ਪਤੀ-ਪਤਨੀ ਦਾ ਰਿਸ਼ਤਾ ਕੀ ਹੁੰਦਾ ਹੈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਜੀਤ ਤੇ ਉਸ ਦੇ ਮੰਮੀ-ਡੈਡੀ ਨੂੰ ਕੁੜੀ ਦੇ ਘਰ ਬੈਠਿਆਂ ਬਹੁਤ ਦਿਨ ਹੋ ਗਏ ਸਨ। ਥੋੜੇ ਦਿਨ ਹੀ ਖੀਰ ਕੜਾਹਪੂਰੀਆਂ ਮਿਲਦੇ ਹਨ। ਇੱਕ ਦੋ ਦਿਨ ਮਹਿਮਾਨ ਹੁੰਦਾ ਹੈ। ਫਿਰ ਮਹਿਮਾਨ ਬੋਝ ਬਣ ਜਾਂਦਾ ਹੈ। ਜੇ ਮਹਿਮਾਨ ਨੇ ਜ਼ਿਆਦਾ ਚਿਰ ਰਹਿਣਾ ਹੋਵੇ। ਆਪਣੇ ਕੰਮ ਆਪ ਕਰਨੇ ਚਾਹੀਦੇ ਹਨ। ਘਰ ਵਾਲਿਆਂ ਦੀ ਚਾਕਰੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਜਾਂ ਫਿਰ ਬਗੈਰ ਅਗਲੇ ਦੇ ਕਹੇ ਆਪਣੇ ਆਪ ਚਲੇ ਜਾਣਾ ਚਾਹੀਦਾ ਹੈ। ਇਸ ਦੁਨੀਆ ਉੱਤੇ ਆਪਦਾ ਤੇ ਆਪਦੇ ਪਰਿਵਾਰ ਦਾ ਬੋਝ ਮਸਾਂ ਉਠਾ ਹੁੰਦਾ ਹੈ। ਕਿਸੇ ਤੀਜੇ ਨੂੰ ਹਿੱਕ ਉੱਤੇ ਨਹੀਂ ਬੈਠਾ ਹੁੰਦਾ। ਜੀਤ ਦਾ ਜੀਜਾ ਭਾਵੇਂ ਇੰਨਾ ਮੂਹਰੇ ਨਹੀਂ ਬੋਲਦਾ ਸੀ। ਪਰ ਉਸ ਨੇ ਦੇਖਿਆਂਜਦੋਂ ਉਹ ਆਪਦੇ ਬੱਚਿਆਂ ਨੂੰ ਘੂਰਦਾ ਸੀ। ਉਨ੍ਹਾਂ ਦੇ ਨਾਨਾਂ ਨਾਨੀ ਵਿੱਚ ਦਖ਼ਲ ਦਿੰਦੇ ਸਨ। ਸਗੋਂ ਕੋਲੋਂ ਬੱਚਿਆਂ ਨੂੰ ਪੈਸੇ ਵੀ ਦਿੰਦੇ ਸਨ। ਪਤੀ-ਪਤਨੀ ਦੀ ਗੱਲ ਵਿੱਚ ਵੀ ਦਖ਼ਲ ਦਿੰਦੇ ਸਨ। ਪਤੀ-ਪਤਨੀ ਦੀ ਕਿਸੇ ਗੱਲ ਦਾ ਪਰਦਾ ਨਹੀਂ ਰਹਿੰਦਾ ਸੀ। ਬੱਚੇ ਤੇ ਉਸ ਦੀ ਪਤਨੀਉਸ ਤੋਂ ਡਰਨੋਂ ਹੱਟ ਗਏ ਸਨ। ਉਸ ਨੇ ਇੱਕ ਰਾਤ ਮੰਮੀ-ਡੈਡੀ, ਜੀਤ ਨੂੰ ਕਿਹਾ, “ ਮੈਂ ਤੁਹਾਡੀ ਬਹੁਤ ਚਿਰ ਮਦਦ ਕਰ ਦਿੱਤੀ ਹੈ। ਤੁਸੀਂ ਆਪਦੇ ਲਈ ਰਹਿਣ ਦਾ ਕੋਈ ਹੋਰ ਪ੍ਰਬੰਧ ਕਰ ਲਵੋ। ਮੇਰੇ ਦੋਸਤ ਦੀ ਬੇਸਮਿੰਟ ਵਿਹਲੀ ਪਈ ਹੈ। ਤੁਸੀਂ ਆਪਦੇ ਘਰ ਕਿਉਂ ਨਹੀਂ ਮੁੜ ਜਾਂਦੇਗ਼ੁੱਸਾ ਇੱਕ ਦੋ ਦਿਨਾਂ ਦਾ ਹੁੰਦਾ ਹੈ। “  ਜੀਤ ਨੇ ਕਿਹਾ, “ ਮੇਰ ਗ਼ੁੱਸਾ ਉੱਤਰਨ ਨੂੰ ਸਾਲ ਲੱਗ ਜਾਂਦੇ ਹਨ। ਮੈਂ ਘਰ ਨਹੀਂ ਮੁੜਨਾ। ਬੇਸਮਿੰਟ ਲੈ ਦਿਉ। “ ਜੀਤ ਦੀ ਭੈਣ ਨੇ ਕਿਹਾ, “ ਜੇ ਤੂੰ ਘਰ ਨਹੀਂ ਮੁੜਨਾ. ਤਾਂ ਤਲਾਕ ਦਾ ਕੇਸ ਕਰਦੇ। ਘਰ ਵਿੱਚੋਂ ਵੀ ਅੱਧ 5 ਲੱਖ ਡਾਲਰ ਮਿਲ ਜਾਵੇਗਾ। ਤੂੰ ਬੇਸਮਿੰਟ ਵਿੱਚ ਜ਼ਰੂਰ ਧੱਕੇ ਖਾਣੇ ਹਨ। 
ਜੀਤ ਦੀ ਮੰਮੀ ਨੇ ਕਿਹਾ, “ ਮੇਰੇ ਕੋਲੋਂ ਹਨੇਰ ਕੋਠੜੀਬੇਸਮਿੰਟ ਵਿੱਚ ਨਹੀਂ ਰਹਿ ਹੋਣਾ। ਮੇਰੀ ਇੰਡੀਆ ਦੀ ਮਹਿੰਗੀ ਹੀ ਟਿਕਟ ਲੈ ਦਿਉ। ਮੇਰਾ ਵੀਜ਼ਾ ਕਲ ਆ ਗਿਆ ਹੈ। “  “ ਜੀਤ ਦੀ ਮੰਮੀਮੈਂ ਟਿਕਟਾਂ ਅੱਜ ਹੀ ਲੈ ਆਉਣੀਆਂ ਹਨ। ਜਦੋਂ ਦੀਆ ਵੀ ਛੇਤੀ ਤੋਂ ਛੇਤੀ ਮਿਲਦੀਆਂ ਹਨ। ਕੈਨੇਡਾ ਵਿੱਚੋਂ ਭੱਜ ਚੱਲੀਏ। ਬੈਂਕ ਵਿਚੋਂ ਪੈਨਸ਼ਨ ਕੁੜੀਆਂ ਕਢਾਈ ਜਾਣਗੀਆਂ। “  “ ਕੀ ਤੁਸੀਂ ਮੈਨੂੰ ਇਕੱਲੇ ਨੂੰ ਛੱਡ ਕੇ ਇੰਡੀਆ ਚਲੇ ਜਾਵੋਗੇਮੇਰਾ ਅਜੇ ਪੀ ਆਰ ਕਾਰਡ ਨਹੀਂ ਬੱਣਿਆ। ਉਦੋਂ ਤੱਕ ਮੈਂ ਆਪਦੇ ਦੋਸਤ ਨਾਲ ਰਹਿ ਲੈਂਦਾ ਹਾਂ। ਉਹ ਵੀ ਇਕੱਲਾ ਹੀ ਰਹਿੰਦਾ ਹੈ। ਉਸ ਦੇ ਦੋ ਬੱਚੇ ਮੁੰਡਾ ਕੁੜੀ ਮਾਂ ਨਾਲ ਰਹਿੰਦੇ ਹਨ। ਵੱਡੇ ਮੁੰਡੇ 25 ਸਾਲਾਂ ਦੇ ਨੂੰ 2 ਸਾਲਾਂ ਲਈ ਜੇਲ ਹੋ ਗਈ ਸੀ। ਉਸ ਨੇ ਆਪਦੀ ਗਰਲ ਫਰਿੰਡ ਗੋਰੀ ਨੂੰ ਕੁੱਟ ਦਿੱਤਾ ਸੀ। ਹੁਣ ਉਸ ਕੋਲ ਮੇਰੇ ਵਰਗੇ ਖਾਣ-ਪੀਣ ਵਾਲੇ ਬੈਠਦੇ ਹਨ। ਮੈਂ ਤਲਾਕ ਤੇ ਘਰ ਵਿੱਚੋਂ ਹਿੱਸਾ ਲੈਣ ਦਾ ਕੇਸ ਤਾਂ ਕਰ ਦੇਵਾਂ। ਮੇਰੇ ਕੋਲ ਵਕੀਲ ਨੂੰ ਦੇਣ ਲਈ ਪੈਸੇ ਨਹੀਂ ਹਨ। ਨਾਂ ਹੀ ਮੇਰੇ ਕੋਲ ਨੌਕਰੀ ਹੈ। “ “ ਇਹ ਭੈਣ ਕਦੋਂ ਕੰਮ ਆਵੇਗੀਉਧਾਰੇ ਪੈਸਾ ਮੈਂ ਦੇ ਦੇਵਾਂਗੀ। ਜਦੋਂ ਤੈਨੂੰ ਘਰ ਮਿਲ ਗਿਆ। ਵੇਚ ਕੇ ਮੇਰੇ ਤੇ ਵਕੀਲ ਦੇ ਪੈਸੇ ਮੋੜ ਦੇਵੀ। ਮੈਂ ਵਿਆਜ ਲਵਾਂਗੀ। “ “ ਘਰ ਵਿਚੋਂ ਮਿਲੇ ਸਾਰੇ ਪੈਸੇ ਮੈਂ ਤੁਹਾਨੂੰ ਹੀ ਦੇ ਦੇਣੇ ਹਨ। ਮੈਂ ਹੁਣ ਇੰਡੀਆ ਰਹਾਂਗਾ। 
ਜੀਤ ਦੇ ਮੰਮੀ ਡੈਡੀ 2 ਅਟੈਚੀ ਚੱਕ ਕੇਦੂਜੇ ਦਿਨ ਇੰਡੀਆ ਨੂੰ ਚੜ੍ਹ ਗਏ ਸਨ। ਜੀਤ ਨੇ ਆਪਦੀ ਭੈਣ ਦੇ ਕਹੇ ਤੋਂ ਆਪਦੀ ਪਤਨੀ ਉੱਤੇ ਕੇਸ ਕਰ ਦਿੱਤਾ ਸੀ। ਆਪ ਦੋਸਤ ਦੇ ਘਰ ਰਹਿਣ ਲਈ ਚਲਾ ਗਿਆ। ਯਾਰਾਂ ਨਾਲ ਬਹਾਰਾਂ ਹੁੰਦੀਆਂ ਹਨ। ਪੱਕੇ ਯਾਰ ਵੀ ਕਰਮਾਂ ਨਾਲ ਬਰਾਬਰ ਦੇ ਟੱਕਰੇ ਸਨ। ਰੂਹ ਦੀ ਖ਼ੁਰਾਕ ਸ਼ਰਾਬ ਤੇ ਨਸ਼ੇ ਸਾਰੀ ਰਾਤ ਖਾਂਦੇ ਪੀਂਦੇ ਸਨ। ਨਚਾਰਾਂ ਵਾਂਗ ਸਾਰੀ ਰਾਤ ਨੱਚਦੇ ਸਨ। ਮਨ ਪ੍ਰਚਾਵੇ ਲਈ ਮੁੱਲ ਦੀ ਜ਼ਨਾਨੀ ਲੈ ਆਉਂਦੇ ਸਨ। ਇੰਨਾ ਨਾਲ ਇੱਕ ਹੋਰ 65 ਕੁ ਸਾਲਾਂ ਦਾ ਸਰਪੰਚ ਰਲਿਆ ਹੋਇਆ ਸੀ। ਉਸ ਨੇ ਆਪਦੀ ਪਹਿਲੀ ਘਰ ਵਾਲੀ ਨੂੰ ਕੈਨੇਡਾ ਆ ਕੇਤਲਾਕ ਦੇ ਦਿੱਤਾ ਸੀ। ਪਹਿਲੀ ਦੇ 30 ਸਾਲਾਂ ਦੀ ਕੁੜੀ ਸੀ। ਮੁੰਡਾ ਜੰਮਣ ਲਈ ਜੱਟ 20 ਕੁ ਸਾਲਾਂ ਦੀ ਬ੍ਰਾਹਮਣੀਇੰਡੀਆ ਤੋਂ ਵਿਆਹ ਕੇ ਲੈ ਆਇਆ ਸੀ। ਜਿਸ ਦਾ ਹੁਣ 10 ਸਾਲਾਂ ਦਾ ਮੁੰਡਾ ਸੀ। ਉਹ ਆਪਣੇ ਘਰ ਵੀ ਇਸ ਮੁੰਡੀਰ ਦੀ ਢਾਹੁਣੀ ਨੂੰ ਬਠਾਉਂਦਾ ਸੀ। ਪਤੀ ਮੁੰਡਿਆਂ ਤੋਂ ਸ਼ਰਾਬ ਤੇ ਨਸ਼ੇ ਖਾਂਦਾ ਪੀਂਦਾ ਸੀ। ਆਪ ਜਾਣ ਬੁੱਝ ਕੇਨਸ਼ੇ ਵਿੱਚ ਸੌਂ ਜਾਂਦਾ ਸੀ। ਵਟੇ ਵਿੱਚ ਆਪਣੀ ਘਰਵਾਲੀ ਨੂੰ ਇੰਨਾ ਦੀ ਸੇਵਾ ਕਰਨ ਲਾ ਦਿੰਦਾ ਸੀ। ਬੱਚਾ ਵਿਗੜ ਜਾਵੇ। ਮਾਪੇ ਕੁੱਟ ਮਾਰ ਕੇ ਮੋੜ ਲੈਂਦੇ ਹਨ। ਮਾਪੇਂ ਤੇ ਹੋਰ ਨਜ਼ਦੀਕੀ ਰਿਸ਼ਤੇਦਾਰ ਕੁੱਝ ਹੱਦ ਤੱਕ ਸਿਧਾ ਵੀ ਕਰ ਲੈਂਦੇ ਹਨ। ਜੇ ਹੁੱਡ 202530 ਸਾਲ ਤੋਂ ਉੱਤੇ ਬੰਦਾ ਬੇਲਗ਼ਾਮ ਹੋ ਕੇ ਵਿਗੜ ਜਾਵੇ। ਐਸਾ ਬੰਦਾ ਆਵਾਰਾ ਸਾਨ੍ਹ ਵਰਗਾ ਹੁੰਦਾ ਹੈ। ਬੰਨਿਆਂਕੁੱਟਿਆਮਾਰਿਆ ਲੋਟ ਨਹੀਂ ਆਉਂਦਾ। ਹੋਰ ਖੌਰੂ ਪਾਉਂਦਾ ਹੈ। ਜੋ ਸਮਾਜ ਤੇ ਆਲ਼ੇ ਦੁਆਲੇ ਲਈ ਖ਼ਤਰਾ ਬਣ ਜਾਂਦਾ ਹੈ। ਐਸੇ ਬੰਦੇ ਦਾ ਇੱਕੋ ਇਲਾਜ ਹੈ। ਕੰਮ ਤੇ ਜੋੜੀ ਰੱਖੋ। ਜਾਂ ਜੇਲ ਦੀਆਂ ਸੀਖਾਂ ਅੰਦਰ ਡਿੱਕ ਦੇਵੋ।
ਗੁੱਡੀ ਨੂੰ ਵਿੜਕ ਲੱਗ ਗਈ ਸੀ। ਤਲਾਕ ਦਾ ਕੇਸ ਕੋਰਟ ਵਿੱਚ ਲੱਗ ਗਿਆ ਹੈ। ਜੀਤ ਦੇ ਵਕੀਲ ਦਾ ਬੰਦਾ ਕੇਸ ਦੇ ਪੇਪਰ ਦੇਣ ਨੂੰ ਆਥਣ ਸਵੇਰ ਦਰਾਂ ਮੂਹਰੇ ਆਉਂਦਾ ਸੀ। ਘਰ ਦੀ ਬਿੱਲ ਮਾਰਦਾ ਸੀ। ਪਰ ਉਹ ਡੋਰ ਨਹੀਂ ਖੋਲਦੀ ਸੀ। ਇੱਕ ਦਿਨ ਉਸ ਦਾ ਮੁੰਡਾ ਘਰ ਸੀ। ਉਸ ਨੇ ਕਿਸੇ ਹੋਰ ਦੇ ਭੁਲੇਖੇਦਰ ਖ਼ੋਲ ਕੇਪੇਪਰ ਫੜ ਲਏ। ਗੁੱਡੀ ਜਦੋਂ ਕੰਮ ਤੋਂ ਆਈ। ਪੇਪਰ ਉਸ ਦੇ ਟੇਬਲ ਉੱਤੇ ਪਏ ਸਨ। ਉਸ ਨੇ 7 ਕੁ ਪੇਜ ਦੇ ਸਾਰੇ ਪੇਪਰ ਪੜ੍ਹ ਲਏ ਸਨ। ਜਿਸ ਵਿੱਚ ਤਲਾਕਘਰ ਵੇਚਣਤੇ ਬੱਚਿਆਂ ਦਾ ਖ਼ਰਚਾ ਲੈਣ ਦਾ ਦਾਬਾ ਕੀਤਾ ਹੋਇਆ ਸੀ। ਇਹ ਪੇਪਰ ਮਹੀਨਾ ਕੁ ਪਹਿਲਾਂ ਦੇ ਬਣੇ ਹੋਏ ਸਨ। ਉਸ ਨੇ ਜੀਤ ਦੇ ਵਕੀਲ ਨੂੰ ਕਈ ਬਾਰ ਫ਼ੋਨ ਕੀਤਾ। ਵਕੀਲਾਂ ਕੋਲ ਫ਼ੋਨ ਉੱਤੇ ਗੱਲ ਕਰਨ ਦਾ ਸਮਾਂ ਨਹੀਂ ਹੁੰਦਾ। ਉਹ ਉਸ ਦੇ ਦਫ਼ਤਰ ਵਿੱਚ ਚਲੀ ਗਈ। ਮੂਹਰੇ ਬੈਠੀ ਸੈਕਟਰੀ ਉਸ ਨੂੰ ਵਕੀਲ ਦੇ ਕਮਰੇ ਵਿੱਚ ਲੈ ਗਈ। ਵਕੀਲ ਨੇ ਪੁੱਛਿਆ, “ ਕੀ ਤੂੰ ਜੀਤ ਦੀ ਪਤਨੀ ਹੈਤੂੰ ਇਸ ਤਰਾਂ ਆਪਦੇ ਪਤੀ ਦੇ ਵਕੀਲ ਕੋਲ ਨਹੀਂ ਆ ਸਕਦੀ। ਤੂੰ ਮੇਰੇ ਨਾਲ ਗੱਲ ਨਹੀਂ ਕਰ ਸਕਦੀ।  ਗੁੱਡੀ ਨੇ ਕਿਹਾ, “ ਜੇ ਜੀਤ ਨੂੰ ਤੂੰ ਮੇਰਾ ਪਤੀ ਕਹਿ ਰਿਹਾ ਹੈ। ਕੀ ਤੈਨੂੰ ਪਤਾ ਨਹੀਂਪਤੀ-ਪਤਨੀ ਦਾ ਰਿਸ਼ਤਾ ਕੀ ਹੁੰਦਾ ਹੈ? “ “ ਪਤਾ ਹੈਹੁਣ ਉਸ ਨੇ ਤੇਰੇ ਖ਼ਿਲਾਫ਼ ਮੇਰੇ ਦੁਆਰਾ ਕੇਸ ਕੀਤਾ ਹੈ। “ “ ਸ਼ਰਾਬ ਦੇ ਨਸ਼ੇ ਵਿੱਚ ਜੀਤ ਨੇਕਲ ਰਾਤ ਮੇਰੇ ਨਾਲ ਵੈਲੇਨ ਟਾਈਨ ਡੇ ਮਨਾਇਆ ਹੈ। ਖੂਬ ਪਿਆਰ ਕੀਤਾ। ਹੁਣ ਵੀ ਮੇਰੇ ਕਮਰੇ ਵਿੱਚ ਸੁੱਤਾ ਪਿਆ ਹੈ। “ “ ਕੀ ਤੁਸੀਂ ਸਰੀਰਕ ਸਬੰਧ ਕੀਤਾ ਹੈ? “ ਗੁੱਡੀ ਨੂੰ ਪਤਾ ਸੀ। ਬਾਜ਼ੀ ਮੇਰੇ ਹੱਥ ਆ ਗਈ ਹੈ। ਜੀਤ ਤੇ ਵਕੀਲ ਉੱਲੂ ਬਣ ਗਏ ਹਨ। ਉਸ ਨੇ ਕਿਹਾ, “ ਤੈਨੂੰ ਕਿਸੇ ਪਤਨੀ ਤੋਂ ਇਹ ਗੱਲ ਪੁੱਛਦੇ ਸ਼ਰਮ ਨਹੀਂ ਆਉਂਦੀ। ਮੈਂ ਤੈਨੂੰ ਝੂਠਾ ਕੇਸ ਲਗਾਉਣ ਦੇ ਚੱਕਰ ਵਿੱਚ ਜੇਲ਼ ਕਰਾਂ ਸਕਦੀ ਹਾਂ। ਤੂੰ ਡਾਲਰ ਬਟੋਰਨ ਨੂੰ ਜਾਹਲੀ ਕੇਸ ਬਣਾਉਂਦਾ ਹੈ। ਤੂੰ ਹੀ ਮੈਨੂੰ ਦਸ ਦੇ, ਮੈਂ ਕੀ ਕੇਰਾਂ? ਕੇਸ ਚਲਦੇ ਵਿੱਚ ਮੇਰੇ ਘਰ ਅੰਦਰ ਆਉਣ ਤੇ ਰੇਪ ਦਾ ਕੇਸ ਵੀ ਜੀਤ ‘ਤੇ ਪਾ ਸਕਦੀ ਹਾਂ। “ ਉਹ ਉੱਠ ਕੇ ਖੜ੍ਹਾ ਹੋ ਗਿਆ। ਵਕੀਲ ਨੇ ਕਿਹਾ, “ ਇਹ ਮੇਰਾ ਬਿਜ਼ਨਸ ਨਹੀਂ ਹੈ। ਜਦੋਂ ਪਤੀ-ਪਤਨੀ ਦੀ ਸੁਲ੍ਹਾ ਹੋ ਗਈ ਹੈਮੈਂ ਕੇਸ ਖ਼ਾਰਜ ਕਰ ਦੇਵਾਂਗਾ। ਅੱਗੇ ਨੂੰ ਜੀਤ ਦਾ ਕੇਸ ਮੈਂ ਨਹੀਂ ਲੈਂਦਾ। ਤੈਨੂੰ ਤਕਲੀਫ਼ ਦੇਣ ਦੀ ਮੁਆਫ਼ੀ ਚਾਹੁੰਦਾ ਹਾਂ। 

ਇਸ਼ਕ ਕਿਸੇ ਵੀ ਉਮਰ ਵਿੱਚ ਹੋ ਸਕਦਾ ਹੈ। ਮਰਦ-ਔਰਤ ਦਾ ਚਸਕਾ ਬਹੁਤ ਕਾਰੇ ਕਰਾਉਂਦਾ ਹੈ। ਇਸ ਦੇ ਸੁਆਦ ਲਈ ਤਾਂ ਮਾਪੇਂ ਭੈਣ-ਭਰਾਸਬ ਰਿਸ਼ਤੇਲੋਕ ਛੁੱਟ ਜਾਂਦੇ ਹਨ। ਕਈ ਤਾਂ ਪਤੀ-ਪਤਨੀਬੱਚੇ ਵੀ ਛੱਡਣ ਵਿੱਚ ਗੁਰੇਜ਼ ਨਹੀਂ ਕਰਦੇ। ਨਿੰਦਰ ਤੇ ਭਰਜਾਈ ਨੂੰ ਇਸ਼ਕ ਦੇ ਭੂਤ ਦੀ ਕਸਰ ਹੋ ਗਈ ਸੀ। ਮਰਦ-ਔਰਤ ਦੇ ਭੂਤ ਦਾ ਨਿੰਦਰ ਤੇ ਭਰਜਾਈ ਉਤੇ ਵੀ ਛਾਇਆ ਪੈ ਗਿਆ ਸੀ। ਉਨ੍ਹਾਂ ਨੂੰ ਇੱਕ ਦੂਜੇ ਦਾ ਚਿਹਰਾ ਹੀ ਨਜ਼ਰ ਆਉਂਦਾ ਸੀ। ਭੂਤ ਛਿੱਤਰਾਂ ਨਾਲ ਵੀ ਨਹੀਂ ਲਹਿੰਦੇ ਹੁੰਦੇ। ਨਿੰਦਰ ਨੂੰ ਮੁਫ਼ਤ ਵਿੱਚ ਦੂਜੀ ਜ਼ਨਾਨੀ ਮਿਲ ਗਈ ਸੀ। ਕਈ ਲੋਕ ਤੱਤੀ ਖੀਰ ਖਾਣ ਲਈ ਬੁੱਲ੍ਹਜੀਭ ਫ਼ੂਕ ਲੈਂਦੇ ਹਨ। ਆਵਾਜਾਈ ਦੀ ਰਾਹਦਾਰੀ ਭਰਜਾਈ ਨਾਲ ਖੁੱਲ ਗਈ ਸੀ। ਉਹ ਉਸ ਨੂੰ ਪਿੰਡ ਰੱਖ ਸਕਦਾ ਸੀ। ਬੰਦਾ ਸਿਆਲ ਪੰਜਾਬ ਕੱਟ ਜਾਂਦਾ ਹੈ। ਗਰਮੀ ਨੂੰ ਕੈਨੇਡਾ ਵਿੱਚ ਸੀਜ਼ਨ ਲਾ ਸਕਦਾ ਹੈ। ਦੋਨੇਂ ਹੱਥਾਂ ਵਿੱਚ ਲੱਡੂ ਸਨ। ਉਹ ਮਨ ਵਿੱਚ ਸੋਚਦਾ ਸੀ। ਕਿਆ ਨਜ਼ਾਰੇ ਹੋਣਗੇ। ਜਿਸ ਵੱਲ ਮਨ ਕਰੇਗਾ। ਉਸ ਦਾ ਬਿਸਤਰ ਵਰਤ ਲਿਆ ਕਰਾਂਗਾ। ਹੁਣ ਤਾਂ ਸੁੱਖੀ ਚਾਹੇ ਨਿੱਤ ਲੜੀ ਰਹੇ। ਚਾਹੇ ਜ਼ਹਿਰ ਖਾ ਕੇ ਮਰ ਜਾਵੇ। ਭਰਜਾਈ ਮੇਰਾ ਨਿੱਕੇ ਨਿਆਣੇ ਵਾਂਗ ਤਿਉਂ ਕਰਦੀ ਹੈ। ਸਿਆਲ ਦੀ ਧੁੱਪ ਵਿੱਚ ਪਾ ਕੇਸਰੀਰ ਸਿਰ ਦੀ ਮਾਲਸ਼ ਵੀ ਕਰ ਦਿੰਦੀ ਸੀ। ਨਿੰਦਰ ਦੀ ਭਾਬੀ ਕੈਨੇਡਾ ਨਾਲ ਲਿਜਾਣਾ ਦੀ ਪੱਕੀ ਵਿਉਂਤ ਬਣਾਈ ਬੈਠੀ ਸੀ।
ਨਿੰਦਰ ਨੇ ਆਪ ਦੇ ਭਰਾ ਨੂੰ ਪੁੱਛਿਆ, “ ਬਾਈ ਤੈਨੂੰ ਕੈਨੇਡਾ ਲੈ ਚੱਲੀਏ। ਮੇਰੀ ਹੁਣ ਮੁੜਨ ਦੀ ਤਿਆਰੀ ਹੈ। “ “ ਨਿੰਦਰਾ ਤੂੰ ਮੈਨੂੰ ਕੈਨੇਡਾ ਕਿਵੇਂ ਲੈ ਜਾਵੇਗਾਇਹ ਕਿਹੜਾ ਲੁਧਿਆਣੇ ਜਾਣਾ ਹੈ। ਬੱਸਰੇਲ ਚੜ੍ਹ ਕੇ ਪਹੁੰਚ ਜਾਵਾਂਗਾ। “ “ ਮੰਮੀ-ਡੈਡੀ ਦੇ ਮਰਨ ਦੀ ਕੈਨੇਡਾ ਗੌਰਮਿੰਟ ਨੂੰ ਕੋਈ ਖ਼ਬਰ ਨਹੀਂ ਹੈ। ਲੁਧਿਆਣੇ ਪਾਸਪੋਰਟ ਦੀ ਫ਼ੋਟੋ ਰੀਪਲੇਸ ਐਸੇ ਕਰਦੇ ਹਨ। ਭੋਰਾ ਪਤਾ ਨਹੀਂ ਲੱਗਦਾ। ਜੇ ਤੂੰ ਨਾਲ ਚੱਲੇਪਤੀ-ਪਤਨੀ ਦੇਖ ਕੇਕਿਸੇ ਨੂੰ ਏਅਰਪੋਰਟ ਉੱਤੇ ਛੱਕ ਨਹੀਂ ਹੋਵੇਗਾ। “ “ ਇਹ ਤੇਰੀ ਭਾਬੀ ਨੂੰ ਕੈਨੇਡਾ ਜਾਣ ਦਾ ਸ਼ੌਕ ਹੈ। ਮੇਰਾ ਤਾਂ ਖੇਤ ਹੀ ਕੈਨੇਡਾ ਹੈ। ਤਾਏ ਨੂੰ ਲੈ ਜਾ। “ “ ਮੈਂ ਤਾਏ ਤੋਂ ਕੀ ਕਰਾਉਣਾ ਹੈਡਾਂਗ ਲੈ ਕੇਮੇਰੇ ਹੀ ਪਿੱਛੇ ਤੁਰਿਆ ਫਿਰੇਗਾ। ਮੈਂ ਮੰਮੀ ਵਾਲੀ ਟਿਕਟ  ਆਪ ਦੇ ਤੋਂ ਇੱਕ ਦਿਨ ਅੱਗੇ ਦੀ ਕਰਾ ਲੈਂਦਾ ਹਾਂ। ਇੱਕ ਬਾਰ ਇਹ ਕੈਨੇਡਾ ਪਹੁੰਚ ਗਈ। ਫਿਰ ਭਾਵੇਂ ਦੱਸ ਦੇਈਏ। ਮੰਮੀ ਦੀ ਟਿਕਟਪਾਸਪੋਰਟ ਚੋਰੀ ਹੋ ਗਏ। ਉਹ ਮਰ ਗਈ ਸੀ। “ “ ਇਹੋ ਜਿਹਾ ਕੁੱਝ ਤੈਨੂੰ ਹੀ ਆਉਂਦਾ ਹੈ। ਮੇਰੀ ਦੁਨੀਆ ਤਾਂ ਦਾਰੂ ਦੀ ਬੋਤਲ ਵਿੱਚ ਵਸੀ ਹੋਈ ਹੈ। “ ਭਾਬੀ ਦੀ ਟਿਕਟ ਇੱਕ ਦਿਨ ਪਹਿਲਾਂ ਦੀ ਇਸ ਲਈ ਕਰਾ ਲਈ ਸੀ। ਕਿਸੇ ਨੂੰ ਛੱਕ ਨਾਂ ਹੋਵੇ। ਇਸ ਉੱਤੇ ਆਉਣ ਵਾਲੀ ਔਰਤਇਸੇ ਦੇ ਘਰ ਦੀ ਹੈ। ਇੱਕ ਬਾਰ ਇਹ ਪਹੁੰਚ ਗਈ। ਇਸ ਨੂੰ ਪੱਕੀ ਕਰਾਉਣ ਦੇ 20 ਤਰੀਕੇ ਹਨ। ਛੋਟੇ ਦੇਵਰ ਦੇ ਇਸ਼ਕ ਵਿੱਚ  ਕੈਨੇਡਾ ਜਾਣ ਦੇ ਚੱਕਰ ਵਿੱਚ ਭਾਬੀ ਦੀ ਅੱਡੀ ਨਹੀਂ ਲੱਗਦੀ ਸੀ।
ਜਿਸ ਦਿਨ ਉਹ ਦਿੱਲੀ ਤੋਂ ਚੜ੍ਹਨ ਲੱਗੀ ਸੀ। ਏਅਰਪੋਰਟ ਦੇ ਕਰਮਚਾਰੀਆਂ ਨੂੰ ਖ਼ਬਰ ਮਿਲੀ ਸੀ। ਕੈਨੇਡਾ ਜਾਣ ਵਾਲੇ ਪਲੇਨ ਵਿੱਚਵੱਡੀ ਮਾਤਰਾ ਵਿੱਚਕੋਈ ਡਰੱਗ ਲੈ ਕੇ ਜਾ ਰਿਹਾ ਹੈ। ਇਹ ਕੰਮ ਇੱਕ ਜਾਣਾ ਕਰ ਰਿਹਾ ਹੈ। ਜਾਂ ਗੈਂਗ ਹੈ। ਕੁੱਝ ਪਤਾ ਨਹੀਂ ਸੀ। ਸਬ ਦਾ ਧਿਆਨ ਸਮਾਨ ਫੋਲਣ ਵੱਲ ਲੱਗ ਗਿਆ। ਬੰਦਿਆਂ ਦੀ ਸ਼ਨਾਖ਼ਤ ਕਰਨ ਵੱਲੋਂ ਹੱਟ ਗਏ। ਅੱਗੇ ਕੈਲਗਰੀ ਏਅਰਪੋਰਟ ਉੱਤੇ ਵੀ ਅਫ਼ੀਮ ਲਿਆਉਣ ਵਾਲੇ ਦੀ ਉਡੀਕ ਹੋ ਰਹੀ ਸੀ। ਡਰੱਗ ਫੜਨ ਵਾਲੇ ਹੋਰ ਕੁੱਤੇ ਮੰਗਾਏ ਗਏ ਸਨ। ਨਿਊਜ਼ ਪੇਪਰਾਂਖ਼ਬਰਾਂ ਵਾਲੇ ਕੈਮਰੇ ਲਈ ਤਿਆਰ ਖੜ੍ਹੇ ਸਨ। ਪੰਜਾਬੀ ਔਰਤ ਵੱਡੀ ਮਾਤਰਾ ਵਿੱਚ ਡਰੱਗ ਲੈ ਕੇ ਆਈ ਸੀ। ਉਸ ਨੂੰ ਫੜ ਲਿਆ ਸੀ। ਨਿੰਦਰ ਦੀ ਭਾਬੀ ਨੂੰ ਇਹ ਮੋਕਾ ਫ਼ਾਇਦੇ ਵਿੱਚ ਰਿਹਾ ਸੀ। ਉਹ ਇਮੀਗ੍ਰੇਸ਼ਨ ਕਰਾ ਕੇਏਅਰਪੋਰਟ ਵਿੱਚੋਂ ਬਾਹਰ ਨਿਕਲ ਗਈ ਸੀ। ਸੁੱਖੀ ਵੀ ਬਹੁਤ ਖ਼ੁਸ਼ ਸੀ। ਕੋਈ ਝਮੇਲਾ ਨਹੀਂ ਪਿਆ ਸੀ। ਉਹ ਨਹੀਂ ਜਾਣਦੀ ਸੀ। ਉਸ ਦੇ ਘਰ ਦੀਆਂ ਕੰਧਾਂ ਖਾਣ ਨੂੰ ਭਾਬੀ  ਸਿਉਂਕ ਦੀ ਤਰਾ ਆ ਕੇ ਲੱਗ ਗਈ ਸੀ। ਕਿਸੇ ਮਰਦ-ਔਰਤ ਨਾਲ ਕੋਈ ਵੀ ਰਿਸ਼ਤਾ ਹੋਵੇ। ਉਸ ਨੂੰ ਵੱਸਦੇ ਘਰ ਵਿੱਚ ਬਿਲਕੁਲ ਨਾਂ ਰੱਖੋ। ਕਾਮ ਦਾ ਭੂਤ ਸਵਾਰ ਹੋਣ ਨਾਲ ਬੰਦਾ ਤੇ ਜਨਾਨੀ ਰੰਗਰੂਪਉਮਰਜਾਤਰਿਸ਼ਤਾ ਕੁੱਝ ਨਹੀਂ ਦੇਖਦਾ। ਇਸ ਨੂੰ ਹਾਸਲ ਕਰਨ ਨੂੰ ਸਮਾਂਮੌਕਾ ਜ਼ਾਇਆ ਨਹੀਂ ਜਾਣ ਦਿੰਦਾ। ਜਿਸਮ ਹਥਿਆਉਣ ਦੀ ਕਰਦੇ ਹਨ।
ਦੂਜੇ ਦਿਨ ਨਿੰਦਰ ਉੱਤਰ ਆਇਆ ਸੀ। ਉਸ ਨੂੰ ਆਪਣੀ ਮਾਂ ਮਰੀ ਭੁੱਲ ਗਈ ਸੀ। ਭਾਬੀ ਦਾ ਚਾਅ ਕੁਤ-ਕੁਤੀਆਂ ਕੱਢ ਰਿਹਾ ਸੀ। ਲੋਕ ਅਫ਼ਸੋਸ ਕਰਨ ਆ ਰਹੇ ਸਨ। ਇਹ ਉਨ੍ਹਾਂ ਨੂੰ ਦੇਖ ਕੇਅੰਦਰੇ ਲੁੱਕ ਜਾਂਦਾ ਸੀ। ਸੁੱਖੀ ਨੂੰ ਵੀ ਦਰਵਾਜ਼ਾ ਨਹੀਂ ਖੋਲਣ ਦਿੰਦਾ ਸੀ। ਮਰਨ ਵਾਲੇ ਨੂੰ ਚੇਤੇ ਕਰਨ ਨਾਲ ਸੁਪਨੇ ਵੀ ਮਰਿਆਂ ਦੇ ਆਉਂਦੇ ਰਹਿੰਦੇ ਹਨ। ਇੱਕ ਗੱਲ ਤਾਂ ਚੰਗੀ ਸੀ। ਮਾਂ-ਬਾਪ ਮਰੇਛੇਤੀ ਭੁੱਲ ਗਏ ਸਨ। ਮਰਿਆਂ ਦੇ ਕਿਹੜਾ ਨਾਲ ਮਰਨਾ ਸੀਰੋਣ ਨਾਲ ਵੀ ਉਨ੍ਹਾਂ ਨੇ ਮੁੜਨਾ ਨਹੀਂ ਸੀ। ਸਗੋਂ ਭਾਬੀ ਪੰਜਾਬ ਹੀ ਰਹਿ ਜਾਂਦੀ। ਉਨ੍ਹਾਂ ਦੇ ਵਿੱਚ ਰਹਿੰਦਿਆਂ। ਭਾਬੀ ਨੇ ਹੱਥ ਨਹੀਂ ਲੱਗਣਾ ਸੀ। ਰੋੜਿਆਂ ਤੋਂ ਬਚਣ ਲਈ ਰਸਤਾ ਸਾਫ਼ ਚਾਹੀਦਾ ਹੈ। ਬੰਦਾ ਰਗਹ ਦੇ ਰੋੜਿਆਂ ਨੂੰ ਹਟਾ ਦਿੰਦਾ ਹੈ।


Comments

Popular Posts