ਸਾਫ਼ ਸੁਥਰੀ ਗਾਈਕੀ ਗਾ ਰਿਹਾ ਗੀਤਕਾਰ ਤੇ ਗਾਇਕ 'ਗੁਰਮਿੰਦਰ ਸਿੰਘ ਗੁਰੀ'

-ਸਤਵਿੰਦਰ ਕੌਰ ਸਾਤੀ (ਕੈਲਗਰੀ)-


'ਉਠ ਕੇ ਸਵੇਰੇ ਲੋਕੀ ਨਾਮ ਲੇਂਦੇ ਰੱਬ ਦਾ, ਦੋਂਨੋਂ ਹਥ ਜੋੜ ਭਲਾ ਮੰਗ ਦੇ ਨੇ ਸੱਭਦਾ।
' ਪੰਜਾਬੀਆਂ ਦਾ ਸੂਰਜ ਡੁੱਬਿਆ, ਮੁੜ ਨੀਂ ਚੱੜਿਆ। ਮਾਹਾਰਾਜਾਂ ਰਣਜੀਤ ਸਿੰਘ ਵਾਗੂ, ਰਾਜ ਕਿਸੇ ਨੇ ਨੀਂ ਕਰਿਆ। ਪੰਜਾਬ ਮੇਰੇ ਨੂੰ ਦਿੱਲੀ ਲੁੱਟ ਕੇ ਕਿਦਾ ਲੈ ਜਾਂਦਾ। ਮਾਹਾਰਾਜਾਂ ਰਣਜੀਤ ਸਿੰਘ ਦਾ ਰਾਜ ਜੇ ਰਹਿ ਜਾਂਦਾ।
ਉਪਰ ਵਾਲੀਆਂ ਲਈਨਾਂ ਸਾਫ਼ ਸੁਥਰੀ ਗਾਈਕੀ ਗਾ ਰਿਹਾ ਗੀਤਕਾਰ ਤੇ ਗਾਇਕ 'ਗੁਰਮਿੰਦਰ ਸਿੰਘ ਗੁਰੀ' ਦੀਆਂ ਹਨ। 'ਗੁਰਮਿੰਦਰ ਸਿੰਘ ਗੁਰੀ' ਦਾ ਜੱਦੀ ਪਿੰਡ 'ਦੋਬੁਰਜੀ', ਜਿਲਾ 'ਲੁਧਿਆਣਾਂ' ਹੈ। ਇਹ ਭਾਂਵੇਂ 9 ਸਾਲਾਂ ਤੋਂ ਕੈਲੇਫੋਰਨੀਆਂ ਵਿਚ ਰਹਿ ਰਿਹਾ ਹੈ। ਗੁਰਮਿੰਦਰ ਸਿੰਘ ਗੁਰੀ ਸ਼ਾਦੀ ਸ਼ੁਦਾ ਹੈ। 11 ਸਾਲ ਦਾ ਬੇਟਾ ਤੇ 7 ਸਾਲ ਦੀ ਬੇਟੀ ਹੈ। ਹੁਣ ਤਾਂ ਸਾਡਾ ਫੇਸ ਬੁੱਕ ਤੇ ਦੋਸਤ ਵੀਰ ਹੈ। ਮੈਂ ਹੈਰਾਨ ਹੀ ਰਹਿ ਗਈ। ਜਦੋਂ ਫੋਨ ਤੇ ਗੱਲਬਾਤ ਹੋਈ। ਲੱਗਦਾ ਸੀ, ਚਿਰਾਂ ਤੋਂ ਇਸ ਵੀਰ ਨੂੰ ਜਾਣਦੀ ਹਾਂ। ਗੁਰਮਿੰਦਰ ਸਿੰਘ ਗੁਰੀ ਨੇ ਆਪਣੀ ਪੜ੍ਹਾਈ ਵਿਚ ਰਾੜਾਂ ਸਾਹਿਬ ਵਾਲੇ ਕਾਲਜ ਤੋਂ ਮਡੀਕਲ ਕੀਤਾ ਹੈ। ਅੱਜ ਵੀ ਪੰਜਾਬ ਦੀ ਧਰਤੀ ਨਾਲ ਜੁੜਿਆ ਹੋਇਆ ਹੈ। ਧਰਮਿਕ, ਸਮਾਜਿਕ, ਰਾਜਨੀਤਿਕ ਕੁਰਤੀਆਂ ਤੇ, ਆਪੇ ਗਾਣੇ ਲਿਖਦਾ ਹੈ। ਆਪ ਹੀ ਗਾਉਂਦਾ ਹੈ। ਗੀਤਕਾਰ ਮਜ਼ਦੂਰਾਂ, ਗਰੀਬਾ, ਦੁੱਖੀ ਸਤਾਏ ਹੋਏ ਲੋਕਾਂ ਦਾ ਹਮਦਰਦ ਹੈ। ਮੈਂ 'ਗੁਰਮਿੰਦਰ ਸਿੰਘ ਗੁਰੀ' ਦੀਆਂ ਯੂਟੂਬ ਤੇ ਮੂਵੀਆਂ ਲਗਾਤਾਰ ਦੇਖੀਆਂ। ਰੱਬ ਹੀ ਸੱਬਬ ਬਣਾਉਂਦਾ ਹੈ। ਮੈਂ ਬਿਲਕੁਲ ਵਿਹਲੀ ਹੀ ਸੀ। 'ਗੁਰਮਿੰਦਰ ਸਿੰਘ ਗੁਰੀ' ਦੀ ਅਵਾਜ਼ ਵਿਚ ਵੀ ਸਗੀਤ ਹੈ। ਹੋਰ ਲੋਕਾਂ ਤੱਕ ਅਵਾਜ਼ ਪਹੁੰਚਣੀ ਚਾਹੀਦੀ ਹੈ। ਇਹ ਕੰਮ ਪੇਪਰ ਮੀਡੀਆਾ, ਰੇਡੀਓ, ਟੈਲੀਵੀਜਨ ਦੁਆਰਾਂ ਹੀ ਹੋ ਸਕਦਾ ਹੈ। ਤੇ ਲੋਕ ਆਮ ਮੂਵੀ ਸਟੋਰ ਤੋਂ ਮੂਵੀਆਂ ਖ੍ਰੀਦ ਕੇ ਹੌਸਲਾਂ ਵਿਧਾਈ ਦੇ ਸਕਦੇ ਹਨ। ਅਸੀਂ ਆਮ ਹੀ ਕਿਸੇ ਦੇ ਚੰਗ੍ਹੇ ਕੰਮ ਨੂੰ ਸਲਾਹਣ ਲੱਗੇ ਸੰਗਦੇ ਹਾਂ। ਸਲਾਹੁਣਾ ਹੀ ਨਹੀਂ ਚਹੁੰਦੇ। ਸਾਨੂੰ ਅਸ਼ਸੀਰਵਾਦ ਦੇ ਦੋਂ ਸ਼ਬਦ ਜਰੀਰ ਬੋਲਣੇ ਚਾਹੀਦੇ ਹਨ। ਅਸੀਂ ਚਰਚਾ ਜਰੂਰ ਕਰਨ ਲੱਗ ਜਾਂਦੇ ਹਾਂ। ਮੇਰੇ ਮਤਾਬਕ ਜਦੋਂ ਬੰਦਾ ਚਰਚਾ ਵਿਚ ਵੀ ਆ ਜਾਵੇ, ਸਮਝੋਂ ਸਫ਼ਲ ਹੋ ਗਿਆ।
ਲੱਚਰਤਾਂ ਤੋਂ ਕੋਹਾ ਦੂਰ ਇਹ ਵੀਰ ਸਾਫ਼ ਸੁਥਰਾ, ਲਿਖਕੇ ਗਾ ਰਿਹਾ ਹੈ। ਹੁਣ ਵਾਲੇ ਗਾਉਣ ਵਾਲੇ ਮੁੰਡਿਆਂ ਵਿਚੋਂ ਪਹਿਲਾ ਹੈ। ਜੋਂ ਅੱਧ ਨੰਗੀਆਂ ਕੁੜੀਆਂ ਨਾਲ ਨੱਚਣ ਤੋਂ ਗਰੇਜ਼ ਕਰ ਰਿਹਾ ਹੈ। ਨਹੀਂ ਤਾਂ ਨਵੇਂ ਗਾਇਕ ਧੀਆਂ ਭੈਣਾਂ ਪਿਛੇ ਗੁਆਂਢੀਆਂ ਤੇ ਪਿੰਡ ਦੀ ਮਡੀਰ ਕੁੱਤਿਆਂ ਜਿਵੇ ਪਿਛੇ ਲਾਈ ਫਿਰਦੇ ਹਨ। ਮੂਵੀਆਂ ਵਿਚ ਨੰਗੀਆਂ ਕੁੜੀਆਂ ਹੀ ਜਿਆਦਾ ਦਿਸਦੀਆਂ ਹਨ। ਲੋਕ ਗੀਤਕਾਰ ਨੂੰ ਲੱਭਦੇ ਰਹਿੰਦੇ ਹਨ। ਟੱਪੀ ਹੋਰ ਹੀ ਜਾਂਦੇ ਹਨ। ਭਲੇਖਾ ਪੈ ਜਾਂਦਾ ਹੈ, ਗੀਤਕਾਰ ਹੋਰ ਨੂੰ ਹੀ ਸਮਝੀ ਜਾਂਦੇ ਹਨ। ਲੋਕੀਂ ਤਾਂ ਪਹਿਲਾਂ ਹੀ ਗੁਆਂਢੀਆਂ ਤੇ ਪਿੰਡ ਦੀਆਂ ਦੂਜੇ ਦੀਆਂ ਧੀਆਂ ਭੈਣਾਂ ਨੂੰ ਚੱਕਣ ਨੂੰ ਫਿਰਦੇ ਹਨ। ਪਰਾਟੀਆਂ ਵਿਚ ਗੰਦੇ ਗਾਣੇ ਸੁਣ ਕੇ ਹੋਰ ਕੱਛਾਂ ਮਾਰਦੇ ਹਨ। 'ਗੁਰਮਿੰਦਰ ਸਿੰਘ ਗੁਰੀ' ਦਾ ਸਭ ਤੋਂ ਪਹਿਲਾਂ ਗਾਣਾ ਮੈਂ, ਸਾਡੇ ਲੋਕਲ ਰੇਡੀਓ ਤੋਂ 'ਗੁਰੂ ਗੋਬਿੰਦ ਸਿੰਘ ਕੌਮ ਲਈ ਪਰਵਾਰ ਨੂੰ ਵਾਰ ਗਿਆ,' ਸੁਣਿਆਂ ਸੀ। ਫਿਰ ਵਾਰ ਵਾਲੇ ਦਿਨ ਵੈਨਕੂਵਰ ਤੋਂ ਚਲਦੇ ਲਿਸ਼ਕਾਰਾ ਟੈਲੀਵੀਜ਼ਨ ਵਿੱਚ ਇੰਟਰਵੀਊ ਦੇਖੀ ਸੀ। ਇਸ ਨੂੰ ਜਾਨਣ ਤੇ ਇਸ ਦੀ ਪ੍ਰਸੰਸਾ ਕਰਨ ਦੀ ਖਿਚ ਮੇਰੇ ਮਨ ਵਿਚ ਬੱਣ ਗਈ ਸੀ। ਅੱਜ ਤੱਕ ਮੈਂ ਵੀ ਉਹੀ ਲਿਖਿਆ ਹੈ। ਜਿਸ ਨੂੰ ਅੱਖਾਂ ਨਾਲ ਦੇਖਿਆ ਹੈ। ਮੈਨੂੰ ਇਹ ਨਹੀਂ ਸੀ ਪਤਾ, 'ਗੁਰਮਿੰਦਰ ਸਿੰਘ ਗੁਰੀ' ਆਪੇ ਲਿਖ ਕੇ ਗਾਉਂਦੇ ਹਨ। ਹੁਣ ਜਦੋਂ ਮੈਂ ਯੂਟੂਬ ਤੇ ਇਕ ਹੋਰ ਭਗਤ ਸਿੰਘ ਦੀ ਬਣਾਈ ਮੂਵੀ ਦੇਖੀ, ' ਕਿਉਂ ਨੋਟਾਂ ਤੇ ਮੰਗਦੇ ਓ ਤਸਵੀਰ ਭਗਤ ਸਿੰਘ ਦੀ,ਇਜ਼ਤ ਕਿਓਂ ਘਟਾਉਂਦੇ ਓ ਮੇਰੇ ਵੀਰ ਭਗਤ ਸਿੰਘ ਦੀ, ਓ ਕਾਹਤੋਂ ਹੀਰਾ ਇਹ ਤੁਸੀਂ ਮਿੱਟੀ ਚ ਮਿਲਾਉਣਾ,ਇਹ ਨੋਟ ਨੱਚਦੇ ਲੋਕਾਂ ਦੇ ਪੈਰਾਂ ਥੱਲੇ ਆਉਣਾ। ਭਗਤ ਸਿਆਂ ਤੇਰੀ ਲੋੜ ਪੈ ਗਈ ਫਿਰ ਪੰਜਾਬ ਨੂੰ, ਟੁਟੇ ਇਹਦੇ ਨਾਲੋਂ ਜੋੜ ਦੇ ਰਾਵੀ ਤੇ ਝਨਾਬ। ' ਫਿਰ ਇਸ ਨੂੰ ਜਾਨਣ ਦੀ ਆਸ ਮਹਿਸੂਸ ਹੋਈ। ਬਾਪੂ ਦੀ ਸਿਫਤ ਵੀ ਕਰੀ ਜਾ ਰਿਹਾ ਹੈ। ਆਪਣੀਆਂ ਸ਼ਰਾਰਤਾਂ ਵੀ ਜਾਹਰ ਕਰ ਰਿਹਾ ਹੈ। ਇਹੀ ਦਾ ਸਾਡਾ ਆਪਣਾਂ ਅਸਲੀ ਜੀਵਨ ਹੈ। ਪਤਾ ਉਦੋਂ ਲੱਗਦਾ ਹੈ। ਜਦੋਂ ਪਿਉੁਂ ਸਿਰ ਤੋ ਆਪਣਾਂ ਸਾਇਆਂ ਉਠਾ ਲੈਂਦਾ ਹੈ। ਮਾਂਪੇ ਜਦੋਂ ਜਹਾਨ ਤੋਂ ਤੁਰ ਜਾਂਦੇ ਹਨ। ਤਾਂ ਸਾਨੂੰ ਥੁੜ ਮਹਿਸੂਸ ਹੁੰਦੀ ਹੈ। ਸਾਰੀ ਜਿੰਦਗੀ ਬੱਚਿਆਂ ਦੇ ਪਾਲਣ- ਪੋਸ਼ਣ ਤੇ ਲਾ ਦਿੰਦੇ ਹਨ। ' ਚੁੱਕ ਕੇ ਘਨੇੜੇ ਮੈਨੂੰ, ਦੇਈ ਜਾਏ ਗੇੜੇ ਮੈਨੂੰ। ਰੱਖਦਾ ਬੈਠਾਂ ਕੇ ਮੈਨੂੰ, ਮੋਡਿਆਂ ਤੇ ਕਿੰਨੀ ਦੇਰ ਸੀ। ਬਾਪੂ ਦੇ ਜਿਉਂਦੇ, ਵੇਲੇ ਕਿੰਨਾਂ ਮੈਂ ਦਲੇਰ ਸੀ। ਕੂਕਾਂ ਮਾਰ ਕੰਧ ਵਿਚ ਪਾ ਦਿੰਦਾ ਤੇੜ ਸੀ। ' ਬਾਪੂ ਮੇਰਾ ਗਰੀਬ ਘਰ ਦਾ, ਕਰਕੇ ਦਿਹਾੜੀ ਸਾਡਾ ਢਿੱਡ ਭਰਦਾ। ਚੁਕ-ਚੁਕ ਬੱਲੀਆਂ ਮੈਂ ਢੇਰੀ ਲਾਈ, ਹਵਾ ਦੇ ਭੁੱਲਿਆ ਨੇ ਸਾਰੀ ਉਡਾ ਲਈ। ਸੌਣ ਦੇ ਮਹੀਨੇ ਕੋਠਾਂ ਚੋਦਾ ਏ, ਬਾਪੂ ਦੇਖ-ਦੇਖ ਬੜਾਂ ਰੋਂਦਾ ਏ। ਬਹੁਤ ਵਧੀਆ ਗਾਣਾ ਹੈ। ਆਮ ਕਿਸਾਨ, ਮਜ਼ਦੂਰ ਪਰਵਾਰ ਦੀ ਸਹੀਂ ਤਸਵੀਰ ਹੈ। ਦੀਪਕ ਸਿੰਘ ਇਸ ਗਾਣੇ ਬਾਰੇ ਕਹਿ ਰਹੇ ਹਨ,' ਸੱਚੀ ਗੱਲ ਵੀਰ ਜੀ ਰੋਣ ਆ ਗਿਆ ਗਾਣਾਂ ਸੁਨ ਕੇ, ਰੱਬਾ ਕਦੇ ਕਿਸੇ ਤੇ ਐਦਾਂ ਸਮਾ ਨਾ ਆਵੈ। ' ਰੋਂਣਾਂ ਤਾਂ ਮੈਨੂੰ ਸਾਰੇ ਗਾਣੇ ਸੁਣ ਕੇ ਆਇਆ ਹੈ। ਜਦੋਂ ਲੱਗਦਾ ਹੈ। ਕਿ ਸਾਡੀ ਆਪਣੀ ਹੀ ਗੱਲ ਹੋ ਰਹੀ ਹੈ। ਮਾਂ ਦੀਆਂ ਤੇ ਸਾਡੇ ਆਪਣੇ ਬੱਚਪਨ ਦੀਆਂ ਯਾਦਾਂ ਤਾਜ਼ੀਆਂ ਕਰਾਉਂਦਾ ਹੈ। ' ਮਾਵਾਂ ਠੰਢੀਆਂ ਛਾਵਾਂ ਹਰ ਕੋਈ ਕਹਿੰਦਾ ਏ ਪਰ ਕੋਈ ਕਿਸਮਤ ਵਾਲਾ ਇਸ ਦੀ ਛਾਵੇਂ ਬਹਿੰਦਾ ਏ। ' ' ਅੱਗੇ ਅੱਗੇ ਭੱਜੇ ਫਿਰਨਾ ਪਿੱਛੇ ਪਿੱਛੇ ਮਾਂ ਹੋਣਾ। ਸਾਬਣ ਅੱਖਾਂ ਵਿੱਚ ਪਾ ਦੇਵੇਂ, ਮੈਂ ਨੀ ਤੇਰੇ ਤੋਂ ਨੌਣਾ। ਗੋਡਿਆਂ ਦੇ ਵਿੱਚ ਲੈ ਕੇ ਮਾਂ ਨੇ ਜੂੜਾ, ਖੋਲ ਦੇਣਾ। ਮੈਂ ਲੱਤ ਮਾਰ ਕੇ ਬਾਲਟੀ ਵਾਲਾ, ਪਾਣੀ ਡੋਲ ਦੇਣਾ। ਪੈਰਾਂ ਚ ਸਵਰਗ ਵਸੇ ਤੇ ਸਦਾ ਦਿਲ ਚ ਦੁਆਵਾਂ ਹੁੰਦੀਆਂ। ਕੇਸੇ ਆਏ ਜਮਾਨੇ ਪੁਠੇ ਹਾਲ ਨਾ ਕੋਈ ਮਾਂ-ਬਾਪ ਦਾ ਪੁਛੇ। ਗੁਰੀ ਰੱਬ ਵੀ ਉਸ ਦਿਨ ਰੁਸ ਜਾਣਾ ਆ। ਜਿਸ ਦਿਨ ਸਾਡੇ ਮਾਪੇ ਰੁੱਸੇ। ' ਅੱਜ ਕੱਲ ਦੇ ਵਿਗੜ ਰਹੇ ਰਿਸ਼ਤਿਆਂ ਬਾਰ ਵੀ ਦਰਦ ਮਹਿਸੂਸ ਕਰਦਾ ਹੈ। ' ਗਰੀਬ ਕੋਲ ਜਾਨ ਤੋਂ ਵਗੈਰ ਕੀ ਰਹਿ ਜਾਂਦਾ। ਕਾਨਿਆਂ ਦਾ ਬਣਇਆ ਘਰ ਵੀ ਹਵਾ ਨਾਲ ਢੈਹਿ ਜਾਂਦਾ। ਗੁਰੀ ਅੱਜ ਕੱਲ ਧੋਖਾ ਦੇ ਕੇ ਬੈਹਿ ਜਾਂਦਾ। ਗੁਰਦੁਆਰੇ ਸਾਹਿਬ ਦੇ ਲੁੱਟੇਰੇ ਆਗੂਆਂ ਬਾਰੇ ਜੰਨਤਾਂ ਮੂਹਰੇ ਸੱਚਾਈ ਬਿਆਨ ਕਰ ਰਿਹਾ ਹੈ। ' ਮੰਦਰ ਮਸੀਤ ਤੇ ਧਰਮ ਸਥਾਨਾਂ ਤੇ ਮੱਥਾਂ ਹਰ ਕੋਈ ਟੇਕਦਾ। ਪਰ ਬਾਹਰ ਬੈਠੇ ਗਰੀਬਾਂ ਵੱਲ ਕੋਈ ਕਦੇ ਨਈ ਵੇਖਦਾ। ਗੁਰਦੁਆਰੇ ਤਾਂ ਸਾਡੇ ਵੱਡੇ ਬਣ ਗਏ ਨੇ। ਪਰ ਇਹ ਗੱਲ ਸਾਰਾ ਜੱਗ ਜਾਣਦਾ, ਇਹ ਤਾਂ ਲੜਾਈ ਦੇ ਅੱਡੇ ਬਣ ਗਏ ਨੇ। ਅੱਜ ਕੱਲ ਗੁਰਦੁਆਰੇ ਬਣਾਉਣ ਦਾ ਮਕਸਦ ਕੁਝ ਹੋਰ ਨ਼ੇ, ਪਰ ਬਾਦ ਵਿੱਚ ਪਤਾ ਲੱਗਦਾ, ਕਿ ਇਸ ਦੇ ਪ੍ਧਾਨ ਹੀ ਚੋਰ ਨੇ। ਰਾਜਨੀਤਿਕ ਕੁਰਤੀਆਂ ਤੇ ਵੀ ਠੋਕ ਕੇ ਸਹੀਂ ਲਿਖਿਆ ਹੈ। 'ਦਾਰੂ ਦੇ ਵੀ ਠੇਕੇ ਰਾਜਨੀਤੀ ਵਾਲੇ ਲੈ ਗਏ। ਰੇਤੇ ਦੇ ਵੀ ਠੇਕੇ ਚੋਣ ਜਿੱਤੀ ਵਾਲੇ ਲੈ ਗਏ। ਚੂਸ ਕੇ ਗਰੀਬਾਂ ਦਾ .ਖੂਨ ਪਸੀਨਾ, ਆਡਿਆਂ ਦੀ ਰੇਡੀ ਤੋ ਵੀ ਮੰਗਦੇ ਮਹੀਨਾ। ਕਿਹੋ ਜਿਹਾ ਰਾਜ ਮੇਰੇ ਪੰਜਾਬ ਦਾ ਕਮੀਨਾ। ' 'ਲੋਕ ਸਬਾ ਵਿਚ ਚਲਨ ਕੁਰਸੀਆਂ। ਟੀਵੀ ਦੇ ਵਿਚ ਆਉਣ ਸੁਰਖੀਆਂ । ਕਿਉਂ ਨੀਂ ਕੋਈ ਨਾ ਲੈਂਦਾਂ। ਮਰੇ ਸਾਡੇ ਬੰਦਿਆ ਦਾ। ਚੁਰਸੀ ਦੇ ਦੰਗਾਂ ਪੀੜਤਾਂ ਦੀ ਪੁਕਾਰ ਵਿੱਚ ਗਾ ਰਿਹਾ, ਗਰੀਬਾ ਤੇ ਦੁੱਖੀਆਂ ਦਾ ਦੋਸਤ ਗੀਤਕਾਰ ਗੁਰਮਿੰਦਰ ਸਿੰਘ ਗੁਰੀ ਦਰਦ ਵਿਚ ਕੁਰਲਾਂ ਰਿਹਾ ਹੈ, ਸਾਨੂੰ ਚਾਹੀਦਾ ਦਾ ਇਨਸਾਫ਼ ਵਾਲੇ ਦੰਗਿਆਂ ਦਾ। ਕਈ ਦੰਗਿਆਂ ਦੇ ਮਾਰੇ ਰੋਟੀ ਤਾਈ ਤਰਸਦੇ ਨੇ। ਜ਼ਾਲਮਾਂ ਦੇ ਸਿਰ ਤੇ ਮੀਂਹ ਨੋਟਾਂ ਦੇ ਵਰਸਦੇ ਨੇ। ਸਾਥ ਕੋਈ ਨੀਂ ਦਿੰਦਾ। ਆ ਸੂਲੀ ਤੇ ਟੰਗਿਆ ਦਾ। ' ਅੰਤਵਾਦੀਆਂ ਤੇ ਨਸ਼ਾਂ ਵੇਚਣ ਵਾਲਿਆ ਬਾਰੇ ਵੀ ਗੀਤ ਗਾ ਕੇ, ਦੱਸਿਆ ਹੈ, ਇੰਨ੍ਹਾਂ ਤੋਂ ਆਮ ਜੰਨਤਾਂ ਕਿੰਨੀ ਦੁੱਖੀ ਹੈ। ਫਿਰਕੂ ਪਸੰਦ ਨੂੰ ਸਜ਼ਾਂ ਕਿਉਂ ਨਹੀਂ ਹੋ ਰਹੀ। ਬਦੇਸ਼ੀ ਪੰਜਾਬੀਆਂ ਦੇ ਗੱਡੇ ਕਾਮਜ਼ਾਬੀ ਦੇ ਝੰਡਿਆ ਬਾਰੇ ਵੀ ਬਹੁਤ ਵਧੀਆਂ ਸੁਰ ਵਿਚ ਗਾਉਂਦਾ ਹੈ। ' ਦੇਸ਼ ਪ੍ਰਦੇਸ਼ ਚ ਨੇ ਗੱਲਾ ਹੁੰਦਿਆ। ਜਿਥੇ ਅਸੀਂ ਮਰਿਆਂ ਨੇ ਮੱਲਾਂ ਹੁੰਦੀਆਂ। ਗੁਰੀ ਟੋਹਰ ਜੱਗ ਚ ਬਥੇਰੀ ਆ। ਓ ਨੀਲੀ ਛਤ ਵਾਲਿਆ ਓ ਵਾਹ ਓ ਮੇਰੇ ਮਲਕਾ ਫੁਲ ਕਿਰਪਾ ਤੇਰੀ ਆ। ' ਜਾਤ-ਪਾਤ ਦਾ ਜ਼ੋਰਦਾਰ ਖੰਡਨ ਕਰਕੇ ਸਾਰੇ ਫਿਰਕਾ ਪ੍ਰਸਤਿ ਆਗੂਆਂ ਨੂੰ ਸੁਆਲ ਕਰ ਰਿਹਾ ਹੈ। ' ਆਹ ਜੱਟ ਸਿੱਖ ਆ। ਆਹ ਚੁਮਾਰ ਸਿੱਖ ਆ। ਆਹ ਘੁਮਾਰ ਸਿੱਖ। ਲੁਹਾਰ ਸਿੱਖ ਆ। ਆਹ ਮਜ਼ਬੀ ਸਿਖਾ। ਭਲਿਓ ਸਿੱਖ ਤਾਂ ਕੱਲਾ ਸਿੱਖ ਹੀ ਹੁੰਦਾ ਏ। ਪੂਛਾ ਸਾਡਾ ਕਦੋ ਖਹਿੜਾ ਛੱਡਨ ਗਈਆ। ਆਓ ਜਾਤਾ ਤਿਆਗ ਕੇ ਸਿੱਖ, ਬੰਦੇ ਬਣਈਏ। '' ਪੇਟ ਦੀ ਭੁੱਖ ਕੀ ਪਤਾ ਤੇਰੀ ਕੋਈ ਮਜਬੂਰੀ ਹੋਵੇ ਤੈਨੂੰ ਬੇਵਫਾ ਕਹੀਏ ਜਰੂਰੀ ਤਾਂ ਨਹੀਂ। ਤੈਨੂੰ ਵੀ ਪਿਆਰ ਕਿਸੇ ਹੋਰ ਨਾਲ ਹੋ ਸਕਦਾ। '

Comments

Popular Posts