ਭਾਗ 27 ਕੰਵਰ ਸੰਧੂ ਕੀ ਮੈਂ ਸ਼ਹਿਨਸ਼ੀਲ, ਦਿਆਲੂ, ਇਮਾਨਦਾਰ, ਸ਼ਾਂਤ, ਖੁਸ਼, ਅਜ਼ਾਦ ਹਾਂ?
ਕੰਵਰ ਸੰਧੂ ਨੂੰ ਹੁਸ਼ਿਆਰ ਹੋ ਜਾਂਣਾ ਚਾਹੀਦਾ ਹੈ, ਪੁਲੀਸ ਤੇ ਮੁਜ਼ਰਮ ਦੋਂਨੇਂ ਹੀ ਖ਼ਤਰਨਾਕ ਹਨ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com
ਜੋ ਹੋਤਾ ਹੈ, ਚੰਗੇ ਲਈ ਹੁੰਦਾ ਹੈ। ਬੁਰਾ ਕੁੱਝ ਨਹੀਂ ਹੁੰਦਾ। ਜਦੋਂ ਕੋਈ ਮਾੜੀ ਘੱਟਨਾਂ ਹੁੰਦੀ ਹੈ। ਬੰਦੇ ਨੂੰ ਅੱਕਲ ਆਉਂਦੀ ਹੈ। ਮੁੜ ਕੇ ਬੰਦਾ ਉਹ ਗੱਲ਼ਤੀ ਨਹੀਂ ਕਰਦਾ। ਕੰਵਰ ਸੰਧੂ ਨੂੰ ਹੁਸ਼ਿਆਰ ਹੋ ਜਾਂਣਾ ਚਾਹੀਦਾ ਹੈ। ਪੁਲੀਸ ਤੇ ਮੁਜ਼ਰਮ ਦੋਂਨੇਂ ਹੀ ਖ਼ਤਰਨਾਕ ਹਨ। ਕੰਵਰ ਸੰਧੂ ਨੂੰ ਚੰਗੀ ਤਰਾਂ ਮੱਤ ਗਈ ਹੋਣੀ ਹੈ। ਕੰਵਰ ਸੰਧੂ ਐਸੇ ਭੇਤਾਂ ਤੋਂ ਪਰਦੇ ਚੱਕ ਰਹੇ ਹਨ। ਜਿਸ ਵਿੱਚ ਪੁਲੀਸ ਵਾਲੇ ਤੇ ਖਾੜਕੂਆਂ ਦਾ ਪਰਦਾ ਫ਼ਾਸ਼ ਕਰ ਰਹੇ ਸਨ। ਭਾਵ ਪੁਲੀਸ ਤੇ ਮੁਜ਼ਰਮਾਂ ਨਾਲ ਦੁਸ਼ਮੱਣੀ ਮੁੱਲ ਲੈ ਰਹੇ ਹਨ। ਭਾਵ ਮੌਤ ਮੂੰਹ ਅੱਡੀ ਖੜ੍ਹੀ ਹੈ। ਸੱਪ ਦੀ ਖੁਡ ਵਿੱਚ ਹੱਥ ਜਾਂਣ ਬੁੱਝ ਕੇ ਪਾ ਰਹੇ ਹਨ। ਕੰਵਰ ਸੰਧੂ ਨੂੰ ਤਾਂ ਐਸੇ ਲੋਕਾਂ ਤੋਂ ਬਚਣਾਂ ਚਾਹੀਦਾ ਹੈ। ਕੰਵਰ ਸੰਧੂ ਜੇਲ ਵਿੱਚ ਕੀ ਕਰਨ ਗਏ ਹਨ? ਪੁਲੀਸ ਤੇ ਮੁਜ਼ਰਮ ਲਈ ਬੰਦਾ ਮਾਰਨਾਂ ਵੱਡੀ ਗੱਲ ਨਹੀਂ ਹੈ। ਪੁਲੀਸ ਕੋਲ ਸਰਕਾਰੀ ਗੋਲ਼ੀ ਹੈ। ਮੁਜ਼ਰਮ, ਪੁਲੀਸ ਦੀ ਗੰਨ ਜਾਂ ਬਗੈਰ ਲਾਂਈਸੈਂਸ ਤੋਂ ਕਿਸੇ ਦੀ ਵੀ ਗੰਨ ਵਰਤ ਸਕਦਾ ਹੈ। ਸਿੱਖ ਹੀ ਸਿੱਖ ਦੀ ਪੱਗ ਉਤਾਰ ਰਹੇ ਹਨ। ਇਹ ਕੌਮ ਦੇ ਹੀਰੇ ਹਨ। ਉਨਾਂ ਵਿੱਚੋਂ ਬਲਵੰਤ ਸਿੰਘ ਰਾਜੂਆਣਾਂ ਵੀ ਪੱਗ ਉਤਰਨ ਵਿੱਚ, ਧੱਕਾ-ਮੁੱਕੇ ਵਿੱਚ ਪਿਛੇ ਨਹੀਂ ਹੈ। ਜੋ ਬੰਦਾ ਕੱਤਲ ਕਰ ਸਕਦਾ ਹੈ। ਉਸ ਲਈ ਬੰਦਾ ਕੁੱਟਣਾਂ ਬਾਂਏ ਹੱਥ ਦਾ ਕੰਮ ਹੈ। ਐਸੇ ਖ਼ਤਰਨਾਂਕ ਬੰਦੇ ਕੋਲ ਜਾਂਣਾ, ਖ਼ਤਰੇ ਤੋਂ ਖ਼ਾਲੀ ਨਹੀਂ ਹੈ। ਇਹ ਬੰਦਾ ਪੁਲੀਸ ਨਾਲ ਰਲਿਆ ਹੋਇਆ ਹੈ। ਕੰਵਰ ਸੰਧੂ ਤੇ ਬਲਵੰਤ ਸਿੰਘ ਰਾਜੂਆਣੇ ਦੀ ਮੁਲਾਕਾਤ ਸਮੇਂ ਕੋਈ ਪੁਲੀਸ ਵਾਲਾ ਕੋਲ ਨਹੀਂ ਸੀ। ਬਲਵੰਤ ਸਿੰਘ ਰਾਜੂਆਣੇ ਨੇ ਪ੍ਰਸਿੱਧ ਪੱਤਰ ਕਾਰ ਕੰਵਰ ਸੰਧੂ ਦੀ ਪੱਗ ਉਤਾਰ ਦਿੱਤੀ। ਚੰਗੀ ਮਾਰ ਕੁੱਟ ਕੀਤੀ ਗਈ। ਪੱਗ ਦੇ ਨਾਲ ਕੋਟ ਵੀ ਉਤਾਰ ਦਿੱਤਾ। ਜਦੋਂ ਕੰਵਰ ਸੰਧੂ ਮੁਲਾਕਾਤ ਵਾਲੇ ਕੰਮਰੇ ਵਿੱਚੋਂ ਬਾਹਰ ਆਏ, ਉਤਰੀ ਹੋਈ ਪੱਗ ਕੰਵਰ ਸੰਧੂ ਦੇ ਹੱਥ ਵਿੱਚ ਸੀ। ਉਹ ਬੌਦਲਿਆ ਪਿਆ ਸੀ। ਪੁਲੀਸ ਵਾਲੇ ਨੇ ਮੋਂਡੇ ਤੋਂ ਫੜਿਆ ਹੋਇਆ ਸੀ। ਕੰਵਰ ਸੰਧੂ ਦੇ ਚਿੱਟੇ ਧੌਲੇ ਦਿਸ ਰਹੇ ਹਨ। ਬਲਵੰਤ ਸਿੰਘ ਰਾਜੂਆਣੇ ਨੇ ਸਿਆਣੇ ਬੰਦੇ ਦੇ ਚਿੱਟੇ ਧੌਲਿਆਂ ਦਾ ਵੀ ਲਿਹਾਜ਼ ਨਹੀਂ ਕੀਤਾ। ਇਸ ਰਾਜੂਆਣੇ ਕਰਕੇ ਕੌਮ ਸ਼ੜਕਾਂ ਤੇ ਗਈ ਸੀ। ਇਸ ਦੀ ਮੱਤ ਦੇਖੋ। ਜੋ ਮਦੱਦ ਕਰ ਰਿਹਾ ਹੈ। ਕੰਵਰ ਸੰਧੂ ਇੰਨਾਂ ਮੁਜ਼ਰਮਾਂ ਨੂੰ ਜੇਲਾਂ ਵਿਚੋਂ ਕੱਢਣ ਦੀ ਕੋਸ਼ਸ਼ ਕਰ ਰਿਹਾ ਹੈ। ਇਨਸਾਫ਼ ਦੁਵਾਉਣਾਂ ਚਹੁੰਦਾ ਹੈ। ਉਸੇ ਨੂੰ ਹੀ ਜੱਫ਼ਾ ਮਾਰ ਕੇ, ਬਲਵੰਤ ਸਿੰਘ ਰਾਜੂਆਣੇ ਨੇ ਭੂਝੇ ਸਿੱਟ ਲਿਆ। ਗੁਰਮੀਤ ਸਿੰਘ ਪਿੰਕੀ ਸਾਬਕਾ ਪੁਲੀਸ ਵਾਲਾ ਹੈ। ਕੰਵਰ ਸੰਧੂ ਨਾਲ ਮਿਲ ਕੇ, ਪੁਲੀਸ ਦੇ ਕੀਤੇ ਕੱਤਲਾਂ ਨੂੰ ਨੰਗਾ ਕਰ ਰਿਹਾ ਹੈ। ਕੰਵਰ ਸੰਧੂ ਨੂੰ ਗੁਰਮੀਤ ਸਿੰਘ ਪਿੰਕੀ ਪੁਲੀਸ ਵਾਲਾ ਪੁਲੀਸ ਤੇ ਮੁਜ਼ਰਮ ਦੇ ਭੇਤ, ਕਰਤੂਤਾਂ ਦੱਸ ਰਿਹਾ ਹੈ, " 1984 ਤੋਂ 30 ਸਾਲਾਂ ਵਿੱਚ ਜੇਲਾਂ ਵਿੱਚ ਖਾੜਕੂਆਂ ਦੇ ਨਾਂਮ ਥੱਲੇ ਭਾਰਤ ਦੇ ਪੰਜਾਬ ਸੂਬੇ ਦੇ ਨਾਗਰਿਕ ਮਾਰੇ ਹਨ। ਅਜੇ ਕਈ ਮੁਜ਼ਰਮ ਜੇਲ ਵਿੱਚ ਵੀ ਹਨ। ਮੁਜ਼ਰਮ ਨਾਲ ਪੁਲੀਸ ਰਲੀ ਹੋਈ ਹੈ। ਬਲਵੰਤ ਸਿੰਘ ਰਾਜੂਆਣੇ ਦੇ ਸਹਿਜੋਗੀ ਮੁਜ਼ਰਮ ਜੇਲ ਵਿੱਚ ਬੈਠੇ ਅਜੇ ਵੀ ਖ਼ਤਰਨਾਕ ਕੰਮ ਕਰ ਰਹੇ ਹਨ। ਜੋ ਪਬਲਿਕ ਲਈ ਖ਼ਤਰਨਾਕ ਹਨ। ਪੁਲੀਸ ਵਾਲੇ ਨਾਲ ਰਲੇ ਹਨ। ਕੱਤਲ ਦੀ ਕੈਦ ਕੱਟਣ ਪਿਛੋਂ ਵੀ ਰਿਸ਼ਵਤ ਲੈ ਕੇ, ਪੁਲੀਸ ਵਿੱਚ ਮੈਨੂੰ ਦੁਆਰਾ ਰੱਖ ਲਿਆ ਸੀ। ਅਜੇ ਵੀ ਤੱਨਖ਼ਾਹ ਮਿਲ ਰਹੀ ਹੈ। " ਕੰਵਰ ਸੰਧੂ ਗੁਰਮੀਤ ਸਿੰਘ ਪਿੰਕੀ ਪੁਲੀਸ ਵਾਲਿਆ ਦੇ ਨਾਂਮ ਦੱਸ ਰਿਹਾ ਹੈ। ਜਿੰਨਾਂ ਨੇ ਬੇਕਸੂਰ ਬੰਦੇ ਮਾਰੇ ਹਨ। ਗੁਰਮੀਤ ਸਿੰਘ ਪਿੰਕੀ ਤੇ ਕੰਨਵਰ ਸੰਧੂ ਪੰਗਾਂ ਮੁਜ਼ਰਮਾਂ ਤੇ ਪੁਲੀਸ ਵਾਲਿਆ ਨਾਲ ਲੈ ਚੁੱਕੇ ਹਨ। ਦੋਂਨਾਂ ਦੀ ਜਾਨ ਖ਼ਤਰੇ ਵਿੱਚ ਹੈ। ਆਪਦੇ ਜਾਂਣੀ ਮੁਜ਼ਰਮਾਂ ਦੀ ਮਦੱਦ ਕਰ ਰਹੇ ਹਨ। ਮਰਨ ਵਾਲੇ ਮਰ ਗਏ। ਜੋ ਮੁਜ਼ਰਮ ਜੇਲ ਵਿੱਚ ਜਿੰਦਾ ਹਨ। ਕਿਸੇ ਨੂੰ ਕੁੱਝ ਨਹੀਂ ਪਤਾ। ਉਹ ਆਪਦੀ ਮਰਜ਼ੀ ਨਾਲ ਹੀ ਜੇਲ ਵਿੱਚ ਹੋਣ। ਮੁਜ਼ਰਮ, ਪੁਲੀਸ ਰਲੇ ਹੁੰਦੇ ਹਨ। ਮੁਜ਼ਰਮਾਂ ਨੂੰ ਵੀ ਬਾਹਰ ਪਬਲਿਕ ਤੋਂ ਖ਼ਤਰਾ ਹੈ। ਜੇਲ ਵਿੱਚ ਮੁਜ਼ਰਮ, ਪੁਲੀਸ ਦੀ ਸੁਰੱਖਿਆ ਵਿੱਚ ਹਨ। ਕਿਸੇ ਨੂੰ ਕੁੱਝ ਨਹੀਂ ਪਤਾ, ਦੁਨੀਆਂ ਕਿਹੜੇ ਰੰਗਾ ਵਿੱਚ ਹੈ? ਕਿਸੇ ਦਾ ਭੇਤ ਨਹੀਂ ਹੈ। ਗੁਰਮੀਤ ਸਿੰਘ ਪਿੰਕੀ ਨੇ, ਮੁਜ਼ਰਮ, ਪੁਲੀਸ ਦੇ ਕੰਵਰ ਸੰਧੂ ਨੂੰ, ਇੰਨੇ ਕਤਲ ਕਰਨ, ਬੰਦੇ ਖੱਪਾਉਣ ਦੇ ਕਿੱਸੇ ਸੁਣਾਂਏ ਹਨ। ਜੋ ਜੂਟਿਊਬ ਤੇ ਲੱਗੇ ਹਨ। ਦਿਲ ਕਭਾਂਊ ਵੀ ਹਨ। ਫਿਰ ਵੀ ਦੋਂਨੇਂ ਜਾਂਣੇ ਨਿਧੱੜਕ, ਜੇਲ ਵਿੱਚ ਇੰਨੇ ਖ਼ਤਰਨਾਂਕ ਮੁਜ਼ਰਮ ਤੇ ਪੁਲੀਸ ਵਿੱਚ ਘੁੰਮ ਰਹੇ ਹਨ। ਇਸ ਤੋਂ ਵੱਡੀ ਬੇਵਕੂਫ਼ੀ ਕੀ ਹੋਵੇਗੀ? ਨਾਂਮ ਚੱਮਕਾਂਉਣ ਲਈ ਲੋਕ ਆਪਦੀ ਜਾਨ ਦੀ ਬਾਜੀ ਲਗਾ ਦਿੰਦੇ ਹਨ। ਬਲਵੰਤ ਸਿੰਘ ਰਾਜੂਆਣੇ ਨੇ ਜਦੋਂ ਪੱਗ ਲਾਹੀ। ਕੋਟ ਲਾ ਦਿੱਤਾ। ਸੰਘੀ ਨੂੰ ਵੀ ਹੱਥ ਪਾਇਆ ਹੋਣਾਂ ਹੈ। ਇਸ ਸਮੇਂ ਭਾਂਵੇਂ ਪੁਲੀਸ ਵਾਲੇ ਹੀ ਇੰਨਾਂ ਦੋਂਨਾਂ ਤਿੰਨਾਂ ਗੁਰਮੀਤ ਸਿੰਘ ਪਿੰਕੀ, ਬਲਵੰਤ ਸਿੰਘ ਰਾਜੂਆਣੇ ਤੇ ਕੰਵਰ ਸੰਧੂ ਤੇ ਹੋਰਾ ਦੇ ਗੋਲੀ ਮਾਰ ਦਿੰਦੇ। ਮੁਜ਼ਰਮਾਂ ਤੇ ਪੁਲੀਸ ਲਈ ਬੰਦਾ ਮਾਰਨਾਂ, ਅੱਖ ਝੱਪਕੇ ਦਾ ਕੰਮ ਹੈ। ਕਿਸੇ ਤੇ ਵੀ ਭਰੋਸਾ ਨਹੀਂ ਕਰਨਾਂ ਚਾਹੀਦਾ। ਦੋਸਤ ਹੀ ਦਸ਼ਮੱਣ ਬੱਣਦਾ ਹੈ। ਰੱਬ ਨੇ ਜਿਥੇ ਕਿਸੇ ਨੂੰ ਰੱਖਿਆ ਹੈ। ਉਸੇ ਵਿੱਚ ਭਲਾਈ ਹੈ। ਸੱਪ ਦੀ ਜ਼ਹਿਰ ਕੋਈ ਖਤਮ ਨਹੀ ਕਰ ਸਕਦਾ। ਚਾਹੇ ਦੁੱਧ ਪਿਆਈ ਜਾਵੋ। ਉਸ ਦਾ ਸੁਭਾਅ ਡੰਗ ਮਾਰਨਾਂ ਹੈ। ਇੰਨੀ ਵੀ ਲੋਕ ਸੇਵਾ ਨਹੀਂ ਕਰਨੀ ਚਾਹੀਦੀ। ਆਪਦੀ ਹੀ ਜਾਨ ਦਾ ਨੁਕਸਾਨ ਹੋ ਜਾਵੇ।
 

Comments

Popular Posts