ਘਰ ਟੈਂਟ ਲੱਗਾ ਕੇ ਜਾਂ ਕੀ ਗੁਰਦੁਆਰੇ ਸਾਹਿਬਪੈਲੇਸ  ਵਿੱਚ ਵਿਆਹ ਕਰਨੇ ਜ਼ਰੂਰੀ ਹਨ?
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਇੱਕ ਸਮਾਂ ਸੀਪਿੰਡਾਂ ਸ਼ਹਿਰਾਂ ਦੇ ਅਮੀਰਗ਼ਰੀਬ ਲੋਕ ਵਿਆਹ ਟੈਂਟ ਲੱਗਾ ਕੇ ਕਰਦੇ ਸਨ। ਜਿੰਨਾ ਨੂੰ ਲੋਕਾਂ ਲਈ ਸ਼ਾਨੋ-ਸ਼ੋਕਤ ਕਰਨ ਦੀ ਬਹੁਤੀ ਪ੍ਰਵਾਹ ਨਹੀਂ ਹੈ। ਜੋ ਆਮਦਨ ਦੇ ਹਿਸਾਬ ਨਾਲ ਵਿਆਹ ਕਰਦੇ ਹਨ। ਅੱਜ ਵੀ ਕਈ ਬੰਦੇ ਐਸਾ ਹੀ ਕਰਦੇ ਹਨ। ਖ਼ਰਚੇ ਤੋਂ ਅੱਕੇ ਹੋਏ ਲੋਕ ਹੁਣ ਵੀ ਵਿਆਹ ਟੈਂਟ ਲੱਗਾ ਕੇ ਕਰਨ ਲੱਗ ਜਾਣਗੇ। ਨਵੀਂ ਪੀੜ੍ਹੀ ਦੇ ਨੌਜਵਾਨ ਮੰਦਰਗੁਰਦੁਆਰੇ ਸਾਹਿਬ ਧੱਕੇਸ਼ਾਹੀ ਕਾਨੂੰਨ ਤੋਂ ਬਾਗ਼ੀ ਹੋ ਰਹੇ ਹਨ। ਮੰਦਰਗੁਰਦੁਆਰਿਆਂ ਵਿੱਚ ਲੜਾਈਆਂਖ਼ੂਨ ਖ਼ਰਾਬੇ ਤੇ ਗੋਲਕ ਲੁੱਟਣ ਤੋਂ ਬਗੈਰ ਕੁੱਝ ਨਹੀਂ ਦਿਸਦਾ। ਸਬ ਆਪੋ-ਆਪਣਾ ਬਿਜ਼ਨਸ ਚਲਾ ਰਹੇ ਹਨ। ਮੰਦਰਗੁਰਦੁਆਰੇ ਪਰਜਾ ਨੂੰ ਲੁੱਟਣ ਦਾ ਵਧੀਆਂ ਬਿਜ਼ਨਸ ਹੈ। ਕੋਈ ਲਾਗਤ ਦੀ ਲੋੜ ਨਹੀਂ ਹੈ। ਗੁਰੂ ਨੂੰ ਲੋਕਾਂ ਦੇ ਵਿਚਾਲੇ ਰੱਖ ਕੇ ਗੋਲਕ ਭੀਖ ਨੂੰ ਰੱਖਣੀ ਹੈ। ਮਾਇਆ ਲੋਕ ਖ਼ੂਬ ਦਿੰਦੇ ਹਨ। ਧਰਮ ਦੇ ਨਾਮ ਤੇ ਲੋਕ ਅੱਖਾਂ ਬੰਦ ਕਰ ਕੇ ਸਰਦਾ ਕਰਦੇ ਹਨ। ਇਹ ਨਹੀਂ ਸੋਚਦੇ ਗੋਲਕ ਦਾ ਧੰਨ ਤੇ ਹੋਰ 5007001000 ਵਿਆਹਜਨਮਮਰਨਅਖੰਡਪਾਠਾਂ ਦੀ ਸੰਗਤ ਦੀ ਮਾਇਆ ਜਾ ਕਿਥੇ ਰਹੀ ਹੈ? ਅਖੰਡਪਾਠੀ ਦੋ ਚਾਰ ਹੀ ਪੈਸੇ ਲੈਂਦੇ ਹਨ। ਬਾਕੀ ਸਬ ਪਾਠ ਸਿੱਖਣ ਵਾਲੇ ਮੁਫ਼ਤ ਵਿੱਚ ਪਾਠ ਕਰਦੇ ਹਨ। ਸੰਗਤ ਹਰ ਰੋਜ਼ ਲੰਗਰ ਮੁਫ਼ਤ ਵਿੱਚ ਕਰਦੀ ਹੈ। ਧਰਮੀ ਪ੍ਰਚਾਰਕ ਹਿੰਦੂਸਿੱਖਮੁਸਲਿਮ ਹੋਰ ਵੀ ਧਰਮ ਦੇ ਪ੍ਰਚਾਰ ਥੱਲੇ ਲੋਕਾਂ ਨੂੰ ਇੱਕ ਦੂਜੇ ਲਈ ਨਫ਼ਰਤ ਕਰਨੀ ਸਿਖਾਈ ਜਾਂ ਰਹੀ ਹੈ। ਜਿੰਨੇ ਧਰਮ ਦੇ ਨਾਲ ਥੱਲੇ ਕਤਲ ਹੁੰਦੇ ਹਨ। ਉਨੇ ਲੋਕ ਕੁਦਰਤੀ ਆਫ਼ਤ ਨਾਲ ਨਹੀਂ ਮਰਦੇ। ਅੱਜ ਵੱਡੀਆਂ ਜ਼ਮੀਨਾਂ ਵਾਲੇ ਜਿੰਨੇ ਦੇ ਘਰ ਖੇਤ ਵਿੱਚ ਹਨ। ਇੰਨੀ ਜਗ੍ਹਾ ਹੋਣ ਦੇ ਕਾਰਨ ਵੀ ਪਿੰਡਾ ਵਾਲੇ ਗੁਰਦੁਆਰੇ ਸਾਹਿਬ ਵਿੱਚ ਵਿਆਹ ਕਰਦੇ ਹਨ। ਕੈਨੇਡਾਅਮਰੀਕਾ ਵਿੱਚ ਰਹਿੰਦੇ ਲੋਕਾਂ ਵਾਂਗ ਪਾਰਟੀ ਪੈਲਿਸ ਵਿੱਚ ਕਰਦੇ ਹਨ। ਫਿਰ ਭੁੱਖੇ ਮਰਦੇ ਹਨ। ਕੈਨੇਡਾਅਮਰੀਕਾ ਵਿੱਚ ਰਹਿੰਦੇ ਲੋਕ ਤਾਂ ਹਰ ਰੋਜ਼ ਦਿਹਾੜੀਆਂ ਕਰਦੇ ਹਨ। ਪੰਜਾਬ ਦੇ ਲੋਕ ਸਿਰਫ਼ ਵਿਆਹ ਤੇ ਟੀਵੀ ਤੇ ਡਰਾਮੇ ਗਾਣੇ ਦੇਖਣ ਜੋਗੇ ਰਹਿ ਗਏ ਹਨ। ਬਹੁਤੇ ਚੱਜ ਨਾਲ ਕਮਾਈ ਨਹੀਂ ਕਰਦੇ।
ਘਰ ਟੈਂਟ ਲੱਗਾ ਕੇ ਜਾਂ ਕੀ ਗੁਰਦੁਆਰੇ ਸਾਹਿਬਪੈਲੇਸ ਵਿੱਚ ਵਿਆਹ ਕਰਨੇ ਜ਼ਰੂਰੀ ਹਨਆਉ ਦੇਖੀਏ ਕਿਥੇ ਖ਼ਰਚੇ ਵਧ ਹਨਕਿਥੇ ਘੱਟ ਖਰਚਾ ਕਰਨ ਨਾਲ ਸਰ ਸਕਦਾ ਹੈ। ਘਰ ਇੱਕ ਟੈਂਟ ਲਗਾਉਣ ਦਾ ਖ਼ਰਚਾ 350 ਡਾਲਰ 25 ਡਾਲਰ ਹਰ ਰਾਤ ਦੇ ਹਨ। ਹਾਲ ਦਾ ਖਰਚਾ ਇੱਕ ਦਿਨ ਦਾ 450 ਡਾਲਰ ਹੈ। ਇੰਡੀਆ ਵਿੱਚ ਹਾਲ ਵਰਗੇ ਪੈਲੇਸ ਦਾ ਖ਼ਰਚਾ ਇੰਨਾ ਹੈ ਕਿ ਧੀ ਵਾਲਿਆਂ ਸਿਰ ਇੰਨਾ ਕਰਜ਼ਾ ਚੜ੍ਹ ਜਾਂਦਾ ਹੈ। ਕਈ ਪਿਉ ਜਾਨ ਦੇ ਦਿੰਦੇ ਹਨ। ਕਈ ਜੋੜੇ ਇਸੇ ਖਿੱਚੋ-ਤਾਣ ਵਿੱਚ ਤਲਾਕ ਦੇ ਦਿੰਦੇ ਹਨ। ਗੁਰਦੁਆਰਿਆਂ ਵਿੱਚ ਗੋਰਿਆਂ ਦੇ ਹਾਲ ਤੋਂ ਡਬਲ ਕਿਰਾਇਆ ਹੈ। ਸਮਾਂ ਮਸਾਂ ਅਨੰਦ ਕਾਰਜ, ਅਰਦਾਸ, ਹੁਕਮਨਾਮੇ ਦਾ ਅੱਧਾ ਘੰਟਾ ਬਾਕੀ ਗੁਰਦੁਆਰਿਆਂ ਦੇ ਪ੍ਰਚਾਰਕ ਕਰਮਚਾਰੀ ਆਪੋ-ਆਪਣੇ ਗੀਤ ਗਾਉਂਦੇ ਰਹਿੰਦੇ ਹਨ। ਇੰਨਾਂ ਦਾ ਸਿਖਿਆ ਦੇਣ ਦਾ ਸਮਾਂ ਦੋ ਘੰਟੇ ਦਾ ਹੁੰਦਾ ਹੈ। ਗੋਰਿਆਂ ਦੇ ਹਾਲ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜੇ ਕੋਈ ਲੈ ਵੀ ਜਾਂਦੇ ਹਨ। ਗੁਰਦੁਆਰੇ ਸਾਹਿਬ ਦੇ ਆਗੂ ਬਹੁਤ ਵੱਡਾ ਡਰਾਮਾਂ ਕਰਦੇ ਹਨ। ਇੰਨਾ ਦਾ ਬਿਜ਼ਨਸ ਘਟਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵਿਚੋਂ ਹੀ ਉੱਥੋਂ ਚੱਕ ਲਾਉਂਦੇ ਹਨ। ਕਹਿੰਦੇ ਹਨ, “ ਗੋਰਿਆਂ ਦੇ ਹਾਲ ਵਿੱਚ ਲੋਕੀ ਸ਼ਰਾਬ ਪੀਂਦੇ ਹਨ। “ ਜਿੰਨਾ ਦੇ ਘਰ ਗੁਟਕੇ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਘਰ ਰੱਖੇ ਹਨ। ਉਨ੍ਹਾਂ ਵਿੱਚੋਂ ਬਹੁਤ ਲੋਕ ਨਸ਼ੇ ਕਰਦੇ ਹਨ। ਉਹ ਪਾਠ ਪੂਜਾ, ਦਾਨ ਵੀ ਖੂਬ ਕਰਦੇ ਹਨ। ਕੈਲਗਰੀ ਦੇ ਤਿੰਨੇ ਗੁਰਦੁਆਰਿਆਂ ਵਿੱਚ ਅਨੰਦ ਕਾਰਜ ਵਿਆਹ ਕਰਨ ਦੀ ਫ਼ੀਸ 700 ਤੋਂ 1000 ਡਾਲਰ ਤੋਂ ਉੱਤੇ ਹੈ। ਇਸ ਵਿੱਚ ਖਾਣ-ਪੀਣਚੁਲ਼ਿਆਂ=ਸਟੋਵ ਤੇ ਸਫ਼ਾਈ ਤੇ ਗ੍ਰੰਥੀਆਂ ਦੀ ਫ਼ੀਸ ਖ਼ਰਚੇ ਵਿੱਚ ਨਹੀਂ ਹਨ। ਅਨੰਦ ਕਾਰਜ ਵਾਕੇ ਗ੍ਰੰਥੀਸਿੱਖਿਆ ਦੇਣ ਵਾਲੇ ਕਥਾ ਵਾਚਕਢਾਡੀਆਂ ਨੂੰ ਦੇ 50, 100 ਡਾਲਰ ਲਿਫ਼ਾਫ਼ੇ ਵਿੱਚ ਪਾ ਕੇ ਦੇਣੇ ਪੈਂਦੇ ਹਨ। 50 ਡਾਲਰ ਲੈ ਕੇ ਇਹ ਖ਼ੁਸ਼ ਨਹੀਂ ਹੁੰਦੇ। ਅਨੰਦ ਕਾਰਜ ਵਿਆਹ 100 ਡਾਲਰ ਹੀ ਗੁਰਦੁਆਰਿਆਂ ਨੂੰ ਗ੍ਰੰਥੀਸਿੱਖਿਆ ਦੇਣ ਵਾਲੇ ਕਥਾ ਵਾਚਕਢਾਡੀਆਂ ਨੂੰ ਦੇਣੇ ਪੈਂਦੇ ਹਨ। ਅਰਦਾਸ ਦੇ ਡਾਲਰ ਮੰਗ ਕੇ ਵੀ ਲੈ ਲੈਂਦੇ ਹਨ। ਮੁਫ਼ਤ ਵਿੱਚ ਅਰਦਾਸ ਨਹੀਂ ਹੁੰਦੀ। ਅਰਦਾਸ ਕਰਨ ਵਾਲੇ ਗ੍ਰੰਥੀ ਦਾ ਰੱਬ ਨਾਲ ਇੰਨਾਂ ਲਿੰਕ ਹੈ। ਅਰਦਾਸ ਕਰਕੇ ਕੁੜੀ ਤੋਂ ਮੁੰਡਾ ਵੀ ਜਮਾ ਸਕਦਾ ਹੈ। ਕੋਰਟ ਦਾ ਕੇਸ ਜਿਤਾ ਸਕਦਾ ਹੈ। ਅਨੰਦ ਕਾਰਜ ਵਿਆਹ ਵਿੱਚ ਸਿੱਖਿਆ ਦੇਣ ਵਾਲੇ ਗ੍ਰੰਥੀਕਥਾ ਵਾਚਕਢਾਡੀ ਤਕਰੀਬਨ ਛੜੇ ਹੀ ਹਨ। ਜਿੰਨਾ ਨੂੰ ਘਰ ਪਰਿਵਾਰ ਚਲਾਉਣ ਦੀ ਕੋਈ ਜਾਚ ਨਹੀਂ ਹੈ। ਜਿੰਨੇ ਨੇ ਵਿਆਹ ਵੀ ਕਰਾਏ ਹੋਏ ਹਨ। ਉਨ੍ਹਾਂ ਨੂੰ ਘਰ ਪਰਿਵਾਰ ਛੱਡੇ ਨੂੰ 510 ਸਾਲ ਤੋਂ ਵੀ ਉੱਪਰ ਹੋ ਗਏ ਹਨ। ਉਹ ਦਰ-ਦਰ ਗੁਰਦੁਆਰਿਆਂ ਵਿੱਚ ਤੁਰੇ ਫਿਰਦੇ ਹਨ। ਬੀਬੀਆਂ ਐਸੇ ਦਰਵੇਸ਼ਾਂ ਦੀ ਖ਼ੂਬ ਖੀਰਪੂਰੀਆਂਕੜਾਹਦੇਸੀ, ਘਿਉ ਦੁੱਧ ਨਾਲ ਸੇਵਾ ਕਰਦੀਆਂ ਹਨ।
700 ਡਾਲਰ ਤੋਂ 1000 ਤੱਕ ਇਹ ਸਿਰਫ਼ ਗੁਰਦੁਆਰੇ ਸਾਹਿਬ ਦੇ ਹਾਲ ਦਾ ਅਨੰਦ ਕਾਰਜ ਵਿਆਹ ਕਰਨ ਦਾ ਕਿਰਾਇਆ ਹੈ। ਵਿਆਹ ਦੇ ਅਨੰਦ ਕਾਰਜ ਅੱਧੇ ਘੰਟੇ ਵਿੱਚ ਹੋ ਜਾਂਦੇ ਹਨ। ਗ੍ਰੰਥੀਸਿੱਖਿਆ ਦੇਣ ਵਾਲੇ ਕਥਾ ਵਾਚਕਢਾਡੀਆਂ ਐਵੇਂ ਹੀ ਦੋ ਘੰਟੇ ਤੋਂ ਉੱਪਰ ਸਮਾਂ ਲਗਾਉਂਦੇ ਹਨ। ਪੜ੍ਹੇ ਲਿਖੇ ਨੌਜਵਾਨ ਮੁੰਡੇ ਕੁੜੀ ਨੂੰ ਦਸਵੀਂ ਫਲ਼ੇ ਅਨਪੜ੍ਹ ਸਿੱਖਿਆ ਦਿੰਦੇ ਹਨ। ਗੁਰਦੁਆਰੇ ਸਾਹਿਬ ਵਿੱਚ ਵਿਆਹ ਵਾਲਿਆਂ  ਨੂੰ ਖਾਣੇ ਦਾ ਆਪ ਪ੍ਰਬੰਧ ਕਰਨਾ ਪੈਂਦਾ ਹੈ। ਜੇ ਲੰਗਰ ਵਿੱਚੋਂ ਦਾਲਰੋਟੀ ਲੈਣੀ ਹੈ। ਚੁਲਿਆਂ ਦਾ ਖ਼ਰਚਾ ਇੱਕ ਸਟੋਵ ਦੇ 25 ਡਾਲਰ ਘੰਟੇ ਦੇ ਹਨ। ਕਈ ਕਮੇਟੀਆਂ ਵਾਲੇ ਤਾਂ ਪੂਰੇ ਦਿਨ ਦਾ ਸਾਰੀ ਸੰਗਤ ਦਾ ਲੰਗਰਚਾਹ ਦਾ ਖ਼ਰਚਾ ਸੇਵਾਦਾਰ ਸਿਰ ਪਾ ਦਿੰਦੇ ਹਨ। ਚਾਹੇ ਅਖੰਡ ਪਾਠਵਿਆਹਜਨਮ, ਮਰਗ ਦਾ ਹੀ ਲੰਗਰ ਹੋਵੇ। ਚਾਰਪੰਜ ਹਜ਼ਾਰ ਲੱਗ ਜਾਂਦਾ ਹੈ। ਲੰਗਰ ਅਖੰਡ ਪਾਠਵਿਆਹਜਨਮ, ਮਰਗ ਵਾਲਿਆਂ ਨੂੰ ਸਾਰੀ ਸੰਗਤ ਲਈ ਖੁਦ ਬਣਾਉਣਾਂ ਪੈਦਾ ਹੈ। ਟਰਾਂਟੋ ਦੇ ਗੁਰਦੁਆਰਿਆਂ ਵਿੱਚ ਤਨਖਾਹ ‘ਤੇ ਲੋਕ ਕੰਮ ਕਰਦੇ ਹਨ। ਜਿਸ ਦਾ ਪ੍ਰੋਗਰਾਮ ਹੁੰਦਾ ਹੈ। ਉਹ ਆਪਦੇ ਬੰਦਿਆ ਜੋਗਾ ਲੰਗਰ ਦਸ ਕੇ ਪੈਸੇ ਚੁਕਤਾ ਕਰ ਦਿੰਦਾ ਹੈ। ਕੈਲਗਰੀ ਵਿੱਚ ਇਸ ਕਰਕੇ ਲੋਕ ਵਿਆਹ ਵਾਲੇ ਗੁਰਦੁਆਰੇ ਵਿੱਚ ਵੀ ਰਿਸਟੋਰਿੰਟ ਵਿਚੋਂ ਹੀ ਫੂਡ ਲੈ ਆਉਂਦੇ ਹਨ। ਲੰਗਰ ਬਣਾਉਣ ਦੀ ਕੋਈ ਜੁੰਮੇਵਾਰੀ ਨਹੀਂ ਰਹਿੰਦੀ। ਗੁਰਦੁਆਰੇ ਸਾਹਿਬ ਵਿੱਚ ਸਫ਼ਾਈਆਂ ਵੀ ਪ੍ਰੋਗਰਾਮ ਕਰਨ ਵਾਲੇ ਨੂੰ ਕਰਨੀਆਂ ਪੈਂਦੀਆਂ ਹਨ। ਜੇ ਕੋਈ ਚੱਜ ਨਾਲ ਸਫ਼ਾਈ ਨਾ ਕਰੇਉਸ ਤੋਂ ਗੁਰਦੁਆਰੇ ਸਾਹਿਬ ਵਿੱਚ ਅਖੰਡ ਪਾਠਵਿਆਹ ਵਾਲਿਆਂ ਤੋਂ ਸਫ਼ਾਈ ਦਾ 150 ਡਾਲਰ ਤੋਂ ਵੱਧ ਲਏ ਜਾਂਦੇ ਹਨ। ਐਸਾ ਰਗੜਾ ਲਗਾਉਂਦੇ ਹਨ। ਬੰਦਾ ਅੱਗੇ ਨੂੰ ਇਨ੍ਹਾਂ ਤੋਂ ਬਚਣ ਦੀ ਕੋਸ਼ਿਸ਼ ਕਰਦਾ ਹੈ। 
ਕਮੇਟੀ ਵਾਲੇ ਇੱਕ ਹੋਰ ਇਲਜ਼ਾਮ ਵੀ ਲਗਾਉਂਦੇ ਹਨ। ਕਈ ਬੰਦੇ ਗੁਰਦੁਆਰੇ ਸਾਹਿਬ ਵਿੱਚ ਬਰਾਤੀ ਸ਼ਰਾਬੀ ਆਉਂਦੇ ਹਨ। ਗੁਰਦੁਆਰੇ ਸਾਹਿਬ ਵਿੱਚ ਲਿਟਦੇ ਹਨ। ਗੁਰਦੁਆਰੇ ਸਾਹਿਬ ਵਿੱਚ ਜ਼ਿਆਦਾਤਰ ਸੰਗਤਸ਼ਰਧਾਲੂ ਜਾਂਦੇ ਹਨ। ਕੋਈ ਬਰਾਤੀ ਬੱਣ ਕੇ ਨਹੀਂ ਜਾਂਦਾ।  ਇਹ ਗੱਲ ਕੁੱਝ ਕੁ ਲੋਕਾਂ ਉੱਤੇ ਢੁਕਦੀ ਵੀ ਹੈ। ਗ੍ਰੰਥੀਸਿੱਖਿਆ ਦੇਣ ਵਾਲੇ ਕਥਾ ਵਾਚਕਢਾਡੀਆਂਕਮੇਟੀ ਵਾਲੇ ਪ੍ਰਧਾਨਮੈਂਬਰ ਖ਼ੁਦ ਵੀ ਨਸ਼ੇ ਕਰਦੇ ਹਨ। ਇੱਕ ਸਾਬਕਾ ਪ੍ਰਧਾਨ ਦੇ ਘਰ ਬੇਸ ਮਿੰਟ ਵਿੱਚ ਸ਼ਰਾਬ ਦੀ ਬਾਰ ਬਣੀ ਹੋਈ ਹੈ। ਇਹ ਸੰਗਤ ਦਾ ਹੀ ਮਾਲ ਹੈ।
