ਤੁਹਾਡੇ ਹੀ ਗੁਣ, ਗਿੱਣ ਕੇ ਸੁਣਾਈ ਜਾਂਦੇ 
-ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਤੁਹਾਡੀ ਮੇਹਰਬਾਨੀ ਨਾਲ, ਸ਼ੇਅਰ ਆਈ ਜਾਂਦੇ ਨੇ। 
ਤਾਂਹੀ ਉਹ ਲਿਖ-ਲਿਖ, ਤੇਰੇ ਅੱਗੇ ਲਾਈ ਜਾਂਦੇ ਨੇ। 
ਸਾਡੇ ਉਹ ਜੀ, ਬੜੇ ਮੇਹਰਬਾਨ ਹੋਈ ਜਾਂਦੇ ਨੇ। 
ਉਹ ਤਾਂ ਹੁਸਨਾਂ ਦੇ ਉਤੇ, ਦਿਲ ਲਾਈ ਜਾਂਦੇ ਨੇ।
ਸੱਤੀ ਦੇ ਦਿਲ ਨੂੰ, ਸ਼ੱਕ ਕਰਨ ਲਾਈ ਜਾਂਦੇ ਨੇ।
ਹੁਸਨਾਂ ਦੀ ਸਾਡੇ ਅੱਗੇ, ਸਿਫ਼ਤ ਸੁਣਾਈ ਜਾਂਦੇ ਨੇ।
ਸਤਵਿੰਦਰ ਦਾ ਦਿਲ, ਉਈਂ ਲੁਆਈ ਜਾਂਦੇ ਨੇ।
ਤੁਹਾਡੇ ਹੀ ਗੁਣ, ਗਿੱਣ ਕੇ ਸੁਣਾਈ ਜਾਂਦੇ ਨੇ।

ਸਾਨੂੰ ਮੂਰਤਾਂ ਦੇ ਲਾਰਿਆਂ, ਵਿੱਚ ਨਾਂ ਲਾਉ ਜੀ
-ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ


ਸਾਨੂੰ ਅਸਲੀ, ਫੋਟੋ ਦੇ ਦਰਸ਼ਨ ਕਰਾਉ ਜੀ। 

ਨੱਕਲੀ ਦਿਖਾ, ਨਾਂ ਚੱਕਰਾਂ ਵਿੱਚ ਪਾਉ ਜੀ।
ਉਵੀਂ-ਮਿਚੀ ਦੀਆਂ, ਮੂਰਤਾਂ ਨਾਂ ਦਿਖਾਉ ਜੀ। 
ਸੱਚੀ-ਮੂਚੀ, ਅਸਲੀ ਸੂਰਤ ਨੂੰ ਦਿਖਾਉ ਜੀ।
ਸਾਨੂੰ ਮੂਰਤਾਂ ਦੇ ਲਾਰਿਆਂ, ਵਿੱਚ ਨਾਂ ਲਾਉ ਜੀ।
ਫੋਟਿਆਂ ਦੇ ਵਿੱਚ, ਦਿਲ ਸਾਡਾ ਨਾਂ ਰੁਲਾਉ ਜੀ।
ਦਿਲ ਵਾਲੀ ਸਹੀ ਫੋਟੋ, ਸੱਤੀ ਨੂੰ ਦਿਖਾਉ ਜੀ। 
ਸਤਵਿੰਦਰ ਨੂੰ ਸੋਹਣਾਂ, ਮੁੱਖੜਾ ਦਿਖਾਉ ਜੀ।

