ਤਸਵੀਰਾਂ ਬੋਲਦੀਆਂ, ਜੁਲਮ ਦੀ ਘੂਡੀ ਖੋਲਦੀਆਂ
-ਸਤਵਿੰਦਰ ਕੌਰ ਸੱਤੀ (ਕੈਲਗਰੀ)-
ਕਿਸੇ ਵੀ ਵਾਰਦਾਤ, ਐਕਸੀਡੈਂਟ ਦਾ ਸਬੂਤ ਤਸਵੀਰਾਂ ਵੀ ਹੁੰਦੀਆ ਹਨ। ਅਦਾਲਤ, ਪੁਲੀਸ, ਇੰਨਸ਼ੋਰਸ ਵੀ ਸਭ ਤੋਂ ਪਹਿਲਾਂ ਸਬੂਤ ਮੰਗਦੀ ਹੈ। ਸਬੂਤ ਵੀ ਕਿਸੇ ਫੋਟੋ, ਬੱਣਾਈ ਮੂਵੀ ਦਾ ਮੰਗਦੇ ਹਨ। ਬੰਦੇ ਤੇ ਘੱਟ, ਫੋਟੋਆਂ ਤੇ ਜ਼ਿਆਦਾ ਜਕੀਨ ਕੀਤਾ ਜਾਂਦਾ ਹੈ। ਇਨਸਾਨ ਬਹੁਤ ਸੋਹਣਾ ਹੋਵੇ, ਕਿਹਾ ਜਾਂਦਾ ਹੈ। ਮੂਰਤ ਵਰਗਾ ਸੋਹਣਾ ਹੈ। ਪਰ ਜੇ ਮੂਰਤਾ ਹੀ, ਉਨ੍ਹਾਂ ਦੀਆਂ ਹੋਣ ਜੋ ਅੱਧ ਮਰੇ ਹੋਣ, ਮੌਤ ਦੇ ਮੂੰਹ ਵਿੱਚ ਹੋਣ। ਤਸਵੀਰਾਂ ਲਹੂ ਮਿਜ ਨਾਲ ਲੱਥ ਪੱਥ ਹੋਣ। ਤਸਵੀਰਾਂ ਵਿੱਚ ਗੋਲੀਆਂ ਨੰਘੀਆਂ ਦਿੱਸਦੀਆਂ ਹੋਣ। ਅੱਗ ਵਿਚ ਅੱਧ ਝੂਲਸੀਆਂ ਹੋਣ, ਸਰੀਰ ਦੇ ਅੰਗ ਹੱਥ ਪੈਰ ਟੋਟੇ ਟੋਟੇ ਹੋਏ ਹੋਣ। ਅੰਗ ਲਹੂ ਲੁਹਾਣ ਹੋਏ ਤਸਵੀਰਾਂ ਵਿੱਚ ਦਿੱਸਦੇ ਹਨ। 18 ਦਿਨ ਦਾ ਬੱਚਾ ਸ਼ਹੀਦ ਕਰ ਦਿੱਤਾ। ਮਾਂਵਾਂ ਦੇ ਪੇਟ ਵਿੱਚ ਬੱਚੇ ਕੁਚਲ ਕੇ, ਮਾਂਵਾਂ ਮਾਰ ਦਿੱਤੀਆਂ, ਬੱਚੇ ਅੰਦਰ ਦੱਮ ਘੁੱਟ ਕੇ ਤੱੜਫ਼ ਕੇ ਮਰ ਗਏ। 1984 ਦੀਆਂ ਤਸਵੀਰਾਂ ਬੋਲਦੀਆਂ ਹਨ। ਜੁਲਮ ਤੇ ਗੁੰਡਾਗਰਦੀ ਦਾ ਸਬੂਤ ਹਨ। ਉਸ ਪਰਿਵਾਰ ਦੇ ਮਨਾ ਉਪਰ ਕੀ ਬੀਤਦੀ ਹੋਵੇਗੀ? ਕਿਵੇ ਜਰਿਆ ਹੋਵੇਗਾ? ਜਿੰਨਾਂ ਤੱਕ ਆਪਣਿਆਂ ਦੀਆਂ ਲਾਸ਼ਾਂ ਨਹੀਂ ਪਹੁੰਚੀਆਂ। ਸਰਕਾਰ ਤੇ ਗੁੰਡਿਆਂ ਨੇ ਆਪੇ ਖੱਪਾ ਕੇ ਫੋਟੋਆਂ ਪੇਪਰਾਂ ਵਿੱਚ ਛੱਪਾ ਦਿੱਤੀਆ। ਦੇਖ ਕੇ ਸਰੀਰ ਕੰਭਦਾ ਹੈ। ਧੁੜਧੱੜੀਆਂ ਆਉਂਦੀਆਂ ਹਨ। ਦੇਖ ਕੇ ਮੂੰਹ ਪਰੇ ਨੂੰ ਹੋ ਜਾਂਦਾ ਹੈ। ਅੱਖਾਂ ਵਿਚੋ ਹੰਝੂ ਨਹੀਂ ਸੁਕਦੇ। ਬੇਗੁਨਾਹ, ਨਿਹੱਥੇ ਲੋਕਾਂ ਦੀ ਦੁਰਦਸ਼ਾਂ ਕੀਤੀ, ਵੱਲ ਦੇਖ ਨਹੀਂ ਹੁੰਦਾ। ਉਨ੍ਹਾਂ ਉਤੇ ਕੀ ਬੀਤੀ ਹੋਵੇਗੀ? ਕਿਵੇ ਤੱੜਫ਼ ਤੱੜਫ ਕੇ ਜਾਨ ਦਿੱਤੀ ਹੋਵੇਗੀ? ਇੱਕ ਦੂਜੇ ਨੂੰ ਮਰਦੇ ਦੇਖਿਆ ਹੋਵੇਗਾ। ਜਿੰਨ੍ਹਾਂ ਨੇ ਆਪ ਪਿੰਡੇ ਉਤੇ ਜੁਲਮ ਜਰਿਆ ਹੈ। ਸਰੀਰ ਦੇ ਅੰਗ ਤੇ ਕੱਟ ਲੱਗ ਜਾਵੇ, ਭੋਰਾ ਸੇਕ ਲੱਗ ਜਾਵੇ। ਅਸੀਂ ਤੱੜਫ ਜਾਂਦੇ ਹਾਂ। ਡਾਕਟਰ ਦੇ ਭੱਜਦੇ ਹਾਂ। 1984 ਦੇ ਘੱਲੂਘਾਰੇ ਤੇ ਦੰਗਿਆਂ ਵਿੱਚ ਮੱਲਮ ਪੱਟੀ ਕਿਸ ਨੇ ਕਰਨੀ ਸੀ? ਸਗੋ ਇਕੋ ਨਸਲ ਪਰਿਵਾਰ ਦੇ ਜੀਅ ਧੜਾਂ ਧੜ ਵੱਡ, ਸਾੜ ਤੇ ਗੋਲੀਆਂ ਨਾਲ ਭੁੰਨ ਦਿੱਤੇ। ਲਾਸ਼ਾਂ ਦੇ ਢੇਰ ਲਾ ਕੇ ਸਾਰੇ ਫੂਕ ਦਿੱਤੇ। ਤਸਵੀਰਾਂ ਬੋਲਦੀਆਂ, ਜੁਲਮ ਦੀ ਘੂਡੀ ਖੋਲਦੀਆਂ। ਅੱਜ ਵੀ ਇਹੀ ਲੱਗਦਾ ਹੈ। ਹੁਣੇ ਹੁਣੇ ਘੱਟਨਾਂ ਵਾਪਰੀਆਂ ਹਨ।
ਘੱਟ ਵਰਗ ਦੇ ਲੋਕਾਂ ਨਾਲ ਇਹੀ ਹੁੰਦਾ ਹੈ। ਸਰਕਾਰੀ ਗੁੰਡੇ ਪਾਗਲ ਸਾਨ੍ਹ ਵਾਂਗ ਖੌਰੂ ਪਾਉਂਦੇ ਹਨ। ਆਮ ਜੰਨਤਾਂ ਵਿੱਚ ਦਹਿਸ਼ਤ ਪੈਦਾ ਕਰਦੇ ਹਨ। ਜੰਨਤਾਂ ਨੂੰ ਡਰਾਉਂਦੇ ਹਨ। ਗੁੰਡੇ ਨੂੰ ਠਾਂਣੇਦਾਰ ਵਾਂਗ ਸੱਮਝਿਆਂ ਜਾਂਦਾ ਹੈ। ਗੁੰਡੇ ਲੋਕਾਂ ਵਿੱਚ ਆਟੇ ਵਿੱਚ ਲੂਣ ਦੇ ਬਰਾਬਰ ਹੁੰਦੇ ਹਨ। ਆਮ ਇਨਸਾਨ ਨੂੰ ਆਪਣੀ ਰਾਖੀ ਆਪ ਕਰਨੀ ਪੈਣੀ ਹੈ। ਜਿਵੇ ਪਾਲਤੂੰ ਜਾਨਵਰ ਪਾਗਲ ਹੋ ਜਾਵੇ ਗੋਲ਼ੀਂ ਮਾਰ ਦਿੱਤੀ ਜਾਂਦੀ ਹੈ। ਚਾਹੇ ਕੋਈ ਸਰਕਾਰੀ ਜਾਂ ਧਰਮਿਕ ਬਦਮਾਸ਼ ਹੈ। ਇਸ ਦਾ ਇਲਾਜ਼ ਆਮ ਜੰਨਤਾਂ ਨੂੰ ਕਰਨਾ ਪੈਣਾ ਹੈ। ਸਾਰੇ ਰਲ ਕੇ ਨੱਥ ਪਈਏ।
ਹਲਾਤ ਸਾਡੇ ਸਹਮਣੇ ਹਨ। ਇਸੇ ਤਰ੍ਹਾਂ ਰੋਂਦਿਆਂ ਪਿੱਟਿਆ ਦੀਆਂ, ਅੱਧ ਮਰਿਆਂ ਦੀਆਂ ਤਸਵੀਰਾਂ ਲੱਗਦੀ ਰੱਹਿਣਗੀਆਂ। ਅਸੀਂ ਇਹੀ ਸੋਚਦੇ ਹਾਂ। ਸਾਡੀ ਕਿਹੜਾ ਵਾਰੀ ਆਉਣੀ ਹੈ। ਸਾਡੀ ਵਾਰੀ ਨਾਂ ਵੀ ਆਵੇ। ਸਾਡੇ ਬੱਚੇ ਬੱਚ ਨਹੀਂ ਸਕਦੇ। ਸੱਪਾਂ ਦੀ ਵਰਮੀ ਕੋਲੋ ਹੋਵੇ। ਸੱਪਾਂ ਦੇ ਜ਼ਹਿਰ ਤੋਂ ਨਹੀਂ ਬੱਚ ਸਕਦੇ। ਚਾਹੇ ਸੱਪਾਂ ਨੂੰ ਦੁੱਧ ਪਿਲਾਈਏ। ਅੰਨਪੜ੍ਹ ਬੰਦਾ ਹੋਵੇ ਇਸ ਨੂੰ ਜਿਧਰ ਤੋਰ ਲਵੋ, ਉਧਰ ਤੁਰ ਪੈਦਾ ਹੈ। ਜਿਵੇ ਹਾਥੀ ਨੂੰ ਬੱਸ ਕਰਕੇ, ਬਜ਼ਾਰਾਂ ਵਿੱਚ ਲਈ ਫਿਰਦੇ ਹਨ। ਇਸੇ ਤਰਾਂ ਇਸ ਦੀ ਸ਼ਕਤੀ ਨੂੰ ਗਲ਼ਤ ਪਾਸੇ ਲਾਇਆ ਜਾਂਦਾ ਹੈ। ਗੁੱਡਾ ਗਰਦੀ ਵੱਲ ਤੋਰਿਆ ਜਾਂਦਾ ਹੈ। ਧਰਮੀ ਵੀ ਐਸੇ ਬੰਦੇ ਅੰਨਪੜ੍ਹ ਨੂੰ ਮਰਨ ਲਈ ਅੱਗੇ ਕਰ ਦਿੰਦੇ ਹਨ। 1984 ਦੇ ਸਿੱਟੇ ਦੇਖ ਲਵੋ। ਹਰਮਿੰਦਰ ਸਾਹਿਬ ਡਹਿ ਗਿਆ। ਗਰੀਬ ਜੰਨਤਾ ਸ਼ਰਧਾਲੂ ਮੱਥਾਂ ਟੇਕਣ ਗਏ ਮਾਰੇ ਗਏ। ਅਕਾਲੀ ਦਲ, ਸ਼ਰੋਮਣੀ ਦਲ ਵਿਚੋਂ ਇੱਕ ਬੰਦਾ ਜਖ਼ਮੀ ਵੀ ਨਹੀਂ ਹੋਇਆ। ਦਮਦਮੀ ਟਕਸਾਲ ਵਾਲੇ ਠਾਕਰ ਸਿੰਘ ਵਰਗੇ ਵੀ ਸੀਨਾ ਠੋਕ ਕੇ, ਕਹੀ ਗਏ, ਜਰਨੈਲ ਸਿੰਘ ਭਿੰਡਰਾਂ ਵਾਲੇ ਬਲੂ-ਸਟਾਰ ਵਿਚੋਂ ਖਿਸਕ ਗਏ ਸਨ। ਜੋ ਫੈਡਰੇਸ਼ਨ ਵਾਲੇ ਮੁੰਡੇ ਮਰੇ ਸ਼ਹੀਦ ਹੋਏ ਹਨ। ਸਾਰੇ ਹੀ ਪੜ੍ਹਾਈ ਵਿਚੇ ਛੱਡ ਕੇ ਇੰਨਾਂ ਨਾਲ ਆ ਰਲੇ ਸਨ। ਆਮ ਕਿਸਾਨ ਪਰਵਾਰਾਂ ਦੇ ਨੌਜਵਾਨ ਪੁੱਤਰ ਸਨ। ਬਾਕੀ ਰਹਿੰਦੇ ਪੰਜਾਬ ਪੁਲੀਸ ਦੇ ਪੰਜਾਬੀ ਨੌਜੁਵਾਨਾਂ ਨੇ ਆਪਣੇ ਹੀ ਭਰਾ ਘਰਾਂ ਵਿੱਚ ਲੱਭ-ਲੱਭ ਮੁਕਾਬਲੇ ਬਣਾਂ ਮਾਰ ਦਿੱਤੇ। ਜੇ ਅਸੀਂ ਇੱਕ ਦੇਸ਼ ਦੇ ਬਾਸੀ ਹਾਂ। ਤਾਂ ਸਾਡਾ ਆਪਸ ਵਿੱਚ ਭਾਰਾਵਾਂ ਦਾ ਰਿਸ਼ਤਾ ਹੈ, ਜਾਂ ਦੁਸ਼ਮਣਾਂ ਦਾ। ਕਿਉਂ ਇੱਕ ਦੂਜੇ ਦੇ ਖੂਨ ਦੇ ਪਿਆਸੇ ਬਣੀ ਬੈਠੇ ਹਨ? ਆਪਸ ਵਿੱਚ ਲੜ ਕੇ ਮਰਨ ਨਾਲ ਅੱਜ ਤੱਕ ਕਿਸੇ ਨੂੰ ਕੁੱਝ ਨਹੀਂ ਲੱਭਾ। ਸਗੋ ਬੱਚੇ ਤੇ ਔਰਤਾਂ ਦਾਣੇ-ਦਾਣੇ ਲਈ ਮੁਹਤਾਜ ਹੋ ਗਏ ਹਨ। ਭੁੱਖੇ ਵੀ ਮਰ ਗਏ ਹਨ। ਹਰ ਰੋਜ਼ ਤਿਲ-ਤਿਲ ਕਰਕੇ ਮਰਦੇ ਵੀ ਹਨ। ਉਨਾਂ ਨੂੰ ਰਾਜਨੀਤਕ, ਧਰਮਕਿ ਲੀਡਰ ਰੋਟੀ ਨਹੀਂ ਦੇਣ ਜਾਂਦੇ। ਸਗੋ ਕਈ ਐਸੇ ਕੁੱਤੇ ਵੀ ਹਨ। ਜੋ ਮਰਨ ਵਾਲੇ ਦੀਆਂ ਔਰਤਾਂ ਨਾਲ ਜਾ ਕੇ ਸੌਂਦੇ ਹਨ। ਹੋਰ ਔਰਤਾਂ ਬੱਚੇ ਕਿਵੇਂ ਪਾਲਣ। ਕੋਈ ਤਾਂ ਖ਼ਸਮ ਕਮਾਈ ਵਾਲਾਂ ਚਾਹੀਦਾ ਹੀ ਹੈ। ਕਈ ਆਸ਼ਰਮ ਵੀ ਹਨ। ਜਿਥੇ ਕਈ ਲੀਡਰ ਮੂੰਹ ਕਾਲਾ ਕਰਦੇ ਹਨ। ਹੁਣ ਆਉਣ ਵਾਲੇ ਸਮੇਂ ਵਿੱਚ ਫੈਸਲਾ ਤੁਸੀਂ ਜੰਨਤਾਂ ਨੇ ਕਰਨਾ ਹੈ। ਕੀ ਆਪ ਮਰ ਕੇ, ਆਪਣੇ ਪਰਵਾਰ ਦੀ ਦੁਰਸਦਸ਼ਾ ਐਸੇ ਹੀ ਕਰਾਉਣੀ ਹੈ? ਕੀ ਇੰਨਾਂ ਕਾਂ ਵਾਲੀ ਨੀਤੀ ਦੇ ਆਗੂਆਂ ਤੋਂ ਬੱਚਣਾਂ ਹੈ? ਰੱਬ ਨੇ ਜੀਵਨ ਜਿਉਣ ਨੂੰ ਦਿੱਤਾ ਹੈ। ਸਾਡੇ ਬਹੁਤ ਮਰ ਗਏ ਹਨ। ਹੁਣ ਦਿਮਾਗ ਤੋਂ ਕੰਮ ਲਈਏ। ਐਸਾ ਨਾਂ ਹੋਵੇ, ਲੀਡਰ ਸਾਨੂੰ ਪੱਸ਼ੂਆਂ ਵਾਂਗ ਸਮਝ ਕੇ ਵੱਡਦੇ ਮਰਵਾਉਂਦੇ ਰਹਿੱਣ। ਬਾਕੀ ਬੱਚਦੇ ਪਰਵਾਰ ਦੇ ਜੀਅ ਸੰਨਤਾਪ ਭੋਗਦੇ ਰਹਿੱਣ। ਜਾਗ ਜਾਈਏ। ਇਨਾਂ ਲੀਡਰਾਂ ਨੂੰ ਸਿਰ ਭਿੜ ਕੇ ਮਰਨ ਦਈਏ।।

Comments

Popular Posts