ਸਾਲਾਂ ਦਾ ਵਿਛੋੜਾ ਖੰਭ ਲਾ ਕੇ ਉਡ ਗਿਆ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ 
ਸੁਪਨੇ ਵਿੱਚ ਰੋਜ਼ ਤੈਨੂੰ ਜਦੋਂ ਅਸੀਂ ਦੇਖ ਲਿਆ।
ਸਾਡਾ ਹਰ ਦਿਨ ਵੀ ਸੁਹਾਗਰਾਤ ਹੋ ਗਿਆ।
ਜਦੋਂ ਦਾ ਅਸੀਂ ਤੇਰੀ ਫੋਟੋ ਦਾ ਪੋਜ਼ ਦੇਖ ਲਿਆ।
ਇਸ ਫੋਟੋ ਨੇ ਸਾਨੂੰ ਤੇਰੇ-ਮੇਰੇ ਨਾਲ ਮੇਲ ਲਿਆ।
ਲੱਗਿਆ ਹੈ ਤੇਰੇ ਨਾਲ ਮੇਰਾ ਮੇਲਾਪ ਹੋ ਗਿਆ।
ਸੱਚੀਂ ਜਦੋਂ ਤੇਰਾ ਮੁੱਖ ਫੋਟੋ ਦੇ ਉਤੇ ਮੈਂ ਦੇਖਿਆ।
ਹੁਣ ਸਾਲਾਂ ਦਾ ਵਿਛੋੜਾ ਖੰਭ ਲਾ ਕੇ ਉਡ ਗਿਆ।
ਸੋਹਣੇ ਸੱਜਣਾ ਮੇਰਾ ਦਿਲ ਤੂੰ ਖੁਸ਼ ਜਦੋਂ ਕਰਿਆ।
ਯਾਰਾ ਸੱਤੀ ਦਾ ਦਿਲ ਤੇਰੇ ਕਬ਼ਜੇ ਵਿੱਚ ਹੋ ਗਿਆ।
ਦੱਸ ਮੈਨੂੰ ਦੇ ਕੇ ਫੋਟੋ ਤੂੰ ਆਪ ਕਿਥੇ ਰਹਿ ਗਿਆ?
ਤੈਨੂੰ ਸਤਵਿੰਦਰ ਦਾ ਦਿਲ ਭਾਲਦਾ ਰਹਿ ਗਿਆ।
ਸਾਰੀ ਰਾਤ ਤੇਰੇ ਆਉਣ ਨੂੰ ਉਡੀਦਾ ਵਿੱਚ ਗਿਆ।

ਤੇਰਾ ਚੇਹਰਾ ਮੈਨੂੰ ਪਿਅਰਾ ਲੱਗਦਾ।
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ 
ਲੜਨ ਦਾ ਸਾਨੂੰ ਟਇਮ ਨਹੀਂ ਲੱਗਦਾ। ਤੂੰ ਚਹੁੰਦਾ ਆ ਕੇ ਗਲ਼ੇ ਨਾਲ ਲੱਗ ਜਾ।
ਭੋਲਾਂ ਮੁੱਖ ਲੜਨ ਵਾਲਾ ਨਹੀਂ ਲੱਗਦਾ। ਤੇਰਾ ਚੇਹਰਾ ਮੈਨੂੰ ਪਿਅਰਾ ਲੱਗਦਾ।
ਲੱਗਦਾ ਮੈਨੂੰ ਤੈਨੂੰ ਕੋਈ ਹੋਰ ਚੱਕਦਾ। ਉਝ ਮੈਨੂੰ ਤੂੰ ਪਿਆਰ ਬਹੁਤ ਕਰਦਾ।
ਤੂੰ ਸੋਹਣਾਂ ਸਰਦਾਰ ਬੜਾਂ ਫੱਬਦਾ। ਮੇਰੇ ਮਨ ਨੂੰ ਹੁਣ ਤੂੰ ਵੀ ਜਾਂਦਾ ਠੱਗਦਾ।
ਦਿਲ ਸੱਤੀ ਤੇਰੇ ਉਤੇ ਜਾਂਦਾ ਮਰਦਾ। ਸਮਝ ਨਾਂ ਲੱਗੇ ਤੇਨੂੰ ਕਿਵੇਂ ਦੱਸਦਾ?
ਸਤਵਿੰਦਰ ਚੱਕਦੇ ਸੰਗਣੇ ਦਾ ਪਰਦਾ। ਸ਼ਰਮ ਵਾਲਾ ਪਿਆਰ ਨਹੀਂ ਕਰਦਾ।


