ਦੁਨੀਆਂ ਦਾਰੀ ਤੇ ਨਾਮ, ਜਾਤ, ਗੋਤ, ਧਰਮ

-ਸਤਵਿੰਦਰ ਕੌਰ ਸੱਤੀ (ਕੈਲਗਰੀ)-

ਦੁਨੀਆਂ ਦਾਰੀ ਤੇ ਸਮਾਜ ਨਾਲ ਮਿਲ ਵਰਤਨ ਰੱਖਣਾ ਪੈਂਦਾ ਹੈ। ਆਲੇ ਦੁਆਲੇ ਦੇ ਲੋਕਾਂ ਨੂੰ ਮਿਲਣਾ ਪੈਂਦਾ ਹੈ। ਆਂਢ-ਗੁਆਂਢ ਦੇ ਵੀ ਮੂੰਹ ਮੱਥੇ ਲੱਗਣਾ ਪੈਦਾ ਹੈ। ਪੰਜਾਬ ਵਿਚ ਹੋਰ ਗੱਲ ਹੈ। ਅਸੀਂ ਸਾਰੇ ਇਕ ਦੂਜੇ ਨੂੰ ਪੀੜੀਆਂ ਦਹਾਕਿਆਂ ਤੋਂ ਜਾਣਦੇ ਹਾਂ। ਪਰ ਆਸ-ਗੁਆਂਢ ਵਿਚ ਸਾਨੂੰ ਯਾਦ ਵੀ ਰਹਿੰਦਾ। ਕਿਸ ਦੀ ਕਿਹੜੀ ਜਾਤ ਹੈ। ਅਸੀਂ ਇਕ ਦੂਜੇ ਦੇ ਵਿਆਹ-ਸ਼ਾਦੀਆਂ ਤੇ ਜਾਂਦੇ ਹਾਂ। ਅਗਰ ਸਾਡੇ ਘਰ ਕੋਈ ਅਣ-ਜਾਣ ਬੰਦਾ ਆ ਜਾਵੇ ਕੀ ਪਹਿਲਾਂ ਉਸ ਦੀ ਜਾਤ ਪੁੱਛਾਗੇ ਜਾਂ ਚਾਹ-ਪਾਣੀ ਪੀਣ ਨੂੰ ਦੇਵਾਗੇ? ਕਿਸੇ ਵੀ ਬੰਦੇ ਦੇ ਮੱਥੇ ਉਤੇ ਨਹੀਂ ਲਿਖਿਆ, ਇਸ ਦੀ ਜਾਤ ਕੀ ਹੈ? ਧਰਮ ਕੀ ਹੈ? ਕਈ ਲੋਕ ਕੰਮ ਨੂੰ ਜਾਤ ਬਣਾਈ ਜਾਂਦੇ ਹਨ। ਕਈ ਗੋਤ ਨੂੰ ਜਾਤ ਕਹੀ ਜਾਂਦੇ ਹਨ। ਬੰਦਾ ਮਰ ਜਾਂਦਾ ਹੈ। ਉਸ ਦੇ ਮਗਰੋਂ ਜਾਤ ਦੀ ਪੂਛ ਨਹੀਂ ਲਹਿੰਦੀ। ਕਈਆਂ ਗਰੀਬਾਂ ਨੂੰ ਤਾਂ ਇਸ ਕਰਕੇ ਜਲਾਇਆਂ, ਦਫ਼ਨਾਇਆ, ਫੂਕਿਆ ਨਹੀਂ ਜਾਂਦਾ, ਉਸ ਦੀ ਜਾਤ ਦਾ ਪਤਾ ਨਹੀਂ। ਜੇ ਜਾਤ ਦਾ ਪਤਾ ਨਹੀਂ ਕੋਈ ਵੀ ਧਰਮ ਜਾਤ ਵਾਲਾ ਉਸ ਦੇ ਲਾਗੇ ਨਹੀਂ ਲੱਗਦਾ।
ਜੋ ਪਾਥਰ ਕਉ ਕਹਤੇ ਦੇਵ ॥ ਤਾ ਕੀ ਬਿਰਥਾ ਹੋਵੈ ਸੇਵ ॥ ਜੋ ਪਾਥਰ ਕੀ ਪਾਂਈ ਪਾਇ ॥ ਤਿਸ ਕੀ ਘਾਲ ਅਜਾਂਈ ਜਾਇ ॥੧॥ ਠਾਕੁਰੁ ਹਮਰਾ ਸਦ ਬੋਲੰਤਾ ॥ ਸਰਬ ਜੀਆ ਕਉ ਪ੍ਰਭੁ ਦਾਨੁ ਦੇਤਾ ॥੧॥ ਰਹਾਉ ॥ ਅੰਤਰਿ ਦੇਉ ਨ ਜਾਨੈ ਅੰਧੁ ॥ ਭ੍ਰਮ ਕਾ ਮੋਹਿਆ ਪਾਵੈ ਫੰਧੁ ॥ ਨ ਪਾਥਰੁ ਬੋਲੈ ਨਾ ਕਿਛੁ ਦੇਇ ॥ ਫੋਕਟ ਕਰਮ ਨਿਹਫਲ ਹੈ ਸੇਵ ॥੨॥ ਜੇ ਮਿਰਤਕ ਕਉ ਚੰਦਨੁ ਚੜਾਵੈ ॥ ਉਸ ਤੇ ਕਹਹੁ ਕਵਨ ਫਲ ਪਾਵੈ ॥ ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ ॥ ਤਾਂ ਮਿਰਤਕ ਕਾ ਕਿਆ ਘਟਿ ਜਾਈ ॥੩॥ ਕਹਤ ਕਬੀਰ ਹਉ ਕਹਉ ਪੁਕਾਰਿ ॥ ਸਮਝਿ ਦੇਖੁ ਸਾਕਤ ਗਾਵਾਰ ॥ ਦੂਜੈ ਭਾਇ ਬਹੁਤੁ ਘਰ ਗਾਲੇ ॥ ਰਾਮ ਭਗਤ ਹੈ ਸਦਾ ਸੁਖਾਲੇ ॥੪॥੪॥੧੨॥
ਜੇ ਕਿਤੇ ਕੋਈ ਲੀਡਰ ਮਰ ਜਾਵੇ ਤਾਂ ਉਸ ਨੂੰ ਵਾਰਸ ਸਮਝਣ ਵਾਲੇ, ਸਾਰਾ ਦੇਸ਼ ਰੋਣ ਪਿਟਣ ਵਾਲਾ ਹੁੰਦਾ ਹੈ। ਹਰ ਇਕ ਦੇ ਧਰਮ, ਜਾਤ ਬਾਰੇ ਧਰਮਿਕ ਲੀਡਰਾਂ ਦੀ ਬੜੀ ਦਿਲਚਸਪੀ ਰਹਿੰਦੀ ਹੈ। ਹਰ ਧਰਮ ਸ਼ਾਂਤੀ ਦਾ ਰਾਹ ਦਿਖਾਉਂਦਾ ਹੈ। ਪਿਆਰ ਕਰਨਾ ਦੱਸਦਾ ਹੈ। ਜਿਹੜੇ ਚਲਾਕ ਲੀਡਰ ਧਰਮ ਦੀ ਆੜ ਵਿਚ ਬੰਦੇ ਮਰਵਾਉਂਦੇ ਹਨ। ਆਪ ਜਿਉਂਦੇ ਰਹਿੰਦੇ ਹਨ। ਕੁਰਸੀਆਂ ਤੇ ਬੈਠ ਕੇ ਗਰੀਬ ਜੰਨਤਾਂ ਵੱਖ-ਵੱਖ ਜਾਤਾਂ ਵਾਲਿਆਂ ਤੇ ਰਾਜ ਕਰਦੇ ਹਨ। ਵੋਟਾਂ ਲੈਣ ਲਈ ਵੀ ਹਰ ਜਾਤ ਦੇ ਬੰਦੇ ਨੂੰ ਨਸ਼ਾ ਤੇ ਪੈਸਾ ਝੋਕਿਆ ਜਾਂਦਾ ਹੈ। ਉਹ ਗੁੰਡੇ ਤੇ ਵੱਖਵਾਦੀ ਆਪਣੇ ਮਕਸਦਾ ਲਈ ਜਿਉਂਦੇ ਹਨ। ਫਿਰ ਜਾਤਾਂ ਧਰਮਾਂ ਨੂੰ ਲੈ ਕੇ ਬੰਦੇ ਮਰਵਾਉਂਦੇ ਹਨ। ਜੰਨਤਾਂ ਦਾ ਕਸੂਰ ਵੱਧ ਹੈ। ਜੋਂ ਇਹੋ ਜਿਹਿਆਂ ਦੇ ਪਿਛੇ ਲੱਗ ਕੇ ਮਰਦੇ ਹਨ। ਬਾਅਦ ਵਿਚ ਬੱਚੇ ਤੇ ਔਰਤਾਂ ਜਿਉਣ ਲਈ ਦਰ-ਦਰ ਭਟਕਦੇ ਹਨ। ਜਦੋਂ ਬੱਚਾ ਜੰਮਦਾ ਹੈ, ਤਾਂ ਉਹ ਕਿਸੇ ਵੀ ਜਾਤ ਨਾਲ ਸਬੰਧਤ ਨਹੀਂ ਹੁੰਦਾ। ਨਾਮ, ਜਾਤ, ਗੋਤ, ਧਰਮ ਉਸ ਤੇ ਠੋਸੇ ਜਾਂਦੇ ਹਨ। ਜਿਹੜੀਆਂ ਮਾਂਵਾਂ ਬੱਚੇ ਨੂੰ ਜਣ ਕੇ ਚੁਰਾਹੇ ਵਿੱਚ ਸਿੱਟ ਦਿੰਦੀਆਂ ਹਨ। ਕੀ ਇਹੋਂ ਜਿਹੀਆਂ ਮਾਵਾਂ ਤੇ ਮਾਵਾਂ ਦੇ ਆਸ਼ਕਾਂ ਨੂੰ ਕੋਈ ਫ਼ਿਕਰ ਨਹੀਂ ਹੁੰਦਾ? ਬੱਚਾ ਕਿਹੜੇ ਨਾਮ, ਜਾਤ, ਗੋਤ, ਧਰਮ ਥੱਲੇ ਪਲੇਗਾ। ਉਸ ਦੀ ਕੁੱਖ ਨੂੰ ਕਲੰਕ ਲੱਗ ਜਾਵੇਗਾ। ਉਸ ਬੱਚੇ ਦਾ ਨਾਮ, ਜਾਤ, ਗੋਤ, ਧਰਮ ਬਦਲ ਜਾਵੇਗਾ, ਸ਼ਇਦ ਝੁੱਗੀਆਂ ਵਾਲਾਂ ਹੀ ਸ਼ੜਕ ਦੀ ਫੁੱਟ ਪਾਥ ਤੇ ਪਾਲੇ। ਬਹੁਤੇ ਲੋਕ ਤਾਂ ਹਮ ਬਿਸਤਰ ਹੋਣ ਸਮੇਂ ਜਾਤ-ਪਾਤ ਉਕਾ ਨਹੀਂ ਦੇਖਦੇ। ਉਸ ਤੋਂ ਬਣੇ ਫ਼ਲ ਬੱਚੇ ਤੋਂ ਕੋਹੜ ਹੁੰਦਾ ਦਿਸਦਾ ਹੈ। ਤਾਂਹੀਂ ਬੱਚੇ ਜਣ ਕੇ ਧਰਮਿਕ ਸਥਾਂਨਾਂ ਤੇ ਰੱਖ ਦਿੰਦੇ ਹਨ। ਬਈ ਇਸ ਨੂੰ ਪਾਲਣ ਦਾ ਇਸ ਧਰਮ ਨਾਲ ਸਬੰਧਤ ਲੋਕਾਂ ਦਾ ਫ਼ਰਜ਼ ਹੈ। ਐਸ਼ ਕਰਨ ਵਾਲੇ ਕਰ ਗਏ ਸਜ਼ਾਂ ਧਰਮਾਂ ਵਾਲੇ ਭੁਗਤੀ ਜਾਣ। ਸਮਾਜ਼ ਵਿਚ ਰਹਿਣ ਲਈ ਮੂੰਹ ਮਲਾਜ਼ਾ ਤਾਂ ਰੱਖਣਾ ਪੈਂਦਾ ਹੈ। ਤਾਂਹੀਂ ਐਸੇ ਬੱਚੇ ਨੂੰ ਕੋਈ ਰੱਬ ਦਾ ਬੰਦਾ, ਰੱਬ ਦਾ ਰੂਪ ਸਮਝਕੇ ਪਾਲ ਲੈਂਦਾ ਹੈ। ਗੁਰੁ ਦਾਤਾ ਗੁਰੁ ਹਿਵੈ ਘਰੁ ਗੁਰੁ ਦੀਪਕੁ ਤਿਹ ਲੋਇ ॥ ਅਮਰ ਪਦਾਰਥੁ ਨਾਨਕਾ ਮਨਿ ਮਾਨਿਐ ਸੁਖੁ ਹੋਇ ॥੧॥ ਮਃ ੧ ॥ ਪਹਿਲੈ ਪਿਆਰਿ ਲਗਾ ਥਣ ਦੁਧਿ ॥ ਦੂਜੈ ਮਾਇ ਬਾਪ ਕੀ ਸੁਧਿ ॥ ਤੀਜੈ ਭਯਾ ਭਾਭੀ ਬੇਬ ॥ ਚਉਥੈ ਪਿਆਰਿ ਉਪੰਨੀ ਖੇਡ ॥ ਪੰਜਵੈ ਖਾਣ ਪੀਅਣ ਕੀ ਧਾਤੁ ॥ ਛਿਵੈ ਕਾਮੁ ਨ ਪੁਛੈ ਜਾਤਿ ॥ ਸਤਵੈ ਸੰਜਿ ਕੀਆ ਘਰ ਵਾਸੁ ॥ ਅਠਵੈ ਕ੍ਰੋਧੁ ਹੋਆ ਤਨ ਨਾਸੁ ॥ ਨਾਵੈ ਧਉਲੇ ਉਭੇ ਸਾਹ ॥ ਦਸਵੈ ਦਧਾ ਹੋਆ ਸੁਆਹ ॥ ਗਏ ਸਿਗੀਤ ਪੁਕਾਰੀ ਧਾਹ ॥ ਉਡਿਆ ਹੰਸੁ ਦਸਾਏ ਰਾਹ ॥ ਆਇਆ ਗਇਆ ਮੁਇਆ ਨਾਉ ॥ ਪਿਛੈ ਪਤਲਿ ਸਦਿਹੁ ਕਾਵ ॥ ਨਾਨਕ ਮਨਮੁਖਿ ਅੰਧੁ ਪਿਆਰੁ ॥ ਬਾਝੁ ਗੁਰੂ ਡੁਬਾ ਸੰਸਾਰੁ ॥੨॥
ਮੱਹਲੇ ਦਾ ਇਕ ਮੁੰਡਾ ਕਿਸੇ ਕੁੜੀ ਨਾਲ ਘੁੰਮਦਾ, ਫਿਰਦਾ ਸੀ। ਜਦੋਂ ਘਰ ਵਾਲਿਆ ਨੂੰ ਮੁੰਡੇ ਨੇ ਹੀ ਦੱਸਿਆ," ਉਹ ਜਿਸ ਕੁੜੀ ਨਾਲ ਪਿਆਰ ਕਰਦਾ ਹੈ। ਉਹ ਉਸ ਦੀ ਜਾਤ ਦੀ ਨਹੀਂ ਹੈ। ਉਸ ਦੇ ਬੱਚੇ ਦੀ ਮਾਂ ਬਣਨ ਵਾਲੀ ਹੈ। ਉਹ ਉਸ ਨਾਲ ਸ਼ਾਦੀ ਕਰਨਾ ਚਾਹੁੰਦਾ ਹੈ।" ਘਰ ਵਾਲਿਆਂ ਨੇ ਜਲਦੀ ਵਿਚ ਕੋਈ ਹੋਰ ਆਪਣੇ ਬਾਰਬਰ ਦੇ ਧਰਮ ਵਿਚ ਕੁੜੀ ਦੇਖੀ। ਧੱਕੇ ਨਾਲ ਮੁੰਡੇ ਦਾ ਵਿਆਹ ਕਰ ਦਿੱਤਾ। ਕੁੱਝ ਕੁ ਸਮੇ ਦੇ ਫ਼ਰਕ ਨਾਲ ਦੋਂਵਂੇ ਹੀ ਮਾਂਵਾਂ ਬਣ ਗਈਆਂ। ਜਿਸ ਨਾਲ ਸ਼ਾਂਦੀ ਸ਼ੁਦਾ ਸੀ। ਉਸ ਦੇ ਬੱਚੇ ਦੇ ਸੇਹਰੇ ਬੰਨ ਹੋ ਰਹੇ ਸਨ। ਲੋਕਾਂ ਨੂੰ ਭੋਜ ਕਰਾ ਰਹੇ ਸਨ। ਦੂਸਰੀ ਔਰਤ ਦੀ ਜਿੰਦਗੀ ਖ਼ਰਾਬ ਤਾਂ ਹੋ ਹੀ ਗਈ ਸੀ। ਬੱਚੇ ਦਾ ਵੀ ਕੋਈ ਭਵਿਖ ਨਹੀਂ ਸੀ। ਦੋਂਨਾਂ ਬੱਚਿਆਂ ਨੇ ਉਸੇ ਤਰੀਕੇ ਨਾਲ ਨੀਮਿਆ ਜੰਮਇਆ ਸੀ। ਇਕ ਬੱਚਾ ਨਾਂਮ ਵਾਲਾਂ, ਦੂਜਾਂ ਹਰਾਮੀ ਸੀ। ਬੱਚਾ ਹਰਾਮੀ ਕਿਵੇਂ ਹੋ ਸਕਦਾ ਹੈ? ਬਾਪ ਨੂੰ ਹਰਾਮੀ ਕਿਹਾ ਜਾ ਸਕਦਾ ਹੈ। ਜੋਂ ਆਪਣੀਆਂ ਜੁੰਮੇਵਾਰੀਆਂ ਨਾਂ ਨਿਭਾਉਂਦਾ ਹੋਇਆ, ਮਾਂਪਿਆਂ ਦਾ ਬੱਚਾ ਹੀ ਬਣਿਆ ਹੋਇਆ ਹੈ। ਆਪ ਜਾਨਵਰਾਂ ਵਾਂਗ ਜਿਸ ਨਾਲ ਜੀਅ ਕੀਤਾ ਬੱਚਾ ਪੈਂਦਾ ਕਰ ਲਿਆ। ਫ਼ਰਕ ਸਿਰਫ਼ ਇਹੀ ਕਿ ਸਮਾਜ ਤੇ ਧਰਮਿਕ ਰੀਤਾ ਦੀ ਅਜ਼ਾਜ਼ਤ ਨਹੀਂ ਲਈ ਗਈ। ਇਕ, ਦੋ, ਤਿੰਨ ਅਣਗਿਣਤ ਤਾਂ ਵਿਆਹ ਧਰਮਿਕ ਰੀਤਾਂ ਮੁਤਾਬਕ ਕਰੀ ਜਾਂਦੇ ਹਨ। ਬਦਨਾਮ ਇਕੋਂ ਜਾਤ ਨੂੰ ਕਰ ਰਹੇ ਹਨ। ਉਹ ਤਾਂ ਸ਼ਰੇਅਮ ਕਰਦੇ ਹਨ। ਬਹੁਤਿਆਂ ਨੇ ਅਪਣੀ ਕਦੇ ਗਿਣਤੀ ਹੀ ਨਹੀਂ ਕੀਤੀ। ਕਿੰਨੇ ਭਾਂਡਿਆਂ ਵਿਚੋਂ ਮੂੰਹ ਮਾਰ ਰਹੇ ਹਨ? ਇਹੀ ਕੰਮ ਜਦੋਂ ਦੂਜਾਂ ਨਜ਼ਦੀਕੀ ਔਰਤਾਂ ਨਾਲ ਕਰਦਾ ਹੈ। ਬਦਨਾਮੀ ਹੁੰਦੀ ਹੈ। ਚੋਰੀ ਚਾਰ ਜਾਣੇ ਕਰਨ ਗਏ। ਮੁੜਦੇ ਹੋਏ ਕਹਿੰਦੇ ਗਿਣ ਲਈਏ, ਹੋਰ ਨਾਂ ਕੋਈ ਰਾਹ ਵਿਚ ਹੀ ਐਧਰ ਉਧਰ ਹੋ ਗਿਆ ਹੋਵੇ। ਹਰ ਇਕ ਦੀ ਗਿਣਤੀ ਤਿੰਨ ਹੀ ਸੀ। ਕਿਉਂਕਿ ਆਪਣਾ ਆਪ ਉਨ੍ਹਾਂ ਨੂੰ ਦਿਸ ਹੀ ਨਹੀਂ ਰਿਹਾ ਸੀ। ਬਾਕੀ ਸਭ ਦੇ ਸੇਹਰੇ ਸਹਮਣੇ ਸਨ।

Comments

Popular Posts