ਭਾਗ 30 ਸਹਾਗਰਾਤ ਬਾਰੇ ਸੋਚ ਕੇ, ਕੀ ਮੈਂ ਸ਼ਹਿਨਸ਼ੀਲ, ਦਿਆਲੂ, ਇਮਾਨਦਾਰ, ਸ਼ਾਂਤ, ਖੁਸ਼, ਅਜ਼ਾਦ ਹਾਂ?



ਸਹਾਗਰਾਤ ਬਾਰੇ ਸੋਚ ਕੇ, ਹਰ ਇੱਕ ਦੇ ਮਨ ਵਿੱਚ ਫੁੱਲਝੜੀਆਂ ਚਲਦੀਆਂ ਹਨ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com



ਇਸ਼ਕ ਦੂਜੇ ਲਈ ਕੀਤਾ ਜਾਂਦਾ ਹੈ। ਦੂਜੇ ਨੂੰ ਪਾਇਆ ਜਾਂਦਾ ਹੈ। ਦੂਜੇ ਨੂੰ ਖੁਸ਼ ਕੀਤਾ ਜਾਂਦਾ ਹੈ। ਆਪਾਂ ਮਿਟਾਇਆ ਜਾਂਦਾ ਹੈ। ਕੀ ਮਰਦ-ਔਰਤਾਂ ਦੋਂਨੇਂ ਆਪ ਨੂੰ ਇਕ ਦੂਜੇ ਤੋਂ ਕੁਰਬਾਨ ਕਰਦੇ ਹਨ। ਵਿਆਹ ਨੂੰ ਵੀ ਬਹੁਤੀਆਂ ਔਰਤਾਂ ਦੀ ਮਰਜ਼ੀ ਪੂਛੀ ਹੀ ਨਹੀਂ ਜਾਂਦੀ। ਕੁੜੀ ਨੇ ਕੱਦ ਵੱਡਾ ਕੀਤਾ, ਸ਼ਾਦੀ ਕਰ ਦਿੱਤੀ ਜਾਂਦੀ ਹੈ। ਸ਼ਾਦੀ ਮਰਦ ਕਰਦਾ, ਮਰਦ ਨੇ ਉਹ ਕਰਨਾਂ ਹੁੰਦਾ ਹੈ। ਜੋ ਮਨ ਵਿੱਚ ਗੋਲ ਸੈਕਸ ਹੁੰਦਾ ਹੈ। ਔਰਤ ਦੇ ਚੁਹੁਣ ਨਾਂ ਚੁਹੁਣ ਨਾਲ ਕੀ ਫ਼ਰਕ ਪੈਂਦਾ ਹੈ? ਮਰਦ ਨੇ ਸੈਕਸ ਕਰਨਾਂ ਹੀ ਹੈ। ਔਰਤ ਦੀ ਮਰਜ਼ੀ ਹੋਵੇ ਜਾਂ ਨਾਂ। ਔਰਤ ਨੂੰ ਪਤਾ ਹੁੰਦਾ ਹੈ। ਮੈਂ ਕੁੱਝ ਨਹੀਂ ਕਰ ਸਕਦੀ। ਉਸ ਨੂੰ ਮਰਦ ਦੀ ਮਰਜ਼ੀ ਸਵੀਕਰਨੀ ਪੈਂਦੀ ਹੈ। ਮਰਦ ਸੈਕਸ ਦੇ ਮਾਮਲੇ ਵਿੱਚ ਜੋ ਮਰਜ਼ੀ ਕਰੇ। ਕਿਸੇ ਬੱਚੇ, ਨੌਜੁਵਾਨ, ਔਰਤ ਦੇ ਮੂੰਹ ਤੇ ਇਹ ਸੈਕਸ ਸ਼ਬਦ ਨਹੀਂ ਆਉਣਾਂ ਚਾਹੀਦਾ। ਮਰਦ ਜੈਸਾ ਵੀ ਹੋਵੇ। ਔਰਤ ਸਰੀਰ ਤੇ ਹੰਢਾ ਲੈਂਦੀ ਹੈ। ਉਸ ਨੂੰ ਪਤਾ ਹੈ। ਲੋਕ, ਮਾਂਪੇ ਮੇਰਾ ਪੱਖ ਨਹੀਂ ਕਰਨਗੇ। ਦੇਖਿਆ ਹੋਣਾਂ ਹੈ। ਹੁਣ ਔਰਤਾਂ ਸਜੀ ਸੇਜ ਛੱਡ ਕੇ ਭੱਜ ਜਾਂਦੀਆਂ ਹਨ। ਅੱਗੋਂ ਮਰਦ ਹੀ ਉਸ ਨੂੰ ਬਗਲਾਉਣ ਨੂੰ ਖੜ੍ਹਾ ਹੁੰਦਾ। ਮਰਦ ਕੋਲੋ ਹਰ ਪਾਸੇ ਉਦਾਲੀ ਤਾਂ ਔਰਤ ਜਾ ਰਹੀ ਹੈ।



ਮਰਦ ਮਨ ਮਰਜੀ ਨਾਲ, ਔਰਤ ਦੀ ਐਸੀ ਕੀ ਤੈਸੀ ਐਸੇ ਕਰਦਾ ਹੈ। ਔਰਤ ਦੀ ਇਹ ਹਾਲਤ ਹੈ। ਮਰਦ ਕੁੱਝ ਵੀ ਕਰੀ ਜਾਵੇ। ਚੁੱਪ ਵੱਟੀ ਹੋਈ ਹੈ। ਮਰਦ ਦੀ ਹੋਲੀ ਹੁੰਦੀ ਹੈ। ਔਰਤ ਦਾ ਦੁਵਾਲਾ ਨਿੱਕਲ ਜਾਂਦਾ ਹੈ।

ਮਰਦ ਆਪ ਪਾਸਾ ਪਰਤ ਕੇ ਘੁਰਾੜੇ ਮਾਰਦਾ ਹੈ। ਅੱਗਲੀ ਸਾਰੀ ਰਾਤ ਸਿਸਕੀਆਂ ਲੈਂਦੀ ਰਹਿੰਦੀ ਹੈ। ਦਰਦ ਵਿੱਚ ਭਾਵੇਂ ਮਜ਼ਾ ਵੀ ਹੈ। ਪਰ ਔਰਤ ਨੂੰ ਕਿੰਨਾਂ ਚਿਰ ਪਤਾ ਹੀ ਨਹੀਂ ਲੱਗਦਾ। ਮਰਦ ਕਰ ਕੀ ਰਿਹਾ ਹੈ?ਇੱਕ ਮੁਸਲਮਾਨ ਔਰਤ ਨੇ ਦੱਸਿਆ, " ਮੈਂ ਨਿਕਾਹ ਸਮੇਂ 17 ਸਾਲਾਂ ਦੀ ਸੀ। ਮੇਰਾ ਪਤੀ 50 ਸਾਲਾਂ ਦਾ ਸੀ। ਉਸ ਦਾ ਤੀਜਾ ਵਿਆਹ ਸੀ। ਹਫਤੇ ਦੋ ਹਫ਼ਤੇ ਬਆਦ ਪਤੀ ਮੇਰੇ ਕੋਲ ਆਉਂਦਾ ਸੀ। ਮੈਨੂੰ ਸਮਝ ਹੀ ਨਹੀਂ ਲੱਗਦੀ ਸੀ। ਇਹ ਮੇਰੇ ਸਰੀਰ ਨੂੰ, ਇਸ ਤਰਾਂ ਮਦੋਲ ਕਿਉਂ ਰਿਹਾ ਹੈ? ਮੇਰੇ ਦਰਦਾਂ ਉਠਦੀਆਂ ਸਨ। ਲੇਡੀ ਡਾਕਟਰ ਨੂੰ ਵੀ ਦੱਸਿਆ। ਉਸ ਨੇ ਗੱਲ ਅਣ-ਸੁਣੀ ਕਰ ਦਿੱਤੀ। ਇੱਕ ਸਾਲ ਤੱਕ ਮੈਨੂੰ ਕੋਈ ਪਤੀ ਵੱਲ ਖਿੱਚ ਨਹੀਂ ਹੋਈ। ਸਾਲ ਪਿਛੋਂ ਮੈਨੂੰ ਇਲਮ ਹੋਇਆ। ਮੇਰੇ ਲਗਾਤਾਰ ਚਾਰ ਬੱਚੇ ਹੋ ਗਏ। ਹੁਣ ਮੈਨੂੰ ਛੱਡ ਦਿੱਤਾ ਹੈ। ਹੋਰ ਜੁਵਾਨ ਔਰਤ ਲੈ ਆਇਆ ਹੈ।"

ਕੋਈ ਅਟੈਚਮਿੰਟ, ਫੀਲਿੰਗ ਨਹੀਂ ਹੈ। ਵਿਆਹ ਦੀ ਰਾਤ ਹੀ ਮਰਦ ਆਪਦਾ ਕੰਮ ਕਰ ਜਾਂਦੇ ਹਨ। ਕਈ ਔਰਤਾਂ ਨੂੰ ਯਾਦ ਵੀ ਨਹੀਂ ਹੁੰਦਾ। ਬਈ ਅੱਜ ਹੀ ਹਮਲਾ ਹੋ ਜਾਵੇਗਾ। ਅੱਜ ਵੀ ਕਈ ਕੁੜੀਆਂ ਐਸੀਆਂ ਹਨ। ਜਿੰਨਾਂ ਨੂੰ ਪਰਟੀਕਲ ਸੈਕਸ ਬਾਰੇ ਪਤਾ ਨਹੀਂ ਹੈ। ਅੱਜ ਕੱਲ ਵੀ ਗਰੀਬ ਮਾਂਪੇਂ ਭਾਰ ਲਾਹੁਣ ਨੂੰ ਕੁੜੀਆਂ ਦਾ ਵਿਆਹ 15, 16 ਸਾਲ ਦੀ ਉਮਰ ਵਿੱਚ ਕਰ ਦਿੰਦੇ ਹਨ। ਮੈਂ ਆਪਦੇ ਵਿਆਹ ਤੋਂ ਪਹਿਲਾਂ ਵਿਆਹ ਵਿੱਚ ਗਈ ਸੀ। ਨੇੜੇ ਦੇ ਰਿਸ਼ਤੇਦਾਰਾਂ ਦੇ ਦੋ ਮੁੰਡਿਆਂ ਦੇ ਵਿਆਹ ਸਕੀਆਂ ਭੈਣਾਂ ਨਾਲ ਹੋਏ ਸਨ। ਉਸ ਰਾਤ ਅਸੀਂ ਉਥੇ ਹੀ ਵਿਆਹ ਵਿੱਚ ਰਹਿ ਪਏ। ਕਨਾਤਾਂ, ਟੈਂਟ ਲੱਗੇ ਹੋਏ ਸਨ। ਸਾਰਾ ਮੇਲ ਜਨਵਰੀ ਮਹੀਨੇ ਵਿੱਚ ਰਜਾਂਈਆਂ ਲਈ ਟੈਂਟ ਥੱਲੇ ਪਿਆ ਹੋਇਆ ਸੀ। ਦੋਂਨਾਂ ਕੰਮਰਿਆਂ ਵਿੱਚ, ਦੋਂਨੇ ਮੁੰਡੇ ਸਹਾਗਰਾਤ ਮੰਨਾਂਉਣ ਨੂੰ ਅੰਦਰ ਵੜ ਗਏ ਸਨ। ਇੱਕ ਬਹੂ 19 ਮੁੰਡਾ 20 ਸਾਲਾਂ ਦਾ, ਦੂਜੀ ਬਹੂ 17 ਸਾਲ ਮੁੰਡਾ 18 ਸਾਲ ਦਾ ਸੀ। ਅੱਧੀ ਕੁ ਰਾਤ ਨੂੰ ਰੋਲਾ ਪੈ ਗਿਆ। ਕਿਰਾਏ ਤੇ ਕਾਰ ਲਿਆਂਦੀ। ਛੋਟੀ ਬਹੂ ਨੂੰ ਹਸਪਤਾਲ ਲੈ ਗਏ। ਗੱਲ ਸਾਰੇ ਮੇਲ ਵਿੱਚ ਘੁੰਮ ਗਈ ਸੀ। ਬਹੂ ਨੂੰ ਬਹੁਤ ਜ਼ਿਆਦਾ ਖੂਨ ਪੈਣ ਲੱਗ ਗਿਆ ਸੀ। ਮੁੰਡਾ ਵੀ ਨਿਆਣਾਂ ਹੀ ਸੀ। ਕੀ ਪੱਤਾ ਮਹੀਨਾਂ ਹੀ ਆਇਆ ਹੋਵੇ। ਖੂਨ ਦੇਖ਼ ਕੇ ਤਾਂ ਚੰਗੇ ਭਲੇ ਦੇ ਹੋਸ਼ ਉਡ ਜਾਂਦੇ ਹਨ। ਉਸ ਦਿਨ ਮੈਨੂੰ ਵੱਡੇ ਖਾਨਦਾਨਾਂ ਤੇ ਗੁੱਸਾ ਤੇ ਸ਼ਰਮ ਆ ਰਹੀ ਸੀ। ਔਰਤ ਉਤੇ ਤਰਸ ਆ ਰਿਹਾ ਸੀ।