ਜਿਸ ਦਿਨ ਬਹੁਤੇ ਪਿਆਰ ਠੋਕਰ ਮਾਰ ਗਏ। ਰੱਬ ਆਪ ਆ ਕੇ ਗਲ਼ ਨਾਲ ਲਾ ਲਵੇਗਾ। ਆਪੇ ਲਿਖਣਾਂ ਸਿਖਾ ਦੇਵੇਗਾ।
ਜਿਸ ਦਿਨ ਸੱਚੇ ਦਿਲੋ ਰੋਣਾਂ ਆ ਗਿਆ। ਦਿਲ ਆਪੇ ਹੂਕ ਪਵੇਗਾ। ਉਸ ਨੂੰ ਤਰਸ ਆ ਜਾਵੇਗਾ।
ਮਿੱਟੀ ਵਿੱਚ ਰੁਲਣਾਂ ਪੈਣਾਂ ਹੈ। ਯਾਰ ਨੂੰ ਮੰਨਾਉਣ ਲਈ ਪੈਰਾਂ ਵਿੱਚ ਰੁਲਣਾਂ ਪੈਣਾਂ ਹੈ। ਜਿਸ ਦਿਨ ਦੁਨੀਆਂ ਵਾਲੇ ਲਤਾੜ ਕੇ, ਲੰਘਣ ਲੱਗ ਜਾਂਣਗੇ। ਲੋਕ ਬਦਨਾਮ ਕਰਨ ਦੇਣਗੇ। ਉਹ ਸਿਰ ਉਤੇ ਹੱਥ ਧਰ ਦੇਵੇਗਾ।
ਹੁਣ ਤੁਸੀਂ ਮੈਨੂੰ ਹੋਰ ਰੁਆ ਕੇ, ਰੱਬ ਨਾਂ ਭਲਾ ਦਿਉ, ਤੁਹਡੇ ਮਿਲਣ ਦੇ ਚਾਅ ਵਿੱਚ ਯਾਰ ਭੁੱਲ ਜਾਵਾਂ।

ਸੱਚੀ ਤੇਰੇ ਸੋਹਣੇ ਮੁੱਖੜੇ ਦੇ ਉਤੋਂ, ਸੱਤੀ ਮਿਰਚਾਂ ਨਿੱਤ ਵਾਰੇਗੀ
-ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਨਜ਼ਰ ਸਾਡੀ ਇੰਨੀ ਵੀ ਮਾੜੀ ਨਹੀ, ਵੇ ਜੋ ਨਜ਼ਰ ਲੱਗ ਜਾਵੇਗੀ।
ਦਿਲਗਰੀ ਤਾਂ ਸਾਨੂੰ ਪਤਾ ਨਹੀ ਹੈ, ਜੇ ਚੋਰੀ-ਛੁੱਪੇ ਲੱਗ ਜਾਵੇਗੀ।
ਸੱਚੀ ਤੇਰੇ ਸੋਹਣੇ ਮੁੱਖੜੇ ਦੇ ਉਤੋਂ, ਸੱਤੀ ਮਿਰਚਾਂ ਨਿੱਤ ਵਾਰੇਗੀ।
ਲੋਕਾਂ ਦੀਆਂ ਨਜ਼ਰਾਂ ਬਚਾਉਣ ਤੋਂ, ਸਤਵਿੰਦਰ ਕਾਲਾ ਟਿੱਕਾ ਲਵੇਗੀ।


ਤੂੰ ਸੱਤੀ ਦੇ, ਮੂਹਰੇ ਹੋ-ਹੋ ਜਾਣ ਕੇ ਬਹਿੰਦਾ
-ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਭਾਵੇਂ ਫੇਸਬੁੱਕ, ਬਲੌਕ ਕਰਕੇ ਬੈਠਾ ਰਹਿ। ਭਾਵੇਂ ਫੋਟੋ ਵੀ, ਸਬ ਤੂੰ ਆਪਣੇ ਲੁਕੋ ਲੈ।
ਜੋ ਫੋਟੋ ਤੇਰਾ, ਮੇਰੇ ਦਿਲ ਵਿੱਚ ਬੈਠਾ ਐ। ਤੂੰ ਤਾਂ ਜਾਨ, ਸਦਾ ਮੇਰੇ ਮੂਹਰੇ ਰਹਿੰਦਾ।
ਤੂੰ ਮਨ ਵਿੱਚ, ਉਠ ਕੇ ਦੁਰ ਨਹੀਂ ਜਾਦਾ। ਤੇਰੀ ਪਛਾਣ, ਮੇਰਾ ਦਿਲ ਨਹੀਂ ਭੁੱਲਦਾ।
ਤੂੰ ਸੱਤੀ ਦੇ, ਮੂਹਰੇ ਹੋ-ਹੋ ਜਾਣ ਕੇ ਬਹਿੰਦਾ। ਸਤਵਿੰਦਰ ਦੀ, ਕਾਵਿਤਾ ਬੱਣ ਬਹਿੰਦਾ।


Comments

Popular Posts