ਭਾਗ 35 ਆਪਦੇ ਵਿਚੋਂ ਯਾਰ ਦੀ ਮਹਿਕ ਕੀ ਮੈਂ ਸ਼ਹਿਨਸ਼ੀਲ, ਦਿਆਲੂ, ਇਮਾਨਦਾਰ, ਸ਼ਾਂਤ, ਖੁਸ਼, ਅਜ਼ਾਦ ਹਾਂ?


ਆਪਦੇ ਵਿਚੋਂ ਯਾਰ ਦੀ ਮਹਿਕ ਆਉਂਦੀ ਹੈ

ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ

ਪਿਆਰ ਦੇਖਣ ਦੀ ਚੀਜ਼ ਨਹੀਂ ਹੈ। ਪਿਆਰ ਮਹਿਸੂਸ ਕੀਤਾ ਜਾਂਦਾ ਹੈ। ਪਿਆਰ ਮਾਣਿਆਂ ਜਾਂਦਾ ਹੈ। ਪਿਆਰ ਦਾ ਸੁਖ ਲਿਆ ਜਾਂਦਾ ਹੈ। ਪਿਆਰ ਦਾ ਅੰਨਦ ਮਾਣਿਆ ਜਾਂਦਾ ਹੈ। ਪਿਆਰ ਵਿੱਚ ਵਹਿ ਕੇ ਆਪਣਾਂ ਵਜ਼ੂਦ ਭੁੱਲ ਜਾਂਦਾ ਹੈ। ਸਮਹਣੇ ਯਾਰ ਹੀ ਦਿਸਦਾ ਹੈ। ਆਪਦੇ ਵਿਚੋਂ ਯਾਰ ਦੀ ਮਹਿਕ ਆਉਂਦੀ ਹੈ। ਚਾਰੇ ਪਾਸੇ ਉਸੇ ਦਾ ਚਿਹਰਾ ਦਿੱਸਦਾ ਹੈ। ਜੋ ਪਿਆਰ ਕਰਦੇ ਹਨ। ਉਹ ਕਿਸੇ ਨੂੰ ਨਫ਼ਰਤ ਨਹੀਂ ਕਰ ਸਕਦੇ। ਉਨਾਂ ਕੋਲ ਝਗੜੇ ਝਮੇਲੇ ਕਰਨ ਲਈ ਸਮਾਂ ਨਹੀਂ ਹੁੰਦਾ। ਰੱਬ ਵੀ ਉਨਾਂ ਦਾ ਹੈ। ਜੋ ਪਿਆਰ ਕਰਦੇ ਹਨ। ਪਿਆਰੇ ਵਿਚੋਂ ਰੱਬ ਦਿਸਦਾ ਹੈ। ਰੱਬ ਵਰਗਾ ਯਾਰ ਜਾਨ ਤੋਂ ਪਿਆਰਾ ਲੱਗਦਾ ਹੈ। ਯਾਰਾ ਵੇ ਤੇਰੇ ਵਿਚੋਂ ਰੱਬ ਦਿਸਦਾ। ਰੱਬ ਵੀ ਯਾਰ ਵਰਗਾ ਸੋਹਣਾਂ, ਪਿਆਰਾ ਹੈ। ਜੋ ਸਾਡੀ ਸਬ ਦੀ ਪਾਲਣ-ਪੋਸ਼ਣ, ਸਭਾਲ ਕਰਦਾ ਹੈ। ਰੱਬ ਸਬ ਨੂੰ ਪਿਆਰਾ ਹੈ। ਹਰ ਕੰਮ ਖੁਸ਼ੀ-ਖੁਸ਼ੀ ਪਿਆਰੇ ਲਈ ਕੀਤਾ ਜਾਂਦਾ ਹੈ। ਪਿਆਰ ਵਿਚ ਪਿਆਰੇ ਦੇ ਸਬ ਗੁਨਾਹ ਮੁਆਫ਼ ਕੀਤੇ ਜਾਂਦੇ ਹਨ। ਪਿਆਰ ਵਿੱਚ ਅਸੀਂ ਆਪਣਾ-ਆਪ ਬਾਰ ਦਿੰਦੇ ਹਾਂ। ਕਿਸੇ ਬਹੁਤ ਜ਼ਿਆਦਾ ਪਿਆਰ ਕਰਨ ਵਾਲੇ ਦੇਖਣਾਂ। ਉਸ ਦਾ ਚੇਹਰਾ ਆਪ ਹੀ ਖਿੜੇ ਗੁਲਾਬ ਵਰਗਾ ਹੁੰਦਾ ਹੈ। ਉਸੇ ਹੀ ਤਰਾਂ ਗੱਲਾਂ ਕਰਦੇ ਦੇ ਮੂੰਹ ਵਿਚੋਂ ਫੁੱਲ ਕਿਰਦੇ ਹਨ।

ਨਫ਼ਰਤ ਕਰਨ ਵਾਲੇ ਬੰਦੇ ਦੀ ਸ਼ਕਲ ਦੇਖਣੀ, ਇਸ ਤਰਾਂ ਲੱਗਦਾ ਹੈ। ਜਿਵੇਂ ਕਬਜ਼ ਹੋਈ ਹੋਵੇ। ਮੱਥੇ ਉਤੇ 100 ਤੇਉੜੀਆਂ ਪਈਆਂ ਰਹਿੰਦੀਆਂ ਹਨ। ਰੱਬ ਉਸੇ ਤਰਾਂ ਉਸ ਦੇ ਮੂੰਹ ਉਤੇ ਛਾਪ ਲਗਾ ਦਿੰਦਾ ਹੈ। ਬਿੱਲੀ ਕੁੱਤੇ ਨੂੰ ਵੀ ਜਦੋਂ ਪਿਆਰ ਨਾਲ ਰੋਟੀ ਦੀ ਬੁੱਰਕੀ ਪਾਉਂਦੇ ਹਾਂ। ਉਸ ਨੂੰ ਥੋੜਾ ਜਿਹਾ ਪੂਚਕਾਰੀਏ। ਉਹ ਨੇੜੇ ਨੂੰ ਆਉਂਂਦੇ ਹਨ। ਗੁਆਂਢ ਵਾਲਿਆ ਦੇ ਬਿੱਲੀ ਦੇ ਬਲੂਗੜੇ ਮੇਰੇ ਘਰ ਦੁੱਧ ਪੀਣ ਆਉਂਦੇ ਸਨ। ਮੈਨੂੰ ਦੁੱਧ ਕਟੋਰੀ ਵਿੱਚ ਪਾਉਂਦੀ ਦੇਖ ਕੇ, ਉਹ ਹੋਲੀ-ਹੋਲੀ ਮੇਰੇ ਨਜ਼ਦੀਕ ਆਉਣੇ ਸ਼ੁਰੂ ਹੋ ਗਏ। ਉਨਾਂ ਨੂੰ ਮੈਂ ਚੱਕ ਲੈਂਦੀ ਹਾਂ। ਜਦੋਂ ਬਿੱਲੀਆਂ ਵਾਲਾਂ ਵਿੱਚ ਹੱਥ ਫੇਰਦੀ ਹਾਂ। ਉਹ ਭੂਜੇ ਪੁੱਠੇ-ਸਿਧੇ ਹੋ ਕੇ ਲਿਟਣ ਲੱਗ ਜਾਂਦੇ ਹਨ। ਜੇ ਉਨਾਂ ਦੇ ਢਿੱਡ ਉਤੇ ਹੱਥ ਫੇਰਦੀ ਹਾਂ। ਉਹ ਹੋਰ ਮਸਤੀ ਵਿੱਚ ਕੇ, ਕਦੇ ਅੱਖਾਂ ਖੋਲਦੇ ਹਨ। ਕਦੇ ਬੰਦ ਕਰਦੇ ਹਨ। ਫਿਰ ਮੇਰੇ ਨਾਲ ਜਾਂਣ-ਜਾਂਣ ਕੇ ਖਹਿਕੇ ਲੰਘਦੇ ਹਨ। ਉਨਾਂ ਦਾ ਪਿਆਰ ਦੇਖ ਕੇ, ਮੈਂ ਉਨਾਂ ਦਾ ਫੂਡ ਵੀ ਖ੍ਰੀਦ ਕੇ ਲਿਉਂਦੀ ਹਾਂ। ਇਹ ਪਿਆਰ ਹੈ। ਅਜੇ ਤਾ ਇਹ ਬੋਲ ਕੇ ਕੁੱਝ ਨਹੀਂ ਦੱਸ ਸਕਦੇ। ਸਿਰਫ ਛੇੜ-ਛਾੜ ਦੀ ਭਾਸ਼ਾ ਸਮਝਾ, ਤੇ ਸਮਝ ਸਕਦੇ ਹਨ। ਜੇ ਇਹੀ ਗੁੱਸੇ ਹੋ ਕੇ, ਮੇਰੇ ਵੱਲ ਦੇਖਦੇ। ਜਾਂ ਦੰਦੀਆਂ ਦਿਖਾਉਂਦੇ। ਤਾਂ ਮੈਂ ਦੁੱਧ ਤੇ ਉਨਾਂ ਦਾ ਖਾਣਾਂ ਨਹੀਂ ਦੇਣਾਂ ਸੀ। ਜਿੰਨਾਂ ਨੇ ਮੱਝਾ, ਗਾਂਵਾਂ, ਘੋੜੇ, ਬਲਦ ਪਾਲ਼ੇ ਹਨ। ਉਹ ਜਾਂਣਦੇ ਹਨ। ਉਹ ਪੱਸ਼ੂਆਂ ਨੂੰ ਪਰਿਵਾਰ ਵਾਂਗ ਪਿਆਰ ਕਰਦੇ ਹਨ। ਖਾਂਣਾ-ਪੀਣਾਂ ਸਮੇਂ ਸਿਰ ਦਿੰਦੇ ਹਨ। ਬੱਚਿਆਂ ਵਾਂਗ ਪਾਲ਼ਦੇ ਹਨ।

ਜੇ ਅਸੀਂ ਲੋਕਾਂ ਨੂੰ ਪਿਆਰ ਕਰੀਏ। ਕੁੱਝ ਗੁਆਚੇਗਾ ਨਹੀਂ। ਲੋਕ ਵੀ ਸਾਨੂੰ ਮਨ ਦਾ ਸਕੂਨ ਦਿੰਦੇ ਹਨ। ਇਕੱਲੇ ਅਸੀਂ ਖੁਸ਼ੀਆਂ ਨਹੀਂ ਮਾਂਣ ਸਕਦੇ। ਸਾਡੇ ਨਾਲ ਖੁਸ਼ੀਆਂ ਮਾਨਣ ਲਈ, ਆਪਦੀ ਸੋਚ ਤੇ ਰੂਹ ਦਾ ਹਾਣੀ ਚਾਹੀਦਾ ਹੈ। ਪਿਆਰ ਬੰਧਨ ਨਹੀਂ ਹੈ। ਪਿਆਰ ਅਜ਼ਾਦ ਸੋਚ ਨਾਲ ਕੀਤਾ ਜਾਂਦਾ ਹੈ। ਬਹੁਤੇ ਪਤੀ-ਪਤਨੀ ਲਾਮਾਂ-ਫੇਰੇ ਲੈ ਕੇ ਵੀ ਰਸਮਾਂ ਹੀ ਨਿਭਾਉਂਦੇ ਹਨ। ਉਨਾਂ ਨੂੰ ਵੀ ਪਿਆਰ ਕਰਨਾਂ ਨਹੀਂ ਆਉਂਦਾ। ਉਹ ਤਾਂ ਬੱਧਾ-ਰੁਧੀ ਗੱਡੀ ਖਿੱਚੀ ਜਾਂਦੇ ਹਨ। ਉਹ ਇੱਕ ਦੂਜੇ ਤੋਂ ਖੈਹਿੜਾ ਛੱਡਾਉਣਾਂ ਚਹੁੰਦੇ ਹਨ। ਪਰ ਹਲ ਵਿੱਚ ਜੋਤੇ ਹੋਏ, ਪੰਜਾਲੀ ਵਿੱਚ ਆਏ ਬਲਦ ਵਾਂਗ ਫਸੇ ਰਹਿੰਦੇ ਹਨ। ਕਈ ਪਤੀ-ਪਤਨੀ ਤਾਂ ਅੱਲਗ ਵੀ ਹੋ ਜਾਦੇ ਹਨ। ਬੱਚੇ ਵਿੱਚ ਜਾਂਦੇ ਹਨ। ਬੱਚੇ ਪਤੀ-ਪਤਨੀ ਵਿਚੋਂ ਕਿਹੜਾ ਪਾਲੇ? ਬਹੁਤ ਵੱਡਾ ਮਸਲਾ ਹੁੰਦਾ ਹੈ। ਕਈ ਆਪਦੀ ਜਾਇਦਾਦ ਵੰਡੀ ਜਾਂਣ ਤੋਂ ਬੱਚਣ ਲਈ ਇੱਕ ਦੂਜੇ ਨੂੰ ਸਹੀ ਜਾਂਦੇ ਹਨ। ਲੋਕਾਂ ਦੀ ਬਹੁਤੀ ਸ਼ਰਮ ਹੁੰਦੀ ਹੈ। ਪਤੀ ਭਾਂਵੇਂ ਅੰਦਰੇ ਮਾਰ ਕੇ ਦੱਬ ਦੇਵੇ। ਆਪਦੀ ਜਾਨ ਬਚਾਉਣ ਨਾਲੋਂ ਲੋਕਾਂ ਦਾ ਬਹੁਤਾ ਫਿਕਰ ਹੁੰਦਾ ਹੈ। ਲੋਕ ਨਹੀਂ ਨਰਾਜ਼ ਕਰਨੇ ਹੁੰਦੇ। ਆਪਸ ਵਿੱਚ ਭਾਵੇ ਰੋਜ਼ ਛਿੱਤਰ ਖੜਕਾਈ ਜਾਂਣ। ਕੀ ਇਹੀ ਪਿਆਰ ਹੈ? ਕੀ ਇਸ ਤਰਾਂ ਦਾ ਜਿਉਣਾਂ ਸੁਖ ਦਿੰਦਾ ਹੈ? ਜਰੂਰੀ ਨਹੀਂ ਹੈ। ਇਸ ਤਰਾ ਦੀ ਮਰ-ਮਰ ਜੇ ਜਿੰਦਗੀ ਜਿਉਣਾਂ। ਸਬ ਨੂੰ ਚੱਜ ਦਾ ਜਿਉਣ ਦਾ ਹੱਕ ਹੈ। ਪਿਆਰ ਕਰਨ ਵਾਲੇ ਦੁਨੀਆਂ ਉਤੇ ਬਹੁਤ ਹਨ। ਜੇ ਕੋਈ ਇੱਕ ਦੂਜੇ ਤੋਂ ਅੱਕ-ਥੱਕ ਗਿਆ ਹੈ। ਉਸ ਨੂੰ ਸਲਾਮ ਕਰ ਦਿਉ। ਹੋਰ ਖਹਿਣ ਦੀ ਲੋੜ ਨਹੀਂ ਹੈ। ਪਿਆਰ ਧੱਕੇ ਨਾਲ ਨਹੀਂ ਕੀਤਾ ਜਾਂਦਾ। ਇਹ ਮਹਿਸੂਸ ਕੀਤਾ ਜਾਂਦਾ ਹੈ। ਪਿਆਰ ਵਿੱਚ ਵਹਿ ਕੇ ਤਰਿਆ ਜਾਂਦਾ ਹੈ।

ਪਿਆਰ ਕਰਨਾ ਕੋਈ ਗੁਨਾਹ ਨਹੀ ਹੈ। ਪਿਆਰ ਕਰਨ ਵਾਲਿਆ ਨੂੰ ਹਮੇਸ਼ਾਂ ਗਲਤ ਹੀ ਨਜ਼ਰ ਨਾਲ ਕਿਉਂ ਦੇਖਿਆ ਜਾਦਾਂ? ਸਮਝੀਏ, ਪਿਆਰ ਕੀ ਹੈ? ਇਹ ਕੋਈ ਅੱਜ ਦੀ ਰੀਤ ਨਹੀਂ ਹੈ। ਦੇਖਿਆ ਜਾਵੇ, ਤਾਂ ਅੱਜ ਦੇ ਜ਼ਮਾਨੇ ਦੇ ਸਮਂ ਦੇ ਵਿੱਚ ਵੀ ਪੁਰਾਣਾਂ ਇਤਿਹਾਸ ਅੱਜ ਵੀ ਗੁਵਾਹੀ ਦਿੰਦਾਂ ਹੈ। ਜਿਵੇਂ ਕਿ ਸੋਹਣੀ-ਮਹੀਵਾਲ, ਸੱਸੀ-ਪੂੰਨੂ, ਮਿਰਜ਼ਾ-ਸਾਹਿਬਾਂ, ਹੀਰ-ਰਾਝਾਂ,ਅਤੇ ਸਾਰੇ ਹੀ ਪਿਆਰ ਕਰਨ ਵਾਲੇ ਪ੍ਰੇਮੀ ਹੋਏ ਹਨ। ਇੰਨਾਂ ਨੂੰ ਲੋਕ ਯਾਦ ਕਰਦੇ ਹਨ। ਕਿੱਸੇ ਗਾਉਂਦੇ ਹਨ। ਪਰ ਜੇ ਆਪਦੀ ਧੀ-ਭੈਣ, ਕਿਸੇ ਮਰਦ ਨੂੰ ਪਿਆਰ ਕਰੇ। ਲਾਜ਼ ਲੱਗਦੀ ਹੈ। ਜਾਨੋ ਮਾਰ ਦਿੰਦੇ ਹਨ। ਆਪ ਦੂਜੇ ਦੀਆਂ ਔਰਤਾਂ ਨੂੰ ਦੇਖ-ਦੇਖ ਹੀ ਸੁਆਦ ਲਈ ਜਾਂਦੇ ਹਨ। ਕੋਈ ਦਾਅ ਐਵੇਂ ਨਹੀਂ ਜਾਂਣ ਦਿੰਦੇ। ਸਾਡੇ ਤਾਂ ਅਵਤਾਰਾਂ ਗੁਰੂਆਂ ਨੇ ਵੀ ਪਿਆਰ ਕੀਤਾ ਹੈ। ਜਿਵੇ ਉਨਾਂ ਦੀਆਂ ਪਤਨੀਆਂ ਨੂੰ ਯਾਦ ਨਹੀਂ ਕੀਤਾ ਜਾਂਦਾ। ਕ੍ਰਿਸ਼ਨ ਦੀਆਂ ਗੋਪੀਆਂ ਨੂੰ ਯਾਦ ਕੀਤਾ ਜਾਂਦਾ ਹੈ। ਸਿਵ ਦੇ ਲਿੰਗ ਨੂੰ ਵੀ ਗੈਰ ਔਰਤਾਂ ਨਹ੍ਹਾਉਂਦੀਆਂ ਹਨ। ਛੇਵੇ ਪਾਤਸ਼ਾਹ ਨੂੰ ਪਿਆਰ ਕਰਨ ਵਾਲੀ, ਕੌਲਾਂ ਨੂੰ ਕੁਆਰੀ ਨੂੰ ਮਾਤਾ ਕਿਹਾ ਜਾਂਦਾ ਹੈ। ਉਸ ਦੀ ਤਾਂ ਬਾਬਾ ਟੱਲ ਯਾਦਗਰ ਬੱਣਾਂ ਦਿੱਤੀ। ਜਿਹੜੀਆਂ ਛੇ ਪਤਨੀਆਂ ਸਨ। ਉਨਾਂ ਬਾਰੇ ਕੋਈ ਯਾਦਗਰ ਨਹੀਂ ਬਣਾਈ। ਉਵੇਂ ਹੀ ਗੁਰੂ ਗੋਬਿੰਦ ਸਿੰਘ ਜੀ ਨੇ, ਆਪਨੂੰ ਪਿਆਰ ਕਰਨ ਵਾਲੀ ਕੁਆਰੀ ਸਾਹਿਬ ਕੋਰ ਨੂੰ ਧਰਮ ਦੀ ਮਾਂ ਬੱਣਾਂ ਦਿੱਤਾ। ਪਿਆਰ ਬਹੁਤ ਬਲਵਾਲ ਹੈ। ਉਹ ਬੰਦੇ ਨੂੰ ਬਹੁਤ ਊਚਾ ਕਰ ਸਕਦਾ ਹੈ। ਪਿਆਰ ਉਹ ਹੈ। ਜਿਥੇ ਬੰਦੇ ਦੀ ਸੋਚਣ ਸ਼ਕਤੀ ਬੰਦ ਹੋ ਜਾਂਦੀ ਹੈ। ਪਿਆਰ ਵਿੱਚ ਪਾਗਲ ਹੋ ਜਾਂਦਾ ਹੈ। ਆਪਣਾਂ ਆਪ ਭੁੱਲ ਜਾਂਦਾ ਹੈ। ਆਪਦੀ ਸੁੱਧ-ਬੁੱਧ ਨਹੀਂ ਰਹਿੰਦੀ।




Comments

Popular Posts