ਭਾਗ 26 ਬੰਦੇ ਨੂੰ ਬਦਲ ਨਹੀਂ ਸਕਦੇ ਕੀ ਮੈਂ ਸ਼ਹਿਨਸ਼ੀਲ, ਦਿਆਲੂ, ਇਮਾਨਦਾਰ, ਸ਼ਾਂਤ, ਖੁਸ਼, ਅਜ਼ਾਦ ਹਾਂ?

ਕਿਸੇ ਦੂਜੇ ਬੰਦੇ ਨੂੰ ਬਦਲ ਨਹੀਂ ਸਕਦੇ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com


ਮੈਨੂੰ ਕੁੱਝ ਦਿਨਾਂ ਤੋਂ ਲੱਗਣ ਲੱਗਾ ਸੀ। ਕਿਸੇ ਦੂਜੇ ਬੰਦੇ ਨੂੰ ਬਦਲ ਨਹੀਂ ਸਕਦੇ। ਸਾਲ ਛੇ ਮਹੀਨੇ ਜਾ ਸਾਰੀ ਉਮਰ ਜ਼ੋਰ ਲਗਾ ਲਵੋ। ਜੋ ਕੁੱਝ ਬੰਦਾ ਸਿੱਖ ਚੁੱਕਾ ਹੈ। ਉਸ ਦੀ ਆਪਦੀ ਮਰਜ਼ੀ ਤੋਂ ਬਗੈਰ ਤਰੀਕੇ ਨੂੰ ਛੱਡ ਕੇ, ਦੂਜੇ ਵਾਂਗ ਕੰਮ ਨਹੀਂ ਕਰਦਾ। ਹਰ ਇੱਕ ਦੇ ਬਿਚਾਰ, ਸੰਸਕਾਰ, ਪੁਰਖਾਂ, ਪਰਿਵਾਰ ਦੇ ਦਿੱਤੇ ਹੋਏ, ਇੰਨੇ ਪੱਕੇ ਹੁੰਦੇ ਹਨ। ਬਾਰ-ਬਾਰ ਕੰਮ ਕਰਨ ਨਾਲ ਆਦਤ ਕਰਮ ਬੱਣਦੇ ਹਨ। ਕਿਸੇ ਦੇ ਕਹਿੱਣ ਤੇ ਉਹ ਨਹੀਂ ਬਦਲਦੇ। ਸ਼ਰਾਬ, ਸਿਗਰਟ, ਝੂਠ ਬੋਲਣ, ਭੀਖ਼, ਚੰਦਾ ਮੰਗਣ ਦੀ ਆਦਤ ਕੋਈ ਬਦਲ ਨਹੀਂ ਸਕਦਾ। ਮਨ ਅੰਦਰ ਦੀ ਸ਼ਕਤੀ ਐਸੇ ਬੰਦਿਆਂ ਨੂੰ ਬਦਲ ਸਕਦੀ ਹੈ। ਬੰਦਾ ਆਪਣੇ-ਆਪ ਨੂੰ ਆਪੇ ਬਦਲ ਸਕਦਾ ਹੈ।

ਕੀ ਕਿਸੇ ਦੇ ਕਹੇ ਤੋਂ ਆਪਦਾ ਕੰਮ ਬਿਜਨਸ, ਪ੍ਰੋਗ੍ਰਾਮ ਰੋਕ ਲੈਂਦੇ ਹੋ? ਜੇ ਕੋਈ ਕਹੇ, " ਤੁਸੀਂ ਸ਼ਾਂਮ ਸਮੇਂ ਸਫ਼ਰ ਤੇ ਤੁਰ ਰਹੇ ਹੋ। ਤੁਹਾਡਾ ਰਸਤਾ ਤੇ ਸਮਾਂ ਬਿਲਕੁਲ ਠੀਕ ਨਹੀਂ ਹੈ। ਮੈਂ ਸਵੇਰ ਦੇ ਚਾਰ ਵਜੇ ਜਾ ਰਿਹਾਂ ਹਾਂ। ਮੇਰੇ ਨਾਲ ਹੀ ਚੱਲੋ। " ਕੀ ਤੁਸੀਂ ਝੱਟ ਅੱਗਲੇ ਦੀ ਗੱਲ ਮੰਨ ਲੈਂਦੇ ਹੋ? " ਬਿਲਕੁਲ ਨਹੀਂ। " 2011 ਵਿੱਚ ਅਸੀਂ ਛੇ ਭੈਣਾਂ, ਭਰਾ, ਪੰਜ ਮਾਮਿਆ ਦਾ ਪੂਰਾ ਪਰਿਵਾਰ, 44 ਬੰਦੇ ਕਨੇਡਾ ਤੋਂ ਇੰਡੀਆ ਗਏ ਸੀ। ਕਨੇਡਾ ਤੋਂ ਇੰਡੀਆ ਜਾਂਣ ਲਈ, ਕਿਸੇ ਨੇ ਕਿਸੇ ਦਾ ਸਾਥ ਨਹੀਂ ਭਾਲਿਆ। ਸਬ ਆਪੋਂ-ਆਪਣੇ ਪਰਿਵਾਰਾਂ ਦੇ ਨਾਲ ਗਏ ਸਨ। ਕਈ ਤਾਂ ਐਸੇ ਵੀ ਸਨ। ਪਤੀ-ਪਤਨੀ, ਬੱਚੇ ਅਲੱਗ-ਅਲੱਗ ਦਿਨ ਗਏ ਸਨ। ਕਿਉਂਕਿ ਉਨਾਂ ਨੇ ਆਪਦੇ ਕੰਮਾਂ ਦਾ ਲੋਟ ਦੇਖ਼ਿਆ। ਸਾਰਿਆਂ ਦੇ ਵਿਆਹ ਹੋ ਚੁੱਕੇ ਹਨ। ਬੱਚਿਆਂ ਦੇ ਤੇ ਜਿੰਨਾਂ ਨਾਲ ਵਿਆਹ ਹੋਏ ਹਨ। ਸਭ ਦੀਆਂ ਨੌਕਰੀਆਂ, ਸਭਾਅ, ਰਹਿੱਣ ਦੀ ਥਾਂ ਅਲੱਗ-ਅਲੱਗ ਹਨ। ਕਮਾਲ ਦੀ ਗੱਲ ਹੈ। ਏਕਤਾ ਵਿੱਚ ਅਨੇਕਤਾ ਹੈ। ਦੇਖ਼ਣ ਨੂੰ ਸਬ ਇਕੋ ਜਿਹੇ ਹਨ। ਸੋਚ ਸਬ ਦੀ ਆਪਣੀ ਹੈ। ਹੈਰਾਨੀ ਦੀ ਗੱਲ ਇਹ ਸੀ। ਸਾਡੇ ਵਿੱਚ ਇੱਕ ਪਰਿਵਾਰ ਦੇ ਗੁਣ, ਬਿਚਾਰ, ਸੰਸਕਾਰ, ਖੂਨ ਵਗ ਰਿਹਾ ਹੈ। ਬਿਚਾਰ ਕਿਸੇ ਦੇ ਨਹੀਂ ਮਿਲਦੇ ਹੁੰਦੇ। ਕਿਸੇ ਨੂੰ ਕੁੱਝ ਸਮੇਂ ਲਈ, ਧੱਕੇ ਨਾਲ ਭਾਂਵੇਂ ਆਪਣੇ ਬਿਚਾਰਾਂ ਵਾਂਗ ਢਾਲ ਸਕਦੇ ਹਾਂ। ਸਮਾਂ ਲੱਗਦੇ ਹੀ ਬੰਦਾ ਆਪਦੀ ਮਰਜ਼ੀ ਕਰਨ ਲਗਦਾ ਹੈ।

ਚੰਗਾ ਕੰਮ ਕਰਨ ਨੂੰ ਦੇਰ ਨਹੀਂ ਕਰਨੀ ਚਾਹੀਦੀ ਹੈ। ਪਰ ਕਿਸੇ ਦੇ ਬਦਲਣ ਦਾ ਇੰਤਜ਼ਾਰ ਨਾਂ ਕਰੋ। ਦੂਜੇ ਦੇ ਕੰਮਾਂ ਵਿੱਚ ਦਖ਼ਲ ਨਾਂ ਦਿਉ। ਹੋਰ ਲੋਕ ਆਪਦੀ ਥਾਂ ਠੀਕ ਹੁੰਦੇ ਹਨ। ਹਰ ਬੰਦਾ ਆਪਣੀ ਥਾਂ ਸਬ ਕੁੱਝ ਠੀਕ ਕਰ ਰਿਹਾ ਹੈ। ਉਸ ਦਾ ਕਰਮ ਹੀ ਐਸਾ ਹੈ। ਹੋਰ ਲੋਕ ਦੇ ਅੰਦਰ ਤੇ ਮੈਂ ਆਤਮਾਂ ਹਾਂ। ਮੈਂ ਸਰੀਰ ਨਹੀਂ ਹਾਂ। ਸਰੀਰ ਮੇਰੇ ਤੋਂ ਅਲੱਗ ਹੈ। ਮੈਂ ਤੇ ਸਰੀਰ ਇੱਕ ਨਹੀਂ ਹਾਂ। ਸਰੀਰ ਹੈ ਮੇਰਾ। ਹੱਥ-ਪੈਰ ਮੈਂ ਨਹੀਂ ਹਾਂ। ਹੱਥ-ਪੈਰ ਮੇਰੇ ਹਨ। ਅੱਖਾਂ ਮੇਰੀਆਂ ਹਨ। ਇਹ ਆਤਮਾਂ ਦੇ ਉਪਰ ਮਾਸ ਦਾ ਪਰਦਾ ਪਾਇਆ ਹੋਇਆ ਹੈ। ਆਤਮਾਂ ਮਾਸ ਦੇ ਉਪਰੋਂ ਜੱਤ, ਮਾਸਕਿ ਬਦਲਦੀ ਰਹਿੰਦੀ ਹੈ। ਸਰੀਰ 84 ਲੱਖ ਭੇਸ, ਸ਼ਕਲਾਂ, ਜੂਨਾਂ ਬਦਲਦਾ ਹੈ। ਆਤਮਾਂ ਉਹੀ ਰਹਿੰਦੀ ਹੈ। ਦੁਨੀਆਂ ਤੇ ਆਤਮਾਂ ਹੀ ਆਤਮਾਂ ਨਾਲ ਲੜਦੀ, ਪਿਆਰ ਕਰਦੀ ਹੈ। ਇਹ ਪਿਛਲੇ ਜਨਮਾਂ ਉਤੇ ਵੀ ਨਿਰਭਰ ਹੈ। ਇੱਕ ਆਤਮਾਂ ਨੇ ਦੂਜੀ ਆਤਮਾਂ ਨਾਲ ਕੀ ਕੀਤਾ ਹੈ? ਕਈ ਬੰਦੇ ਦੇਵਤਿਆਂ ਵਰਗੇ ਸ਼ਾਂਤ ਹੁੰਦੇ ਹਨ। ਜਿੰਨਾਂ ਨੂੰ ਬੰਦੇ ਬਾਰ-ਬਾਰ ਮਿਲਦੇ ਹਨ। ਕਈਆਂ ਨੂੰ ਦੇਖ਼ਦੇ ਹੀ ਪਾਸਾ ਵੱਟਣਾਂ ਪੈਂਦਾ ਹੈ। ਇਹੀ ਸਬ ਕੁੱਝ ਸ੍ਰੀ ਗੁਰੂ ਗ੍ਰੰਥਿ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਨੇ ਆਤਮਾਂ ਲਈ ਲਿਖਿਆ ਹੈ।

ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਕੀੜੇ ਪਤੰਗੇ ਬਣਦਾ ਰਿਹਾ। ਕਈ ਜਨਮ ਗਜ ਮੀਨ ਕੁਰੰਗਾ ਕਈ ਜਨਮ ਵਿਚ ਹਾਥੀ, ਮੱਛੀਆਂ, ਹਿਰਨ ਬਣਦਾ ਰਿਹਾ। ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਵਿਚ ਤੂੰ ਪੰਛੀ ਤੇ ਸੱਪ ਬਣਦਾ ਰਿਹਾ। ਕਈ ਜਨਮ ਹੈਵਰ ਬ੍ਰਿਖ ਜੋਇਓ ਬਣਦਾ ਰਿਹਾ। ੧॥ ਕਈ ਜਨਮ ਵਿਚ ਤੂੰ ਘੋੜੇ ਬਲਦ ਬਣਦਾ ਰਿਹਾ। ਮਿਲੁ ਜਗਦੀਸ ਮਿਲਨ ਕੀ ਬਰੀਆ ਪ੍ਰਭੂ ਨੂੰ ਮਿਲਣ ਦਾ ਸਮਾ ਹੈ। ਚਿਰੰਕਾਲ ਇਹ ਦੇਹ ਸੰਜਰੀਆ ੧॥ ਰਹਾਉ ਚਿਰ ਪਿਛੋਂ ਤੈਨੂੰ ਇਹ ਬੰਦੇ ਦਾ ਸਰੀਰ ਮਿਲਿਆ ਹੈ। ਕਈ ਜਨਮ ਸੈਲ ਗਿਰਿ ਕਰਿਆ ਤੂੰ ਕਈ ਜਨਮ ਵਿਚ ਪਥਰ ਚਿਟਾਨ ਬਣਦਾ ਰਿਹਾ। ਕਈ ਜਨਮ ਗਰਭ ਹਿਰਿ ਖਰਿਆ ਕਈ ਜਨਮਾਂ ਵਿਚ ਗਰਭ ਜਨਮ ਤੋਂ ਪਹਿਲਾਂ ਗਿਰ ਗਿਆ। ਕਈ ਜਨਮ ਸਾਖ ਕਰਿ ਉਪਾਇਆ ਕਈ ਜਨਮ ਵਿਚ ਦਰਖੱਤ, ਪੇੜ ਬਣ ਕੇ ਪੈਦਾ ਹੋਇਆ। ਲਖ ਚਉਰਾਸੀਹ ਜੋਨਿ ਭ੍ਰਮਾਇਆ ੨॥ ਚੌਰਾਸੀ ਲਖ ਜੂਨ ਵਿਚ ਤੈਨੂੰ ਘੁੰਮਾਂਇਆ ਹੈ। ਸਾਧਸੰਗਿ ਭਇਓ ਜਨਮੁ ਪਰਾਪਤਿ ਮਨੁੱਖਾ ਜਨਮ, ਚੰਗੇ ਲੋਕਾਂ ਸਾਧ ਸੰਗਤਿ ਨਾਲ ਮਿਲਣ ਦਾ ਹੈ। ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ ਸੇਵਾ ਕਰ, ਗੁਰੂ ਦੇ ਗੁਣ ਲੈ ਕੇ, ਰੱਬ ਨੂੰ ਚੇਤੇ ਕਰ। ਤਿਆਗਿ ਮਾਨੁ ਝੂਠੁ ਅਭਿਮਾਨੁ ਮਾਣ, ਝੂਠ ਤੇ ਹੰਕਾਂਰ ਛੱਡਦੇ। ਜੀਵਤ ਮਰਹਿ ਦਰਗਹ ਪਰਵਾਨੁ ੩॥ ਦਰਗਾਹ ਵਿਚ ਤਾਂ ਕਬੂਲ ਹੋਵੇਂਗਾ, ਜੇ ਤੂੰ ਇਹ ਜੀਵਨ ਜਿਉਂਦਾ ਮਰੇਂਗਾ। ਜੋ ਕਿਛੁ ਹੋਆ ਸੁ ਤੁਝ ਤੇ ਹੋਗੁ ਜੋ ਕੁਝ ਦੁਨੀਆਂ ਵਿਚ ਹੁੰਦਾ ਹੈ। ਉਹ ਪ੍ਰਭੂ ਤੇਰੇ ਹੁਕਮ ਵਿੱਚ ਹੁੰਦਾ ਹੈ। ਅਵਰੁ ਦੂਜਾ ਕਰਣੈ ਜੋਗੁ ਬਿਨਾ ਤੇਰੇ ਪ੍ਰਭੂ ਹੋਰ ਕੋਈ ਕੁਝ ਕਰ ਨਹੀਂ ਸਕਦਾ। ਤਾ ਮਿਲੀਐ ਜਾ ਲੈਹਿ ਮਿਲਾਇ ਪ੍ਰਭੂ ਤੈਨੂੰ ਤਾਂਹੀਂ ਮਿਲਿਆ ਜਾ ਸਕਦਾ ਹੈ, ਜੇ ਤੂੰ ਆਪ ਜੀਵ ਨੂੰ ਮਿਲਾ ਲਵੇ। ਕਹੁ ਨਾਨਕ ਹਰਿ ਹਰਿ ਗੁਣ ਗਾਇ ੪॥੩॥੭੨॥ ਨਾਨਕ ਜੀ ਕਹਿ ਰਹੇ ਹਨ। ਜੀਵ ਰੱਬ ਦੇ ਕੰਮਾਂ ਦੀ ਪ੍ਰਸੰਸਾ ਕਰਦਾ ਰਹੇ। {ਪੰਨਾ 176}
