ਡਾਕੀਆਂ ਤੇ ਸਕੂਲ ਮਾਸਟਰ
- ਸਤਵਿੰਦਰ ਕੌਰ ਸੱਤੀ (ਕੈਲਗਰੀ)-
ਡਾਕੀਆਂ ਤੇ ਸਕੂਲ ਮਾਸਟਰ ਰਤਨ ਮਾਸਟਰ ਹੀ ਸੀ। ਤੁਸੀਂ ਮੰਨੋਂ ਨਾਂ ਮੰਨੋਂ ਗੱਲ ਸੱਚੀ ਹੈ। ਮਾਸਟਰਾਂ ਨੂੰ ਇਹ ਗੱਲ ਬੁਰੀ ਲੱਗੇਗੀ। ਕੀ ਕਰੀਏ ਇਹੋਂ ਜਿਹੇ ਡਬਲ ਤਨਖ਼ਾਹ ਲੈ ਕੇ ਵੀ ਬੱਚਿਆਂ ਦੇ ਘਰੇ ਗੇੜੇ ਲੁਆਈ ਰੱਖਦੇ ਸੀ। ਘਰਦੇ ਅੱਲਗ ਮਾਸਟਰਾਂ ਤੋਂ ਤੰਗ ਸਨ। ਇਹ ਬਹੁਤੀ ਬਾਰ ਪਹਿਲੀ ਕਲਾਸ ਨੂੰ ਹੀ ਪੜ੍ਹਉਂਦਾ ਸੀ। ਜਾਣਦਾ ਸਾਰਿਆ ਬੱਚਿਆਂ ਨੂੰ ਸੀ। ਅੱਧੀ ਛੁੱਟੀ ਤੋਂ ਪਹਿਲਾਂ ਹੀ ਸਾਰੀਆਂ ਕਲਾਸਾਂ ਦੇ ਬੱਚਿਆਂ ਨੂੰ ਭੇਜਣ ਲਈ, ਦੂਜੇ ਅਧਿਆਪਕ ਨੂੰ ਕਿਹਾ ਹੋਇਆ ਸੀ। ਬੱਚੇ ਡਾਕ ਵਾਲੇ ਮਾਸਟਰ ਦੁਆਲੇ ਇਕਠੇ ਹੋ ਜਾਂਦੇ। ਉਥੇ ਕਿਸੇ ਪਿੰਡ ਦੇ ਬੰਦੇ ਨੂੰ ਖੜ੍ਹਨ ਨਹੀਂ ਦਿੱਤਾ ਜਾਂਦਾ ਸੀ। ਨਾਂ ਹੀ ਕੋਈ ਪਿੰਡ ਵਿਚੋਂ ਡਾਕ ਪੁੱਛਣ ਆਉਂਦਾ ਸੀ। ਮਾਸਟਰ ਤੇ ਪਿੰਡ ਵਾਲਿਆਂ ਨੂੰ ਬੱਚਿਆਂ ਤੇ ਜ਼ਕੀਨ ਵੀ ਸੀ। ਆਪਣੇ ਨੇੜੇ ਦੇ ਗੁਆਂਢੀਆਂ, ਆਪਣੀ ਜਾਣ-ਪਛਾਣ ਵਾਲਿਆਂ ਦੀਆਂ ਚਿੱਠੀਆਂ ਫੜੀ ਜਾਂਦੇ। ਸਾਰਾਂ ਦੁਪਾਹਿਰਾਂ ਲੋਕਾਂ ਦੇ ਘਰਾਂ ਵਿਚ ਡਾਕ ਵੰਡਦੇ ਰਹਿੰਦੇ। ਕਈ ਬਾਰ ਘਰ ਦੇ ਚਿੱਠੀਆਂ ਬਸਤੇ ਵਿਚੋਂ ਕੱਢਦੇ। ਬੱਚੇ ਚਿੱਠੀ ਦੇਣੀ ਭੁੱਲ ਵੀ ਜਾਂਦੇ। ਤੇ ਲੋਕ ਰਾਹ ਜਾਂਦੇ ਬੱਚਿਆਂ ਨੂੰ ਗਾਲ਼ਾਂ ਵੀ ਕੱਢਦੇ। ਸੌਂ ਕੰਮ ਚੰਗ੍ਹੇ ਕਰੋਂ, ਇਕ ਮਾੜਾਂ ਕਰ ਦਿਉਂ ਲੋਕ ਮਾਂ-ਧੀ ਇਕ ਕਰ ਦਿੰਦੇ ਹਨ। ਕਈ ਵਾਰ ਚਿੱਠੀ ਪਾਟ ਵੀ ਜਾਂਦੀ। ਚਿੱਠੀ ਨੂੰ ਬਗੈਰ ਪੜ੍ਹੇ ਅਗਲਿਆਂ ਦੇ ਘਰ ਵਿੱਚ ਰੋਂਣਾਂ ਪਿੱਟਣਾ ਪੈ ਜਾਂਦਾ। ਲੋਕ ਇੱਕਠੇ ਹੋ ਜਾਂਦਾ। ਪੁੱਛਣ ਤੇ," ਕੌਣ ਮਰ ਗਿਆ ਹੈ? ਕਿੰਨੀ ਕੁ ਉਮਰ ਸੀ? ਮਰਨ ਵਾਲਾ ਕਿਥੇ ਹੈ? " ਤਾਂ ਜਾ ਕੇ ਅਗਲਿਆਂ ਨੂੰ ਚਿੱਠੀ ਪੜ੍ਹਨ ਦੀ ਸੁਰਤ ਆਉਂਦੀ। ਚਿੱਠੀ ਵਿੱਚ ਕੁਛ ਹੋਰ ਹੀ ਲਿਖਿਆ ਹੁੰਦਾ ਸੀ। ਮਰੇ ਬੰਦੇ ਦਾ ਸੁਨੇਹਾ ਚਿੱਠੀ ਰਾਹੀ ਭੇਜਣ ਵੇਲੇ, ਚਿੱਠੀ ਨੂੰ ਪਾੜ ਦਿੱਤਾ ਜਾਂਦਾ ਸੀ। ਪਾਟੀ ਚਿੱਠੀ ਨੂੰ ਲੋਕ ਤੁਰੰਤ ਖੋਲਦੇ ਸਨ। ਪਾਟੀ ਚਿੱਠੀ ਲਿਉਣ ਵਾਲੇ ਦੇ ਛਿੱਤਰ ਪੈ ਜਾਂਦੇ ਸੀ। ਕਈ ਵਾਰ ਬੱਚਿਆਂ ਤੋਂ ਗਲ਼ਤ ਘਰ ਵਿੱਚ ਚਿੱਠੀ ਦਿੱਤੀ ਜਾਂਦੀ। ਬਹੁਤੇ ਲੋਕ ਚਿੱਠੀ ਲਿਉਣ ਵਾਲੇ ਬੱਚੇ ਨੂੰ ਕੁੱਝ ਖਾਣ-ਪੀਣ ਨੂੰ ਦੇ ਦਿੰਦੇ। ਬੱਚੇ ਉਨ੍ਹਾਂ ਦੀ ਚਿੱਠੀ ਮਾਸਟਰ ਨੂੰ ਪੁੱਛਦੇ ਰਹਿੰਦੇ। ਕਹਿੰਦੇ," ਮਾਸਟਰ ਜੀ ਬਿਸ਼ਨੋ ਬੇਬੇ ਦੀ ਚਿੱਠੀ ਮੈਨੂੰ ਹੀ ਦਿਉਂ। "ਦੂਜਾ ਬੱਚਾ ਕਹਿੰਦਾ," ਮਾਸਟਰ ਜੀ ਇਸ ਨੂੰ ਵਗਲ ਕੇ ਜਾਣਾ ਪੈਂਦਾ ਹੈ। ਜੀ ਚਿੱਠੀ ਮੈਨੂੰ ਦਿਉਂ। " ਮਾਸਟਰ ਇਹੋਂ ਜਿਹੇ ਬੱਚਿਆਂ ਨੂੰ ਖੜ੍ਹੇ ਕਰ ਲੈਂਦਾ," ਦੱਸੋਂ ਬਈ ਤੁਸੀ ਦੋਂਨੇ ਚਿੱਠੀਆਂ ਲੈਣ ਪਿਛੇ ਕਿਉਂ ਲੜਦੇ ਹੋ? " " ਜੀ ਉਹ ਸਾਨੂੰ ਪਿੰਨੀਆਂ, ਗੱਚਕ, ਲੱਡੂ, ਅਮਰੂਦ, ਅਨਾਰ, ਆੜੂ ਵੀ ਦਿੰਦੇ ਹਨ। " ਰਤਨ ਮਾਸਟਰ ਨੇ ਕਿਹਾ," ਚਲੋਂ ਦੋਂਨੇ ਬਣੋਂ ਮੁਰਗੇ। ਮੈਨੂੰ ਪਹਿਲਾਂ ਕਿਉਂ ਨਹੀ ਦੱਸਿਆ। ਲੋਕ ਚਿੱਠੀ ਵੱਟੇ ਖਾਂਣ-ਪੀਣ ਦੀਆਂ ਚੀਜ਼ਾਂ ਦਿੰਦੇ ਹਨ। ਉਨ੍ਹਾਂ ਦੀਆਂ ਚਿੱਠੀਆਂ ਮੈਂ ਆਪ ਸਾਇਕਲ ਤੇ ਜਾਂਦਾ-ਜਾਂਦਾ ਦੇ ਜਾਂਦਾ। " ਮਾਸਟਰ ਜੀ ਕੰਨ ਨਾਂ ਫੜਵਾਵੋਂ। ਤੁਸੀਂ ਆਪ ਅੱਗੇ ਨੂੰ ਚਿੱਠੀਆਂ ਦੇ ਆਇਆ ਕਰੋਂ ਜੀ। ਸਾਡੇ ਤਾਂ ਘਰੋਂ ਵੀ ਕੁੱਟ ਪੈਂਦੀ ਹੈ। ਲੋਕੀਂ ਸਾਡੇ ਘਰੇ ਦੱਸ ਦਿੰਦੇ ਹਨ। ਬਈ ਅਸੀਂ ਨੰਗੇ ਪੈਰੀਂ ਸਾਰਾਂ ਦੁਪਾਹਿਰਾਂ ਡਾਕ ਵੰਡਦੇ ਫਿਰਦੇ ਹਾਂ। " ਹੁਣ ਵੀ ਡਾਕੀਆਂ ਜਦੋਂ ਸਾਡੇ ਘਰ ਕੋਈ ਸੁੱਖ ਦਾ ਸਨੇਹਾ, ਕਿਸੇ ਬੱਚੇ ਦਾ ਜਨਮ, ਹੋਰ ਜਰੂਰੀ ਬਾਹਰਲੇ ਕਾਗਜ਼-ਪੱਤਰ ਲੈ ਕੇ ਆਉਂਦਾ ਹੈ। ਉਸ ਨੂੰ ਵੀ ਘਰਦੇ ਖੁੱਸ਼ੀ ਵਿੱਚ ਖੁੱਸ਼ ਕਰ ਦਿੰਦੇ ਹਨ। ਸੋਗ ਦੀ ਘੱਟਨਾ ਵਾਪਰਨ ਤੇ ਡਾਕ ਬਾਬੂ ਆਪ ਹੀ ਉਧਰੋਂ ਟਲ ਜਾਂਦਾ ਹੈ। ਬਿੱਟੂ ਨੇ ਤਾਂ ਇਕ ਦਿਨ ਹੱਦ ਹੀ ਕਰ ਦਿੱਤੀ। ਸਾਰੀ ਛੁੱਟੀ ਦੀ ਘੰਟੀ ਵੱਜੀ ਤੋਂ ਸਕੂਲ ਮੁੜਿਆ ਸੀ। ਬਲਦੇਵ ਮਾਸਟਰ ਨੇ ਉਸ ਨੂੰ ਕੋਲ ਬੁਲਾ ਕੇ ਕੰਨ ਤੇ ਥੱਪੜ ਜੜ ਦਿੱਤਾ। ਬਿੱਟੂ ਗੋਰਾ ਚਿੱਟਾ ਮੁੰਡਾ ਸੀ। ਥੱਪੜ ਦਾ ਨਿਸ਼ਾਨ ਗੱਲ ਤੇ ਪੈ ਕੇ ਪੰਜਾਂ ਛਾਪ ਗਿਆ। ਬਿੱਟੂ ਰੋਣ ਲੱਗ ਗਿਆ। ਮਾਸਟਰ ਨੇ ਕਿਹਾ, ਤਿੰਨ ਘੰਟਿਆਂ ਬਾਅਦ ਹੁਣ ਆਇਆਂ ਹੈ। ਸ਼ਰਮ ਨਹੀਂ ਆਉਂਦੀ। ਕੱਲ ਨੂੰ ਆਪਣੀ ਮਾਂ ਨੂੰ ਨਾਲ ਲੈ ਕੇ ਆਈਂ। " ਮਾਂ ਤਾਂ ਪਿੱਠ ਪਿਛੇ ਖੜ੍ਹੀ ਸੀ। ਬਿੱਟੂ ਅੱਧੀ ਛੁੱਟੀ ਰੋਟੀ ਖਾਂਣ ਘਰ ਨਹੀਂ ਗਿਆ ਸੀ। ਬਿੱਟੂ ਨੇ ਕਿਹਾ," ਮਾਸਟਰ ਜੀ ਮੈਂ ਤਾਂ ਹੁਣ ਤੱਕ ਡਾਕ ਹੀ ਵੰਡੀ ਹੈ। ਕਈ ਘਰਾਂ ਵਾਲਿਆਂ ਨੂੰ ਪੜ੍ਹ ਕੇ ਚਿੱਠੀਆਂ ਸੁਣਾਉਂਦਾ ਰਿਹਾ। ਇਕ ਘਰੋਂ ਰੋਟੀ ਖਾਂਦੀ ਹੈ। ਭੁੱਖ ਲੱਗੀ ਸੀ। ਬਿੱਟੂ ਦੀ ਮਾਂ ਅੱਗ ਭਾਬੂਕਾ ਹੋ ਗਈ," ਮਾਸਟਰ ਜੀ ਕੀ ਮੇਰਾ ਮੁੰਡਾ ਡਾਕੀਆਂ ਹੈ? ਹਾੜ ਦਾ ਮਹੀਨਾ ਤੱਪ ਰਿਹਾ ਹੈ। ਮੇਰੇ ਮੁੰਡੇ ਦਾ ਮੂੰਹ ਕਿਵੇਂ ਲਾਲ ਹੋਇਆ ਹੈ। " ਬਿੱਟੂ ਨੇ ਕਿਹਾ," ਇਹ ਤਾਂ ਮਾਂ, ਮਾਸਟਰ ਜੀ ਨੇ ਮੇਰੇ ਥੱਪੜ ਮਾਰਿਆ ਹੈ। ਤਾਂ ਮੂੰਹ ਲਾਲ ਹੈ। " ਬਿੱਟੂ ਦੀ ਮਾਂ ਤਾਂ ਮਾਸਟਰ ਤੇ ਮੀਂਹ ਵਾਂਗ ਵਰ ਗਈ, " ਜੁਆਕਾ ਨੂੰ ਪੜ੍ਹਾਂ ਵੀ ਦਿਆ ਕਰੋਂ। ਵਿਹਲੇ ਕੁਰਸੀਆਂ ਤੇ ਬੈਠੇ ਰਹਿੰਦੇ ਹੋ। ਮੁਫ਼ਤ ਦੀਆਂ ਤਨਖ਼ਾਹਾਂ ਲਈ ਜਾਂਦੇ ਹੋ। ਜੁਆਕਾਂ ਨੂੰ ਪੂਰਨੇ ਵੀ ਪਾਉਣੇ ਨਹੀਂ ਆਉਂਦੇ। ਲੱਸੀਆਂ ਚਾਹਾਂ ਹੀ ਪੀਂਦੇ ਰਹਿੰਦੇ ਹੋ। " ਮਾਸਟਰ ਕੰਭਣ ਲੱਗ ਗਿਆ," ਬੀਬੀ ਗਲ਼ਤੀ ਹੋ ਗਈ। ਮੈਂ ਬਿੰਨਾਂ ਪੁੱਛ ਦੱਸ ਕੀਤੇ ਮੁੰਡਾ ਕੁੱਟਤਾ। " ਬਿੱਟੂ ਨੱਕ ਮਲਦਾ ਹੋਇਆ, ਬੁੜ-ਬੁੜ ਕਰਦੀ ਮਾਂ ਦੇ ਪਿਛੇ ਤੁਰ ਪਿਆ। ਬਿੱਟੂ ਡਾਕ ਵੰਡਣ ਤੋਂ ਬਚ ਗਿਆ ਸੀ। ਸ਼ਇਦ ਇਹ ਗੱਲ ਹੋਰਾਂ ਦੇ ਵੀ ਕੰਨੀ ਪੈ ਗਈ ਸੀ। ਹੋਰ ਬੱਚੇ ਵੀ ਆਪਣੇ ਮਾਂ-ਬਾਪ ਨੂੰ ਬਾਰੀ ਬਾਰੀ ਡਾਕ ਵਾਲੇ ਮਾਸਟਰ ਕੋਲ ਲਿਉਣ ਲੱਗ ਗਏ ਸਨ। ਹਰ ਕੋਈ ਇਹੀ ਕਹਿੰਦਾ ਸੀ," ਸਾਡੇ ਬੱਚੇ ਨੇ ਅੱਜ ਤੋਂ ਡਾਕ ਨਹੀਂ ਵੰਡਣੀ। ਬੱਚੇ ਪੜ੍ਹਾਈ ਕਰਨ ਆਉਂਦੇ ਹਨ। ਬੱਚਿਆਂ ਦੇ ਪੜ੍ਹਾਈ ਕਰਨ ਦੇ ਦਿਨ ਹਨ। ਨਾਂ ਕੇ ਲੋਕਾਂ ਦੇ ਘਰਾਂ ਦੇ ਕੰਧਾਂ ਕੌਲੇਂ ਕੱਛਣ ਦੇ ਦਿਨ ਹਨ। ਰੱਬ ਵੱਲੋਂ ਮਾਸਟਰ ਹੀ ਸੇਵਾ ਮੁਕਤ ਹੋ ਗਿਆ। ਡਾਕ ਦਾ ਕੰਮ ਸਕੂਲੋਂ ਨਿਕਲ ਕੇ, ਪਿੰਡ ਦੇ ਦਰਵਾਜ਼ੇ ਵਿੱਚ ਆ ਗਿਆ। ਬੱਚਿਆਂ ਨੂੰ ਬਿਪਤਾ ਤੋਂ ਛੁੱਟਕਾਰਾ ਮਿਲ ਗਿਆ।

Comments
Post a Comment