ਕੁੜੀ ਦੇ ਵਿਆਹ ਵਿੱਚ ਖ਼ਜ਼ਾਨਚੀਪ੍ਰਧਾਨ ਨੂੰ ਬੇਨਤੀ ਵੀ ਕੀਤੀ। ਕਿ ਜ਼ਿਆਦਾਤਰ ਰਿਸ਼ਤੇਦਾਰਦੋਸਤ ਅੰਮ੍ਰਿਤਧਾਰੀ ਹਨ। ਕੋਈ ਸ਼ਰਾਬੀ ਜਾਂ ਗੰਦ ਪਾਉਣ ਵਾਲਾ ਨਹੀਂ ਹੈ। 150 ਡਾਲਰ ਦਾ ਟੀਕਾ ਨਾ ਲਗਾਵੋ। ਇੰਨਾ ਗੋਲਕਾਂ ਦੇ ਪੁੱਤਾਂ ਨੂੰ ਅੰਮ੍ਰਿਤਧਾਰੀਜਾਂ ਕਿਸੇ ਰੋਡੇ ਵਿੱਚ ਕੋਈ ਫ਼ਰਕ ਨਹੀਂ ਦਿਸਦਾ। ਉਹ ਤਾਂ ਅੰਮ੍ਰਿਤਧਾਰੀਜਾਂ ਰੋਡਿਆਂ ਵਿੱਚ ਹੀ ਵਾਦ-ਵਿਵਾਦ ਖੜ੍ਹਾ ਕਰ ਕੇ ਫ਼ਸਾਦ ਕਰਾਉਣੇ ਹੁੰਦੇ ਹਨ। ਨੋਟ ਜਿੱਥੋਂ ਕਿਥੋਂ ਵੀ ਆਉਂਦੇ ਹਨ। ਸਬ ਹਜ਼ਮ ਹਨ। ਗੁਰੂ ਦੇ ਸੱਚੇ ਸੇਵਕ ਹੀ ਗੋਲਕ ਦੇ ਪੈਸੇ ਗਿਣਦੇ-ਗਿਣਦੇ  ਇੱਕ ਦੂਜੇ ਤੋਂ ਚੋਰੀ 100 ਦੇ ਨੋਟ ਪਗਾਂਕੱਛਿਹਰਿਆਂਜੁਐਸੇ ਲੋਕਾਂ ਨੂੰ ਰਾਬਾਂ ਵਿੱਚ ਦੇ ਲੈਂਦੇ ਹਨ। ਕੋਈ ਸ਼ੱਕ ਹੈ। ਜੂਟਿਊਬ ਖੌਲ ਕੇ ਸਿੱਖ ਗੋਲਕ ਪਾ ਦੇਣਾ। ਸਬ ਦਾਅ-ਪੇਚ ਪਤਾ ਲੱਗ ਜਾਣਗੇ। ਗੁਰੂ ਦਾ ਕੋਈ ਡਰ ਨਹੀਂ ਹੈ। ਜੈ ਬੋਲੋ ਗੋਲਕ ਦੀ। ਗੋਲਕ ਦੇ ਪੈਸੇ ਕਮੇਟੀ ਵਾਲੇ ਸੰਭਾਲ ਲੈਂਦੇ ਹਨ। ਵਿਆਹ ਵਾਲੇ ਤੇ ਦੂਜੇ ਸ਼ਰਧਾਲੂ ਗੁਰੂ ਗ੍ਰੰਥ ਸਾਹਿਬ ਨੂੰ ਦਾਨ ਕਰਨ ਦੇ ਚੱਕਰ ਵਿੱਚ 5,102050100 ਡਾਲਰ ਵੀ ਗੋਲਕ ਵਿੱਚ ਪਾਉਂਦੇ ਹਨ। ਜੇ 400 ਰਿਸ਼ਤੇਦਾਰਦੋਸਤ ਵੀ ਵਿਆਹ ਵਿੱਚ ਆਏ। ਗੋਲਕ ਵਿੱਚ ਕਿੰਨੇ ਡਾਲਰ ਚਲੇ ਗਏ। ਕੈਨੇਡਾਅਮਰੀਕਾ ਵਰਗੇ ਦੇਸ਼ਾਂ ਵਿੱਚ ਗੁਰਦੁਆਰੇ ਸਾਹਿਬ ਅਨੰਦ ਕਾਰਜ ਸਮੇਂ ਪਾਰਟੀ ਤੋਂ ਵੱਧ ਰਿਸ਼ਤੇਦਾਰਦੋਸਤ ਹੁੰਦੇ ਹਨ। ਹਰ ਕੋਈ ਵੱਡਾ ਨੋਟ ਮੱਥਾ ਟੇਕਦਾ ਹੈ। ਹਰ ਪ੍ਰੋਗਰਾਮ ਕਰਨ ਵਾਲੇ ਨੂੰ ਚਾਹੀਦਾ ਹੈ। ਗੋਲਕ ਉੱਤੇ ਚਾਦਰ ਵਿਛਾ ਲੈਣ ਗਿਣ ਕੇ ਉਸ ਚੜ੍ਹਾਵੇ ਵਿੱਚੋਂ ਚੁਲਿਆਂਸਫ਼ਾਈ ਤੇ ਹੋਰ ਖ਼ਰਚੇ ਕੱਟਾ ਦੇਣ। ਬਾਕੀ ਦਾ ਚੜ੍ਹਾਵਾ ਕਿਸੇ ਹੋਰ ਲੋੜ ਬੰਦ ਗ਼ਰੀਬ ਦੀ ਧੀ ਦਾ ਵਿਆਹ ਵਿੱਚ ਕਰਨ ਨੂੰ ਦਾਨ ਕਰ ਦੇਣ।
