ਹਰ ਦੇਸ਼ ਦੇ ਪੁਲਿਸ ਵਾਲੇ ਸੱਚੇ, ਝੂਠੇ ਸਬ ਨੂੰ ਰਗੜ ਦਿੰਦੇ ਹਨ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਇਹ ਸਬ ਕੁੱਝ ਗੋਰੀ ਗੁਆਂਢਣ ਵਿੰਡੋ ਵਿੱਚੋਂ ਦੀ ਦੇਖ ਰਹੀ ਸੀ। ਉਸ ਨੇ ਵਿਕੀ ਨੂੰ ਆਪਦੇ ਘਰ ਬੁਲਾਇਆ। ਉਸ ਨੇ ਕਿਹਾ, “ ਇਹ ਬੰਦਾ ਤੇਰਾ ਪਤੀ ਜ਼ਰੂਰ ਹੈ। ਪਤੀ-ਪਤਨੀ ਚੱਜ ਨਾਲ ਖੁਸ਼ੀਆਂ-ਸੁਖਾਂ ਦੀ ਜ਼ਿੰਦਗੀ ਗੁਜ਼ਾਰਨ ਨੂੰ ਬਣੀਦਾ ਹੈ। ਨਾਂ ਕੇ. ਪਤਨੀ ਦੀ ਚਮੜੀ ਉਦੇੜਨ ਨੂੰ ਪਤੀ ਬਣਦੇ ਹਨ। “ “ ਅੱਗੇ ਕਦੇ ਇਸ ਨੇ ਮੈਨੂੰ ਨਹੀਂ ਮਾਰਿਆ। ਤਿੰਨ ਮਹੀਨੇ ਸਾਡੇ ਵਿਆਹ ਨੂੰ ਹੋ ਗਏ ਹਨ। “ “ ਹੁਣੇ ਇਸ ਨੂੰ ਸਬਕ ਸਿਖਾ ਦੇ। ਜੇ ਅੱਜ ਬਚ ਗਿਆ। ਉਸ ਦਾ ਹੱਥ ਰੋਜ਼ ਉੱਠਣ ਲੱਗ ਜਾਵੇਗਾ। ਤੇਰੇ ਨੱਕ ਵਿੱਚੋਂ ਖ਼ੂਨ ਵੱਗ ਰਿਹਾ ਹੈ। ਰੁੱਗ ਸਾਰੇਪਟੇ ਹੋਏ ਵਾਲ ਲਮਕ ਰਹੇ ਹਨ। “ ਵਿਕੀ ਹੋਰ ਊਚਾ ਰੋਣ ਲੱਗ ਗਈ। ਚਪੇੜਾਂ ਤੇ ਵਾਲ ਪਟਿਆਂ ਦਾ ਦਰਦ ਘੱਟ ਹੋ ਰਿਹਾ ਸੀ। ਗੋਰੀ ਦੇ ਬੋਲ ਵੱਧ ਚੁਭ ਰਹੇ ਸਨ। ਬੋਲ ਉਸ ਦੀ ਅਣਖ ਨੂੰ ਵਗਾਰ ਰਹੇ ਸੀ। ਗੋਰੀ ਭਾਵੇਂ ਅੰਗਰੇਜ਼ੀ ਬੋਲ ਰਹੀ ਸੀ। ਉਸ ਦੇ ਬਾਡੀ ਐਕਸ਼ਨਸਬ ਕੁੱਝ ਸਮਝਾ ਗਏ ਸਨ। ਵਿਕੀ ਨਵੀਂ ਕੈਨੇਡਾ ਵਿੱਚ ਆਈ ਸੀ। ਅਚਾਨਕ ਉਸ ਦੀਆਂ ਉਂਗਲਾਂ ਨੇ 911 ਫ਼ੋਨ ਦਾ ਨੰਬਰ ਘੁੰਮਾ ਦਿੱਤਾ। ਪੁਲਿਸ ਆਫ਼ੀਸਰ ਨੇ ਫ਼ੋਨ ਉੱਤੇ ਪੁੱਛਿਆ, “ ਕੀ ਤੇਰੀ ਲਾਈਫ਼ ਨੂੰ ਖ਼ਤਰਾ ਹੈ? “ “ ਮੇਰੇ ਪਤੀ ਨੇ ਮੈਨੂੰ ਮਾਰਿਆ ਹੈ। ਮੇਰੇ ਨੱਕ ਵਿਚੋਂ ਬਲੀਡਇੰਗ ਹੋ ਰਹੀ ਹੈ। “  “ ਕੀ ਤੈਨੂੰ ਹੁਣ ਵੀ ਖ਼ਤਰਾ ਹੈਕੀ ਉਸ ਕੋਲ ਗੰਨ ਜਾਂ ਹੋਰ ਹਥਿਆਰ ਹੈ? “ “ ਮੈਨੂੰ ਨਹੀਂ ਪਤਾ। “  “ ਪੁਲਿਸ ਤੇਰੇ ਦਰਾਂ ਵਿੱਚ ਹੈ। ਉਨ੍ਹਾਂ ਨੂੰ ਦਰਵਾਜ਼ਾ ਖ਼ੋਲ ਦੇ। ਜੋ ਤੇਰੇ ਘਰ ਆਫ਼ੀਸਰ ਆਏ ਹਨ। ਕਿਸੇ ਇੱਕ ਪੁਲਿਸ ਆਫ਼ੀਸਰ ਨੂੰ ਫ਼ੋਨ ਫੜਾ ਦੇ। “ ਪੁਲਿਸ ਆਫ਼ੀਸਰ ਨੇਫ਼ੋਨ ਉੱਤੇ ਗੱਲ ਕਰਦੇਆਫ਼ੀਸਰ ਨੂੰ ਦੱਸਿਆ, “ ਅਸੀਂ ਪਹੁੰਚ ਗਏ ਹਾਂ। ਹੁਣ ਤੂੰ ਫ਼ੋਨ ਬੰਦ ਕਰਦੇ। “ “ ਕੀ ਤੂੰ ਹੀ ਵਿਕੀ ਹੈਤੇਰਾ ਪਤੀ ਕਿਥੇ ਹੈ? “ “ ਹਾਂ ਮੈਂ ਹੀ ਹਾਂ। ਸੋਨੂੰ ਮੈਨੂੰ ਕੁੱਟ ਕੇਕੰਮ ਤੇ ਚਲਾ ਗਿਆ। “ “ ਕੀ ਤੈਨੂੰ ਉਸ ਦੇ ਕੰਮ ਦਾ ਐਡਰੈੱਸ ਪਤਾ ਹੈ? “ “ ਮੈਨੂੰ ਕੁੱਝ ਨਹੀਂ ਪਤਾ। “ “ ਉਸ ਦੀ ਕਾਰ ਦਾ ਨੰਬਰ ਕੀ ਹੈਕਿਹੜੀ ਕਾਰ ਚਲਾਉਂਦਾ ਹੈ? “  “ਕਾਰ ਦੀ ਇੰਨਸ਼ੋਰੈਂਸ ਦਾ ਬਿੱਲ ਆਇਆ ਪਿਆ ਸੀ। “ ਵਿਕੀ ਨੇ ਉਹੀ ਪੇਪਰ ਉਨ੍ਹਾਂ ਨੂੰ ਦੇ ਦਿੱਤਾ। ਜਿਸ ਉੱਤੇ ਕਾਰ ਬਾਰੇ ਸਾਰੀ ਜਾਣਕਾਰੀ ਸੀ। ਪੁਲਿਸ ਆਫ਼ੀਸਰ ਨੇ ਵਿਕੀ ਨੂੰ ਕਿਹਾ, “ ਤੂੰ ਆਪਦਾ ਜ਼ਰੂਰੀ ਸਮਾਨ ਲੈ ਲਾ। ਤੈਨੂੰ ਸ਼ੈਲਟਰ ਵਿੱਚ ਛੱਡ ਦਿੰਦੇ ਹਾਂ। ਹੋ ਸਕਦਾ ਹੈਉਹ ਘਰ ਮੁੜ ਆਵੇ। ਤੈਨੂੰ ਜਾਨੋਂ ਵੀ ਮਾਰ ਸਕਦਾ ਹੈ। “ ਗੁਆਂਢਣ ਗੋਰੀ ਨੇ ਵਿਟਨਸ ਦੇ ਸਾਈਨ ਕਰਕੇਫ਼ੋਨ ਤੇ ਐਡਰੈੱਸ ਦੇ ਦਿੱਤੇ ਸਨ। ਵਿਕੀ ਪੁਲਿਸ ਕਾਰ ਵਿੱਚ ਬੈਠ ਗਈ ਸੀ। ਉਸ ਨੂੰ ਪੁਲਿਸ ਆਫ਼ੀਸਰ ਨੇ ਵੋਮੈਨ ਸ਼ੈਲਰ ਵਿੱਚ ਛੱਡ ਦਿੱਤਾ ਸੀ। ਜਿੱਥੇ ਖਾਣਾਬਿਸਤਰਾ ਤੇ ਸਿਰ ਉੱਤੇ ਛੱਤ ਸੀ। ਔਰਤਾਂ ਤੇ ਬੱਚੇ ਬੇਚੈਨ ਦਿਸ ਰਹੇ ਸਨ। ਕੈਨੇਡਾ ਗੌਰਮਿੰਟ ਮਨੁੱਖਤਾ ਦੀ ਭਲਾਈ ਲਈ ਤਿਆਰ ਰਹਿੰਦੀ ਹੈ। ਇਹ ਘਰ ਬਰਬਾਦ ਵੀ ਕਰ ਦਿੰਦੇ ਹਨ। ਹਰ ਘਰ ਵਿੱਚ ਕੋਈ ਬਹੁਤੀ ਕੁੱਟ-ਮਾਰ ਨਹੀਂ ਹੁੰਦੀ। ਫਿਰ ਵੀ ਕੈਨੇਡਾ ਦੇ ਪੁਲਿਸ ਆਫ਼ੀਸਰਜੱਜਵਕੀਲ ਕਈ ਪਰਾਪਟੀ ਡੀਲਰ, ਸ਼ੌਸ਼ਲ ਸਰਵਸ ਮਿਲ ਕੇ ਅਦਾਲਤਾਂ ਵਿੱਚ ਐਸੀ ਖੇਹ ਉਡਾਉਂਦੇ ਹਨ। ਘਰ ਪਰਿਵਾਰ ਤਬਾਹ ਕਰ ਦਿੰਦੇ ਹਨ। ਪੁਲਿਸ ਆਫ਼ੀਸਰਸ਼ੌਸ਼ਲ ਸਰਵਸ, ਜੱਜਵਕੀਲ ਦੁਆਰਾ ਪੁਲਿਸ ਆਫ਼ੀਸਰਜੱਜਵਕੀਲ, ਪਰਿਵਾਰਪਤੀ-ਪਤਨੀਬੱਚਿਆਂ ਤੇ ਹੋਰਾਂ ਲੋਕਾਂ ਵਿੱਚ ਨੋ ਕੰਨਟੈਕਟ ਆਡਰ ਲਗਾ ਕੇਬੋਲ-ਚਾਲ ਬੰਦ ਕਰਕੇ, ਦੋਨੇਂ ਪਾਸਿਉ ਲੁੱਟ-ਲੁੱਟ ਖਾਂਦੇ ਹਨ। ਇਹ ਆਪਣਿਆਂ ਨਾਲ ਹੀ ਗੱਲ ਨਹੀਂ ਕਰਨ ਦਿੰਦੇ। ਪੁਲਿਸ ਆਫ਼ੀਸਰਜੱਜਵਕੀਲ ਤੇ ਕਈ ਪਰਾਪਟੀ ਡੀਲਰ, ਸ਼ੌਸ਼ਲ ਸਰਵਸ ਮਿਲ ਕੇ ਅਦਾਲਤਾਂ ਵਿੱਚ ਘਰ ਪਰਿਵਾਰ ਤੋੜਨ ਲਈ ਹਰ ਵਾਹ ਲਗਾ ਦਿੰਦੇ ਹਨ। ਘਰ ਤੱਕ ਵੇਚ ਦਿੰਦੇ ਹਨ। ਬਣੇ ਹੋਏ ਘਰ ਪਰਿਵਾਰ ਤੋੜ ਦਿੰਦੇ ਹਨ। ਪਰਿਵਾਰਪਤੀ-ਪਤਨੀਬੱਚਿਆਂ ਨੂੰ ਵੱਖ-ਵੱਖ ਕਰ ਦਿੰਦੇ ਹਨ। ਬਹੁਤੇ ਲੋਕ ਕੈਨੇਡਾ ਆ ਕੇ ਪਛਤਾ ਵੀ ਰਹੇ ਹਨ। ਘਰ ਪਰਿਵਾਰ ਤੋੜਨਾ ਹੋਵੇ, ਕੈਨੇਡਾ ਗੌਰਮਿੰਟ ਪੂਰਾ ਸਾਥ ਦਿੰਦੀ ਹੈ। ਕੈਨੇਡਾ ਦੀ ਪੁਲਿਸ ਸਿਸਟਮ ਇੰਨਾਂ ਗੰਦਾ ਹੈ। ਉਸੇ ਨੂੰ ਸੱਚਾ ਮੰਨਦੇ ਹਨ। ਜਿਸ ਨੇ ਪੁਲਿਸ ਨੂੰ ਸੱਦਿਆ ਹੁੰਦਾ ਹੈ। ਦੂਜਾ ਬੰਦਾ ਸਿਧਾ ਜੇਲ ਵਿੱਚ ਕਰ ਦਿੰਦੇ ਹਨ। ਤਰੀਕਾ ਭਾਰਤ ਪੁਲਿਸ ਸਿਸਟਮ ਵਾਲਾ ਹੀ ਹੈ। ਭਾਰਤ ਵਿੱਚ ਕੁੱਟ-ਕੁੱਟ ਕੇ ਬੰਦੇ ਨੂੰ ਪਿੰਜ ਕੇ ਸੂਤ ਦਿੰਦੇ ਹਨ। ਬੰਦਾ ਉਠਣ ਜੋਗਾ ਨਹੀਂ ਹੁੰਦਾ। ਕੈਨੇਡਾ ਗੌਰਮਿੰਟ ਪੁਲਿਸ ਆਫ਼ੀਸਰਜੱਜਵਕੀਲ, ਸ਼ੌਸ਼ਲ ਸਰਵਸ, ਤੇ ਕਈ ਪਰਾਪਟੀ ਡੀਲਰ ਮਿਲ ਕੇ   ਪਰਿਵਾਰਪਤੀ-ਪਤਨੀਬੱਚਿਆਂ ਤੇ ਹੋਰਾਂ ਲੋਕਾਂ ਦੇ ਮਨਾ, ਤਾਰ-ਤਾਰ ਕਰਕੇ ਦਿਲਾਂ ਨੂੰ ਤੋੜਦੇ ਹਨ। ਤਬਾਹੀ, ਕੁਰਕੀ ਲਿਆ ਦਿੰਦੇ ਹਨ। 