ਭਾਗ 25 ਕੀ ਲੋਕ ਸ਼ਹਿਨਸ਼ੀਲ, ਦਿਆਲੂ, ਇਮਾਨਦਾਰ, ਸ਼ਾਂਤ ਹਨ?


ਤੁਹਾਡੇ ਮੂਹਰੇ ਵਾਲਾ, ਤੁਹਾਡੇ ਤੋਂ ਪੈਸੇ ਕਢਾਂਉਣ ਨੂੰ ਕੋਈ ਵੀ ਡਰਾਂਮਾਂ ਕਰ ਸਕਦਾ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com
ਜੋ ਬੰਦਾ ਠੱਗ ਹੁੰਦਾ ਹੈ। ਉਹ ਗੱਲਾਂ-ਬਾਂਤਾਂ ਮਾਰ ਕੇ ਠੱਗਦਾ ਹੈ। ਕਦੇ ਇਹ ਨਹੀਂ ਕਹਿੰਦਾ, " ਮੈਂ ਤੁਹਾਨੂੰ ਲੁੱਟਣਾਂ ਹੈ। " ਠੱਗ ਦੀਆਂ ਗੱਲਾਂ ਹੀ ਐਸੀਆਂ ਹੁੰਦੀਆਂ ਹਨ। ਗੱਲਾਂ ਮਿੱਠੀਆਂ ਮਾਰਦਾ ਹੈ। ਡਰਾਵਾਂ, ਧੱਮਕੀ ਵੀ ਦੇ ਸਕਦਾ ਹੈ। ਰੋ, ਗਿੜਗੜਾ ਕੇ ਭੀਖ ਵੀ ਮੰਗ ਸਕਦਾ। ਠੱਗ ਰੋਣ-ਧੋਣ ਦੀਆਂ ਗੱਲਾਂ-ਬਾਤਾਂ ਨਾਲ ਆਪਦੇ ਪਰਿਵਾਰ ਪਤਨੀ, ਮਾਂ-ਬਾਪ, ਬੱਚਿਆਂ ਨੂੰ ਮਾਰ ਵੀ ਸਕਦਾ ਹੈ। ਜਿਉਂਦੇ ਟੱਬਰ ਨੂੰ ਮਰਿਆ ਦੱਸ ਕੇ, ਕਫ਼ਨ ਤੇ ਕਿਰਿਆ ਕਰਮ ਲਈ ਪੈਸਿਆਂ ਦਾ ਵਾਸਤਾ ਪਾ ਸਕਦਾ ਹੈ। ਆਪਦੇ ਪਰਿਵਾਰ ਤੇ ਆਪ ਨੂੰ ਬਿਮਾਰ ਦੱਸ ਕੇ, ਇਲਾਜ ਲਈ ਪੈਸੇ ਮੰਗ ਸਕਦਾ ਹੈ। ਠੱਗ, ਮਗਰ ਮੱਛ ਦੇ ਹੁੰਝੂ ਦਿਖਾ ਕੇ, ਠੱਗ ਹੀ ਲੈਂਦੇ ਹਨ। ਜ਼ਿਆਦਾਤਰ ਠੱਗ ਦੇ ਪਰਿਵਾਰ ਮੈਂਬਰ, ਰਿਸ਼ਤੇਦਾਰ, ਮਾੜੀ-ਮੋਟੀ, ਜਾਂਣ-ਪਛਾਂਣ ਵਾਲੇ ਨੇੜੇ-ਦੂਰ ਨੇੜੇ ਦੇ ਦੋਸਤ ਹੀ ਹੁੰਦੇ ਹਨ। ਜਿਸ ਨੂੰ ਪਤਾ ਹੈ। ਤੁਹਾਡੇ ਕੋਲ ਧੰਨ-ਮਾਲ ਹੈ। ਧੋਖੇਵਾਜ ਰਾਤ ਨੂੰ ਦਾਅ ਲੱਗਣ ਤੇ ਚੋਰੀ ਦਾਅ ਵੀ ਮਾਰ ਸਕਦਾ ਹੈ। ਤੁਹਾਡੇ ਸਿਰ ਤੇ ਗੰਨ ਰੱਖ ਕੇ, ਸਾਰਾ ਮਾਲ ਲੁੱਟ ਸਕਦਾ ਹੈ। ਪਰ ਬਚ ਕੇ, ਤੁਹਾਡੀ ਜਾਨ ਵੀ ਲੈ ਸਕਦਾ ਹੈ। ਤੁਸੀਂ ਉਸ ਲਈ ਸਿਰਫ਼ ਪਾਲਤੂ ਰੋੜਾ ਹੋ। ਉਸ ਦੀ ਅੱਖ ਸਿਰਫ ਗੈਹਿਣਿਆਂ, ਧੰਨ-ਮਾਲ ਤੇ ਟਿੱਕੀ ਹੈ। ਇੱਕ ਪੈਸੇ ਤੋਂ ਲੈ ਕੇ, ਲੱਖਾਂ, ਕਰੋੜਾ, ਅਰਬਾਂ ਦੀ ਠੱਗੀ ਲਗਾਉਣ ਵਾਲੇ, ਤੁਹਾਡੇ ਦੁਆਲੇ ਹੀ ਹਨ। ਐਸੇ ਬਦਨਸੀਬ ਲੋਕਾਂ ਦੀ ਸਾਰੀ ਜੂਨ ਠੱਗੀਆਂ ਮਾਰਨ ਵਿੱਚ ਨਿੱਕਲਦੀ ਹੈ।

ਇੱਕ ਮੋਟਾ ਸਾਧ 80 ਕੁ ਸਾਲਾਂ ਦਾ ਹੈ। ਆਪਦੇ ਕੋਲ ਮੋਟਾ ਸੋਟਾ, ਅੱਖਾਂ ਤੇ ਐਨਕਾਂ ਲਾ ਕੇ ਰੱਖਦਾ ਹੈ। ਬੁੜੀਆਂ ਨੂੰ ਬਹੁਤ ਟਿਚਰਾਂ ਕਰਦਾ ਹੈ। ਲੋਕਾਂ ਦਾ ਉਸ ਨਾਲ ਬੜਾ ਮਨ ਲੱਗਦਾ ਹੈ। 25 ਸਾਲ ਪਹਿਲਾਂ ਦੀ ਗੱਲ ਹੈ। ਉਹ ਕਨੇਡਾ ਦੇ ਜੋ ਵੀ ਗੁਰਦੁਆਰੇ ਦਿਵਾਨ ਲਗਾਉਣ ਜਾਇਆ ਕਰੇ। ਗੋਲਕ ਕੋਲ ਚਾਦਰ ਹੀ ਵਿਛਾ ਦਿਆ ਕਰੇ। ਕਹਿੰਦਾ ਸੀ, " ਸੱਚੀ ਗੱਲ ਇਹ ਹੈ। ਮੈਂ ਕੋਈ ਜਿੰਦਗੀ ਭਰ ਕੰਮ ਨਹੀਂ ਕੀਤਾ। ਤੁਹਾਡੀ ਸੇਵਾ ਕੀਤੀ ਹੈ। ਹੁਣ ਮੇਰੇ ਮੁੰਡੇ ਨੇ ਘਰ ਲੈਣਾਂ ਹੈ। ਪੈਸੇ ਤੁਸੀਂ ਦੇਣੇ ਹਨ। " ਔਰਤਾਂ-ਮਰਦ ਬੜੇ ਖੁਸ਼ ਸਨ। ਸਾਧ ਦੇ ਘਰ ਵਿੱਚ ਸਾਡਾ ਹਿੱਸਾ ਪੈਣਾਂ ਹੈ। ਲੋਕਾਂ ਨੇ ਪੈਸੇ ਗਹਿਣੇ ਲਾਅ ਕੇ ਦੇ ਦਿੱਤੇ। ਐਸੇ ਵੀ ਠੱਗ ਹਨ। 

 ਇਸ ਸਾਧ ਨਾਲ ਚੱਮਟਿਆਂ, ਢੋਲਕੀਆਂ ਵਾਲੇ ਨਹੀਂ ਹੁੰਦੇ। ਸਾਧ ਆਪ ਹੀ ਇਕੱਲਾ ਹੁੰਦਾ ਹੈ। ਸਾਧ ਇੱਕ ਸ਼ਰਧਾਲੂ ਨੂੰ ਕਹਿੰਦਾ, " ਕਿਸੇ ਦੇ ਘਰ ਚਰਨ ਪਾਉਣ ਜਾਂਣਾਂ ਹੈ। ਮੈਨੂੰ ਆਪਦੀ ਕਾਰ ਵਿੱਚ ਲੈ ਚੱਲ। " ਸ਼ਰਧਾਲੂ ਸਾਧ ਦੀ ਗੱਲ ਥੋੜੀ ਮੋੜ ਸਕਦਾ ਸੀ। ਇਹ ਸ਼ਰਧਾਲੂ ਆਪ ਵੀ ਇੱਕ ਦਿਨ ਪਹਿਲਾਂ ਸੰਤ ਨੂੰ ਆਪਦੇ ਘਰ ਲੈ ਕੇ ਗਿਆ ਸੀ। ਸਾਧ ਲਈ ਬੜੀ ਸ਼ਰਧਾ ਸੀ। ਸਾਧ ਨੇ ਧੀ ਦਾ ਰਿਸ਼ਤਾ, ਇਸ ਦੇ ਛੋਟੇ ਭਰਾ ਨਾਲ ਪੱਕਾ ਕਰ ਲਿਆ ਸੀ। ਸਾਧ ਘਰ-ਘਰ ਜਾ ਕੇ ਬਿਜਨਸ ਕਰਦਾ ਸੀ। ਸਾਧ ਦਾ ਨਿਸ਼ਾਂਨਾਂ ਸਿਰਫ਼ ਬਿਜਨਸ ਅੱਗੇ ਵਿਧਾਉਣ ਦਾ ਸੀ। ਉਸ ਸ਼ਰਧਾਲੂ ਨੇ ਕਿਹਾ, " ਸੱਤਬਚਨ ਜੀ। " ਦੋਂਨੇ ਜਾਂਣੇ ਉਸ ਘਰ ਅੰਦਰ ਚਲੇ ਗਏ। ਉਥੇ ਇਕੱਲੀ ਔਰਤ ਹੀ ਸੀ। ਦੁੱਧ ਪੀਣ ਪਿਛੋਂ ਸਾਧ ਤੇ ਉਹ ਔਰਤ ਕਾਲਜ਼ ਸਮੇਂ ਦੀਆਂ ਗੱਲਾਂ ਕਰਦੇ ਰਹੇ। ਕਾਰ ਵਾਲੇ ਸ਼ਰਧਾਲੂ ਨੂੰ ਪਤਾ ਲੱਗਾ। ਇਹ ਦੋਂਨੇਂ ਕਾਲਜ਼ ਸਮੇਂ ਦੇ ਦੋਸਤ ਹਨ। ਸਾਧ ਕਾਰ ਵਾਲੇ ਸ਼ਰਧਾਲੂ ਨੂੰ ਕਹਿੰਦਾ, " ਮੈਂ ਅਰਾਮ ਕਰਨਾਂ ਹੈ। ਤੂੰ ਜਾ ਸਕਦਾਂ ਹੈ। " ਕਾਰ ਵਾਲਾ ਸ਼ਰਧਾਲੂ ਅਜੇ ਜੁੱਤੀ ਪਾ ਰਿਹਾ ਸੀ। ਸਾਧ ਉਸ ਔਰਤ ਨੂੰ ਪੁੱਛ ਰਿਹਾ ਸੀ, " ਕਿਹੜੇ ਕੰਮਰੇ ਵਿੱਚ ਅਰਾਮ ਕਰੀਏ? 25 ਸਾਲ ਪਹਿਲਾਂ ਸਾਧ 55 ਸਾਲ ਦਾ ਸੀ। ਸਿਆਣੇ ਹੰਢੇ ਲੋਕ ਕਹਿੰਦੇ ਹਨ, " ਮਰਦ ਤੇ ਘੋੜਾ ਕਦੇ ਬੁੱਢੇ ਨਹੀਂ ਹੁੰਦੇ। " ਹੁਣ ਤੁਸੀਂ ਆਪ ਹੀ ਦੇਖ਼ ਲਵੋ। ਕੀ ਔਰਤ ਮਰਦ ਤੋਂ ਪਹਿਲਾਂ ਬੁੱਢੀ ਹੋ ਜਾਂਦੀ ਹੈ? ਨਰ-ਮਾਦੇ, ਜੀਵ ਵਿੱਚ ਆਤਮਾਂ ਹੈ। ਜੋ ਨਾਂ ਮਰਦੀ, ਨਾਂ ਬੁੱਢੀ ਹੁੰਦੀ ਹੈ।