ਲਵ ਮੈਰੀਜ਼ ਵਾਲੇ ਇੱਕ ਦੂਜੇ ਨੂੰ ਜਾਂਣਦੇ ਹੁੰਦੇ ਹਨ। ਉਨਾਂ ਦੀਆਂ ਆਤਮਾਂਵਾਂ ਵਿਛੜੀਆਂ ਮਿਲਦੀਆਂ ਹਨ। ਉਹ ਪਹਿਲਾਂ ਸ਼ਕਲਾਂ, ਸੁਭਾਅ, ਖਾਣਾਂ-ਪੀਣਾਂ, ਸੌਣਾਂ, ਪਹਿਨਣਾਂ, ਬੋਲ-ਚਾਲ ਦੇਖ਼ ਕੇ ਪਸੰਦ ਕਰਦੇ ਹਨ। ਵਿਆਹ ਤੋਂ ਪਹਿਲਾਂ ਰਗ-ਰਗ ਤੋਂ ਜਾਂਣੂ ਹੁੰਦੇ ਹਨ। ਲਵ ਕਰਨ ਵਾਲੇ ਰੂਹਾਂ ਨੂੰ ਪਿਆਰ ਕਰਦੇ ਹਨ। ਝਗੜੇ ਤਾਂ ਵਿਆਹ ਪਿਛੋਂ ਸ਼ੁਰੂ ਹੁੰਦੇ ਹਨ। ਪਤੀ-ਪਤਨੀ ਦੀ ਸਹਿਮਤੀ ਨਹੀਂ ਪੁੱਛਦਾ। ਸੋਚਦਾ ਹੈ, ਇਹ ਤਾਂ ਉਸ ਦਾ ਹੱਕ ਹੈ। ਹੋਰ ਘਰ ਔਰਤ, ਉਹ ਕਿਉਂ ਲਿਆਇਆ ਹੈ। ਦੋ ਮਣ ਦੀ ਔਰਤ ਨੂੰ ਘਰ ਵਿੱਚ ਰੋਟੀਆਂ ਖਾਂਣ ਨੂੰ ਥੋੜੀ ਲਿਆਦਾਂ ਹੈ। ਚੋਰੀ ਛੁੱਪੇ ਨਹੀਂ, ਸਗੋਂ ਵਾਜੇ ਢੋਲ ਵਿਜਾ ਕੇ, ਦੋ ਚਾਰ ਪਿੰਡ ਦੇ ਲੋਕਾਂ ਦੀ ਸਹਿਮਤੀ ਨਾਲ ਵਿਆਹ ਕੇ ਲਿਆਇਆ ਹੈ। ਘਰ ਆ ਕੇ, ਪੂਰੇ ਟੱਬਰ ਦੇ ਸਾਹਮਣੇ ਔਰਤ ਦੇ ਕੰਮਰੇ ਵਿੱਚ ਵੜ ਜਾਂਦਾ ਹੈ। ਕਈਆਂ ਦੀ ਤਾਂ ਵਿਆਹ ਵਾਲੇ ਦਿਨ ਹੀ ਸਹਾਗਰਾਤ ਹੁੰਦੀ ਹੈ। ਸਬਰ ਵਾਲੇ ਲੋਕਾਂ ਦੀ ਦੂਜੇ ਦਿਨ ਸਹਾਗਰਾਤ ਹੁੰਦੀ ਹੈ। ਜੋ ਬਹੁਤਾ ਸ਼ਰਮਾਂਉਂਦੇ ਨੇ, ਉਹ ਮੌਕਾ ਲੱਗਣ ਤੇ ਦਾਅ ਲੱਗਾਉਂਦੇ ਹਨ। ਸਹਾਗਰਾਤ ਦਾ ਨਾਂਮ ਸੁਣਦੇ ਹੀ ਲੋਕਾਂ ਦੇ ਕੰਨ ਖੜ੍ਹੇ ਹੋ ਜਾਂਦੇ। ਸਹਾਗਰਾਤ ਬਾਰੇ ਸੋਚ ਕੇ, ਹਰ ਇੱਕ ਦੇ ਮਨ ਵਿੱਚ ਫੁੱਲਝੜੀਆਂ ਚਲਦੀਆਂ ਹਨ। ਅੰਦਰ ਦਾ ਸਾਰਾ ਸੀਨ, ਆਪ-ਆਪਣੀ ਸੋਚ ਮੁਤਾਬਿਕ, ਅੱਲਗ-ਅੱਲਗ ਤਰਾਂ ਨਾਲ ਕਹਾਣੀ ਫਿਲਮਾਂ ਹੁੰਦਾ ਹੈ।

ਕੀ ਤੁਹਾਨੂੰ ਪਤਾ ਹੈ? ਔਰਤ ਤੇ ਕੀ ਗੁਜ਼ਰਦੀ ਹੈ? ਜਿਸ ਨਾਲ ਵਿਆਹ ਹੁੰਦਾ ਹੈ। ਜੋ ਸਮਝੋਤੇ ਵਾਲੀਆਂ ਮੈਰੀਜ਼ ਹੁੰਦੀਆਂ ਹਨ। ਔਰਤ-ਮਰਦ ਨੇ, ਬਾਕੀ ਪਰਿਵਾਰ ਵਿੱਚ ਬਿੰਦ ਕੁ ਇੱਕ ਦੂਜੇ ਦੀ ਸ਼ਕਲ ਦੇਖੀ ਹੁੰਦੀ ਹੈ। ਕਈਆਂ ਨੇ ਤਾਂ ਦੇਖਿਆ ਹੀ ਨਹੀਂ ਹੁੰਦਾ। ਸਹਾਗਰਾਤ ਨੂੰ ਮਰਦ ਇਸ ਤਰਾਂ ਅੰਦਰ ਆਉਂਦਾ ਹੈ। ਜਿਵੇਂ ਚੋਰ ਪਾੜ ਲਾ ਕੇ ਲੁਟਦਾ ਹੈ। ਕਿੰਨੇ ਕੁ ਮਰਦਾਂ ਨੇ ਸਹਾਗਰਾਤ ਨੂੰ ਔਰਤ ਤੋਂ ਉਸ ਦੀ ਮਰਜ਼ੀ ਪੂਛੀ ਹੈ? ਸਹਾਗਰਾਤ ਨੂੰ ਕੀ ਕਦੇ ਕੋਈ ਹੋਰ ਵੀ ਗੱਲਬਾਤ ਕੀਤੀ ਹੈ? ਕੀ ਸ਼ਕਲਾਂ, ਸੁਭਾਅ, ਖਾਣ-ਪੀਣ, ਸੌਣ, ਪਹਿਨਣ, ਬੋਲ-ਚਾਲ ਵੱਲ ਧਿਆਨ ਦਿੱਤਾ ਹੈ? ਕਈ ਤਾਂ ਬੱਤੀ ਬੰਦ ਹੀ ਰੱਖਦੇ ਹਨ। ਲੋਕਾਂ ਦਾ ਵੀ ਫਿਕਰ ਹੁੰਦਾ ਹੈ। , ਕਿਤੇ ਕੋਈ ਦੇਖ਼ਦਾ ਹੀ ਨਾਂ ਹੋਵੇ। ਕਿੰਨਾਂ ਚਿਰ ਬੱਤੀ ਜੱਗਦੀ ਹੈ? ਕਿਤੇ ਕੋਈ ਰੋਸ਼ਨਦਾਨਾਂ ਵਿਚੋਂ ਦੀ ਝਾਤੀਆਂ ਹੀ ਨਾਂ ਮਾਰਦਾ ਹੋਵੇ। ਬੁੱਝੀ ਬੱਤੀ ਵਿੱਚ ਕੀ ਦਿਸਦਾ ਹੈ? ਇੱਕ ਦੂਜੇ ਦੀ ਸ਼ਕਲ ਵੀ ਨਹੀਂ ਦਿਸਦੀ। ਸ਼ਕਲ ਤੋਂ ਕੀ ਲੈਣਾਂ ਹੈ? ਜੋ ਸ਼ੜਕਾਂ, ਮੋੜਾ, ਕਾਲਜ਼, ਬਜ਼ਾਰਾ ਵਿੱਚ ਲੱਭਦੇ ਫਿਰਦੇ ਸੀ। ਉਹ ਮੰਜੇ ਤੇ ਹੈ। ਸਹਾਗਰਾਤ ਨੂੰ ਸ਼ਕਲ ਦੇਖ਼ਣ ਦੀ ਲੋੜ ਨਹੀਂ ਸਮਝਦੇ। ਫਿਰ ਸਾਰੀ ਉਮਰ ਉਸ ਸ਼ਕਲ ਨੂੰ ਕੋਸਦੇ ਹਨ। ਵੋਚੋਲਿਆਂ ਨੂੰ ਗਾਲ਼ਾਂ ਕੱਢਦੇ ਹਨ। ਕੀ ਇਹ ਵਿਆਹ ਕਿਸੇ ਹੋਰ ਨੇ ਕੀਤਾ ਹੈ? ਸਹਾਗਰਾਤ ਨੂੰ ਔਰਤ ਨੂੰ ਹੱਥ ਲਗਾਉਣ ਤੋਂ ਪਹਿਲਾਂ ਕਿਸੇ ਮਰਦ ਨੇ ਪੁੱਛਿਆ ਹੈ , " ਮੈਂ ਤੈਨੂੰ ਹੱਥ ਲਾਵਾਂ ਜਾਂ ਨਹੀਂ। " ਮਰਦ ਦਾ ਜੁਆਬ ਹੈ, " ਇਹ ਵੀ ਕੋਈ ਪੁੱਛਣ ਵਾਲੀ ਗੱਲ ਹੈ। ਮੇਰੇ ਘਰ ਆ ਗਈ ਹੈ। ਹੁਣ ਬਾਕੀ ਚੀਜ਼ਾਂ ਵਾਂਗ ਔਰਤ ਵੀ ਹੈ। ਜਿਵੇਂ ਥਾਲੀ ਵਿੱਚ ਰੋਟੀ ਖਾਦੀ। ਢਿੱਡ ਭਰਿਆ ਮਾਮਲਾ ਖ਼ਤਮ। " ਉਵੇਂ ਔਰਤ ਨੂੰ ਸਮਝਿਆ ਹੋਇਆ ਹੈ। ਸਹਾਗਰਾਤ ਨੂੰ ਸਿਰਫ਼ ਜੰਗ ਫਤਿਹ ਕਰਨ ਦੀ ਕਰਦੇ ਹਨ। ਸੋਚਦੇ ਹਨ। ਸੈਕਸ ਕਰੋ। ਔਰਤ ਨੂੰ ਕਾਬੂ ਕਰੋ। ਹੋਰ ਨਾਂ ਕਿਤੇ ਸਵੇਰੇ ਲੋਕ ਟਿੱਚਰਾਂ ਕਰਨ। ਇਸ ਮਰਦ ਤੋਂ ਔਰਤ ਕਾਬੂ ਨਹੀਂ ਹੋਈ। ਸਹਾਗਰਾਤ ਨੂੰ ਗੱਲਾਂਬਾਂਤਾਂ ਕਰਨੀਆਂ ਚਾਹੀਦੀਆਂ ਹਨ। ਜਾਂਣ-ਪਛਾਂਣ ਕਿਹੜਾ ਕਰਦਾ ਹੈ? ਮਰਦ ਸਿਧਾ ਹੱਮਲਾ ਹੀ ਬੋਲ ਦਿੰਦਾ ਹੈ। ਇੰਨੀ ਕਾਹਦੀ ਛੇਤੀ ਹੁੰਦੀ ਹੈ? ਕਈ ਤਾਂ ਨਾਂਮ ਵੀ ਨਹੀਂ ਪੁੱਛਦੇ। ਇਹ ਤਾਂ ਮਾਪਿਆਂ ਦਾ ਕੰਮ ਹੈ। ਮਾਪਿਆਂ ਨੇ ਆਪੇ ਵੱਹਟੀ ਲੱਭੀ ਹੈ। ਮਾਪਿਆਂ ਦੇ ਲਾਡਲੇ ਦਾ ਕੰਮ ਸਿਰਫ਼ ਸੈਕਸ ਕਰਨਾਂ ਤੇ ਬੱਚੇ ਜੰਮਣਾਂ ਹੈ। ਸਹਾਗਰਾਤ ਵਿੱਚ ਇਸੇ ਲਈ ਕਾਹਲੀ ਕੀਤੀ ਜਾਂਦੀ ਹੈ। ਬਈ ਬੱਚਾ ਬਣਾਂਉਣਾਂ ਹੈ।

