ਮੁੰਡਿਆ ਗੁਲਾਬੀ ਤੇਰੀ ਪੱਗ ਵਰਗੀ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ

ਜਿਹੜਾ ਮਨ ਨੂੰ ਲੱਗ ਜਾਵੇ, ਅਸੀਂ ਉਸ ਦੇ ਗੁਣ ਧਾਰਨ ਦੀ ਕੋਸ਼ਸ਼ ਕਰਦੇ ਹਾਂ। ਕਿਸੇ ਵਰਗੇ ਅਸੀਂ ਤਾਂਹੀਂ ਬਣਨ ਦੀ ਕੋਸ਼ਸ ਕਰਦੇ ਹਾਂ। ਜੇ ਸਾਨੂੰ ਕੋਈ ਚੰਗਾ ਲੱਗਦਾ। ਉਸ ਨੂੰ ਆਪਣਾਂ ਆਪ ਵੀ ਦੇ ਦਿੰਦੇ ਹਾਂ। ਉਸ ਵਿੱਚ ਸਾਰੇ ਹੀ ਚੰਗੇ ਗੁਣ ਦਿਸਦੇ ਹਨ। ਜਿਹੜਾ ਚੰਗਾ ਲੱਗਦਾ ਹੈ। ਉਸ ਕੋਲ ਬੈਠਦੇ ਹਾਂ। ਉਸ ਦੀ ਪ੍ਰਸੰਸਾ ਕਰਦੇ ਹਾਂ। ਉਸ ਨੂੰ ਸੁਣਦੇ ਹਾਂ। ਉਸ ਵਿੱਚ ਕੋਈ ਅਗੁਣ ਵੀ ਨਹੀਂ ਦਿਸਦਾ। ਉਸ ਨਾਲ ਜੁੜੀ ਹਰ ਚੀਜ਼ ਚੰਗੀ ਲੱਗਦੀ ਹੈ। ਉਸ ਦੀਆਂ ਚੀਜ਼ਾਂ ਸੰਭਾਲ-ਸੰਭਾਲ ਰੱਖਦੇ ਹਾਂ। ਉਸ ਉਤੇ ਮੋਹਤ ਹੋ ਜਾਂਦੇ ਹਾਂ। ਫਿਰ ਉਸ ਨੂੰ ਵਧੀਆਂ ਬਣ ਕੇ ਦਿਖਾਇਆ ਜਾਂਦਾ ਹੈ। ਜਿਸ ਨੂੰ ਅਸੀਂ ਪਿਆਰ ਕਰਦੇ ਹਾਂ। ਉਸ ਕੋਲ ਬੈਠਦੇ ਹਾਂ। ਉਸ ਲਈ ਸਮਾਂ ਕੱਢਦੇ ਹਾਂ। ਉਸ ਨੂੰ ਤੋਹਫ਼ੇ ਦਿੰਦੇ ਹਾਂ। ਹਰ ਕੀਮਤੀ ਚੀਜ਼ ਉਸ ਦੇ ਨਾਂਮ ਕਰ ਦਿੰਦੇ ਹਾਂ। ਉਸ ਨੂੰ ਆਪਣੇ ਵੱਲ ਖਿਚਣ ਲਈ ਹਰ ਜ਼ਤਨ ਕੀਤਾ ਜਾਂਦਾ ਹੈ। ਉਸ ਦਾ ਧਿਆਨ ਖਿਚਣ ਲਈ ਉਸ ਵਰਗੇ ਬਣਇਆ ਜਾਂਦਾ ਹੈ। ਉਸ ਵੱਲ ਪੂਰਾ ਧਿਆਨ ਚਲਿਆ ਜਾਂਦਾ ਹੈ। ਉਸ ਨੂੰ ਸਮਾਂ ਦਿੱਤਾ ਜਾਂਦਾ ਹੈ। ਜੋ ਉਹ ਖਾਂਦਾ ਹੈ। ਉਹੀਂ ਖਾਇਆ ਜਾਂਦਾ ਹੈ। ਕਿਸੇ ਦਾ ਧਿਆਨ ਆਪਣੇ ਵੱਲ ਖਿਚਣ ਲਈ, ਸੌਖਾ ਤਰੀਕਾ ਹੈ, ਰਹਿਣੀ ਬੈਹਣੀ ਉਸ ਵਰਗੀ ਬਣਾਈ ਜਾਵੇ। ਹੂ-ਬਹੂ ਉਸੇ ਵਰਗਾ ਦਿਸਿਆ ਜਾਵੇ। ਮੁੰਡਿਆ ਗੁਲਾਬੀ ਤੇਰੀ ਪੱਗ ਵਰਗੀ ਮੈਂ ਕੁੜਤੀ ਸਮਾਮਾਂ। ਪਾ ਕੇ ਤੇਰੇ ਮੂਹਰੇ ਆਵਾਂ। ਤੈਨੂੰ ਆਪਣਾਂ ਬਣਾਵਾਂ। ਤੇਰਾ ਪਿਆਰ ਮੈਂ ਪਾਂਵਾਂ।
