50% ਹੀ ਔਰਤ ਨੂੰ ਤੰਗ ਕੀਤਾ ਜਾਂਦਾ ਹੈ। 50% ਪੁਚਕਾਰਿਆ ਪਿਆਰਿਆ ਜਾਂਦਾ ਹੈ।

- ਸਤਵਿੰਦਰ ਕੌਰ ਸੱਤੀ (ਕੈਲਗਰੀ) -
50% ਹੀ ਔਰਤ ਨੂੰ ਤੰਗ ਕੀਤਾ ਜਾਂਦਾ ਹੈ। 50% ਪੁਚਕਾਰਿਆ ਪਿਆਰਿਆ ਜਾਂਦਾ ਹੈ। ਜੇ ਔਰਤ ਨੂੰ ਮਰਦਾ ਵੱਲੋਂ ਮਾਰਿਆ ਕੁਟਿਆ ਜਾਂਦਾ ਹੈ। ਤਾਂ ਪਿਆਰ ਵੀ ਕੀਤਾ ਜਾਂਦਾ ਹੈ। ਮੈਨੂੰ ਇਕ ਮਰਦ ਨੇ ਸੁਝਾ ਦਿੱਤਾ। ਮੇਰਾ ਉਨ੍ਹਾਂ ਲੋਕਾਂ ਨੂੰ ਜੁਆਬ ਹੈ,” ਕਿਉਂਕਿ ਕਿਸੇ ਨੂੰ ਕੁੱਟ ਮਾਰਨ ਸਤਾਉਣ ਨਾਲ ਉਸ ਨੂੰ ਇੰਨ੍ਹਾਂ ਕੁ ਤਰਸ ਜੋਗ ਬਣਾਇਆ ਜਾਂਦਾ ਹੈ। ਮਲਮ-ਪੱਟੀ ਵੀ ਆਪ ਨੂੰ ਹੀ ਕਰਨੀ ਪੈਂਦੀ ਹੈ। ਜੇ ਹਸਪਤਾਲ ਜਾਂ ਪੁਲੀਸ ਵਾਲੇ ਇਹ ਕੰਮ ਕਰਨਗੇ ਤਾਂ ਮਾਮਲਾਂ ਬਹੁਤ ਮਹਿੰਗਾ ਪੈ ਸਕਦਾ ਹੈ। ” ਹੋ ਸਕਦਾ ਹੈ, ਉਸ ਨੇ ਇਸ ਗੱਲ ਦੀ ਤੁਲਨਾ ਦਿਨ ਰਾਤ ਨਾਲ ਕਰ ਲਈ ਹੋਵੇ। ਰਾਤ ਹੁੰਦੇ ਹੀ ਮਰਦ ਔਰਤ ਨੂੰ ਪੁਚਕਾਰਨ ਲੱਗ ਜਾਂਦਾ ਹੈ। ਉਸ ਤੇ ਹੱਥ ਫੇਰਨ ਲੱਗ ਜਾਂਦਾ ਹੈ। ਉਸ ਨੂੰ ਆਪਣੇ ਸੁੱਖ ਤੱਕ ਮੱਤਲਬ ਹੁੰਦਾ ਹੈ। ਆਪਣਾ ਭੱਖਦਾ ਸਰੀਰ ਠੰਡਾ ਹੁੰਦੇ ਹੀ, ਪਿਠ ਕਰਕੇ ਪੈ ਜਾਂਦਾ ਹੈ। ਜੇ ਇਸ ਪਲਾ ਕੁ ਦੀ ਹੱਵਸ ਨੂੰ ਪਿਆਰ ਕਹਿੰਦੇ ਹੋ। ਆਪੇ ਸੋਚੋਂ ਔਰਤ ਕਿਨੀ ਕੁ ਵਾਰ ਇਸ ਪਿਆਰ ਵਿਚ ਹਿਸਾ ਲੈਂਦੀ ਹੈ। ਤੇ ਕਿਨ੍ਹਾਂ ਕੁ ਉਸ ਨੂੰ ਬਰਦਾਸਤ ਕਰਦੇ ਹੋ। ਇਥੇ ਵੀ ਧੱਕਾ ਸ਼ਾਹੀ ਹੀ ਹੁੰਦੀ ਹੈ। ਔਰਤ ਭਾਂਵੇਂ ਸਰੀਰ ਜਾਂ ਦਿਮਾਗੀ ਪੱਖੋਂ ਬਿਮਾਰ ਹੀ ਹੋਵੇ। ਇਸ ਤੱਕ ਕਿਨਾਂ ਕੁ ਵਿਚਾਰਿਆ ਜਾਂਦਾ ਹੈ। ਜਾਂ ਫਿਰ ਇਨਾਂ ਸੋਚਣ ਸਮਝਣ ਦਾ ਸਮਾਂ ਹੀ ਨਹੀਂ ਹੁੰਦਾ। ਭਾਂਵੇਂ ਰਾਤ ਦੀ ਰੋਟੀ ਵੇਲੇ ਦਾਲ ਵਿੱਚੋਂ, ਮੂੰਹ ਵਿਚ ਕੋਕਰੂ ਆਉਣ ਨਾਲ ਹੀ ਪਤਨੀ ਦੀ ਭੁਗਤ ਸੁਧਾਰੀ ਹੋਵੇ। ਉਸ ਦਾ ਸਰੀਰ ਹੱਡੀਆ ਅਜੇ ਵੀ ਦੁੱਖਦੇ ਹੋਣ। ਪੁਰਾਣੇ ਸਮੇਂ ਵਿੱਚ ਕਈ ਔਰਤਾਂ ਪਤੀ ਤੋਂ ਵੀ ਦਿਨੇ ਮੂੰਹ ਲਕੋਂ ਕੇ ਰੱਖਦੀਆਂ ਸੀ। ਇਸ ਦਾ ਮਤਲਬ ਇਹੀ ਹੁੰਦਾ ਸੀ। ਕਿਤੇ ਪਤੀ ਦਿਨੇ ਹੀ ਉਸ ਤੋਂ ਮੋਹਤ ਨਾ ਹੋ ਜਾਵੇ। ਦਿਨੇ ਮਾਂ ਤੇ ਹੋਰ ਘਰ ਦੇ ਲੋਕਾਂ ਨੂੰ ਦਿਖਾਉਣ ਲਈ ਆਨੀ ਬਹਾਨੀ, ਕਈ ਵਾਰ ਉਨ੍ਹਾਂ ਵੱਲੋ ਹੀ ਕੋਈ ਲੁਤੀ ਲਾਉਣ ਤੇ ਪਤਨੀ ਦੇ ਪਾਸੇ ਸੇਕ ਦਿੰਦਾ ਸੀ। ਰਤੀ ਭਰ ਵੀ ਝੂਠ ਨਹੀਂ ਹੈ। ਆਪਣੇ ਘਰਾਂ, ਗੁਆਂਢੀਆਂ, ਰਿਸ਼ਤੇਦਾਰੀਆਂ ਵੱਲ ਝਾਤੀ ਮਾਰਨੀ। ਔਰਤਾਂ ਦੀ ਹਾਲਤ ਵੱਲ ਝਾਤੀ ਜਰੂਰ ਮਾਰਨੀ। ਕੋਈ ਐਸੀਂ ਔਰਤ ਨਹੀਂ ਹੋਵੇਗੀ। ਜਿਸ ਨੂੰ ਪਤੀ ਪ੍ਰਮੇਸਰ ਨੇ ਮਾਰਿਆ, ਕੁੱਟਿਆ ਤੇ ਮਾਂ ਭੈਣ ਦੀਆਂ ਗਾਲ਼ਾਂ ਨਾਲ ਨਾਂ ਸਿੰਗਾਰਿਆ ਹੋਵੇ। ਮੈਂ ਇਕ ਲਿਖਾਰਨ ਦੀ ਹੀ ਕਹਾਣੀ ਲਿਖ ਰਹੀ ਹਾਂ। ਉਹ ਨਾਮ ਬਦਲ ਕੇ ਲਿਖ ਰਹੀ ਹੈ। ਉਸ ਵਿੱਚ ਵੀ ਕਲਮ ਚੱਕਣ ਦੀ ਹਿੰਮਤ ਤਾਂ ਤਾ ਗਈ। ਪਰ ਆਪਣੇ ਛੁੱਟੜ ਮਰਦ ਤੇ ਆਵਰਾ ਬੱਚਿਆ ਦੇ ਡਰੋਂ ਸਹੀਂ ਨਾਮ ਨਾਲ ਆਪ ਨੂੰ ਜੰਨਤਾਂ ਵਿਚ ਜਾਹਰ ਨਹੀਂ ਕਰ ਸਕੀ। ਜਦੋਂ ਮੈਨੂੰ ਵੀ ਮਿਲੀ ਤਾਂ ਮੈਂ ਹੈਰਾਨ ਰਹਿ ਗਈ। ਉਸ ਨੇ ਮੈਨੂੰ ਕਿਹਾ,” ਮੈਂ 62 ਸਾਲ ਦੀ ਹਾਂ। ਮੈਂ ਤਾਂ ਕਨੇਡਾ ਵਿੱਚ 45 ਸਾਲ ਤੋਂ ਹਾਂ। ਮੈਂ ਲੋਕਾਂ ਨਾਲ ਜੁੱਟ ਵਿੱਚ ਕਿਰਾਏ ਦੇ ਮਕਾਨ ਵਿਚ ਰਹਿਕੇ, ਹਿੱਸਾ ਪਾ ਕੇ, ਨਵੇਂ ਆਏ ਬੰਦਿਆਂ ਵਾਂਗ ਦਿਨ ਕਟੀ ਕਰਦੀ ਹਾਂ। ਪਰਦਾ ਰੱਖੀ। ” ਹੋਰ ਕਿਨੇ ਕੁ ਪਰਦੇ ਰੱਖਣੇ ਹਨ। ਹੱਟੇ-ਕੱਟੇ ਪਤੀ ਤੇ ਛੇ ਬੱਚਿਆਂ ਦੇ ਹੁੰਦੇ। ਉਸ ਦੀ ਹਾਲਤ ਮੇਰੇ ਕੋਲੋਂ ਦੇਖੀ ਨਾ ਗਈ। ਜਦੋਂ ਉਹ ਮੇਰਾ ਫੋਨ ਨੰਬਰ ਲਿਖ ਰਹੀ ਸੀ। ਉਸ ਦੇ ਹੱਥਾਂ ਵਿਚੋਂ ਦੋ ਵਾਰ ਪਿੰਨ ਡਿਗਇਆ। ਉਸ ਦਾ ਸਾਰਾ ਸਰੀਰ ਕਾਭੇ ਵਾਲੇ ਵਾਂਗ ਹਿਲ ਰਿਹਾ ਸੀ। ਮੂੰਹ ਵਿਚੋਂ ਅਵਾਜ਼ ਵੀ ਨਹੀਂ ਨਿਕਲ ਰਹੀ ਸੀ। ਜਦੋਂ ਇਸ ਦੇ 32 ਸਾਲ ਦੀ ਉਮਰ ਵਿੱਚ ਛੇਵਾਂ ਬੱਚਾ ਹੋਣ ਵਾਲਾਂ ਸੀ। ਪਤੀ ਪ੍ਰਮੇਸਰ ਜੀ 45 ਸਾਲ ਦੀ ਉਮਰ ਵਿੱਚ, ਕੰਮ ਤੋਂ ਮਿਲੀ ਗੋਰੀ ਔਰਤ ਨਾਲ ਇਸ਼ਕ ਲੜਾਉਣ ਲੱਗ ਗਏ। ਪਤਨੀ ਗਰਭ ਦੇ ਦਰਦਾ ਨਾਲ ਜੀਵਨ ਕਟੀ ਕਰ ਰਹੀ ਸੀ। ਇਸ ਮਰਦ ਨੇ ਪਤਨੀ ਦੀ, ਦੂਜੇ ਬੱਚਿਆਂ ਨੂੰ ਸੰਭਾਂਲਣ ਦੀ ਜੁੰਮੇਵਾਰੀ ਨਿਭਾਂਉਣੀ ਸੀ। ਘਰ ਦੀ ਸਭਾਲ ਰੱਖਣੀ ਸੀ। ਪਰ ਇਸ ਕਾਂਮ ਦੇ ਪੂਜਾਰੀ ਨੂੰ ਤਾਂ ਔਰਤ ਹੀ ਚਾਹੀਦੀ ਸੀ। ਬਾਕੀ ਮਰਦ ਆਪ ਹੀ ਸੋਚਣ, ਆਪ ਪਤਨੀ ਦੇ ਗਰਭ ਸਮੇਂ ਔਰਤਾਂ ਬਦਲ ਕੇ ਸੌਂਦੇਂ ਹਨ। ਜਾਂ ਆਪਣੀ ਪਤਨੀ ਦੀ ਹਾਲਤ ਦੇਖ ਕੇ, ਪਤਨੀ ਨੂੰ ਸਹਾਰਾ ਦਿੰਦੇ ਹਨ। ਇਕ ਦਿਨ ਬੱਚਿਆ ਸੱਹਮਣੇ ਉਸ ਨੂੰ ਘਰ ਲੈ ਆਇਆ। ਪਤਨੀ ਨੇ ਵਿਰੋਧ ਕੀਤਾ। ਪਤਨੀ ਨਾਲ ਹੱਥੋ-ਪਾਈ ਕੀਤੀ। ਪਤਨੀ ਨੂੰ ਘਰ ਵਿਚ ਹੀ 15 ਪੌੜੀਆਂ ਦੇ ਉਤੋਂ, ਥੱਲੇ ਧੱਕਾ ਦੇ ਦਿਤਾ। ਜਿਸ ਵਿਚ ਉਸ ਗਰਭ ਪਤੀ ਦੀ ਲੱਤ ਟੁੱਟ ਗਈ। ਬੱਚੇ ਦਾ ਜਨਮ ਘਰ ਵਿਚ ਹੀ ਉਦੋਂ ਹੀ ਹੋ ਗਿਆ। ਇਹ ਪਤੀ ਦੇਵਤਾ ਗੋਰੀ ਮੇਮ ਨੂੰ ਲੈ ਕੇ ਫਰਾਰ ਹੋ ਗਿਆ। ਪੁਲੀਸ ਨੂੰ ਅੱਜ ਤੱਕ ਨਹੀਂ ਲੱਭਾ। ਬੱਚੇ ਜੁਵਾਨ ਹੁੰਦੇ ਹੀ, ਆਪੋ ਆਪਣੇ ਜੀਵਨ ਸਾਥੀ ਲੱਭ ਕੇ ਉਡਾਰੀ ਮਾਰ ਗਏ। ਆਪ ਪਤੀ ਦੀ ਤੋੜੀ ਇਕ ਲੱਤ ਨੂੰ ਘੜੀਸਦੀ ਫਿਰਦੀ ਹੈ। ‘ ਪਿਉ ਪਰ ਪੂਤ ਜਾਤ ਪੇ ਘੋੜਾ, ਬਹੁਤਾ ਨਹੀਂ ਤਾਂ ਥੋੜਾਂ-ਥੋੜਾ। ‘ ਹੋਰ ਵੀ ਬਹੁਤ ਮਰਦ ਵਿਚਾਰੇ ਮਜ਼ਬੂਰੀ ਕਰਕੇ ਇਹੋਂ ਜਿਹੀ ਹਾਲਤ ਵਿੱਚ, ਹੋਲੇ ਹੋਣ ਲਈ ਜਾਂਦੇ ਹੀ ਔਰਤਾਂ ਕੋਲ ਹਨ। ਔਰਤ ਹੀ ਔਰਤ ਦੇ ਰਾਸਤੇ ਵਿੱਚ ਕੰਢੇ ਵਛਾਉਂਦੀਆ ਹਨ। ਕੰਢਾਂ ਬਣਦੀਆ ਹਨ। ਮਰਦ ਔਰਤ ਨੂੰ ਮਹਾਮੂਰਖ ਬਣਾ ਰਹੇ ਹਨ। ਬਹੁਤੀਆਂ, ਗੋਰੀਆਂ ਔਰਤਾਂ ਨੂੰ ਤਾਂ ਉਦਾਂ ਵੀ ਸਿਰਫ ਸੈਕਸ ਤੱਕ ਮੱਤਲਬ ਹੈ। ਇਹ ਗੱਲ ਵੀ ਸਾਡੇ ਹੀ ਆਪਣੇ ਭਾਰਤੀ ਮਰਦ ਕਹਿੰਦੇ ਹਨ। ਇਹ ਉਨ੍ਹਾਂ ਦੀ ਬਾਹਰਲੇ ਮੁਲਕਾਂ ਵਿੱਚ ਸੇਵਾ ਕਰਦੇ ਹਨ। ਇੱਕ ਨੇ ਟਰਾਂਟੋਂ ਸੇਵਾ ਕਰਨ ਦੇ ਚੱਕਰ ਵਿਚ ਗੋਰੀ ਛੇੜ ਲਈ। ਕਿਉਂਕਿ ਆਪਣੀ ਘਰ ਵਾਲੀ ਨੂੰ ਇੰਡੀਆਂ ਛੱਡ ਆਇਆ ਸੀ। ਆਪ ਰਿਫੀਊਜ਼ੀ ਦੇ ਚੱਕਰ ਵਿਚ ਕਨੇਡਾ ਲੱਤਾਂ ਫਸਾਈ ਬੈਠਾਂ ਸੀ। ਰਿਫੀਊਜ਼ੀ ਤਾਂ ਭਾਰਤ ਵੱਲੋਂ ਸੀ। ਸੈਕਸ ਤਾਂ ਉਨ੍ਹਾਂ ਹੀ ਤੰਗ ਕਰਦਾ ਸੀ। ਤਾਂਹੀਂ ਤਾਂ ਮਾਂਪਿਆਂ ਨੇ ਰੋਕ ਥਾਮ ਲਈ ਘਰ ਵਿਚ ਪਤਨੀ ਲੈ ਕੇ ਆਂਦੀਂ ਸੀ। ਬਈ ਆਲੇ ਦੁਆਲੇ ਸ਼ਾਂਤੀ ਰਹੇ। ਉਥੇ ਵੀ ਨਿਤ ਨਵਾਂ ਉਲਾਭਾ ਆਉਂਦਾ ਸੀ। ਲੋਕਾਂ ਦੀਆਂ ਕੁੜੀਆਂ ਨੂੰ ਮੋੜਾਂ, ਹੱਟੀਆਂ ਭੱਠੀਆਂ ਤੇ ਛੇੜਦਾ, ਅੱਖਾ ਮਾਰਦਾ ਸੀ। ਇਸ ਨੇ ਸੋਚਿਆ ਉਦਾ ਦੀ ਗੋਰੀ ਹੋਣੀ ਹੈ। ਅਗਲੀ ਨੇ ਬਾਰ ਵਿਚ 100 ਬੰਦਿਆਂ ਵਿਚਾਲੇ ਹੱਥ ਕੜੀ ਲੁਆ ਦਿੱਤੀ। 7 ਸਾਲ ਕੈਦ ਹੋ ਗਈ। ਬਾਹਰ ਆ ਕੇ ਦਸਦਾ ਹੈ,” ਜੇਲ ਵਿਚ ਤਾਂ ਹੋਰ ਵੀ ਬੜੀ ਮੋਜ਼ ਹੈ। ਮਰਦ ਬੜੀ ਵਧੀਆਂ ਮਜ਼ੇਦਾਰ ਮਾਲਸ਼ ਕਰਦੇ ਹਨ। ਤਸੱਲੀ ਕਰਾ ਦਿੰਦੇ ਹਨ। ” ਕੀ ਮਰਦ ਇਸੇ ਤਰ੍ਹਾਂ ਘੱਟ ਉਮਰ ਦੀਆ ਨਾਲ ਵਿਆਹ ਕਰਾਉਂਦੇ ਰਹਿਣਗੇ? ਕੀ ਮਨੋਰੰਜ਼ਨ ਕਰਨ ਨੂੰ ਕਆਰੀਆਂ, ਵਿਆਹੀਆਂ, ਜੋਂ ਹੀ ਹੱਥੀ ਚੜ੍ਹ ਗਈ। ਸਭ ਨੂੰ ਭੁਗਤਾਈ ਜਾਣਗੇ? ਦੇਖਦੇ ਹਾਂ, ਔਰਤ ਕੱਦ ਤੱਕ ਬਰਦਾਸ਼ਤ ਕਰਦੀ ਹੈ? ਕਦੋਂ ਤੱਕ ਪੈਰ ਦੀ ਜੁੱਤੀ ਬਣਦੀ ਹੈ?

Comments

Popular Posts