ਭੂਤ, ਭੂਤਨਾ ਤੇ ਭੂਤਾਂ ਕੱਢਣ ਵਾਲੇ ਡਰਾਮੇ ਵਾਜ ਹਨ

-ਸਤਵਿੰਦਰ ਕੌਰ ਸੱਤੀ (ਕੈਲਗਰੀ) – ਕੈਨੇਡਾ satwinder_7@hotmail.com

ਭੂਤ ਕਈ ਤਰਾਂ ਦੇ ਹਨ। ਇਸ਼ਕ ਦਾ ਭੂਤ, ਰਾਜਨੀਤੀ ਦਾ ਭੂਤ, ਧਰਮੀ ਹੋਣ ਦਾ ਭੂਤ, ਸ਼ਰਾਬੀਆਂ ਦਾ ਭੂਤ, ਮਰੇ ਬੰਦੇ ਦਾ ਭੂਤ, ਇੱਕ ਗ਼ੁੱਸੇ ਵਾਲੇ ਬੰਦੇ ਵਿੱਚ ਭੂਤ ਆਉਂਦਾ ਹੈ। ਇਹ ਸਾਰੇ ਭੂਤ ਕਾਬੂ ਕਰਨ ਲਈ ਦੋ ਹੱਥ ਕਰਨੇ ਪੈਂਦੇ ਹਨ। ਅੱਜ ਇੱਕੋ ਭੂਤ ਉੱਤੇ ਗੱਲ ਕਰਦੇ ਹਾਂ। ਜਿਸ ਨੂੰ ਮਰੇ ਬੰਦੇ ਦਾ ਭੂਤ ਚੁਬੜਇਆ ਹੁੰਦਾ ਹੈ। ਭੂਤ ਭੂਤਨਾ ਤੇ ਭੂਤਾਂ ਕੱਢਣ ਡਰਾਮੇ ਵਾਜ ਹਨ। ਭੂਤ ਤੇ ਭੂਤਾਂ ਕੱਢਣ ਵਾਲੇ ਦੋਨੇਂ ਹੀ ਹੋਰਾਂ ਨੂੰ ਨਹੀਂ, ਆਪਣੇ ਆਪ ਨੂੰ ਮੂਰਖ ਬਣਾਂ ਰਹੇ ਹਨ। ਮੈਨੂੰ ਟੈਲੀਵਿਜ਼ਨ ਦੇ ਡਰਾਮੇ ਦੇਖ ਕੇ, ਕੋਈ ਖ਼ਾਸ ਨਹੀਂ ਲੱਭਦਾ। ਹਾਂ ਹਰ ਸੀਨ ਵਿੱਚ ਔਰਤਾਂ ਦੀਆਂ ਕੀਮਤੀ ਸਾੜੀਆਂ ਬੜੀਆਂ ਚਮਕਦਾਰ ਸਾਉਣ ਸਮੇਂ ਵੀ ਪਾਈਆ ਹੁੰਦੀਆਂ ਹਨ। ਇੱਕ ਬੰਦਾ ਇੱਕ ਲਾਈਨ ਬੋਲਦਾ ਹੈ। ਮੂੰਹਾ ਦੇ ਹਾਵ-ਭਾਵ ਸਭ ਦੇ ਦਿਖਾਏ ਜਾਂਦੇ ਹਨ। ਅੱਧੇ ਘੰਟੇ ਵਿੱਚ ਦਸ ਲਾਈਨ ਬੋਲੀਆਂ ਜਾਂਦੀਆਂ ਹਨ। ਮੈਨੂੰ ਦੁਨਿਆਵੀ ਸੱਚੀ ਦੇ ਡਰਾਮੇ ਦੇਖ ਕੇ ਬੜਾ ਮਜ਼ਾ ਆਉਂਦਾ ਹੈ। ਵੈਸੇ ਤਾਂ ਸਾਰੀ ਦੁਨੀਆ ਹੀ ਡਰਾਮੇ ਬਾਜ਼ ਹੈ। ਅਸੀਂ ਕਿਸੇ ਦੇ ਦਿਲ ਦਾ ਭੇਤ ਨਹੀਂ ਪਾ ਸਕਦੇ। ਬੰਦਾ ਸਾਹਮਣੇ ਖੜ੍ਹਾ ਸਾਡੇ ਬਾਰੇ ਕੀ ਸੋਚ ਰਿਹਾ ਹੈ? ਧਿਆਨ ਨਾਲ ਦੇਖੀਏ ਤਾਂ ਚਿਹਰੇ ਉੱਤੋਂ, ਅੱਖਾਂ ਵਿਚੋਂ ਲੱਭ ਸਕਦੇ ਹਾਂ।

ਭੂਤ ਤੇ ਭੂਤਾਂ ਕੱਢਣ ਵਾਲੇ ਦੋਨੇਂ ਹੀ ਡਰਾਮੇ ਬਾਜ਼ ਹਨ। ਜੋ ਭੂਤ ਹੋਣ ਦਾ ਡਰਾਮਾਂ ਕਰਦੇ ਹਨ। ਉਹ ਹੋਰਾਂ ਦਾ ਧਿਆਨ ਆਪਣੇ ਵੱਲ ਖਿਚਣਾਂ ਚਾਹੁੰਦੇ ਹਨ। ਕਈ ਵਾਰ ਘਰ ਦੇ ਜੀਅ ਬੱਚੇ, ਔਰਤਾਂ ਜਾਂ ਬੁੱਢੇ ਵੱਲ ਧਿਆਨ ਨਹੀਂ ਦਿੰਦੇ। ਆਪਣੀ ਹੋਂਦ ਜਤਾਉਣ ਲਈ ਕਈ ਤਰਾਂ ਦੇ ਡਰਾਮੇ ਖੇਡਦੇ ਹਨ। ਘਰ ਦੇ ਭਾਂਡੇ ਤੋੜਦੇ ਹਨ। ਘਰ ਦਾ ਨੁਕਸਾਨ ਕਰਨ ਲੱਗ ਜਾਂਦੇ ਹਨ। ਕੱਪੜੇ ਪਾੜ ਦਿੰਦੇ ਹਨ। ਚੀਜ਼ਾਂ ਨੂੰ ਅੱਗ ਲੱਗਾ ਦਿੰਦੇ ਹਨ। ਰੋਂਦੇ ਹਨ, ਗੱਲ ਗੱਲ ਤੇ ਗ਼ੁੱਸੇ ਹੁੰਦੇ ਹਨ। ਦੂਜੇ ਵਿੱਚ ਗ਼ਲਤੀਆਂ ਕੱਢਣ ਲੱਗ ਜਾਂਦੇ ਹਨ। ਘਰ ਦੇ ਅੰਦਰ ਰੋੜੇ ਗੰਦ ਸਿੱਟਣ ਲੱਗ ਜਾਂਦਾ ਹਨ। ਇੱਕ ਘਰ ਵਿੱਚ ਰਾਤ ਦੇ ਅੱਠ ਕੁ ਵਜੇ ਰੋੜੇ ਆਉਣ ਲੱਗੇ। ਅਸਲ ਵਿੱਚ ਉਹ ਸਿਆਲਾਂ ਦੇ ਦਿਨਾਂ ਵਿੱਚ 7 ਵਜੇ ਸ਼ਾਮ ਨੂੰ ਅੰਦਰ ਵੜ ਜਾਂਦੇ ਸਨ। ਇੱਕ ਦਿਨ ਘਰ ਦਾ ਕੋਈ ਬਾਹਰ ਆਇਆ, ਤਾਂ ਲਗਾਤਾਰ ਰੋੜੇ ਵਿਹੜੇ ਵੱਲ ਬਾਹਰੋਂ ਆ ਰਹੇ ਸਨ। ਪਹਿਲਾਂ ਰੋਲਾ ਪਿਆ। ਭੂਤਾਂ ਰੋੜੇ ਮਾਰ ਰਹੀਆਂ ਹਨ। ਫਿਰ ਗੁਆਂਢੀਆਂ ਨੇ ਰੋੜੇ ਮਾਰਦਾ ਇੱਕ ਮੁੰਡਾ ਦੇਖ ਕੇ ਫੜ ਲਿਆ। ਉਸ ਮੁੰਡੇ ਨੇ ਦੱਸਿਆ," ਉਹ ਉਨ੍ਹਾਂ ਦੀ ਕੁੜੀ ਨੂੰ ਰੋੜੇ ਮਾਰ ਕੇ, ਆਪਣੇ ਕੋਲ ਆਉਣ ਲਈ ਸੱਦਦਾ ਹੁੰਦਾ ਹੈ।" ਕਈ ਬਾਰ ਤਾਂ ਘਰ ਦੇ ਮੈਂਬਰ ਲੱਭ ਹੀ ਨਹੀਂ ਸਕਦੇ। ਇਹ ਸਭ ਕੌਣ ਕਰਦਾ ਹੈ? ਉਹ ਬੰਦਾ ਲੱਭਣ ਦੀ ਬਜਾਏ, ਸਹਿਕ ਜਾਂਦੇ ਹਨ। ਵਾਕਾਂ ਹੋਣ ਸਮੇਂ ਲੁੱਕ ਜਾਂਦੇ ਹਨ। ਐਸੀ ਹਾਲਤ ਵਿੱਚ ਅੱਖਾਂ ਖ਼ੋਲ ਕੇ ਦੇਖਣਾ ਚਾਹੀਦਾ ਹੈ। ਇਹ ਕਿਉਂ ਹੋ ਰਿਹਾ ਹੈ? ਕੌਣ ਕਰ ਰਿਹਾ ਹੈ? ਕਿਹੜੇ ਸਮੇਂ ਹੁੰਦਾ ਹੈ? ਬਹੁਤੀ ਬਾਰ ਉਦੋਂ ਹੁੰਦਾ ਹੈ। ਜਦੋਂ ਸਾਰੇ ਘਰ ਦੇ ਜੀਅ ਸੌਂ ਰਹੇ ਹੁੰਦੇ ਹਨ। ਜਾਂ ਘਰ ਕੋਈ ਨਹੀਂ ਹੁੰਦਾ। ਸਭ ਬਾਹਰ ਗਏ ਹੁੰਦੇ ਹਨ। ਅਗਰ ਭੂਤ ਤੁਹਾਡੇ ਪਿੱਛੇ ਪਿਆ ਹੈ। ਸਭ ਕੰਮ ਛੱਡ ਕੇ, ਭੂਤ ਪਿੱਛੇ ਪੈ ਜਾਵੋ। ਹਾਂ ਐਸਾ ਕਰਦਾ, ਜੇ ਬੰਦਾ ਫੜਾਇਆ ਜਾਵੇ ਉਹ ਹੋਰ ਨਾਟਕ ਕਰਨ ਲੱਗ ਜਾਂਦਾ ਹੈ। ਉਹ ਜੇ ਕੁੜੀ ਹੈ। ਮਰਦਾਨਾ ਆਵਾਜ਼ ਕੱਢੇਗੀ। ਘਰ ਦੇ ਜੀਅ ਇਹ ਆਵਾਜ਼ ਸੁਣ ਕੇ ਹੀ ਡਰ ਜਾਂਦੇ ਹਨ। ਬਈ ਕੁੜੀ ਮਰਦਾਨਾ ਆਵਾਜ਼ ਕਿਵੇਂ, ਕਿਉਂ ਕੱਢ ਰਹੀ ਹੈ? ਕਈ ਤਾਂ ਘਰ ਦੇ ਸਿਆਣੇ ਬੰਦੇ, ਆਪੇ ਹੀ ਲੱਖਣ ਲੱਗਾ ਲੈਂਦੇ ਹਨ," ਇਸ ਵਿੱਚ ਤਾਂ ਫਲਾਣਾ ਬਾਬਾ, ਦਾਦਾ ਪੜਦਾਦਾ ਬੋਲ ਰਿਹਾ। ਮੈਂ ਤਾਂ ਸਾਰੇ ਟੱਬਰ ਨੂੰ ਪਹਿਲਾਂ ਹੀ ਕਿਹਾ ਸੀ। ਉਸ ਦੀ ਗਤੀ ਨਹੀਂ ਹੋਈ। ਉਸ ਨੂੰ ਚਿੱਟੇ ਕੱਪੜੇ ਸਵਾ ਕੇ ਦਿਉਂ। ਕੋਈ ਪੂਜਾ ਪਾਠ ਕਰਾ ਦਿਉ। ਮੇਰੀ ਕੌਣ ਸੁਣਦਾ ਹੈ? ਹੁਣ ਭੁਗਤੀ ਜਾਵੋ। " ਉਸ ਮਰਦਾਨਾ ਆਵਾਜ਼ ਵਾਲੀ ਕੁੜੀ ਨੂੰ ਹੋਰ ਸ਼ੈ ਮਿਲ ਜਾਂਦੀ ਹੈ। ਉਸ ਨੂੰ ਉਤਸ਼ਾਹ ਮਿਲ ਜਾਂਦਾ ਹੈ। ਉਹ ਉਹੀ ਚੀਜ਼ਾਂ ਮੰਗਣ ਲੱਗ ਜਾਂਦੀ ਹੈ। ਕਈ ਤਾਂ ਇਹ ਨਾਟਕ ਦੇਖ, ਸੁਣ ਕੇ ਕੰਬਣ ਲੱਗ ਜਾਂਦੇ ਹਨ। ਰਸਤੇ ਕਿਸੇ ਵੀ ਚੰਗੇ ਮਾੜੇ ਤੁਰ ਪਈਏ। ਰਾਹ ਆਪੇ ਦਿਸੀ ਜਾਂਦਾ ਹੈ। ਕਈ ਬਾਰ ਜਦੋਂ ਕੋਈ ਸੁਆਲ ਕਰਦਾ ਹੈ। ਜੁਆਬ ਵਿੱਚੇ ਹੁੰਦਾ ਹੈ। ਜ਼ਿਆਦਾ ਤਰ ਭੂਤਾਂ ਔਰਤਾਂ ਵਿੱਚ ਹੀ ਆਉਂਦੀਆਂ ਹਨ। ਔਰਤਾਂ ਨੂੰ ਤਾਂਹੀ ਤਾਂ ਚਿਲਤ੍ਰ ਵਾਲੀਆਂ ਕਿਹਾ ਜਾਂਦਾ ਹੈ। ਸ਼ਰਾਬੀ ਬੰਦੇ ਵਿੱਚ ਵੀ ਭੂਤ ਆਉਂਦੇ ਹਨ। ਇੰਨਾਂ ਦੇ ਵੀ ਲੱਛਣ ਉਹੀਂ ਔਰਤਾਂ ਦੇ ਹੁੰਦੇ ਹਨ। ਸ਼ਰਾਬੀ ਨੂੰ ਤਾਂ ਪੈਸੇ ਦੇਣੇ ਬੰਦ ਕਰ ਦਿਉ। ਜੇ ਵਿਆਹਿਆ ਹੋਇਆ ਹੈ। ਉਸ ਦੀ ਪਤਨੀ ਨੂੰ ਚਾਹੀਦਾ ਹੈ। ਕੋਈ ਪੈਸਾ ਜੇਬ ਵਿੱਚ ਨਾਂ ਛੱਡੇ, ਭੂਤ ਦਾ ਇਲਾਜ ਛਿੱਤਰ ਹੁੰਦਾ ਹੈ।

ਫਿਰ ਭੂਤਾਂ ਕੱਢਣ ਵਾਲਿਆਂ ਦੀ ਪਾਰਟੀ ਆਉਂਦੀ ਹੈ। ਇੰਨਾ ਦਾ ਪੈਸੇ ਬਣਾਉਣ ਦਾ ਢੰਗ ਹੁੰਦਾ ਹੈ। ਜਿੰਨਾ ਕੋਲ ਕਮਾਈ ਦਾ ਹੋਰ ਢੰਗ ਨਹੀਂ ਹੈ। ਉਹ ਫਿਰ ਦੁਕਾਨ ਖ਼ੋਲ ਲੈਂਦੇ ਹਨ। ਇੰਨਾ ਨੇ ਵੀ ਭੂਤ ਦੇ ਛਿੱਤਰ ਹੀ ਮਾਰ ਕੇ ਭੂਤ ਕੱਢਣੇ ਹਨ। ਉਹੀ ਕੰਮ ਘਰੇ ਕਰ ਲਿਆ ਜਾਵੇ। ਭੂਤ ਤੇ ਭੂਤ ਵਾਲਾ ਮੁੜ ਕੇ, ਬੋਲਣ ਦਾ ਨੁਕਸਾਨ ਕਰਨ ਦਾ ਪੰਗਾ ਨਹੀਂ ਲਵੇਗਾ। ਇਹ ਭੂਤ ਕੱਢਣ ਵਾਲੀ ਇੱਕ ਵਾਰ ਦਾਖੇ ਮੁੱਲਾਂਪੁਰ ਲੁਧਿਆਣੇ ਜ਼ਿਲ੍ਹੇ ਵਿੱਚ ਉਜਾਗਰ ਹੋਈ ਸੀ। ਇਸ ਦੇ ਪਤੀ ਬਾਰੇ ਪਤਾ ਨਹੀਂ ਲੱਗਾ। ਸਹੁਰੇ ਨਾਲ ਨਜਾਇਜ਼ ਸਬੰਧ ਸਨ। ਦੋਨਾਂ ਨੇ ਮਿਲ ਕੇ, ਇੱਕ ਖ਼ਾਲੀ ਥਾਂ ਲੱਭ ਲਈ। ਜਿੱਥੇ ਬਹੁਤ ਝਾੜੀਆਂ ਸਨ। ਤਿੰਨ ਮਟੀਆਂ ਨੱਥੂ , ਤਾਰਾ, ਪਿਆਰਾ ਸ਼ਹੀਦਾਂ ਦੀਆਂ ਸਨ। ਇਹ ਜੱਗਾਂ 5 ਕੁ ਕਿਲਿਆਂ ਵਿੱਚ ਸੀ। ਇਹ ਐਤਵਾਰ ਨੂੰ ਚੌਕੀ ਲਾਉਣ ਲੱਗ ਗਈ। ਸਹੁਰਾ ਇਸ ਨੂੰ ਪੱਖੇ ਦੀ ਝੱਲ ਮਾਰਿਆ ਕਰੇ। ਇਹ ਧੂਫ਼ ਬੱਤੀਆਂ, ਅੱਗ ਉੱਤੇ ਘਿਉ ਪਾਕੇ ਧੂੰਆਂ ਕਰ ਲਿਆ ਕਰਦੀ ਸੀ। ਲੋਕ ਦੂਰੋਂ ਦੂਰੋਂ ਆਉਣ ਲੱਗ ਗਏ। ਇਸ ਦੇ ਚੇਲੇ ਬਥੇਰੇ ਬਣ ਗਏ ਸਨ। ਜਿਸ ਵਿੱਚ ਭੂਤ ਬੋਲਦੇ ਹੁੰਦੇ ਸਨ। ਉਸ ਨੂੰ ਲੋਹੇ ਦੇ ਚਿਮਟਿਆ ਨਾਲ ਕੁੱਟ-ਕੁੱਟ ਕੇ ਚੰਗਿਆੜਾ ਕਢਾ ਦਿੰਦੇ ਸਨ। ਮਹੀਨਿਆਂ ਵਿੱਚ ਹੀ ਐਨਾ ਅੰਨ ਪੈਸਾ ਲੋਕਾਂ ਨੇ ਦੇ ਦਿੱਤਾ। ਉੱਥੇ 2 ਬਿਗਇਆਂ ਜਿੰਨੀ ਜਗਾ ਛੱਤ ਲਈ ਗਈ ਸੀ। ਉਸ ਥਾਂ ਉਤੇ ਕਬਜ਼ਾ ਕਰ ਲਿਆ। ਸਾਲ ਕੁ ਦੇ ਵਿੱਚ ਕਿਸੇ ਭੂਤ ਨੇ ਨੂੰਹ ਸਹੁਰੇ ਦੇ ਗੋਲੀਆਂ ਮਾਰ ਦਿੱਤੀਆਂ।

ਇੱਕ ਕੇਸ ਹੋਰ ਦੇਖਿਆ। ਦਾਖਾ ਪਿੰਡ ਮੇਰੇ ਪਿੰਡ ਭਨੋਹੜ ਦੇ ਨਾਲ ਹੈ। ਜੋ ਇਸ ਉੱਪਰ ਵਾਲੀ ਨੂੰ ਦੇਖ ਕੇ ਸਾਡੇ ਪਿੰਡ ਦੀ ਕੁਆਰੀ ਕੁੜੀ ਨੇ ਸ਼ੁਰੂ ਕੀਤਾ। ਇਹ ਵੀ ਉਹੀ ਤਿੰਨਾਂ ਸ਼ਹੀਦਾਂ ਦਾ ਨਾਮ ਲੈਂਦੀ ਸੀ। ਕਿ ਉਨ੍ਹਾਂ ਤਿੰਨਾਂ ਸ਼ਹੀਦਾਂ ਦੀ ਪਾਉਣ ਮਰਦਾਨਾ ਆਵਾਜ਼ ਵਿੱਚ ਉਸ ਵਿੱਚ ਆਉਂਦੀ ਹੈ। ਇਹ ਭੂਤ ਨਹੀਂ ਕੱਢਦੀ ਸੀ। ਕਈ ਉਬਾਸੀਆਂ ਲੈਣ ਪਿੱਛੋਂ, ਪੁੱਛਾਂ ਦਿੰਦੀ ਸੀ। ਪੀਣ ਨੂੰ, ਘਰ ਵਿੱਚ ਛਿੱਟਾ ਦੇਣ ਨੂੰ, ਪਾਣੀ ਵੀ ਕਰ ਕੇ ਦਿੰਦੀ ਸੀ। ਪੁੱਛਾਂ ਦੱਸਦੀ ਹੋਈ ਕਹਿੰਦੀ ਸੀ," ਤੁਹਾਡੇ ਘਰ ਸਕੇ ਵੱਡੇ ਭਰਾ ਦੀ ਘਰਵਾਲੀ ਨੇ ਕੁੱਝ ਕਰਾਇਆ ਹੈ। “ ਪੰਗਾ ਦਰਾਣੀਆਂ ਜਠਾਣੀਆਂ ਵਿੱਚ ਪਾ ਦਿੰਦੀ ਸੀ। ਹੋ ਸਕਦਾ ਹੈ, ਜਠਾਣੀ ਨੂੰ ਵੀ ਇਹੀ ਉਸ ਬਾਰੇ ਕਹਿੰਦੀ ਹੋਵੇ। ਐਸੇ ਲੋਕਾਂ ਦਾ ਕੋਈ ਦੀਨ, ਇਮਾਨ, ਧਰਮ ਨਹੀਂ ਹੁੰਦਾ। ਦੱਸਦੀ ਸੀ," ਚਾਰੇ ਖੂੰਜਿਆਂ ਵਿੱਚ ਮੇਖ਼ਾਂ ਗੱਡ ਦੇਵੋ। ਘਰ ਕਿਲਿਆਂ ਜਾਵੇਗਾ। ਇਲਾਜ ਹੋ ਜਾਵੇਗਾ। ਤੁਹਾਡੀ ਕੁੜੀ ਦਾ ਫਲਾਣਾ ਮੁੰਡਾ ਆਸ਼ਕ ਹੈ। " 1984 ਦੇ ਦੰਗਿਆਂ ਜਾਂ ਭੋਪਾਲ ਵਿੱਚ ਪੁੱਛਾਂ ਦੇਣ ਵਾਲੀ ਕੁੜੀ ਦਾ ਆਪਣਾ ਪਿਉ, ਸਣੇ ਟਰੱਕ ਪਤਾ ਨਹੀਂ ਕਿਥੇ ਗੁਆਚ ਗਿਆ ਸੀ? ਘਰ ਮੁੜ ਕੇ ਨਹੀਂ ਆਇਆ। ਇਸ ਨੇ ਕਦੇ ਉਸ ਬਾਰੇ ਪੁੱਛ ਨਹੀਂ ਦਿੱਤੀ ਸੀ। 6 ਸਾਲਾਂ ਪਿੱਛੋਂ ਮੈਨੂੰ ਉਸ ਕੁੜੀ ਦੀ ਮਾਂ ਮਿਲ ਗਈ। ਮੈਂ ਉਸ ਨੂੰ ਪੁੱਛਿਆ,” ਪਿੰਕੀ ਦਾ ਕੀ ਹਾਲ ਹੈ? ਅੱਜ ਕਲ ਕਿਥੇ ਹੈ? ਉਹ ਬਿਲਕੁਲ ਡਰ ਗਈ। ਉਸ ਨੇ ਕਿਹਾ," ਮੈਂ ਤੇਰੇ ਅੱਗੇ ਹੱਥ ਬੰਨ੍ਹਦੀ ਹਾਂ। ਉਹ ਪਾਉਣ ਵਾਲੀ ਮੁੜ ਕੇ ਕਦੇ ਗੱਲ ਨਹੀਂ ਕਰਨੀ। ਉਸ ਦਾ ਵਿਆਹ ਹੋ ਗਿਆ। ਹੁਣ ਉਹ ਪੁੱਛਾਂ ਨਹੀਂ ਦਿੰਦੀ। ਨਾਂ ਹੀ ਮੈਂ ਚਾਹੁੰਦੀ ਹਾਂ। ਉਸ ਦੇ ਸਹੁਰੇ ਘਰ ਕਿਸੇ ਨੂੰ ਪਤਾ ਲੱਗੇ।" ਮੱਸਾ ਤਾਂ ਮੇਰੇ ਵਿੱਚ ਪੰਗਾ ਲੈਣ ਦੀ ਹਿੰਮਤ ਆਈ ਸੀ। ਬਾਹਰਲੇ ਦੇਸ਼ਾਂ ਵਿੱਚ ਰਹਿ ਕੇ, ਆਜ਼ਾਦ ਤਰੀਕੇ ਨਾਲ ਸੋਚਣ ਲੱਗ ਜਾਂਦੇ ਹਾਂ। ਗ਼ਲਤ ਨੂੰ ਗ਼ਲਤ ਕਹਿਣ ਦੀ ਇੱਕ ਤਾਕਤ ਜਿਹੀ ਆ ਜਾਂਦੀ ਹੈ। ਝੂਠ ਤੇ ਪਖੰਡ ਤਾਂ ਬਿਲਕੁਲ ਸਹਿਣ ਨਹੀਂ ਕਰ ਸਕਦੇ। ਉਸ ਕੁੜੀ ਦੀ ਮਾਂ ਜਿਸ ਦਾ ਆਪਣਾ ਢਾਂਚਾ ਹੀ ਬਦਲਿਆ ਹੋਇਆ ਸੀ। ਅੰਮ੍ਰਿਤ ਛੱਕ ਕੇ ਸਿਰ ਉੱਤੇ ਜੂੜਾ ਕੀਤਾ ਹੋਇਆ ਸੀ। ਚੰਗੀ ਖ਼ਾਸੀ 7 ਮੀਟਰ ਦੀ ਪੱਗ ਬੰਨੀ ਹੋਈ ਸੀ। ਲੋਕ ਉਸ ਬਾਰੇ ਗੱਲਾਂ ਕਰ ਰਹੇ ਸਨ। ਮੇਰੇ ਚਾਚੇ ਦੇ ਮੁੰਡੇ ਨੇ ਮੈਨੂੰ ਕਿਹਾ, " ਭੈਣੇ ਤੂੰ ਇਸ ਤੋਂ ਕੀ ਲੈਣਾ ਦੇਣਾ ਹੈ? ਇਸ ਨੇ ਘਰ ਹੀ ਨਾਲ ਵਾਲੇ ਪਿੰਡ ਦਾ ਬੰਦਾ ਰੱਖ ਲਿਆ ਸੀ। ਤੇ ਕਿਸੇ ਗੱਲ ਪਿੱਛੇ ਝਗੜਾ ਹੋ ਗਿਆ ਸੀ। ਬੰਦਾ ਮਾਰ ਦਿੱਤਾ। ਇੱਕ ਸਾਲ ਦੀ ਜੇਲ ਕੱਟ ਕੇ ਆਈ ਹੈ। ਬੰਦਾ ਮਾਰਨ ਦੀ ਜੇਲ਼ 7 ਸਾਲ ਹੁੰਦੀ ਹੈ। ਰੱਬ ਜਾਣੇ, ਪਤਾ ਨਹੀਂ ਜੱਜ ਵਕੀਲਾਂ ਨਾਲ ਕੀ ਪਖੰਡ ਕੀਤਾ ਹੋਵੇਗਾ? "

ਤੀਜਾ ਕੇਸ ਹੋਰ ਮੇਰੇ ਸਾਹਮਣੇ 2005 ਨੂੰ ਆਇਆ। ਇਸ ਔਰਤ ਦੇ ਸਾਰੇ ਘਰ ਵਾਲਿਆਂ ਦਾ ਅੰਮ੍ਰਿਤ ਛਕਿਆ ਸੀ। ਇਸ ਔਰਤ ਸਣੇ, ਉਸ ਦੀਆਂ ਕੁੜੀਆਂ ਸਿਰ ਉੱਤੇ ਪੱਗ ਬੰਨ੍ਹਦੀਆਂ ਸਨ। ਇਹ ਔਰਤ ਇੱਕ ਦਿਨ ਸਾਡੇ ਲੋਕਲ ਗੁਰਦੁਆਰਾ ਸਾਹਿਬ ਵਿੱਚ ਹੀ ਇੱਕ ਅੰਮ੍ਰਿਤਧਾਰੀ ਪਰਿਵਾਰ ਨਾਲ ਖੜ੍ਹ ਕੇ, ਗੱਲਾਂ ਕਰ ਰਹੀ ਸੀ। ਪਿੱਛੇ ਦੀ ਮੈਂ ਲੰਗਰ ਹਾਲ ਵਿੱਚ ਪੌੜੀਆਂ ਉੱਤਰ ਰਹੀ ਸੀ। ਇਹ ਤਿੰਨ ਜਾਣੀਆਂ ਪੌੜੀਆਂ ਥੱਲੇ ਖੜ੍ਹੀਆਂ ਸਨ। ਇਹ ਸਭ ਅੰਮ੍ਰਿਤਧਾਰੀ ਹੀ ਸਨ। ਜਦੋਂ ਇਸ ਨੇ ਲਗਾਤਾਰ ਕਈ ਉਬਾਸੀਆਂ ਲਈਆਂ। ਮੈਨੂੰ ਛੱਕ ਹੋ ਗਿਆ। ਉੱਪਰ ਵਾਲੀ ਕੁੜੀ ਵਾਲੀ ਗੱਲ ਲੱਗੀ। ਮੈਂ ਪੈਰ ਮੱਲ ਕੇ ਖੜ੍ਹ ਗਈ। ਇੰਨਾ ਦੀ ਮੇਰੇ ਵੱਲ ਪਿੱਠ ਸੀ। ਜੋ ਮੈਂ ਗੱਲਾਂ ਸੁਣੀਆਂ, ਮੇਰਾ ਛੱਕ ਪੱਕਾ ਹੋ ਗਿਆ। ਜਦੋਂ ਇੰਨਾ ਦੀ ਗੱਲ ਬਾਤ ਮੁੱਕੀ ਮੇਰੇ ਵੱਲ ਘੁੰਮੀਆਂ, ਦੂਜੀਆਂ ਵੀ ਮੈਨੂੰ ਜਾਣਦੀਆਂ ਸਨ। ਉਨ੍ਹਾਂ ਨੇ ਦੱਸਿਆ," ਇਸ ਵਿੱਚ ਸ਼ਹੀਦ ਆਉਂਦੇ ਹਨ। " ਜਿਸ ਵਿੱਚ ਸ਼ਹੀਦ ਆਉਂਦੇ ਸਨ। ਉਸ ਨੇ ਮੈਨੂੰ ਘਰ ਆਉਣ ਲਈ ਕਿਹਾ। ਉਸ ਦਾ ਘਰ ਮੇਰੇ ਘਰ ਤੋਂ ਛੇਵਾਂ ਸੀ। ਇੱਕ ਦਿਨ ਮੈਂ ਗੁਰਦੁਆਰਾ ਸਾਹਿਬ ਜਾਣ ਦੀ ਬਜਾਏ ਇਸ ਔਰਤ ਦੇ ਘਰ ਚਲੀ ਗਈ। ਮੈਂ ਹੈਰਾਨ ਰਹਿ ਗਈ। ਇਸ ਦੇ ਘਰ ਮਹਾਰਾਜ ਸ੍ਰੀ ਗੁਰੂ ਗ੍ਰੰਥਿ ਸਾਹਿਬ ਪ੍ਰਕਾਸ਼ ਸਨ। ਮੈਂ ਮੱਥਾ ਟੇਕ ਕੇ ਮਹਾਰਾਜ ਕੋਲ ਬੈਠ ਗਈ। ਜਦੋਂ ਵੀ ਮੈਂ ਸ੍ਰੀ ਗੁਰੂ ਗ੍ਰੰ ਸਾਹਿਬ ਜੀ ਕੋਲ ਬੈਠ ਜਾਵਾ, ਮੇਰੇ ਕੋਲੋਂ ਉੱਠ ਨਹੀਂ ਹੁੰਦਾ। ਮੈਂ ਜਦੋਂ ਬਾਹਰ ਨਾਂ ਗਈ। ਉਹ ਉੱਥੇ ਹੀ ਆ ਕੇ ਬੈਠ ਗਈ। ਇਸ ਨੇ ਲਗਾਤਾਰ ਕਈ ਉਬਾਸੀਆਂ ਲਈਆਂ। ਮੇਰੇ ਘਰ ਬਾਰੇ ਦੱਸਣ ਲੱਗ ਗਈ। ਉਹ ਬੋਲੀ," ਤੇਰਾ ਬੇਟਾ, ਪਤੀ, ਸਹੁਰਾ ਇੰਡੀਆ ਗਏ ਹੋਏ ਹਨ। ਕੋਈ ਕੰਮ ਤਾਂ ਨਹੀਂ ਸੀ। ਉਹ ਕੀ ਕਰਨ ਗਏ ਹਨ? " ਮੈਂ ਬੜੀ ਹੈਰਾਨ ਹੋਈ, ਮੇਰੇ ਘਰ ਬਾਰੇ ਇਸ ਨੂੰ ਕਿਵੇਂ ਪਤਾ ਲੱਗਾ? ਮੈਂ ਕਿਹਾ," ਕੰਮ ਤਾਂ ਬਹੁਤ ਵੱਡਾ ਸੀ। ਉਸ ਦੀ ਦਾਦੀ ਕੈਨੇਡਾ ਤੋਂ ਜਾ ਕੇ ਉੱਥੇ ਬਿਮਾਰ ਹੋ ਗਈ। ਉਹ ਤਾਂ ਪਿੱਛੇ ਗਏ ਹਨ। ਦੂਜੀ ਗੱਲ ਮੇਰਾ ਬੇਟਾ ਆਪਣੇ ਦਾਦੇ-ਦਾਦੀ, ਮਾਂ-ਪਿਉ ਦੀ ਜਨਮ ਭੂਮੀ ਇੰਡੀਆ ਨੂੰ ਆਪਣੇ ਸਕੂਲ ਦੀਆਂ ਛੁੱਟੀਆਂ ਵਿੱਚ ਦੇਖਣ ਗਿਆ ਹੈ। ਉਸ ਦੇ ਦਾਦੇ ਨੂੰ ਚਾਅ ਸੀ। ਉਹ ਆਪਣੇ 16 ਸਾਲਾ ਦੇ ਪੋਤੇ ਨੂੰ ਪਿੰਡ ਲੈ ਕੇ ਜਾਵੇ। " ਮੈਨੂੰ ਉਸ ਦਾ ਪਖੰਡ ਚੰਗਾ ਵੀ ਨਾਂ ਲੱਗਾ। ਜੇ ਮੇਰੀ ਥਾਂ ਕੱਚੇ ਕੰਨਾਂ ਵਾਲੀ ਹੋਰ ਕੋਈ ਹੁੰਦੀ ਘਰ ਲੜਾਈ ਪਾ ਕੇ ਬੈਠ ਜਾਂਦੀ। ਮੈਂ ਜਿੰਨੀ ਦੇਰ ਗੱਲ ਦੀ ਤਹਿ ਤੱਕ ਨਾਂ ਜਾਵਾਂ, ਟਿੱਕ ਕੇ ਨਹੀਂ ਬੈਠਦੀ। ਮੈਂ ਵਾਪਸੀ ਸਮੇਂ ਆਪਣੇ ਘਰ ਨਾਲ ਲੱਗਦੀ ਪਿੱਠ ਵਾਲੇ ਗੁਆਂਢੀਆਂ ਦੇ ਘਰ ਚਲੀ ਗਈ। ਗੱਲਾਂ-ਗੱਲਾਂ ਵਿੱਚ ਮੈਂ ਉਸ ਦੀ ਗੱਲ ਤੋਰ ਲਈ। ਉਸ ਗੁਆਂਢਣ ਨੇ ਦੱਸਿਆ," ਉਸ ਪੁੱਛਾਂ ਦੇਣ ਵਾਲੀ ਔਰਤ ਦਾ ਪਤੀ ਉਸ ਦੇ ਪਤੀ ਨਾਲ ਕੰਮ ਕਰਦਾ ਹੈ। ਕੁੱਝ ਦਿਨ ਪਹਿਲਾਂ ਉਹ ਮੇਰੇ ਘਰ ਆਈ ਸੀ। ਤੇਰੇ ਘਰ ਦੀ ਗੱਲ ਮੈਂ ਹੀ ਦੱਸੀ ਸੀ। ਇਸ ਦੀ ਆਪਣੀ ਕੁੜੀ ਗੁਰਦੁਆਰਾ ਸਾਹਿਬ ਜਾਂਦੀ ਹੁੰਦੀ ਸੀ। ਉਹ ਕਿਸੇ ਬਹੁਤ ਵੱਡੇ ਧਾਰਮਿਕ ਆਗੂ ਦੇ ਬੇਟੇ ਨਾਲ ਘਰ ਛੱਡ ਕੇ ਭੱਜ ਗਈ।" ਉਨ੍ਹਾਂ ਹੀ ਦਿਨਾਂ ਵਿੱਚ ਇਹ ਪੁਛਾ ਪਾਉਣ ਵਾਲੀ ਔਰਤ ਆਪਣੀ ਸਕੀ ਧੀ ਦੀ ਪੁੱਛ ਹੀ ਨਹੀਂ ਦੱਸ ਸਕੀ। ਲੋਕਾਂ ਨਾਲ ਖਿਲਵਾੜ ਕਰਦੀ ਸੀ। ਇਸੇ ਗੁਆਂਢਣ ਨੇ ਮੈਨੂੰ ਸਾਲ ਕੁ ਪਹਿਲਾਂ ਦੱਸਿਆ," ਮਹਾਰਾਜ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਨੂੰ ਉਸ ਨੇ ਚੱਕਾ ਦਿੱਤਾ ਹੈ। ਪੱਗ ਵੀ ਨਹੀਂ ਬੰਨ੍ਹਦੀ। ਅੱਜ ਕਲ ਮੀਟ ਵਾਲੇ ਪੀਜ਼ੇ ਵੇਚਦੀ ਹੈ।"

Comments

Popular Posts