ਨਿੱਕਲ ਸੱਸੜੀਏ ਘਰ ਮੇਰਾਂ

-ਸਤਵਿੰਦਰ ਕੌਰ ਸੱਤੀ (ਕੈਲਗਰੀ)-

ਦੁਨੀਆਂ ਦੇ ਕਿਸੇ ਵੀ ਪੱਖ ਤੋਂ ਦੇਖ ਲਈਏ। ਤੱਕੜਾਂ ਮਾੜੇ ਬੰਦੇ ਤੇ ਜ਼ੋਰ ਅਜ਼ਮਾਉਂਦਾ ਹੈ। ਤੱਕੜੇ ਦਾ ਸੱਤੀਂ ਬੀਹੀਂ ਸੌ ਹੁੰਦਾ ਹੈ। ਵੈਸੇ ਤਾਂ ਪੰਜ 20 ਦੇ ਨੋਟਾਂ ਦਾ 100 ਬੱਣਦਾ ਹੈ। ਭਾਵ ਤੱਕੜੇ ਬੰਦੇ ਨਾਲ ਮਾੜਾਂ ਬੰਦਾਂ ਟੱਕਰ ਨਹੀਂ ਲੈ ਸਕਦਾ। ਨਾਂ ਤਾਂ ਉਸ ਕੋਲ ਪੈਸਾ ਹੁੰਦਾ ਹੈ। ਨਾਂ ਹੀ ਗਰੀਬ ਨਾਲ ਕੋਈ ਖੱੜਦਾ ਹੈ। ਗਰੀਬ ਦੀ ਹਾਅ ਤੱਕੜੇ ਨੂੰ ਢਾਂਅ ਲੈਂਦੀ ਹੈ। ਉਸ ਨੂੰ ਦੁਰਸੀਸ ਵੀ ਕਿਹਾ ਜਾਂਦਾ ਹੈ। ਇਸ ਲਈ ਵੱਕਤ ਲੱਗਦਾ ਹੈ। ਤਾਂਹੀਂ ਸਮੇਂ ਨੂੰ ਮੱਲਮ ਵੀ ਕਿਹਾ ਜਾਂਦਾ ਹੈ। ਸਮੇਂ ਨੇ ਵੱਡਿਆ ਵੱਡਿਆਂ ਨੂੰ ਰਾਜਿਉਂ ਰੰਕ ਕਰ ਦਿੱਤਾ। ਘਰ ਬਹੂ ਵਿਆਹ ਕੇ ਲਿਆਉਣੀ ਹੁੰਦੀ ਹੈ। ਕੁੜੀ ਵਾਲਿਆਂ ਨਾਲ ਵਾਹਦੇ ਕੀਤੇ ਜਾਂਦੇ ਹਨ। ਕੁੜੀ ਨੂੰ ਕੋਈ ਤਕਲੀਫ਼ ਨਹੀਂ ਹੋਵੇਗੀ। ਕੋਈ ਸ਼ਕਾਇਤ ਨਹੀਂ ਆਵੇਗੀ। ਅਸੀਂ ਆਪ ਧੀਆਂ ਭੈਣਾਂ ਵਾਲੇ ਹਾਂ। ਜਿੰਨ੍ਹਾਂ ਦੀ ਆਪਣੀ ਮੇਹਰਬਾਨੀ ਨਾਲ, ਧੀਆਂ ਭੈਣਾਂ ਨਹੀਂ, ਉਹ ਕਹਿੰਦੇ ਹੋਣੇ ਨੇ, ਅਸੀਂ ਉਣੇਂ ਹਾਂ। ਧੀ ਦੀ ਘਾਟ ਪੂਰੀ ਹੋ ਜਾਂਵੇਗੀ। ਤੁਹਾਡੀ ਧੀ ਨੂੰ ਜਾਨ ਤੋਂ ਵੱਧ ਸਭਾਂਲ ਕੇ ਰੱਖਾਂਗੇ। ਘਰ ਵਿੱਚ ਨਵੀਂ ਬਹੂ ਆਉਣ ਨਾਲ ਸ਼ਗਨ ਕੀਤੇ ਜਾਂਦੇ। ਖੁਸ਼ੀਆਂ ਆਉਂਦੀਆਂ ਹਨ। ਇਹ ਡਰਾਮਾਂ ਥੋੜੇ ਦਿਨ ਚੱਲਦਾ ਹੈ। ਜਿਸ ਰਿਸ਼ਤੇ ਨੂੰ ਪਿਆਰ ਦੀਆਂ ਤੰਦਾ ਨਾਲ ਬੁਣਨਾਂ ਚਾਹੀਦਾ ਹੈ। ਬਹੁਤਿਆਂ ਨੂੰ ਉਸ ਵਿੱਚ ਨਫਰਤ, ਨਿਗੌਚਾਂ ਦਿਸਣ ਲੱਗ ਜਾਂਦੀਆਂ ਹਨ। ਨੂੰਹੁ, ਸੱਸ, ਸਹੁਰਾ, ਪਤੀ, ਹੋਰ ਰਿਸ਼ਤੇ ਇੱਕ ਦੂਜੇ ਨੂੰ ਨੀਵਾਂ ਦਿਖਾਂਉਣ ਵਿੱਚ ਲੱਗ ਜਾਂਦੇ ਹਨ। ਖਿਚੋਂਤਾਣ ਨਾਲ ਗਾਲ਼ੋਂ ਗਾਂਲ਼ੀ ਹੋ ਕੇ ਮਾਰਕੁੱਟਾਈ ਤੱਕ ਗੱਲ ਆ ਜਾਂਦੀ ਹੈ। ਮਾਰ ਕੁੱਟਾਈ ਦਾ ਕੰਮ ਤਾਂ ਮਰਦ ਦਾ ਹੈ। ਇਹੀ ਆਪਣੀ ਵਿਆਹੀ ਪਤਨੀ ਨੂੰ ਕੁੱਟ ਕੁੱਟ ਕੇ ਦੂਬਾਂ ਵਜਾਂ ਦਿੰਦਾ ਹੈ। ਪਰ ਕਈ ਘਰਾਂ ਵਿੱਚ ਬਹੂ ਕਾਬਜ਼ ਹੋ ਜਾਂਦੀ ਹੈ। ਨਿੱਕਲ ਸੱਸੜੀਏ ਘਰ ਮੇਰਾਂ, ਜਿਥੇ ਮੇਰੀ ਸੱਸ ਵਰਤੇ, ਉਥੇ ਮੈਂ ਵਰਤੋਂ ਨਹੀਂ ਪਾਉਣੀ ਦਾ ਡੰਕਾਂ ਵੱਜ ਜਾਂਦਾਂ ਹੈ। ਗੱਲ ਤਲਾਕ ਤੇ ਮੁੱਕ ਜਾਂਦੀ ਹੈ। ਬਹੁਤੀਆਂ ਨੇ ਇਸੇ ਨੂੰ ਵਿਹੁਤਾਂ ਜੀਵਨ ਦਾ ਸੁੱਖ ਸੱਮਝਲਿਆ। ਮੈਂ ਕੱਲ ਜਿਹੜੀ ਅੰਮ੍ਰਿਤਧਾਰੀ, ਸ਼ਰਾਬੀ ਪਤੀ ਦੁਆਰਾਂ ਕੁੱਟੀ ਹੋਈ ਕੁੜੀ ਦੇਖੀ। ਉਸ ਦਾ ਮੂੰਹ ਸਿਰ ਨੀਲਾਂ ਹੋਇਆਂ ਪਿਆ ਸੀ। ਸਾਡੀਆਂ ਪੰਜਾਬੀ ਕੁੜੀਆਂ ਸੋਚਦੀਆਂ ਹਨ। ਅੰਮ੍ਰਿਤ ਛੱਕ ਲੈਣ ਨਾਲ ਸ਼ਾਇਦ ਇਹੋਂ ਜਿਹਿਆਂ ਦੇ ਮਨ ਵਿੱਚ ਮੇਹਰ ਪੈ ਜਾਵੇ। ਦਿਆ ਆ ਜਾਵੇ। ਸ਼ਾਇਦ ਗੁਰੂ ਕੋਈ ਕਰਾਮਾਤ ਕਰ ਦੇਵੇ। ਪਰ ਇਹੋਂ ਜਿਹਾਂ ਕੁੱਝ ਨਹੀਂ ਹੁੰਦਾ। ਸਾਰਿਆਂ ਨੇ ਆਪੋਂ ਆਪਣੇ ਕਰਮਾਂ ਦਾ ਕਿੱਤਾ ਭੋਗਣਾਂ ਹੈ। ਕਈ ਅੰਮ੍ਰਿਤ ਛੱਕ ਬੰਦੇ ਬੰਦਿਆਂ ਤੇ ਬੱਕਰਿਆਂ ਨੂੰ ਝੱਟਕਾਉਂਦੇ ਹਨ। ਰੱਬ ਦੀ ਉਸ ਕਰਾਮਾਤ ਨੂੰ ਅਸੀਂ ਭੁੱਲ ਜਾਂਦੇ ਹਾਂ। ਸਾਡੇ ਢੰਚੇ ਨੂੰ ਹੱਡ ਮਾਸ ਦਾ ਬੱਣਾਂ ਕੇ ਨੱਚਾਂ ਰਿਹਾ ਹੈ। ਹਰ ਬੰਦੇ ਵਿੱਚ ਆਪਣਾਂ ਬੱਚਾ ਕਰਨ ਦੀ ਸ਼ਕਤੀ ਹੈ। ਪਰ ਅਸੀਂ ਸੱਹਮਣੇ ਵਾਲੇ ਨੂੰ ਆਪ ਤੋਂ ਤੱਕੜਾਂ ਸੱਮਝੀ ਜਾਂਦੇ ਹਾਂ। ਕਿੰਨ੍ਹਾਂ ਕੁ ਤੱਕੜਾਂ ਹੋ ਸਕਦਾ ਹੈ? ਕੀੜੀ ਹਾਥੀ ਨੂੰ ਮਾਰ ਦਿੰਦੀ ਹੈ। ਸਰੀਰਕ ਬਲ ਨਹੀਂ ਹੈ। ਦਿਮਾਗੀ ਸ਼ਕਤੀ ਵਰਤੀਏ। ਭਾਵੇ ਉਸ ਕੁੜੀ ਦੀਆਂ ਅੱਖਾਂ ਨਿੱਕਲ ਜਾਂਦੀਆਂ। ਠੋਡੀਂ ਨੀਲੀ ਕੀਤੀ ਹੋਈ ਸੀ। ਦੰਦ ਵੀ ਨਿੱਕਲ ਸਕਦੇ ਸਨ। ਇਹੋਂ ਜਿਹੇ ਭੇੜੀਏ, ਹੱਥ ਪੈਰਾਂ ਨਾਲ ਖੋਰੂ ਹੀ ਪਾਉਣਾ ਜਾਣਦੇ ਹਨ। ਮੂੰਹ ਨਾਲ ਦੋਂ ਪਿਆਰ ਦੇ ਸ਼ਬਦ ਨਹੀਂ ਬੋਲ ਸਕਦੇ। ਜੇਲ ਕੱਟ ਕੇ ਵੀ ਕੁੱਤੇ ਦੀ ਪੂਛ ਵਾਂਗ ਅਦਾਦਤਾਂ ਨਹੀਂ ਛੱਡਦੇ। ਸੱਸ ਭਾਂਡੇ ਸਾਫ਼ ਕਰਨ ਵਾਲੀ ਮਸ਼ੀਨ ਚਲਾਂ ਕੇ ਘਰੋਂ ਬਾਹਰ ਘੁੰਮਣ ਚਲੀ ਗਈ। ਸ਼ਰਾਰਤ ਸੀ ਜਾਂ ਲਗਰਜ਼ੀ, ਰਸੋਈ ਵਿੱਚ ਪਾਣੀ ਆ ਗਿਆ। ਪੁੱਤ ਨੇ ਪਾਣੀ ਆਇਆ ਦੇਖਿਆਂ, ਪਾਣੀ ਸਾਫ਼ ਕਰਨ ਦੀ ਥਾਂ, ਆਪਣੀ ਪਤਨੀ ਧੈਂਬੜ ਦਿੱਤੀ। ਕਸੂਰ ਕਿਸੇ ਦਾ ਹੋਵੇ, ਜੁੰਮੇ ਵਾਰ ਬੇਗਾਨੀ ਧੀ ਹੁੰਦੀ ਹੈ। ਦੇਖਦੇ ਹਾਂ, ਔਰਤ ਕਿੰਨ੍ਹਾਂ ਕੁ ਚਿਰ ਹੋਰ ਜੁੱਤੀ ਥੱਲੇ ਰਹਿੰਦੀ ਹੈ। ਇਸ ਕੁੜੀ ਨੇ ਚਾਰ ਦਿਨਾਂ ਬਾਅਦ ਆਪਣੇ ਕਿਸੇ ਨਜ਼ਦੀਕੀ ਰਿਸ਼ਤੇਦਾਰੀ ਵਿੱਚ ਕੈਲਗਰੀ ਤੋਂ ਵੈਨਕਕੋਵਰ ਵਿਆਹ ਜਾਣਾ ਸੀ। 700 ਸੌ ਡਾਲਰ ਦਾ ਖਰਚਾਂ ਹੋਣਾਂ ਸੀ। ਕੁੜੀ ਰੋਟੀਆਂ ਪਕਾਉਣ, ਪਤੀ ਨੂੰ ਖੁੱਸ਼ ਕਰਨ, ਰਿਸ਼ਤੇਦਾਰਾਂ ਦੀਆਂ ਜੁੱਤੀਆਂ ਝਾੜਨ, ਬੱਚੇ ਜੰਮਣ ਤੇ ਪਾਲਣ ਜੋਗੀ ਹੀ ਹੈ। ਆਪ ਕੰਮ ਕਰਦੀ ਹੋਵੇ, ਸਭ ਨੂੰ ਨਕੇਲ ਪਾ ਲਵੇ। ਪਤੀ ਦੇਵਤੇ ਨੇ ਵਿਆਹ ਤੇ ਜਾਣ ਜੋਗੀ ਛੱਡੀ ਨਹੀਂ। ਉਦਾ ਤਾਂ ਉਸ ਨੇ ਵੀ ਵਿਆਹ ਤੇ ਜਾਣੋਂ ਹੱਟਣਾ ਨਹੀਂ ਸੀ। ਹੁਣ ਅਜੇ ਕਿਤੇ ਮੂੰਹ ਦਿਖਾਉਣ ਜੋਗੀ ਨਹੀਂ।
ਰਜਨੀਤੀ ਵਿੱਚ ਵੀ ਜਦੋਂ ਵੋਟਾਂ ਪੈਂਦੀਆਂ ਹਨ। ਵਾਦੇ ਕੀਤੇ ਜਾਂਦੇ ਹਨ। ਜਿਹੜੇ ਰਾਜਨੀਤੀ ਚਲਾਂ ਰਿਹੇ ਹਨ। ਉਨ੍ਹਾਂ ਦੀ ਭੰਡੀ ਕੀਤੀ ਜਾਂਦੀ ਹੈ। ਆਪਣੇ ਵਾਰੇ ਵਧੀਆਂ ਗੱਲਾਂ ਕਰਕੇ ਲੋਕਾਂ ਨੂੰ ਭੋਟਿਆਂ ਜਾਂਦਾ ਹੈ। ਨਵੀਂ ਸਰਕਾਰ ਬੱਣ ਨਾਲ ਜਦੋਂ ਸਤਾਂ ਵਿੱਚ ਆ ਜਾਂਦੇ ਹਨ, ਪਹਿਚਾਣਦੇ ਵੀ ਨਹੀਂ। ਪੁਰਾਣੇ ਸੇਵਕਾਂ ਨੂੰ ਬਹਾਨੇ ਲੱਭ ਕੇ, ਮੁੱਕਦਮੇ ਬੱਣਾ ਕੇ, ਜੇਲ ਅੰਦਰ ਕਰਾਂ ਦਿੰਦੇ ਹਨ। ਜੰਨਤਾਂ ਦਾ ਕੰਮ ਹੀ ਹੈ। ਇੰਨ੍ਹਾਂ ਤੇ ਅੱਖਾਂ ਮੀਚ ਕੇ ਜਕੀਨ ਕਰ ਲੈਂਦੇ ਹਨ। ਹਰ ਵਾਰ ਧੜਾਂ ਬਦਲ ਲੈਂਦੇ ਹਨ। ਜੰਨਤਾਂ ਨੂੰ ਮੰਜ਼ਲ ਤੇ ਪਹੁੰਚਣ ਲਈ ਬੇੜੀ ਇੱਕ ਤੇ ਸੁਆਰ ਹੋਣਾ ਪੈਣਾ ਹੈ। ਨਹੀਂ ਤਾਂ ਚਲਾਕ ਬੰਦਰ ਵਾਂਗ ਬਿੱਲੀਆਂ ਦਾ ਸਾਰਾਂ ਟੁੱਕ ਵੰਡਦੇ ਵੰਡਦੇ ਆਪਣੇ ਢਿੱਡ ਵਿੱਚ ਪਾ ਲੈਣਗੇ।
ਗੁਰਦੁਆਰੇ ਸਾਹਿਬ ਵਿੱਚ ਵੀ ਚੋਣਾਂ ਹੁੰਦੀਆਂ ਹਨ। ਚੋਣਾਂ ਦੁਰਾਨ ਵਿਰੋਧੀ ਪਾਰਟੀ ਨੂੰ ਨੀਚਾ ਦਿਖਾਂਇਆਂ ਜਾਂਦਾ ਹੈ। ਪੱਗਾਂ ਲਾਂਈਆਂ ਜਾਂਦੀਆਂ ਹਨ। ਰਾਸਤੇ ਵਿੱਚ ਮਿਲਦੇ ਸਮੇਂ ਲੱੜਦੇ ਹਨ। ਧੱਕਮ ਧੱਕਾਂ ਵੀ ਕਰਦੇ ਹਨ। ਪੇਪਰਾਂ ਵਿੱਚ ਬਿਆਨ ਦਿੰਦੇ ਹਨ। ਰੱਲ ਕੇ ਚੱਲਾਂਗੇ। ਇੱਕ ਦੂਜੇ ਨੂੰ ਗੱਲਵਕੜੀ ਵਿੱਚ ਲਵਾਂਗੇ। ਜਾਹਲੀ ਵੋਟਾਂ ਆਪੇ ਥੱਬਿਆਂ ਦੇ ਥੱਬੇ ਪਾਏ ਜਾਂਦੀਆਂ ਹਨ। ਪੁਲੀਸ ਵੋਟਾਂ ਵਿੱਚ ਬੁਲਾਈ ਜਾਂਦੀ ਹੈ। ਜੋਂ ਦੋਂਨਾਂ ਪਾਸਿਆਂ ਦੇ ਬੰਦਿਆਂ ਨੂੰ ਇੱਕ ਦੂਜੇ ਨਾਲੋਂ ਭਿੜਨ ਤੋਂ ਬੱਚਾਉਂਦੀ ਹੈ। ਗੁਰਦੁਆਰੇ ਸਾਹਿਬ ਵਿੱਚ ਮਾਹਾਰਾਜ਼ ਦਾ ਡਰ ਨਹੀਂ। ਪੁਲੀਸ ਵਾਲੇ ਪੱਤਦੰਦਰਾਂ ਤੋਂ ਡਰਦੇ ਹਨ। ਬਈ ਜੇਲ ਵਿੱਚ ਨਾਂ ਸੁੱਟ ਦੇਣ। ਗੁਰਦੁਆਰੇ ਸਾਹਿਬ ਵਿੱਚ ਨਵੀਂ ਕਮੇਟੀ ਆਉਣ ਨਾਲ ਪੁਰਾਣੇ ਸੇਵਾਦਾਰਾਂ ਨੂੰ ਧੱਕੇ ਮਾਰ ਕੇ ਕੱਢਿਆਂ ਜਾਂਦਾ ਹੈ। ਨੀਜ਼ੀ ਘਰੇਲੀ ਲੜਾਈ ਦੀਆਂ ਖੋਰਾਂ ਗੁਰਦੁਆਰੇ ਸਾਹਿਬ ਵਿੱਚ ਜਾਂ ਕੇ ਕੱਢਦੇ ਹਨ। ਕੱਚੀ ਪਹਿਲੀ ਦੇ ਬੱਚਿਆਂ ਵਾਂਗ ਬਹਿਸਦੇ ਹਨ। ਇੱਕ ਦੂਜੇ ਨਾਲ ਚੂਬੜਦੇ ਹਨ। ਇੰਨ੍ਹਾਂ ਨੂੰ ਜੋਂ ਪੈਸੇ ਨਾਲ ਖ੍ਰੀਦ ਲੈਂਦਾਂ ਹੈ। ਉਸ ਮੂਹਰੇ ਨੱਚਦੇ ਹਨ।
ਅੰਮ੍ਰਿਤ ਛੱਕਾਉਣ ਵੇਲੇ ਪੰਜ ਪਿਆਰੇ ਅੰਮ੍ਰਿਤ ਵੇਲੇ ਉਠਣ ਨੂੰ ਕਹਿੰਦੇ ਹਨ। ਉਸ ਸੱਚੇ ਦੀ ਬਾਣੀ ਸੁੱਣਨ ਗਾਉਣ ਨੂੰ ਮਾਹਾਰਾਜ ਵਿੱਚ ਪੰਨਾਂ ਨੰਬਰ 2 ।।ਜਪੁ।। ਵਿਚ ਸਤਿਗੁਰ ਕਹਿ ਰਹੇ ਹਨ।
ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥
ਵਾਰ ਵਾਰ ਹਰ ਧਰਮ ਤੇ ਬਾਣੀ ਕਹਿ ਰਹੀ ਹੈ। ਸਤਿ ਗੁਰ ਕੀ ਸੇਵਾ ਸਫਲ ਹੈ।। ਜੇ ਕੋਈ ਕਰੈ ਚਿਤੁ ਲਾਏ।।
ਗੁਰਦੁਆਰੇ ਸਾਹਿਬ ਦੇ ਮੁੱਖੀ ਕੀ ਕਹਿ ਰਹੇ ਹਨ।
ਨਿੱਕਲੋਂ ਗੁਰਦੁਆਰਿਓ, ਗੁਰਦੁਆਰੇ ਸਾਹਿਬ ਮੇਰਾਂ। ਹੁਣ ਡਾਂਗ ਦੇ ੳੇੁਤੇ ਡੇਰਾ। ਮਿਲਦਾ ਪੁਲੀਸ ਨਾਲ ਹੱਥ ਮੇਰਾ। ਸਾਡੇ ਮੁਹਰੇ ਕੁਸਕੂ ਕਿਹੜਾਂ। ਮਾਹਾਰਾਜ ਪੜ੍ਹੇਗਾ ਜਿਹੜਾਂ। ਉਹਦਾ ਕਰਦਾਂਗੇ ਨਬੇੜਾ। ਮਾਹਾਰਾਜ ਤੋਂ ਪਹਿਲਾਂ ਨਾਮ ਲਊਗਾਂ ਮੇਰਾ। ਉਹ ਲਾ ਲੇ ਗੁਰਦੁਆਰੇ ਵਿੱਚ ਡੇਰਾ।

Comments

Popular Posts