ਜੇ ਮਰਦਾਂ ਦਾ ਇਹ ਔਰਤ ਨਾਲ ਧੱਕਾ ਕਰਨਾਂ ਬਿਜਨਸ ਹੈ। ਕਈ ਮਰਦ ਕੁਰਸੀ ਸ਼ਰਾਬ ਤੇ ਹੋਰ ਨਸ਼ੇ ਵਿੱਚ ਪਤਨੀ-ਔਰਤ ਨਾਲ ਬਲਾਤਕਾਰ ਹੀ ਕਰਦੇ ਹਨ। ਕਦੇ ਮਰਜ਼ੀ ਨਹੀਂ ਪੁੱਛਦੇ। ਔਰਤ ਜੁਆਬ ਵੀ ਦੇਵੇ। ਕਹੇ, ਸਿਰ, ਢਿੱਡ ਦੁੱਖਦਾ ਹੈ। ਮੈਂ ਅੱਜ ਰਾਜੀ ਨਹੀਂ ਹਾਂ। ਨੀਂਦ ਵੀ ਨਹੀਂ ਆਉਂਦੀ। " ਮਰਦ ਕਹੇਗਾ, " ਤੈਨੂੰ ਨੀਂਦ ਨਹੀਂ ਆਉਂਦੀ। ਮੈਂ ਕੀ ਕਰਾਂ, ਸੈਕਸ ਤੋਂ ਬਗੈਰ ਮੈਨੂੰ ਨੀਂਦ ਨਹੀਂ ਆਉਂਦੀ। ਮੈਂ ਕਿਸੇ ਹੋਰ ਕੋਲ ਚਲਾ ਜਾਂਦਾ ਹਾਂ। " ਜੋ ਮਰਦ ਦੀਆਂ ਆਦਤਾਂ ਹਨ। ਜੇ ਇਸ ਤਰਾਂ ਔਰਤਾਂ ਕਰਨ ਲੱਗ ਜਾਂਣ। ਮਰਦਾਂ ਦਾ ਕੀ ਬਣੇਗਾ? ਸਾਨ੍ਹਾਂ ਦਾ ਭੇੜ ਪੈ ਜਾਵੇਗਾ। ਰੱਬ ਔਰਤ ਨੂੰ ਸ਼ਹਿਨਸ਼ੀਲ, ਦਿਆਲੂ, ਇਮਾਨਦਾਰ, ਸ਼ਾਂਤ, ਖੁਸ਼ ਰੱਖੇ। ਦਰਦ ਹੀ ਔਰਤ ਲਈ ਪਿਆਰ ਬੱਣ ਜਾਂਦਾ ਹੈ। ਕੀ ਬਲਾਤਕਾਰੀ ਤੇ ਵਿਆਹੇ ਮਰਦ ਦੀ ਪ੍ਰਕਿਆ ਵਿੱਚ ਕੋਈ ਫ਼ਰਕ ਹੈ? ਸਿਰਫ਼ ਇਹੀ ਹੈ। ਪਤੀ ਲੋਕਾਂ ਤੋਂ ਅਜ਼ਾਜ਼ਤ ਲੈ ਕੇ, ਔਰਤ ਦੀ ਮਰਜ਼ੀ ਨਹੀਂ ਪੁੱਛਦਾ। ਉਹ ਉਹੀ ਕਰਦਾ ਹੈ। ਜੋ ਬਲਾਤਕਾਰੀ ਕਰਦਾ ਹੈ। ਅਰਥ ਦੋਂਨਾਂ ਦਾ ਇਕੋ ਹੈ। ਸਰੀਰ ਦੀ ਸੰਤੁਸ਼ਟੀ। ਔਰਤ ਦੀ ਖੁਸ਼ੀ ਤੱਕ ਕੋਈ ਮਤਲੱਬ ਨਹੀਂ ਹੈ।

ਘਰ ਬਾਹਰ ਦਿਆਂ ਨੇ ਅੱਗਲਾਂ ਮਹੀਨਾਂ ਚੜ੍ਹਦੇ ਹੀ ਵੱਹਟੀ ਦੇ ਢਿੱਡ ਵੱਲ ਦੇਖਣ ਲੱਗ ਜਾਂਣਾ ਹੈ। ਕਈ ਤਾਂ ਲੋਕ ਬਹੁਤ ਕਾਹਲੇ ਹੁੰਦੇ ਹਨ। ਘਰ ਤੱਕ ਪੁੱਛਣ ਆ ਜਾਂਦੇ ਹਨ, " ਕੋਈ ਖੁਸ਼ਖ਼ਬਰੀ ਹੈ? ਕੀ ਬਹੂ ਦਾ ਪੈਰਾ ਭਾਰੀ ਹੋਇਆ? ਲੱਡੂ ਕਦੋਂ ਖਿਲਾਉਣੇ ਹਨ? ਪਰ ਅੱਜ ਕੱਲ ਦੀਆਂ ਜੁਆਕ ਕਿਥੇ ਜੰਮਣੇ ਚਹੁੰਦੀਆਂ ਹਨ? ਕਿਸੇ ਡਾਕਟਰ ਨੂੰ ਹੀ ਦਿਖਾ ਲਵੋ। " ਜੇ ਸਾਲ ਲੰਘ ਜਾਵੇ। ਲੋਕ ਦੁਵਾਈ-ਬੂਟੀ ਦੱਸਣ ਆਉਣ ਲੱਗ ਜਾਂਦੇ ਹਨ, " ਮੁੰਡੇ ਵਿੱਚ ਤਾਂ ਕੀ ਘਾਟ ਹੋਣੀ ਹੈ? ਫਿਰ ਵੀ ਮੁੰਡੇ ਨੂੰ ਦੁੱਧ, ਆਂਡੇ, ਘਿਉ ਖੁਲਾਵੋ। ਜ਼ਿਆਦਾ ਘਿਉ ਵਿੱਚ ਲੱਸਣ, ਪਿਆਜ, ਅਦਰਕ ਤੜਕ ਕੇ ਦਿਆ ਕਰੋ। ਕੀ ਬਹੂ ਨੂੰ ਸਮੇਂ ਸਿਰ ਮਾਸਕਿ ਧਰਮ ਆਉਂਦਾ ਵੀ ਹੈ? ਬਹੂ ਹੀ ਬਾਂਝ ਹੋਣੀ ਹੈ। ਜਲੰਧਰ ਵਾਲਾ ਡਾਕਟਰ ਤਾਂ ਬੱਚੇ ਵੀ ਔਰਤ ਦੇ ਗਰਭ ਅੰਦਰ ਰੱਖਦਾ ਹੈ। " ਸਬ ਨੂੰ ਲੋਕ ਦਾ ਡਰ ਪਹਿਲਾਂ ਹੁੰਦਾ ਹੈ। ਕਿਤੇ ਨੱਕ ਨਾਂ ਵੱਡ ਦੇਣ। ਕਈ ਤਾਂ ਕਿਸੇ ਵੀ ਮਰਦ ਦੇ ਭਰੂਣ ਧਰਾ ਲੈਂਦੇ ਹਨ। ਗੁਆਂਢੀਆਂ ਦੀ ਬਹੂ ਨੂੰ 15 ਸਾਲ ਬੱਚਾ ਨਹੀਂ ਹੋਇਆ। 5 ਕੁ ਸਾਲ ਪਹਿਲਾਂ ਡਾਕਟਰ ਨੇ, ਬਹੂ ਦੇ ਗਰਭ ਵਿੱਚ ਬੱਚੇ ਰੱਖੇ। ਹੁਣ ਬੱਚੇ ਚਾਰ ਸਾਲਾਂ ਦੇ ਹਨ। ਉਹ ਮਾਂ-ਪਿਉ ਵਰਗੇ ਨਹੀਂ ਹਨ। ਮਾਂ-ਬਾਪ ਹਾਥੀ ਵਰਗੇ ਤੱਕੜੇ ਹਨ। ਬੱਚੇ ਅਜੇ ਹੀ ਚੂਹਿਆਂ ਵਰਗੇ ਹਨ। ਮਰਦ ਨੂੰ ਵੀ ਸਬ ਪਤਾ ਹੈ। ਇੱਜ਼ਤ ਦਾ ਸੁਆਲ ਹੈ। ਮੂੰਹ, ਕੰਨ, ਅੱਖਾਂ ਸਬ ਬੰਦ ਹਨ। ਮਰਦ-ਔਰਤ ਵਿਚੋਂ ਕਿਹੜਾ ਆਪਦਾ ਫੈਇਦਾ ਸੋਚਦਾ ਹੈ? ਸਬ ਆਪੋ ਆਪਣਾਂ ਲੋਟ ਦੇਖ਼ਦੇ ਹਨ। ਜਿਸ ਦਾ ਜਿਵੇਂ ਦਾਅ ਲੱਗਦਾ ਹੈ। ਕਰੀ ਜਾ ਰਿਹਾ ਹੈ। ਦੂਜਾ ਗਿਆ ਬਾੜ ਵਿੱਚ। ਪਤੀ-ਪਤਨੀ ਸਾਲਾਂ ਤੋਂ ਰਹਿ ਰਹੇ ਹੋਣ, ਸਮਾਂ ਆਉਣ ਤੇ ਇੱਕ ਦੂਜੇ ਨੂੰ ਛੱਡ ਸਕਦੇ ਹਨ।

 

 

Comments

Popular Posts