ਭਾਗ 12 ਪੁਲਿਸ ਕੇਸ ਪੈ ਜਾਵੇ, ਬੰਦੇ ਦਾ ਰਿਕਾਰਡ ਖ਼ਰਾਬ ਹੋ ਜਾਂਦਾ ਹੈ ਦਿਲਾਂ ਦੇ ਜਾਨੀ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਸੁੱਖੀ ਵਾਲੇ ਰੂਮ ਵਿੱਚ ਕਿਰਾਏ ਉੱਤੇ ਬੰਦਾ, ਮਾਈਕ ਰੱਖ ਲਿਆ ਸੀ। ਉਸ ਨੇ ਆਪਦੀ ਕਹਾਣੀ ਦੱਸੀ, “ ਮੇਰੀ ਪਤਨੀ ਮੈਨੂੰ ਬਹੁਤ ਤੰਗ ਕਰਦੀ ਸੀ। ਦਿਨ-ਰਾਤ ਬੋਲਦੀ ਰਹਿੰਦੀ ਸੀ। ਸੌਣ ਨਹੀਂ ਦਿੰਦੀ ਸੀ। ਹਰ ਸਮੇਂ ਲੜਾਈ ਰਹਿੰਦੀ ਸੀ। ਕੋਈ ਪੁਲਿਸ ਕੇਸ ਹੋ ਜਾਵੇਗਾ। ਜੇ ਮੈਂ ਉਸ ਨਾਲ ਹੀ ਰਹਿੰਦਾ ਰਿਹਾ। ਮੈਂ ਜਾਂ ਉਹ ਮੈਨੂੰ ਮਾਰ ਦੇਵੇਗੀ। ਸ਼ਾਦੀ-ਸ਼ੁਦਾ ਲਾਈਫ਼ ਤੋਂ ਬਰੇਕ ਚਾਹੀਦੀ ਸੀ। ਮੈਂ ਪਤਨੀ ਤੋਂ ਪਿੱਛਾ ਛੁਡਾ ਕੇ ਆਇਆਂ ਹਾਂ। ਉਸ ਨੇ ਮੈਨੂੰ ਕੋਈ ਭਾਂਡਾ ਵੀ ਨਹੀਂ ਚੁੱਕਣ ਦਿੱਤਾ। ਮੈਂ ਜੋ ਭਾਂਡੇ ਬੈਗ ਵਿੱਚ ਪਾਏ ਸਨ। ਸਬ ਕੱਢ ਲਏ। ਉਸੇ ਨੇ ਖ਼ਰੀਦੇ ਸਨ। ਉਹ ਮੇਰੇ ਕੋਲ ਕੋਈ ਪੈਸਾ ਨਹੀਂ ਛੱਡਦੀ ਸੀ। ਅੱਜ ਮੇਰੇ ਕੋਲ ਪੂਰਾ ਦੇਣ ਲਈ ਰਿੰਟ ਤੇ ਡੈਮੇਜ ਡੀਪੌਜ਼ਟ ਵੀ ਨਹੀਂ ਹੈ। “ ਸੁੱਖੀ ਤੇ ਨਿੰਦਰ ਨੇ ਇੱਕ ਦੂਜੇ ਵੱਲ ਦੇਖਿਆ। ਸ਼ਾਇਦ ਇੱਕ ਦੂਜੇ ਨੂੰ ਪੁੱਛਦੇ ਹੋਣੇ ਹਨ। ਆਪਾਂ ਵੀ ਇੱਕ ਦੂਜੇ ਨੂੰ ਛੁੱਟੀਆਂ ਕਰ ਦੇਈਏ। ਵਿਛੋੜੇ ਪਿੱਛੋਂ ਵੱਧ ਪਿਆਰ ਜਾਗਦਾ ਹੈ। ਪੁਲਿਸ ਕੇਸ ਪੈ ਜਾਵੇ। ਬਹੁਤੇ ਲੋਕ ਬਹੁਤ ਡਰਦੇ ਹਨ। ਬੰਦੇ ਦਾ ਰਿਕਾਰਡ ਖ਼ਰਾਬ ਹੋ ਜਾਂਦਾ ਹੈ। ਝਮੇਲਾ ਪੈ ਜਾਂਦਾ ਹੈ। ਜੁਰਮਾਨਾ ਦੇਣਾ ਪੈ ਜਾਂਦਾ ਹੈ। ਅਦਾਲਤਾਂ ਦੇ ਚੱਕਰ ਦੇ ਚੱਕਰ ਕੱਟਣੇ ਪੈਂਦੇ ਹਨ। ਪੁਲਿਸ ਕੇਸ ਦਾ ਚਾਰਜ ਲੱਗ ਜਾਵੇ ਤਾਂ ਨੌਕਰੀ ਨਹੀਂ ਮਿਲਦੀ।
