ਟੂਣਾਂ ਕੀ ਹੈ? ਕੀ ਇਸ ਤੇ ਤੁਸੀ ਵੀ ਜ਼ਕੀਨ ਕੀਤਾ ਹੈ
=ਸਤਵਿੰਦਰ ਕੌਰ ਸੱਤੀ (ਕੈਲਗਰੀ)-
ਟੂਣਾਂ ਕੀ ਹੈ? ਕੀ ਇਸ ਤੇ ਤੁਸੀ ਵੀ ਜ਼ਕੀਨ ਕੀਤਾ ਹੈ? ਕਈ ਲੋਕਾਂ ਨੂੰ ਜ਼ਕੀਨ ਹੈ। ਮਾਂਹ ਦੀ ਦਾਲ ਕਿਸੇ ਨੂੰ ਦੇਣ ਨਾਲ ਪਾਪ ਤੇ ਗ੍ਰਹਿ ਮੁੱਕ ਜਾਂਦੇ ਹਨ। ਜਾਨਵਰਾਂ ਜਾਂ ਪਾਣੀ ਦੇ ਜੀਆ ਨੂੰ ਚੌਲ ਜਾਂ ਹੋਰ ਦਾਣੇ ਪਾਉਣੇ ਚਾਹੀਦੇ ਹਨ। ਹਰ ਹਫ਼ਤੇ ਇਹੋਂ ਜਿਹੇ ਮਾਂਹਾ ਨੂੰ ਖ੍ਰੀਦ ਕੇ ਗੁਰਦੁਆਰੇ ਜਾਂ ਰਸਤੇ ਵਿੱਚ ਰੱਖਣ ਨਾਲ ਪੈਸੇ ਦੀ ਵਾਧੂ ਬਰਬਾਦੀ ਜਰੂਰ ਹੋਵੇਗੀ। ਰੱਜਿਆਂ ਨੂੰ ਰਜਾਉਣ ਨਾਲੋਂ, ਉਹੀ ਕਿਸੇ ਭੁੱਖੇ ਦਾ ਢਿੱਡ ਭਰ ਦਿਆ ਕਰੋਂ। ਗ੍ਰਹਿ, ਪਾਪ ਤਾਂ ਪਤਾ ਨਹੀਂ, ਕਿਹੜੇ ਭੂਤ ਦਾ ਨਾਂਮ ਹੈ। ਮੈਨੂੰ ਤਾਂ ਕਿਤੇ ਦਿਸੇ ਨਹੀਂ ਹਨ। ਚੂੜੀਆਂ ਸੰਧੂਰ ਰਸਤੇ ਵਿੱਚ ਰੱਖਣ ਨਾਲ ਚੂੜੇ ਵਾਲੀ ਘਰ ਆ ਜਾਂਦੀ ਹੈ। ਚੂੜੇ ਵਾਲੀ ਨੂੰ ਘਰ ਲਿਉਂਣ ਲਈ ਤਾਂ ਚੂੜੀਆਂ ਸੰਧੂਰ ਘਰ ਲਿਉਂਣੇ ਪੈਣੇ ਹਨ। ਉਸ ਨੇ ਚੁਰਾਹੇ ਵਿੱਚ ਖੜ੍ਹ ਕੇ ਥੋੜੀ ਪਾਉਣੇ ਹਨ। ਕਈ ਵਾਰ ਲਾਲ, ਕਾਲਾ ਧਾਗਾ, ਮੋਤੀ, ਲਾਲ ਚੂਨੀ ਮੈਂ ਆਪ ਗੁਰਦੁਆਰਾ ਸਾਹਿਬ ਲੋਕਾਂ ਦੁਆਰਾ ਛੱਡੇ ਦੇਖੇ ਹਨ। ਕੀ ਤੁਸੀਂ ਰੱਬ ਨਾਲ ਵੀ ਚਲਾਕੀਆਂ, ਖੇਡਾ ਖੇਡ ਰਹੇ ਹੋ? ਰੱਬ ਨਾਲ ਠੱਗੀਆਂ ਤੂੰ ਮਾਰੇ ਬੰਦਿਆ, ਸੋਚਾ ਵਿੱਚ ਰੱਬ ਵੀ ਵੇਚ ਖਾਵੇਂ ਬੰਦਿਆ। ਕੀ ਇਸ ਤੇ ਤੁਸੀ ਵੀ ਜ਼ਕੀਨ ਕੀਤਾ ਹੈ? ਕੀ ਇਹ ਕੁੱਝ ਕਰਨ ਨਾਲ ਤੁਹਾਡਾ ਕੰਮ ਸਿਧਾ ਹੋ ਗਿਆ? ਜਾਂ ਪੈਸੇ ਫੂਕ ਕੇ ਬੈਠ ਗਏ। ਕਈ ਲੋਕਾਂ ਨੂੰ ਇਹ ਕਹਿੰਦੇ ਵੀ ਸੁਣਿਆ ਹੈ। ਅਸੀਂ ਸਿੱਖ ਹਾਂ। ਅਸੀਂ ਟੂਣੇ ਨਹੀਂ ਕਰਦੇ ਤੇ ਨਾਂ ਹੀ ਜ਼ਕੀਨ ਕਰਦੇ ਹਾਂ। ਪਰ ਉਹੀ ਸਿੱਖ ਗੁਰਦੁਆਰਾ ਸਾਹਿਬ ਦੀ ਸਟੇਜ ਤੋਂ ਭਾਸ਼ਨ ਦਿੰਦੇ ਹਨ," ਦੇਖੋ ਜੀ ਲੋਕੀ ਟੂਣੇ ਕਰਕੇ ਇਥੇ ਰੱਖ ਜਾਂਦੇ ਹਨ। ਬਹੁਤ ਮਾੜਾਂ ਕਰਦੇ ਹਨ। ਅਸੀਂ ਟੂਣੇ ਨੂੰ ਬਾਹਰ ਚੱਕ ਕੇ ਮਾਰਨਾ ਹੈ। ਜੇ ਕੋਈ ਉਤੋਂ ਦੀ ਫੜ ਲਿਆ, ਪੂਰਾ ਜਲੂਸ ਕੱਢਾਗੇ। ਇਹ ਪੰਡਤਾ ਮਗਰ ਲੱਗਦੇ ਹਨ। " ਟੂਣੇ ਵਿੱਚ ਵਰਤੋਂ ਦੀਆਂ ਚੀਜ਼ਾਂ ਹੁੰਦੀਆਂ ਹਨ। ਕੀ ਪੰਡਤ ਕੋਲੋ ਕੋਈ ਜੰਤਰ-ਮੰਤਰ ਭੇਜਦੇ ਹਨ। ਇੱਕ ਵਾਰ ਅੰਮ੍ਰਿਤਧਾਂਰੀ ਇੱਕ ਪਰਵਾਰ ਨੇ ਕਈ ਦਿਨ ਧਰਨਾਂ ਵੀ ਲਾਇਆ। ਬਈ ਗੁਰਦੁਆਰਾ ਸਾਹਿਬ ਫ਼ਲ ਨਹੀਂ ਚੜਨ ਦੇਣੇ। ਲੋਕੀਂ ਸ਼ਰਦਾ ਨਾਲ ਕੇਲੇ, ਸੇਬ, ਅੰਗੂਰ ਮਾਹਾਰਾਜ਼ ਮੂਹਰੇ ਰੱਖਦੇ।