ਅਸਥਾਵਰ ਜੰਗਮ ਕੀਟ ਪਤੰਗਾ ਕਬੀਰ ਭਗਤ ਜੀ ਦੱਸ ਰਹੇ ਹਨ, ਇਕੋ ਥਾਂ ਖੜ੍ਹੇ ਪਹਾੜ, ਦਰਖੱਤ, ਤੁਰਨ ਵਾਲੇ ਕੀੜੇ, ਉਡਣ ਵਾਲੇ ਪਤੰਗੇ ਬਣੇ ਹਾਂ। ਅਨਿਕ ਜਨਮ ਕੀਏ ਬਹੁ ਰੰਗਾ ੧॥ ਇਹੋ ਜਿਹੇ ਕਈ ਤਰਾਂ ਦੇ ਜਨਮਾਂ ਵਿੱਚ ਆ ਚੁੱਕੇ ਹਾਂ। ਐਸੇ ਘਰ ਹਮ ਬਹੁਤੁ ਬਸਾਏ ਇਹੋ ਜਿਹੇ ਕਈ ਸਰੀਰ ਬਣੇ ਤੇ ਜਿਉਏ ਹਾਂ। ਜਬ ਹਮ ਰਾਮ ਗਰਭ ਹੋਇ ਆਏ ੧॥ ਰਹਾਉ ਪ੍ਰਭੂ ਇਹੋ ਜਿਹੇ ਕਈ ਜਨਮ ਲੈ ਕੇ ਆਂਏ ਹਾਂ। ਜੋਗੀ ਜਤੀ ਤਪੀ ਬ੍ਰਹਮਚਾਰੀ ਕਦੇ ਸਾਧ, ਕਦੇ ਜਤੀ ਤਿਆਗੀ, ਕਦੇ ਸਰੀਰਕ ਤੱਪਸਵੀ, ਕਦੇ ਬ੍ਰਹਮਚਾਰੀ ਬਣੇ ਹਾਂ। ਕਬਹੂ ਰਾਜਾ ਛਤ੍ਰਪਤਿ ਕਬਹੂ ਭੇਖਾਰੀ ੨॥ ਕਦੇ ਛਤ੍ਰਪਤੀ ਰਾਜੇ ਬਣੇ, ਕਦੇ ਮੰਗਤੇ ਬਣੇ ਹਾਂ। ਸਾਕਤ ਮਰਹਿ ਸੰਤ ਸਭਿ ਜੀਵਹਿ ਜੋ ਰੱਬ ਨੂੰ ਯਾਦ ਨਹੀਂ ਕਰਦੇ। ਉਹ ਜੂਨਾਂ ਵਿਚ ਪੈਂਦੇ ਰਹਿੰਦੇ ਹਨ। ਰੱਬ ਦੇ ਪਿਆਰੇ ਨਾਂਮ ਜੱਪਣ ਵਾਲੇ ਹਰ ਸਮੇਂ ਅਮਰ ਰਹਿੰਦੇ ਹਨ। ਰਾਮ ਰਸਾਇਨੁ ਰਸਨਾ ਪੀਵਹਿ ੩॥ ਸੰਤਾਂ ਦੀ ਜੀਭ ਨਾਲ ਪ੍ਰਭੂ ਦੇ ਨਾਮ ਦਾ ਅੰਮ੍ਰਿੰਤ ਪੀਂਦੀ ਹੈ। ਕਹੁ ਕਬੀਰ ਪ੍ਰਭ ਕਿਰਪਾ ਕੀਜੈ ਕਬੀਰ ਭਗਤ ਜੀ ਕਹਿ ਰਹੇ ਹਨ। ਰੱਬ ਜੀ ਮੇਹਰ ਕਰੋ। ਹਾਰਿ ਪਰੇ ਅਬ ਪੂਰਾ ਦੀਜੈ ੪॥੧੩॥ ਪ੍ਰਮਾਤਮਾਂ ਜੀ ਅਸੀਂ ਥੱਕ ਗਏ ਹਾ। ਆਪਦਾ ਸੱਚਾ ਨਾਂਮ ਚਾਹੀਦਾ ਹੈ। {ਪੰਨਾ 326}
ਆਪਦੇ ਬਿਚਾਰਾਂ ਤੇ ਸੁਣਨ, ਬੋਲਣ, ਸੋਚਣ, ਬੁੱਧੀ ਉਤੇ ਕਾਬੂ ਕਰਨਾਂ ਹੈ। ਕਿਸੇ ਬਾਰੇ ਬੁਰਾ ਸੋਚਣਾਂ, ਬਿਚਾਰਾਨਾਂ ਸੁਣਨਾਂ, ਬੋਲਣਾਂ ਨਹੀਂ ਹੈ। ਰੱਬ ਵਰਗੇ ਪਵਿੱਤਰ ਬਣਨਾਂ ਹੈ। ਰੱਬ ਸਬ ਨੂੰ ਪਾਲਦਾ ਹੈ। ਰੱਬ ਦੁਨੀਆਂ ਨੂੰ ਚਲਾ ਰਿਹਾ ਹੈ। ਨਾਂ ਕੇ ਅੱਖਾਂ ਮੀਚ ਕੇ, ਰੱਬ ਦੇ ਆਉਣ ਦੀ ਉਡੀਕ ਕਰਨੀ ਹੈ। ਰੱਬ ਲੋਕਾਂ ਵਿਚੋਂ, ਲੋਕਾਂ ਦੇ ਚੰਗੇ ਗੁਣ ਵਿਚੋਂ ਲੱਭਣਾਂ ਹੈ। ਲੋਕਾਂ ਤੋਂ ਹੀ ਸਾਨੂੰ ਅੱਕਲ, ਗੁਣ, ਬੁੱਧੀ ਮਿਲਦੀ ਹੈ। ਭਾਵ ਆਪਣੇ-ਆਪ ਵਿੱਚ ਸੱਚੀ.ਸਹੀ. ਸ਼ਹਿਨਸ਼ੀਲ, ਦਿਆਲੂ, ਇਮਾਨਦਾਰ, ਸ਼ਾਂਤ, ਖੁਸ਼, ਅਜ਼ਾਦ ਜਿੰਦਗੀ ਜਿਉਣਾਂ ਹੈ। ਲੋਕਾਂ ਦੀ ਜਿੰਦਗੀ ਵਿੱਚ ਦਖ਼ਲ ਨਹੀਂ ਦੇਣਾਂ। ਰੱਬ ਰੂਪ ਆਤਮਾਂ ਸੱਸ, ਪਤੀ, ਬੱਚਿਆਂ, ਦੋਸਤਾਂ ਤੇ ਹੋਰਾਂ ਨਾਲ ਬਦਲੇ ਦੀ ਭਵਨਾਂ ਨਾਂ ਰੱਖੀਏ। ਇਹ ਲੋਕ ਕੁੱਝ ਵੀ ਕਹੀ ਜਾਂਣ, ਕੋਈ ਵੀ ਵਧੀਕੀ ਕਰੀ ਜਾਂਣ। ਸਿਆਪਾ ਨਹੀਂ ਪਾ ਕੇ ਬੈਠਣਾਂ। ਪਾਸਾ ਵੱਟ ਲੈਣਾਂ ਹੈ। ਕਿਸੇ ਦੀ ਪੁੱਠੀ ਗੱਲ ਸੁਣ ਕੇ ਲੜਾਈ ਨਹੀਂ ਪੌਉਣੀ। ਇਹ ਸਬ ਪਿਛਲੇ ਜਨਮਾਂ ਦਾ ਕਿੱਤਾ ਭੋਗ ਰਹੇ ਹਾਂ। ਇਹੀ ਸ੍ਰੀ ਗੁਰੂ ਗ੍ਰੰਥਿ ਸਾਹਿਬ ਵਿੱਚ ਲਿਖਿਆ ਹੈ। ਅਭਿਆਸ ਇਹ ਨਹੀਂ ਹੈ, ਕਿ ਰਾਮ-ਰਾਮ, ਵਾਹਿਗੁਰੂ, ਵਾਹਿਗੁਰੂ ਕਰੀ ਜਾਵੋ। ਫਿਰ ਲੋਕਾਂ ਨੂੰ ਵੀ ਗਾਲ਼ਾਂ ਕੱਢੀ ਜਾਵੋ। ਹਰ ਬੰਦਾ ਜੀਵ ਰੱਬ ਦੀ ਮੂਰਤ ਹਨ। ਅੱਛੇ ਬਿਚਾਰ ਸੁਣਨ, ਬੋਲਣ, ਸੋਚਣ ਦੀ ਮੈਡੀਟੇਸ਼ਨ ਨਾਲ ਦਿਮਾਗ ਦੀ ਸਫ਼ਾਈ ਹੁੰਦੀ ਹੈ। ਜੇ ਕੋਈ ਦਿਮਾਗ ਵਿੱਚ ਕੂੜਾ ਇਰਖ਼ਾ, ਨਫ਼ਰਤ, ਵੈਰ ਇਕੱਠਾ ਕਰੀ ਜਾਵੇ। ਨੁਕਸਾਨ ਉਸੇ ਦੇ ਦਿਮਾਗ ਦਾ ਹੋਵੇਗਾ।

ਕਈ ਮੈਡੀਟੇਸ਼ਨ ਦਾ ਮਤਲੱਬ ਇਹ ਸਮਝਦੇ ਹਨ।। ਘੰਟਿਆਂ ਬੱਦੀ, ਵਾਹਿਗੁਰੂ, ਵਾਹਿਗੁਰੂ ਦਾ ਰੱਟਨ ਸਿਮਰਨ ਕਰਨਾਂ ਹੀ ਸਮਝਿਆ ਹੈ। ਮੈਡੀਟੇਸ਼ਨ ਬਾਰੇ ਇਹੀ ਦੇਖਿਆ ਗਿਆ ਸੀ। ਮਹਾਤਮਾਂ ਬੁੱਧ ਵਾਂਗ ਸਿੱਧੇ ਆਕੜ ਕੇ, ਚੌਕੜੀ ਮਾਰ ਕੇ ਬੈਠਣਾਂ ਹੈ। ਲੰਬੇ-ਲੰਬੇ ਸਾਹ ਲੈਣੇ ਹਨ। ਵਿੰਗੇ, ਟੇਡੇ ਹੋ ਕੇ, ਲੱਤਾਂ, ਬਾਂਹਾਂ ਦੀਆਂ ਅੰਗੜਾਈਆਂ ਭੰਨਣੀਆਂ ਹਨ। ਪੱਥਰ ਦੀ ਮੂਰਤੀ ਜਾਂ ਪੋਸਟਲ ਨਹੀਂ ਬੱਣਨਾਂ। ਸਗੋਂ ਮਨ ਤੇ ਸਰੀਰ ਵਿੱਚ ਨਰਮੀ, ਲੱਚਕਤਾ ਲਿਉਣੀ ਹੈ। ਮੈਡੀਟੇਸ਼ਨ ਦਾ ਮੱਤਲੱਬ ਰੱਬ ਦੇ ਸਹੀ ਰਸਤੇ ਬਾਰੇ ਸੋਚਣਾਂ ਹੈ। ਰੱਬ ਇੱਕ ਹੈ। ਅਸੀਂ ਪ੍ਰਭੂ ਦਾ ਪਰਿਵਾਰ ਹਾਂ। ਰੱਬ ਨਾਲ ਕੁੱਝ ਚਿਰ ਲਈ ਬੁੱਧੀ ਜੋੜਨੀ ਹੈ। ਤਾਂ ਕਿ ਮਨ ਸੁੱਧ ਹੋ ਜਾਵੇ। ਰੱਬ ਤੇ ਲੋਕਾਂ ਦੇ ਚੰਗੇ ਗੁਣਾਂ ਵੱਲ ਧਿਆਨ ਕਰਨਾ ਹੈ। ਚੰਗੇ ਬਿਚਾਰਾਂ ਨੂੰ ਯਾਦ ਕਰਨਾਂ ਹੈ। ਸਹੀ ਗੱਲਬਾਤ ਚੰਗੇ ਬਿਚਾਰ ਸੁਣ ਕੇ, ਲੋਕਾਂ ਨਾਲ ਬੋਲਣ ਦਾ ਚੰਗਾ ਅਭਿਆਸ ਕਰਨਾਂ ਹੈ। ਰੱਬ ਤੋਂ ਬੁੱਧੀ ਲੈ ਕੇ, ਮੈਡੀਟੇਸ਼ਨ ਦੁਆਰਾ ਤਿਖੀ ਬੁੱਧੀ ਨੂੰ ਕਰਨਾਂ ਹੈ।

 



 
 

Comments

Popular Posts