ਗੋਲਕ ਦਾ ਪੈਸਾ ਇਹ ਲੰਗਰਸਫ਼ਾਈ ਤੇ ਨਹੀ ਖ਼ਰਚਦੇ। ਫਿਰ ਗੁਰਦੁਆਰਿਆਂ ਸਾਹਿਬ ਦੀ ਗੋਲਕ ਦਾ ਪੈਸਾ ਜਾਂਦਾ ਕਿਥੇ ਹੈ? ਜੋ ਇਹ ਗੋਲਕਾਂ ਵਿੱਚ ਲੋਹੇ ਦੀਆਂ ਕਹੀਆਂਵੇਲਚਿਆਂ ਨਾਲ ਕੂੜੇ ਵਾਂਗ ਡਾਲਰ, ਨੋਟ ਕੱਢਦੇ ਹਨ। ਲੰਗਰਸਫ਼ਾਈ ਤਾਂ ਸੰਗਤ ਤੋਂ ਧੱਕੇ ਨਾਲ ਕਰਾਉਂਦੇ ਹਨ। ਵੈਸੇ ਕੈਲਗਰੀ ਦੀ ਸੰਗਤ ਆਪ ਹੀ ਲੰਗਰ ਤੇ ਸਫ਼ਾਈ ਦੀ ਸੇਵਾ ਕਰਦੀ ਹੈ। ਚਾਹੇ ਦੇਖ ਲੈਣਾ। ਆਪ ਨੂੰ ਬਹੁਤ ਕਮਾਈ ਵਾਲੇ ਕਹਿਣ ਵਾਲੇ ਕਦੇ ਭਾਂਡੇ ਨਹੀਂ ਮਾਂਜ਼ਦੇ। ਚਾਦਰਾ ਵਿਛਾਉਂਦੇ, ਝਾੜਦੇ ਨਹੀਂ ਹਨ। ਲੰਗਰ ਦੀ ਪੈਸੇ ਲਾ ਕੇ ਸੇਵਾ ਨਹੀਂ ਕਰਦੇ। ਸਬ ਖਾਣ ਵਾਲੇ ਪੇਟੂ ਹਨ। ਇੱਕ ਪੈਸਾ ਗੋਲਕ ਵਿੱਚੋਂ ਨਹੀਂ ਖ਼ਰਚਦੇ। ਕੈਨੇਡਾਹਰਿਮੰਦਰ ਸਾਹਿਬ ਤੇ ਹੋਰਾਂ ਗੁਰਦੁਆਰਿਆਂ ਵਾਂਗ ਬੰਦੇ ਤਨਖ਼ਾਹ ਤੇ ਨਹੀਂ ਰੱਖਦੇ। ਸਬ ਸੇਵਾ ਲੰਗਰ ਤੇ ਸਫ਼ਾਈ ਦਾ ਕੰਮ ਮੁਫ਼ਤ ਵਿੱਚ ਹੁੰਦਾ ਹੈ। ਇਹ ਵਿਆਹ ਵਾਲਿਆਂ ਨੂੰ 150 ਡਾਲਰ ਤੋਂ ਵੱਧ ਦਾ ਟੀਕਾ ਲੱਗਾ ਕੇ ਵਾਧੂ ਉਗਰਾਹੀ ਕਰਦੇ ਹਨ। ਜਦ ਕਿ ਸਬ ਤੋਂ ਵੱਧ ਵਿਆਹ ਵਾਲੇ ਹੀ ਗੋਲਕ, ਗ੍ਰੰਥੀਕਥਾ ਵਾਚਕਢਾਡੀਆਂ ਨੂੰ ਵੱਡੇ-ਵੱਡੇ ਨੋਟ ਦਿੰਦੇ ਹਨ। ਗੁਰਦੁਆਰੇ ਦੇ ਮੈਂਬਰਾਂ ਵਲੋ ਵਿਆਹ ਵਾਲਿਆਂ ਦੀ ਸਾਲ਼ੀਆਂ ਦੇ ਜੀਜੇ ਵਾਂਗ ਛਿੱਲ ਲਾਹੀ ਜਾਂਦੀ ਹੈ।
ਦਸ ਸਾਲਾਂ ਵਿੱਚ ਪਹਿਲੀ ਬਾਰ ਗੁਰਦੁਆਰੇ ਸਾਹਿਬ ਤੋਂ ਨਗਰ ਕੀਰਤਨ ਵਾਲੇ ਦਿਨ ਇੰਟਰਨੈੱਟ ਤੇ ਸਿਧਾ ਪ੍ਰਸਾਰਨ ਨਹੀਂ ਦੇਖਿਆ ਗਿਆ। ਦਸ ਸਾਲਾਂ ਤੋਂ ਇੰਟਰਨੈੱਟ ਤੇ ਸਿਧਾ ਪ੍ਰਸਾਰਨ ਨਗਰ ਕੀਰਤਨ ਵਾਲੇ ਦਿਨ ਦੇਖਿਆ ਜਾਂਦਾ ਰਿਹਾ ਹੈ। ਹੁਣ ਵਾਲੇ ਖ਼ਜ਼ਾਨਚੀ ਦਾ ਕਹਿਣਾ ਹੈ, “ ਅਸੀਂ ਹੁਣ ਸਿਰਫ਼ ਟੀਵੀ ਤੇ ਦੁਪਹਿਰੇ ਇੱਕ ਘੰਟਾ ਕੀਰਤਨ ਪਾਠ ਦਿਖਾਉਂਦੇ ਹਾਂ। ਨੈੱਟ ਨਹੀਂ ਚੱਲਦਾ। ਨੈੱਟ ਦੇ ਖ਼ਰਚੇ ਵੀ ਗੋਲਕ ਵਿੱਚੋਂ ਨਹੀਂ ਕਰ ਸਕਦੇ। “  ਟੀਵੀ ਦੀ ਕੇਬਲ ਮਹੀਨੇ ਦੀ ਫ਼ੀਸ 50 ਕੁ ਡਾਲਰ ਇੱਕ ਘਰ ਨੂੰ ਹੈ। ਟੀਵੀ ‘ਤੇ ਵੱਧ ਕਮਾਈ ਹੈ। ਇਸ ਕਰਕੇ ਗੁਰਦੁਆਰੇ ਦਾ ਕਥਾ, ਕੀਰਤਨ ਨੈੱਟ ਤੇ ਮੁਫ਼ਤ ਵਿੱਚ ਲੋਕ ਦੇਖ ਲੈਂਦੇ ਹਨ। ਕੋਈ ਸੇਵਾ ਲੈ ਲਵੇ ਤਾਂ ਇੰਟਰਨੈੱਟ ਤੇ ਲੋਕ ਲਾਹਾ ਲੈ ਸਕਦੇ ਹਨ। ਜੋ ਗੁਰਦੁਆਰੇ ਸਾਹਿਬ ਤੋਂ ਲੋਕ ਬੈਨ ਕਰਕੇ ਕੱਢੇ ਹੋਏ ਹਨ। ਜੋ ਬਜ਼ੁਰਗ ਚੱਲ ਕੇ ਗੁਰਦੁਆਰੇ ਸਾਹਿਬ ਨਹੀਂ ਆ ਸਕਦੇ। ਉਹ ਅੱਗੇ ਨੈੱਟ ਤੋਂ ਗੁਰਦੁਆਰੇ ਚੱਲ ਰਿਹਾ ਕਥਾ, ਕੀਰਤਨ ਨੈੱਟ ਤੇ ਮੁਫ਼ਤ ਦੇਖ ਲੈਂਦੇ ਸਨ। ਹੁਣ ਮਹੀਨੇ ਤੋਂ ਬੰਦ ਹੈ। ਜੋ ਇੰਨਾ ਨੂੰ ਕੁੱਝ ਪੁੱਛ ਲਵੇ। ਉਸ ਨੂੰ ਕਮੇਟੀ ਵਾਲੇ ਗੁਰਦੁਆਰੇ ਸਾਹਿਬ ਤੋਂ ਬੈਨ ਕਰ ਦਿੰਦੇ ਹਨ। ਕੋਈ ਸਿਆਣਾਂ ਬੰਦਾ ਇਨ੍ਹਾਂ ਨਾਲ ਪੰਗਾ ਨਹੀਂ ਲੈਂਦਾ।
ਬਹੁਤ ਸਾਰੀਆਂ ਵੈਬਸਾਈਡ ਤੋਂ ਗੁਰਬਾਣੀ ਦਾ ਪਸਾਰਨ ਹੋ ਰਿਹਾ ਹੈ।  ਜਿੰਨਾਂ ਵਿੱਚੋਂ ਦਾ ਟਾਇਮ ਆਫ਼ ਪੰਜਾਬ ਵੀ ਹੈ। ਸਿੱਧੀ ਜਿਹੀ ਗੱਲ ਹੈ। ਕਮੇਟੀ ਵਾਲਿਆਂ ਨੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਿਰਾਇਆ ਰੱਖਿਆ ਹੋਇਆ ਹੈ। ਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਖੰਡ ਪਾਠ ਜਾਂ ਸਹਿਜ ਪਾਠ ਕਰਾਉਣ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਸੇ ਨੇ ਘਰ ਲੈ ਕੇ ਜਾਣਾ ਹੁੰਦਾ ਹੈ। ਫ਼ੀਸ ਭਰਨੀ ਪੈਂਦੀ ਹੈ। ਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੈਂਚੀਆਂ ਵੀ ਕਿਸੇ ਨੇ ਪੜ੍ਹਨ ਨੂੰ ਘਰ ਲੈ ਕੇ ਜਾਣੀਆਂ ਹਨ। ਉਸ ਦੀ 40 ਡਾਲਰ ਜਾਂ ਵੱਧ ਵੀ ਕੈਸ਼ੀਅਰ ਕੋਲ ਫ਼ੀਸ ਜਮਾਂ ਕਰਨੀ ਪੈਂਦੀਆਂ ਹੈ। ਗੁਰਦੁਆਰੇ ਸਾਹਿਬ ਦੇ ਕਮੇਟੀ ਵਲਿਆ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਉਲਝੀਆਂ ਜਾਵੇ। ਕੀ ਇਹ ਜ਼ਰੂਰੀ ਹੈ? ਨਾਂ ਪੰਗਾ ਲੈਣਾ। ਇੰਨਾਂ ਕੋਲ ਬੰਦਿਆਂ ਨੂੰ ਕੁੱਟਣ ਲਈ ਬਦਮਾਂਸ਼ ਵੀ ਰੱਖੇ ਹੋਏ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਰੀ ਕੀਮਤ 300 ਡਾਲਰ ਤੋਂ ਵੱਧ ਨਹੀਂ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਖ਼ਰੀਦ ਵੀ ਸਕਦੇ ਹਾਂ। ਫਿਰ ਚਾਹੇ ਵਿਆਹਅਖੰਡ ਪਾਠ ਜਾਂ ਸਹਿਜ ਪਾਠ ਕਰੀ ਚਲੋ। ਕਿਸੇ ਕਮੇਟੀ ਵਾਲੇ ਦੀ ਇਜਾਜ਼ਤ ਦੀ ਲੋੜ ਨਹੀਂ ਹੈ। ਜੇ ਸੇਵਾ ਸੰਭਾਲ ਨਹੀਂ ਵੀ ਹੁੰਦੀ। ਅੱਗੇ ਕਿਸੇ ਹੋਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰੇਮੀ ਨੂੰ ਪੜ੍ਹਨ ਵਾਲੇ ਨੂੰ ਵੀ ਦੇ ਸਕਦੇ ਹੋ। ਕੈਲਗਰੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵੇਚਣ ਵਾਲੇ ਦੀ ਦੁਕਾਨ ਵਿਸਟਵਿੰਡ ਪਾਰਕ ਦੇ ਸਾਹਮਣੇ ਹੈ। ਕਮੇਟੀ ਵਾਲਿਆਂ ਤੋਂ ਬਚ ਕੇ ਹੀ ਰਿਹਾ ਕਰੋ। ਇਹ ਕਿਸੇ ਦੀ ਵੀ ਇੱਜ਼ਤਪੱਗਗਰਦਨ ਉਤਾਰ ਸਕਦੇ ਹਨ। ਗੁਰਦੁਆਰੇ ਸਾਹਿਬ ਕਮੇਟੀ ਵਾਲਿਆਂ ਦੇ ਕਬਜ਼ੇ ਵਿੱਚ ਹਨ। ਸੰਗਤ ਦਾ ਨਾਮ ਵੈਸੇ ਹੀ ਚੜ੍ਹਾਵਾ ਲੁੱਟਣ ਨੂੰ ਬਜਦਾ ਹੈ। ਗੋਲਕ ਦਾ ਇੱਕ ਡਾਲਰ ਵੀ ਸੰਗਤ ਦੇ ਕਿਸੇ ਕਾਰਜ ਵਿੱਚ ਨਹੀਂ ਵਰਤਿਆ ਜਾਂਦਾ। ਇਹ ਹੁਣ ਲੋਕਾਂ ਨੇ ਦੇਖਣਾ ਹੈ। ਹੋਰ ਕਿੰਨਾ ਕੁ ਲੁਟਾਉਣਾ ਹੈ। ਜਾਂ ਦਾਨ ਕਿਸੇ ਲੋੜ ਬੰਦ ਗ਼ਰੀਬ ਨੂੰ ਦੇ ਕੇ ਹਰਾ ਕਰਨਾ ਹੈ।

ਮੰਦਰਗੁਰਦੁਆਰੇ ਸਾਹਿਬ ਧਰਮ ਤੇ ਲੋਕਾਂ ਆਰਥਿਕ ਜੀਵਨ ਉੱਚਾ ਚੁੱਕਣ ਨੂੰ ਹੋਣਗੇ ਚਾਹੀਦੇ ਸਨ। ਪੜ੍ਹੇ ਲਿਖੇ ਮਾਡਰਨ ਜ਼ਮਾਨੇ ਵਿੱਚ ਵੀ ਅਨਪੜ੍ਹ ਪੰਡਤ, ਗਿਆਨੀ ਪਰਜਾ ਨੂੰ ਲੁੱਟ ਕੇ ਖਾ ਰਹੇ ਹਨ। ਇਸੇ ਲਈ ਨਵੀਂ ਪੀੜ੍ਹੀ ਦੇ ਨੌਜਵਾਨ ਤੇ ਸੂਝਵਾਨ ਲੋਕ ਮੰਦਰਗੁਰਦੁਆਰੇ ਤੋਂ ਗੁਰੇਜ਼ ਕਰਦੇ ਹਨ। ਕੋਰਟ ਮਰੀਜ਼ ਕੁੱਝ ਕੁ ਡਾਲਰਾਂ ਵਿੱਚ ਹੋ ਜਾਂਦੀ ਹੈ। ਗੁਰਦੁਆਰੇ ਸਾਹਿਬ ਵੱਲੋਂ ਇਹ ਟੀਕਾ ਕੰਨਿਆ ਦਾਨ ਕਰਨ ਵਾਲਿਆਂ ਨੂੰ ਲੱਗਦਾ ਹੈ। ਆਪੇ ਦੇਖ ਲਵੋ। ਗੁਰਦੁਆਰੇ ਸਾਹਿਬ ਵਾਲੇ ਕੁੜੀਆਂ ਦੇ ਵਿਆਹ ਵਿੱਚ ਕੀ ਜੋਗ ਦਾਨ ਪਾ ਰਹੇ ਹਨਮਾਪੇ ਧੀਆਂ ਜੰਮ ਕੇ ਕਰਜ਼ਾਈ ਹੀ ਬਣਦੇ ਹਨ। ਸਮਾਜ ਧੀਆਂ ਦੇ ਮਾਪਿਆਂ ਨੂੰ ਸਿਰ ਉੱਪਰ ਨਹੀਂ ਚੁੱਕਣ ਦਿੰਦਾ। ਅਜੇ ਧੀ ਦੇ ਮਾਪਿਆਂ ਨੇ ਮੁੰਡੇ ਦੇ ਮਾਪਿਆਂਮੁੰਡੇ ਦੇ ਤੇ ਰਿਸ਼ਤੇਦਾਰਾਂ ਦੇ ਨਖ਼ਰੇ ਤੇ ਖ਼ਰਚੇ ਸਹਿਣੇ ਬਾਕੀ ਹਨ। 

Comments

Popular Posts