ਤਰਸ ਗਏ ਸੀ, ਤੇਰਾ ਸਨੁੱਖਾ ਮੁੱਖ ਦੇਖਣ ਨੂੰ 
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ 
ਤੁਸੀਂ ਆਏ ਸੀ, ਪਿਆਰ ਜਿੱਤਾਉਣ ਨੂੰ। ਆਏ ਸੀ, ਮੇਰਾ ਦਿਲ ਠੰਡਾ-ਠਾਰ ਕਰਨ ਨੂੰ।
ਸਾਨੂੰ ਲੱਗਿਆ, ਆਏ ਨਿਹਾਲ ਕਰਨ ਨੂੰ। ਆਏ ਸੀ, ਸੋਹਣਾਂ ਮੁੱਖ ਮੈਨੂੰ ਦਿਖਾਉਣ ਨੂੰ।
ਅਸੀਂ ਵੀ, ਮਰ ਗਏ ਸੀ ਤੇਰੇ ਦਰਸ਼ਨਾਂ ਨੂੰ। ਤਰਸ ਗਏ ਸੀ, ਤੇਰਾ ਸਨੁੱਖਾ ਮੁੱਖ ਦੇਖਣ ਨੂੰ 
ਯਾਰਾ ਜਨਮ ਬੀਤ ਗਏ, ਸਾਨੂੰ ਵਿਛੜਿਆਂ ਨੂੰ। ਸੱਤੀ ਚਿਰ ਹੋ ਗਿਆ, ਗਲ਼ੇ ਲੱਗਿਆਂ ਨੂੰ
ਸਤਵਿੰਦਰ ਦੇਦੇ, ਆ ਕੇ, ਫਿਰ ਦਰਸ਼ਨਾਂ ਨੂੰ। ਵਿਛੋੜੇ ਵਿੱਚ, ਮਾਰ ਨਾਂ ਦੇਈਂ ਸੱਜਣਾਂ ਨੂੰ।

ਤੇਰਾ ਮੁੱਖ ਸਾਥੋਂ ਲਾਇਕ ਗਿਆ।
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ 
ਅੱਜ ਫਿਰ ਤੁੰ ਮਿਸ ਮਾਰ ਗਿਆ। ਕੱਲ ਦਾ ਸਾਰਾ ਦਿਨ ਲੰਘ ਗਿਆ।
ਅੱਜ ਦੁਜਾ ਵੀ ਦਿਨ ਚੜ੍ਹ ਗਿਆ। ਦਿਨ ਅੱਧਿਉ ਵੱਧ ਗੁਜ਼ਰ ਗਿਆ। 
ਮੈਨੂੰ ਦੇ ਕੇ ਟਇਮ ਮੁਕਰ ਗਿਆ। ਆਉਣ ਦਾ ਇੰਤਜ਼ਾਰ ਹੋ ਗਿਆ।
ਲੱਗਦਾ ਝੂਠਾ ਲਾਰਾ ਲਾ ਗਿਆ। ਝੂਠ ਉਤੇ ਝੂਠ ਤੂੰ ਬੋਲ ਗਿਆ।
ਗੱਲ ਦਾ ਜੁਵਾਬ ਨਾਂ ਦਿੱਤਾ ਗਿਆ। ਕੀਹਦੇ ਲਾਰਿਆਂ ਚ ਫਸ ਗਿਆ।
ਤੂੰ ਤਾਂ ਕਹਿੰਦਾ ਪਿਆਰ ਹੋ ਗਿਆ। ਸੱਤੀ ਤੇਰਾ ਮੁੱਖ ਸਾਥੋਂ ਲਾਇਕ ਗਿਆ।
ਸਤਵਿੰਦਰ ਦਿਲ ਫਿਟ ਹੋ ਗਿਆ। ਸੱਚੀਂ ਤੇਰੇ ਨਾਲ ਯਾਰਾ ਲਵ ਹੋ ਗਿਆ।

Comments

Popular Posts