ਤੁਹਾਡੇ ਮੂਹਰੇ ਵਾਲਾ, ਤੁਹਾਡੇ ਤੋਂ ਪੈਸੇ ਕਢਾਂਉਣ ਨੂੰ ਕੋਈ ਵੀ ਡਰਾਂਮਾਂ ਕਰ ਸਕਦਾ ਹੈ। ਤੁਸੀਂ ਉਸ ਕੋਲੋ ਕਿਵੇਂ ਬਚਣਾਂ ਹੈ? ਜੇ ਠੱਗੇ ਗਏ ਹੋ। ਮਰਜ਼ੀ ਤੁਹਾਡੀ ਹੈ। ਪੁਲੀਸ ਦੀ ਮਦੱਦ ਲੈਣੀ ਹੈ। ਜਾਂ ਬੁਰਾ ਸੁਪਨਾਂ ਸਮਝ ਕੇ, ਭੁੱਲ ਜਾਂਣਾ ਹੈ। ਬਈ ਆਪੇ ਰੱਬ ਹਿਸਾਬ ਕਰੇਗਾ। ਠੱਗ ਨੂੰ ਐਸੇ ਲੱਗਦਾ ਹੈ। ਮੈਂ ਬਹੁਤ ਹੁਸ਼ਿਆਰ ਹਾਂ। ਪਰ ਉਪਰ ਵਾਲੇ ਤੋਂ ਕੋਈ ਚਲਾਕ ਨਹੀਂ ਹੈ। ਉਸ ਨੇ ਸੂਈ ਦੇ ਨੱਕੇ ਵਿਚੋਂ ਦੀ ਕੱਢਣਾਂ ਹੈ। ਰਾਈ, ਤਿਲ ਭਰ ਜਿੰਨੀ ਚੀਜ਼ ਦਾ ਹਿਸਾਬ ਇਥੋਂ ਹੀ ਕਰਕੇ, ਫਿਰ ਰੱਬ ਨੇ ਜਾਨ ਕੱਢਣੀ ਹੈ। ਕਈ ਅੱਡੀਆਂ ਰਗਦੇ, ਭੁੱਖੇ ਮਰਦੇ ਦੇਖੇ ਹੋਣੇ ਹਨ। ਧੀਆਂ ਪੁੱਤਰ ਵੀ ਨਹੀਂ ਸਭਾਲਦੇ। ਉਸ ਮਰਨ ਵਾਲੇ ਦਿਨ ਲੋਕਾਂ ਤੋਂ ਲੁੱਟੇ ਡਾਲਰ ਨਾਲ ਨਹੀਂ ਜਾਂਣੇ। ਖਾਊ ਲੱਲੀ-ਛੱਲੀ। ਲੇਖਾ ਦਊ ਜਾਨ ਇਕੱਲੀ।

ਬਹੁ ਪਰਪੰਚ ਕਰਿ ਪਰ ਧਨੁ ਲਿਆਵੈ ਮਨੁੱਖ ਤੂੰ ਕਈ ਤਰ੍ਹਾਂ ਦੀਆਂ ਠੱਗੀਆਂ ਕਰਕੇ, ਪਰਾਇਆ ਮਾਲ ਘਰ ਲਿਉਂਦਾ ਹੈਂ। ਸੁਤ ਦਾਰਾ ਪਹਿ ਆਨਿ ਲੁਟਾਵੈ ੧॥ ਆਪਣੇ ਪੁੱਤਰ-ਧੀਆਂ, ਵੱਹੁਟੀ ਪਰਿਵਾਰ ਦੇ ਉਤੋਂ ਦੀ ਚੀਜ਼ਾਂ ਵਾਰਦਾ, ਵੰਡਦਾ ਹੈਂ। ਮਨ ਮੇਰੇ ਭੂਲੇ ਕਪਟੁ ਕੀਜੈ ਮੇਰੇ ਮਨ ਗੱਲਤ ਰਸਤੇ ਤੇ ਧੋਖਾ, ਫ਼ਰੇਬ, ਪਾਪ ਨਾਂ ਕਰ। ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ ੧॥ ਰਹਾਉ ਆਖ਼ਰ ਨੂੰ ਮਰਨ ਸਮੇਂ ਸਾਰੇ ਚੰਗੇ, ਮਾੜੇ ਕੰਮਾਂ ਦਾ ਲੇਖਾ ਤੇਰੀ ਆਪਣੀ ਜਾਂਨ ਤੋਂ ਲਿਆ ਜਾਂਣਾ ਹੈ। ਛਿਨੁ ਛਿਨੁ ਤਨੁ ਛੀਜੈ ਜਰਾ ਜਨਾਵੈ ਸਹਜੇ ਸਹਜੇ ਤੇਰਾ ਆਪਣਾ ਸਰੀਰ ਕਮਜ਼ੋਰ ਹੁੰਦਾ ਜਾ ਰਹਾ ਹੈ। ਬੁਢਾਪਾ ਆ ਰਿਹਾ ਹੈ। ਤਬ ਤੇਰੀ ਓਕ ਕੋਈ ਪਾਨੀਓ ਪਾਵੈ ੨॥ ਉਦੋਂ ਕਿਸੇ ਪੁੱਤਰ-ਧੀਆਂ, ਵੱਹੁਟੀ ਪਰਿਵਾਰ ਨੇ ਤੇਰੇ ਬੁੱਕ ਵਿੱਚ ਪਾਣੀ ਵੀ ਨਹੀਂ ਪਾਉਣਾਂ।੨। ਕਹਤੁ ਕਬੀਰੁ ਕੋਈ ਨਹੀ ਤੇਰਾ ਕਬੀਰ ਭਗਤ ਜੀ ਕਹਿੰਦਾ ਹਨ। ਕਿਸੇ ਨੇ ਤੇਰਾ ਸਾਥੀ ਨਹੀਂ ਬਣਨਾ। ਮਰਨ ਵੇਲੇ ਤੇਰੇ ਨਾਲ ਕਿਸੇ ਪੁੱਤਰ-ਧੀਆਂ, ਵੱਹੁਟੀ ਪਰਿਵਾਰ ਨੇ ਨਹੀਂ ਮਰਨਾਂ। ਪੁੱਤਰ-ਧੀਆਂ, ਵੱਹੁਟੀ ਪਰਿਵਾਰ, ਦੋਸਤ ਕੋਈ ਤੇਰਾ ਨਹੀਂ ਹੈ। ਹਿਰਦੈ ਰਾਮੁ ਕੀ ਜਪਹਿ ਸਵੇਰਾ ੩॥੯॥ ਉਸ ਪ੍ਰਭੂ ਨੂੰ ਆਪਣੇ ਹਰਿਦੇ ਵਿੱਚ ਕਿਉਂ ਨਹੀਂ ਸਮਿਰਦਾ?{ਪੰਨਾ 656}
 

ਡੈਨ ਸਿੱਧੂ ਕੈਲਗਰੀ ਦੇ ਬੜੇ ਹਰਮਨ ਪਿਆਰੇ ਰੇਡੀਉ ਹੋਸਟ ਹਨ। ਬਹੁਤ ਵਧੀਆ ਕਰਾਂਰੇ, ਹਲੂਣਾਂ ਦੇ ਕੇ ਜਗਾਉਣ ਵਾਲੇ ਟੌਪਕ ਲੈ ਕੇ ਆਉਂਦੇ ਹਨ। ਖ਼ਰੀਆਂ, ਸੱਚੀਆਂ ਗੱਲਾਂ ਕਰਕੇ, ਆਪਦੇ ਨਾਂਮ ਵਾਂਗ ਧੰਨ-ਧੰਨ ਕਰਾ ਦਿੰਦੇ ਹਨ। ਲੋਕਾਂ ਦੀ ਘਰ ਖ੍ਰੀਦਣ ਤੇ ਵੇਚਣ ਵਿੱਚ ਵੀ ਮਦੱਦ ਕਰਦੇ ਹਨ। ਪਬਲਿਕ ਨਾਲ ਬਹੁਤ ਜਾਂਣਕਾਰੀ ਰੱਖਦੇ ਹਨ। ਹਰ ਬਾਰ ਇਹ ਚੈਲਜ਼ ਕਰਕੇ ਜਾਂਦੇ ਹਨ। ਧੌਖੇਵਾਜਾ ਤੋਂ ਬਚੋ। ਲੋਕੋ ਠੱਗਣ ਵਾਲੀਆਂ ਫੋਨ ਕਾਲ ਤੋਂ ਬਚੋ। ਪਰ ਬਹੁਤੇ ਲੋਕ ਨਾਂ ਤਾਂ ਰੇਡੀਉ ਸੁਣਦੇ ਹਨ। ਨਾਂ ਹੀ ਅਖ਼ਬਾਰ ਪੜ੍ਹਦੇ ਹਨ। ਨਾਂ ਹੀ ਟੀਵੀ ਦੇਖ਼ਦੇ ਹਨ। ਸਿਰਫ਼ ਕੰਮਾਂ ਵਿੱਚ ਉਲਝੇ ਹਨ। ਕਈ ਬੰਦਿਆਂ ਨੂੰ ਦੁਨੀਆਂ ਦੀ ਕੋਈ ਖ਼ਬਰ ਹੀ ਨਹੀ ਹੈ। ਡੈਨ ਸਿੱਧੂ ਅੱਜ ਕੁੱਝ ਬੰਦਿਆਂ ਨੂੰ ਗੱਲਾਂ ਕਰਨ ਨੂੰ ਰੇਡੀਉ ਤੇ ਫੋਨ ਰਾਹੀਂ ਲੈ ਕੇ ਆਏ ਸਨ। ਇੱਕ ਬੰਦੇ ਨੇ ਦੱਸਿਆ, " ਮੈਨੂੰ ਫੋਨ ਕਾਲ ਆਈ ਸੀ। ਫੋਨ ਕਰਨ ਵਾਲਾ ਰੈਵਨਿਊ ਕਨੇਡਾ ਟੈਕਸ ਤੋਂ ਗੌਰਮਿੰਟ ਵਾਲਿਆ ਦਾ ਬੰਦਾ ਦੱਸਦਾ ਸੀ। ਉਸ ਦਾ ਕਹਿੱਣਾਂ ਸੀ, " ਤੇਰੇ ਕੋਲ ਕਾਂਰਾ ਹਨ। ਬਿਜਨਸ ਹੈ। ਤੂੰ ਟੈਕਸ ਨਹੀਂ ਦਿੱਤਾ। ਫਿਰ ਅੱਧੇ ਘੰਟੇ ਪਿਛੋਂ ਔਰਤ ਦਾ ਉਨਾਂ ਲਫ਼ਜ਼ਾ ਵਿੱਚ ਪੁਲਿਸ ਸਟੇਸ਼ਨ ਦੇ ਫੋਨ ਨੰਬਰ ਤੋਂ ਹੀ ਫੋਨ ਆਇਆ। " ਇਹ ਠੱਗ ਇੰਟਰਨੈੱਟ ਰਾਹੀਂ ਫੋਨ ਕਰਕੇ, ਕਿਸੇ ਦਾ ਵੀ ਫੋਨ ਨੰਬਰ ਡਿਸਪਲੇਅ ਕਰ ਸਕਦੇ ਹਨ। ਜੇ ਕੋਈ ਕਨੇਡਾ, ਅਮਰੀਕਾ ਵਿੱਚ ਟੈਕਸ, ਪੁਲੀਸ ਦਾ ਚੱਕਰ ਵੀ ਹੈ। ਡਰ, ਲੁੱਕ-ਛਿਪ ਕੇ, ਰਿਸ਼ਵਤ ਦੇ ਕੇ ਨਹੀਂ ਸਰਨਾਂ। ਜੇ ਗੱਲਤ ਕੰਮ ਕੀਤਾ ਹੈ। ਪੁਲੀਸ ਵਾਲੇ ਫੋਨ ਨਹੀਂ ਕਰਦੇ। ਸਿਧਾ ਆ ਕੇ, ਘਰ ਦਾ ਦਰ ਖੜ੍ਹਕਾਂਉਂਦੇ ਹਨ। ਪੁਲੀਸ ਵਾਲੇ ਹੱਥਕੜੀ ਲਗਾ ਲੈਂਦੇ ਹਨ। ਇਕ ਬਾਰ ਤਾਂ ਜੇਲ ਦਿਖਾ ਦਿੰਦੇ ਹਨ। ਫੋਨ ਤੇ ਧੱਮਕੀਆਂ ਨਹੀਂ ਦਿੰਦੇ। ਟੈਕਸ ਵਾਲੇ ਡਾਕ ਰਾਹੀ ਚਿੱਠੀ ਭੇਜਦੇ ਹਨ। ਫੋਨ ਤੇ ਕਿਸੇ ਗੈਰ ਬੰਦੇ, ਔਰਤ ਨਾਲ ਕੋਈ ਵੀ ਗੱਲ ਨਾਂ ਕਰੋ।

