ਸਿੱਖ ਦਾ ਜੀਵਨ ਜਾਚ ਕੀ ਬੱਣ ਰਿਹਾ ਹੈ
- ਸਤਵਿੰਦਰ ਕੌਰ ਸੱਤੀ (ਕੈਲਗਰੀ) -

ਸਿੱਖ ਦਾ ਜੀਵਨ ਜਾਚ ਕੀ ਬੱਣ ਰਿਹਾ ਹੈ? ਅਸੀਂ ਇਸ ਧਰਮ ਵਿੱਚ ਪਲ਼ੇ ਵੱਡੇ ਹੋਏ ਹਾਂ। ਸਾਨੂੰ ਵੀ ਲੱਗਣ ਲੱਗਦਾ ਹੈ। ਸਿੱਖ ਧਰਮ ਵਿੱਚ ਕੱਟੜਤਾ ਆ ਗਈ ਹੈ। ਸਾਡੇ ਬੱਚੇ ਤਾਂ ਬਿਲਕਲੁ ਗੁਰਦੁਆਰੇ ਸਾਹਿਬ ਵੱਲ ਮੂੰਹ ਨਹੀਂ ਕਰਦੇ। ਜਦੋਂ ਦੇਖਦੇ ਹਨ। ਉਥੇ ਲੜਾਈਆਂ ਤੋਂ ਵਗੈਰ ਕੁੱਝ ਨਹੀਂ ਹੈ। ਕਿਆਂ ਬਾਤ ਹੈ। ਇਹੀ ਕੌਮ ਨੂੰ ਕਿਤੇ ਦਾ ਨਹੀਂ ਛੱਡਦੇ। ਗਾਤਰਾ ਤਾਂ ਸਾਧੂ ਦਾ ਭੇਖ ਬੱਣਦਾ ਜਾ ਰਿਹਾ ਹੈ। ਆਪ ਤਾਂ ਆਮ ਬੰਦੇ ਤੋਂ ਹੀ ਮਾਂੜੀਆਂ ਕਰਤੂਤਾਂ ਕਰਦੇ ਹਨ। ਐਡਮਿੰਟਨ ਕਨੇਡਾ ਦੇ ਸ਼ਹਿਰ ਦੇ ਚਿੱਟ ਕੱਪੜੀਏ ਭੈਖੀ ਦੀ ਇੱਕ ਮੂਵੀ ਯੂ-ਟੂਬ ਤੇ ਖ਼ਾਲਸਾਨਿਊਜ਼ ਤੇ ਲੱਗੀ ਹੈ। ਇਸ ਨੂੰ ਨੌਜਵਾਨ ਬੱਚੇ ਦੇਖ ਰਹੇ ਹਨ। ਉਹ ਵੀ ਸਿੱਖ ਕੌਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਤੇ ਉਸ ਦੇ ਪਾਂਧੇ ਨੂੰ ਇੰਨ੍ਹਾਂ ਬੱਕਵਾਸ ਕਰ ਰਿਹਾ ਹੈ। ਆਮ ਬੰਦੇ ਨੂੰ ਇਹੋਂ ਜਿਹੇ ਕੌਮ ਦੇ ਪ੍ਰਚਾਰਕ ਕੀ ਸੱਮਝਦੇ ਹਨ? ਬੰਦੇ ਦੀ ਚਿੱਟੀ ਦਾੜ੍ਹੀ ਚਿੱਟੇ ਕੱਪੜੇ, ਗਾਤਰਾਂ ਉਤੋ ਦੀ ਪਾਇਆ ਹੋਇਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮਾਂ, ਭੈਣ ਦੀਆਂ ਗਾਲ਼ਾਂ ਵਰਖ਼ਾਂ ਕਰ ਰਿਹਾ ਹੈ। ਬੰਦਿਆਂ ਦੀ ਮਰਜ਼ਾਦਾਂ ਪੈਰ ਪੈਰ ਤੇ ਬੱਦਲਦੀ ਹੈ। ਬੰਦੇ ਦੀ ਪੱਦਵੀ ਦੇਖ ਕੇ ਮਰਜ਼ਾਦਾ ਲਾਗੂ ਕਰਦੇ ਹਨ। ਇਹੀ ਤੁਹਾਡੇ ਮਰਜ਼ਾਦਾ ਵਾਲੇ ਕਦੇ ਹਰਿਮੰਦਰ ਸਾਹਿਬ ਵਿਚੋਂ ਸ਼ਰਦਾਲੂਆਂ ਨੂੰ ਕੱਢ ਦਿੰਦੇ ਹਨ। ਕਦੇ ਵਾਪਸ ਬੁਲਵਾਂ ਲੈਂਦੇ ਹਨ। ਸਾਧਾਂ ਤੱਖ਼ਤਾਂ ਦੇ ਜੱਥੇਦਾਰਾਂ, ਪ੍ਰਧਾਂਨਾਂ, ਲੀਡਰਾਂ ਨੂੰ ਛੱਡ ਕੇ, ਬੰਦਿਆਂ ਦਾ ਖਹਿੜਾਂ ਛੱਡ ਕੇ, ਰੱਬ ਵਾਂਗ ਦਿਆਲੂ ਬੱਣੀਏ। ਗੁਰੂ ਮਾਹਾਰਾਜ ਵਿੱਚ ਕਿਹੜੇ ਪੰਨੇ ਤੇ ਲਿਖਿਆਂ ਹੈ। ਬੱਕਰੇ ਵੱਡ ਕੇ ਖਾਵੋਂ। ਸੰਗਤ ਦੇ ਰੂਪ ਵਿੱਚ ਨਾਲ ਨਾਲ ਵਾਹਿਗੁਰੂ ਦਾ ਸਿਮਰਨ ਕਰਦੇ ਹਨ। ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਦੇ ਜੈ ਕਾਰੇ ਬਲਾਉਂਦੇ ਹਨ। ਮੂੰਹ ਮੇ ਰਾਮ-ਰਾਮ, ਬਗਲ ਮੇ ਛੁਰੀ। ਵਹਿਲੇ ਰਹਿ ਕੇ ਇੰਨ੍ਹਾਂ ਦੀ ਮੱਤ ਵੀ ਮੋਟੀ ਹੋ ਗਈ ਹੈ। ਕਿਸੇ ਜੀਵ ਦੀ ਗਰਦਨ ਧੱੜ ਨਾਲੋ ਅੱਲਗ ਕਰਦੇ ਹਨ। ਜੈ ਕਾਰੇ ਇੰਦਾਂ ਲਾਉਂਦੇ ਹਨ। ਜਿਵੇਂ ਜੰਗ ਦਾ ਮੈਦਾਨ ਫਤਿਹ ਕੀਤਾ ਹੋਵੇ। ਇੰਨ੍ਹਾਂ ਦੇ ਕੌਤਕਾਂ ਨੂੰ ਹੱਥ ਜੋੜ ਕੇ ਮਾਹਾਰਾਜ ਦੇ ਸਿਰਧਾਲੂ ਪਿਆਰੇ, ਦੇਖ ਰਹੇ ਹਨ। ਨਾਲੇ ਜੈਂ-ਕਾਰਿਆਂ ਦਾ ਜੁਆਬ ਦਿੰਦੇ ਹਨ। ਸੰਗਤ ਜੀ ਇਹ ਹੱਲਾਂ ਸ਼ੇਰੀ ਦਿੰਦੇ ਹੋ। ਜਾਂ ਸਿੰਘਾਂ ਬੱਕਰੇ ਖਾਂਣਿਆਂ ਰਾਕਸ਼ਾਂ ਤੋਂ ਡਰਦੇ ਰੱਬ ਰੱਬ ਕਰਦੇ ਹੋ। ਦੀਦਾਰ ਮਹਿੰਦੀ ਵਾਂਗ,Ḕ ਮੈਂ ਡਰਦੀ ਰੱਬ ਰੱਬ ਕਰਦੀ।Ḕ ਫਿਰ ਡਰਾਮਾਂ ਕਿਉਂ ਕਰਦੇ ਹੋਂ? ਮੀਟ ਨਹੀਂ ਖਾਂਦੇ। ਦੂਜੇ ਲੋਟ ਤੇ ਝੱਟਕੇ ਨਾਲ ਵੀ ਜੀਵ ਮਰਦਾ ਹੈ। ਹੁੰਦਾ ਤਾਂ ਮੁਰਦਾ ਹੈ। ਭਾਵੇ ਮਿੱਠੀ ਛੂਰੀ ਚਲਾਕੇ ਜਾਂ ਕਿਰਪਾਨ ਸਿਰੋਂ ਉਚੀ ਚੁੱਕ ਕੇ ਬੱਕਰੇ ਜਾਂ ਬੰਦੇ ਦੀ ਧੌਣ ਤੇ ਮਾਰਦੇ ਹਨ। ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਤਲਵਾਰ ਕਹਿੰਦੇ ਹਨ। ਜਦੋਂ ਪੱਬਲਿਕ ਵਿੱਚ ਇਹੋਂ ਜਿਹੀਆਂ ਕਰਤੂਤਾਂ ਗਾਤਰੇ ਪਾ ਕੇ ਕਰੋਂਗੇ। ਲੋਕ ਤਾਂ ਆਪੇ ਕਹਿੱਣਗੇ ਗੁਰੂ ਜੀ ਬੱਕਰੇ ਵੱਡਦੇ ਹੁੰਦੇ ਸੀ। ਆਪ ਹੀ ਇਹੀ ਕਹਿੰਦੇ ਹਨ। ਗੁਰੂ ਜੀ ਦਾ ਹੁਕਮ ਹੈ। ਮੁਰਗਾਂ ਤਿੱਤਰ ਨਹੀਂ ਬੱਕਰਾਂ ਹੀ ਆਪ ਮਾਰ ਕੇ ਖਾਵੋਂ। ਘਾਹ ਖਾਂ-ਖਾਂ ਕੇ ਬੱਕਰਾਂ ਪੱਲਦਾ ਹੈ। ਬੱਕਰੇ ਖਾ-ਖਾ ਕੇ ਤਾਂਹੀਂ ਘਾਹ ਖਾਣੇ ਬੱਕਰੇ ਵੱਰਗੀ ਮੱਤ ਵਿੱਲੜਾਂ ਦੀ ਹੋ ਗਈ ਹੈ। ਮੈਂ-ਮੈਂ ਕਰਦੇ ਖੋਰੂ ਪਾਉਂਦੇ ਫਿਰਦੇ ਹਨ। ਕਿਉਂਕਿ ਲੋਕਾਂ ਨੂੰ ਦੱਸ ਸਕੀਏ। ਅਸੀਂ ਕੋਈ ਘੱਟ ਨਹੀਂ ਗੁਜ਼ਾਰਦੇ। ਜਾਨ ਲੈਣੀ ਆਉਂਦੀ ਹੈ। ਸਭ ਹਰ ਰੋਜ਼ ਛੱਕਦੇ ਹੋ। ਸ਼ੇਰ ਦੇ ਮੂੰਹ ਨੂੰ ਖੂਨ ਲੱਗ ਜਾਵੇ। ਰੋਜ਼ ਨਵਾਂ ਸ਼ਿਕਾਰ ਭਾਲਦਾ ਹੈ। ਬੱਕਰੇ ਕੀ ਬੰਦੇ ਵੀ ਵੰਡਦੇ ਹੋਂ। ਗੰਨੇ, ਸਾਗ, ਸਬਜੀਆਂ, ਆਟੇ, ਮਿੱਟੀ, ਪਾਣੀ ਵਿੱਚ ਆਲੇ ਦੁਆਲੇ ਜਰੇ ਜਰੇ ਵਿੱਚ ਮਾਸ ਦੇ ਕੀੜੇ ਹਨ। ਅਸੀਂ ਆਪ ਮਾਸ ਦੇ ਹੀ ਹਾਂ। ਮਾਸ ਨਾਂ ਖਾਂਣ ਦਾ ਡਰਾਮਾਂ ਵੀ ਨਾਂ ਕਰਿਆ ਕਰੋ। ਜੇ ਬੱਕਰੇ ਵੱਡ ਕੇ ਖਾਂਦੇ ਹੋ। ਆਪਣੀ ਤਾਂ ਗੱਲ ਕਰਦੇ ਨਹੀਂ। ਨਾਂ ਹੀ ਦੁਨੀਆਂ ਦਾ ਸਾਹਮਣਾਂ ਕਰਨ ਦੀ ਹਿੰਮਤ ਹੈ। ਸਾਹਮਣਾਂ ਕਰਨ ਲਈ ਫੇਸ ਟੂ ਫੇਸ ਹੋਣਾਂ ਪੈਂਦਾਂ ਹੈ। ਮੂੰਹ ਛੂਪਾ ਕੇ ਸੂਰਮੇ ਨਹੀਂ ਕਹਾਉਂਦੇ। ਅਸੀਂ ਆਪ ਕੀ ਕਰ ਸਕਦੇ ਹਾਂ? ਕੀ ਕਰਨ ਯੋਗੇ ਹਾਂ? ਦੂਜਿਆਂ ਨੂੰ ਵਿੱਚ ਲੈਂ ਆਉਂਦੇ ਹਾਂ। ਸਾਨੂੰ ਫਾਂਲਾਣੇ ਨੇ ਕਿਹਾ, ਤਾਂ ਇਹ ਕੰਮ ਕੀਤਾ। ਦਰਸ਼ਨ ਸਿੰਘ ਦੀ ਜੋਂ ਹਾਲਤ ਕੀਤੀ ਹੈ। ਦੁਨੀਆਂ ਜਾਣਦੀ ਹੈ। ਸਾਡੇ ਗੁਆਂਢ ਸਾਂਝੀ ਕੰਧ ਨਿਹੰਗਾਂ ਨਾਲ ਸੀ। ਸਾਰੀ ਰਾਤ ਖੋਰੂ ਪਾਉਂਦੇ ਸੀ। ਸੁੱਖਾਂ ਘੋਟ ਘੋਟ ਪੀਂਦੇ ਸੀ। ਖੇਤ ਵੀ ਇੱਕਠੇ ਹੀ ਸੀ। ਸਾਡੇ ਤੇ ਆਲੇ ਦਆਲੇ ਦੇ ਖੇਤਾਂ ਵਿੱਚ ਗੰਢੇ, ਛੱਲੀਆਂ, ਛੋਲੇ, ਖ਼ਰਬੂਜੇ, ਸਬਜੀਆਂ, ਨੇਬੂ ਮਿਰਚਾਂ ਸਭ ਸਮੇਟੀ ਜਾਂਦੇ ਸੀ। ਉਨ੍ਹਾਂ ਕੋਲ ਹੋਰ ਵੀ ਬੰਦੇ ਵਿਲੜ ਆਏ ਰਹਿੰਦੇ ਸਨ। ਰਾਤ ਨੂੰ ਰੱਤੋਵਾਲ ਪਿੰਡ ਕਿਸੇ ਬੁੱਢੇ ਬੰਦੇ ਦਾ ਕੱਣਕ ਦਾ ਬੋਹਲ ਖੇਤ ਵਿੱਚ ਹੀ ਸੀ। ਕੱਣਕ ਚੱਕਣ, ਚੋਰੀ ਕਰਨ ਲੱਗਿਆਂ ਨੇ ਬੁੱਢਾ ਵੀ ਮਾਰ ਦਿੱਤਾਂ। ਤਿੰਨ ਜਾਣਿਆਂ ਨੂੰ 7-7 ਸਾਲ ਕੈਦ ਹੋਈ।
ਪੰਜ ਪਿਆਰੇ ਵੀ ਬੰਦੇ ਹੀ ਹਨ। ਅੰਮ੍ਰਿਤ ਸੰਚਾਰ ਵਿੱਚ 20 ਸਾਲ ਦਿਆ ਨੂੰ ਲੱਗਾਂ ਦਿੰਦੇ ਹਨ। ਬੱਜਰ ਕੁਰਿਹਤਾਂ ਚਾਰ ਹਨ। ਕੇਸ ਨਹੀਂ ਕੱਟਣੇ, ਮੀਟ ਨਹੀਂ ਖਾਂਣਾਂ, ਪਰਾਇਆਂ ਸੰਗ ਨਹੀਂ ਕਰਨਾਂ, ਤਮਾਖੂ ਨਸ਼ਿਆਂ ਦਾ ਪ੍ਰਯੋਗ ਨਹੀਂ ਕਰਨਾਂ। ਅੰਮ੍ਰਿਤ ਸੰਚਾਰ ਸਮੇਂ ਪਾਣੀ ਵਿੱਚ ਅੰਮਿਤ ਬੱਣਾਉਣ ਲਈ ਪਤਾਸੇ ਪਾ ਕੇ, ਪੰਜ ਬਾਣੀਆਂ ਪੜ੍ਹਦੇ ਹਨ। ਇਹ ਗੁਰੂ ਬੱਣੇ ਹੋਏ ਗੁਰੂ ਗੋਬਿੰਦ ਸਿੰਘ ਜੀ ਪਾਠ ਪੜਦੇ ਉਕੀ ਜਾਂਦੇ ਹਨ । ਇੱਕ ਸਿੰਘ ਮਾਹਾਰਾਜ ਕੋਲ ਬੈਠਾਂ ਗਲਤੀਆਂ ਕੱਢੀ ਜਾਂਦਾਂ ਹੈ।
ਗੁਰੂ ਵੀ ਗੱਲਤ ਬਾਣੀ ਪੜ੍ਹ ਸਕਦਾ ਹੈ?
ਮਾਹਾਰਾਜ ਕੋਲ ਬੈਠਾਂ ਸਿੰਘ ਪੰਜ ਪਿਆਰਿਆਂ ਵਿੱਚ ਨਹੀਂ ਗਿੱਣਿਆਂ ਜਾਂਦਾ। ਪੰਜ ਪਿਆਰੇ ਤਾਂ ਬਾਟੇ ਦੁਆਲੇ ਬੈਠੇ ਵਾਰੀ ਵਾਰੀ ਪਾਠ ਪੜ੍ਹਦੇ ਹਨ। ਇੱਕ ਜਪੁ ਜੀ ਸਾਹਿਬ, ਦੂਜਾਂ ਜਪੁ ਜੀ ਸਾਹਿਬ, ਤੀਜਾ ਅੰਨਦ ਸਾਹਿਬ ਜੀ, ਚੌਥਾਂ ਤਵਪ੍ਰਸਾਦਿ ਸਵੱਯੇ, ਪੰਜਵਾਂ ਚੌਪਈ ਪੜ੍ਹਦਾ ਹੈ। ਬਜਰ ਕੁਰਿਹਤ ਕਹਿੰਦੇ ਜੇ ਇੱਕ ਵੀ ਹੋ ਜਾਵੇ। ਅੰਮ੍ਰਿਤ ਟੁੱਟ ਜਾਂਦਾਂ ਹੈ। ਅੰਮ੍ਰਿਤ ਕੱਚ ਦਾ ਹੈ ਨਾਂ, ਦੁਆਰਾਂ ਫੇਰ ਅੰਮ੍ਰਿਤ ਪੀਵੋਂ, ਜੋੜ ਲੱਗ ਜਾਂਦਾਂ ਹੈ। ਆਮ ਆਦਮੀ ਜਾਣਦਾ ਹੈ। ਕੁੱਝ ਵੀ ਖਾਈਏ, ਜੇ ਉਲਟੀ ਨਾਂ ਆਵੇਂ ਤਾਂ ਸਭ ਹਜ਼ਮ ਹੋ ਜਾਂਦਾਂ ਹੈ। ਖੂਨ ਵਿੱਚ ਰੱਲ ਜਾਂਦਾਂ ਹੈ। ਕੱਚ ਨੂੰ ਜੋੜ ਲੱਗੇ ਲਕੀਰ ਦਿੱਸਦੀ ਹੈ। ਗਿਆਨੀਆਂ ਮੁਤਾਬਕ ਮਿੱਠੇ ਅੰਮ੍ਰਿਤ ਨੂੰ ਪਹਿਲਾਂ ਦੇ ਪੀਤੇ ਨਾਲ, ਨਵੇਂ ਪੀਤੇ ਨੂੰ ਜੋੜ ਲੱਗ ਜਾਂਦਾਂ ਹੈ। ਪਤਾਂ ਨਹੀਂ ਝੂਠ ਬੋਲਣੋਂ ਕਿਵੇ ਹੱਟਣਗੇ? ਪੰਜ ਪਿਆਰਿਆਂ ਵਿੱਚ ਉਹੀ ਸੰਤ, ਬਾਬੇ, ਗਿਆਨੀ, ਗ੍ਰੰਥੀ ਲੱਗਦੇ ਹਨ। ਜਿੰਨ੍ਹਾਂ ਵਿਚਾਰਿਆਂ ਨੇ ਇੱਕ ਵੀ ਵਿਆਹ ਨਹੀਂ ਕਰਾਇਆਂ ਹੁੰਦਾ। ਫਿਰ ਕਿਵੇ ਨਿਭਦੀ ਹੈ? ਕੀ ਪਰਿਆ ਸੰਗ ਛੱਡਦੇ ਹੋਣੇ ਨੇ? ਤਾਂਹੀ ਇੰਨ੍ਹਾਂ ਵਿਚੋਂ ਬਹੁਤੇ ਬਲਾਤਕਾਰ ਕਰਦੇ ਹਨ। ਧੀਆਂ ਭੈਣਾਂ ਦਾ ਰੂਪ ਤੱਕਦੇ ਹਨ। ਸਿਰ ਤੇ ਹੋਰ ਸਰੀਰ ਦੇ ਥਾਂਵਾਂ ਤੋਂ ਵਾਲ ਵੀ ਰੋਜ਼ ਟੁੱਟਦੇ ਹਨ। ਵਾਲ ਤੋੜ ਦੀਆਂ ਫਿਣਸੀਆਂ ਵੀ ਹੁੰਦੀਆਂ ਰਹਿੰਦੀਆਂ ਹਨ। ਸਿਗਰਟ ਦੂਜਾਂ ਬੰਦਾਂ ਪੀਂਦਾ ਹੈ। ਧੂਆਂ ਅਸੀਂ ਅੰਦਰ ਕਰ ਲੈਂਦੇ ਹਾਂ। ਮੀਟ ਤੋਂ ਅਸੀਂ ਬੱਚ ਹੀ ਨਹੀਂ ਸਕਦੇ। ਦੁੱਧ ਦਹੀਂ ਸਬਜੀਆਂ ਅੰਨਾਜ ਤੇ ਅਸੀਂ ਮੀਟ ਦੇ ਹੀ ਹਾਂ। ਕਿਹੜਾਂ ਇਨਸਾਨ ਹੈ। ਜੋਂ ਸਬੂਤ ਦੇਵੇ ਕਿ ਇੱਕੋਂ ਔਰਤ ਨਾਲ ਸਭੌਗ ਕੀਤਾ ਹੈ? ਕਈਆਂ ਦੇ ਵਿਆਹ ਤਾਂ ਦੋ, ਤਿਨ ਕੋਈ ਗਿੱਣਤੀ ਨਹੀਂ। ਜੀਅ ਭਰ ਗਿਆ। ਹੋਰ ਅੰਨਦ, ਫੇਰੇ ਲੈ ਲਵੋਂ। ਗਿਆਨੀਆਂ ਸੰਤਾਂ ਕੋਲੋ ਹੀ ਪਰਾਈਆਂ ਔਰਤਾਂ ਸ਼ਰਮ ਨਾਕ ਹਾਲਤ ਵਿੱਚ ਜੰਨਤਾਂ ਮੀਡੀਆ ਜਾਹਰ ਕਰਦਾ ਹੈ। ਕਿਸ ਨੇ ਰਹਿਤ ਮਰਜਾਂਦਾਂ ਬੱਣਾਈ ਹੈ। ਉਸ ਦੀ ਮੱਤ ਕਿੰਨ੍ਹੀ ਕੁ ਕੰਮ ਕਰਦੀ ਹੈ। ਦੁਨੀਆਂ ਦਾ ਕਨੂੰਨ ਵੀ ਇਹੋਂ ਜਿਹੀਆਂ ਬੱਦਸ਼ਾਂ ਨਹੀਂ ਥੋਪਦਾ। ਇਹ ਆਮ ਜੀਵਨ ਦੀਆਂ ਲੋੜੀਦੀਆਂ ਲੋੜਾਂ ਦਾ ਵਹਾਂ ਹੈ। ਬੰਦਾ ਜੋਂ ਸ਼ਰੇਅਮ ਨਹੀਂ ਕਰਦਾ। ਪਰਦੇ ਵਿੱਚ ਖੁੱਲ ਕੇ ਜਿਆਦਾ ਕਰਦਾ ਹੈ। ਆਪੇ ਦੇਖ ਲਵੋਂ। ਸਾਡਾ ਸਿੱਖ ਧਰਮ ਕਿਥੇ ਖੜਾਂ ਹੈ? ਕੀ ਅਗਾਹ ਵਧੂ ਵਿਚਾਰ ਹਨ। ਸੰਗਤ ਦੀਆਂ ਅੰਦਰ ਦੀਆਂ ਗੱਲ਼ਾਂ, ਪਰਿਆ ਸੰਗ ਦੀਆਂ ਕਹਾਣੀਆਂ ਦੱਸਦੇ ਹਨ।? ਪਹਿਲਾਂ ਅੰਦਰ ਪੁਚਕਾਰ-ਪੁਚਕਾਰ ਕੇ ਪੁੱਛਦੇ ਹਨ। ਸਾਡੇ ਤੱਕ ਹੀ ਗੱਲ ਰਹੇਗੀ। ਪੰਜ ਪਿਆਰੇ ਲੋਕਾਂ ਨੂੰ ਬਾਹਰ ਜਾਂ ਕੇ, ਹੋਰ ਵੀ ਗੱਲ਼ਾਂ ਦੱਸਦੇ ਹਨ। ਬਾਣਾਂ ਪਾਕੇ ਅੰਮ੍ਰਿਤ ਸੰਚਾਰ ਵਿੱਚ ਲੱਗ ਜਾਣ ਨਾਲ ਕੋਈ ਸੱਚੀਂ ਗੁਰੂ ਨਹੀਂ ਬੱਣ ਜਾਂਦਾਂ। ਅੱਜ ਜੋਂ ਪੰਜ ਪਿਆਰੇ ਬੱਣਦੇ ਹਨ। ਕੀ ਆਪਣਾਂ ਪਰਿਵਾਰ ਕੌਮ ਤੋਂ ਵਾਰ ਦੇਣਗੇ? ਸਿੱਖ ਦਾ ਜੀਵਨ ਜਾਚ ਕੀ ਬੱਣ ਰਿਹਾ ਹੈ? ਇਹ ਤਾਂ ਸੰਗਤ, ਲੋਕਾਂ ਨੂੰ ਲੁੱਟਣ ਨੂੰ ਦੁਕਾਨਾਂ ਖੋਲੀ ਬੈਠੇ ਹਨ। ਗੁਰਦੁਆਰੇ ਨਹੀਂ, ਬਿਜ਼ਨਸ ਖੋਲੇ ਹਨ। ਪੇਪਰ ਰੋਜ਼ ਦੇਖੀਏ। ਕਿਵੇ ਇੱਕ ਦੂਜੇ ਦੀਆਂ ਪੱਗਾਂ ਲਹੁਉਂਦੇ ਹਨ। ਪੰਜ ਪਿਆਰੇ ਦੇ ਇੱਕ ਦੇ ਅਜੇ ਬਸਤਰ ਪਾਏ ਹੋਏ ਸਨ। ਅੰਮ੍ਰਿਤ ਸੰਚਾਰ ਕਰਕੇ ਆਇਆ ਸੀ। ਲੰਮੀ ਮਾਂ ਦੀ ਗਾਲ ਗੁਰਦੁਆਰੇ ਸਾਹਿਬ ਵਿੱਚ ਹੀ ਕੱਢੀ। ਅੰਮ੍ਰਿਤ ਸੰਚਾਰ ਨੂੰ ਮਾਂ ਦੀ---- ਸਮਾਂ ਬੜਾਂ ਲੱਗ ਗਿਆ। ਬੰਦੇ ਦਾ ਨਾਂਮ ਵੀ ਅੰਮ੍ਰਿਤ ਹੀ ਹੈ। ਹਰ ਗੱਲ ਨਾਲ ਠੋਕ ਕੇ ਜੀਭ ਮਲ ਕੇ ਗਾਲ ਕੱਢਦਾ ਹੈ। ਜੋ ਜੀਭ ਨਾਲ ਔਰਤਾਂ ਦੇ ਕਾਂਮਕ ਥੋਕਾਂ ਦੀ ਗਾਲ ਕੱਢ ਕੇ ਸੁਆਦ ਲੈਂਦੇ ਹਨ। ਅੱਖਾਂ ਹੱਥਾਂ ਨਾਲ ਵੀ ਸਭ ਕੁੱਝ ਬੇਗਾਨੀਆਂ ਔਰਤਾਂ ਨਾਲ ਕਰਦੇ ਹਨ। ਨਾਂ ਸਮਝੋਂ ਚਿੱਟੇ ਪੀਲੇ ਨੀਲੇ ਕੱਪੜਿਆਂ ਵਾਲਿਆਂ ਦਾ ਦਿਲ ਮਨ ਤੁਹਾਡੇ ਸਬ ਦੇ ਨਾਲੋਂ ਅੱਲਗ ਕਿਸਮ ਦਾ ਹੈ। ਉਹ ਵੀ ਇਹ ਸਭ ਕਰ ਸਕਦੇ ਹਨ। ਜਾਂ ਦੱਸੋ ਕੀ ਤੁਸੀਂ ਉਨਾਂ ਦੇ ਹਮਇਤੀ ਪਹਿਰੇਦਾਰ ਹੋ? ਫਿਰ ਤਾਂ ਰਲਮਿਲ ਕੇ ਖਿਚੜੀ ਪੱਕਦੀ ਹੈ।
ਸਤਿਕਾਰ ਇਨਸਾਨਾਂ ਦਾ ਕਰਦੀ ਹਾਂ। ਕਿਸੇ ਚੋਲੇ ਵਾਲੇ ਜਾਂ ਕਿਸੇ ਬੰਦੇ ਨੂੰ ਰੱਬ ਨਹੀਂ ਸਮਝਦੀ। ਰੱਬ ਇਕੋਂ ਹੈ। ਵੱਸਦਾਂ ਹਰ ਜੀਵ ਵਿੱਚ ਹੈ। ਮੈਂ ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਹੀ ਸੀਸ ਝੁਕਾਉਦੀ ਹਾਂ। ਗੁਰੂ ਜੀ ਮੇਰੇ ਘਰ ਪ੍ਰਕਾਸ਼ ਹਨ। ਮੈਂ ਕਿਸੇ ਬੰਦੇ ਕੋਲੋਂ ਅੰਮ੍ਰਿਤ ਨਹੀਂ ਪੀਤਾ। ਰੱਬੀ ਹੁਕਮ ਨਾਲ ਪੀਤਾ ਹੈ। ਪਾਣੀ ਵਿੱਚ ਪਤਾਸੇ ਘੋਲ ਲੈਣ ਨਾਲ ਅੰਮਿਤ ਨਹੀਂ ਬੱਣ ਜਾਂਦਾ, ਬਾਣੀ ਨਾਲ ਜੁੜ ਕੇ ਹੱਕ ਸੱਚ ਦੀ ਕਮਾਈ ਕਰਨਾਂ, ਜੀਵ ਹੱਤਿਆ ਨਾਂ ਕਰਨਾਂ, ਗਰੀਬ ਮਜ਼ਲੂਮਾਂ ਤੇ ਵਾਰ ਨਾ ਕਰਨਾ ਇੰਨ੍ਹਾਂ ਦੇ ਪਹਿਰੇਦਾਰ ਬੱਣਨ ਦੀ ਲੋੜ ਹੈ। ਮਾਸ ਤੋਂ ਅਸੀਂ ਭੱਜ ਨਹੀਂ ਸਕਦੇ, ਸਾਰਾਂ ਬ੍ਰਹਿਮੰਡ ਮਾਸ ਨਾਲ ਹੀ ਜੁੜਿਆਂ ਹੈ।
ਨਾਗਰਾਂ ਤਾਂ ਝੂਜਣ ਲਾਉਂਦਾ ਹੈ। ਮਨ ਦੀ ਧੜਕਨ ਨੂੰ ਤੇਜ ਕਰਦਾ ਹੈ। ਅਰਦਾਸ ਕਰਨ ਸਮੇਂ ਅਸੀਂ ਮਾਲਕ ਰੱਬ ਦਾ ਸ਼ੂਕਰ ਕਰਦੇ ਹਾਂ। ਤੇ ਹੋਰ ਖਾਂਹਸ਼ਾਂ ਲਈ ਝੋਲੀ ਅੱਡਦੇ ਹਾਂ। ਇਸ ਸਮੇਂ ਪਿਆਰੇ ਨਾਲ ਗੱਲ਼ਾਂ ਕਰਨ ਸਮੇਂ ਕੋਈ ਹੋਰ ਬਾਹਰਲਾਂ ਦਖਲ ਬਿਲਕੁਲ ਨਹੀਂ ਚਹੀਦਾ। ਅਰਦਾਸ ਅੰਦਰੋਂ ਆਪੇ ਨਿੱਕਲਦੀ ਹੈ। ਆਪ ਕਰਨੀ ਚਾਹੀਦੀ ਹੈ। ਸਾਨੂੰ ਆਪ ਨੂੰ ਹੀ ਪਤਾਂ ਹੁੰਦਾ ਹੈ। ਕੀ ਚਾਹੀਦਾ ਹੈ? ਰੱਬ ਸੱਭ ਦੀ ਸੁੱਣਦਾ ਹੈ। ਇੱਕ ਵਾਰ ਅਵਾਜ਼ ਮਾਰ ਕੇ ਦੇਖੀਏ। ਆਉ ਆਪ ਢਤਨ ਕਰੀਏ। ਗਿਆਨੀ ਨੂੰ ਤਾਂ ਨੋਟ ਦੇ ਪੱਤੇ ਦਾ ਹੀ ਪਤਾ ਹੁੰਦਾ ਹੈ। 100 ਦਾ ਜਾਂ 50 ਦਾ ਮਿਲੇਗਾ। ਗਿਆਨੀਆਂ ਦੀ ਜੇ ਅਰਦਾਸ ਰੱਬ ਸੁੱਣਦਾ ਹੁੰਦਾ। ਸਾਰੀ ਦੁਨੀਆਂ ਆਪਣੇ ਨਾਂਮ ਕਰ ਲੈਂਦੇ। ਗੋਲਕ ਤੇ ਅੱਖ ਨਾਂ ਰੱਖਦੇ।
ਬਾਕੀ ਵੀ ਜੱਥੇਦਾਰ ਜੋਂ ਹਰ ਰੋਜ਼ ਕੜੀ ਘੋਲਦੇ ਹਨ। ਪੇਪਰਾਂ ਵਿੱਚ ਰੋਜ਼ ਪੜੀਦਾ ਹੈ। ਰੱਬ ਦੀ ਬਾਣੀ ਤੋਂ ਵਗੈਰ ਛੁੱਟਾਰਾਂ ਨਹੀਂ ਹੋਣਾਂ। ਬਾਣੀ ਪੜ੍ਹੀਏ। ਬਾਣੀ ਬਾਰੇ ਇਹ ਤੁਕ ਨਹੀਂ ਲਿਖੀ ਗਈ। ਹੋਰ ਕਿਤਾਬਾਂ ਦਾ ਇਹ ਤੁਕ ਖੰਡਨ ਕਰਦੀ ਹੈ।
ਪੜਿ ਪੜਿ ਗਡੀ ਲਦੀਤਹਿ ਪੜਿ ਪੜਿ ਭਰੀਅਹਿ ਸਾਥ॥੧॥ {ਪੰਨਾ467}
ਬਹੁਤੇ ਪੰਜਾਬੀ ਲੇਖਕ ਔਰਤ ਦੇ ਸਰੀਰ ਦੇ ਮਾਪ ਤੋਂ ਬਿਨ੍ਹਾਂ ਵੀ ਕੁੱਝ ਲਿਖਦੇ ਹਨ। ਗਾਰਗੀ ਦੇ ਕਾਲੇ ਅੰਬ ਪੜ੍ਹਨਾਂ। ਕੀ ਇਹੋਂ ਜਿਹਿਆਂ ਦੇ ਲੇਖ ਆਪਣੀਆਂ ਘਰ ਦੀਆਂ ਔਰਤਾਂ ਧੀਆਂ ਦੇ ਪੜ੍ਹਨ ਵਾਲੇ ਹਨ? ਉਸ ਦੀ ਮਾਂ ਦੇ ਤਾਂ ਅੰਬ ਲੱਗੇ ਨਹੀਂ ਸੀ। ਮਜ਼ਦੂਰ ਔਰਤ ਦਿਸਦੀਆਂ ਹਨ। ਕਈ ਕਰਦੇ ਨੇ, ਔਰਤਾਂ ਦੇ ਸਰੀਰ ਦਾ ਪਰਦਸ਼ਨ। ਮੈਨੂੰ ਮਾਹਾਰਾਜ ਨੇ ਕਲਮ ਦਿਤੀ ਹੈ। ਜਿਵੇਂ ਉਹ ਲਿਖਾਊ। ਕਲਮ ਉਵੇਂ ਲਿਖੂਗੀ।

Comments

Popular Posts