ਘਰ ਵਿੱਚ ਮੂਵ ਹੋਣ ਵਾਲੇ ਦਿਨ 20 ਤਰੀਕ ਨੂੰ 600 ਡਾਲਰ ਵਿੱਚੋਂ 200 ਹੀ ਦਿੱਤਾ ਸੀ। ਇਸ ਦੀ ਰਸੀਦ ਲੈ ਲਈ ਸੀ। ਉਸ ਦਾ ਸਾਨ੍ਹ ਵਰਗਾ ਸਰੀਰ ਬਣਾਇਆ ਸੀ। ਸਾਢੇ ਛੇ ਫੁੱਟ ਬੰਦੇ ਦੇ 3 ਕੁਵਿੰਟਲ ਮਾਸ ਲਮਕਦਾ ਦੇਖ ਕੇ, ਕਚਿਆਣ੍ਹ ਆਉਂਦੀ ਸੀ। ਜਿਵੇਂ ਸਬਜ਼ੀਆਂ, ਅਨਾਜ, ਫਲ, ਮੁਰਗ਼ਿਆਂ, ਗਾਵਾਂ, ਸੂਰ, ਬੱਕਰਿਆਂ ਤੇ ਹੋਰ ਮੀਟ ਵਾਲੇ ਪਸ਼ੂਆਂ ਨੂੰ ਮੋਟੇ ਤੇ ਵੱਡੇ ਕਰਨ ਨੂੰ ਖ਼ੁਰਾਕ ਦੇ ਨਾਲ ਟਿੱਕੇ ਲਗਾਏ ਜਾਂਦੇ ਹਨ। ਉਵੇਂ ਇਹ ਮਾਈਕ ਵੀ ਆਪਦੇ ਮਸਲਜ਼ ਬੱਣਾਂਉਣ ਨੂੰ ਸਰੀਰ ਮੋਟਾ ਤੇ ਵੱਡਾ ਕਰਨ ਨੂੰ ਖੁਰਾਕ ਦੇ ਨਾਲ ਟਿੱਕੇ ਲਗਾਉਂਦਾ ਸੀ। ਇੱਕ ਪੂਰੀ ਫ੍ਰਿਜ਼ ਫੂਡ ਨਾਲ ਉਸ ਬੰਦੇ ਨੇ ਭਰੀ ਹੋਈ ਸੀ। ਸੁੱਖੀ ਦੇ ਭਾਂਡੇ ਕੌਲੀਆਂ, ਚਮਚੇ, ਪਲੇਟਾਂ, ਵਰਤ ਕੇ, ਧੋਣ ਦਾ ਮਾਰਾ ਕੂੜੇ ਵਿੱਚ ਸਿੱਟ ਦਿੰਦਾ ਸੀ। ਦਿਹਾੜੀ ਵਿੱਚ ਅੱਧਾ-ਅੱਧਾਂ ਕਿਲੋ ਆਈਸ ਕਰੀਮ ਤਿੰਨ ਬਾਰ ਖਾ ਜਾਂਦਾ ਸੀ। ਆਈਸ ਕਰੀਮ ਨਾਲ ਫ੍ਰਿਜ਼, ਹੱਥ, ਮੂੰਹ, ਕੱਪੜੇ ਸਬ ਕੁੱਝ ਲਿਬੇੜ ਲੈਂਦਾ ਸੀ। ਦੇਖਣ ਵਾਲੇ ਦਾ ਖਾਧਾ-ਪੀਤਾ ਬਾਹਰ ਨੂੰ ਆਉਂਦਾ ਸੀ। ਘਰ ਦਾ ਕੋਈ ਕੰਮ ਨਹੀਂ ਕਰਦਾ ਸੀ। 2 ਘੰਟੇ ਜਿੰਮ ਜਾਂਦਾ ਸੀ। ਜਿਹੜੀ ਚੀਜ਼ ਨੂੰ ਹੱਥ ਲਗਾਉਂਦਾ ਸੀ। ਹੱਥ ਇੰਨਾਂ ਭਾਰੀ ਸੀ। ਉਹੀ ਟੁੱਟ ਜਾਂਦੀ ਸੀ। ਜ਼ੋਰ ਹੀ ਇੰਨਾ ਸੀ। ਅਲਮਾਰੀ ਦੀਆਂ ਫੱਟੀਆਂ ਅਲੱਗ-ਅਲੱਗ ਕਰ ਦਿੱਤੀਆਂ ਸਨ। ਨਹਾਉਣ ਵਾਲੇ ਟੱਬ ਦੁਆਲੇ ਸ਼ੀਸ਼ੇ ਦਾ ਡੋਰ ਲੱਗਾ ਸੀ। ਉਹ ਵੀ ਧੱਕਾ ਮਾਰ ਕੇ, ਚੂਰ-ਚੂਰ ਕਰ ਦਿੱਤਾ ਸੀ। ਦਰਵਾਜ਼ਾ ਦੇ ਪੇਚ ਕੱਢ ਕੇ ਲਾਹ ਕੇ ਰੱਖ ਦਿੱਤਾ ਸੀ। ਬਾਰੀ ਖੋਲਣ ਲੱਗੇ ਨੇ ਜਾਲੀ ਤੋੜ ਦਿੰਦਾ ਸੀ। ਅਸਲ ਵਿੱਚ ਬਾਰੀ ਕੋਲ ਬੈਠਕੇ ਸਿਗਰਟਾਂ, ਪਾਈਪ ਨਾਲ ਸੁੱਖਾ ਤੇ ਕੋਈ ਹੋਰ ਨਸ਼ਾ ਪੀਂਦਾ ਸੀ। ਸੁੱਖੀ ਨੇ ਮਾਈਕ ਨੂੰ ਕਿਹਾ, “ ਤੂੰ ਵਿੰਡੋ ਦੀ ਸਕਰੀਨ ਸਿਗਰਟਾਂ ਪੀਣ ਨੂੰ ਲਾਹੀ ਲੱਗਦੀ ਹੈ। ਸਕਰੀਨ ਟੁੱਟ ਗਈ। ਮੈਂ ਇਸ ਦੇ ਪੈਸੇ ਵਸੂਲ ਕਰਾਂਗੀ। “ ਮੈਂ ਬਾਰੀ ਦੀ ਜਾਲੀ ਨਹੀਂ ਉਤਾਰੀ। ਮੈਂ ਸਮੋਕ ਕੋਇੱਟ ਕਰ ਦਿੱਤੀ ਹੈ। “ ਕਈ ਬਾਰ ਜਾਲੀ ਤੇ ਹੋਰ ਤੋੜੀਆਂ ਚੀਜ਼ਾਂ ਨੂੰ ਨਿੰਦਰ ਜੋੜ ਵੀ ਚੁੱਕਾ ਸੀ।
ਉਸ ਨੇ 200 ਡਾਲਰ ਅਗਲੇ ਹਫ਼ਤੇ ਦੇ ਦਿੱਤੇ। ਮਾਈਕ ਨੇ ਨਿੰਦਰ ਨੂੰ ਕਿਹਾ, “ ਮੈਂ ਆਪਦੀ ਮਾਂ ਤੋਂ ਮੰਗ ਕੇ ਲਿਆਂਦੇ ਹਨ। ਬਾਕੀ ਦਾ 200 ਅਗਲੇ ਫਰਾਈਡੇ ਤਨਖ਼ਾਹ ਮਿਲਣ ਤੇ ਦੇਵਾਂਗਾ। ਮੇਰੇ ਕੋਲੋਂ ਚਾਹੇ ਪੈਸੇ ਉਧਾਰੇ ਲੈ ਲਿਆ ਕਰੋ। ਮੈਂ ਕਿਸੇ ਨੂੰ ਉਧਾਰ ਮੰਗਣ ਵਾਲੇ ਨੂੰ ਜੁਆਬ ਨਹੀਂ ਦਿੱਤਾ। “ ਵੀਰਵਾਰ ਸ਼ਾਮ ਨੂੰ ਉਸ ਨੇ ਨਿੰਦਰ ਨੂੰ ਕਿਹਾ, “ ਤੇਰੇ ਵੱਲ ਮੇਰਾ 400 ਡਾਲਰ ਹੋ ਗਿਆ ਹੈ। ਮੈਨੂੰ ਰਸੀਦ ਚਾਹੀਦੀ ਹੈ। “ ਨਿੰਦਰ ਨੇ ਕਿਹਾ, “ ਤੂੰ ਆਪ ਹੀ ਲਿਖ ਲੈ। ਮੈਂ ਸਾਈਨ ਕਰ ਦਿੰਦਾ ਹਾਂ। “ ਇੱਕ ਦਿਨ ਉਹ ਘਰ ਨਹੀਂ ਸੀ। ਉਸ ਦੇ ਕਮਰੇ ਦੀ ਬੱਤੀ ਜਗੀ ਜਾਂਦੀ ਸੀ। ਟੀਵੀ ਊਚੀ ਆਵਾਜ਼ ਵਿੱਚ ਚੱਲੀ ਜਾਂਦਾ ਸੀ। ਸੁੱਖੀ ਉਸ ਦੇ ਰੂਮ ਵਿੱਚ ਗਈ। ਕਰਪਿਟ ਸਿਗਰਟਾਂ ਦੇ ਫਲੂਹਿਆ ਨਾਲ ਜਾਲ਼ੀ ਹੋਈ ਸੀ। ਸਾਰੇ ਪਾਸੇ ਫੂਡ, ਕੋਕ, ਕੌਫ਼ੀ ਡੋਲੇ ਹੋਏ ਸਨ। ਕੁੱਤਾ ਵੀ ਪੂਛ ਮਾਰ ਕੇ ਬਹਿੰਦਾ ਹੈ। ਵਿੰਡੋ ਦਾ ਸ਼ੀਸ਼ਾ ਤੇ ਜਾਲੀ ਤੋੜੇ ਪਏ ਸਨ। ਨਿੰਦਰ ਨੇ ਉਸ ਦੇ ਕਮਰੇ ਦੇ ਦਰਵਾਜ਼ੇ ਉੱਤੇ ਲਿਖ ਕੇ ਲਾ ਦਿੱਤਾ ਸੀ। ਮਾਈਕ ਤੂੰ 15 ਤਰੀਕ ਨੂੰ ਮੂਵ ਹੋ ਜਾ। ਜਦੋਂ ਮਾਈਕ ਘਰ ਆਇਆ। ਉਸ ਨੇ ਨੋਟਸ ਦੇਖ ਕੇ ਕਿਹਾ, “ ਮੈਂ ਮੂਵ ਹੋ ਜਾਵਾਂਗਾ। ਮੇਰੇ 100 ਡਾਲਰ ਮੋੜ ਦਿਉ। “ “ ਤੂੰ ਤਾਂ 400 ਹੀ ਅਜੇ ਤੱਕ ਦਿੱਤੇ ਹਨ। “ “ 200 ਤੇਰੀ ਵਾਈਫ਼ ਤੇ 400 ਤੈਨੂੰ ਦਿੱਤੇ ਹਨ। “ ਕਹਿ ਕੇ, ਮਾਈਕ ਨੇ ਦੋਨੇਂ ਰਸੀਦਾਂ ਮੂਹਰੇ ਰੱਖ ਦਿੱਤੀਆਂ। “ ਜਦੋਂ ਤੈਨੂੰ ਸੁੱਖੀ ਨੇ 200 ਦੀ ਰਸੀਦ ਦੇ ਦਿੱਤੀ ਸੀ। ਤਾਂ ਤੂੰ ਮੈਨੂੰ 200 ਡਾਲਰ ਦੇ ਕੇ, 400 ਦੀ ਰਸੀਦ ਕਿਉਂ ਲਿਖੀ ਹੈ? “ “ 200 ਡਾਲਰ ਰਸੀਦ ਲਿਖਣ ਵਾਲੇ ਦਿਨ ਦਿੱਤਾ ਹੈ। “ ਨਿੰਦਰ ਉਸ ਦਾ ਗੁਲਾਮਾਂ ਫੜਨ ਲੱਗਾ ਸੀ। ਸੁੱਖੀ ਨੇ ਉਸ ਨੂੰ ਲੜਨੋਂ ਹਟਾਉਂਦੇ ਹੋਏ ਕਿਹਾ, “ ਇਸ ਨਾਲ ਕਿਹੜਾ ਕਿਰਾਏ ਦੀ ਲੀਸ ਦੀ ਲਿਖਾ-ਪੜ੍ਹੀ ਕੀਤੀ ਹੈ? ਮੈਂ ਪੁਲਿਸ ਨੂੰ ਫ਼ੋਨ ਕਰਦੀ ਹਾਂ। “ ਉਝ ਹੀ ਕੰਨ ਨੂੰ ਫ਼ੋਨ ਲਾ ਕੇ ਉਸ ਨੇ ਕਿਹਾ, “ ਮਾਈਕ ਨੇ, ਮੇਰੇ ਘਰੋਂ 1000 ਡਾਲਰ ਚੋਰੀ ਚੱਕ ਲਏ ਹਨ। “ ਪੁਲਿਸ ਦਾ ਨਾਮ ਸੁਣਦੇ ਹੀ ਮਾਈਕ ਦਰਾਂ ਤੋਂ ਬਾਹਰ ਹੋ ਗਿਆ। ਉਸ ਦਾ ਸਮਾਨ ਵੀ ਨਿੰਦਰ ਨੇ ਤੀਜੇ ਦਿਨ ਫ਼ੋਨ ਕਰਕੇ ਚੁਕਾਇਆ।

Comments

Popular Posts