ਭਾਗ 4 ਸਿਆਣਾਂ ਬੰਦਾ, ਅੱਧੀ ਰਾਤ ਨੂੰ ਕਿਸੇ ਦੇ ਘਰ ਫ਼ੋਨ ਨਹੀਂ ਕਰਦਾ, ਕਿਸੇ ਦੇ ਘਰ ਨਹੀਂ ਜਾਂਦਾ ਦਿਲਾਂ ਦੇ ਜਾਨੀ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ ਨਵਾਂ ਸਾਲ ਚੜ੍ਹ ਗਿਆ ਸੀ। ਰਾਤ ਦੇ 12:30 ਦਾ ਸਮਾਂ ਸੀ। ਗੁਰਦੁਆਰੇ ਸਾਹਿਬ ਨਵਾਂ ਸਾਲ ਚੜ੍ਹਦੇ ਹੀ 5 ਜੈਕਾਰੇ ਛੱਡੇ ਗਏ। ਤਕਰੀਬਨ 500 ਸੰਗਤਾਂ ਨਾਲ ਦਰਬਾਰ ਸਾਹਿਬ ਤੇ ਲੰਗਰ ਹਾਲ ਭਰਿਆ ਹੋਇਆ ਸੀ। ਤਿੰਨ ਸਿੰਘ ਭੋਗ ਦੇ ਸਲੋਕ ਪੜ੍ਹਨ ਲੱਗ ਗਏ ਸਨ। ਦੋ ਮਰਦ ਗਲਾਂ ਵਿੱਚ ਸਿਰੋਪਾ ਪਾਈ, ਸ੍ਰੀ ਗੁਰੂ ਗ੍ਰੰਥਿ ਸਾਹਿਬ ਦੇ ਤੇ ਇੰਨਾ 3 ਪਾਠੀਆਂ ਦੇ ਸਿਰਹਾਣੇ ਖੜ੍ਹੇ ਸਨ। ਇੱਕ ਚੌਰ ਕਰ ਰਿਹਾ ਸੀ। ਪੰਡਤਾਂ ਵਾਂਗ ਪੂਜਾ ਕਰਦੇ ਸਮੇਂ, ਦਿਖਾਵੇ ਦੀਆਂ ਰਸਮਾਂ ਕਰਨਾ ਧਰਮ ਬਣ ਗਿਆ ਹੈ। ਰਾਤ ਦੇ 12:30 ਵਜੇ ਸਨ। ਗੁਡੀ ਦੇ ਸ਼ੈਲਰ ਉੱਤੇ ਫ਼ੋਨ ਦੀ ਘੰਟੀ ਵੱਜੀ। ਉਸ ਨੇ ਫ਼ੋਨ ਚੱਕਿਆਂ। ਬੰਦੇ ਦੀ ਆਵਾਜ਼ ਸੀ। ਉਸ ਨੇ ਕਿਹਾ, “ ਆਰ ਜੂੰ ਹੈਵ ਰੂਮ “ ਅਜੇ ਉਸ ਦੀ ਗੱਲ ਅੱਧੀ ਹੀ ਹੋਈ ਸੀ। ਗੁਡੀ ਨੂੰ ਉਸ ਦੇ ਬੋਲਣ ਦੇ ਅੰਨਦਾਜ਼਼ ਤੋਂ ਪਤਾ ਲੱਗ ਗਿਆ। ਇਹ ਪੰਜਾਬੀ ਹੈ। ਜੇ ਸਿਰ ਉਤੇ ਬਿਪਤਾ ਨਹੀਂ ਪਈ। ਸਿਆਣਾਂ ਬੰਦਾ, ਅੱਧੀ ਰਾਤ ਨੂੰ ਕਿਸੇ ਦੇ ਘਰ ਫ਼ੋਨ ਨਹੀਂ ਕਰਦਾ, ਕਿਸੇ ਦੇ ਘਰ ਨਹੀਂ ਜਾਂਦਾ। ਚੋਰਾਂ, ਯਾਰਾਂ ਕੰਜਰਾਂ ਲਈ ਇਹੀ ਸਮਾਂ ਲੋਟ ਹੈ। ਇਮਾਨਦਾਰ ਬੰਦਾ ਕੋਈ ਹੀ ਲੱਭਦਾ ਹੈ। ਸਾਰੇ ਤਾਂ ਨਹੀਂ, ਕੁੱਝ ਕੁ ਨੂੰ ਛੱਡ ਕੇ, ਕਾਣੇ ਕਾਂ ਵਰਗੀ ਬਿਰਤੀ ਦੇ ਪੰਜਾਬੀਆਂ ਨਾਲ ਕੋਈ ਵੀ ਬਿਜ਼ਨਸ ਕਰਨਾ ਸੌਖਾ ਨਹੀਂ ਹੈ। ਆਮ ਹੀ ਪੰਜਾਬੀ ਦੁਨੀਆ ਉੱਤੇ ਮਸ਼ਹੂਰ ਹਨ। ਇਹ ਬਹਾਦਰ ਹਨ। ਜ਼ਬਾਨ ਦੇ ਪੱਕੇ ਹਨ। ਸਬ ਕਹਿਣ, ਸੁਣਨ ਵਿੱਚ ਹੀ ਰਹਿ ਗਿਆ ਹੈ। ਸਣੇ ਇੰਨਾ ਦੇ ਬਹੁਤੇ ਦੁਨੀਆ ਦੇ ਲੋਕ ਧੋਖੇਬਾਜ਼, ਹੇਰਾ-ਫੇਰੀ, ਬੇਈਮਾਨੀ, ਸ਼ਾਰਟ-ਕੱਟ ਕਰਕੇ ਆਪਣਾ ਕੰਮ ਕੱਢਦੇ ਹਨ। ਕਰਦੇ ਕੁੱਝ ਹੋਰ ਹਨ। ਦੱਸਦੇ ਕੁੱਝ ਹੋਰ ਹਨ। ਤਾਂ ਹੀ ਤਾਂ ਭਾਰਤ ਦਾ ਇਹ ਹਾਲ ਹੈ। ਉਸ ਦੀ ਗੱਲ ਵਿਚਾਲਿਉ ਕੱਟ ਕੇ, ਉਸ ਨੂੰ ਪੁੱਛਿਆ, “ ਆਰ ਜੂੰ ਪੰਜਾਬੀ? “ “ ਹਾਂ ਜੀ ਮੈਂ ਪੰਜਾਬੀ ਹਾਂ। ਮੈਂ ਕੈਲਗਰੀ ਇਕੱਲਾ ਹੀ ਹਾਂ। ਮੇਰੇ ਮਾਪੇ ਮੌਨਟੀਅਲ ਹਨ। ਜਿੱਥੇ ਮੈਂ ਹੁਣ ਰਹਿ ਰਿਹਾ ਹਾਂ। ਸਾਰੇ ਭੰਗੀ ਪੋਸਤੀ, ਸ਼ਰਾਬੀ ਹਨ। ਇਹ ਮੈਨੂੰ ਸੌਣ ਨਹੀਂ ਦਿੰਦੇ। ਮੈਂ ਨਿੱਕਾ ਹੁੰਦਾ, ਮੋਗੇ ਵਾਲੇ ਸੰਤਾਂ ਕੋਲ ਰਿਹਾ ਹਾਂ। ਮੈਂ ਸਵੇਰ 4 ਵਜੇ ਉੱਠ ਕੇ ਪਾਠ ਕਰਨਾ ਹੁੰਦਾ ਹੈ। ਮੈਂ ਆਪ ਵੀ ਗ਼ਰੀਬੜਾ ਸਾਧ ਜਿਹਾ ਹਾਂ। “ ਗੁਡੀ ਦਾ ਹਾਸਾ ਮਸਾਂ ਰੁਕਿਆ। ਉਹ ਕਹਿਣਾ ਚਾਹੁੰਦੀ ਸੀ, “ ਮਾਪੇ ਮੌਨਟੀਅਲ ਛੱਡ ਕੇ, ਕੈਲਗਰੀ ਨੂੰ ਦੁਬਈ ਸਮਝ ਕੇ, ਕਿਹੜੀ ਕਮਾਈ ਕਰ ਰਿਹਾ ਹੈ? ਕੀ ਇਹ ਉਹੀ ਸਾਧ ਹੈ? ਜੋ ਕੁੜੀਆਂ ਦੇ ਗਿੱਧਿਆਂ ਵਿੱਚ ਰਾਂਝਾ ਬਣਿਆਂ ਹੋਇਆ ਹੈ। ‘ ਉੱਚੇ ਟਿੱਬੇ ਇੱਕ ਸਾਧੂ ਰਹਿੰਦਾ। ਨਾਮ ਉਸ ਦਾ ਜੋਗਾ। ਆਉਂਦੀ ਜਾਂਦੀ ਨੂੰ ਘੜਾ ਚੁੱਕਾਂਉਂਦਾ। ਪਿੱਛਿਉ ਮਾਰਦਾ ਗੋਡਾ। ਲੱਕ ਤੇਰਾ ਪਤਲਾ ਜਿਹਾ। ਭਾਰ ਸਹਿਣ ਨਾਂ ਜੋਗਾ। ‘ ਉਸ ਨੇ ਉਸ ਪੰਜਾਬੀ ਤੋਂ ਖਹਿੜਾ ਛੁਡਾਉਣ ਲਈ ਕਹਿ ਦਿੱਤਾ, “ ਕਮਰੇ ਦਾ ਕਿਰਾਇਆ 650 ਡਾਲਰ ਹੈ। “ ਉਹ ਬੋਲਿਆ, “ ਮੈਂ ਸਵੇਰੇ 700 ਡਾਲਰ ਫੜਾ ਕੇ, ਕਮਰੇ ਵਿੱਚ ਸਮਾਨ ਰੱਖ ਲੈਣਾ ਹੈ। ਮੈਂ ਤਾਂ ਲਿਖਾਰੀ ਹਾਂ। ਗਾਣੇ ਗਾਉਂਦਾ ਹਾਂ। ਮੇਰਾ ਗਾਣਾ ਸੁਣੋ। ਪਰ ਮੇਰਾ ਗਾਣਾ ਚੋਰੀ ਨਾਂ ਕਰ ਲਈ। ਜੇਲ ਕਰਾਂ ਦੇਵਾਂਗਾ। ਮੈਂ ਸਟੈਂਪ ਕਰਾ ਕੇ ਪੱਕੀਆਂ ਆਪਦੇ ਨਾਂਮ ਦੀਆਂ ਮੋਹਰਾਂ ਲਾਈਆਂ ਹੋਈਆਂ ਹਨ। “ ਜਿਵੇਂ ਪੰਜਾਬੀ ਦੇ ਅੱਖਰ ਇਸ ਦੇ ਪਿਉ ਦੀ ਜਾਇਦਾਦ ਹਨ। ਇਸ ਨੇ ਵੀ ਇਧਰੋਂ-ਉਧਰੋ ਸੁਣ, ਪੜ੍ਹ ਕੇ ਹੀ ਲਿਖੇ ਹਨ। ਕੋਈ ਵੀ ਭਾਸ਼ਾ ਮਾਂ ਦੇ ਗਰਭ ਵਿੱਚੋਂ ਆਪਣੇ ਨਾਲ ਲੈ ਕੇ ਨਹੀਂ ਜੰਮਿਆ। ਉਸ ਦੀਆਂ ਲਈਨਾਂ ਇਸ਼ਕ ਬਾਰੇ ਸਨ। ਜੋ ਕੁੜੀ ਦੇ ਸਰੀਰ ਨੂੰ ਲਲਚਾਈਆਂ ਅੱਖਾਂ ਨਾਲ ਦੇਖ ਕੇ ਬੋਲੀਆਂ ਗਈਆਂ ਸਨ। ਕੁੱਝ ਇਸ ਤਰਾਂ ਦੀਆਂ ਸਨ। “ ਕੁੜੀਏ ਨੀ ਲਾਲ ਸੂਟ ਵਾਲੀਏ। ਪਰਾਂਦਾ ਤੇਰਾ ਲੱਕ ਉੱਤੇ ਵੱਜਦਾ। ਮੁੰਡਾ ਤੇਰੇ ਲੱਕ ਉੱਤੇ ਮਰਦਾ। ਮੇਰੇ ਲੱਕ ਦਾ ਤੇਰੇ ਤੇ ਪਰਾਂਦੇ ਵਾਂਗ ਮੇਲਣ ਨੂੰ ਜੀਅ ਕਰਦਾ। ਮੇਰਾ ਤੇਰੇ ਪਿਆਰ ਵਿੱਚ ਡੁੱਬਣ ਨੂੰ ਜੀਅ ਕਰਦਾ। ਤੈਨੂੰ ਜੱਫੀ ਪਾ ਕੇ, ਲਿਪਟ ਜਾਣ ਨੂੰ ਜੀਅ ਕਰਦਾ। “ ਗੁਡੀ ਨੇ ਕਿਹਾ, “ ਬੱਲੇ-ਬੱਲੇ ਕਿਆ ਲਿਖਿਆ ਹੈ। ਔਰਤ ਦੇ ਸਰੀਰ ਤੋਂ ਬਗੈਰ ਵੀ, ਕੀ ਕੁੱਝ ਹੋਰ ਵੀ ਦਿਸਦਾ ਹੈ? ਜਾਂ ਜਿਥੋਂ ਨਿਕਲੇ ਹੋ, ਕੀ ਉਹੀ ਕੁੱਝ ਧਿਆਨ ਵਿੱਚ ਦਿਸਦਾ ਹੈ? ਵੈਸੇ ਆਪ ਦੇ ਪਿੱਛੇ ਨੂੰ ਭੁੱਲਣਾ ਵੀ ਨਹੀਂ ਚਾਹੀਦਾ। 10 ਮਹੀਨੇ ਜਿਉਂ ਉੱਥੇ ਕੱਟੇ ਹਨ। ਉਸੇ ਨਾਲ ਖੁੱਦੋ, ਖੂੰਡੀ ਖੇਡੀ ਚੱਲ। ਕਈ ਪੰਜਾਬੀ ਤਾਂ ਜ਼ਨਾਨੀ ਨੂੰ ਸੈਕਸ ਜੋਕਰੀ ਹੀ ਸਮਝਦੇ ਹੋ। “ ਉਸ ਨੇ ਫਿਰ ਕਿਹਾ, “ ਕੀ ਸੱਚੀ ਇਹ ਤੇਰਾ ਘਰ ਹੈ? ਤੇਰੀ ਆਵਾਜ਼ ਤੋਂ ਤੂੰ ਸਟੂਡੈਂਟ ਲੱਗਦੀ ਹੈ। ਮੈਨੂੰ ਲੱਗਦਾ ਹੈ। ਤੂੰ ਆਪ ਵੀ ਕਿਰਾਏ ਉਤੇ ਰਹਿੰਦੀ ਹੈ। ਆਪਦੇ ਰੂਮ ਬਿਸਤਰੇ ਉੱਤੇ ਹੀ ਜਗਾ ਕਿਰਾਏ ਉੱਤੇ ਦੇਣੀ ਹੋਣੀ ਹੈ। ਮੈਂ ਤਾਂ ਭੁੰਜੇ ਹੀ ਸੌਂ ਜਾਵਾਂਗਾ। ਤੇਰੇ ਭਾਂਡੇ ਮਾਂਜ ਦੇਵਾਂਗਾ। ਬਾਥਰੂਮ, ਘਰ ਅੰਦਰੋਂ ਬਾਹਰੋਂ ਬਰਫ਼ ਸਾਫ਼ ਕਰ ਦੇਵਾਂਗਾ। “ ਪੰਜਾਬੀ ਮਰਦ ਹੋਣ ਕਰ ਕੇ, ਉਸ ਨੇ ਥੋੜ੍ਹਾ ਧੀਰਜ ਨਾਲ ਕਿਹਾ, “ ਕੈਨੇਡਾ, ਅਮਰੀਕਾ ਵਿੱਚ ਤਾਂ ਕਈ ਸਟੂਡੈਂਟ ਹੀ ਰਹਿੰਦੇ ਹਨ। 80 ਸਾਲਾਂ ਦੇ ਹੋ ਕੇ ਵੀ ਪੜ੍ਹੀ ਜਾਂਦੇ ਹਨ। ਤੂੰ ਦੱਸ, ਸਟੂਡੈਂਟ ਦੀ ਕਿੰਨੀ ਉਮਰ ਹੋਣੀ ਚਾਹੀਦੀ ਹੈ? ਤੈਨੂੰ ਮੇਰੇ ਬਾਰੇ ਕੀ ਲੱਗਦਾ ਹੈ? ਤੇਰੀ ਉਮਰ ਦੇ ਮੇਰੇ ਬੱਚੇ ਹਨ। ਮੈਂ ਬਿਸਤਰਾ ਨਹੀਂ, ਘਰ ਕਿਰਾਏ ਉੱਤੇ ਦਿੰਦੀ ਹਾਂ। ਤੂੰ ਕਿਰਾਇਆ ਨਹੀਂ ਦਿੰਦਾ ਲਗਦਾ। ਤੂੰ ਭਾਂਡੇ, ਬਾਥਰੂਮ, ਬਰਫ਼ ਹੀ ਸਾਫ਼ ਕਰੇਗਾ। ਜੋ ਤੇਰੇ ਵਰਗੇ ਕਨੇਡਾ ਵਿੱਚ ਆ ਕੇ, ਕੰਜਰ ਪੁਣਾਂ ਕਰ ਕੇ, ਪੰਜਾਬੀਆਂ ਦਾ ਨਾਮ ਬਦਨਾਮ ਕਰ ਰਹੇ ਹਨ। ਹੈਪੀ ਨਿਊਜ਼ੀਅਰ। ਪਰ ਤੇਰੀ ਸ਼ਕਲ ਜ਼ਰੂਰ ਦੇਖਣੀ ਚਾਹੁੰਦੀ ਹਾਂ। “ ਉਸ ਨੇ ਸੋਚਿਆਂ ਹੋਣਾ ਹੈ। ਸੱਚੀ ਮੇਰੀ ਸ਼ਕਲ ਦੇਖਣੀ ਚਾਹੁੰਦੀ ਹੈ। ਉਸ ਨੇ ਝੱਟ ਫੇਸ ਬੁੱਕ ਦੀ ਸਾਈਡ ਰਿੱਕੀ ਪੂਰਨ ਦਾਸ ਭੇਜੀ ਦਿੱਤੀ। ਪੜ੍ਹਨ ਵਾਲੇ ਵੀ ਇਸ ਨੂੰ ਦੇਖ ਲੈਣ। ਐਸੇ ਲੋਕ ਇਹ ਨਹੀਂ ਜਾਣਦੇ, ਔਰਤ ਜੇ ਨਰਮ, ਕੋਮਲ ਹੈ। ਤਾਂ ਸਾਹ ਵੀ ਸੂਤ ਲੈਂਦੀ ਹੈ। ਇੰਨਾ ਖੱਜ਼ਲ-ਖੁਆਰ ਕਰਦੀ ਹੈ। ਮਰਦ ਨੂੰ ਦੁਨੀਆ ਉੱਤੇ ਮੂੰਹ ਦਿਖਾਉਣ ਜੋਗਾ ਨਹੀਂ ਛੱਡਦੀ। ਉਹ ਬੰਦਾ ਘੱਟ, ਪੂਰਨ ਨਾਂ ਦਾਸ ਨਚਾਰ ਕਾਰਟੂਨ ਵੱਧ ਲੱਗਦਾ ਸੀ। ਹਰ ਫ਼ੋਟੋ ਉੱਤੇ ਰੰਗ ਬਿਰੰਗੇ ਕੀਤੇ ਵਾਲ ਜਿਲ ਲਾ ਕੇ, ਖੜ੍ਹੇ ਕੀਤੇ ਹੋਏ ਸਨ। ਫੇਸਬੁੱਕ ਉੱਤੇ 3 ਫ਼ੋਟੋਆਂ ਤੋਂ ਬਗੈਰ ਕੁੱਝ ਵੀ ਨਹੀਂ ਸੀ। ਗੁਡੀ ਨੇ ਪੁੱਛ ਹੀ ਲਿਆ, “ ਤੇਰੇ ਵਿੱਚ ਸਾਧਾ ਵਾਲਾ ਤੇ ਲਿਖਾਰੀਆਂ ਵਾਲਾ ਤਾਂ ਕੋਈ ਲੱਛਣ ਨਹੀਂ ਦਿਸਦਾ। ਕੀ ਇਹ ਕੋਈ ਮਾਡਨ ਸਾਧ ਹੈ? ਰਿੱਕੀ ਪੂਰਨ ਦਾਸ ਇਹ ਕਿਹੋ ਜਿਹਾ ਨਾਮ ਹੈ? ਹੁਣੇ ਤਾਂ ਮੈਨੂੰ ਬੌਬੀ ਨਾਮ ਦੱਸਿਆ। ਸਾਧ ਨੂੰ ਲੋਕ ਬਾਬੇ ਕਹਿੰਦੇ ਹਨ। ਕੁੜੀ ਨੂੰ ਬੇਬੀ, ਤੇਰੇ ਬੌਬੀ ਨਾਮ ਦਾ ਕੀ ਮਤਲਬ ਹੈ? “ “ ਬੌਬੀ ਮੈਨੂੰ ਲੋਕ ਪਿਆਰ ਨਾਲ ਕਹਿੰਦੇ ਹਨ। “ ਰਿੱਕੀ ਪੂਰਨ ਦਾਸ “ ਨਾਮ ਮੇਰੀ ਭੈਣ ਦੀ ਸਹੇਲੀ ਨੇ ਰੱਖਿਆ ਹੈ। ਉਸੇ ਨੇ ਮੇਰੀ ਫੇਸ ਬੁੱਕ ਦੀ ਸਾਈਡ ਬਣਾਈਂ ਸੀ। ਇਹ ਫ਼ੋਟੋਆਂ ਖਿਚਾਉਣ ਪਿੱਛੋਂ ਮੈਂ ਹੁਣ ਬਦਲ ਗਿਆ ਹਾਂ। ਮੈਂ ਹੁਣ ਇਹ ਨਹੀਂ ਹਾਂ। “ ਗੁਡੀ ਸੋਚ ਰਹੀ ਸੀ। ਇਹ ਕਿਹੜੇ ਵੇਲੇ ਸਾਧ ਦਾ ਚੇਲਾ ਰਿਹਾ ਹੈ? ਸਾਧੂ ਦਾ ਕਿਸੇ ਪਾਸੇ ਅਸਰ ਨਹੀਂ ਲੱਗਦਾ। ਨਾਮ ਤਾਂ ਮਾਪੇ ਧਰਦੇ ਹਨ। ਕੁੜੀਆਂ ਨਵੇਂ ਨਾਮ ਧਰ ਕੇ ਫੇਸ ਬੁੱਕ ਬੱਣਾਂਉਂਦੀਆਂ ਹਨ। ਐਸਾ ਹੀ ਗਿਰਗਟ ਹੋਵੇਗਾ। ਦੁਨੀਆ ਨਿਕਾਬ ਪੋਸ਼ ਲਿਫਾਂਫੇ ਵਾਜ ਹੈ। ਧੋਖੇ ਤੋਂ ਬਚੋ। ਕਿਸੇ ਦੀਆਂ ਕੋਇਲ ਦੀ ਆਵਾਜ਼ ਵਰਗੀਆਂ ਗੱਲਾਂ ਸੁਣ ਕੇ ਨਾਂ ਫਸੋ। ਜਿਆਦਤਰ ਕੈਨੇਡਾ, ਅਮਰੀਕਾ ਵਿੱਚ ਸਟੂਡੈਂਟ, ਵਰਕ ਪਰਮਿਟ ਉੱਤੇ ਆਏ ਹੋਏ ਹਨ। ਸਬ ਤੋਂ ਵੱਧ ਇਹ ਕਾਮ ਲਈ ਹਰ ਜਾਤ, ਹਰ ਉਮਰ ਦੀਆਂ ਔਰਤਾਂ ਵਰਤਦੇ ਹਨ। ਪੱਕੇ ਹੋਣ ਦੇ ਚੱਕਰ ਵਿੱਚ ਸੌ ਪਾਸੇ ਮੂੰਹ ਮਾਰਦੇ ਹਨ। ਬਈ ਕੋਈ ਵਿਆਹੀ, ਕੁਆਰੀ, ਵਿਧਵਾ ਮਿਲ ਜਾਵੇ। ਕੈਨੇਡਾ, ਅਮਰੀਕਾ ਦੀ ਮੋਹਰ ਲੱਗ ਜਾਵੇ। ਰਾਤ ਦੇ ਊਠਾਂ ਦੇ ਵਪਾਰੀ ਤੁਰ ਗਏ ਸਨ। ਰਾਤ ਗਈ, ਬਾਤ ਗਈ। ਅਸਲ ਵਿੱਚ ਇਸ ਮਰਦ ਨੂੰ ਨਵਾਂ ਸਾਲ ਮਨਾਉਣ ਲਈ, ਬਿਸਤਰਾ ਤੇ ਰੋਮਾਂਸ ਦੀ ਖੇਡ ਖੇਡਣ ਨੂੰ ਕੋਈ ਔਰਤ ਚਾਹੀਦੀ ਸੀ।

Comments

Popular Posts