ਭਾਗ 23 ਔਰਤਾਂ ਗੁਰੂ ਕੀ ਮੈਂ ਸ਼ਹਿਨਸ਼ੀਲ, ਦਿਆਲੂ, ਇਮਾਨਦਾਰ, ਸ਼ਾਂਤ, ਖੁਸ਼, ਅਜ਼ਾਦ ਹਾਂ? ਔਰਤਾਂ ਗੁਰੂ, ਪੀਰ, ਫਕੀਰ, ਸ਼ਹੀਦ ਕਿਉਂ ਨਹੀਂ ਮੰਨੀਆਂ ਜਾਂਦੀਆਂ?
 
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com

ਸਿੱਖ ਗੁਰੂ, ਸੰਤ, ਪੀਰ, ਫਕੀਰ, ਸ਼ਹੀਦਾਂ ਦੇ ਜਨਮ ਦਿਨ ਗੁਰਪੁਰਬ ਮਨਾਏ ਜਾਂਦੇ ਹਨ। ਮਰੇ ਮਰਦਾਂ ਦੀਆਂ ਮਟੀਆਂ ਵੀ ਪੂਜੀਆਂ ਜਾਂਦੀਆਂ ਹਨ। ਗੁਰੂ, ਸੰਤ, ਪੀਰ, ਫਕੀਰ, ਸ਼ਹੀਦ ਮਰਦ ਹੀ ਹੋਏ ਹਨ। ਮਰਦ ਵੈਸੇ ਵੀ ਔਰਤਾਂ ਦੇ ਮੁਕਾਬਲੇ, ਵਿਹਲੇ ਰਹਿੰਦੇ ਹਨ। ਇਸੇ ਲਈ ਪੰਚ, ਸਰਪੰਚ, ਗ੍ਰੰਥੀ, ਜੱਥੇਦਾਰ, ਚੇਅਰਮੈਨ, ਥਾਣੇਦਾਰ, ਡੀਸੀ, ਮੰਤਰੀ, ਪ੍ਰਧਾਂਨ ਸਬ ਮਰਦ ਹਨ। ਔਰਤਾਂ ਗੁਰੂ, ਪੀਰ, ਫਕੀਰ, ਸ਼ਹੀਦ ਕਿਉਂ ਨਹੀਂ ਮੰਨੀਆਂ ਜਾਂਦੀਆਂ? ਔਰਤਾਂ ਗੁਰੂ, ਪੀਰ, ਫਕੀਰ, ਸ਼ਹੀਦ ਕਿਉ ਨਹੀਂ ਬੱਣ ਸਕੀਆਂ? ਧਰਮਿਕ ਥਾਵਾਂ, ਘਰ ਵਿੱਚ ਮਰਦ ਹੀ ਅੱਗੇ ਹੁੰਦੇ ਹਨ। ਕੀ ਮਰਦ ਆਪ ਨੂੰ ਬਹੁਤੇ ਸ਼ਰਤੀਸ਼ਾਲੀ, ਗੁਣੀ, ਅਕੱਲ ਵਾਲੇ ਸਿਆਣੇ ਸਮਝਦੇ ਹਨ? ਕੀ ਔਰਤਾਂ ਗਿਆਨ ਨਹੀਂ ਵੱਡ ਸਕਦੀਆਂ? ਜਾਂ ਕੀ ਔਰਤਾਂ ਨੂੰ ਗਿਆਨ ਨਹੀਂ ਹੈ? ਔਰਤਾਂ ਮਰਦਾਂ ਤੋਂ ਵੱਧ ਸ਼ਕਤੀ ਸ਼ਾਂਲੀ, ਦਿਆਲੂ, ਮੇਹਨਤੀ, ਧਰਮੀ ਹਨ। ਧੰਨ ਦੌਲਤ, ਧਰਮ ਪਿਛੇ ਜੰਗਾਂ, ਯੁੱਧ, ਕੱਤਲ, ਖੁਨ ਖਰਾਬਾ ਕਰਨ ਵਿੱਚ, ਲੜਾਈਆਂ ਵਿੱਚ ਡਾਂਗਾਂ ਚਲਾਂਉਣ ਨੂੰ ਮਰਦ ਹੀ ਹੁੰਦੇ ਹਨ। ਕੁੱਝ ਕੁ ਔਰਤਾਂ ਨੇ ਪਤੀਆਂ, ਪ੍ਰੇਮੀਆਂ ਆਪਦੇ ਬਲਾਤਕਾਰੀਆਂ ਦੇ ਕੱਤਲ ਕੀਤੇ ਹਨ।

ਅਜੇ ਸਿੱਖ ਧਰਮ ਸਬ ਤੋਂ ਨਵਾ ਧਰਮ ਹੈ। ਜੋ ਗੱਲੀ-ਬਾਂਤੀਂ ਔਰਤਾਂ ਨੂੰ ਬਰਾਬਤਾ ਦਿੰਦਾ ਹੈ। ਕਹਿੱਣ ਨੂੰ ਔਰਤਾਂ-ਮਰਦਾਂ ਦੇ ਬਰਾਬਰ ਹਨ। ਹਿੰਦੂ ਜਰੂਰ ਮਾਂ ਦੀ ਪੂਜਾ ਕਰਦੇ ਹਨ। ਸਿੱਖ ਰੱਜ ਕੇ ਉਨਾਂ ਦੀ ਨਿਦਾ ਕਰਦੇ ਹਨ। ਸਿੱਖ ਆਪ ਪੀਰ, ਫਕੀਰ, ਸ਼ਹੀਦ, ਸੰਤਾਂ ਮਰਿਆਂ ਨੂੰ ਪੂਜਦੇ ਹਨ। ਪੈਸੇ ਇਕੱਠੇ ਕਰਨ ਨੂੰ ਮੜੀਆਂ, ਮਟੀਆਂ ਤੇ ਸ੍ਰੀ ਗੁਰੂ ਗ੍ਰੰਥੀ ਸਾਹਿਬ ਜੀ ਦੇ ਅਖੰਡ ਪਾਠ ਪ੍ਰਕਾਸ਼ ਕਰਦੇ ਹਨ। ਜਿਉਂਦਿਆਂ ਬੁੱਢਿਆਂ ਨੂੰ ਬਿਲਕ ਕੇ ਮਰਨ ਲਈ ਛੱਡ ਦਿੰਦੇ ਹਨ। ਕਈ ਸਿੱਖਾਂ ਦੀਆਂ ਬੁੱਢੀਆਂ ਮਾਂਵਾਂ ਰੁਲਦੀਆਂ ਫਿਰਦੀਆਂ ਹਨ। ਬੁੱਢਿਆਂ ਮਾਪਿਉ ਦੀਆਂ ਅੱਖਾਂ ਦੀ ਜੋਤ ਨਹੀਂ ਹੈ। ਅਜੇ ਵੀ ਮਾਂਵਾਂ ਧੂਏ ਵਾਲੇ ਚੂਲੇ ਵਿੱਚ ਫੂਕਾਂ ਮਾਰਦੀਆਂ ਹਨ। ਬੁੱਢੀਆਂ ਅੰਨੀਆਂ ਹੋਈਆਂ ਮਾਂਵਾਂ ਰੋਟੀਆਂ ਪਕਾਂਉਂਦੀਆਂ ਹਨ। ਮਾਂ ਨੂੰ ਪੂਜਣਾ, ਗੁਰੂ ਸਮਝ ਕੇ ਮੰਨਣਾਂ ਤਾਂ ਕੀ ਹੈ? ਮਾਂਵਾਂ ਬੁੱਢਾਪੇ ਵਿੱਚ ਜਿੰਨਾਂ ਨੇ ਘਰੋਂ ਕੱਢ ਦਿੱਤੀਆਂ ਹਨ। ਉਹ ਲੋਕਾਂ ਤੋਂ ਭੀਖ ਮੰਗ ਕੇ ਰੋਟੀ ਖਾਂਦੀਆਂ ਹਨ। ਜਿੰਨਾਂ ਦੇ ਪੁੱਤ ਕੌਮ, ਧਰਮ ਲਈ ਮਰ ਗਏ ਹਨ। ਉਨਾਂ ਮਾਂਵਾਂ ਦੇ ਪੁੱਤ ਮਰਨ ਵਾਲੇ ਦਿਨ, ਲੋਕਾਂ ਨੇ ਬੜੇ ਜਿੰਦਾਬਾਦ ਦੇ ਨਾਹਰੇ ਲਾਏ ਸਨ। ਉਸ ਪਿਛੋਂ ਉਸ ਦੇ ਪਰਿਵਾਰ, ਮਾ-ਪਿਉ ਦੀ ਸੇਵਾ ਸਭਾਲ ਦੀ ਜੁੰਮੇਬਾਰੀ ਕੀ ਕੌਮ, ਧਰਮੀਆਂ ਦੀ ਨਹੀਂ ਹੈ? ਲੋਕ ਜਿੰਦਾਬਾਦ ਦੇ ਨਾਹਰੇ ਲਗਾਉਣ ਜੋਗੇ ਹਨ। ਇਹ ਲੋਕ ਕਿਸੇ ਮਰਦੇ ਹੋਏ ਬਿਮਾਰ ਬੁੱਢੇ ਨੂੰ ਰੋਟੀ-ਪਾਣੀ, ਬਿਸਤਰਾਂ, ਮਕਾਂਨ. ਆਸ਼ਰਮ ਨਹੀਂ ਦੇ ਸਕਦੇ। ਕੋਈ ਬਾਤ ਨਹੀਂ ਆਪਦੀ ਵੀ ਬਾਰੀ ਆਉਣ ਵਾਲੀ ਹੈ। ਜੋ ਬੁੱਢਿਆਂ ਦੇ ਜੁੰਮੇਬਾਰ ਨਹੀਂ ਹਨ। ਉਨਾਂ ਦੇ ਇਹੀ ਹਾਲ ਹੋਣਗੇ।



ਔਰਤ ਨੂੰ ਜਾਨਦਾਰ, ਮਨੁੱਖ ਦੀ ਜਾਤ ਸਮਝਣ ਵਾਲੇ ਕਿੰਨੇ ਕੁ ਹਨ? ਕਈ ਤਾਂ ਔਰਤਾਂ ਨੂੰ ਗਿੱਣਤੀ ਵਿੱਚ ਨਹੀਂ ਗਿੱਣਦੇ। ਔਰਤ ਨੂੰ ਘਰ ਦੇ ਮਾਮਲੇ ਵਿੱਚ ਬੋਲਣ ਨਹੀਂ ਦਿੰਦੇ। ਮਰਦ ਸੋਚਦੇ ਹਨ, ਔਰਤ ਤਾਂ ਸਿਰਫ਼ ਬਿਸਤਰ ਵਿੱਚ ਵਰਤਣ ਜੋਗੀ ਹੈ। ਬਿਸਤਰ ਤੇ ਹੀ ਚੂੰਮਦੇ ਚੱਟਦੇ ਹਨ। ਕੰਮ ਨਿੱਕਲਦੇ ਹੀ ਤੂੰ ਕੌਣ ਹੈ? ਅੰਨਦ ਮਾਂਣ ਕੇ, ਸਰੀਰ ਹੋਲਾ ਕਰਕੇ, ਮਰਦ ਅਰਾਮ ਦੀ ਨੀਦ ਸੌਦਾਂ ਹੈ। ਅੱਗਲੀ ਪੇਟ ਕਰਾ ਕੇ ਨੌ, ਦਸ ਮਹੀਨੇ ਸਜਾ ਭੋਗਦੀ ਹੈ। ਐਸੇ ਮਰਦ ਆਪਦੇ ਬੱਚਿਆਂ ਦੀ ਗਿੱਣਤੀ ਵੀ ਨਹੀਂ ਜਾਣਦੇ। ਔਰਤਾਂ ਹਰਾਮੀ ਮਰਦਾਂ ਦੀ ਔਲਾਦ ਪਾਲਦੀਆਂ ਹਨ। ਮਰਦ ਨੂੰ ਮਰਦ ਨਹੀਂ ਘੜਦਾ। ਔਰਤ ਤਰਾਸ਼ਦੀ ਹੈ। ਦਸ ਮਹੀਨੇ ਪੇਟ ਵਿੱਚ ਰੱਖਦੀ ਹੈ। ਜਦੋਂ ਭਰੂਣ ਤੋਂ ਹਿਲਿਆ ਵੀ ਨਹੀਂ ਜਾਂਦਾ ਸੀ। ਉਦੋਂ ਤੋ ਢਿੱਡ ਵਿੱਚ ਪਾਲਦੀ ਹੈ। ਭਰੂਣ ਦੇ ਬਾਪ ਨੇ, ਇਸ ਨੂੰ ਆਪਦੀ ਮਰਜ਼ੀ ਨਾਲ ਪੈਦਾ ਨਹੀਂ ਕੀਤਾ। ਕਿਸੇ ਮਰਦ ਨੇ, ਆਪਦੇ ਸ਼ੱਕਰਾਣੂ ਨੂੰ ਜਨਮ ਦੇਣ ਲਈ ਆਪਦੇ ਸਰੀਰ ਵਿੱਚੋਂ ਬਾਹਰ ਨਹੀਂ ਕੀਤਾ। ਮਰਦ ਔਰਤ ਨਾਲ ਸੰਭੋਗ ਇਸ ਲਈ ਨਹੀਂ ਕਰਦਾ। ਮਰਦ ਨੂੰ ਬੱਚਾ ਚਾਹੀਦਾ ਹੈ। ਮਰਦ-ਨਰ ਤਾਂ ਔਰਤ-ਮਾਦਾ ਨਾਲ ਮਨੋਰੰਜ਼ਨ ਕਰਦਾ ਹੈ। ਮਰਦ ਔਰਤ ਨਾਲ ਮਨਪ੍ਰਚਾਵੇ ਲਈ ਸਰੀਰ ਦੀ ਖੇਡ-ਖੇਡਦਾ ਹਨ। ਉਹ ਤਾਂ ਰੱਬ ਦਾ ਕਮਾਲ ਹੈ। ਪ੍ਰਭੂ ਮਨੁੱਖਾਂ-ਜੀਵਾਂ ਦੀ ਜਾਤ ਕਾਇਮ ਰੱਖਣਾਂ ਚੁਹੁੰਦਾ ਹੈ। ਬੱਚਾ ਪੈਦਾ ਕਰਨ ਲਈ ਸ਼ਕਰਾਣੂ, ਰੱਬ ਔਰਤ-ਮਾਦਾ ਦੇ ਗਰਭ ਵਿੱਚ ਟਿਕਾ ਦਿੰਦਾ ਹੈ। ਕਈ ਐਸੇ ਵੀ ਜੋੜੇ ਹਨ। ਜੋ ਅਲਾਦ ਨਾਂ ਹੋਣ ਕਾਰਨ ਬੱਚਾ ਪੈਦਾ ਕਰਨ ਨੂੰ ਪੂਰਾ ਜ਼ੋਰ ਲਾ ਦਿੰਦੇ ਹਨ। ਬੱਚਾ ਨਹੀਂ ਜੰਮਦਾ। ਕਈ ਡਾਕਟਰਾਂ ਦੀ ਮਦੱਦ ਲੈਂਦੇ ਹਨ। ਮਰਦ ਦੇ ਭਰੂਣ ਦੇ ਸ਼ੱਕਰਾਣੂ, ਔਰਤ ਦੇ ਗਰਭ ਵਿੱਚ ਡਾਕਟਰ ਮਸ਼ੀਨਾਂ ਦੀ ਮਦੱਦ ਨਾਲ ਰੱਖਦੇ ਹਨ। ਬੱਚਾ ਨਾਂ ਹੋਣ ਤੋਂ ਰੋਕਣਾਂ, ਗਰਭ ਵਿੱਚ ਬੱਚੇ ਦਾ ਭਰੂਣ ਰੱਖਣਾਂ, ਇਕੋ ਪ੍ਰਕਿਰਿਆ ਹੈ। ਉਹੀ ਕਿਰਿਆ ਰਾਹੀਂ ਗਰਭ ਵਿੱਚ ਰੱਖੀ ਦੁਵਾਈ ਸੱਕਰਾਣੂ ਮਾਰੀ ਜਾਂਦੀ ਹੈ। ਉਹੀ ਕਿਰਿਆ ਰਾਹੀਂ ਔਰਤ ਵਿੱਚ ਜਿਉਣ-ਪਲਣ ਨੂੰ ਬੱਚੇ ਦਾ ਸੱਕਰਾਣੂ ਰੱਖਿਆ ਜਾਂਦਾ ਹੈ। ਬਾਂਝ ਔਰਤ ਦੀ ਇੰਨੀ ਦੁਰਦਸ਼ਾਂ ਹੈ। ਕਿ ਮਰਦ ਬੱਚਾ ਪੈਦਾ ਕਰਨ ਲਈ, ਦੂਜੀ ਔਰਤ ਲੈ ਆਉਂਦਾ ਹੈ। ਜਿਵੇਂ ਗਾ-ਮੱਝ ਦੁੱਧ ਨਹੀਂ ਦਿੰਦੀ। ਖ੍ਰੀਦ ਕੇ, ਹੋਰ ਦਾ ਰੱਸਾ ਫੜ ਲੈ ਆਉ। ਸਿੱਖ ਕਥਾ ਵਾਚਕ ਦਸਦੇ ਹਨ, " ਗੁਰੂ ਗੋਬਿੰਦ ਸਿੰਘ ਜੀ ਦੀਆਂ ਪਤਨੀਆਂ ਜੀਤ ਕੌਰ, ਸੁੰਦਰ ਕੌਰ, ਸਾਹਿਬ ਕੌਰ ਸਨ। ਪਹਿਲੀ ਪਤਨੀ ਦੇ ਬੱਚਾ ਨਹੀ ਹੋਇਆ ਸੀ। ਇਸ ਲਈ ਦੂਜੀ ਪਤਨੀ ਨਾਲ ਵਿਆਹ ਕੀਤਾ ਸੀ। ਦੂਜਾ ਵਿਆਹ ਕਰਾਉਣ ਦਾ ਫੈਸਲਾਂ ਮਾਤਾ ਗੂਜਰ ਕੌਰ ਦਾ ਸੀ। ਇਸੇ ਲਈ ਪਹਿਲੀ ਪਤਨੀ ਦੇ ਸਾਹਿਬਜਾਦੇ ਛੋਟੇ ਸਨ। " ਜੇ ਗੁ੍ਰੂ ਮਾਂ ਮਗਰ ਲੱਗ ਕੇ, ਔਰਤਾਂ ਨਾਲ ਆਂਮ ਮਰਦਾਂ ਵਾਗ ਐਸਾ ਕਰ ਸਕਦੇ ਹਨ। ਆਂਮ ਬੰਦੇ ਤੇ ਗੁਰੂ ਵਿੱਚ ਕੀ ਫ਼ਰਕ ਹੈ? ਜੇ ਗੁਰੂ ਇੱਕ ਵੱਧ ਔਰਤਾਂ ਪਤਨੀਆਂ ਬੱਣਾਂ ਕੇ ਰੱਖ ਸਕਦਾ ਹੈ। ਫਿਰ ਮੁਸਮਾਨਾਂ ਨੂੰ ਔਰਤ ਦੇ ਮਾਮਲੇ ਵਿੱਚ ਕਿਉਂ ਬਦਨਾਂਮ ਕੀਤਾ ਜਾਂਦਾ ਹੈ? ' ਆਪਦੀਆਂ ਕੱਛ ਵਿੱਚ, ਲੋਕਾਂ ਦੀਆਂ ਹੱਥ ਵਿੱਚ। " ਮਰਦ ਤਾਂ ਹੈ, ਹੀ ਔਰਤ ਤੇ ਲੱਟੂ। ਆਂਮ ਬੰਦੇ ਤੇ ਗੁਰੂ ਵਿੱਚ ਕੀ ਫ਼ਰਕ ਹੈ?

ਉਹ ਤਾਂ ਔਰਤ ਹੀ ਸ਼ਕਤੀ ਸ਼ਾਲੀ ਹੈ। ਆਪਦੇ ਲਈ ਖਾਂਦੇ ਭੋਜਨ ਤੇ ਖੂਨ ਨਾਲ ਭਰੂਣ ਪਾਲਦੀ ਹੈ। ਔਰਤ-ਮਾਦਾ ਬੱਚਾ ਪੇਟ ਵਿੱਚ ਹੋਵੇ, ਇਸ ਮੁਸ਼ਕਲ ਸਮੇਂ ਨੂੰ ਆਪਦੇ ਉਤੇ ਹੁੰਢਾਉਂਦੀ ਹੈ। ਬੱਚੇ ਦੇ ਜਨਮ ਤੋਂ ਪਿਛੋਂ ਆਪ ਤੋਂ ਪਹਿਲਾਂ ਬੱਚੇ ਦੇ ਮੂੰਹ ਵਿੱਚ ਬੁੱਰਕੀ ਪਾਉਂਦੀ ਹੈ। ਪਿਉ ਜਿਉਂਦਾ ਵੀ ਹੋਵੇ। ਕਦੇ ਆਪ ਤੋਂ ਪਹਿਲਾਂ ਬੱਚੇ ਦੇ ਮੂੰਹ ਵਿੱਚ ਬੁਰਕੀ ਨਹੀਂ ਪਾਉਂਦਾ। ਨਵ ਜੰਮਿਆ ਬੱਚਾ ਭੁੱਖਾ ਰੋਂਦਾ ਹੋਵੇ। ਮਾਂ ਉਦੋਂ ਵੀ ਆਪਦੇ ਸਰੀਰ ਦੇ ਦੁੱਧ ਨਾਲ ਬੱਚੇ ਦੀ ਭੁੱਖ ਮਿਟਾਉਂਦੀ ਹੈ। ਮਰਦ ਤੋਂ ਤਾਂ ਰੋਂਦਾ ਬੱਚਾ ਚੁੱਪ ਨਹੀਂ ਹੁੰਦਾ। ਉਸ ਨੂੰ ਖਾਂਣ ਤਾਂ ਕੀ ਬਣਾਂ ਕੇ ਦੇ ਸਕਦਾ ਹੈ? ਮਰਦ ਪ੍ਰਦੇਸ਼ ਚਲਾ ਜਾਵੇ। ਜੁਵਾਨ ਔਰਤ ਆਪ ਨੂੰ ਬੱਚੇ ਤੇ ਘਰ ਦੇ ਬੁੱਢੇ ਪਾਲ ਲੈਂਦੀ ਹੈ। ਜੇ ਔਰਤ ਘਰੋਂ ਚਲੀ ਜਾਵੇ, ਮਰਦ ਬੱਚੇ, ਬੁੱਢੇ ਪਾਲਣ ਨੂੰ ਹੋਰ ਔਰਤ ਲੈ ਆਉਂਦਾ ਹੈ। ਇਹ ਨਹੀ ਕਿ ਮਰਦ ਔਰਤਾਂ ਸੈਕਸ ਲਈ ਵਰਤਣ ਨੂੰ ਸ਼ਕਤੀ ਸ਼ਾਲੀ ਹੈ। ਕਿਸੇ ਬੱਚੇ, ਬੁੱਢੇ ਦੀ ਪਾਲਣ, ਸਾਭ-ਸਭਾਂਲ ਕਰਨ ਨੂੰ ਕੰਮਚੋਰ ਹੈ। ਮਰਦ ਨੂੰ ਔਰਤ ਦਾ ਸਹਾਰਾ ਅਕਸਰ ਚਾਹੀਦਾ ਹੈ। ਮਰਦ ਨੂੰ ਬੱਚਪੱਨ ਵਿੱਚ ਮਾਂ, ਫਿਰ ਭੈਣ, ਜੁਵਾਨੀ ਹੁੰਢਾਉਣ ਨੂੰ ਪਤਨੀ, ਪ੍ਰੇਮਕਾ ਚਾਹੀਦੀ ਹੈ। ਜਿੰਨਾਂ ਦੀਆਂ ਮਾਂਵਾਂ ਮਰ ਜਾਂਦੀਆਂ ਹਨ। ਪਿਉ ਚਾਹੇ ਜਿਉਂਦਾ ਹੀ ਹੋਵੇ। ਘਰ ਦੇ ਬੁਰੇ ਹਾਲ ਹੋ ਜਾਂਦੇ ਹਨ। ਜਿੰਨਾਂ ਦੇ ਪਿਉ ਮਰ ਜਾਂਦੇ ਹਨ। ਉਹ ਬੱਚਿਆਂ ਨੂੰ ਮਾਂਵਾਂ ਤੱਤੀ ਹਵਾ ਨਹੀਂ ਲੱਗਣ ਦਿੰਦੀਆਂ। ਰੋਸਈ ਵਿੱਚ ਖਾਂਣਾਂ ਤਾਂ ਵਧੀਆਂ ਬਣਾਂਉਂਦੀਆਂ ਹੀ ਹਨ। ਮਜ਼ਦੂਰੀ ਵੀ ਕਰਦੀਆਂ ਹਨ। ਰੱਬ ਵਾਂਗ ਬੱਚਿਆਂ ਤੇ ਪੂਰੇ ਪਰਿਵਾਰ ਦਾ ਖਿਆਲ ਰੱਖਦੀਆਂ ਹਨ। ਭੋਜਨ ਬੱਣਾਂ ਕੇ, ਪੇਟ ਭਰਦੀਆਂ ਹਨ। ਗੁਰੂ ਸ਼ਰਤੀਸ਼ਾਲੀ, ਅਕੱਲ, ਗੁਣੀ, ਸਿਆਣਾਂ ਮਰਦ ਹੈ ਜਾਂ ਔਰਤ।

ਔਰਤਾਂ ਸ਼ਾਇਦ ਘਰ ਦੇ ਸ਼ੋ ਪੀਸ ਹਨ। ਮਾਂਵਾਂ, ਧੀਆਂ, ਪਤਨੀਆਂ, ਭੈਣਾਂ ਤੇ ਹੋਰ ਔਰਤਾਂ ਦਾ ਕੰਮ ਹੈ। ਸੁਆਦੀ ਲੰਗਰ ਭੋਜਨ ਤਿਆਰ ਕਰਨ। ਮਰਦਾਂ ਨੂੰ ਪਰੋਸ ਕੇ ਦੇਣ। ਮਰਦਾਂ ਦਾ ਸਰੀਰਕ ਮਨੋਂਰੰਜਨ ਕਰਨ। ਬੱਚੇ ਪੈਦਾ ਕਰਨ। ਬੱਚਿਆ ਨੂੰ ਪਾਲਣ। ਫਿਰ ਬੱਚਿਆਂ ਦੇ ਬੱਚਿਆਂ ਨੂੰ ਪਾਲਣ। ਕਈ ਔਰਤਾਂ ਨੂੰ ਮੂੰਹ ਧੋਣ ਦਾ ਸਮਾਂ ਨਹੀਂ ਲੱਗਦਾ। ਮਰਦੇ ਦਮ ਤੱਕ ਚਾਰ ਦਿਵਾਰੀ ਵਿੱਚ ਰਹਿੱਣ। ਫਿਰ ਲੋਕ ਪੁੱਛਦੇ ਹਨ। ਗੀਤ ਮਾਂ ਦੇ ਹੀ ਕਿਉਂ ਗਾਏ ਜਾਂਦੇ ਹਨ? ਲੋਕ ਬਾਪ ਤੇ ਗਾਣੇ ਕਿਉਂ ਨਹੀਂ ਗਾਉਂਦੇ? ਹੁਣ ਤਾ ਔਰਤਾਂ ਨੌਕਰੀ ਕਰਨ ਲੱਗ ਗਈਆਂ ਹਨ। ਧਰਮਿਕ ਥਾਵਾਂ ਤੇ ਵੀ ਚਲੀਆਂ ਜਾਂਦੀਆਂ ਹਨ। ਰੱਬ ਨੂੰ ਮਰਦਾਂ ਤੋਂ ਵੱਧ ਪਿਆਰ ਕਰਦੀਆਂ ਹਨ। ਪਰ ਉਥੇ ਵੀ ਘਰ ਦੀ ਚਾਰ ਦੁਵਾਰੀ ਵਿੱਚਲੀ ਕਿਰਿਆ ਕੀਤੀ ਜਾਂਦੀ ਹੈ। ਉਥੇ ਜਾ ਕੇ ਵੀ ਗੁਰੂ, ਸੰਤ, ਪੀਰ, ਫਕੀਰ, ਸ਼ਹੀਦ ਮਰਦਾਂ ਦੀ ਹੀ ਪੂਜਾ ਕੀਤੀ ਜਾਂਦੀ ਹੈ। ਤੁਸੀ ਔਰਤਾਂ-ਮਰਦਾਂ ਵਿਚੋਂ ਸ਼ਰਤੀਸ਼ਾਲੀ, ਗੁਣੀ, ਅਕੱਲ ਵਾਲਾ ਸਿਆਣਾਂ ਕਿਹਨੂੰ ਸਮਝਦੇ ਹੋ? ਗੁਰੂ ਔਰਤਾਂ ਹਨ ਜਾਂ ਮਰਦ?

Comments

Popular Posts