100 ਬੰਦਿਆਂ ਵਿੱਚੋਂ ਇਕ ਖ਼ਤਰਨਾਕ ਮੁਜ਼ਰਮ ਹੋ ਸਕਦਾ ਹੈ। ਬੈੱਡ ਐਪਲ ਦੂਜਿਆਂ ਨੂੰ ਵੀ ਦਾਗ਼ੀ ਕਰਕੇ ਗਾਲ ਦਿੰਦਾ ਹੈ।
ਦਿਨ ਢਲ ਗਿਆ ਸੀ। ਹਨੇਰਾ ਛਾ ਰਿਹਾ ਸੀ। ਸੋਨੂੰ ਬੌਸ ਦੇ ਕੋਲ ਪਹੁੰਚ ਗਿਆ ਸੀ। ਉੱਥੇ ਇਸ ਤੋਂ ਵੀ ਛੋਟੀ-ਵੱਡੀ ਉਮਰ ਦੇ ਮੁੰਡੇ ਕੁੜੀਆਂ ਸਨ। ਸਾਰੇ 14 ਸਾਲਾਂ ਤੋਂ ਲੈ ਕੇ ਬੁੱਢੇ ਵੀ ਸਨ। ਇਹ ਸਾਰੇ ਹੀ ਨਸ਼ੇ ਦੀ ਮਸਤੀ ਵਿੱਚ ਝੂਲ ਰਹੇ ਸਨ। ਸਾਹਮਣੇ ਸ਼ਰਾਬਬੀਅਰਸੁੱਖੇ-ਭੰਗ ਦੀਆਂ ਸਿਗਰਟਾਂ ਭਰੀਆਂ ਪਈਆਂ ਸਨ। ਹਨੇਰੇ ਵਿੱਚ ਵੀ ਬੌਸ ਦੇ ਧੁੱਪ ਦੀਆਂ ਐਨਕਾਂ ਲੱਗੀਆਂ ਹੋਈਆਂ ਸਨ। ਸਿਰ ਦੇ ਵਾਲ ਲੰਬੇ ਸਨ। ਵਾਲ ਖੁੱਲ੍ਹੇ ਛੱਡ ਕੇ ਟੋਪੀ ਲਈ ਹੋਈ ਸੀ। ਵੱਡੀਆਂ-ਵੱਡੀਆਂ ਮੁੱਛਾਂ ਤੇ ਦਾੜ੍ਹੀ ਸੀ। ਨੱਕ ਹੀ ਦਿਸ ਰਿਹਾ ਸੀ। ਉਸ ਨੇ ਕਿਹਾ, “ ਜੋ ਮੇਰੇ ਨਾਲ ਕੰਮ ਕਰਨਾ ਸ਼ੁਰੂ ਕਰਦਾ ਹੈ। ਉਸ ਦੇ ਸਾਰੇ ਸੁਪਨੇ ਪੂਰੇ ਹੋ ਜਾਂਦੇ ਹਨ। ਉਹ ਕਦੇ ਕੰਮ ਛੱਡ ਕੇ ਨਹੀਂ ਜਾ ਸਕਦਾ। ਮੈਂ ਆਪਦੇ ਨਾਲ ਕੰਮ ਕਰਨ ਵਾਲਿਆਂ ਨੂੰ ਇੰਨਾ ਪਿਆਰ ਕਰਦਾਂ ਹਾਂ। ਕਿਰਿਆ-ਕਰਮ ਖ਼ੁਦ ਕਰਦਾਂ ਹਾਂ। “ ਸੋਨੂੰ ਨੇ ਕਿਹਾ, “ ਤੂੰ ਤਾਂ ਮੇਰਾ ਮਾਈ-ਬਾਪ ਹੈ। ਤੇਰੀ ਮਿਹਰਬਾਨੀ ਨਾਲ ਡਰੀਮ ਹਾਊਸ ਤੇ ਨਵੀਂ ਜੈਗਬਾਰ ਕਾਰ ਲਈ ਹੈ। “ ਹੋਰ ਵੀ ਆਵਾਜ਼ਾਂ ਆਈਆਂ, “ ਬੋਸ ਦੀ ਜੈ ਹੋ। ਬੋਸ ਇਜ ਮਾਈ ਗੌਂਡ “ ਬੌਸ ਨੇ ਫਿਰ ਕਿਹਾ, “ ਜੇ ਇਸੇ ਤਰਾਂ ਡਾਲਰ ਬਣਾਉਣੇ ਹਨ। ਕਦੇ ਵੀ ਮੌਤ ਤੋਂ ਨਹੀਂ ਡਰਨਾ। ਸਾਡਾ ਪੁਲੀਸ ਨਾਲ ਮਾਪਿਆ ਵਰਗਾ ਰਿਸ਼ਤਾ ਹੈ। ਮਾਪਿਆ ਵਾਂਗ ਉਹ ਸਾਡੇ ਕੰਮ ਨੂੰ ਗ਼ਲਤ ਸਮਝ ਕੇ ਫੜਦੇ ਹਨ। ਜੱਜ ਸਾਹਿਬਾਨ ਦਾਦਾ-ਦਾਦੀ ਵਰਗੇ ਹਨ, ਜੋ ਦਲੀਲਾਂ ਸੁਣ ਕੇਮੁਆਫ਼ ਕਰ ਦਿੰਦੇ ਹਨ। ਕਈ ਬਾਰ ਛੋਟੀ ਜਿਹੀ ਸਜ਼ਾ ਵੀ ਦੇ ਦਿੰਦੇ ਹਨ। ਪੁਲੀਸ ਨੂੰ ਸੱਚੀ ਦੇ ਬਾਪ ਸਮਝ ਕੇਡਰਨਾ ਨਹੀਂ ਹੈ। ਨਾਂ ਹੀ ਮੇਰਾ ਜਾਂ ਕਿਸੇ ਹੋਰ ਸਾਥੀ ਦਾ ਨਾਮ ਦੱਸਣਾ ਹੈ। ਜਿਸ ਨੇ ਐਸਾ ਕੀਤਾ। ਉਸ ਲਈ ਮੇਰੀ ਗੋਲ਼ੀ ਤਿਆਰ ਹੈ। ਜੇ ਕੋਈ ਫਸ ਗਿਆ। ਮੈਂ ਵੇਲ-ਜ਼ਮਾਨਤ ਕਰਾ ਲਵਾਂਗਾ। ਹਨੇਰੇ ਦਾ ਫ਼ਾਇਦਾ ਉਠਾਊ। ਸਾਰੇ ਸ਼ਹਿਰ ਵਿੱਚ ਫੈਲ ਜਾਵੋ। ਸੋਨੂੰ ਨੇ ਆਪਦੀ ਕਾਰ ਸੜਕ ਉੱਤੇ ਪਾ ਲਈ ਹੀ ਸੀ। ਕਈ ਗਾਹਕ ਇਸ ਨੂੰ ਉਡੀਕ ਰਹੇ ਸਨ। ਇਹ ਉਨ੍ਹਾਂ ਕੋਲ ਕਾਰ ਰੋਕ-ਰੋਕ ਕੇ ਚੱਲ ਰਿਹਾ ਸੀ। ਘਰਾਂ-ਕਾਰਾਂ ਵਿੱਚ ਜਾਂਦਾ ਸੀ। ਬਾਹਰ ਵੀ ਛੇਤੀ ਆ ਜਾਂਦਾ ਸੀ।
ਪੁਲਿਸ ਦੀ ਕਾਰ ਸੋਨੂੰ ਦੇ ਪਿੱਛੇ ਸੀ। ਪੁਲਿਸ ਆਫ਼ੀਸਰ ਨੇ ਦੇਖਿਆ। ਡਰਾਈਵਰ ਕਾਰ ਸਿੱਧੀ ਨਹੀਂ ਚਲਾ ਰਿਹਾ। ਉਸ ਨੇ ਨੰਬਰ ਪਲੇਟ ਕੰਪਿਊਟਰ ਵਿੱਚ ਪਾਈ। ਇਹ ਕਾਰ ਨੂੰ ਪਹਿਲਾਂ ਹੀ ਪੁਲਿਸ ਆਫ਼ੀਸਰ ਵਿਕੀ ਦੇ ਕੇਸ ਲਈ ਲੱਭ ਰਹੇ ਸਨ। ਪੁਲਿਸ ਆਫ਼ੀਸਰ ਨੇ ਸੋਨੂੰ ਨੂੰ ਰੋਕਣ ਲਈ ਪੁਲਿਸ ਆਫ਼ੀਸਰ ਨੇ ਪੁਲਿਸ ਕਾਰ ਦੀਆਂ ਨੀਲੀਆਂ, ਲਾਲ ਲਾਈਟਾਂ ਆਨ ਕਰ ਦਿੱਤੀਆਂ। ਸੋਨੂੰ ਨੂੰ ਕਾਰ ਰੋਕਣੀ ਪੈ ਗਈ। ਪੁਲਿਸ ਆਫ਼ੀਸਰ ਨੇਉਸ ਨੂੰ ਪੁੱਛਿਆ, “ ਕੀ ਤੇਰਾ ਕੋਈ ਨਸ਼ਾ ਕੀਤਾ ਹਾਂ? “ ਸੋਨੂੰ ਨੇ ਕਿਹਾ, “ ਮੈਂ ਸ਼ਰਾਬ ਜਾਂ ਕੋਈ ਹੋਰ ਨਸ਼ਾ ਨਹੀਂ ਪੀਂਦਾ। “ ਪੁਲਿਸ ਆਫ਼ੀਸਰ ਨੂੰ ਕਾਰ ਵਿੱਚ ਖ਼ਾਲੀ ਬੋਤਲ ਦਿਸ ਪਈ। ਉਸ ਨੇ ਸੋਨੂੰ ਨੂੰ ਕਿਹਾ, “ ਕਾਰ ਵਿੱਚੋਂ ਬਾਹਰ ਆ ਕੇਸਿਧਾ ਤੁਰ ਕੇ ਦਿਖਾ। “ ਸੋਨੂੰ ਨੇ ਸ਼ੀਸ਼ੇ ਵਿੱਚ ਪਿੱਛੇ ਦੇਖਿਆ। ਉੱਥੋਂ ਕਾਰ ਭਜਾ ਲਈ। ਪੁਲਿਸ ਆਫ਼ੀਸਰ ਨੇ ਹੋਰ ਪੁਲੀਸ ਨੂੰ ਖ਼ਬਰ ਕਰ ਦਿੱਤੀ। ਜਿੱਧਰ ਵੀ ਉਹ ਲੈ ਕੇ ਜਾਂਦਾ ਸੀ। ਮੂਹਰੇ ਹੋਰ ਪੁਲਿਸ ਦੀਆ ਕਾਰਾਂ ਆ ਜਾਂਦੀਆਂ ਸਨ। ਪੁਲੀਸ ਨੂੰ 10 ਮਿੰਟ ਵੀ ਨਹੀਂ ਲੱਗੇ। ਸੋਨੂੰ ਨੂੰ ਫੜ ਲਿਆ। ਕਾਰ ਦੀ ਤਲਾਸ਼ੀ ਲਈ ਗਈ। ਪੁਲਿਸ ਆਫ਼ੀਸਰ ਨੇ ਸੋਨੂੰ ਦੀ ਕਾਰ ਵਿਚੋਂ ਸੁੱਖੇ ਤੇ ਚਿੱਟੇ ਪੌਡਰ ਦੇ ਛੋਟੇ-ਛੋਟੇ ਪੈਕਟ ਫੜ ਲਏ ਸਨ। ਸੋਨੂੰ ਨੂੰ ਹੱਥਕੜੀ ਲਾ ਕੇਪੁਲੀਸ ਦੀ ਕਾਰ ਵਿੱਚ ਬੈਠਾ ਲਿਆ ਸੀ। ਪਤਨੀ ਨੂੰ ਮਾਰਨ,ਡਰੰਕ ਚਾਰਜਡਰੱਗ ਰੱਖਣਵੇਚਣ ਤੇ ਪੁਲਿਸ ਦੇ ਅੱਗੇ ਭੱਜਣ ਦੇ ਚਾਰ ਚਾਰਜ ਲੱਗ ਗਏ ਸਨ।
ਅਜੇ ਸੋਨੂੰ ਨੂੰ ਜੇਲ ਵਿੱਚ ਬੰਦ ਹੀ ਕੀਤਾ ਸੀ। ਸੋਨੂੰ ਦੇ ਬੌਸ ਦਾ ਭੇਜਿਆ ਵਕੀਲਉੱਥੇ ਪਹੁੰਚ ਗਿਆ। ਜੱਜ ਦੇ ਅੱਗੇ ਉਦੋਂ ਹੀ ਪੇਸ਼ ਹੋ ਕੇਪੰਜ ਹਜ਼ਾਰ ਦੇ ਕੇਜ਼ਮਾਨਤ ਲੈ ਲਈ ਸੀ। ਉਹ ਜੇਲ ਵਿੱਚੋਂ ਨਿਕਲਦਾ ਹੀ ਬੌਸ ਦੇ ਅੱਡੇ ਉੱਤੇ ਗਿਆ। ਉੱਥੇ ਦਾ ਦਰਵਾਜ਼ਾ ਬੰਦ ਸੀ। ਸਾਹਮਣੇ ਸ਼ਰਾਬ ਦੀ ਬਾਰ ਸੀ। ਬੌਸ ਸੋਨੂੰ ਨੂੰ ਉੱਥੇ ਖੜ੍ਹਾ ਦੇਖ ਰਿਹਾ ਸੀ। ਸੋਨੂੰ ਨੂੰ ਉਸ ਦੀ ਪਛਾਣ ਨਹੀਂ ਆਈ। ਉਸ ਨੇ ਮੂੰਹ ਸਿਰ ਮੰਨਵਾ ਦਿੱਤਾ ਸੀ। ਬੌਸ ਨੇ ਇਸ਼ਾਰਾ ਕਰਕੇ,ਸੋਨੂੰ ਦੇ ਹੀ ਦੋ ਦੋਸਤਾਂ ਨੂੰ ਉਸ ਦੇ ਮਗਰ ਲਾ ਦਿੱਤਾ ਸੀ। ਸੋਨੂੰ ਜੇਲ ਵਿੱਚੋਂ ਬਾਹਰ ਨਿਕਲਣ ਦੀ ਖ਼ੁਸ਼ੀ ਵਿੱਚਊਚੀ ਮਿਊਜ਼ਿਕ ਲਾ ਕੇ ਕਾਰ ਚਲਾ ਰਿਹਾ ਸੀ। ਉਸ ਦੇ ਕੰਨ ਕੋਲੋਂ ਦੀ ਗੋਲ਼ੀ ਨਿਕਲ ਗਈ। ਤਿੰਨ ਗੋਲ਼ੀਆਂ ਉਸ ਦੀ ਬਾਂਹ ਵਿੱਚ ਲੱਗੀਆਂ। ਕਾਰ ਰੁਕ ਗਈ। ਗੋਲ਼ੀਆਂ ਚਲਾਉਣ ਵਾਲੇ ਉਸ ਨੂੰ ਮਰਿਆ ਸਮਝ ਕੇ ਭੱਜ ਗਏ। ਲੋਕ ਇਕੱਠੇ ਹੋ ਗਏ। ਐਂਬੂਲੈਂਸ ਵਿੱਚ ਸੋਨੂੰ ਨੂੰ ਡਾਕਟਰੀ ਇਲਾਜ ਲਈ ਲੈ ਗਏ। ਪੁਲਿਸ ਆਫ਼ੀਸਰ ਸੋਨੂੰ ਕੋਲ ਹੋਸਪੀਟਲ ਗਏ। ਉਸ ਨੂੰ ਪੁੱਛਿਆ, “ ਕੀ ਤੂੰ ਹਮਲਾਵਰਾਂ ਨੂੰ ਪਛਾਣਦਾ ਹੈਕੀ ਤੈਨੂੰ ਕਿਸੇ ਉੱਤੇ ਸ਼ੱਕ ਹੈ? “ ਸੋਨੂੰ ਨੇ ਕਿਹਾ, “ ਮੈਂ ਉਨ੍ਹਾਂ ਦੇ ਚਿਹਰੇ ਨਹੀਂ ਦੇਖ ਸਕਿਆ। ਮੇਰੀ ਕਿਸੇ ਨਾਲ ਦੁਸ਼ਮਣੀ ਨਹੀਂ ਹੈ। “ ਖ਼ਬਰ ਅਖ਼ਬਾਰਾਂਟੀਵੀਰੇਡੀਉ ਉੱਤੇ ਆ ਗਈ ਸੀ। ਵਿਕੀ ਵੀ ਹਸਪਤਾਲ ਪਹੁੰਚ ਗਈ ਸੀ। ਸੋਨੂੰ ਨੇ ਪੁੱਛਿਆ, “ ਕਿਤੇ ਤੂੰ ਹਮਲਾ ਨਾਂ ਕਰਾਇਆ ਹੋਵੇ? “ ਵਿਕੀ ਨੇ ਕਿਹਾ, “ ਔਰਤ ਐਡੀ ਵੀ ਕਮਜ਼ੋਰ ਨਹੀਂ ਹੈ। ਚਾਰ ਥੱਪੜਾਂ ਖਾ ਕੇਭਾੜੇ ਦੇ ਗੁੰਡੇ ਲੈ ਕੇਪਤੀ ਨੂੰ ਮਰਵਾ ਦੇਵੇ। ਔਰਤ ਵਿੱਚ ਬਹੁਤ ਸਹਿਣ ਸ਼ਕਤੀ ਹੈ। “ ਉਹ ਸੋਨੂੰ ਨੂੰ ਜੂਸ ਪਿਲਾ ਰਹੀ ਸੀ। ਸੋਨੂੰ ਨੇ ਕਿਹਾ, “ ਕਿਤੇ ਜੂਸ ਵਿੱਚ ਜ਼ਹਿਰ ਤਾਂ ਨਹੀਂ ਪਾ ਦਿੱਤੀ? “ “ ਇਹ ਕੰਮ ਬੁੱਝ ਦਿਲ ਕਰਦੇ ਹਨ। ਐਸੇ ਮੌਕੇ ਤਾਂ ਘਰ ਵਿੱਚ ਬਹੁਤ ਬਾਰ ਲੱਗ ਸਕਦੇ ਹਨ। ਪਰ ਅਜੇ ਮੈਂਤੇਰੇ ਕੋਲੋਂ ਹਾਰੀ ਨਹੀਂ ਹਾਂ। “ ਡਾਕਟਰ ਨੇ ਆ ਕੇ ਕਿਹਾ, “ ਸੋਨੂੰ ਹੁਣ ਤੂੰ ਘਰ ਜਾ ਸਕਦਾ ਹੈ। ਜ਼ਿਆਦਾ ਹਿਲਜੁਲ ਨਹੀਂ ਕਰਨੀ। ਟੰਕਿਆਂ ਦਾ ਖ਼ਿਆਲ ਰੱਖਣਾ ਹੈ। “ ਸੋਨੂੰ ਦੀਆਂ ਅੱਖਾਂ ਵਿੱਚ ਪਾਣੀ ਸੀ। ਸੋਚ ਰਿਹਾ ਸੀ। ਮੈਂ ਲੋਕਾਂ ਨੂੰ ਡਰੱਗ ਦੇ ਕੇਪੈਸੇ ਲੈ ਕੇਜ਼ਹਿਰ ਵੰਡ ਰਿਹਾ ਹਾਂ। ਡਾਕਟਰ ਨੇ ਮੇਰੇ ਵਰਗਿਆਂ ਦੀ ਜਾਨ ਬਚਾ ਕੇਤਨਖ਼ਾਹ ਗੌਰਮਿੰਟ ਤੋਂ ਲੈਣੀ ਹੈ। ਵਿਕੀ ਨੂੰ ਮੈਂ ਕੁੱਟਿਆ ਹੈ। ਇਹ ਮੇਰੀ ਸੇਵਾ ਕਰ ਰਹੀ ਹੈ। ਬੰਦੇ ਵਿਰਲੇ ਨੇਜੋ ਬੁਰੇ ਦਾ ਭਲਾ ਕਰਦੇ ਨੇ। 
ਵਿਕੀ ਨੇ ਉਸ ਨੂੰ ਸਹਾਰਾ ਦੇ ਕੇ ਕਾਰ ਵਿੱਚ ਬੈਠਾ ਲਿਆ। ਉਸ ਨੂੰ ਘਰ ਲੈ ਆਈ। ਅੱਧੀ ਕੁ ਰਾਤ ਨੂੰਸੋਨੂੰ ਦੇ ਘਰ ਦੀ ਮੂਹਰਲੀ ਵਿੰਡੋ ਦਾ ਸ਼ੀਸ਼ਾ ਟੁੱਟਿਆ। ਨਕਾਬ-ਪੋਸ਼ ਬੰਦੇਸੋਨੂੰ ਦੇ ਬੈੱਡ ਰੂਮ ਵਿੱਚ ਪਹੁੰਚ ਗਏ। ਇਹ ਬੰਦੇ ਜਾਣਦੇ ਸਨ। ਸੋਨੂੰ ਦਾ ਕਮਰਾ ਕਿਹੜਾ ਹੈਅੰਨ੍ਹੇਵਾਹ ਗੋਲ਼ੀਆਂ ਚਲਾਈਆਂ। ਗੁਆਂਢੀਆਂ ਨੇਗੋਲ਼ੀਆਂ ਦੀ ਆਵਾਜ਼ ਸੁਣ ਕੇ911 ਨੂੰ ਫ਼ੋਨ ਕਰ ਦਿੱਤਾ। ਜਦ ਤੱਕ ਪੁਲੀਸ ਆਈ। ਹਮਲਾਵਰ ਭੱਜ ਗਏ ਸਨ। ਦੋ ਲਾਸ਼ਾਂ ਸੋਨੂੰ ਤੇ ਵਿਕੀ ਦੀਆਂ ਪਈਆਂ ਸਨ। ਦੁਸ਼ਮਣਤਲਵਾਰ ਤੇ ਬੰਦੂਕਆਪਣੇ-ਪਰਾਏ ਦੀ ਨਹੀਂ ਪਛਾਣ ਕਰਦੇ। ਡੁੱਲ੍ਹੇ ਖ਼ੂਨ ਵਾਂਗਖ਼ਬਰ ਸਾਰੇ ਸ਼ਹਿਰ ਵਿੱਚ ਫੈਲ ਗਈ। ਕੁੱਝ ਹੀ ਦਿਨਾਂ ਪਿੱਛੋਂ ਲੋਕ ਤੇ ਪੁਲੀਸ ਵਾਲੇ ਇਹ ਵਾਕਾ ਭੁੱਲ ਗਏ ਸਨ। ਨਿੱਤ ਥਾਂ-ਥਾਂ ਐਸੇ ਵਾਕੇ ਹੁੰਦੇ ਹਨ। ਸਬ ਲੋਕ ਆਪਦੇ ਹੋਰ ਰੁਝੇਵਿਆਂ ਵਿੱਚ ਰੁੱਝ ਗਏ ਸਨ।

ਪੁਲਿਸ ਕਿਤੋਂ ਦੀ ਵੀ ਹੋਵੇ। ਜਦੋਂ ਕੋਈ ਵਾਕਾ ਹੁੰਦਾ ਹੈ। ਪੁਲਿਸ ਦੀ ਮੌਜ ਬਣ ਜਾਂਦੀ ਹੈ। ਉੱਥੇ ਪਹਿਲਾਂ ਪਾਉਂਦੇ ਫਿਰਦੇ ਹਨ। ਜਿਸ ਥਾਂ ਉੱਤੇ 2 ਪੁਲਿਸ ਵਾਲਿਆਂ ਨਾਲ ਸਰ ਸਕਦਾ ਹੈ। 46 ਤੋਂ ਵੀ ਵੱਧ ਆ ਜਾਂਦੇ ਹਨ। 