ਇਹ ਗੁਰਦੁਆਰਾ ਸਾਹਿਬ ਤੋਂ ਬਾਹਰ ਮਾਰਦੇ। ਇਕ ਕੁੜੀ ਦਾ ਦਸ ਮਹੀਨੇ ਦਾ ਬੱਚਾ ਮਰ ਗਿਆ ਸੀ। ਉਹ ਜੋ ਵੀ ਚੀਜ਼ ਫ਼ਲ ਗੁਰਦੁਆਰਾ ਸਾਹਿਬ ਲੈ ਕੇ ਆਉਂਦੀ। ਵੱਡੇ ਸੇਵਾਦਾਰ ਉਦੋਂ ਹੀ ਕੂੜੇ ਵਿਚ ਸੁੱਟ ਦਿੰਦੇ। ਉਪਰ ਵਾਲਾ ਪਰਵਾਰ, ਜੋਂ ਆਪ ਹਰ ਸਾਧ ਦੇ ਤਲੇ ਚੱਟਦਾ ਹੈ। ਬੁੜ-ਬੁੜ ਕਰਦੇ," ਇਸ ਨੂੰ ਪੰਡਤ ਦੱਸਦਾ ਹੋਣਾ ਹੈ। ਮਰਿਆ ਹੋਇਆ ਪੁੱਤ ਤੰਗ ਕਰਦਾ ਹੋਣਾ। " ਜੇ ਉਹ ਕੁੜੀ ਪੰਡਤਾਂ ਕੋਲ ਜਾਂਦੀ ਹੁੰਦੀ। ਆਥਣ ਸਵੇਰ ਗੁਰਦੁਆਰਾ ਸਾਹਿਬ ਨਾਂ ਆਉਂਦੀ। ਉਸ ਨੂੰ ਤਾਂ ਅਦਾਲਤ ਤੇ ਪੁਲੀਸ ਵਾਲਿਆ ਤੋਂ ਹੀ ਵਿਹਲ ਨਹੀਂ ਸੀ। ਲੱਡੂਆਂ ਤੋਂ ਤਾਂ ਫ਼ਲ ਚੰਗ੍ਹੇ ਹਨ। ਇਸ ਦਾ ਮੱਤਲਬ ਇਹੀ ਹੋਇਆ। ਲੋਕ ਉਤੋਂ-ਉਤੋਂ ਹੀ ਕਹਿੰਦੇ ਹਨ," ਟੂਣੇ ਨੂੰ ਅਸੀਂ ਨਹੀਂ ਮੰਨਦੇ। ਅਸੀਂ ਨਹੀਂ ਟੂਣੇ ਤੋਂ ਡਰਦੇ। " ਜੋਂ ਗੁਰਦੁਆਰਾ ਸਾਹਿਬ ਟੂਣਾਂ ਰੱਖ ਵੀ ਜਾਂਦੇ ਹਨ। ਆਪ ਦੇਗ, ਚਾਹ-ਪਾਣੀ ਪ੍ਰਸਾਦਾ ਕਦੇ ਤਾਂ ਖਾਂਣਗੇ। ਟੂਣਾ ਕਿਹੜਾ ਉਥੋਂ ਭੱਜ ਚੱਲਿਆ ਹੈ। ਕੀ ਪਤਾ ਕਦੋਂ ਲੰਗਰ ਵਿੱਚ ਪਾਉਣ ਦੀ ਬਾਰੀ ਆਵੇ। ਬਾਬੇ ਦੇ ਘਰ ਤਾਂ ਅੱਟੁਟ ਭੰਡਾਰ ਹਨ। ਰਸਤੇ ਵਿੱਚ ਦੋਂ ਚਾਰ ਚੀਜ਼ਾਂ ਇੱਕਠੀਆਂ ਪਈਂਆਂ ਹੋਣ, ਲੋਕ ਪਰੇ ਦੀ ਹੋ ਕੇ ਨੰਘਦੇ ਹਨ। ਸਾਰੇ ਗਲ਼ੀਂ ਮਹਲੇ ਵਿੱਚ ਰੋਲਾ ਪੈ ਜਾਂਦਾ ਹੈ। ਲੋਕੀਂ ਟੂਣੇ ਦੇ ਦਰਸ਼ਨ ਕਰਨ ਜਾਂਦੇ ਹਨ। ਜੇ ਟੂਣਾਂ ਖਾਂਣਾ ਨਹੀ ਹੈ। ਫਿਰ ਤਾਂ ਟੂਣੇ ਨੂੰ ਹੱਥ ਨਹੀਂ ਲਾਉਣਾ ਚਾਹੀਦਾ। ਤਾਂ ਦੇਖਣਾ ਵੀ ਨਹੀਂ ਚਾਹੀਆ। ਜਿਹੜਾ ਹੱਥਾਂ ਨਾਲ ਚੱਕ ਕੇ ਲਿਉਂਦਾ ਹੈ। ਉਸ ਦਾ ਤਾਂ ਬੁਰਾਂ ਹਾਲ ਹੋ ਜਾਂਦਾ ਹੋਵੇਗਾ। ਕੁੱਤੇ ਆਮ ਹੀ ਇਸ ਨੂੰ ਖਾਂਦੇ ਦੇਖੇ ਹਨ। ਉਹ ਕਦੇ ਨਹੀਂ ਮਰੇ। ਨਾਂ ਹੀ ਲਿਸੇ ਹੋਏ ਹਨ। ਸਗੋਂ ਹੋਰ ਵੀ ਭੌਕਦੇ ਹਨ। ਬੱਚਿਆ ਨੂੰ ਵੀ ਰਸਤੇ ਵਿੱਚ ਪਈਆਂ ਚੀਜ਼ਾਂ ਵਿੱਚ ਠੇਡਾ ਮਾਰਨ ਦੀ ਆਦਤ ਹੁੰਦੀ ਹੈ। ਉਹ ਵੀ ਖਾਣ ਵਾਲੀਆਂ ਚੀਜ਼ਾਂ ਨੂੰ ਖਾ ਜਾਂਦੇ ਹਨ। ਉਸ ਪਿਛੋਂ ਵੱਧਦੇ ਫੁੱਲਦੇ ਹਨ। ਜੁਆਨੀਆਂ ਮਾਣਦੇ ਹਨ। ਜਿਸ ਰੱਬ ਦੇ ਬੰਦੇ ਨੂੰ ਢਿੱਡ ਭਰਨ ਨੂੰ ਕੁੱਝ ਨਹੀਂ ਮਿਲਿਆ। ਉਸ ਨੂੰ ਟੂਣਾ ਰਸਤੇ ਵਿੱਚ ਖਾਣ ਦਾ ਸਮਾਨ ਹੀ ਮਿਲ ਜਾਵੇ। ਉਸ ਲਈ ਤਾਂ ਲਾਟਰੀ ਨਿੱਕਲੀ ਵਾਂਗ ਖੁੱਸ਼ੀ ਹੋਵੇਗੀ। ਰੱਬ ਕਰੇ ਹਰ ਕੋਈ ਆਪਣੇ ਹਿੱਸੇ ਵਿਚੋਂ ਕੱਪੜੇ, ਅੰਨਾਜ, ਸੁਰਮਾਂ, ਚੂੜੀਆਂ ਰਸਤੇ ਵਿੱਚ ਰੱਖ ਦਿਆ ਕਰਨ। ਗਰੀਬ ਬੰਦੇ ਵੀ ਰੱਜ ਕੇ ਖਾ ਹੰਢਾ ਸਕਣ। ਸਿਆਣੇ ਬੰਦੇ ਪਹਿਲੀ ਬੁਰਕੀ ਤੋੜ ਕੇ ਸਿੱਟਦੇ ਸਨ। ਗਰੀਬ ਲੋਕ ਤਾਂ ਕੂੜੇ ਵਿਚੋਂ ਵੀ ਲੱਭ ਕੇ ਖਾਂਦੇ ਹਨ। ਖੇਤ ਵਿਚ ਕੰਮ ਕਰਨ ਵਾਲੇ ਬਹੁਤੀ ਵਾਰ ਫ਼ਲ, ਸਬਜੀਆਂ, ਭਿੰਡੀਆਂ, ਚਿਬੜ, ਖ਼ਰਬੂਜੇ ਉਵੇਂ ਹੀ ਬਿੰਨਾਂ ਧੋਤੇ ਖਾ ਜਾਂਦੇ ਹਨ। ਅਸੀਂ ਇਕ ਦੂਜੇ ਤੇ ਬਿਆਨ ਬਾਜੀ ਕਰਨ ਦਾ ਬਹਾਨਾ ਲੱਭਦੇ ਹਾਂ। ਸਾਰਾ ਕੁੱਝ ਮਿੱਟੀ ਵਿਚੋਂ ਪੈਂਦਾ ਹੁੰਦਾ ਹੈ। ਉਸੇ ਤੋਂ ਪਾਣੀ ਪੀਂਦੇ ਹਾਂ। ਪਾਣੀ ਮਿੱਟੀ ਵਿੱਚ ਕੀ ਕੁੱਝ ਹੁੰਦਾ ਹੈ। ਇਸੇ ਨੂੰ ਵਰਤੀ ਵੀ ਜਾਂਦੇ ਹਾਂ। ਮਾੜਾਂ ਵੀ ਕਹੀ ਜਾਂਦੇ ਹਨ। ਟੂਣੇ ਨਾਲ ਧਰਤੀ ਭਸਮ ਹੁੰਦੀ ਨਹੀਂ ਦੇਖੀ। ਐਸਾ ਕੀ ਉਸ ਵਿਚ ਹੈ। ਉਸ ਤੋਂ ਲੋਕ ਚੁਕੱਨੇ ਹੋਣਾ ਚਹੁੰਦੇ ਹਨ। ਜੇ ਕੋਈ ਘਰ ਬਿਮਾਰ ਹੈ। ਦਾਨ ਵੱਜੋ, ਅਸੀਂ ਨਰੀਅਲ ਖ੍ਰੀਦ ਕੇ ਸ਼ੜਕ, ਮੰਦਰ, ਮਸਜਦ, ਗੁਰਦੁਆਰਾ ਸਾਹਿਬ ਰੱਖ ਦੇਈਏ। ਕੀ ਇਸ ਨੂੰ ਖਾਂ ਜਾਣ ਨਾਲ ਕੋਈ ਬਿਮਾਰ ਹੋ ਜਾਵੇਗਾ ਜਾਂ ਮਰ ਜਾਵੇਗਾ। ਲੋਕੀ ਦੁੱਧ-ਘਿਉਂ ਵੀ ਚੜ੍ਹਾਉਂਦੇ ਹਨ। ਦੁੱਧ-ਘਿਉਂ ਤੇ ਕੋਈ ਛੱਕ ਕਿਉਂ ਨਹੀਂ ਕਰਦਾ। ਕਿਉਂਕਿ ਸ਼ੁਰੂ ਤੋਂ ਹੀ ਸਾਨੂੰ ਮਾਂਪਿਆਂ ਸਮਾਜ ਵੱਲੋ ਦੱਸਿਆ ਜਾਂਦਾ ਹੈ," ਦੁੱਧ-ਘਿਉਂ ਕੀਮਤੀ ਹੈ। ਤੇਰਵਾ ਰਤਨ ਹੈ। ਤੁਪਕਾ ਵੀ ਡੁਲਣਾ ਨਹੀਂ ਚਾਹੀਦਾ। ਅਸੀਂ ਕਿੰਨੇ ਮੱਤਲਬੀ ਹਾਂ। ਸੋਨਾਂ, ਚਾਂਦੀ, ਪੈਸਾ ਰਸਤੇ, ਸ਼ੜਕ, ਮੰਦਰ, ਮਸਜਦ, ਗੁਰਦੁਆਰਾ ਸਾਹਿਬ ਰੱਖਿਆ ਹੋਇਆ। ਰਸਤੇ ਵਿੱਚ ਪਿਆ ਹੋਵੇ, ਐਧਰ ਉਧਰ ਦੇਖ ਕੇ ਜੇਬ ਵਿਚ ਪਾਉਣ ਦੀ ਕਰਦੇ ਹਾਂ, ਸਾਂਭ ਲੈਂਦੇ ਹਾਂ। ਜੇ ਕਿਤੇ ਟੈਲੀਵੀਜਨ, ਕਣਕ, ਚੌਲਾਂ ਦੀ ਬੋਰੀ ਲੱਭ ਜਾਵੇ। ਤਾਂ ਦੋ ਚਾਰ ਜਾਣੇ ਇਸ ਲਈ ਲੜਨਗੇ ਕਿ ਇਹ ਮੇਰੀ ਹੈ। ਰੱਬ ਨਾਂ ਕਰੇ ਜਨਾਨੀ ਰਸਤੇ ਵਿੱਚ ਧੱਕੇ ਚੜ੍ਹ ਜਾਵੇ। ਫਿਰ ਤਾਂ ਹੋਸ਼ ਹੀ ਭੁੱਲ ਜਾਣਗੇ। ਉਸ ਤੇ ਟੂਣਾਂ ਨਹੀਂ ਹੋ ਸਕਦਾ? ਚਲਾਕ ਲੋਕ ਕਿਉਂ ਜੰਨਤਾ ਨੂੰ ਗੱਧੀ-ਗੇੜ ਪਾਈ ਰੱਖਦੇ ਹਨ? ਲੋਕ ਪੜ੍ਹ-ਲਿਖ ਕੇ ਵੀ ਐਸੇ ਚੱਕਰਾਂ ਵਿੱਚ ਪਏ ਹਨ। ਮੂਰਖਤਾਂ ਤੇ ਹਾਸਾ ਵੀ ਆਉਂਦਾ ਹੈ, ਦੁੱਖ ਵੀ ਲੱਗਦਾ ਹੈ। ਕਦੋਂ ਲੋਕ ਇਹੋਂ ਜਿਹੀਆਂ ਕੋਝੀਆਂ ਕਰਤੂਤਾਂ ਤੋ ਵਾਜ ਆਉਂਗੇ। ਰਸਤੇ ਵਿੱਚ ਗਿਲ਼ਾਂ ਥਾਂ ਹੋਵੇ। ਭਾਂਵੇ ਕਿਸੇ ਨੇ ਮੂਤਿਆ ਹੀ ਹੋਵੇ, ਲੋਕੀਂ ਕਹਿਣਗੇ," ਕੋਈ ਚਰਾਹੇ ਵਿੱਚ ਨਹ੍ਹਾਂ ਗਈ। " ਕਿਹੜੀ ਔਰਤ ਹੈ, ਜੋਂ ਚਰਾਹੇ ਵਿੱਚ ਖੜ੍ਹਕੇ ਨਹ੍ਹਾਂ ਸਕਦੀ ਹੈ? ਸਾਨੂੰ ਆਪ ਨੂੰ ਇਹੋਂ ਜਿਹੇ ਸ਼ਰਾਰਤੀਆਂ ਤੋਂ ਸਾਵਧਾਂਨ ਹੋਣ ਦੀ ਲੋੜ ਹੈ। ਜੋਂ ਹਿੰਦੂ ਪੰਡਤਾਂ ਦਾ ਨਾਮ ਬਦਨਾਮ ਕਰਕੇ ਪਸਾਦ ਪਾਉਣਾ ਚਹੁੰਦੇ ਹਨ। ਲੋਕਾਂ ਨੂੰ ਟਿਕ ਕੇ ਨਹੀਂ ਬੈਠਣ ਦਿੰਦੇ। ਆਪਣਾਂ ਆਪ ਹੀ ਠੀਕ ਕਰ ਲਈਏ।

Comments
Post a Comment