ਹੋਲੀ-ਹੋਲੀ ਖਿਸਕ ਕੇ ਸਾਡੇ ਨੇੜੇ ਆਈ ਜਾਂਦੇ ਓ
-ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਕਰ ਇਸ਼ਕ ਸਾਨੂੰ, ਪਿਆਰ ਵਿੱਚ ਮਾਰੀ ਜਾਂਦੇ ਓ।
ਪਿਆਰ ਦੀ ਪਿਆਸ, ਮੇਰੀ ਹੋਰ ਜਗਾਈ ਜਾਂਦੇ ਓ।
ਆਪਣੇ ਵੱਲ ਮੇਰੀ ਖਿੱਚ, ਆਪੇ ਹੀ ਵਧਾਈ ਜਾਂਦੇ ਓ।
ਤੁਸੀ ਆਪੇ ਨਿੱਤ ਮੇਰੇ, ਨੇੜੇ-ਨੇੜੇ ਆਈ ਜਾਂਦੇ ਓ।
ਤੁਸੀਂ ਸਾਰਾ ਕਸੂਰ, ਮੇਰਾ ਹੀ ਤਾਂ ਬਤਾਈ ਜਾਂਦੇ ਓ।
ਤੁਸੀਂ ਭੁੱਖ-ਪਿਆਸ, ਬੁੱਧ ਸਾਡੀ ਨੂੰ ਭੁਲਾਈ ਜਾਂਦੇ ਓ।
ਕਰ ਜ਼ਬਰ ਦਸਤੀ, ਆਪੇ ਸਾਡੇ ਉਤੇ ਛਾਈ ਜਾਂਦੇ ਓ।
ਆਪੇ ਸੱਤੀ ਨੂੰ ਸੁੰਦਰਤਾ, ਉਤੇ ਮੋਹਤ ਕਰਾਈ ਜਾਂਦੇ ਓ।
ਸਤਵਿੰਦਰ ਨੂੰ ਮੂ੍ਹਰੇ ਬੈਠ, ਬੇਈਮਾਨ ਬੱਣਾਈ ਜਾਂਦੇ ਓ।
ਇਹ ਹੁਣ ਇੰਨਾਂ ਸਾਡੇ ਕੋਲੋ, ਕਿਉਂ ਸਰਮਾਈ ਜਾਂਦੇ ਓ?
ਨਾਲੇ ਹੋਲੀ-ਹੋਲੀ ਖਿਸਕ ਕੇ, ਸਾਡੇ ਨੇੜੇ ਆਈ ਜਾਂਦੇ ਓ।


ਆਈ ਮਿਸ-ਯੂ, ਗੱਲਾਂ ਤੇ ਬੁੱਲ ਰੱਖ ਕਹਿ ਗਿਆ
-ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਉਹ ਆਇਆ ਸੀ, ਆ ਕੇ ਚੁੱਪ ਕਰਕੇ ਬਹਿ ਗਿਆ।
ਮੇਰਾ ਆਪਣਾਂ ਵਜੂਦ, ਉਹਦੇ ਸਹਮਣੇ ਬਹਿ ਗਿਆ।
ਚੁੱਪ ਬੈਠਾ ਵੀ, ਉਹ ਬਹੁਤ ਕੁੱਝ ਮੈਨੂੰ ਕਹਿ ਗਿਆ।
ਮੂੰਹ ਨਾਲੋਂ ਦਿਲ ਮੰਗਣ ਨੂੰ, ਸੰਗਦਾ ਹੀ ਰਹਿ ਗਿਆ।
ਮੇਰੇ ਨਾਲ ਬਹੁਤ ਵੱਡੀ, ਚਲਾਕੀ ਕਰ ਬਹਿ ਗਿਆ।
ਕਾਲਜੇ ਦੇ ਵਿੱਚੋਂ ਉਹ, ਦਿਲ ਰੁਗ ਭਰ ਕੇ ਲੈ ਗਿਆ।
ਜਾਂਦਾਂ ਹੋਇਆ ਘੁੱਟ ਕੇ, ਜਦੋਂ ਸੀਨੇ ਨਾਲ ਲਾ ਗਿਆ।
ਸੱਤੀ ਆਈ ਮਿਸ-ਯੂ, ਗੱਲਾਂ ਤੇ ਬੁੱਲ ਰੱਖ ਕਹਿ ਗਿਆ।
ਸਤਵਿੰਦਰ ਦੀ ਰੂਹ ਨੂੰ ਧੁਰ ਤੱਕ ਕੰਬਣ ਲਾ ਗਿਆ।

ਭੂਝਿਉ ਚੱਕ ਕੇ ਸਾਨੂੰ ਅੱਜ, ਪੱਲਕਾਂ ਤੇ ਬੈਠਾ ਗਿਆ।

ਮੁੱਲ ਨਾਂ ਵਿੱਕਦੀ ਹਰ ਵਸਤ ਆ
ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ 
ਲੱਗੀ ਵੇਲੇ ਤਾਂ ਕੋਈ ਨਹੀਂ ਜਾਂਣਦਾ। ਟੁੱਟਗੀ ਨੂੰ ਜੱਗ ਜਾਂਣਦਾ।
ਤੂਂ ਫਿਰਦਾ ਮੈਨੂੰ ਬਦਨਾਂਮ ਕਰਦਾ। ਹੋਰਾਂ ਨੂੰ ਮੇਰਾ ਨਾਂਮ ਦੱਸਦਾ।
ਤੂੰ ਦੱਸ ਪਤਾ ਮੇਰੇ ਘਰ ਘੱਲਦਾ। ਸੱਤੀ ਨੂੰ ਵਿੱਕਾਊ ਚੀਜ਼ ਸਮਝਦਾ।
ਤੂੰ ਸਤਵਿੰਦਰ ਨੂੰ ਮੁੱਲ ਵੇਚਦਾ। ਮੁੱਲ ਨਾਂ ਵਿੱਕਦੀ ਹਰ ਵਸਤ ਆ।
ਸਾਡੀ ਜਾਨ ਮੁਫ਼ਤ ਦੀ ਆ। ਸਾਡਾ ਤਾਂ ਮੁੱਲ ਤੇਰੇ ਲਈ ਕੌਢੀ ਦਾ।
ਚੀਜ਼ਾਂ ਨੋਟਾਂ ਨਲ ਤੋਲਦਾ। ਇੱਕ ਰੱਬ ਸਾਡੇ ਸਬ ਪਰਦੇ ਰੱਖਦਾ।

ਬਗੈਰ ਪੱਥਰਾਂ ਦੇ ਦਿਲ ਤੋਭ ਗਏ
ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਜਿੰਦਗੀ ਦੇ ਵਿੱਚ ਬੜੇ ਉਹ ਆਏ ਨੇ। ਕਈ ਮਖ਼ਮੱਲ ਸਮਝ ਛੂਹ ਗਏ ਨੇ।
ਕਈ ਲਾ ਸੀਨੇ ਪਿਆਰ ਦੇ ਗਏ ਨੇ। ਕਈ ਆ ਬੱਣ ਚਕੋਰ ਤੱਕ ਗਏ ਨੇ।
ਕਹਿੱਣ ਦਿਲ ਤੇਰੇ ਤੇ ਆ ਗਏ ਨੇ। ਚੰਨ ਬੱਣ ਮੇਹਣਿਆਂ ਨੂੰ ਲੂਹ ਗਏ ਨੇ। 

ਕਈ ਸਾਨੂੰ ਖੂਬ ਪਿਆਰ ਕਰੀ ਜਾਂਦੇ ਨੇ।ਕਈ ਸਾਨੂੰ ਗਾਲਾਂ ਬਹੁਤ ਕੱਢੀ ਜਾਂਦੇ ਨੇ।
ਮੇਰੇ ਐਸੀ ਸੀਨੇ ਸੱਟ ਮਾਰ ਗਏ ਨੇ। ਬਗੈਰ ਪੱਥਰਾਂ ਦੇ ਦਿਲ ਤੋਭ ਗਏ।
ਦਹਲੀਜਲਾਂ ਨੂੰ ਖੂਨੋ-ਖੂਨ ਕਰ ਗਏ। ਅਜੇ ਜਾਨੂ ਦੂਰ ਖੜ੍ਹੇ ਦੇਖ ਰਹੇ ਨੇ।
ਸੱਤੀ ਜਿੰਦਾ ਵੀ ਨੇ ਜਾਂ ਮਰ ਗਏ ਨੇ। ਸਤਵਿੰਦਰ ਕਫ਼ਨ ਲੈ ਕੇ ਆ ਗਏ ਨੇ।
ਮਹਿਬੂਬ ਸਾਨੂੰ ਲਾਸ਼ ਬਣਾਂ ਗਏ ਨੇ। ਸਾਨੂੰ ਜਿਉਂਦੇ ਉਹ ਦਫ਼ਨਾਂ ਗਏ ਮਨੁ।
ਕਬਰ ਉਤੇ ਲੂਣ ਦੀ ਲੱਪ ਪਾ ਗਏ ਨੇ। ਉਤੇ ਫੁੱਲ ਵੇਚਣੇ ਨੂੰ ਲਾ ਗਏ ਨੇ।


 ਇਸ਼ਕ ਡੰਗ ਕਾਲਜੇ ਤੇ ਲੜਾਂ ਗਏ
-ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਤੁਸੀਂ ਥੋੜੀ ਅੱਜ ਫੇਰੀ ਪਾ ਗਏ। ਸਾਡੇ ਵਿਹੜੇ ਵਿੱਚ ਜਦੋਂ ਆ ਗਏ। 
ਅਨੇਕਾਂ ਫੁੱਲਾਂ ਦੀ ਬਹਾਰ ਲਾ ਗਏ। ਦਿਲ ਸਾਡੇ ਨੂੰ ਰਾਜੀ ਕਰ ਗਏ। 
ਆਪਣੀ ਝੱਲਕ ਦਿਖਾ ਤੁਸੀਂ ਗਏ। ਮੈਨੂੰ ਸੋਚਾਂ ਵਿੱਚੋਂ ਕੱਢ ਤੁਸੀਂ ਗਏ।
ਆ ਕੇ ਪਿਆਰ ਵਿੱਚ ਵਹਾ ਗਏ। ਆਪਣਾਂ ਸੋਹਣਾਂ ਮੁੱਖ ਦਿਖਾ ਗਏ।
ਸਾਡੇ ਦਿਲ ਵਿੱਚ ਠੰਡ ਪਾ ਗਏ। ਕਰਾ ਦਰਸ਼ਨ ਨਿਹਾਲ ਕਰ ਗਏ।
ਸੱਤੀ ਨੂੰ ਨੈਣਾਂ ਵਿੱਚੋਂ ਪਲਾ ਗਏ। ਇਸ਼ਕ ਡੰਗ ਕਾਲਜੇ ਤੇ ਲੜਾਂ ਗਏ। 
ਸਤਵਿੰਦਰ ਨੂੰ ਸੀਨੇ ਲਾ ਗਏ। ਮੇਰੀ-ਮੇਰੀ ਕਹਿ ਭਾਗ ਜਾਗ ਗਏ।

ਪਿੰਡ ਅਮੀਰ ਹੋ ਕੇ ਵੀ ਅਜ਼ਿਬੋ ਗਰੀਬ ਹੋ ਗਏ।
ਆਪਿਣਆਂ ਦੇ ਹੱਥੋਂ ਜ਼ਮੀਨ ਦੇ ਚੱਪਾ ਚੱਪਾ ਵਿੱਕ ਗਏ।
ਕੱਲ ਦੇ ਮੇਹਨਤੀ ਪਿੰਡੂ ਅੱਜ ਦੇ ਸ਼ਹਿਰੀਆਂ ਨੂੰ ਮਾਤ ਕਰ ਗਏ।
ਪਾ ਕੇ ਪੈਂਟ ਕੋਟ ਟੈਲੀਵੀਜ਼ ਦੇ ਬਟਨ ਦੱਬਣ ਯੋਗੇ ਰਹਿ ਗਏ


Comments

Popular Posts