ਭਾਗ 33 ਲੋਕਾਂ ਦੀ ਰੀਸ ਕੀ ਮੈਂ ਸ਼ਹਿਨਸ਼ੀਲ, ਦਿਆਲੂ, ਇਮਾਨਦਾਰ, ਸ਼ਾਂਤ, ਖੁਸ਼, ਅਜ਼ਾਦ ਹਾਂ?


ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com
ਸਾਨੂੰ ਮੇਹਨਤੀ ਲੋਕਾਂ ਦੀ ਰੀਸ ਕਰਨ ਦੀ ਲੋੜ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com


ਆਤਮਾਂ ਤੇ ਪ੍ਰਮਾਂਤਮਾ ਵਿੱਚ ਪੇੁੱਠ-ਸਿਧ ਦਾ ਫ਼ਰਕ ਹੈ। ਰੱਬ ਚੰਗਾ ਹੀ ਚੰਗਾ ਕਰਦਾ ਹੈ। ਉਸ ਵਿੱਚ ਸਬ ਗੁਣ ਹਨ। ਕੋਈ ਘਾਟ ਨਹੀਂ ਹੈ। ਆਤਮਾਂ ਸ਼ੈਤਾਨੀਆਂ ਕਰਦੀ ਹੈ। ਇਸ ਵਿੱਚ ਬੇਅੰਤ ਔਗੁਣ ਹਨ। ਜਾਂਣਦੇ ਹੋਏ, ਫਿਰ ਆਪਦੇ ਜਾਂਣੀ ਚਲਾਕੀ ਕਰਦਾ ਹੈ। ਜੋ ਗੱਲਤੀ ਹੀ ਹੁੰਦੀ ਹੈ। ਫਿਰ ਉਸ ਦੀ ਸਜਾ ਭੁਗਤਦਾ ਹੈ। ਬਦੀ ਬਾਰੇ ਸੋਚਣਾਂ ਵੀ ਨਹੀਂ ਹੈ। ਬਦੀ ਨੂੰ ਆਪਦੇ ਉਤੇ ਭਾਰੂ ਨਹੀਂ ਹੋਣ ਦੇਣਾਂ। ਮਾੜਾ ਕੰਮ ਕਰਨ ਪਿਛੋਂ, ਭੇਦ ਲੋਕਾਂ ਵਿੱਚ ਖੁੱਲਣ ਦਾ ਡਰ ਰਹਿੰਦਾ ਹੈ। ਨੇਕੀ ਕਰਨੀ ਹੈ। ਚੰਗਾ ਕੰਮ ਕਰਨ ਪਿਛੋਂ,, ਮਨ ਖੁਸ਼ ਹੁੰਦਾ ਹੈ। ਕਈ ਸਪੀਚਾਂ ਬਹੁਤ ਵਧੀਆਂ ਦੇ ਲੈਂਦੇ ਹਨ। ਆਪ ਉਵੇਂ ਨਹੀਂ ਕਰਦੇ। ਅਸਲ ਜਿੰਦਗੀ ਹੇਰਾ-ਫੇਰੀਆਂ, ਠੱਗੀਆਂ ਵਾਲੀ ਹੁੰਦੀ ਹੈ। ਅਗਰ ਹਰ ਸਮੇਂ ਇਹ ਚੇਤੇ ਰੱਖੀਏ। ਗੁਣ ਹੀ ਕਰਨੇ ਹਨ। ਸਬ ਗੁਣ ਆਉਣ ਲੱਗ ਜਾਂਦੇ ਹਨ। ਬੰਦਾ ਪ੍ਰਮਾਂਤਮਾ ਦਾ ਰੂਪ ਬੱਣ ਜਾਂਦਾ ਹੈ। ਅਸੀਂ ਪ੍ਰਮਾਂਤਮਾ ਹੀ ਬੱਣਨਾਂ ਹੈ। ਜਾਨਵਰਾਂ ਦੀਆਂ ਜੂਨਾਂ ਬਹੁਤ ਭੁਗਤ ਲਈਆਂ ਹਨ। ਜੇ ਆਤਮਾਂ ਨੂੰ ਦੁੱਖਾਂ ਤੋਂ ਬਚਾਉਣਾਂ ਹੈ। ਹੁਣ ਜਿੰਦਗੀ ਵਿੱਚ ਸੁਧਾਰ ਹੀ ਕਰਨਾਂ ਹੈ। ਫੈਸਲਾ ਆਪ ਹੀ ਕਰਨਾਂ ਹੈ। ਪਰਿਵਾਰ ਪਤੀ-ਪਤਨੀ, ਬੱਚਿਆਂ, ਮਾਪਿਆਂ ਤੇ ਹੋਰ ਰਿਸ਼ਤੇਦਾਰਾਂ ਨਾਲ ਵਧੀਕੀ ਨਹੀਂ ਕਰਨੀ। ਸਬ ਦੇ ਵਿੱਚ ਪਾਣੀ ਦੀ ਨਦੀ ਵਾਂਗ ਸ਼ਾਂਤ ਚੱਲਣਾਂ ਹੈ। ਹੜ੍ਹ ਆਉਣ ਵਾਲਾ ਕੰਮ ਨਹੀਂ ਕਰਨਾਂ। ਕਈ ਆਪਣੇ ਘਰਾਂ ਵਿੱਚ ਹਨੇਰੀ ਵਾਂਗ ਭੁਚਾਲ ਬੱਣਾਂਈ ਰੱਖਦੇ ਹਨ। ਆਪ ਤਾਂ ਸ਼ਾਂਤ ਨਹੀਂ ਹੁੰਦੇ। ਦੂਜਿਆਂ ਨੂੰ ਵੀ ਹੇਠ ਉਤੇ ਕਰੀ ਰੱਖਦੇ ਹਨ। ਘਰ ਵਿੱਚ ਐਸੀ ਸ਼ਾਂਤੀ ਚਾਹੀਦੀ ਹੈ। ਕਿਸੇ ਨੂੰ ਵਿੜਕ ਵੀ ਨਾਂ ਹੋਵੇ। ਕੋਈ ਹੋਰ ਵੀ ਘਰ ਵਿੱਚ ਰਹਿੰਦਾ ਹੈ। ਕਈ ਤਾਂ ਘਰ ਦੇ ਤੇ ਗੁਆਂਢੀ, ਕਿਸੇ ਦੇ ਬਾਹਰੋਂ ਆਉਂਦੇ ਹੀ ਦਰਾਂ ਵਿੱਚ ਆ ਖੜ੍ਹਦੇ ਹਨ। ਇਸ ਤਰਾ ਪੁੱਛਦੇ ਹਨ, " ਕੀ ਤੁਸੀਂ ਆ ਗਏ? ਕਿਥੋਂ ਆਂਏ ਹੋ?" ਦਿਸ ਰਿਹਾ ਹੁੰਦਾ ਹੈ। ਬੰਦਾ ਬਾਹਰੋਂ ਆ ਗਿਆ ਹੈ। ਕਿਥੋਂ ਆਇਆ ਹੈ? ਸੁਆਲ ਪੁੱਛਣ ਨਾਲ ਬੰਦਾ ਡਿਸਟਰਬ ਹੁੰਦਾ ਹੈ। ਹੱਸ ਕੇ ਸੁਵਾਗਤ ਕਰਨ ਨਾਲ ਅੱਗਲਾ ਵੀ ਮੁਸਕਰਾਉਂਦਾ ਹੈ। ਦੋਂਨਾਂ ਵਿੱਚ ਬਹੁਤ ਫ਼ਰਕ ਹੈ। ਜ਼ਿਆਦਾ ਬੋਲਣ ਨਾਲੋਂ, ਚੁਪ ਭਲੀ ਹੁੰਦੀ ਹੈ। ਦੂਜਿਆਂ ਉਤੇ ਬਹੁਤ ਸ਼ਕਤੀ ਖ਼ਰਾਬ ਕੀਤੀ ਜਾਂਦੀ ਹੈ। ਕੀ, ਕੌਣ, ਕਿਥੇ, ਕਿਉਂ, ਕਿਵੇਂ ਸਬ ਲੋਕਾਂ ਲਈ ਸੁਆਲ ਉਠਦੇ ਹਨ। ਆਪਦੇ ਉਤੇ ਵੀ ਜਿਸ ਦਿਨ ਇਹ ਸੁਆਲ ਉਠਣ ਲੱਗੇ। ਕਿਸੇ ਨੂੰ ਡਰਾਉਣਾਂ, ਕਿਸੇ ਤੋਂ ਡਰਨਾਂ ਨਹੀਂ ਹੈ। ਜਿਸ ਦਿਨ ਹਰ ਇੱਕ ਦੇ ਦਿਲ ਵਿਚੋਂ ਸਬ ਕਾਸੇ ਦਾ ਡਰ ਨਿੱਕਲ ਗਿਆ। ਜੀਵਨ ਬੱਣ ਜਾਵੇਗਾ। ਸਿਰਫ਼ ਪਿਆਰ ਦੀ ਭੀਖ਼ ਲੋਕਾਂ ਤੋਂ ਨਾਂ ਮੰਗੋ। ਆਪਦੇ ਪਰਿਵਾਰ ਲੋਕਾਂ ਦਾ ਆਦਰ ਕਰੋ। ਉਨਾਂ ਨੂੰ ਪਿਆਰ ਕਰੋ। ਉਹੀ ਵਾਪਸੀ ਵਿੱਚ ਆਪੇ ਮਿਲੇਗਾ। ਇਹ ਘਰ ਵਿਚੋਂ ਸ਼ੁਰੂ ਹੋਵੇਗਾ।

