ਹੈਪੀ ਨਿਊ ਜੀਅਰ ਸਭ ਨੂੰ ਕਹੀਏ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ satwinder_7@hotmail.com
ਨਏ ਸਾਲ ਕੀ ਸਭ ਕੋ ਮੁਬਾਰਕ ਹੈ। ਹਰ ਘਰ ਮੇ ਭੋਜਨ ਕੀ ਦਾਅਵਤ ਹੈ।...
ਸਬ ਕੋ ਨਵੇਂ ਸਾਲ ਕਾ ਸਵਾਗਤ ਹੈ। ਆਨੇ ਵਾਲਾ ਪਲ ਜਾਨੇ ਵਾਲਾ ਹੈ।
ਨਿਆਂ ਸਾਲ ਜਲਦੀ ਹੋਨੇ ਵਾਲਾ ਹੈ। ਜਨਵਰੀ 1 ਕੇ ਨਿਆ ਆਨੇ ਵਾਲਾ ਹੈ।
ਸਬ ਕੋ ਨਵੇਂ ਸਾਲ ਦੀ ਮੁਬਾਰਕ ਦੇਈਏ। ਹੈਪੀ ਨਿਊ ਜੀਅਰ ਸਭ ਨੂੰ ਕਹੀਏ।
ਨਵੇਂ ਸਾਲ ਨੂੰ ਮੋਸਟ ਵੈੱਲਕਮ ਕਹੀਏ। ਪੁਰਾਣੇ ਸਾਲ ਨੂੰ ਗੁੱਡ ਬਾਏ ਕਹੀਏ।
ਮੁੱਕਦੇ ਸਾਲ ਹੀ ਨਾਂ ਗਿਣਦੇ ਰਹੀਏ। ਉੱਠ ਕੇ ਕੋਈ ਕੰਮ-ਕਾਰ ਕਰੀਏ।
ਇਸ ਦੇਹੀ ਤੋਂ ਕੋਈ ਕੰਮ ਲਈਏ। ਦੁਨੀਆ ਤੇ ਕੋਈ ਚਮਤਕਾਰ ਕਰੀਏ।
ਸਤਵਿੰਦਰ ਹਰ ਸਮੇਂ ਖ਼ੁਸ਼ ਰਹੀਏ। ਸੱਤੀ ਹਰ ਸਮੇਂ ਦੀ ਕਦਰ ਕਰੀਏ।
ਕੁਦਰਤ ਤੇ ਮਨੁੱਖਾਂ ਨੂੰ ਪਿਆਰ ਕਰੀਏ। ਉਸ ਰੱਬ ਦੀ ਰਜ਼ਾ ਦੇ ਵਿੱਚ ਰਹੀਏ।
ਦੁਨੀਆ ਨੂੰ ਸਮਾਂ ਪਿੱਛੇ ਛੱਡੀ ਜਾਂਦਾ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ satwinder_7@hotmail.com
ਸਮਾਂ ਆਪਣੀ ਚਾਲ ਚੱਲੀ ਜਾਂਦਾ ਏ। ਇਹ ਸਮਾਂ ਅੱਗੇ-ਅੱਗੇ ਭੱਜੀ ਜਾਂਦਾ ਏ।
ਬੰਦਾ ਪਿੱਛੇ ਸਮਾਂ ਅੱਗੇ ਦੌੜੀ ਜਾਂਦਾ ਏ। ਦੁਨੀਆ ਨੂੰ ਸਮਾਂ ਪਿੱਛੇ ਛੱਡੀ ਜਾਂਦਾ ਏ।
31 ਦਸੰਬਰ ਨੂੰ ਨਵਾਂ ਸਾਲ ਆ ਜਾਂਦਾ ਏ। ਪੁਰਾਣੇ ਸਾਲ ਨੂੰ ਪਿੱਛੇ ਪਛਾੜੀ ਜਾਂਦਾ ਏ।
ਹਰ ਪਲ ਆਪਣੀ ਚਾਲ ਲੰਘੀ ਜਾਂਦਾ ਏ। ਰਾਤ ਦਿਨ ਦੇ ਵਿੱਚ ਬਦਲੀ ਜਾਂਦਾ ਏ।
ਮਹੀਨਿਆਂ ਵਿੱਚ ਸਾਲ ਪੂਰਾ ਬਦਲ ਜਾਂਦਾ ਏ। ਸਤਵਿੰਦਰ ਰੇਤ ਵਾਂਗ ਸਮਾਂ ਖਿਸਕੀ ਜਾਂਦਾ ਏ।
ਸੱਤੀ ਸਮਾਂ ਕਿਥੇ ਹਵਾ ਵਾਂਗ ਉੱਡੀ ਜਾਂਦਾ ਏਖਿਸਕੀ ਜਾਂਦੇ ਸਮੇਂ ਨੂੰ ਬੰਦਾ ਤੱਕੀ ਹੀ ਜਾਂਦਾ ਏ।
ਜੋ ਬੰਦਾ ਸਮੇਂ ਦੀ ਕਦਰ ਦਾ ਮੁੱਲ ਪਾਉਂਦਾ ਏ। ਉਹ ਸਮੇਂ ਦੇ ਨਾਲ ਕਾਮਯਾਬ ਜ਼ਰੂਰ ਹੁੰਦਾ ਏ।
 ਗਿਆ ਵੇਲਾਂ ਡਾਹੀ ਨਾਂ ਦੇਵੇ ਹੱਥ ਨਾਂ ਆਉਂਦਾ ਏ। ਹਰ ਕੋਈ ਆਉਂਦੇ ਸਮੇਂ ਨੂੰ ਮੁਬਾਰਕ ਬਾਦ ਦਿੰਦਾ ਏ।

ਬੰਦਾ ਹੱਥ ਮਲਦਾ ਸਮੇਂ ਲੰਘੇ ਉੱਤੇ ਪਛਤਾਉਂਦਾ ਏ। ਬੰਦਾ ਫਿਰ ਵੀ ਬਹਿ ਖੜ੍ਹ ਕੇ ਸਮਾਂ ਲੰਘਾਉਂਦਾ ਏ।

Comments

Popular Posts