15 ਮਿੰਟ ਦੇ ਕੰਮ ਨੂੰ ਤਿੰਨ ਘੰਟੇ ਲਗਾਉਂਦੇ ਹਨ। ਵਿਕੀ ਕੋਲ ਉਸ ਦਿਨ ਚਾਰ ਘੰਟੇ ਇੱਧਰ-ਉੱਧਰ ਦੀਆਂ ਮਾਰਦੇ ਰਹੇ। ਇਸ ਤਰਾਂ ਪੁੱਛ-ਦੱਸ ਕਰ ਰਹੇ ਸਨ। ਜਿਵੇਂ ਬਹੁਤ ਵੱਡਾ ਡਾਕਾ ਪਿਆ ਹੋਵੇ। ਜਿਸ ਦਿਨ ਸੋਨੂੰ ਤੇ ਵਿਕੀ ਦਾ ਮੌਡਰ ਹੋ ਗਿਆ ਸੀ। ਲਾਸ਼ਾਂ ਚੁਕਵਾ ਦਿੱਤੀਆਂ ਸਨ। ਆਪ ਉੱਥੇ ਹੀ ਗਸ਼ਤ ਕਰ ਰਹੇ ਸਨ। ਲੰਘਦੇ ਕਰਦੇ ਨੂੰ ਇਹੀ ਪੁੱਛਦੇ ਹਨ, “ ਕੀ ਤੁਸੀਂ ਕੁੱਝ ਦੇਖਿਆ ਹੈ? “ ਇੰਨਾ ਨੂੰ ਦੱਸ ਕੇ ਕਿਸੇ ਨੇ ਆਪਦੀ ਗਰਦਨ ਫਸਾਉਣੀ ਹੈ। ਗਵਾਹੀ ਭਰ ਕੇਅਦਾਲਤ ਵਿੱਚ ਵੀ ਜਾਣਾ ਪੈਂਦਾ ਹੈ। ਪੀਲੇ ਰੰਗ ਦੀ ਪਲਾਸਟਿਕ ਦੀ ਟੇਪ ਨਾਲ ਪੂਰਾ ਦਿਨ ਸੋਨੂੰ ਦਾ ਬਾਹਰੋਂ ਘਰ ਹੀ ਵਗਲ਼ਦੇ ਰਹੇ। ਆਪ ਕਦੇ ਸਿਗਰਟਕੋਕਕੌਫ਼ੀ ਪੀਣ ਲੱਗ ਜਾਂਦੇ ਸਨ। ਕਦੇ ਕਾਰਾਂ ਵਿੱਚ ਜਾ ਕੇ ਬੈਠ ਜਾਂਦੇ ਸਨ। ਜਿਵੇਂ ਕਾਤਲਾਂ ਦੀ ਉਡੀਕ ਕਰਦੇ ਹੋਣ। ਇੰਨਾ ਨੂੰ ਕੋਈ ਪੁੱਛੇ, “ ਇਹ ਪੀਲੀ ਪਲਾਸਟਿਕ ਦੀ ਟੇਪ ਕਿਸ ਨੂੰ ਡਿੱਕ ਸਕਦੀ ਹੈਇਹ ਕੋਈ ਲੋਹੇ ਦਾ ਸੰਗਲ਼ ਥੋੜ੍ਹੀ ਹੈਲੋਕ ਵੈਸੇ ਹੀ ਸਮਝਦਾਰ ਹਨ। ਪੀਲੀ ਟੇਪ ਦੇਖ ਕੇ ਹੀ ਸਮਝ ਜਾਂਦੇ ਹਨ। ਇਸ ਪਾਸੇ ਖ਼ਤਰਾ ਹੈ। ਮੁਰਦੇ ਕੋਲ ਕਤਲ ਵਾਲੂ ਥਾਂ ਤਾਂ ਕੋਈ ਉਝ ਹੀ ਡਰਦਾ ਨਹੀਂ ਆਉਂਦਾ। ਸਬ ਨੂੰ ਆਪਦੀ ਜਾਨ ਪਿਆਰੀ ਹੈ। ਮੁਰਦੇ ਦਾ ਮੂੰਹ ਘਰ ਦੇ ਵੀ ਲੋਕਾਂ ਦਾ ਇਕੱਠ ਕਰਕੇ ਹੀ ਦੇਖਦੇ ਹਨ। ਉਹ ਵੀ ਲੋਕਾਂ ਦਾ ਮੂੰਹ ਰੱਖਣਾ ਹੁੰਦਾ ਹੈ। ਬਈ ਲੋਕ ਕਹਿਣ, “ ਪਰਿਵਾਰ ਤਾਂ ਮਰੇ ਨੂੰ ਵੀ ਦੇਖ-ਦੇਖ ਕੇ ਜਿਊਦਾ ਹੈ। ਮਨ ਭਾਵੇਂ ਡਰਦਾ ਹੀ ਹੁੰਦਾ ਹੈ। ਕਿਤੇ ਉੱਠ ਕੇ ਚੁੰਬੜ ਹੀ ਨਾਂ ਜਾਵੇ। ਮਰੇ ਹੋਏ ਦੇ ਇਕੱਲਾ ਬੰਦਾ ਨੇੜੇ ਨਹੀਂ ਲੱਗਦਾ। ਜਿਸ ਵਿੱਚ ਜਾਨ ਨਹੀਂ ਹੈ। ਉਸ ਲਾਸ਼ ਨੂੰ ਦੇਖ ਕੇ ਕਈਆਂ ਦਾ ਤਰਾਹ ਨਿਕਲ ਜਾਂਦਾ ਹੈ। ਵੈਸੇ ਬੰਦਾ ਆਪ ਨੂੰ ਸ਼ੇਰ ਕਹਾਉਂਦਾ ਹੈ। ਤਾਂਹੀ ਤਾਂ ਜਿਉਂਦੇ ਬੰਦਿਆਂ ਦਾ ਹੀ ਲਹੂ ਚੂਸਦਾ ਹੈ।“ 
ਸੋਨੂੰ ਦੇ ਕਈ ਦੋਸਤ ਪਹੁੰਚ ਗਏ ਸਨ। ਪੁਲੀਸ ਵਾਲਿਆਂ ਨੇਉਹ ਘਰ ਦੇ ਅੱਗੇ ਹੀ ਰੋਕ ਲਏ ਸਨ। ਇਹ ਕਾਲਜ ਵਿੱਚ ਪੜ੍ਹਨ ਵਾਲੇ ਮੁੰਡੇ ਸਨ। ਇੰਨਾ ਉੱਤੇ ਕੋਈ ਪੁਲਿਸ ਵੱਲੋਂ ਮਾੜੇ ਚਾਲ-ਚੱਲਣ ਦਾ ਠੱਪਾ ਨਹੀਂ ਲੱਗਾ ਸੀ। ਵੈਸੇ ਪੁਲਿਸ ਵਾਲਿਆਂ ਤੋਂ ਕੋਈ ਹੀ ਬਚਦਾ ਹੈ। ਇੰਡੀਆ ਵਾਲਾ ਕੰਮ ਹੀ ਕੈਨੇਡਾ ਵਰਗੇ ਦੇਸ਼ਾਂ ਵਿੱਚ ਹੈ। ਜਿਹੜਾ ਇੰਨਾ ਦੇ ਉਡੀਕੇ-ਮੂਹਰੇ ਆ ਜਾਵੇ। ਥੋੜ੍ਹੀ ਜਿਹੀ ਵੀ ਬਹਿਸ ਕਰੇਝੱਟ ਚਲਾਨ ਕੱਟ ਕੇਚਾਰਜ ਲਾ ਦਿੰਦੇ ਹਨ। ਕਈ ਪੁਲਿਸ ਦੀ ਪਾਈ ਜੂਨੀ ਫਾਰਮ ਦੀ ਨਜਾਇਜ਼ ਵਰਤੋਂ ਕਰਦੇ ਹਨ। ਇਹ ਆਮ ਤੇਰੇ, ਮੇਰੇ ਵਰਗੇ ਬੰਦੇ ਹੀ ਹੁੰਦੇ ਹਨ। ਹੈਕੜ ਇਦਾ ਦਿਖਾਉਂਦੇ ਹਨ। ਜਿਵੇ ਦੁਨੀਆਂ ਦੇ ਕਿੰਗ ਹੋਣ। ਤਾਂਹੀਂ ਪੁਲਿਸ ਵਾਲਿਆਂ ਤੋਂ ਲੋਕ ਡਾਕੂਆਂ ਤੋਂ ਲੁਕਣ ਵਾਂਗ ਬਚਦੇ ਫਿਰਦੇ ਹਨ। ਲੋਕ ਇੰਨਾ ਦੇ ਮੱਥੇ ਨਹੀਂ ਲੱਗਣਾ ਚਾਹੁੰਦੇ। ਹਰ ਦੇਸ਼ ਦੇ ਪੁਲਿਸ ਵਾਲੇ ਸੱਚੇਝੂਠੇ ਸਬ ਨੂੰ ਰਗੜ ਦਿੰਦੇ ਹਨ। ਇਨਸਾਫ਼ ਕਾਨੂੰਨ ਵਾਲੇ ਵੀ ਨਹੀਂ ਕਰਦੇ। ਕਈ ਜ਼ਾਬਤਾ ਪੂਰਾ ਕਰਦੇ ਹਨ। ਜਿਸ ਹੱਥ ਪਾਵਰ ਹੁੰਦੀ ਹੈ। ਉਹ ਮਾੜੇ ਉੱਤੇ ਹੀ ਜ਼ੋਰ ਦਿਖਾਉਂਦਾ ਹੈ। ਤੁਸੀਂ ਗੁਨਾਹ ਮਨੋਂ ਨਾਂ ਮੰਨੋਂ, ਕੈਨੇਡਾ ਦੀ ਪੁਲੀਸ ਵੀ ਧੱਕੇ ਨਾਲ ਕੇਸ ਪਾ ਦਿੰਦੀ ਹੈ। ਉਹੀ ਕੇਸ ਵਿੱਚ ਅਦਾਲਤ ਬਰੀ ਕਰ ਦਿੰਦੀ ਹੈ। ਬਹੁਤੇ ਲੋਕ ਆਪ ਅਦਾਲਤਾਂ ਵਿੱਚ ਧੱਕੇ ਨਹੀਂ ਖਾਣੇ ਚਾਹੁੰਦੇ। ਵਕੀਲ ਦੀ 10002000 ਫ਼ੀਸ ਬਚਾਉਣ ਦੇ ਮਾਰੇਆਪੇ ਜਾ ਕੇਅਦਾਲਤਾਂ ਵਿੱਚ ਪਹਿਲੀ ਤਰੀਕ ਉੱਤੇ ਹੀ ਗ਼ਲਤੀ ਮੰਨ ਲੈਂਦੇ ਹਨ। ਜੋ ਬਹੁਤ ਵੱਡੀ ਗ਼ਲਤੀ ਹੈ। ਜਿਆਦਾ ਤਰ ਲੋਕ ਵਕੀਲ ਨੂੰ ਪੈਸੇ ਨਹੀਂ ਦਿੰਦੇ ਜੁਰਮਾਨਾ ਭਰਦੇ ਹਨ ਜਾਂ ਸਜਾ ਕੱਟ ਲੈਂਦੇ ਹਨ।
 ਇਸੇ ਲਈ ਪੁਲਿਸ ਵਾਲਿਆਂ ਦੇ ਹੌਸਲੇ ਹੋਰ ਵਧੀ ਜਾਂਦੇ ਹਨ। ਪੁਲਿਸ ਨੂੰ ਦੇਖ ਕੇਮਾੜੇ ਜਿਗਰੇ ਵਾਲੇ ਬੰਦੇ ਦੀਆਂ ਲੱਤਾਂ ਕੰਬਣ ਲੱਗ ਜਾਂਦੀਆਂ ਹਨ। ਕਦੇ ਅਦਾਲਤ ਵਿੱਚ ਪੁਲਿਸ ਵਾਲਿਆਂ ਦੇ ਖ਼ਿਲਾਫ਼ ਖੜ੍ਹ ਕੇਗਵਾਹੀ ਦੇ ਕੇ ਵਿੲਧ ਕਰਕੇ ਦੇਖਣਾ। ਕਈ ਪੁਲਿਸ ਵਾਲੇ ਤਾਂ ਤਰੀਕ ਉੱਤੇ ਹਾਜ਼ਰ ਨਹੀਂ ਹੁੰਦੇ। ਕਈ ਪੁਲਿਸ ਵਾਲੇ ਸਹੀ ਬਿਆਨਕੇਸ ਦੀ ਸਫ਼ਾਈ ਲਈ ਪਰੂਫ਼ ਸਹੀਂ ਨਹੀਂ ਦੇ ਸਕਦੇ। ਆਪਦੇ ਘਰ ਜਾਂ ਸੜਕ ਤੇ ਭਾਵੇਂ ਨਾਂ ਹੀ ਸਹੀ। ਪਰ ਪੁਲਿਸ ਵਾਲਿਆਂ ਨੂੰ ਵੀ ਆਮ ਬੰਦਾ ਅਦਾਲਤਾਂ ਵਿੱਚ ਹਰਾ ਸਕਦਾ ਹੈ। ਸੋਨੂੰ ਦੇ ਕਾਲਜ ਦੇ ਦੋਸਤ ਆਏ ਹੋਏ ਸਨ। ਇੱਕ ਦੋਸਤ ਨੇ ਕਿਹਾ, “ ਇਹ ਬਹੁਤ ਧੱਕਾ ਹੈ। ਕਿਸੇ ਦੇ ਘਰ ਦੇ ਅੰਦਰ ਆ ਕੇਕਿਸੇ ਨੂੰ ਜਾਨੋਂ ਮਾਰ ਦੇਣਾ। “ ਦੂਜੇ ਦੋਸਤ ਨੇ ਪੁੱਛਿਆ, “ ਕੀ ਕੱਤਲ ਕਰਨ ਵਾਲੇ ਫੜੇ ਗਏ ਹਨ? “ ਪੁਲਿਸ ਆਫ਼ੀਸਰ ਦਾ ਢਿੱਡ ਜਮਾਂ ਇੰਡੀਆ ਵਾਲੇ ਠਾਣੇਦਾਰ ਜਿੱਡਾ ਹੀ ਸੀ। ਉਹ ਜਦੋਂ ਸਾਹ ਲੈਂਦਾ ਸੀ। ਨਾਲ ਹੀ ਢਿੱਡ ਹੇਠਾਂ-ਉੱਤੇ ਹੁੰਦਾ ਹੈ। ਉਸ ਨੇ ਕਿਹਾ, “ ਤੈਨੂੰ ਕਿਵੇਂ ਪਤਾ ਕੱਤਲ ਹੋਇਆ ਹੈਪਤੀ-ਪਤਨੀ ਦਾ ਮਾਮਲਾ ਵੀ ਹੋ ਸਕਦਾ ਹੈ? “  ਹੋਰ ਦੋਸਤ ਬੋਲ ਪਿਆ, “ ਕੀ ਤੁਹਾਨੂੰ ਪਤੀ-ਪਤਨੀ ਕੋਲੋਂ ਗੰਨ ਮਿਲੀ ਹੈਦੋਨਾਂ ਵਿੱਚੋਂ ਕੀਹਦੇ ਹੱਥ ਵਿੱਚ ਸੀਕੀਹਦੇ ਨਾਮ ਰਜਿਸਟਰ ਸੀ? “ ਗੋਰਾ ਪੁਲਿਸ ਆਫ਼ੀਸਰ ਬੋਲਿਆ, “ ਇਹ ਸਾਰੇ ਹੀ ਓਵਰ ਸਮਾਟ ਹਨ। ਪਹਿਲਾਂ ਇੰਨਾ ਦੀ ਹਿਸਟਰੀ ਦੇਖ ਲੈਂਦੇ ਹਾਂ। ਆਪੋ-ਆਪਣਾ ਨਾਮ ਦੱਸੋ। ਗੱਡੀ ਦੇ ਪੇਪਰ ਦਿਖਾਵੇ।  “  ਇੱਕ ਹੋਰ ਮੁੰਡੇ ਨੇ ਕਿਹਾ, “ ਇਸ ਸਮੇਂ ਸਾਡੇ ਵਿੱਚੋਂ ਕੋਈ ਗੱਡੀ ਨਹੀਂ ਚਲਾ ਰਿਹਾ। ਅਸੀਂ ਸੜਕ ਤੇ ਕੰਢੈ ਤੋਂ ਲਹੇ ਖੜ੍ਹੇ ਹਾਂ। ਅਸੀਂ ਸਾਰੇ ਇੰਮੀਗ੍ਰੇਟ ਹਾਂ। ਅਸੀਂ ਵੀ ਕੇਸ ਦੀ ਛਾਣਬੀਣ ਕਰਨੀ ਚਾਹੁੰਦੇ ਹਾਂ। ਇੰਮੀਗ੍ਰੇਟ ਹੀ ਗੈਂਗਸਟਰ ਦਾ ਸ਼ਿਕਾਰ ਕਿਉਂ ਹੁੰਦੇ ਹਨਲੋਕਾਂ ਦੇ ਸਾਈਨ ਕਰਾਕੇਹਿਊਮਨ ਰਾਈਟ ਕੋਲ ਜਾਵਾਂਗੇ। ਅਸੀਂ ਮੁੱਦਾ ਉਠਾਵਾਂਗੇ। “ ਬਾਕੀ ਤਾਂ ਸਬ ਅੰਗਰੇਜ਼ੀ ਵਿੱਚ ਗੱਲਾਂ ਕਰਦੇ ਹਨ। ਪੰਜਾਬੀ ਪੁਲਿਸ ਆਫ਼ੀਸਰ ਹਰਪ੍ਰੀਤ ਪੰਜਾਬੀ ਵਿੱਚ ਬੋਲਿਆ, “ ਭਲਾ ਚਾਹੁੰਦੇ ਹੋ। ਇੱਥੋਂ ਖਿਸਕ ਜਾਵੋ। ਪੁਲਿਸ ਆਫ਼ੀਸਰਾਂ ਦੇ ਕੇਸ ਦੀ ਪੈਰਾ ਵਾਹੀ ਕਰਨ ਵਿੱਚ ਰੋਕ ਪਾਉਣਪੁਲਿਸ ਆਫ਼ੀਸਰਾਂ ਨਾਲ ਜ਼ੁਬਾਨ ਲੜਾਉਣਬੇਇੱਜ਼ਤੀ ਕਰਨ ਦਾ ਕੇਸ ਠੋਕ ਦੇਵਾਂਗਾ। “ ਇੱਕ ਕੁੜੀ ਵੀ ਸੋਨੂੰ ਦੇ ਦੋਸਤਾਂ ਵਿੱਚੋਂ ਸੀ। ਉਸ ਨੇ ਕਿਹਾ, “ ਪੁਲਿਸ ਆਫ਼ੀਸਰ ਧਾਲੀਵਾਲ ਸਾਹਿਬ ਤੈਨੂੰ ਪੰਜਾਬੀ ਚੰਗੀ ਤਰਾਂ ਜਾਣਦੇ ਹਨ। ਤੇਰਾ ਹਰ ਕੇਸ ਵਿੱਚ ਇਹੀ ਕੰਮ ਹੁੰਦਾ ਹੈ। ਤਕੜੇ ਦਾ ਪੱਖ ਕਰਦਾਂ ਹੈ। ਜਿਸ ਦਿਨ ਤੇਰੀ ਸਤਾਈ ਹੋਈ ਪਬਲਿਕਤੇਰੇ ਖ਼ਿਲਾਫ਼ ਪੁਲਿਸ ਸਟੈਂਡਿੰਗ ਵਾਲਿਆਂ ਕੋਲ ਪਹੁੰਚ ਗਈ। ਵਰਦੀ ਦੇ ਨਾਲ ਤੇਰੀ ਗਰਮੀਘੁਮੰਡ ਸਬ ਉੱਤਰ ਜਾਵੇਗਾ। ਹਰਪ੍ਰੀਤ ਨੇ ਥੱਲੇ ਨੂੰ ਜਾਂਦੀ ਪਿੱਟਉੱਪਰ ਨੂੰ ਕੀਤੀ। ਉਸ ਨੇ ਕਿਹਾ, “ ਮੇਰਾ ਮਤਲਬ ਸੀ। ਪਬਲਿਕ ਇਸ਼ੂ ਬਣਾਂ ਕੇਪੰਜਾਬੀਆਂ ਦੀ ਬਦਨਾਮੀ ਨਾਂ ਕਰੋ। “ ਕੁੜੀ ਨੇ ਪੁੱਛਿਆ, “ਬਦਨਾਮੀ ਹੋਣ ਨਾਲ ਕੀ ਹੋ ਜਾਵੇਗਾਸਗੋਂ ਲੋਕਾਂ ਦੀਆਂ ਵੀ ਅੱਖਾਂ ਖੁੱਲ੍ਹਣਗੀਆਂ। ਇਹ ਜੋ ਵੀ ਹੋਇਆ ਹੈ। ਪਤੀ-ਪਤਨੀ ਮਰੇ ਹਨ। ਇਸ ਤੋਂ ਲੋਕ ਜਾਗਰਿਤ ਹੋਣਗੇ। ਚੰਗੇ-ਮਾੜੇ ਦੀ ਪਛਾਣ ਆਵੇਗੀ। ਸਾਰਾ ਸੱਚ ਅੱਗੇ ਰੱਖਿਆ ਜਾਵੇ। “ “ ਇਹ ਤੁਹਾਨੂੰ ਵੀ ਪਤਾ ਹੈ। ਇਹ ਗੈਂਗ ਦਾ ਬੰਦਾ ਸੀ। ਪੁਲਿਸ ਨੇ ਡਰੱਗ ਵੇਚਦਾ ਮੌਕੇ ਤੇ ਫੜ ਲਿਆ। ਇਸ ਨੂੰ ਪਾਰਟੀ ਵਾਲੇ ਮਾਰ ਗਏ। ਸਾਡੇ ਕੋਲ ਕੋਈ ਸਬੂਤ ਨਹੀਂ ਹੈ।  “ ਸਾਰੇ ਦੋਸਤ ਆਪਸ ਵਿੱਚ ਗੱਲਾਂ ਕਰਨ ਲੱਗ ਗਏ, “ ਫਿਰ ਤਾਂ ਇਸ ਦੇ ਬੌਸ ਨੂੰ ਵੀ ਲੱਭਣਾ ਚਾਹੀਦਾ ਹੈ। ਅਸਲੀ ਜੜ ਤਾਂ ਉਹ ਹੈ। ਕੀ ਸੋਨੂੰ ਦੇ ਮਾਪਿਆਂ ਨੂੰ ਪਤਾ ਹੈ? “
12 ਘੰਟਿਆਂ ਪਿੱਛੋਂ ਪੁਲਿਸ ਆਫ਼ੀਸਰਾਂ ਨੂੰ ਯਾਦ ਆਇਆ। ਸੋਨੂੰ ਤੇ ਵਿਕੀ ਇੰਮੀਗ੍ਰੇਟ ਹਨ। ਪੁਲਿਸ ਆਫ਼ੀਸਰਾਂ ਨੂੰ ਇੰਨਾ ਦੇ ਵਾਲੀ ਵਾਰਸਾਂ ਨੂੰ ਖ਼ਬਰ ਕਰਨੀ ਪੈਣੀ ਹੈ। ਪੁਲਿਸ ਆਫ਼ੀਸਰਾਂ ਨੇ ਸੋਨੂੰ ਦੇ ਘਰ ਦੀ ਤਲਾਸ਼ੀ ਲੈ ਕੇਦੋਨਾਂ ਦੇ ਘਰ ਵਾਲਿਆਂ ਦਾ ਫ਼ੋਨ ਨੰਬਰ ਲੱਭ ਗਿਆ ਸੀ। ਸੋਨੂੰ ਦਾ ਮਾਮਾ ਬੰਤਾ ਵੀ ਨੌਕਰੀ ਤੇ ਪੜ੍ਹਾਈ ਕਰਕੇ15 ਘੰਟਿਆਂ ਪਿੱਛੋਂ ਘਰ ਵਾਪਸ ਆਇਆ ਸੀ। ਇਹ ਇੱਕੋ ਘਰ ਵਿੱਚ ਰਹਿੰਦੇ ਸਨ। ਬੰਤੇ ਨੂੰ ਪੂਰਾ ਛੱਕ ਰਹਿੰਦਾ ਸੀ। ਸੋਨੂੰ ਕੁੱਝ ਗ਼ਲਤ ਕਰ ਰਿਹਾ ਹੈ। ਪਰ ਸੋਨੂੰ ਉਸ ਦਾ ਵੀ ਰੋਕਿਆਰੁਕਦਾ ਨਹੀਂ ਸੀ। ਨੋਟਾਂ ਦਾ ਨਸ਼ਾ ਜਦੋਂ ਹੁੰਦਾ ਹੈ। ਬੰਦਾ ਮੌਤ ਭੁੱਲ ਜਾਂਦਾ ਹੈ।
ਭਾਗ 40 ਚੋਰੀ ਦੇ ਪੁੱਤ ਗੱਬਰ ਨਹੀਂ ਹੁੰਦੇ ਆਪਣੇ ਪਰਾਏ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਕਮਾਈ ਕਰਕੇਰੋਟੀ ਖਾਣੀ ਬਹੁਤ ਔਖੀ ਹੈ। ਇਕੱਠ ਵਿੱਚ ਪੈਸੇ ਜੁੜ ਗਏ ਸਨ। ਗਾਮੇ ਤੇ ਤਾਰੋ ਕੋਲਲੱਖਾਂ ਨੋਟ ਬੈਂਕ ਵਿੱਚ ਪਏ ਸਨ। ਖ਼ਰਚਣੇ ਕਿਸੇ ਨੂੰ ਹੀ ਆਉਂਦੇ ਹਨ। ਇੰਨਾ ਨੂੰ ਹੋਰ ਪੈਸੇ ਇਕੱਠੇ ਕਰਨ ਦੀ ਤਮਾ ਲੱਗ ਗਈ ਸੀ। ਇੰਨਾ ਨੂੰ ਵੀ ਕੈਨੇਡਾ ਦੀਆਂ ਸਹੂਲਤਾਂ ਦੀ ਵਿੜਕ ਲੱਗ ਗਈ ਸੀ। ਜਾਣ ਗਏ ਸਨ, ਬਈ ਕੈਨੇਡਾ ਉੱਤਰਦੇ ਹੀ ਕੈਨੇਡਾ ਗੌਰਮਿੰਟ ਕੋਲ ਜਾ ਕੇਰੌਣ ਪਿੱਟਣ ਲੱਗ ਜਾਵੋ। ਉਹ ਆਪੇ ਖਾਣਪਹਿਨਣਰਹਿਣ ਨੂੰ ਦਿੰਦੇ ਹਨ। ਉਹ ਕੈਨੇਡਾ ਦੀ ਤਿਆਰੀ ਕਰੀ ਬੈਠੇ ਸਨ। ਇਹ ਸੋਨੂੰ ਨੂੰ ਕਈ ਬਾਰ ਫ਼ੋਨ ਕਰ ਚੁੱਕੇ ਸਨ। ਤਾਰੋ ਨੇ ਪਿਛਲੀ ਬਾਰ ਹੀ ਕਿਹਾ ਸੀ, “ ਸੋਨੂੰ ਸਾਡਾ ਤੇਰੇ ਬਗੈਰ ਮਨ ਨਹੀਂ ਲੱਗਦਾ। ਬਹੂ ਨਾਲ ਘਰ ਰੌਣਕ ਲੱਗੀ ਹੋਈ ਸੀ। ਮਨੀਲਾ ਦਾ ਮਾਹੌਲ ਵੀ ਖ਼ਰਾਬ ਹੈ। ਇੱਥੇ ਪੰਜਾਬੀਆਂ ਨੂੰ ਮਾਰੀ ਜਾਂਦੇ ਹਨ। ਪਤਾ ਨਹੀਂ ਮਾਰਨ ਵਾਲੇ ਕੌਣ ਹਨਇੱਥੇ ਬਹੁਤ ਡਰ ਲੱਗਦਾ ਹੈ। “ “ ਖ਼ਤਰਾ ਹਰ ਥਾਂ ਹੈ। ਮੰਮੀ ਤੁਸੀਂ ਇੱਥੇ ਆ ਕੇ ਕੀ ਕਰੋਗੇਕੈਨੇਡਾ ਦੀਆਂ 8 ਘੰਟਿਆਂ ਦੀਆਂ ਸ਼ਿਫ਼ਟਾਂ ਤੁਹਾਡੇ ਕੋਲੋਂ ਨਹੀਂ ਲੱਗਣੀਆਂ। ਤੁਹਾਡਾ ਕੰਮ ਫੇਰੀ ਪਾਉਣ ਦਾ ਕੀਤਾ ਹੋਇਆ ਹੈ। ਘੰਟੇ ਵਿੱਚ 10 ਬੰਦਿਆਂ ਕੋਲ ਬਹਿ ਕੇ ਗੱਲਾਂ ਮਾਰਦੇ ਸੀ। ਚਾਹ-ਪਾਣੀ ਪੀਂਦੇ ਸੀ।  “ “ ਮੈਂ ਸੁਣਿਆ ਹੈਕੈਨੇਡਾ ਗੌਰਮਿੰਟ ਬੈਠਿਆਂ ਨੂੰ ਖੁਆਉਂਦੀ ਹੈ। “ ਗਾਮੇ ਨੇ ਫ਼ੋਨ ਫੜ ਲਿਆ ਸੀ। ਉਸ ਨੇ ਕਿਹਾ, “ ਤੂੰ ਸਾਨੂੰ ਇੱਕ ਬਾਰ ਕੈਨੇਡਾ ਵਾੜਦੇ। ਬਾਕੀ ਜੁਗਾੜ ਆਪੇ ਹੋ ਜਾਵੇਗਾ। ਅਸੀਂ ਵੀ ਜਿਉਂਦੇ ਜੀਅ ਕੈਨੇਡਾ ਦੇਖ ਲਈਏ। ਆਪਣਾ ਸਾਰਾ ਪਰਿਵਾਰ ਇੱਕ ਥਾਂ ਇਕੱਠਾ ਹੋ ਜਾਵੇਗਾ। “ ਡੈਡੀ ਮੈਂ ਪੰਗਿਆਂ ਵਿੱਚ ਨਹੀਂ ਪੈਂਦਾ। ਇਹ ਕੰਮ ਮੇਰੇ ਬੱਸ ਦਾ ਨਹੀਂ ਹੈ। ਇਸੇ ਲਈ ਮੈਂ ਮੁੰਡਾ ਤੁਹਾਡੇ ਕੋਲ ਛੱਡਿਆ ਹੈ। ਤੁਸੀਂ ਕਦੇ ਤਾਂ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰਿਆ ਕਰੋ। “ “ ਤੈਨੂੰ ਸਾਡੀ ਗੱਲ ਸੁਣਨੀ ਪੈਣੀ ਹੈ। ਸਾਨੂੰ ਕੈਨੇਡਾ ਸੱਦਣਾ ਪੈਣਾ ਹੈ। ਸਾਡੇ ਕੋਲ ਬਹੁਤ ਪੈਸਾ ਹੈ। ਉਹੀ ਪੈਸਾ ਕੈਨੇਡਾ ਮਗਾ ਕੇ ਖਾਈ ਜਾਵਾਂਗੇ। ਤੇਰੇ ਉੱਤੇ ਭਾਰ ਨਹੀਂ ਬਣਦੇ। ਗੈੱਸ ਸਟੇਸ਼ਨ-ਪੈਟਰੋਲ ਪੰਪ ਖ਼ੋਲ ਲਵਾਂਗੇ। ਮਨੀਲਾਕੈਨੇਡਾ ਦੋਨੇਂ ਦੇਸ਼ਾਂ ਦੀ ਰਾਹਦਾਰੀ ਰੱਖਾਂਗੇ। “ “ ਸੁਪਨੇ ਦੇਖਣੇ ਛੱਡ ਦੇਵੋ। ਮੇਰੀ ਜ਼ਿੰਦਗੀ ਦਾ ਵੀ ਕੁੱਝ ਨਹੀਂ ਪਤਾ। “ ਉਸ ਨੇ ਫ਼ੋਨ ਕੱਟ ਦਿੱਤਾ ਸੀ। ਕਈ ਦਿਨ ਲੰਘ  ਗਏ ਸਨ। ਸੋਨੂੰ ਦਾ ਫ਼ੋਨ ਨਹੀਂ ਆਇਆ ਸੀ।
ਬਲਦੇਵ ਤੇ ਨੇਕ ਪਿੰਡੋਂ ਮੁੜ ਆਏ ਸਨ। ਉਹ ਮਿਲਣ ਆਏ ਹੋਏ ਸਨ।  ਰਾਤ ਦੀ ਰੋਟੀ ਲੇਟ ਖਾਦੀ ਸੀ। ਅਜੇ ਬੈਠੇ ਗੱਲਾਂ ਹੀ ਕਰ ਰਹੇ ਸਨ। ਰਾਤ ਅੱਧੀ ਤੋਂ ਵੱਧ ਹੋ ਗਈ ਸੀ। ਫ਼ੋਨ ਦੀ ਘੰਟੀ ਵੱਜੀ। ਤਾਰੋ ਨੂੰ ਲੱਗਾਸੋਨੂੰ ਹੀ ਐਡੀ ਰਾਤ ਨੂੰ ਫ਼ੋਨ ਕਰਦਾ ਹੈ। ਉਹੀ ਵੇਲਾ-ਕਵੇਲਾ ਨਹੀਂ ਦੇਖਦਾ। ਬੰਤੇ ਦੇ ਫ਼ੋਨ ਤੋਂ ਪਹਿਲਾਂ ਪੁਲਿਸ ਦਾ ਫ਼ੋਨ ਆਇਆ ਸੀ। ਫ਼ੋਨ ਗਾਮੇ ਨੇ ਚੱਕਿਆਂ ਸੀ। ਪੁਲਿਸ ਵਾਲੇ ਨੇ ਕਿਹਾ, “ ਮੁਆਫ਼ ਕਰਨਾ ਬਹੁਤ ਮਾੜੀ ਖ਼ਬਰ ਹੈ। ਸੋਨੂੰ ਜਿਉਂਦਾ ਨਹੀਂ ਰਿਹਾ। ਗੈਂਗ ਦੀ ਮੁੱਠ-ਭੇੜ ਵਿੱਚ ਮਾਰਿਆ ਗਿਆ ਹੈ। “ ਗਾਮਾ ਕੁਰਸੀ ਉੱਤੇ ਬੈਠ ਗਿਆ। ਉਸ ਨੇ ਕਿਹਾ, “ ਐਸਾ ਕਿਵੇਂ ਹੋ ਸਕਦਾ ਹੈ?ਹਫ਼ਤਾ ਪਹਿਲਾਂ ਮੇਰੇ ਨਾਲ ਉਸ ਨੇ ਗੱਲਾਂ ਕੀਤੀਆਂ ਹਨ। ਚੰਗਾ ਭਲਾ ਸੀ। ਤੁਸੀਂ ਗ਼ਲਤ ਖ਼ਬਰ ਦੇ ਰਹੇ ਹੋ। ਮੇਰਾ ਪੁੱਤਰ ਮਰ ਨਹੀਂ ਸਕਦਾ। “ ਉਹ ਫ਼ੋਨ ਸੁਣ ਕੇਰੋਣ ਲੱਗ ਗਿਆ। ਨੇਕ ਨੇ ਫ਼ੋਨ ਫੜ ਲਿਆ ਸੀ। ਪੁਲੀਸ ਵਾਲੇ ਨੇ ਕਿਹਾ, “ ਉਸ ਦੀ ਪਤਨੀ ਦੇ ਵੀ ਗੋਲ਼ੀਆਂ ਲੱਗੀਆਂ ਸਨ। ਦੋਨੇਂ ਮਰ ਗਏ ਹਨ। 10 ਦਿਨਾਂ ਲਈ ਲਾਸ਼ਾਂ ਨੂੰ ਰੱਖਾਂਗੇ। ਜੇ ਕਿਸੇ ਨੇ ਸਸਕਾਰ ਉੱਤੇ ਆਉਣਾ ਹੋਇਆ ਆ ਸਕਦਾ ਹੈ। ਫੈਮਲੀ ਨੂੰ ਐਮਰਜੈਂਸੀ ਵੀਜ਼ਾ ਮਿਲ ਸਕਦਾ ਹੈ। “ ਨੇਕ ਨੇ ਫ਼ੋਨ ਰੱਖ ਦਿੱਤਾ ਸੀ। ਤਾਰੋ ਬੈਠ ਕੇਰੋਣ ਲੱਗ ਗਈ। ਉਹ ਕਹਿ ਰਹੀ ਸੀ, “ ਇਹ ਝੂਠ ਹੈ। ਮੇਰਾ ਪੁੱਤਰ ਨਹੀਂ ਮਰ ਸਕਦਾ। ਉਹ ਮੇਰੇ ਤੋਂ ਪਹਿਲਾਂ ਨਹੀਂ ਮਰ ਸਕਦਾ। “ ਸੱਚ ਨੂੰ ਕੋਈ ਝੂਠ ਵੀ ਨਹੀਂ ਬਣਾ ਸਕਦਾ। ਲੋਕ ਹੌਸਲਾ ਦੇਣ ਵਾਲੇ ਆਉਣ ਲੱਗ ਗਏ ਸਨ। ਕਿਸੇ ਨੇ ਕਿਹਾ, “ ਮੌਤ ਅੱਗੇ ਕਿਸੇ ਦਾ ਜ਼ੋਰ ਨਹੀਂ ਹੈ। ਜਿਸ ਦੀ ਉਮਰ ਘੱਟ ਗਈਕੋਈ ਵਧਾ ਨਹੀਂ ਸਕਦਾ। ਇਸ ਨਿੱਕੇ ਮੁੰਡੇ ਦੀ ਵਧੀ ਸੀ। ਇਸ ਨੂੰ ਤੁਹਾਡੇ ਕੋਲ ਛੱਡ ਗਏ ਹਨ। ਸਬਰ ਕਰਕੇ ਰੱਬ ਦਾ ਭਾਣਾ ਮੰਨੋ। “ ਤਾਰੋ ਨੇ ਕਿਹਾ, “ ਉਹ ਮਰਿਆ ਨਹੀਂ ਹੈ। ਮੈ ਹੁਣੇ ਅਟੈਚੀ ਵਿੱਚ ਕੱਪੜੇ ਪਾ ਰਹੀਂ ਹਾਂ। ਵੀਜ਼ਾ ਮਿਲਦੇ ਹੀਉਸ ਨੂੰ ਮਿਲਣ ਜਾ ਰਹੀਂ ਹਾਂ। ਕੋਈ ਵੀ ਰੋਵੋ ਨਾਂ। ਇਹ ਤਾਂ ਕਿਸੇ ਨੇ ਮਜ਼ਾਕ ਕੀਤਾ ਹੈ। ਤੁਸੀਂ ਭੁੰਜੇ ਕਿਉਂ ਬੈਠੇ ਹੋ? “ ਬੰਤੇ ਦਾ ਫ਼ੋਨ ਵੀ ਆ ਗਿਆ ਸੀ। ਉਸ ਨੇ ਦੱਸਿਆ, “ ਸੋਨੂੰ ਦੇ ਮਾੜੇ ਚਾਲੇ ਹੋ ਗਏ ਸਨ। ਕਿਸੇ ਨੇ ਉਸ ਦੇ ਗੋਲ਼ੀ ਮਾਰ ਦਿੱਤੀ ਹੈ। “ ਗਾਮੇਂ ਨੇ ਕਿਹਾ, “ ਸਬ ਝੂਠ ਬੋਲਦੇ ਹਨ। ਮੈਂ ਤਾਂ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ। “  “ ਇਹ ਗੱਲਾਂ ਕਰਨ ਦਾ ਸਮਾਂ ਨਹੀਂ ਹੈ। ਤੁਸੀਂ ਛੇਤੀ ਤੋਂ ਛੇਤੀ ਵੀਜ਼ਾ ਲੈ ਕੇਕੈਨੇਡਾ ਪਹੁੰਚ ਜਾਵੋ। ਜੋ ਕੁੱਝ ਹੋਣਾ ਸੀ। ਹੋ ਗਿਆ ਹੈ। ਪਾਣੀ ਸਿਰ ਦੇ ਉੱਤੋਂ ਲੰਘ ਚੁੱਕਾ ਹੈ। “ ਬਲਦੇਵ ਤੇ ਨੇਕ ਇੱਕ ਦੂਜੇ ਦੇ ਮੂੰਹ ਵੱਲ ਦੇਖ ਰਹੇ ਸਨ। ਗਾਮੇ ਨੇ ਫ਼ੋਨ ਰੱਖ ਕੇਘਰ ਦੀਆਂ ਚੀਜ਼ਾਂ ਤੋੜਨੀਆਂ ਸ਼ੁਰੂ ਕਰ ਦਿੱਤੀ। ਉਸ ਨੂੰ ਮਸਾਂ ਕਾਬੂ ਕੀਤਾ। ਉਹ ਕਦੇ ਰੋਣ ਲੱਗ ਜਾਂਦਾ ਸੀ। ਕਦੇ ਸੋਨੂੰ ਦੇ ਜਨਮ ਵੇਲੇ ਦੀਆਂ ਗੱਲਾਂ ਕਰਨ ਲੱਗ ਜਾਂਦਾ ਸੀ। ਬਲਦੇਵ ਨੇ ਬੰਨਸੂ ਨੂੰ ਫ਼ੋਨ ਕਰਕੇ ਕਿਹਾ, “ ਸੋਨੂੰ ਦੀ ਡੈੱਥ ਹੋ ਗਈ ਹੈ। ਇੰਨਾ ਦੇ ਘਰ ਪਹੁੰਚ ਜਾ। “ ” ਬਲਦੇਵ ਕੀ ਇਹ ਖ਼ਬਰ ਸੱਚੀ ਹੈਇਹ ਕਿਵੇਂ ਹੋ ਗਿਆ? “ “ ਯਾਰ ਸਿਆਣੇ ਕਹਿੰਦੇ ਹਨ, “ ਮੌਤ ਬੰਦੇ ਨੂੰ ਮਰਨ ਦੀ ਥਾਂ ਤੇ ਖਿੱਚ ਕੇ ਲੈ ਜਾਂਦੀ ਹੈ। ਬੱਚੇ ਵੀ ਮਾਪਿਆ ਵਰਗੇ ਬਣਦੇ ਹਨ। ਬੰਦੇ ਨੂੰ ਚੰਗੇ ਕੰਮ ਕਰਨੇ ਚਾਹੀਦੇ ਹਨ। ਚੋਰੀ ਦੇ ਪੁੱਤ ਗਬਰੂ ਨਹੀਂ ਹੁੰਦੇ। “ ਤੇਰੀ ਮਦਦ ਦੀ ਲੋੜ ਹੈ। ਭੱਜ ਨੱਠ ਕੇ ਕਾਗ਼ਜ਼ ਬਣਾ ਕੇਇੰਨਾ ਨੂੰ ਕੈਨੇਡਾ ਭੇਜ ਦੇਈਏ। ਜੇ ਵੇਲਾ ਲੰਘ ਗਿਆ। ਪਛਤਾਉਣ ਦਾ ਕੋਈ ਫ਼ਾਇਦਾ ਨਹੀਂ ਹੈ।  ਬੰਨਸੂ ਸ਼ੈਲਰ ਫ਼ੋਨ ਉੱਤੇ ਗੱਲਾਂ ਕਰਦਾਗਾਮੇ ਦੇ ਘਰ ਵੀ ਪਹੁੰਚ ਗਿਆ ਸੀ। ਘਰ ਦੀ ਹਾਲਤ ਵਿਗੜੀ ਪਈ ਸੀ। ਤਾਰੋ ਲੋਕਾਂ ਨੂੰ ਰੌਣ ਤੋਂ ਚੁੱਪ ਕਰਨ ਨੂੰ ਕਹਿ ਕੇਆਪ ਹੋਰ ਊਚੀ ਰੋਣ ਲੱਗ ਗਈ ਸੀ। ਛੇ ਦਿਨਾਂ ਵਿੱਚ ਰੋ ਪਿੱਟ ਕੇਬੁਰਾ ਹਾਲ ਹੋ ਗਿਆ। ਕੈਨੇਡਾ ਦਾ ਵੀਜ਼ਾ ਹੱਥੋਂ-ਹੱਥ ਮਿਲ ਗਿਆ ਸੀ। ਕਈ ਗਾਮੇਂ ਦੇ ਕੰਨ ਵਿੱਚ ਕਹੀ ਜਾਂਦੇ ਸੀ, “ ਮੁੰਡਾ ਮਰਿਆਤਾਂ ਤੁਹਾਡੀ ਲਾਟਰੀ ਨਿਕਲ ਆਈ ਹੈ। ਹੁਣ ਕੈਨੇਡਾ ਵਿੱਚ ਹੀ ਪੈਰ ਜਮਾਂ ਲਿਉ। ਵਿਕੀ ਤੇ ਸੋਨੂੰ ਦੇ ਇੰਨਸੌਰਸਾ ਤੋਂ ਬਥੇਰੇ ਪੈਸੇ ਮਿਲ ਜਾਣੇ ਹਨ। “ ਨਿੱਕੇ ਮੁੰਡੇ ਸਣੇਤਾਰੋਗਾਮਾਬੰਨਸੂ ਕੈਨੇਡਾ ਪਹੁੰਚ ਗਏ ਸਨ।

ਕਮਾਈ ਕਰਕੇਰੋਟੀ ਖਾਣੀ ਬਹੁਤ ਔਖੀ ਹੈ। ਇਕੱਠ ਵਿੱਚ ਪੈਸੇ ਜੁੜ ਗਏ ਸਨ। ਗਾਮੇ ਤੇ ਤਾਰੋ ਕੋਲਲੱਖਾਂ ਨੋਟ ਬੈਂਕ ਵਿੱਚ ਪਏ ਸਨ। ਖ਼ਰਚਣੇ ਕਿਸੇ ਨੂੰ ਹੀ ਆਉਂਦੇ ਹਨ। ਇੰਨਾ ਨੂੰ ਹੋਰ ਪੈਸੇ ਇਕੱਠੇ ਕਰਨ ਦੀ ਤਮਾ ਲੱਗ ਗਈ ਸੀ। ਇੰਨਾ ਨੂੰ ਵੀ ਕੈਨੇਡਾ ਦੀਆਂ ਸਹੂਲਤਾਂ ਦੀ ਵਿੜਕ ਲੱਗ ਗਈ ਸੀ। ਜਾਣ ਗਏ ਸਨ, ਬਈ ਕੈਨੇਡਾ ਉੱਤਰਦੇ ਹੀ ਕੈਨੇਡਾ ਗੌਰਮਿੰਟ ਕੋਲ ਜਾ ਕੇਰੌਣ ਪਿੱਟਣ ਲੱਗ ਜਾਵੋ। ਉਹ ਆਪੇ ਖਾਣਪਹਿਨਣਰਹਿਣ ਨੂੰ ਦਿੰਦੇ ਹਨ। ਉਹ ਕੈਨੇਡਾ ਦੀ ਤਿਆਰੀ ਕਰੀ ਬੈਠੇ ਸਨ। ਇਹ ਸੋਨੂੰ ਨੂੰ ਕਈ ਬਾਰ ਫ਼ੋਨ ਕਰ ਚੁੱਕੇ ਸਨ। ਤਾਰੋ ਨੇ ਪਿਛਲੀ ਬਾਰ ਹੀ ਕਿਹਾ ਸੀ, “ ਸੋਨੂੰ ਸਾਡਾ ਤੇਰੇ ਬਗੈਰ ਮਨ ਨਹੀਂ ਲੱਗਦਾ। ਬਹੂ ਨਾਲ ਘਰ ਰੌਣਕ ਲੱਗੀ ਹੋਈ ਸੀ। ਮਨੀਲਾ ਦਾ ਮਾਹੌਲ ਵੀ ਖ਼ਰਾਬ ਹੈ। ਇੱਥੇ ਪੰਜਾਬੀਆਂ ਨੂੰ ਮਾਰੀ ਜਾਂਦੇ ਹਨ। ਪਤਾ ਨਹੀਂ ਮਾਰਨ ਵਾਲੇ ਕੌਣ ਹਨਇੱਥੇ ਬਹੁਤ ਡਰ ਲੱਗਦਾ ਹੈ। “ “ ਖ਼ਤਰਾ ਹਰ ਥਾਂ ਹੈ। ਮੰਮੀ ਤੁਸੀਂ ਇੱਥੇ ਆ ਕੇ ਕੀ ਕਰੋਗੇਕੈਨੇਡਾ ਦੀਆਂ 8 ਘੰਟਿਆਂ ਦੀਆਂ ਸ਼ਿਫ਼ਟਾਂ ਤੁਹਾਡੇ ਕੋਲੋਂ ਨਹੀਂ ਲੱਗਣੀਆਂ। ਤੁਹਾਡਾ ਕੰਮ ਫੇਰੀ ਪਾਉਣ ਦਾ ਕੀਤਾ ਹੋਇਆ ਹੈ। ਘੰਟੇ ਵਿੱਚ 10 ਬੰਦਿਆਂ ਕੋਲ ਬਹਿ ਕੇ ਗੱਲਾਂ ਮਾਰਦੇ ਸੀ। ਚਾਹ-ਪਾਣੀ ਪੀਂਦੇ ਸੀ।  “ “ ਮੈਂ ਸੁਣਿਆ ਹੈਕੈਨੇਡਾ ਗੌਰਮਿੰਟ ਬੈਠਿਆਂ ਨੂੰ ਖੁਆਉਂਦੀ ਹੈ। “ ਗਾਮੇ ਨੇ ਫ਼ੋਨ ਫੜ ਲਿਆ ਸੀ। ਉਸ ਨੇ ਕਿਹਾ, “ ਤੂੰ ਸਾਨੂੰ ਇੱਕ ਬਾਰ ਕੈਨੇਡਾ ਵਾੜਦੇ। ਬਾਕੀ ਜੁਗਾੜ ਆਪੇ ਹੋ ਜਾਵੇਗਾ। ਅਸੀਂ ਵੀ ਜਿਉਂਦੇ ਜੀਅ ਕੈਨੇਡਾ ਦੇਖ ਲਈਏ। ਆਪਣਾ ਸਾਰਾ ਪਰਿਵਾਰ ਇੱਕ ਥਾਂ ਇਕੱਠਾ ਹੋ ਜਾਵੇਗਾ। “ ਡੈਡੀ ਮੈਂ ਪੰਗਿਆਂ ਵਿੱਚ ਨਹੀਂ ਪੈਂਦਾ। ਇਹ ਕੰਮ ਮੇਰੇ ਬੱਸ ਦਾ ਨਹੀਂ ਹੈ। ਇਸੇ ਲਈ ਮੈਂ ਮੁੰਡਾ ਤੁਹਾਡੇ ਕੋਲ ਛੱਡਿਆ ਹੈ। ਤੁਸੀਂ ਕਦੇ ਤਾਂ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰਿਆ ਕਰੋ। “ “ ਤੈਨੂੰ ਸਾਡੀ ਗੱਲ ਸੁਣਨੀ ਪੈਣੀ ਹੈ। ਸਾਨੂੰ ਕੈਨੇਡਾ ਸੱਦਣਾ ਪੈਣਾ ਹੈ। ਸਾਡੇ ਕੋਲ ਬਹੁਤ ਪੈਸਾ ਹੈ। ਉਹੀ ਪੈਸਾ ਕੈਨੇਡਾ ਮਗਾ ਕੇ ਖਾਈ ਜਾਵਾਂਗੇ। ਤੇਰੇ ਉੱਤੇ ਭਾਰ ਨਹੀਂ ਬਣਦੇ। ਗੈੱਸ ਸਟੇਸ਼ਨ-ਪੈਟਰੋਲ ਪੰਪ ਖ਼ੋਲ ਲਵਾਂਗੇ। ਮਨੀਲਾਕੈਨੇਡਾ ਦੋਨੇਂ ਦੇਸ਼ਾਂ ਦੀ ਰਾਹਦਾਰੀ ਰੱਖਾਂਗੇ। “ “ ਸੁਪਨੇ ਦੇਖਣੇ ਛੱਡ ਦੇਵੋ। ਮੇਰੀ ਜ਼ਿੰਦਗੀ ਦਾ ਵੀ ਕੁੱਝ ਨਹੀਂ ਪਤਾ। “ ਉਸ ਨੇ ਫ਼ੋਨ ਕੱਟ ਦਿੱਤਾ ਸੀ। ਕਈ ਦਿਨ ਲੰਘ  ਗਏ ਸਨ। ਸੋਨੂੰ ਦਾ ਫ਼ੋਨ ਨਹੀਂ ਆਇਆ ਸੀ।