ਆਪਦੇ ਮਾਪਿਆਂ ਦੀ ਇੱਜ਼ਤ ਕਰੀਏ। ਵੱਡੇ ਛੋਟੇ ਦਾ ਲਿਹਾਜ਼ ਕਰੀਏ। ਜੋ ਬੰਦਾ ਦੂਜੇ ਦੀ ਇੱਜ਼ਤ ਕਰਦਾ ਹੈ। ਤਾਂਹੀ ਦੂਜਿਆਂ ਤੋਂ ਆਪਦਾ ਸਨਮਾਨ ਕਰਾ ਸਕਦਾ ਹੈ। ਦੂਜੇ ਦਾ ਸਨਮਾਨ ਕਰਨ ਵਾਲਾ ਮਹਾਨ ਹੁੰਦਾ ਹੈ। ਉਸ ਨੂੰ ਮਹਾਨ ਬਣਾਂਉਣ ਵਾਲੇ ਲੋਕ ਹੁੰਦੇ ਹਨ। ਲੋਕ ਕਿਸੇ ਨੂੰ ਸਿਰ ਤੇ ਬੈਠਾ ਲੈਂਦੇ ਹਨ। ਕਿਸੇ ਨੂੰ ਪੈਰਾਂ ਵਿੱਚ ਰੁਲਾ ਦਿੰਦੇ ਹਨ। ਕਿਸੇ ਨੂੰ ਮੋਂਡਿਆਂ ਤੇ ਉਠਾਉਂਦੇ ਹਨ। ਕਿਸੇ ਦਾ ਸਾਹ ਬੰਦ ਕਰ ਦਿੰਦੇ ਹਨ। ਲੋਕਾਂ ਨਾਲੋਂ ਅਸੀਂ ਟੁੱਟ ਨਹੀਂ ਸਕਦੇ। ਸਫ਼ਲ ਬੱਣਨ ਲਈ ਲੋਕਾਂ ਦਾ ਅਸ਼ੀਰਵਾਦ ਚਾਹੀਦਾ ਹੈ। ਲੋਕਾਂ ਦਾ ਅਸ਼ੀਰਵਾਦ ਤਾਂ ਮਿਲਦਾ ਹੈ। ਜੇ ਅਸੀਂ ਸਮਾਜ ਵਿੱਚ ਚੱਜ ਨਾਲ ਚੱਲਦੇ ਹਾਂ। ਚੰਗਾ ਚਾਲ ਚੱਲਣ ਜਰੂਰੀ ਹੈ। ਸਮਾਜ ਦਾ ਲਿਹਾਜ ਕਰਨਾਂ ਚਾਹੀਦਾ ਹੈ। ਮਨ ਵਿੱਚ ਨਰਮੀ ਰੱਖਣੀ ਹੈ। ਲੋਕਾਂ ਕਰਕੇ ਅਸੀਂ ਕਾਂਮਜਾਬ ਹਾਂ। ਬਿਜਨਸ ਵਿੱਚ ਲੋਕਾਂ ਤੋਂ ਸਾਨੂੰ ਪੈਸਾ ਆਉਂਦਾ ਹੈ। ਇਕੱਲਾ ਬੰਦਾ ਕੁੱਝ ਨਹੀਂ ਕਰ ਸਕਦਾ। ਕਈ ਮਾਪੇਂ ਬੱਚਿਆਂ ਨੂੰ ਮਾਰਦੇ ਹਨ। ਭਾਵੇਂ ਬੱਚਾ ਬੌਹੜੀਆਂ ਪਾਈ ਜਾਵੇ। ਹੱਥ ਬੰਨੀ ਜਾਵੇ। ਬਈ ਮੇਰੇ ਦੁੱਖ ਲੱਗਦਾ ਹੈ। ਬਹੁਤ ਦਰਦ ਹੁੰਦਾ ਹੈ। ਨਾਂ ਮਾਰੋ। ਉਸ ਨੂੰ ਹੋਰ ਮਾਰਿਆ ਜਾਂਦਾ ਹੈ। ਉਨਾਂ ਨੂੰ ਪਿਟਾਈ ਯਾਦ ਰਹਿੰਦੀ ਹੈ। ਵੱਡੇ ਹੋ ਕੇ ਉਨਾਂ ਦੇ ਬੱਚੇ ਵੈਸੇ ਹੀ ਬੱਣਨਗੇ। ਜੈਸੇ ਮਹੌਲ ਵਿੱਚ ਪਾਲਣ-ਪੋਸ਼ਣ ਹੋਇਆ ਹੈ। ਤੈਸੀ ਮਾਪਿਆਂ ਤੇ ਲੋਕਾਂ ਦੀ ਸੇਵਾ ਕਰਨਗੇ। ਕਈ ਮਾਪੇਂ ਦੋਸਤੀ ਕਰਦੇ ਹਨ। ਉਨਾਂ ਦਾ ਅਸਰ ਬੱਚੇ ਤੇ ਵਧੀਆਂ ਹੁੰਦਾ ਹੈ। ਕਦੇ ਬੱਚਾ ਹੱਥ ਨਹੀਂ ਚੱਕਦਾ। ਬੱਚੇ ਮੂਹਰੇ ਨਹੀਂ ਬੋਲਦੇ। ਬੱਚੇ ਕਿਸੇ ਦਾ ਬੁਰਾ ਨਹੀਂ ਕਰਦੇ। ਬੱਚੇ ਨਿਰਵੈਰ ਹੁੰਦੇ ਹਨ। ਬੱਚੇ ਥੱਕਦੇ ਨਹੀਂ ਹਨ। ਅਰਾਮ ਦੀ ਨੀਦ ਸੌਂਦੇ ਹਨ। ਵੱਡੇ ਹੋ ਕੇ ਇਹੀ ਵੀ ਗੁਣ ਬੰਦੇ ਅੰਦਰ ਹੋਣੇ ਚਾਹੀਦੇ ਹਨ।

ਖੂਬ ਹੱਸੋ, ਖੂਬ ਖਾਵੋ। ਖੂਬ ਕਮਾਂਵੋ। ਜੋ ਮਨ ਕਰਦਾ ਹੈ। ਉਸ ਨੂੰ ਖੁੱਲ ਕੇ ਕਰੋ। ਕਦੇ ਝੂਠ ਨਾਂ ਬੋਲੇ। ਜੇ ਕਿਸੇ ਦਾ ਝੂਠ ਬੋਲਣ ਵਿੱਚ ਭਲਾ ਹੈ। ਉਸ ਨੂੰ ਬਚਾਉਣ ਦੀ ਕੋਸ਼ਸ਼ ਕਰੋ। ਐਸਾ ਸੱਚ ਵੀ ਨਾਂ ਬੋਲੋ, ਕਿਸੇ ਦੀ ਮੌਤ ਦਾ ਕਾਰਨ ਬੱਣ ਜਾਵੋ। ਇਹ ਪਾਪ ਹੈ। ਸੱਚ ਝੂਠ ਸੋਚ ਕੇ ਬੋਲਣਾਂ ਹੈ। ਕਿਸੇ ਨੂੰ ਭੁੱਖਾ ਨਾਂ ਦੇਖੋ। ਉਸ ਦਾ ਢਿੱਡ ਭਰੋ। ਦੇਣਾ ਸਿੱਖੋ। ਜੋ ਜਣੇ-ਖਣੇ ਅੱਗੇ ਹੱਥ ਅੱਡਦੇ ਹਨ। ਉਹ ਭਿਖਾਰੀ ਬੱਣ ਕੇ ਰਹਿ ਜਾਂਦੇ ਹਨ। ਮੰਗਣ ਦੀ ਆਦਤ ਬੱਣ ਜਾਂਦੀ ਹੈ। ਦੂਜੇ ਦਾ ਪੈਸਾ ਹਾਂਸਲ ਕਰਨਾਂ ਚਹੁੰਦੇ ਹਨ। ਮੇਹਨਤ ਕਰਨ ਵਿੱਚ ਰੂਚੀ ਨਹੀਂ ਬੱਣਦੀ। ਹਰ ਕੋਈ ਮੇਹਨਤ ਕਰਕੇ, ਚਾਰ ਬੰਦਿਆਂ ਦਾ ਢਿੱਡ ਭਰ ਸਕਦਾ ਹੈ। ਰਾਤ ਦਿਨ ਇੱਕ ਦਿਉ। ਜਦੋਂ ਰਾਤ ਦਿਨ ਦੇਖ਼ੇ ਬਿੰਨਾਂ, ਕੰਮ ਕਰਨ ਲੱਗ ਗਏ। ਸਫ਼ਲਤਾਂ ਹਾਂਸਲ ਕਰਨੀ ਬਹੁਤ ਸੌਖ਼ੀ ਹੈ। ਜਦੋਂ ਆਪ ਕੋਲੋ ਖ਼ਰਾਬ ਕੰਮ ਹੁੰਦਾ ਹੈ। ਅੱਗੇ ਨੂੰ ਅੱਕਲ ਆਉਂਦੀ ਹੈ।

ਜੇ ਕੋਈ ਲੜਦਾ ਰਹੇ। ਉਸ ਨਾਲ ਲੋਕ ਵੀ ਲੜਨਗੇ। ਅੱਛਾ ਦੇਖੋ, ਅੱਛਾ ਕਰੋ, ਅੱਛਾ ਸੋਚੋ, ਅੱਛਾ ਸੁਣੋ। ਤੁਸੀ ਸੇਹਿਤਮੰਦ ਬੱਣੋਗੇ। ਘਰ, ਸਮਾਜ ਵਿੱਚ ਸ਼ਾਂਤੀ ਰਹੇਗੀ। ਕਿਸਮਤ ਦਾ ਬਹੁਤ ਵੱਡਾ ਹੱਥ ਹੈ। ਕਿਸਮਤ ਬੰਦਾ ਆਪ ਬੱਣਾਂਉਂਦਾ ਹੈ। ਜੋ ਭਾਗਾਂ ਵਿੱਚ ਹੈ। ਉਹ ਆਪੇ ਮਿਲਦਾ ਹੈ। ਜੇ ਕੋਈ ਮਾੜਾ ਸਮਾਂ ਆਉਂਦਾ ਹੈ। ਕੁੱਝ ਵੀ ਸਾਡੇ ਲਈ ਬੁਰਾ ਨਹੀਂ ਹੁੰਦਾ। ਸਬ ਚੰਗੇ ਲਈ ਹੁੰਦਾ ਹੈ। ਜੇ ਕੋਈ ਬੁਰੀ ਘਟਨਾਂ ਹੁੰਦੀ ਹੈ। ਉਸ ਪਿਛੋਂ ਵੈਸੀ ਘਟਨਾਂ ਦੁਵਾਰਾ ਨਾਂ ਹੋਵੇ। ਅਸੀਂ ਜਾਗ ਕੇ ਚੁਕੰਨੇ ਹੋ ਜਾਂਦੇ ਹਾਂ। ਚੰਗੇ ਗੁਣ ਦੇ ਬੀਜ ਸਾਡੇ ਅੰਦਰ ਹੀ ਹਨ। ਹਵਾ, ਪਾਣੀ, ਮਿੱਟੀ ਵਾਂਗ, ਉਠ ਕੇ ਹਿੰਮਤ ਕਰਕੇ, ਹਮਲਾ ਮਾਰਨ ਦੀ ਲੋੜ ਹੈ। ਜੇ ਅਸੀਂ ਮੰਨ ਲਈਏ। ਮੈਂ ਪੱਥਰ ਦੀ ਬਜਰੀ ਦੇ ਢੇਰ ਨੂੰ ਸੋਹਣੀ ਤਰਾਂ ਵਿਛਾ ਸਕਦਾਂ ਹਾਂ। ਸੋਚ ਕੇ, ਐਕਸ਼ਨ ਕਰਨ ਦੀ ਲੋੜ ਹੈ। ਕੰਮ ਹੋਣਾਂ ਸੁਰੂ ਹੋ ਜਾਂਦਾ ਹੈ। ਜੈਸਾ ਮਨ, ਸਰੀਰ, ਆਤਮਾਂ ਨੂੰ ਕਰਨ ਨੂੰ ਕਹਾਂਗੇ। ਉਹ ਉਵੇਂ ਹੀ ਕਰਦੇ ਹਨ। ਸਾਨੂੰ ਮੇਹਨਤੀ ਲੋਕਾਂ ਦੀ ਰੀਸ ਕਰਨ ਦੀ ਲੋੜ ਹੈ। ਕੋਈ ਕੰਮ ਕਾਰਜ ਕਰਦੇ ਰਹਿੰਦੇ ਹਨ। ਵਹਿਲੜ ਕੋਲ ਠਹਿਰਨ ਦੀ ਲੋੜ ਨਹੀਂ ਹੈ। ਸਖ਼ਤ ਪੱਥਰ ਜਗਾ ਤੇ ਬੱਣੇ ਰਹਿੰਦੇ ਹਨ। ਕਦੇ ਹਿਲਦੇ ਨਹੀਂ ਹਨ। ਪਾਣੀ ਪਤਲਾ ਨਰਮ ਹੈ। ਜਿਧਰ ਵੀ ਢਲਾਣ ਦੇਖਦਾ ਹੈ। ਉਧਰ ਹੀ ਤੁਰ ਪੈਂਦਾ ਹੈ। ਬੰਦੇ ਕੋਲ ਵੀ ਬਹੁਤ ਰਸਤੇ ਹਨ। ਇੱਕ ਰਸਤਾ ਚੁਣਨਾਂ ਹੈ। ਜੇ ਉਸ ਤੋਂ ਮੰਜ਼ਲ ਨਹੀਂ ਲੱਭੀ। ਝੱਟ ਦੂਸਰਾ ਰਸਤਾ ਫੜਨਾਂ ਚਾਹੀਦਾ ਹੈ। ਰਸਤਾ ਜੋ ਮਰਜ਼ੀ ਹੋਵੇ। ਨਿਸ਼ਾਨਾਂ ਮੰਜ਼ਲ ਹੈ। ਜੋ ਵੀ ਕਰਨਾਂ ਕਰੋ। ਸਫ਼ਲ ਹੋਵੋ। ਸੋਹਣੀ ਜਿੰਦਗੀ ਜੀਵੋ। ਚੋਰ ਨੂੰ ਪਤਾ ਹੈ। ਉਸ ਨੂੰ ਸਫ਼ਲਤਾ ਮਿਲਣੀ ਹੈ। ਉਹ ਚੋਰੀ ਵਿੱਚ ਕਾਮਜਾਬ ਹੋਣ ਦੀ ਹਰ ਵਾਹ, ਫੌਡੇ, ਪਾੜ ਲਗਾਉਂਦਾ ਹੈ। ਜਿੰਦੇ ਤੋੜਉਂਦਾ ਹੈ। ਆਪਦੀ ਜਾਨ ਜੋਖ਼ਮ ਵਿੱਚ ਪਾ ਲੈਂਦਾ ਹੈ। ਕਈ ਬਾਰ ਤਾਂ ਬੰਦਿਆਂ ਵਿਚੋਂ ਚੀਜ਼ ਚੋਰੀ ਕਰਕੇ ਲੈ ਜਾਂਦਾ ਹੈ। ਜੇ ਉਸ ਜਿੰਨੇ ਤਾਣ ਨਾਲ, ਲੋਕ ਉਸ ਨੂੰ ਫੜਨ ਦੀ ਕੋਸ਼ਸ਼ ਕਰਨ। ਉਹ ਵੀ ਚੋਰ ਵਾਂਗ, ਚੋਰ ਫੜਨ ਨੂੰ ਸਫ਼ਲ ਹੋ ਸਕਦੇ ਹਨ। ਅੱਗੇ ਤੋਂ ਚੋਰੀ ਨਹੀਂ ਹੋਵੇਗੀ। ਚੋਰੀ ਕਰਨ ਦੀ, ਕਿਸੇ ਚੋਰ ਦੀ ਹਿੰਮਤ ਨਹੀਂ ਪਵੇਗੀ। ਕਿੰਨੇ ਕੁ ਦੇ ਘਰ ਚੋਰੀ ਹੋਈ ਹੈ? ਸੋਚ ਕੇ ਦੇਖੋ। ਚੋਰ ਕੌਣ ਹੋ ਸਕਦਾ ਹੈ? ਚੋਰੀ ਹੋਣ ਤੋਂ ਬਚਿਆ ਜਾ ਸਕਦਾ ਸੀ? ਜੇ ਚੋਰੀ ਹੋਣ ਵਾਲੀ ਚੀਜ਼ ਢੱਕ ਕੇ, ਜਿੰਦੇ ਅੰਦਰ ਰੱਖੀ ਹੁੰਦੀ। ਕੀਮਤੀ ਚੀਜ਼ ਦਾ, ਭੇਤ ਕਿਸੇ ਆਪਦੇ ਚਹੇਤੇ ਨੂੰ ਨਾਂ ਦਿੱਤਾ ਹੁੰਦਾ। ਚਾਹੇ ਸਕਾ ਪਿਉ, ਪੁੱਤ ਹੀ ਹੋਵੇ, ਕੋਈ ਪੈਸੇ, ਗਹਿੱਣੇ ਮੰਗਦਾ ਹੈ। ਕਿਸੇ ਦੇ ਸਹਮਣੇ ਖ਼ਜਾਨੇ ਵੱਲ ਨਾਂ ਜਾਵੋ। ਅੱਜ ਤੁਹਾਡੇ ਹੱਥ ਪੈਸਿਆ, ਗਹਿੱਣਆਂ ਵੱਲ ਵੱਧਦੇ ਜੋ ਵੀ ਦੇਖ਼ ਰਿਹਾ ਹੈ। ਕਦੇ ਉਸ ਦਾ ਹੱਥ ਵੀ ਉਥੇ ਜਾ ਸਕਦਾ ਹੈ। ਕਿਸੇ ਦੋਸਤ ਤੇ ਵੀ ਭਰੋਸਾ ਨਾਂ ਕਰੋ। ਯਾਰ ਮਾਰ ਯਾਰ ਕਰਦੇ ਹਨ। ਦੁਸ਼ਮੱਣ ਨਹੀਂ। ਸਬ ਤੋਂ ਨੇੜੇ ਦਾ ਹੀ ਚੋਰ ਹੁੰਦਾ ਹੈ। ਕਿਸੇ ਦੀ ਵੀ ਨੀਅਤ ਫਿਟ ਸਕਦੀ ਹੈ। ਬਹੁਤੇ ਲੋਕ ਕੰਮ ਨਹੀਂ ਕਰਦੇ। ਭੁੱਖੇ ਮਰਦੇ ਫਿਰਦੇ ਹਨ। ਭੁੱਖਾ ਮਰਦਾ ਬੰਦਾ ਜਾਨਵਰ ਭੇੜੀਆਂ, ਸ਼ੇਰ ਹੁੰਦਾ ਹੈ। ਇੰਨਾਂ ਦੇ ਮੂੰਹ ਨੂੰ ਖੂਨ ਵੀ ਲੱਗਾ ਹੁੰਦਾ ਹੈ। ਇਹ ਤੁਹਾਡਾ ਖੂਨ, ਕੋਈ ਨੁਕਸਾਨ ਵੀ ਕਰ ਸਕਦੇ ਹਨ।

ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂ ਸਾਹਿਬ ਗੁਣੀ ਨਿਧਾਨਾ ਪ੍ਰਭੂ ਮੈਂ ਤੇਰੇ ਕਿਹੜੇ-ਕਿਹੜੇ ਕੰਮਾਂ ਦੀ ਦੱਸ-ਦੱਸ ਕੇ ਪ੍ਰਸੰਸਾ ਕਰਾ। ਤੂੰ ਸਾਰੇ ਗੁਣਾਂ ਦੇ ਖ਼ਜ਼ਾਨੇ ਦਾ ਮਾਲਕ ਹੈਂ। ਤੁਮਰੀ ਮਹਿਮਾ ਬਰਨਿ ਸਾਕਉ ਤੂੰ ਠਾਕੁਰ ਊਚ ਭਗਵਾਨਾ ੧॥ ਪ੍ਰਭੂ ਤੇਰੀ ਸਫ਼ਿਤ ਸਾਲਾਹ ਕਿਵੇਂ ਕਰ ਸਕਦਾ ਹਾਂ? ਮੈਂ ਤੇਰੀ ਪ੍ਰਸੰਸਾ ਦੱਸ ਨਹੀਂ ਕਰ ਸਕਦਾ। ਸਭ ਤੋਂ ਉੱਚਾ ਮਾਲਕ ਹੈਂ। {ਪੰਨਾ 735}
ਇੱਕ ਵਿੱਚ ਦਿਨ ਬੰਦਾ 60 ਹਜ਼ਾਰ ਤੋਂ ਵੱਧ ਬਿਚਾਰ ਦਿਮਾਗ ਵਿੱਚ ਸੋਚਦਾ ਹੈ। ਚਾਹੇ ਇਹ ਲਿਖ, ਬੋਲ ਕੇ ਪੂਰੇ ਕਰ ਲਵੇ। ਕੋਈ ਵੀ ਆਪਦੀ ਸੋਚਣੀ ਨੂੰ ਕੰਟਰੌਲ ਨਹੀਂ ਕਰ ਸਕਦਾ। ਬੰਦੇ ਦਾ ਦਿਮਾਗ ਬਹੁਤ ਤੇਜ਼ ਚੱਲਦਾ ਹੈ। ਬੰਦਾ ਜੋ ਹਾਂਸਲ ਕਰਨਾਂ ਚਾਹੇ, ਕੋਈ ਵੀ ਉਸ ਨੂੰ ਰੋਕ ਨਹੀਂ ਸਕਦਾ। ਲੱਕੀ ਹਰ ਕੋਈ ਹੈ। ਸਬ ਨੂੰ ਕੋਈ ਤਾਂ ਸਫ਼ਲਤਾ ਮਿਲੀ ਹੀ ਹੈ। ਯਾਦ ਕਰੀਏ। ਜਿਸ ਦਿਨ ਅਸੀਂ ਪੰਜਵੀ, ਦਸਵੀ, ਐਮ ਏ, ਬੀਏ, ਪੀਚ ਡੀ ਕੀਤੀ ਸੀ। ਬਹੁਤ ਵੱਡੀ ਗੱਲ ਲੱਗਦੀ ਸੀ। ਸਾਈਕਲ, ਸਕੂਟਰ , ਕਾਰ, ਟਰੱਕ, ਪਲੇਨ ਬੰਦੇ ਨੇ ਚਲਾਂਉਣੇ ਸਿੱਖੇ ਹਨ। ਇਹ ਵੀ ਤਾਂ ਸਫ਼ਲਤਾ ਹੀ ਹੈ। ਜੋ ਸ਼ਾਦੀ ਹੋਈ ਹੈ। ਇਹ ਵੀ ਤਾਂ ਬਹੁਤ ਵੱਡੀ ਮੱਲ ਮਾਰੀ ਹੈ। ਹਰ ਇੱਕ ਦੇ ਮਨ ਵਿੱਚ ਖਾਹਸ਼ ਹੁੰਦੀ ਹੈ। ਮੇਰਾ ਜੀਵਨ ਸਾਥੀ ਲੰਬਾ, ਮੱਧਰਾ, ਪਤਲਾ, ਮੋਟਾ, ਕਾਲਾ, ਗੋਰਾ ਕਮਾਂਊ ਹੋਵੇ। ਇਸ ਸੋਚ ਵਿਚੋਂ ਕੁੱਝ ਤਾਂ ਸੱਚ ਹੁੰਦਾ ਹੈ। ਤੀਰ ਤੁਕਾ ਲੱਗ ਜਾਂਦਾ ਹੈ। ਕਦੇ ਵੀ ਨਿਰਾਸ਼ ਹੋ ਕੇ ਨਾਂ ਬੈਠੀਏ। ਬੱਚੇ ਸਬ ਨੂੰ ਪਿਆਰੇ ਹੁੰਦੇ ਹਨ। ਹਰ ਕੋਈ ਆਪਦੇ ਬੱਚੇ ਜੰਮਣੇ ਚਹੁੰਦਾ ਹੈ। ਕਿੰਨੀ ਕੁ ਮੇਹਨਤ ਕਰਨ ਦੀ ਲੋੜ ਹੈ? ਮਰਦ ਤਾਂ ਆਪਦਾ ਭਾਰ ਉਤਾਰਦਾ ਹੈ। ਉਸ ਤੋਂ ਪਹਿਲਾ ਮਰਦ ਆਪ ਖਾਦਾ ਪੀਂਦਾ ਹੈ। ਭੋਜਨ ਵੀ ਮੇਹਨਤ ਨਾਲ ਹੀ ਇਕੱਠਾ ਕੀਤਾ ਜਾਂਦਾ ਹੈ। ਕਿਸਾਨ ਤਾਂ ਆਪ ਉਗਾਉਂਦੇ, ਪੱਕਾਉਂਦੇ ਹਨ। ਔਰਤਾਂ ਬੱਚੇ ਨੂੰ ਪੇਟ ਵਿੱਚ ਰੱਖ ਕੇ ਪਾਲਦੀਆਂ ਹਨ। ਦੁੱਖ ਸੁਖ ਕੱਟਦੀਆਂ ਹਨ। ਫਿਰ ਬੱਚਾ ਹਾਂਸਲ ਹੁੰਦਾ ਹੈ। ਬੱਚਾ ਪਾਲਦੀਆਂ ਹਨ। ਉਹੀ ਬੱਚਾ ਜੁਵਾਨ ਹੋ ਕੇ, ਮਾਂ-ਬਾਲ ਦੀ ਸੇਵਾ ਕਰਦਾ ਹੈ। ਇਹ ਵੀ ਸਫ਼ਲਤਾ ਹੈ। ਇਥੋਂ ਹੀ ਬੰਦੇ ਦੀ ਕਾਂਮਜ਼ਾਬੀ ਸ਼ੁਰੂ ਹੁੰਦੀ ਹੈ। ਦੁੱਖਾਂ ਪਿਛੋਂ ਸੁਖ ਮਿਲਦੇ ਹਨ। ਜੋ ਦੁੱਖ ਸਹਿੰਦੇ ਹਨ। ਉਹੀ ਸੋਨੇ ਵਾਂਗ ਡਲ ਕੇ, ਹਰ ਤਰਾ ਜਿਉਣਾਂ ਸਿੱਖ ਲੈਂਦੇ ਹਨ। ਕਰੜੀ ਮੇਹਨਤ ਕਰਦੇ ਹਨ। ਆਪਦੀ ਭੁੱਖ ਮਿਟਾ ਲੈਂਦੇ ਹਨ। ਸਗੋਂ ਹੋਰਾਂ ਦੀ ਵੀ ਭੁੱਖ ਮਿਟਾਉਂਦੇ ਹਨ। ਕਈਆਂ ਨੂੰ ਇਹੀ ਨਹੀਂ ਪਤਾ ਹੁੰਦਾ ਬਈ ਮੈਂ ਮਰਦ ਹਾਂ। ਜਿਸ ਅੰਦਰ ਇਹ ਅਵਾਜ਼ ਉਠ ਗਈ। ਮਰਦਗੀ ਜਾਗ ਜਾਵੇਗੀ। ਮਰਦਾਂ ਅੰਦਰ ਦਲੇਰੀ ਬਹੁਤ ਹੈ। ਮਰਦ ਦੇ ਗੁਣ ਧਾਰਨ ਕਰਨੇ ਹਨ। ਮੇਹਨਤ, ਦ੍ਰਿੜਤਾ, ਵਿਸ਼ਵਾਸ਼ ਬੱਣਾਉਣਾ ਹੈ। ਅੱਗੇ ਚੱਲਣਾਂ ਹੈ।

 

 

Comments

Popular Posts