ਭਾਗ 18 ਜਿੰਦਗੀ ਜਿਉਣ ਕੀ ਮੈਂ ਸ਼ਹਿਨਸ਼ੀਲ, ਦਿਆਲੂ, ਇਮਾਨਦਾਰ, ਸ਼ਾਂਤ, ਖੁਸ਼, ਅਜ਼ਾਦ ਹਾਂ?



ਜਿੰਦਗੀ ਜਿਉਣ ਦਾ ਰਸਤਾ ਲੱਭੀਏ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com


ਬੰਦੇ ਨੇ ਦੋ ਰੋਟੀਆਂ ਖਾਂਣੀਆਂ ਹਨ। ਮੇਹਨਤ ਕਈ ਗੁਣਾਂ ਕਰਨੀ ਪੈਂਦੀ ਹੈ। ਕਿਉਂਕਿ ਬੰਦੇ ਨੂੰ ਸਾਲਾਂ ਦਾ ਮਾਲ, ਜਾਇਦਾਦ ਇਕੱਠਾ ਕਰਨ ਦੀ ਆਦਤ ਹੈ। ਬੰਦਾ ਹੀ ਚੰਗੇ ਘਰ ਬੱਣਾਂਉਂਦਾ ਹੈ। ਚੰਗਾ ਬਿਸਤਰੇ ਤੇ ਸੌਂਦਾ ਹੈ। ਚੰਗੇ ਕੱਪੜੇ ਪਾਉਂਦਾ ਹੈ। ਪਰਿਵਾਰ ਦੇ ਰੂਪ ਵਿੱਚ ਰਹਿੰਦਾ ਹੈ। ਸਗੋ ਸਮਾਜ ਵਿੱਚ ਚੰਗੇ ਢੰਗ ਹਹਿੰਦਾ ਹੈ। ਸਾਰਾ ਕੁੱਝ ਕਰਨ ਲਈ ਪੈਸਾ ਚਾਹੀਦਾ ਹੈ। ਜੋ ਮੇਹਨਤ ਨਾਲ ਮਿਲਦਾ ਹੈ। ਮੇਹਨਤ ਨੂੰ ਫ਼਼ਲ ਲੱਗਦਾ ਹੈ। ਕਿਸਾਨ ਫ਼ਸਲ ਨੂੰ ਫ਼ਲ ਪੈਣ ਦੀ ਉਡੀਕ ਕਰਦੇ ਰਹਿੰਦੇ ਹਨ। ਇੱਕ ਫ਼ਸਲ ਲਈ ਤਿੰਨ ਤੋਂ ਛੇ ਮਹੀਨੇ ਲੱਗਦੇ ਹਨ। ਦਰਖੱਤ ਨੂੰ ਫ਼ਲ ਦੇਣ ਲਈ 4, 7, 8 ਸਾਲ ਲੱਗਦੇ ਹਨ। ਅੱਗੇ ਤਾਂ ਕਿਸਾਨ ਖੇਤਾਂ ਵਿੱਚ ਹੀ ਰਹਿੰਦੇ ਸਨ। ਫ਼ਸਲਾਂ ਦੀ ਨਿੱਕੇ ਬੱਚੇ ਸਭਾਲਣ ਵਾਂਗ ਸੇਵਾ ਕਰਦੇ ਸਨ। ਉਦੋਂ ਅੰਨਾਜ ਬਹੁਤ ਗੁਣਕਾਰੀ ਸੀ। ਗੋਡੀ, ਸਿੰਚਾਂਈ ਮਾਲਕ ਆਪ ਕਰਦੇ ਸਨ। ਹੁਣ ਫ਼ਸਲ ਤੇ ਕੀਟ ਮਾਰ ਦੁਵਾਈਆਂ ਛਿੱੜਕੀਆਂ ਜਾਂਦੀਆਂ ਹਨ। ਵੱਧ ਫ਼ਲ ਲੈਣ ਨੂੰ ਖਾਂਦਾ ਪਾਉਂਦੇ ਹਨ। ਜੋ ਸੇਹਿਤ ਲਈ ਠੀਕ ਨਹੀਂ ਹਨ। ਕਿਸਾਨ ਆਪ ਵੀ ਤੇ ਲੋਕਾਂ ਨੂੰ ਵੀ ਜ਼ਹਿਰ ਖਿਲਾਉਂਦੇ ਹਨ। ਫ਼ਸਲਾਂ ਪੱਕਣ ਦੀ ਬਹੁਤ ਬੇਸਬਰੀ ਨਾਲ ਉਡੀਕ ਕਰਨੀ ਪੈਂਦੀ ਹੈ। ਕਿਸਾਨ ਸਾਲ ਭਰ ਦਾ ਅੰਨਾਜ ਇਕੱਠਾ ਕਰਕੇ ਰੱਖਦੇ ਹਨ। ਕਿਸਾਨਾਂ ਨੂੰ ਅਜੇ ਤੱਕ ਆਪਦਾ ਮਾਲ ਵੇਚਣਾਂ ਨਹੀਂ ਆਇਆ। ਆਪਦੀ ਹੀ ਫ਼ਸਲ ਦਾ ਮੁੱਲ ਨਹੀਂ ਲਾ ਸਕਦਾ। ਥੋੜੀ ਹੋਰ ਮੇਹਨਤ ਕਰਨੀ ਪੈਣੀ ਹੈ। ਮਾਰਕੀਟ ਵਿੱਚ ਜਾ ਕੇ, ਆਪ ਖ੍ਰੀਦਦਾਰ ਲੱਭਣ ਦੀ ਲੋੜ ਹੈ। ਮੰਡੀ ਨਾਲੋਂ ਵਧੀਆਂ ਰੇਟ ਤੇ ਕਸਟਮਰ ਨੂੰ ਤਾਜ਼ਾ ਅਨਾਜ ਮਿਲੇਗਾ। ਕਿਸਾਨ ਨੂੰ ਕਸਟਮਰ ਨਾਲ ਸਿਧੀ ਡੀਲ ਕਰਨ ਦੀ ਲੋੜ ਹੈ। ਕਿਸਾਨ ਨੂੰ ਚੰਗੀ ਕੀਮਤ ਮਿਲੇਗੀ। ਜੇ ਬੋਲ-ਚਾਲ, ਸਰਵਸ, ਅਨਾਜ਼ ਚੰਗੇ ਨਹੀਂ ਹਨ। ਕੀਮਤ ਤੇ ਕਸਟਮਰ ਨਹੀਂ ਮਿਲਣਗੇ। ਥੋੜੀ ਜਿਹੀ ਹੋਰ ਮੇਹਨਤ ਦੀ ਲੋੜ ਹੈ। ਆੜਤੀਏ ਨੂੰ ਵਿਚੋਂ ਕੱਢਣ ਦੀ ਲੋੜ ਹੈ।

ਮਨ ਵਿੱਚ ਪਹਿਲਾਂ ਕੰਮ ਕਰਨ ਦੀ ਇੱਛਾ ਜਾਗਦੀ। ਮੈਂ ਕੁੱਝ ਕਰਨਾਂ ਹੈ। ਮੈਂ ਮਕਾਂਨ ਖ੍ਰੀਦਣਾਂ ਹੈ। ਸ਼ਾਦੀ ਕਰਨੀ ਹੈ। ਦੋ ਬੱਚੇ ਪੈਦਾ ਕਰਨੇ ਹਨ। ਕਨੇਡਾ, ਅਮਰੀਕਾ ਕਮਾਂਈ ਕਰਨ ਜਾਂਣਾ ਹੈ। ਇਹ ਸੁਪਨੇ ਪੂਰੇ ਕਰਨ ਨੂੰ ਹਿੰਮਤ ਕਰਨੀ ਪੈਣੀ ਹੈ। ਇੱਕ ਦਿਨ ਸੁਪਨੇ ਪੂਰੇ ਹੋਣ ਲੱਗਣਗੇ। ਫਿਰ ਸੁਪਨੇ ਲੈਣ ਤੇ ਨਿਪਟਾਉਣ ਵਿੱਚ ਮਜ਼ਾ ਆਉਣ ਲੱਗੇਗਾ। ਕੰਮ ਕਰਦੇ ਹੀ ਰਹਿੱਣਾਂ ਚਾਹੀਦਾ ਹੈ। ਕੰਮ ਵਿੱਚ ਧਿਆਨ ਦੇਣਾਂ ਹੈ। ਨੌਲਜ਼ ਇਕੱਠੀ ਕਰਨੀ ਹੈ। ਆਪਣੇ ਹੱਥ ਵਾਲਾ ਕੰਮ ਵੀ ਕਰਦੇ ਰਹਿੱਣਾਂ ਹੈ। ਨਾਲ-ਨਾਲ ਹੋਰ ਵੀ ਸਿੱਖਣਾਂ ਹੈ। ਘਰ ਜਾਂ ਬਾਹਰ ਨੌਕਰੀ ਕਰਦੇ ਸਮੇਂ, ਜੇ ਮੂਹਰੇ ਖ਼ਰਾਬ ਹੋਇਆ ਕੰਮ ਪਿਆ ਹੈ। ਉਸ ਨੂੰ ਆਪ ਕਰਨ ਦੀ ਕਸ਼ੋਸ਼ ਕਰਨੀ ਚਾਹੀਦੀ ਹੈ। ਜੇ ਨਾਂ ਵੀ ਸਮਝ ਲੱਗੇ। ਉਸ ਬਾਰੇ ਜਾਂਣਕਾਰੀ ਲੈਣੀ ਚਾ੍ਹੀਦੀ ਹੈ। ਦੋਸਤਾਂ, ਰਿਸ਼ਤੇਦਾਰਾਂ, ਗੂਗਲ, ਜੂਟਿਊਬ ਨੂੰ ਪੁੱਛ ਲਵੋ। ਲੱਕੜੀ ਵਿੱਚ ਮੇਖ, ਕੰਧ ਵਿੱਚ ਇੱਟ, ਇੱਟ ਤੇ ਸੀਮਿੰਟ ਕਿਵੇਂ ਲੱਗਦੇ ਹਨ? ਕੱਪੜੇ ਤੇ ਸੀਣ ਕਿਵੇਂ ਲੱਗਣੀ ਹੈ? ਜੁੱਤੀ ਕਿਵੇਂ ਗੱਠਣੀ ਹੈ? ਫੋਨ, ਕੰਪਿਊਟਰ ਕਿਵੇਂ ਠੀਕ ਕਰਨੇ ਹਨ? ਸਾਰੇ ਕੰਮ ਆਪ ਕਰੀਏ। ਦੁਨੀਆਂ ਦਾ ਕੋਈ ਬੰਦਾ ਹਰਾ ਨਹੀਂ ਸਕਦਾ। ਜਿੰਦਗੀ ਜਿਉਣ ਦਾ ਰਸਤਾ ਲੱਭੀਏ।

ਵਿਸ਼ਵਾਸ਼ ਹੋਣਾਂ ਚਾਹੀਦਾ ਹੈ। ਕਿ ਇਹ ਕੰਮ ਮੈਂ ਹਰ ਹਾਲਤ ਵਿੱਚ ਕਰ ਸਕਦਾ ਹਾਂ। ਸਾਰੀ ਗੱਲ ਭਰੋਸੇ ਤੇ ਟਿੱਕੀ ਹੈ। ਆਪਦੇ ਤੇ ਭੋਰਸਾ ਕਰੋ। ਲੋਕਾਂ ਤੇ ਭੋਰਸਾ ਕਰਨਾਂ ਤਾਂ ਪੈਂਦਾ ਹੈ। ਇਹ ਸਬ ਆਤਮਾਂ ਹਨ। ਪਤਾ ਨਹੀਂ ਕਿਹਦੀ ਆਤਮਾਂ, ਕਦੋਂ ਸ਼ੈਤਾਨ ਬੱਣ ਜਾਵੇ। ਬੱਚ ਕੇ, ਹੋ ਸਕੇ ਤਾਂ ਸਕੇ ਪਿਉ-ਪੁੱਤ, ਮਾਂ-ਧੀ ਉਤੇ ਵੀ ਭੋਰਸਾ ਨਾਂ ਕਰੀਏ। ਇਹੀ ਮਾਲ, ਧੰਨ, ਜਾਇਦਾਦ ਗੈਰ ਢੰਗ ਨਾਲ ਖੋਹਦੇ ਹਨ। ਕਿਸੇ ਦੇ ਸਿਰ ਤੇ ਆਪਣਾਂ ਕੰਮ ਕਰੀਏ। ਆਪਦੇ ਕੰਮ ਆਪ ਹੱਥੀ ਕਰੀਏ।

ਪੈਸਾ ਕਮਾਂਉਣ ਲਈ ਕੰਮ ਕੋਈ ਵੀ ਹੋਵੇ। ਪਹਿਲਾਂ ਕੰਮ ਦੀ ਚੋਣ ਕਰਨ ਦੀ ਇੱਛਾ ਜਾਗਦੀ ਹੈ। ਫਿਰ ਉਸ ਕੰਮ ਦੇ ਮੁਤਾਬਿਕ ਪੜ੍ਹਾਈ ਸ਼ੁਰੂ ਕੀਤੀ ਜਾਂਦੀ ਹੈ। ਡਾਕਟਰ, ਵਕੀਲ, ਟੀਚਰ ਕਿਸਾਨ ਬੱਣਨ ਲਈ ਵੀ ਚੰਗੀ ਤਲੀਮ ਦੀ ਲੋੜ ਹੈ। ਜਿੰਨੀ ਵੱਧ ਟ੍ਰੇਨਿੰਗ, ਯੋਗਤਾ ਹੋਵੇਗੀ। ਉਨਾਂ ਚੰਗੀ ਤਰਾਂ ਕੰਮ ਹੋਵੇਗਾ। ਜੇ ਹਨੇਰੇ ਵਿਚੋਂ ਚੀਜ਼ ਲੱਭਣੀ ਹੋਵੇ। ਅੱਖਾਂ ਦੀ ਰੋਸ਼ਨੀ ਤੇ ਚਾਨਣ ਬਗੈਰ ਲੱਭਣੀ ਮੁਸ਼ਕਲ ਹੈ। ਕਈ ਬਾਰ ਮੱਧਮ ਚਾਨਣ ਵਿੱਚ ਅੱਖਰ ਨਹੀਂ ਦਿਸਦੇ। ਵੱਧ ਰੋਸ਼ਨੀ ਵਾਲਾ ਬਲੱਬ ਦਿਖਣ ਲਗਾ ਦਿੰਦਾ ਹੈ। ਜੇ ਕੰਮ ਸਿੱਖ ਕੇ ਕੀਤਾ ਜਾਵੇ। ਕੰਮ ਸੋਖਾ ਲੱਗੇਗਾ। ਵਧੀਆਂ ਤੇ ਛੇਤੀ ਕੰਮ ਹੋਵੇਗਾ। ਦੇਖਣਾਂ ਆਪ ਨੂੰ ਪੈਣਾਂ ਹੈ। ਮਨ ਦੀ ਖਿੱਚ ਕਿਧਰ ਨੂੰ ਜਾ ਰਹੀ ਹੈ। ਕਿਹੜੇ ਕੰਮ ਵਿੱਚ ਮਜ਼ਾ ਆ ਰਿਹਾ ਹੈ। ਫੇਮਸ ਹੋਣ ਦੇ ਚੱਕਰ ਵਿੱਚ, ਕਿਤੇ ਆਪਦਾ ਹੀ ਵਜੂਦ ਨਾਂ ਗੁਆ ਲਿਆ ਜਾਵੇ। ਸੁਪਨੇ ਆਪਦੀ ਹੈਸੀਅਤ ਮੁਤਬਕਿ ਦੇਖਣੇ ਚਾਹੀਦੇ ਹਨ। ਜੋ ਕੰਮ ਕਦੇ ਕੀਤਾ ਨਹੀਂ ਹੈ। ਉਸ ਦੀ ਪੜ੍ਹਾਈ ਨਹੀਂ ਕੀਤੀ। ਉਹ ਕੰਮ ਕਰਨ ਵਿੱਚ ਕਾਂਮਜ਼ਾਬੀ ਨਹੀਂ ਹੋਵੇਗੀ। ਜੋ ਬੱਧੇ ਹੋਏ, ਮੱਲੋ-ਮੱਲੀ ਕੰਮ ਕਰਦੇ ਹਨ। ਉਹ ਸੇਹਿਤ ਲਈ ਠੀਕ ਨਹੀਂ ਹੈ। ਸਹੀ ਤੇ ਬਹੁਤਾ ਚਿਰ ਕੰਮ ਨਹੀਂ ਹੋਵੇਗਾ। ਕਿਸੇ ਦੀ ਨਕਲ ਨਾਂ ਹੀ ਕਰੀਏ। ਜੋ ਮਨ ਕਹਿੰਦਾ ਹੈ। ਅੰਦਰ ਦੀ ਅਵਾਜ਼ ਸੁਣਨੀ ਹੈ। ਕਾਂਮਜਾਬੀ ਲਈ ਉਮਰ ਭਰ ਸਹੀ ਕੋਸ਼ਸ਼ ਕਰਦੇ ਰਹਿੱਣਾਂ ਬਹੁਤ ਜਰੂਰੀ ਹੈ। ਮਰੀਜ਼ਾ ਦਾ ਵਕੀਲ ਤੋਂ ਇਲਾਜ਼ ਨਹੀਂ ਕਰਾ ਸਕਦੇ। ਬਿਮਾਂਰ ਹੋਣ ਤੇ ਵਕੀਲ ਨੂੰ ਵੀ ਡਾਕਟਰ ਕੋਲ ਜਾਂਣਾਂ ਪੈਣਾਂ ਹੈ। ਡਾਕਟਰ ਆਪ ਅਦਾਲਤ ਵਿੱਚ ਆਪਦਾ ਕੇਸ ਨਹੀਂ ਲੜ ਸਕਦਾ। ਵਕੀਲ ਹੀ ਕਰਨਾਂ ਪੈਣਾਂ ਹੈ। ਜਿਸ ਕਾ ਕਾਂਮ ਤਿਸੇ ਸਾਜੇ। ਜਿਸ ਤਰਾਂ ਦਾ ਅੰਦਰ ਹੀਰੋ ਬੈਠਾ ਹੈ। ਉਸ ਨੂੰ ਹੀ ਛੇੜੋ। ਅੰਦਰ ਦੇ ਹੀਰੋ ਨੂੰ ਬਾਹਰ ਲੈ ਕੇ ਆਵੋ। ਅੰਦਰ ਵਾਲਾ ਹੀਰੋ ਹੀ ਬਾਹਰ ਵੀ ਉਹੀ ਦੇ ਹੀਰੋ ਚਾਹੀਦਾ ਹੈ। ਕੰਮ ਵੱਲ ਧਿਅਨ ਦੇਵੋ। ਸੁਪਨੇ ਹੀ ਨਾਂ ਦੇਖੀ ਜਾਵੋ। ਬੰਦਾ ਸਰੀਰਕ ਹਰ ਕੰਮ ਕਰ ਸਕਦਾ ਹੈ। ਕੰਮ ਸਰੀਰ ਮੁਤਬਿਕ ਹੀ ਕਰਨਾਂ ਚਾਹੀਦਾ ਹੈ। ਜੇ ਸਰੀਰ ਜ਼ਿਆਦਾ ਤੱਕੜਾ ਨਹੀਂ ਹੈ। ਹੱਲਕਾ ਕੰਮ ਕਰਨਾਂ ਚਾਹੀਦਾ ਹੈ। ਹੱਥ ਤੇ ਹੱਥ ਧਰ ਕੇ ਨਹੀਂ ਬੈਠਣਾਂ ਚਾਹੀਦਾ। ਜੋ ਲੋਕ ਆਪ ਕੰਮ ਨਹੀਂ ਕਰਦੇ। ਇੱਕ ਦਿਨ ਧੋਖਾ ਖਾ ਜਾਂਦੇ ਹਨ।

ਜੇ ਕਦੇ ਕੈਮਰੇ ਨੂੰ ਫੇਸ ਨਹੀਂ ਕੀਤਾ। ਮੋਡਲ ਨਹੀਂ ਬੱਣ ਸਕਦੇ। ਕਈ ਨੌਜੁਵਾਨ ਫਿਲਮਾਂ ਪਿਛੇ ਭੱਜਦੇ ਹਨ। ਸ਼ਕਲ ਭਾਂਵੇ ਕਿੰਨੀ ਵੀ ਸੋਹਣੀ ਹੋਵੇ। ਜੇ ਅੰਦਰ ਦੀ ਆਤਮਾਂ ਉਸ ਲਈ ਤਿਆਰ ਨਹੀਂ ਹੈ। ਕੋਈ ਹੀਰੋ ਨਹੀਂ ਬੱਣ ਸਕਦਾ। ਹੀਰੋ ਬੱਣ ਲਈ ਪਹਿਲਾਂ ਧੱਕੇ ਖਾਂਣੇ ਪੈਂਦੇ ਹਨ। ਉਹ ਵੀ ਕਰਨਾਂ ਪੈਂਦਾ ਹੈ। ਜਿਸ ਨੂੰ ਮਨ ਨਹੀਂ ਕਰਦਾ। ਅੱਗਲੇ ਦੀ ਹਰ ਹਰਕੱਤ ਕਬੂਲ ਕਰਨੀ ਹੈ। ਜੇ ਡਰੈਕਟਰ ਕੱਪੜੇ ਉਤfਰਨ ਨੂੰ ਕਹੇ। ਜਿਸ ਨੇ ਪੈਸੇ ਦੇ ਕੇ ਖ੍ਰੀਦਿਆ ਹੈ। ਉਹ ਕੁੱਝ ਵੀ ਕਰਾ ਸਕਦਾ ਹੈ। ਫਿਰ ਜਾ ਕੇ ਨਾਂਮ ਚੱਮਕਦਾ ਹੈ। ਗੱਲਤ ਕੰਮ ਕਰਕੇ, ਕਿਸੇ ਕੰਮ ਵਿੱਚ ਸਫ਼ਲਤਾ ਲੈ ਵੀ ਲਈ ਹੈ। ਕਿਸੇ ਦਿਨ ਢੈਹਿ ਜਾਵੇਗੀ। ਜੂਆ ਤਾਂ ਬਿਲਕੁਲ ਨਹੀਂ ਖੇਡਣਾਂ ਚਾਹੀਦਾ। ਬੰਦਾ ਕੋਲੋ ਵੀ ਗੁਆ ਲੈਂਦਾ ਹੈ। ਸਬ ਹਾਰ ਜਾਂਦਾ ਹੈ।