ਬਲਦੇਵ ਤੇ ਨੇਕ ਪਿੰਡੋਂ ਮੁੜ ਆਏ ਸਨ। ਉਹ ਮਿਲਣ ਆਏ ਹੋਏ ਸਨ।  ਰਾਤ ਦੀ ਰੋਟੀ ਲੇਟ ਖਾਦੀ ਸੀ। ਅਜੇ ਬੈਠੇ ਗੱਲਾਂ ਹੀ ਕਰ ਰਹੇ ਸਨ। ਰਾਤ ਅੱਧੀ ਤੋਂ ਵੱਧ ਹੋ ਗਈ ਸੀ। ਫ਼ੋਨ ਦੀ ਘੰਟੀ ਵੱਜੀ। ਤਾਰੋ ਨੂੰ ਲੱਗਾ, ਸੋਨੂੰ ਹੀ ਐਡੀ ਰਾਤ ਨੂੰ ਫ਼ੋਨ ਕਰਦਾ ਹੈ। ਉਹੀ ਵੇਲਾ-ਕਵੇਲਾ ਨਹੀਂ ਦੇਖਦਾ। ਬੰਤੇ ਦੇ ਫ਼ੋਨ ਤੋਂ ਪਹਿਲਾਂ ਪੁਲਿਸ ਦਾ ਫ਼ੋਨ ਆਇਆ ਸੀ। ਫ਼ੋਨ ਗਾਮੇ ਨੇ ਚੱਕਿਆਂ ਸੀ। ਪੁਲਿਸ ਵਾਲੇ ਨੇ ਕਿਹਾ, “ ਮੁਆਫ਼ ਕਰਨਾ ਬਹੁਤ ਮਾੜੀ ਖ਼ਬਰ ਹੈ। ਸੋਨੂੰ ਜਿਉਂਦਾ ਨਹੀਂ ਰਿਹਾ। ਗੈਂਗ ਦੀ ਮੁੱਠ-ਭੇੜ ਵਿੱਚ ਮਾਰਿਆ ਗਿਆ ਹੈ।  ਗਾਮਾ ਕੁਰਸੀ ਉੱਤੇ ਬੈਠ ਗਿਆ। ਉਸ ਨੇ ਕਿਹਾ, “ ਐਸਾ ਕਿਵੇਂ ਹੋ ਸਕਦਾ ਹੈ?ਹਫ਼ਤਾ ਪਹਿਲਾਂ ਮੇਰੇ ਨਾਲ ਉਸ ਨੇ ਗੱਲਾਂ ਕੀਤੀਆਂ ਹਨ। ਚੰਗਾ ਭਲਾ ਸੀ। ਤੁਸੀਂ ਗ਼ਲਤ ਖ਼ਬਰ ਦੇ ਰਹੇ ਹੋ। ਮੇਰਾ ਪੁੱਤਰ ਮਰ ਨਹੀਂ ਸਕਦਾ।  ਉਹ ਫ਼ੋਨ ਸੁਣ ਕੇ, ਰੋਣ ਲੱਗ ਗਿਆ। ਨੇਕ ਨੇ ਫ਼ੋਨ ਫੜ ਲਿਆ ਸੀ। ਪੁਲੀਸ ਵਾਲੇ ਨੇ ਕਿਹਾ, “ ਉਸ ਦੀ ਪਤਨੀ ਦੇ ਵੀ ਗੋਲ਼ੀਆਂ ਲੱਗੀਆਂ ਸਨ। ਦੋਨੇਂ ਮਰ ਗਏ ਹਨ। 10 ਦਿਨਾਂ ਲਈ ਲਾਸ਼ਾਂ ਨੂੰ ਰੱਖਾਂਗੇ। ਜੇ ਕਿਸੇ ਨੇ ਸਸਕਾਰ ਉੱਤੇ ਆਉਣਾ ਹੋਇਆ ਆ ਸਕਦਾ ਹੈ। ਫੈਮਲੀ ਨੂੰ ਐਮਰਜੈਂਸੀ ਵੀਜ਼ਾ ਮਿਲ ਸਕਦਾ ਹੈ।  ਨੇਕ ਨੇ ਫ਼ੋਨ ਰੱਖ ਦਿੱਤਾ ਸੀ। ਤਾਰੋ ਬੈਠ ਕੇ, ਰੋਣ ਲੱਗ ਗਈ। ਉਹ ਕਹਿ ਰਹੀ ਸੀ, “ ਇਹ ਝੂਠ ਹੈ। ਮੇਰਾ ਪੁੱਤਰ ਨਹੀਂ ਮਰ ਸਕਦਾ। ਉਹ ਮੇਰੇ ਤੋਂ ਪਹਿਲਾਂ ਨਹੀਂ ਮਰ ਸਕਦਾ।  ਸੱਚ ਨੂੰ ਕੋਈ ਝੂਠ ਵੀ ਨਹੀਂ ਬਣਾ ਸਕਦਾ। ਲੋਕ ਹੌਸਲਾ ਦੇਣ ਵਾਲੇ ਆਉਣ ਲੱਗ ਗਏ ਸਨ। ਕਿਸੇ ਨੇ ਕਿਹਾ, “ ਮੌਤ ਅੱਗੇ ਕਿਸੇ ਦਾ ਜ਼ੋਰ ਨਹੀਂ ਹੈ। ਜਿਸ ਦੀ ਉਮਰ ਘੱਟ ਗਈ, ਕੋਈ ਵਧਾ ਨਹੀਂ ਸਕਦਾ। ਇਸ ਨਿੱਕੇ ਮੁੰਡੇ ਦੀ ਵਧੀ ਸੀ। ਇਸ ਨੂੰ ਤੁਹਾਡੇ ਕੋਲ ਛੱਡ ਗਏ ਹਨ। ਸਬਰ ਕਰਕੇ ਰੱਬ ਦਾ ਭਾਣਾ ਮੰਨੋ।  ਤਾਰੋ ਨੇ ਕਿਹਾ, “ ਉਹ ਮਰਿਆ ਨਹੀਂ ਹੈ। ਮੈ ਹੁਣੇ ਅਟੈਚੀ ਵਿੱਚ ਕੱਪੜੇ ਪਾ ਰਹੀਂ ਹਾਂ। ਵੀਜ਼ਾ ਮਿਲਦੇ ਹੀ, ਉਸ ਨੂੰ ਮਿਲਣ ਜਾ ਰਹੀਂ ਹਾਂ। ਕੋਈ ਵੀ ਰੋਵੋ ਨਾਂ। ਇਹ ਤਾਂ ਕਿਸੇ ਨੇ ਮਜ਼ਾਕ ਕੀਤਾ ਹੈ। ਤੁਸੀਂ ਭੁੰਜੇ ਕਿਉਂ ਬੈਠੇ ਹੋ? “ ਬੰਤੇ ਦਾ ਫ਼ੋਨ ਵੀ ਆ ਗਿਆ ਸੀ। ਉਸ ਨੇ ਦੱਸਿਆ, “ ਸੋਨੂੰ ਦੇ ਮਾੜੇ ਚਾਲੇ ਹੋ ਗਏ ਸਨ। ਕਿਸੇ ਨੇ ਉਸ ਦੇ ਗੋਲ਼ੀ ਮਾਰ ਦਿੱਤੀ ਹੈ।  ਗਾਮੇਂ ਨੇ ਕਿਹਾ, “ ਸਬ ਝੂਠ ਬੋਲਦੇ ਹਨ। ਮੈਂ ਤਾਂ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ।    ਇਹ ਗੱਲਾਂ ਕਰਨ ਦਾ ਸਮਾਂ ਨਹੀਂ ਹੈ। ਤੁਸੀਂ ਛੇਤੀ ਤੋਂ ਛੇਤੀ ਵੀਜ਼ਾ ਲੈ ਕੇ, ਕੈਨੇਡਾ ਪਹੁੰਚ ਜਾਵੋ। ਜੋ ਕੁੱਝ ਹੋਣਾ ਸੀ। ਹੋ ਗਿਆ ਹੈ। ਪਾਣੀ ਸਿਰ ਦੇ ਉੱਤੋਂ ਲੰਘ ਚੁੱਕਾ ਹੈ।  ਬਲਦੇਵ ਤੇ ਨੇਕ ਇੱਕ ਦੂਜੇ ਦੇ ਮੂੰਹ ਵੱਲ ਦੇਖ ਰਹੇ ਸਨ। ਗਾਮੇ ਨੇ ਫ਼ੋਨ ਰੱਖ ਕੇ, ਘਰ ਦੀਆਂ ਚੀਜ਼ਾਂ ਤੋੜਨੀਆਂ ਸ਼ੁਰੂ ਕਰ ਦਿੱਤੀ। ਉਸ ਨੂੰ ਮਸਾਂ ਕਾਬੂ ਕੀਤਾ। ਉਹ ਕਦੇ ਰੋਣ ਲੱਗ ਜਾਂਦਾ ਸੀ। ਕਦੇ ਸੋਨੂੰ ਦੇ ਜਨਮ ਵੇਲੇ ਦੀਆਂ ਗੱਲਾਂ ਕਰਨ ਲੱਗ ਜਾਂਦਾ ਸੀ। ਬਲਦੇਵ ਨੇ ਬੰਨਸੂ ਨੂੰ ਫ਼ੋਨ ਕਰਕੇ ਕਿਹਾ, “ ਸੋਨੂੰ ਦੀ ਡੈੱਥ ਹੋ ਗਈ ਹੈ। ਇੰਨਾ ਦੇ ਘਰ ਪਹੁੰਚ ਜਾ। “ ” ਬਲਦੇਵ ਕੀ ਇਹ ਖ਼ਬਰ ਸੱਚੀ ਹੈ? ਇਹ ਕਿਵੇਂ ਹੋ ਗਿਆ? “ “ ਯਾਰ ਸਿਆਣੇ ਕਹਿੰਦੇ ਹਨ, “ ਮੌਤ ਬੰਦੇ ਨੂੰ ਮਰਨ ਦੀ ਥਾਂ ਤੇ ਖਿੱਚ ਕੇ ਲੈ ਜਾਂਦੀ ਹੈ। ਬੱਚੇ ਵੀ ਮਾਪਿਆ ਵਰਗੇ ਬਣਦੇ ਹਨ। ਬੰਦੇ ਨੂੰ ਚੰਗੇ ਕੰਮ ਕਰਨੇ ਚਾਹੀਦੇ ਹਨ। ਚੋਰੀ ਦੇ ਪੁੱਤ ਗਬਰੂ ਨਹੀਂ ਹੁੰਦੇ।  ਤੇਰੀ ਮਦਦ ਦੀ ਲੋੜ ਹੈ। ਭੱਜ ਨੱਠ ਕੇ ਕਾਗ਼ਜ਼ ਬਣਾ ਕੇ, ਇੰਨਾ ਨੂੰ ਕੈਨੇਡਾ ਭੇਜ ਦੇਈਏ। ਜੇ ਵੇਲਾ ਲੰਘ ਗਿਆ। ਪਛਤਾਉਣ ਦਾ ਕੋਈ ਫ਼ਾਇਦਾ ਨਹੀਂ ਹੈ।  ਬੰਨਸੂ ਸ਼ੈਲਰ ਫ਼ੋਨ ਉੱਤੇ ਗੱਲਾਂ ਕਰਦਾ, ਗਾਮੇ ਦੇ ਘਰ ਵੀ ਪਹੁੰਚ ਗਿਆ ਸੀ। ਘਰ ਦੀ ਹਾਲਤ ਵਿਗੜੀ ਪਈ ਸੀ। ਤਾਰੋ ਲੋਕਾਂ ਨੂੰ ਰੌਣ ਤੋਂ ਚੁੱਪ ਕਰਨ ਨੂੰ ਕਹਿ ਕੇ, ਆਪ ਹੋਰ ਊਚੀ ਰੋਣ ਲੱਗ ਗਈ ਸੀ। ਛੇ ਦਿਨਾਂ ਵਿੱਚ ਰੋ ਪਿੱਟ ਕੇ, ਬੁਰਾ ਹਾਲ ਹੋ ਗਿਆ। ਕੈਨੇਡਾ ਦਾ ਵੀਜ਼ਾ ਹੱਥੋਂ-ਹੱਥ ਮਿਲ ਗਿਆ ਸੀ। ਕਈ ਗਾਮੇਂ ਦੇ ਕੰਨ ਵਿੱਚ ਕਹੀ ਜਾਂਦੇ ਸੀ, “ ਮੁੰਡਾ ਮਰਿਆ, ਤਾਂ ਤੁਹਾਡੀ ਲਾਟਰੀ ਨਿਕਲ ਆਈ ਹੈ। ਹੁਣ ਕੈਨੇਡਾ ਵਿੱਚ ਹੀ ਪੈਰ ਜਮਾਂ ਲਿਉ। ਵਿਕੀ ਤੇ ਸੋਨੂੰ ਦੇ ਇੰਨਸੌਰਸਾ ਤੋਂ ਬਥੇਰੇ ਪੈਸੇ ਮਿਲ ਜਾਣੇ ਹਨ।  ਨਿੱਕੇ ਮੁੰਡੇ ਸਣੇ, ਤਾਰੋ, ਗਾਮਾ, ਬੰਨਸੂ ਕੈਨੇਡਾ ਪਹੁੰਚ ਗਏ ਸਨ।

Comments

Popular Posts