ਇੱਕ ਹੋਰ ਬੰਦੇ ਨੇ ਦੱਸਿਆ, " ਰੈਵਨਿਊ ਕਨੇਡਾ ਟੈਕਸ ਦਾ ਨਾਂਮ ਲੈ ਕੇ, ਬੰਦੇ ਨੇ, ਇੱਕ ਘੰਟੇ ਤੋਂ ਵੀ ਵੱਧ ਗੱਲਾਂ ਕੀਤੀ। ਫੋਨ ਤੇ ਮੇਰਾ ਖੈਹਿੜਾ ਨਹੀਂ ਛੱਡਿਆਂ। ਮੈਨੂੰ ਡਰਾ ਕੇ, ਮੇਰੇ ਤੋਂ ਪੈਸੇ ਲੈ ਲਏ। ਉਹ ਵੈਸਟਨ ਜੂਨੀਅਨ ਰਾਹੀ ਪੈਸੇ ਬਟੋਰਦੇ ਹਨ। " ਸਿਰਫ਼ ਟੈਲੀਫੌਨ ਉਤੇ ਗੱਲਾਂ ਕਰਕੇ, ਧੱਮਕਾ ਕੇ, ਇੱਕ ਹੋਰ ਬੰਦੇ ਤੋਂ 35 ਹਜ਼ਾਰ ਡਾਲਰ ਲੈ ਲਿਆ। ਜੋ ਸਿਰਫ਼ 3 ਸਾਲ ਪਹਿਲਾਂ ਕਨੇਡਾ ਆਇਆ ਸੀ। ਇਹ ਬੰਦੇ ਜ਼ਿਆਦਾ ਹੀ ਪੈਸੇ ਵਾਲੇ ਹੋਣੇ ਹਨ। ਜੋ ਚਾਰ ਪੰਜ ਹਜ਼ਾਰ ਨੂੰ ਗਿੱਣਤੀ ਵਿੱਚ ਨਹੀਂ ਰੱਖਦੇ। ਨੰਗੇ, ਭੁੱਖੇ ਚਤਰ ਲੋਕਾਂ ਨੂੰ ਦੇਣ ਨੂੰ ਜੇਬ ਵਿੱਚ ਨੋਟ ਰੱਖਦੇ ਹਨ। ਕਈ ਭਾਰਤੀਆਂ ਨੂੰ ਹੇਰਾ ਫੇਰੀ ਬਹੁਤ ਆਉਂਦੀ ਹੈ। ਕਈ ਤਾਂ ਕਨੇਡਾ, ਅਮਰੀਕਾ ਵਿੱਚ ਆ ਕੇ ਵੀ ਲੋਕਾਂ ਦੇ ਕੱਪੜੇ ਲਾਹੁਉਣ ਜੋਗੇ ਹੀ ਹਨ। ਕਿਉਂਕਿ ਇੰਡੀਆ ਵਿੱਚੋਂ ਨੰਗੇ, ਭੁੱਖੇ ਆਏ ਹਨ। ਐਸੇ ਮੁੱਠੀ ਭਰ ਲੋਕ, ਮੇਹਨਤੀ ਪੰਜਾਬੀਆਂ ਦਾ ਵੀ ਸ਼ਰਮ ਨਾਲ ਸਿਰ ਝੁੱਕਾ ਦਿੰਦੇ ਹਨ। ਟਰਾਂਟੋ ਇੱਕ ਪੰਜਾਬੀ ਨੂੰ ਇਹੀ ਠੱਗੀ ਕਰਦੇ ਪੁਲੀਸ ਨੇ ਫੜ ਲਿਆ ਹੈ।

ਕਈ ਚੋਰ ਬੰਦੇ ਗੁਰਪ ਵਿੱਚ ਘਰ-ਘਰ ਫਿਰਦੇ ਹਨ। ਇਹ ਆ ਕੇ ਦਰਵਾਜਾ ਖੜਕਾਂਉਂਦੇ ਹਨ। ਘਰ ਉਸੇ ਦੇ ਵੜਦੇ ਹਨ। ਜੋ ਘਰ ਵਾਲੇ ਦਰ ਖੋਲ ਦਿੰਦੇ ਹਨ। ਜਿਸ ਦਾ ਦਰ ਖੁੱਲ ਗਿਆ। ਫਿਰ ਚਾਹੇ ਧੱਕੇ ਨਾਲ ਲੁੱਟ ਲੈਣ। ਜਾਂ ਪਲੋਸ ਕੇ ਥਾਪੀ ਮਾਰ ਕੇ ਚੋ ਲੈਣ। ਕਈ ਐਸੇ ਵੀ ਹਨ। ਦੋਸਤੀ ਕਰਕੇ ਲੁੱਟਦੇ ਹਨ। ਜੇ ਕੋਈ ਉਧਾਰ ਵੀ ਮੰਗਦਾ ਹੈ। ਕਦੇ ਵੀ ਕਿਸੇ ਨੂੰ ਨਾਂ ਦੇਵੋ। ਅੱਜ ਉਹ ਤੁਹਾਡੇ ਕੋਲੋ ਮੰਗਦਾ ਹੈ। ਕੋਲੋ ਪੈਸੇ ਦੇ ਕੇ, ਕੱਲ ਨੂੰ ਤੁਸੀਂ ਆਪਦੀ ਰਕਮ ਵਾਪਸ ਲੈਣ ਲਈ ਮੰਗਤੇ ਬੱਣ ਜਾਂਵੋਗੇ। ਠੱਗਣ ਵਾਲੇ ਬਹੁਤ ਪੈਂਤੜੇ ਮਾਰਦੇ ਹਨ।

ਪੁਲੀਸ ਵਾਲੇ ਬੱਣ ਕੇ ਫੋਨ ਤੇ ਇਸ ਤਰਾ ਗੱਲ ਕਰਦੇ ਹਨ, " ਤੁਸੀਂ ਇਹ ਕੰਮ ਗੱਲਤ ਕੀਤਾ ਹੈ। ਤੁਹਾਡੀ ਕਾਰ ਕਿਸੇ ਦੀ ਕਾਰ ਵਿੱਚ ਵੱਜੀ ਹੈ। ਪੁਲੀਸ ਵਾਲੇ ਤੋਂ ਬਗੈਰ ਪੈਸੇ ਦੇ ਕੇ ਫੈਸਲਾ ਕਰ ਲਵੋ। ਜੇ ਐਸਾ ਨਾਂ ਕੀਤਾ। ਪੁਲੀਸ ਨੂੰ ਘਰ ਆਉਣਾਂ ਪਵੇਗਾ। " ਜੇ ਤਾਂ ਬੰਦਾ ਦਲੇਰ ਹੈ। ਕਹੇਗਾ, " ਮੈਂ ਆਪ ਪੁਲੀਸ ਸਟੇਸ਼ਨ ਆਉਂਦਾ ਹਾਂ। " ਜਦੋਂ ਐਕਸੀਡੈਂਟ ਹੋਇਆ ਨਹੀਂ ਹੈ। ਕੋਈ ਗੱਲਤ ਕੰਮ ਕੀਤਾ ਨਹੀਂ ਹੈ। ਡਰ ਕਿਹੜੀ ਗੱਲ ਦਾ ਹੈ?

ਕਿਸੇ ਨੂੰ ਆਪਦੇ ਉਤੇ ਹੈਵੀ, ਭਾਰੂ ਨਾਂ ਹੋਣ ਦੇਵੋ। ਤੁਹਾਡੀ ਜਿੰਦਗੀ ਦਾ ਕੰਟਰੌਲ ਤੁਹਾਡਾ ਹੈ। ਕਿਸੇ ਦੂਜੇ ਬੰਦੇ ਦੀਆਂ ਗੱਲਾਂ ਸੁਣ ਕੇ, ਘਬਰਾ ਨਾਂ ਜਾਇਆ ਕਰੋ। ਕੋਈ ਵੀ ਫ਼ੈਸਲਾਂ ਉਧਾਂਰ ਤੇ ਦਾਨ ਦੇਣ ਸਮੇਂ ਬਹੁਤੀ ਜਲਦੀ ਨਹੀਂ ਕਰਨੀ ਚਾਹੀਦੀ। ਸਿਆਣੇ ਕਹਿੰਦੇ ਹਨ," ਘਬਰਾਟ ਸਮੇਂ ਪਾਣੀ ਦਾ ਗਿਲਾਸ ਪੀ ਲੈਣਾਂ ਚਾਹੀਦਾ ਹੈ। " ਇੰਨੇ ਨਾਲ ਸੋਚਣ ਦਾ ਸਮਾਂ ਮਿਲ ਜਾਂਦਾ ਹੈ। ਕਾਹਲੀ ਅੱਗੇ ਟੋਏ ਹੁੰਦੇ ਹਨ।

Comments

Popular Posts