ਛੱਡ ਪਤੀ ਸਾਧ ਨਾਲ ਜੀਅ ਕਈਆਂ ਨੇ ਪ੍ਰਚਾਲਿਆ।

ਸਤਵਿੰਦਰ ਕੌਰ ਸੱਤੀ
satwinder_7@hotmail.com
ਹੋਇਆ ਕੀ ਜੇ ਆਪ ਨੂੰ ਸਾਧ ਕਹਾਲਿਆ।
ਕਿਹੜਾ ਦੁਨੀਆਂ ਦਾ ਮੋਹ ਅਸੀਂ ਉਤਾਰਿਆ।
ਹਰ ਇਕ ਸਰਧਾਲੂੰ ਨੂੰ ਗਲ਼ੇ ਨਾਲ ਲਾਇਆ।
ਕਹਿਣ ਨੂੰ ਜਾਤ-ਪਾਤ ਦਾ ਕੋਹੜ ਵਿਚੋਂ ਉਤਾਰਿਆ।
ਧਰਮ ਪਿਛੇ ਲੜਾਂ ਆਪਣੀ ਹੀ ਕੌਮ ਨੂੰ ਮਰਵਾਲਿਆ।
ਸਾਧ ਨੇ ਆਪ ਨੂੰ ਵੱਡਾ ਧਰਮਿਕ ਪ੍ਰਚਾਰਕ ਕਹਾਲਿਆ।
ਨਾਮ ਜਪੋਂ, ਵੰਡ ਛੱਕੋਂ ਜੈਕਾਰਾ ਸੰਗਤ ਤੋਂ ਬੁਲਾਵਾਲਿਆ।
ਵਾਰ-ਵਾਰ ਬਾਬਿਆ ਦੀ ਜੈ-ਜੈ ਕਾਰ ਨੂੰ ਕਰਾਲਿਆ।
ਆਪ ਨੂੰ ਧਰਮੀ ਸਾਧ, ਗਿਆਨੀ, ਪ੍ਰਚਾਕ ਕਹਾ ਲਿਆ।
ਸਾਧ ਨੂੰ ਪਿਆਰ, ਸਤਿਕਾਰ ਕਰੋਂ ਦਾ ਗੋਗਾ ਗਾ ਲਿਆ।
ਭੋਜਨ ਛਕਾਉ, ਦਾਨ ਜੇਬ ਵਿਚ ਪਾਉ ਪਰਨ ਕਹਾਲਿਆ।
ਆਪ ਵੱਡੀ ਜੇਬ ਵਾਲਾਂ ਚੋਲਾਂ ਸਾਧ ਨੇ ਬਣਵਾਲਿਆ।
ਰੱਖ ਨੰਗੀਆਂ ਲੱਤਾਂ ਜ਼ਨਾਂਨੀਆਂ ਨੂੰ ਪਿਛੇ ਲਾਲਿਆ।
ਛੱਡ ਪਤੀ ਸਾਧ ਨਾਲ ਜੀਅ ਕਈਆਂ ਨੇ ਪ੍ਰਚਾਲਿਆ।
ਕਰਕੇ ਇਕਠਾ ਕੈਸ਼ ਚਿਕ ਨੂੰ ਜੇਬ ਵਿਚ ਪਾ ਲਿਆ।
ਕਈ ਬੀਬੀਆਂ ਨੇ ਸਾਧ ਨਾਲ ਹੀ ਟਿਕਟ ਕਟਾਲਿਆ।
ਸਤਵਿੰਦਰ ਫੋਰਨ ਦਾ ਵਿਜਾਂ ਸਾਧ ਨੇ ਤਾਂ ਲੁਆਲਿਆ।
ਕਨੇਡਾ ਐਂਬਰਸੀ ਤੋਂ ਵੀ ਚਰਨੀ ਹੱਥ ਲੁਆਲਿਆ।
ਪਾ ਚਿੱਟੇ, ਰੱਬ ਨੂੰ ਵੀ ਸਾਧ ਨੇ ਚਕਰਾਂ ਵਿਚ ਪਾ ਲਿਆ।
ਸੱਤੀ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਵੀ ਚਰਨੀ ਝੁਕਾਲਿਆ।

Comments

Popular Posts