨਾਂ ਕੁ ਚਿਰ ਲੁੱਕ-ਛਿੱਪ ਕੇ ਦਿਨ ਕੱਟੀ ਜਾਂਵੇਗੀ? ਜਿੰਨਾਂ ਤੋਂ ਤੈਨੂੰ ਡਰ ਲੱਗਦਾ ਹੈ। ਉਹ ਤੇਰੇ ਕੀ ਲੱਗਦੇ ਹਨ? ਰਾਤ ਨੂੰ ਕਿਮ ਤੂੰ ਇਸੇ ਕੋਲ ਪੈ ਜਾ। " ਕਿਮ ਨੇ ਕਿਹਾ, " ਸਮੇਂ ਦੇ ਨਾਲ ਮਨ ਠੀਕ ਹੋ ਜਾਂਦਾ ਹੈ। ਲੋਕ ਵੀ ਆਪਦਾ ਨਜ਼ਰੀਆ ਬਦਲ ਲੈਂਦੇ ਹਨ। ਮੇਰੇ ਵੱਲ ਹੀ ਦੇਖ਼ ਲੈ। ਮੈਂ ਸਟੈਪ ਮਦਰ ਨੂੰ ਬਹੁਤ ਨਫ਼ਰਤ ਕਰਦੀ ਸੀ। ਜਿਸ ਦਿਨ ਦੀ ਮੰਮੀ ਤੇਰੀ ਮਦੱਦ ਕਰਨ ਲੱਗੀ ਹੈ। ਮੈਨੂੰ ਪਿਆਰੀ ਲੱਗਣ ਲੱਗ ਗਈ ਹੈ। ਸਾਡੀ ਤਾਂ ਹਮੇਸ਼ਾਂ ਹੀ ਮਦੱਦ ਕਰਦੀ ਹੈ। " " ਇੱਕ ਮੇਰੀ ਮਾਂ ਹੈ। ਜਿਸ ਨੂੰ ਆਪਦੀ ਜਾਨ ਚੰਮੜੀ ਪਿਆਰੀ ਹੈ। ਮੇਰੇ ਡੈਡੀ ਤੋਂ ਡਰਦੀ ਘਰੋਂ ਬਾਹਰ ਵੀ ਨਹੀਂ ਆ ਸਕਦੀ। " ਦੋਂਨੇਂ ਗੱਲਾਂ ਕਰਦੀਆਂ ਸੌਂ ਗਈਆਂ।

ਕਿਮ ਸਵੇਰੇ ਉਠ ਕੇ ਸਕੂਲ ਚੱਲੀ ਗਈ। ਨੀਲਮ ਸੁੱਤੀ ਪਈ ਸੀ। ਨੀਲਮ ਦੀ ਇਕ ਦਮ ਅੱਖ ਖੁੱਲ ਗਈ। ਬੇਸਮਿੰਟ ਵਿੱਚ ਲੱਕੜ ਦੀਆਂ ਪੌੜ੍ਹੀਆਂ ਉਤੇ ਕਿਸੇ ਦੇ ਤੁਰਨ ਦਾ ਖੜ੍ਹਕਾ ਹੋ ਰਿਹਾ ਸੀ। ਦੋ ਜਾਂਣੇ ਲੱਗਦੇ ਸਨ। ਪੱਥਰ ਦੀਆਂ ਟੈਲਾਂ ਉਤੇ ਪੈਰਾਂ ਦੀ ਅਵਾਜ਼ ਹੋਰ ਵੀ ਆ ਰਹੀ ਸੀ। ਨੀਲਮ ਦਾ ਦਿਲ ਜ਼ੋਰ-ਜ਼ੋਰ ਦੀ ਧੱੜਕਣ ਲੱਗਾ। ਇਹ ਮਰਦ ਤੇ ਔਰਤ ਸਨ। ਉਹ ਵੱਡੇ ਖੁੱਲੇ ਕੰਮਰੇ ਵਿੱਚ ਆ ਗਏ। ਇੱਕੋ ਸੋਫ਼ੇ ਉਤੇ ਦੋਂਨੇਂ ਲਿਟ ਗਏ। ਇਹ ਇਕ ਦੂਜੇ ਨੂੰ ਚੰਗੀ ਤਰਾਂ ਜਾਂਣਦੇ ਸਨ। ਭੁੱਖਿਆਂ ਵਾਂਗ ਇਕ ਦੂਜੇ ਉਤੇ ਟੁੱਟ ਕੇ ਪੈ ਗਏ। ਨੀਲਮ ਨੂੰ ਬੰਦ ਡੋਰ ਵਿਚੋਂ ਦੀ ਸਾਰਾ ਕੁੱਝ ਦਿਖਾਈ ਦੇਣ ਤੋਂ ਵੀ ਵੱਧ ਸਮਝ ਵਿੱਚ ਲੱਗ ਰਿਹਾ ਸੀ। ਜਿਉਂ-ਜਿਉ ਉਨਾਂ ਦੇ ਸਾਹ ਊਚੇ ਹੁੰਦੇ ਜਾ ਰਹੇ ਸਨ। ਉਹ ਸਹਿਮਦੀ ਜਾ ਰਹੀ ਸੀ। ਉਸ ਨੂੰ ਦੋ ਰਜਾਈਆਂ ਵਿੱਚ ਵੀ ਕੰਬਣੀ ਛਿੜ ਰਹੀ ਸੀ। ਉਸ ਦਾ ਸਾਹ ਰੋਕਿਆ ਹੋਇਆ ਸੀ। ਉਹ ਦੋਂਨੇਂ ਕੁੱਝ ਸਮੇਂ ਪਿਛੋਂ ਵਾਪਸ ਚੱਲੇ ਗਏ।

ਕਿਮ ਚਾਰ ਵਜੇ ਘਰ ਆ ਗਈ। ਨੀਲਮ ਨੇ ਉਸ ਨੂੰ ਕਿਹਾ, " ਮੈਂ ਵੀ ਕੱਲ ਨੂੰ ਤੇਰੇ ਨਾਲ ਸਕੂਲ ਜਾਂਵਾਂਗੀ। ਘਰ ਬਿਲਕੁਲ ਮੇਰਾ ਜੀਅ ਨਹੀਂ ਲੱਗਾ। " " ਨੀਲਮ ਕੀ ਗੱਲ ਹੈ? ਤੇਰਾ ਮੂੰਹ ਪੀਲਾ ਹੋਇਆ ਪਿਆ ਹੈ। ਇਸ ਤਰਾਂ ਤੂੰ ਸਕੂਲ ਕਿਵੇਂ ਜਾਂਵਾਂਗੀ? ਤੇਰੀ ਸੇਹਿਤ ਠੀਕ ਨਹੀਂ ਹੈ। " " ਮੈਂ ਠੀਕ ਹਾਂ। ਤੇਰੇ ਘਰ ਵੀ ਕਿੰਨਾਂ ਚਿਰ ਬੈਠੀ ਰਹਾਂਗੀ? ਸਕੂਲ ਵਿੱਚ ਟੀਚਰਾਂ ਨਾਲ ਗੱਲ ਕਰਕੇ, ਸ਼ੋਸ਼ਲ ਮਦੱਦ ਲੈਣੀ ਪੈਣੀ ਹੈ। ਮੇਰੇ ਖ਼ਰਚੇ ਵੀ ਹਨ। " ਨੀਲਮ ਬੇਸਮਿੰਟ ਵਾਲੀ ਗੱਲ ਕਿਸੇ ਨੂੰ ਦੱਸਣਾਂ ਨਹੀਂ ਚਹੁੰਦੀ ਸੀ। ਉਸ ਨੇ ਉਨਾਂ ਦੀਆਂ ਸ਼ਕਲਾਂ ਵੀ ਨਹੀਂ ਦੇਖ਼ੀਆਂ ਸੀ। ਅਜੇ ਹੁਣੇ ਤਾਂ ਉਸ ਨਾਲ ਕੁੱਤੇ-ਖਾਂਣੀ ਹੋ ਕੇ ਹੱਟੀ ਸੀ। ਉਸ ਦੀ ਗੱਲ ਉਤੇ ਕਿਸੇ ਨੇ ਜ਼ਕੀਨ ਨਹੀਂ ਕਰਨਾਂ ਸੀ। ਬਕਵਾਸ ਕਰਨ ਦਾ ਕੀ ਫ਼ੈਇਦਾ ਸੀ? ਅਜੇ ਤਾਂ ਆਪਨੂੰ ਸਿਰ ਲਕੋਉਣ ਲਈ ਛੱਤ ਚਾਹੀਦੀ ਸੀ।

ਸੁੱਖੀ ਘਰ ਆ ਗਈ ਸੀ ਉਸ ਨੇ ਦੱਸਿਆ, " ਨੀਲਮ ਤੇਰੇ ਰਹਿੱਣ ਲਈ ਜਗਾ ਲੱਭ ਗਈ ਹੈ। ਮੇਰਾ ਕੋ-ਵਰਕਰ ਰੌਬੀ ਹੈ। ਉਸ ਦਾ ਆਪਦਾ ਘਰ ਬਹੁਤ ਵੱਡਾ ਹੈ। ਉਹ ਇਕੱਲਾ ਹੀ ਰਹਿੰਦਾ ਹੈ। ਉਸ ਦੀ ਮਾਂ ਮਰ ਗਈ ਹੈ। ਮੇਰੀ ਸੁਪਰਵੀਜ਼ਰ ਵੀ ਉਸੇ ਘਰ ਵਿੱਚ ਰਹਿੰਦੀ ਹੈ। ਜੇ ਤੇਰਾ ਮਨ ਮੰਨਦਾ ਹੈ। ਤੂੰ ਉਸ ਨਾਲ ਰਹਿ ਸਕਦੀ ਹੈ। ਕਨੇਡਾ ਵਿੱਚ ਮੁੰਡੇ-ਕੁੜੀਆਂ ਨੌਕਰੀ ਤੇ ਪੜ੍ਹਾਈ, ਜੇ ਇੱਕ ਸਾਥ ਕਰ ਸਕਦੇ ਹਨ। ਬਹੁਤ ਸਾਰੇ ਮੁੰਡੇ-ਕੁੜੀਆਂ ਘਰ ਵਿੱਚ ਇਕੱਠੇ ਵੀ ਰਹਿੰਦੇ ਹਨ। ਤੈਨੂੰ ਕਿਸੇ ਨੂੰ ਆਪਦੀ ਪਰਾਈਵੇਟ ਲਾਈਫ਼਼ ਬਾਰੇ ਦੱਸਣ ਦੀ ਕੋਈ ਲੋੜ ਨਹੀਂ ਹੈ। ਜੇ ਤੂੰ ਮਿੱਟੀ ਪਵੇਗੀ। ਤਾਂ ਗੱਲ ਦਵੇਗੀ। ਲੋਕ ਤਾਂ ਛੱਜ ਵਿੱਚ ਪਾ ਕੇ ਛੱਟ ਦਿੰਦੇ ਹਨ। " " ਹਾਂ ਜੀ ਇਹ ਠੀਕ ਰਹੇਗਾ। ਮੈਂ ਜੌਬ ਵੀ ਕਰਦੀ ਹਾਂ। ਆਪਦਾ ਖ਼ਰਚਾ ਉਠਾ ਸਕਦੀ ਹਾਂ। ਜੇ ਤੁਸੀਂ ਮੈਨੂੰ ਉਸ ਨਾਲ ਹੁਣੇ ਮਿਲਾ ਦੇਵੋਂ। ਜੇ ਠੀਕ ਲੱਗਿਆ, ਮੈਂ ਉਥੇ ਹੀ ਰਹਿ ਪਵਾਂਗੀ। ਸੁੱਖੀ ਵੀ ਖੈਹਿੜਾ ਛੱਡਾਉਣਾਂ ਚਹੁੰਦੀ ਸੀ। ਉਹ ਉਦੋਂ ਹੀ ਉਸ ਨੂੰ ਲੈ ਕੇ ਤੁਰ ਪਈ। ਰੌਬੀ ਤੇ ਨੀਲਮ ਇੱਕ ਦੂਜੇ ਦੇਖ਼ਦੇ ਹੀ ਪਹਿਚਾਣ ਗਏ। ਉਹ ਆਪਸ ਵਿੱਚ ਇੱਕ ਦੂਜੇ ਨੂੰ ਜਾਂਣਦੇ ਸਨ। ਇਕੋਂ ਸਕੂਲ ਵਿੱਚ ਪੜ੍ਹਦੇ ਸਨ। ਇੱਕ ਦੂਜੇ ਨੂੰ ਸਮਝਣ ਵਿੱਚ ਕੋਈ ਔਖਾਈ ਨਹੀਂ ਆ ਸਕਦੀ ਸੀ। ਨੀਲਮ ਰੌਬੀ ਦੇ ਘਰ ਵਿੱਚ ਰਿਹੱਣ ਲਈ ਤਿਆਰ ਹੋ ਗਈ।

Comments

Popular Posts