ਕਲਮ ਵਾਲਾ ਤਾਂ ਰੱਬ ਲੱਗਦਾ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ
satwinder_7@hotmail.com
ਲਿਖਤਾਂ ਲਿਖ ਕੇ ਲਗਾਉਂਦੇ, ਇਹ ਤਾਂ ਸਾਡੀ ਆਦਤ ਹੈ।
ਗੱਲਾਂ ਸਬ ਦੀਆਂ ਸੁਣਾਉਂਦੇ ਹਾਂ, ਜੋ ਵੀ ਆਪ ਜੀ ਬਾਬਤ ਹੈ।
ਨਿੱਤ ਨਵਾਂ ਸੋਚ ਕੇ ਲਿਉਂਦੇ ਹਾਂ, ਜੋ ਵੀ ਮਸਾਲਾ ਮਿਲਦਾ ਹੈ।
ਆਪਣਾ ਨਾਮ ਲਗਾਉਂਦੇ ਹਾਂ, ਕਲਮ ਵਾਲਾ ਤਾਂ ਰੱਬ ਲੱਗਦਾ ਹੈ।
ਅਸੀਂ ਆਪ ਲਿਖਾਰੀ ਕਹਾਉਂਦੇ ਹਾਂ, ਕਮਾਲ ਤਾਂ  ਕਾਪੀ ਪਿੰਨ ਦਾ ਹੈ।
ਸੱਤੀ ਪੇਪਰ ਉੱਤੇ ਲਾਉਂਦੇ ਹਾਂ, ਜੋ ਆਲ਼ੇ ਦੁਆਲੇ ਵਾਪਰਦਾ ਹੈ।
ਸਤਵਿੰਦਰ ਉਹੀ ਤਾਂ ਬਿਤਾਉਂਦੇ ਹਾਂ, ਜੋ ਸਾਡੇ ਨਾਲ ਘਟਦਾ ਹੈ।

ਮੁਲਾਕਾਤ
-ਸਤਵਿੰਦਰ ਕੌਰ ਸੱਤੀ (ਕੈਲਗਰੀ)-
satwinder_7@hotmail.com
ਮੁਲਾਕਾਤ ਇਤਨੀ ਛੋਟੀ ਵੀ ਨਾ ਹੋ ਜਾਨ ਨਾ ਪਾਏ।
ਲੰਬੀ ਭੀ ਨਾਂ ਹੋ ਹਮ ਇੱਕ ਦੂਸਰੇ ਸੇ ਉਕਤਾ ਜਾਏ।
ਮੁਲਾਕਾਤ ਕੇ ਬਗੈਰ ਤੋਂ ਪਹਿਚਾਨ ਨਾਂ ਆਏ।
ਮੁਲਾਕਾਤ ਤੋਂ ਬੰਦੇ ਕਾ ਹਰ ਰਾਜ ਖ਼ੋਲ ਜਾਏ।
ਮੁਲਾਕਾਤ ਜ਼ਰੂਰੀ ਹੋ ਜਾਂਦੀ ਹੈ।
ਜਦ ਯਾਦ ਉਸ ਦੀ ਆਦੀਂ ਹੈ।
ਤਾਂਹੀਂ ਖਿੱਚ ਦਿਲਾਂ ਨੂੰ ਪੈਂਦੀ ਹੈ।
ਤਾਂਹੀਂ  ਮੁਲਾਕਾਤ ਕਰਾਉਂਦੀ ਹੈ।
ਦੁਨੀਆਂ ਤੇ ਮੁਲਕਾਤਾ ਹੁੰਦੀਆਂ।
ਦੋਸਤਾਂ ਨਾਲ  ਬਾਤਾਂ  ਹੁੰਦੀਆਂ।
ਸਤਵਿੰਦਰ ਯਾਦਗਾਰ ਹੁੰਦੀਆਂ।
ਰੂਹਾਂ, ਰੂਹਾਂ ਤੋਂ ਵਿੱਛੜ ਜਾਂਦੀਆਂ।

ਜਿਵੇਂ ਤੇਰੀ ਮਰਜ਼ੀ ਉਵੇਂ ਵੇਂ ਕਰ ਲੈ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ
satwinder_7@hotmail.com
ਜਿਵੇਂ ਤੇਰੀ ਚੰਨਾ ਮਰਜ਼ੀ ਉਂਵੇਂ ਕਰ ਲੈ। ਅਸੀਂ ਤੇਰੇ ਬੱਣਗੇ ਜ਼ਕੀਨ ਕਰ ਲੈ।
ਸਾਡੇ ਨਾਲ ਭਾਵੇਂ ਮੁਲਾਕਾਤ ਕਰ ਲੈ। ਦਿਲ ਵਾਲੀ ਰੀਜ਼ ਅੱਜ ਪੂਰੀ ਕਰ ਲੈ।
ਸਾਡੇ ਨਾਲ ਜੋ ਤੂੰ ਚਾਹੇਂ ਗੱਲਾਂ ਕਰ ਲੈ। ਬੈਠ ਸਾਡੇ ਕੋਲ ਸਾਨੂੰ ਮੂਹਰੇ ਕਰ ਲੈ।
ਇੱਕ ਨਜ਼ਰ ਭਾਵੇਂ ਸਾਡੇ ਵੱਲ ਕਰ ਲੈ। ਫੜ ਮੇਰਾ ਹੱਥ ਆਪਦੇ ਕੋਲ ਕਰ ਲੈ।
ਛੂਹ ਕੇ ਸਾਨੂੰ ਭਾਵੇਂ ਪਿਆਰ ਕਰ ਲੈ। ਤੂੰ ਸਾਨੂੰ ਚਾਹੁੰਦਾ ਤਾਂ ਆਪਦੀ ਕਰ ਲੈ।
ਸੱਤੀ ਜ਼ਿੰਦਗੀ ਆਪਣੇ ਨਾਮ ਕਰ ਲੈ। ਸੋਹਣਿਆਂ ਨੂੰ ਸਤਵਿੰਦਰ ਵੱਲ ਕਰ ਲੈ।

ਸ਼ਕਲ ਤੋਂ ਗੁਲਾਬ ਜ਼ਾਮਨ ਮਿੱਠੀ ਆ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ
satwinder_7@hotmail.com
ਪੰਗੇ ਲੈਣ ਨੂੰ ਸੱਤੀ ਦੀ ਜਾਨ ਲੱਭੀ ਆ।
ਦੱਸ ਦਿਆਂ ਇਹ ਤਾਂ ਬਹੁਤ ਕੱਬੀ ਆ।
ਮੂੰਹ ਉੱਤੇ ਗੱਲ ਮਾਰੂ ਬਹੁਤ ਸੱਚੀ ਆ।
ਸ਼ਕਲ ਤੋਂ ਗੁਲਾਬ ਜ਼ਾਮਨ ਮਿੱਠੀ ਆ।
ਜ਼ੁਬਾਨ ਲਾਲ ਮਿਰਚ ਵਾਂਗ ਤਿੱਖੀ ਆ।
ਅਕਲ ਮੈਂ ਤਾਂ ਤੁਹਾਡੇ ਅੱਗੇ ਰੱਖੀ ਆ।
ਰੋਜ਼ ਮੈਂ ਦਿਲ ਵਾਲੀ ਗੱਲ ਦੱਸੀ ਆ।
ਡਰੇ ਨਾਂ ਡਰਾਏ ਖੁੱਲ੍ਹੀ ਅੱਖ ਰੱਖੀ ਆ।
ਗੱਲਾਂ ਨੂੰ ਯਾਰੋ ਖੁੱਲ੍ਹੀ ਛੁੱਟੀ ਰੱਖੀ ਆ।
ਲੋਕੀ ਕਹਿਣ ਸੱਤੀ ਬਹੁਤ ਲੱਕੀ ਆ।
ਖ਼ੂਬਸੂਰਤੀ ਦੇ ਵਿੱਚ ਬੜੀ ਸੁਨੱਖੀ ਆ।
ਡੰਗ ਮਾਰਨ ਵਿੱਚ ਬੜੀ ਤਿੱਖੀ ਆ।
ਇਹ ਨੀਤੀ ਤੁਹਾਡੇ ਕੋਲੋਂ ਸਿੱਖੀ ਆ।
   ਸਤਵਿੰਦਰ ਜਾਨ ਤਲੀ ਤੇ ਰੱਖੀ ਆ।

Comments

Popular Posts