ਮਨ ਅੰਦਰ ਬਹੁਤ ਵੱਡੀਆਂ ਸਕਤੀ ਛੁੱਪੀਆਂ ਹਨ। ਆਤਮਾਂ ਕੋਲ ਹਰ ਮਸਲੇ ਦਾ ਹੱਲ ਹੈ। ਜ਼ੋਰ ਦੇ ਕੇ ਅੰਦਰੋਂ ਖੌਜਣਾਂ ਪੈਣਾਂ ਹੈ। ਅੰਦਰ ਦੀ ਖੋਜ ਉਦੋਂ ਸ਼ੁਰੂ ਹੁੰਦੀ ਹੈ। ਜਦੋਂ ਬਾਹਰ ਦੀ ਦੁਨੀਆਂ ਤੋਂ ਖੈਹਿੜਾ ਛੁੱਟਦਾ ਹੈ। ਸ਼ਾਂਤੀ ਵਿੱਚ ਇੱਕਲਾ ਬੈਠ ਕੇ, ਮਨ ਦੀ ਖੋਜ ਸ਼ੁਰੂ ਹੁੰਦੀ ਹੈ। ਜੇ ਚਾਰ ਜਾਂਣੇ ਕੋਲ ਬੈਠੇ ਹੋਣ, ਮਨ ਬੇਚੈਨ ਹੋਵੇ। ਦੋ ਲਾਈਨਾਂ ਵੀ ਨਹੀਂ ਲਿਖ ਹੁੰਦੀਆਂ। ਮਨ ਇਕੱਲਾ ਮਸਤੀ ਵਿੱਚ ਹੁੰਦਾ ਹੈ। ਫਿਰ ਮਨ ਤੋਂ ਕੁੱਝ ਕਰਾਈ ਜਾਵੋ। ਮਨ ਆਖੇ ਲੱਗੀ ਜਾਂਦਾ ਹੈ। ਆਤਮਾਂ ਕਦੇ ਚੁੱਪ ਨਹੀਂ ਬੈਠਦੀ। ਖੋਜ ਅੰਦਰ ਨੇ ਕਰਨੀ ਹੈ। ਸਬ ਸ਼ਕਤੀਆਂ ਆਤਮਾਂ ਦੇ ਅੰਦਰੋਂ ਜਾਗਦੀਆਂ ਹਨ। ਆਤਮਾਂ ਦੀ ਸ਼ਕਤੀ ਨਾਲ ਹਮਲਾ ਵੱਜਣਾਂ ਹੈ। ਅੰਦਰ ਦੀਆਂ ਸ਼ਕਤੀਆਂ ਹੀ ਹਰ ਰੋਜ ਨਵੀ ਟਕਨੌਲਜੀ ਹੋ ਰਹੀ ਹੈ। ਸਾਇੰਸ, ਇਲੈਕਟ੍ਰਾਨਿਕ ਸਾਧਨ, ਆਵਾਜਾਈ ਦੇ ਸਾਧਨ ਤੇ ਹੋਰ ਕਈ ਖੋਜਾਂ ਹੁੰਦੀਆਂ ਹਨ। ਚ੍ਰਿਤਰਕਾਰ, ਇਮਾਰਤਾਂ ਬੱਣਾਂਉਣ ਵਾਲੇ, ਸੈਲਰ ਫੋਨ, ਸਬ ਕਿਸਮਾਂ ਦੇ ਕੰਪਿਉਟਰ, ਮਸ਼ੀਨਾਂ ਸਬ ਦਿਮਾਗ ਦੀ ਖੇਡ ਹੈ। ਆਤਮਾਂ ਅੰਦਰ ਬਹੁਤ ਕੀਮਤੀ ਜਾਂਣਕਾਰੀ ਹੈ। ਦਿਮਾਗ ਨੂੰ ਜਿੰਨਾਂ ਵਰਤੀਏ। ਉਨਾਂ ਹੋਰ ਵੱਧਦਾ, ਹੁਸ਼ਿਆਰ ਹੁੰਦਾ ਜਾਂਦਾ ਹੈ। ਜੇ ਸੁੱਤੇ ਰਹੀਏ, ਡੱਲ ਹੁੰਦਾ ਜਾਂਦਾ ਹੈ। ਆਂਮ ਬੰਦੇ ਲਈ 7-8 ਘੰਟੇ ਸੌਣਾਂ ਵੀ ਜਰੂਰੀ ਹੈ।

Comments

Popular Posts