ਪਤੀ ਸ਼ੂਰਆਤ ਵਿੱਚ ਪਤਨੀ ਦਾ ਬਹੁਤ ਖਿਆਲ ਰੱਖਦਾ ਹੈ। ਉਸ ਨੂੰ ਬਾਹਰ ਘੁੰਮਾਉਣ ਲੈ ਕੇ ਜਾਂਦਾ ਹੈ। ਹਨੀਮੂਨ ਲਈ ਲੈ ਕੇ ਜਾਂਦਾ ਹੈ। ਉਸ ਨੂੰ ਹਰ ਚੀਜ਼ ਲੈ ਕੇ ਦਿੰਦਾ ਹੈ। ਉਸ ਦੇ ਮਨ ਭਾਉਂਦੀ ਹਰ ਚੀਜ਼ ਖ੍ਰੀਦ ਕੇ ਲੈ ਦਿੰਦਾ ਹੈ। ਹੋਲੀ-ਹੋਲੀ ਸਮਾਂ ਪੈਣ ਨਾਲ ਇਹ ਸਾਰਾ ਕੁਝ ਗੁੰਮ ਹੁੰਦਾ ਜਾਂਦਾ ਹੈ। ਸ਼ਇਦ ਪਤੀ ਉਤੇ ਬਹੁਤ ਜੁੰਮੇਬਾਰੀ ਪੈ ਜਾਂਦੀਆਂ ਹਨ। ਉਸ ਦੇ ਹੋਰ ਬਥੇਰੇ ਖ਼ਰਚੇ ਹੁੰਦੇ ਹਨ। ਪਤੀ ਕਮਾਂਈ ਕਰਦਾ, ਬੁੱਢਾ ਹੋ ਜਾਂਦਾ ਹੈ। ਥੱਕ ਜਾਂਦਾ ਹੈ। ਫਿਰ ਤਾਂ ਵਿਆਹ ਦਾ ਦਿਨ ਵੀ ਨਹੀਂ ਯਾਦ ਰਹਿੰਦਾ। ਉਦੋਂ ਹੀ ਪਤਾ ਲੱਗਦਾ ਹੈ। ਜਦੋਂ ਧੀਆਂ-ਪੁੱਤਰ ਜੁਵਾਨ ਹੋ ਜਾਂਦੇ ਹਨ। ਉਨਾਂ ਦੇ ਵਿਆਹ ਦਾ ਸਮਾਂ ਆ ਜਾਂਦਾ ਹੈ। ਫਿਰ ਬੰਦਾ ਆਪਣੀ ਜੁਵਾਨੀ ਦੀਆਂ ਗੱਲਾਂ ਕਰਦਾ ਹੈ।
ਮੁੰਡਿਆ ਗੁਲਾਬੀ ਤੇਰੀ ਪੱਗ ਵਰਗੀ ਮੈਂ ਕੁੜਤੀ ਸਮਾਵਾਂ, ਵਿਆਹ ਵਾਲੇ ਦਿਨ ਪਤੀ-ਪਤਨੀ ਦੇ ਪਾਏ ਰੰਗ ਮੈਚ ਕਰਦੇ ਹੁੰਦੇ ਹਨ। ਪਤਨੀ ਸਾਰੇ ਪਰਵਾਰ ਨਾਲ ਇੰਨਾਂ ਕੁ ਰਚ ਜਾਂਦੀ ਹੈ। ਆਪਣੀ ਹਰ ਪਸੰਦ ਭੁੱਲ ਜਾਂਦੀ ਹੈ। ਪਕਵਾਨ ਵੀ ਆਪਣੀ ਪਸੰਦ ਦੇ ਨਹੀਂ ਬਣਾਉਂਦੀ। ਖਿਆਲ ਰੱਖਦੀ ਹੈ, ਜਿਹੜੀ ਚੀਜ਼ ਪਤੀ ਤੇ ਉਸ ਦੇ ਪਰਵਾਰ ਨੂੰ ਪਸੰਦ ਹੁੰਦੀ ਹੈ। ਉਹੀ ਬਣਾਉਂਦੀ ਹੈ। ਪਤਨੀ ਆਪਣਾਂ ਆਪ ਭੁੱਲ ਜਾਂਦੀ। ਆਪਣਾਂ ਨਾਂਮ ਵੀ ਉਸ ਨੂੰ ਯਾਦ ਨਹੀਂ ਰਹਿੰਦਾ। ਹਰ ਕੋਈ ਉਸ ਨੂੰ ਫਲਾਣੇ ਦੀ ਬਹੂ, ਨੂੰਹੁ, ਮਾਂ ਦੇ ਨਾਂਮ ਨਾਲ ਬਲਾਉਂਦਾ ਹੈ। ਕਈ ਵਾਰ ਔਰਤ ਘਰ ਦੇ ਕੰਮਾਂ ਵਿੱਚ ਹੀ ਰੁੱਝੀ ਰਹਿੰਦੀ ਹੈ। ਚੁਲੇ ਚੌਕੇ ਤੋਂ ਬਗੈਰ ਕੁੱਝ ਹੋਰ ਸੁਝਦਾ ਹੀ ਨਹੀਂ ਹੈ। ਪਤਨੀ ਨੂੰ ਘਰ ਦੇ ਛੋਟੇ-ਛੋਟੇ ਘਰ ਦੇ ਕੰਮ ਹਿੰਮਤ ਨਾਲ ਨਿਪਟਾ ਲੈਣੇ ਚਾਹੀਦੇ ਹਨ। ਆਪਣੇ ਲਈ ਤੇ ਪਤੀ ਲਈ ਸਮਾਂ ਕੱਢਣਾਂ ਚਾਹੀਦਾ ਹੈ। ਜਦੋਂ ਅਸੀਂ ਆਪਣੇ ਆਪ ਨੂੰ ਸਜਣਾ ਸਵਾਨਾਂ ਪਿਆਰ ਕਰਨਾਂ ਛੱਡ ਦਿੰਦੇ ਹਾਂ। ਦੂਜੇ ਵੀ ਸਾਡਾ ਖਿਆਲ ਕਿਉਂ ਕਰਨੇ? ਪਤਨੀ ਨੂੰ ਵੀ ਜੋਬ ਕਰਨੀ ਜਰੂਰੀ ਹੈ। ਤਾਂਕੇ ਘਰ ਵਿੱਚ ਖ਼ਰਚੇ ਦੀ ਕਮੀ ਨਾਂ ਆਵੇ। ਮਨ ਭਾਉਂਦਾ ਖ਼ਰਚਿਆ ਹੁੰਢਾਇਆ ਜਾਵੇ। ਰਲ-ਮਿਲ ਕੇ ਕੰਮ ਕਰਨ ਵਿੱਚ ਬਰਕਤ ਪੈਂਦੀ ਹੈ। ਰੱਜ ਵਾਹ ਤੇ ਰੱਜ ਕੇ ਖਾਹ ਦੀ ਕਹਾਵਤ ਠੀਕ ਲeਗਦੀ ਹੈ।
ਨਿੰਦਰ ਬਿਜਲੀ ਮਹਿਕਮੇ ਵਿੱਚ ਕੰਮ ਕਰਦਾ ਸੀ। ਤੱਨਖ਼ਾਹ ਬਹੁਤ ਸੀਮਤ ਸੀ। ਘਰ ਦੇ ਖ਼ਰਚੇ ਬਹੁਤ ਸਨ। ਉਸ ਵਿੱਚ ਇੰਨੀ ਵੀ ਗੁਜਾਇਸ਼ ਨਹੀਂ ਸੀ। ਸਾਲ ਬਾਅਦ ਹੀ ਆਪਣੀ ਪਤਨੀ ਨੂੰ ਸੂਟ ਲੈ ਕੇ ਦੇ ਦਿੰਦਾ। ਉਸ ਕੋਲ ਆਪਣੇ ਲਈ ਵੀ ਉਹੀ ਕਈ ਸਾਲਾਂ ਤੋਂ ਪੁਰਾਣੇ ਹੀ ਕੱਪੜੇ ਸਨ। ਉਸ ਦੀ ਪਤਨੀ ਵੀ ਖ਼ਰਚੇ ਵੱਲੋਂ ਬਹੁਤ ਤੰਗ ਸੀ। ਘਰ ਦਾ ਗੁਜ਼ਾਰਾ ਮਸਾ ਹੁੰਦਾ ਸੀ। ਇੱਕ ਬਾਰ ਗ੍ਰਾਮ ਸੇਵਕ ਪਿੰਡ ਵਿੱਚ ਆਏ। ਉਨਾਂ ਨੇ ਦੱਸਿਆ, " ਗੌਰਮਿੰਟ ਪਿੰਡਾਂ ਵਾਲਿਆ ਨੂੰ ਕਰਜ਼ਾ ਦੇ ਕੇ ਮਸ਼ੀਨਾਂ ਲੈ ਕੇ ਦਿੰਦੀ ਹੈ। ਉਹ ਕੱਪੜੇ ਸਿਉਣ ਵਾਲੀਆਂ ਮਸ਼ੀਨ ਵੀ ਦਿੰਦੇ ਹਨ। ਸਵਾਟਰ ਵੀ ਬੁਣਨ ਵਾਲੀਆਂ ਹਨ। " ਨਿੰਦਰ ਦੀ ਪਤਨੀ ਨੇ ਆਪਣੇ ਪਤੀ ਨੁੰ ਪੁੱਛਿਆ," ਅਗਰ ਉਹ ਮਸ਼ੀਨ ਲੈ ਲੈਂਦੀ ਹੈ। ਸਵਾਟਰ ਬੁਣ ਕੇ ਗਆਂਢ ਹੀ ਹੱਟੀ ਉਤੇ ਰੱਖ ਦਿਆਂ ਕਰੇਗੀ। ਹੋ ਸਕਦਾ ਹੈ, ਅਮਦਨ ਦਾ ਸਾਧਨ ਬਣ ਜਾਵੇ। " ਪਹਿਲਾਂ ਉਸ ਦੇ ਪਤੀ ਨੇ ਕਿਹਾ," ਨਹੀਂ ਮੈਂ ਔਰਤ ਦੀ ਕਮਾਈ ਨਹੀਂ ਖਾਣੀ। ਕੋਈ ਜਰੂਰਤ ਨਹੀਂ ਹੈ। ਲੋਕ ਕੀ ਕਹਿੱਣਗੇ।" ਪਰ ਉਸ ਦੀ ਪਤਨੀ ਨੇ ਮਸ਼ੀਨ ਲੈ ਹੀ ਲਈ। ਜਦੋਂ ਉਹ ਘਰੋਂ ਚਲਾ ਜਾਂਦਾ ਸੀ। ਉਹ ਮਸ਼ੀਨ ਨਾਲ ਸਵਾਟਰ ਕੋਟੀਆਂ ਬੁਣਨ ਲੱਗ ਗਈ। ਲੋਕਾਂ ਨੂੰ ਉਸ ਦੇ ਬਣਾਏ ਸਵਾਟਰ ਕੋਟੀਆਂ ਪਸੰਦ ਆਏ। ਉਹ ਦੁਕਾਨ ਵਾਲਾ ਜਿਸ ਦਿਨ ਸ਼ਹਿਰ ਸੌਦੇ ਲੈਣ ਜਾਂਦਾ। ਰਹਿੰਦੇ ਸਵਾਟਰ ਕੋਟੀਆਂ ਉਥੇ ਦੇ ਦੁਕਾਨਦਾਰਾਂ ਨੂੰ ਦੇ ਆਉਂਦਾ। ਨਿੰਦਰ ਦੀ ਪਤਨੀ ਨੇ ਹਿਸਾਬ ਕੀਤਾ ਤਾਂ ਉਸ ਦੀ ਕਮਾਈ ਪਤੀ ਤੋਂ ਵੱਧ ਸੀ। ਉਹ ਅੱਜ ਬਹੁਤ ਖੁਸ਼ ਸੀ। ਉਸ ਦੇ ਮਨ ਵਿੱਚ ਖ਼ਾਹਸ਼ ਆਈ। ਉਹ ਆਪਦੇ ਲਈ ਸੋਹਣਾਂ ਗਲਾਬੀ ਸੂਟ ਬਣਾਵੇ। ਔਰਤ ਕੋਲ ਜਦੋਂ ਵੀ ਪੈਸੇ ਹੋਣ ਉਹ ਸੂਟ ਹੀ ਖ੍ਰੀਦਦੀ ਹੈ। ਉਹ ਸ਼ਹਿਰ ਗਈ। ਆਪਣੇ ਲਈ ਸੂਟ ਲਿਆ। ਉਸੇ ਰੰਗ ਦੀ ਆਪਣੇ ਪਤੀ ਲਈ ਗੁਲਾਬੀ ਪੱਗ ਖ੍ਰੀਦੀ। ਜਦੋਂ ਦੋਂਨੇ ਪਹਿਨੀ ਬੈਠੈ ਸਨ। ਗੁਲਾਬ ਦੇ ਫੁੱਲ ਵਾਂਗ ਟਹਿਕ ਰਹੇ ਸਨ।

Comments

Popular Posts