ਹਜ਼ਰਤ ਹੁਸੈਨ ਸਾਹਿਬ ਦੀ ਯਾਦ ਵਿੱਚ ਬਹੁਤ ਭਾਰੀ ਇੱਕਠ ਵਿੱਚ ਸ਼ਹਿਰ ਕਰਬਲਾ ਇਰਾਕ ਵਿੱਚ ਪਹੁੰਚੇ ਹੋਏ ਸਨ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਮੈਂ ਇੱਕ ਬਾਰ ਸਭ ਨੂੰ ਯਾਦ ਦੁਆ ਦੇਵਾ, ਅਸੀਂ ਸਾਰੇ ਬੰਦੇ ਦੀ ਜਾਤ ਹਾਂ। ਕੋਈ ਵੀ ਧਰਮ, ਜਾਤ, ਬੰਦੇ ਰੱਬ ਨੂੰ ਯਾਦ ਕਰਨ ਦੇ ਰਸਤੇ ਹਨ। ਕੋਈ ਵੀ ਧਰਮ ਨਫ਼ਰਤ ਦੇ ਨਹੀਂ ਪਿਆਰ ਦੇ ਰਸਤੇ ਪਾਉਦਾ ਹੈ। ਜੋ ਰੱਬ ਦੀ ਯਾਦ ਦੁਆਉਂਦੇ ਹਨ। ਮਨੁੱਖਤਾਂ ਨੂੰ ਪਿਆਰ ਕਰਦੇ ਹਨ। ਦੁਨੀਆਂ ਉਤੇ ਜਾਣੇ ਜਾਂਦੇ ਹਨ। ਇਤਹਾਸ ਦੇ ਪੰਨਿਆਂ ਉਤੇ ਉਨਾਂ ਦੇ ਨਾਂਮ ਲਿਖੇ ਜਾਂਦੇ ਹਨ। ਰਾਤ ਦੀ ਡਿਊਟੀ ਵਿੱਚ ਮੇਰੇ ਬਹੁਤ ਕੰਮ ਲਿਖਣ ਪੜ੍ਹਨ ਦੇ ਹੋ ਜਾਂਦੇ ਹਨ। ਇਹ 10 ਦਸਬੰਰ ਦੀ ਰਾਤ ਸੀ। ਮੈਂ ਯੂ-ਟਿਊਬ ਉਤੇ ਦੇਖ ਰਹੀ ਸੀ। ਉਸ ਮੂਵੀ ਵਿੱਚ ਮੁਸਲਮਾਨ ਆਪ ਨੂੰ ਨੰਗੇ ਪਿੰਡੇ ਲੋਹੇ ਦੇ ਸੰਗਲਾਂ ਨਾਲ ਆਪੇ ਕੁੱਟ-ਮਾਰ ਰਹੇ ਸਨ। ਕਈ ਆਪਣੇ ਪੱਟਾਂ ਸ਼ਾਂਤੀ ਉਤੇ ਹੱਥਾਂ ਨਾਲ ਦੋਹੱਥੜ ਮਾਰ ਰਹੇ ਸਨ। ਕਈਆਂ ਨੇ ਆਪਣੇ ਆਪ ਨੂੰ ਐਨਾਂ ਮਾਰਿਆ, ਖੂਨੋ-ਖੂਨ ਹੋ ਗਏ ਸਨ। ਇੱਕ ਹੋਰ 10 ਕੁ ਸਾਲ ਦੇ ਮੁਸਲਮਾਨ ਬੱਚੇ ਦੀ ਮੂਵੀ ਦੇਖੀ। ਉਸ ਨੇ ਉਹ ਸਾਰੀ ਕਹਾਣੀ ਅਰਬਕਿ ਵਿੱਚ ਸੁਣਾਈ। ਜੋ ਵੀ ਹਜ਼ਰਤ ਹੁਸੈਨ ਸਾਹਿਬ ਇਬਨੇਅਲੀ ਨਾਲ ਬੀਤੀ ਸੀ। ਬੀਬੀ ਫਾਤਮਾਂ ਦੀ ਸ਼ਹੀਦੀ ਬਾਰੇ ਮਿੱਠੀ ਅਵਾਜ਼ ਵਿੱਚ ਸੁਣਾਉਂਦਾ, ਉਹ ਬੱਚਾ ਪੂਰੇ ਜ਼ੋਰਾਂ ਉਤੇ ਰੋਣ ਲੱਗ ਜਾਂਦਾ ਸੀ। ਜਿਵੇਂ ਉਸ ਨੂੰ ਸਾਰਾ ਕੁੱਝ ਹੁਣੇ ਹੁੰਦਾ ਦਿਸ ਰਿਹਾ ਹੋਵੇ। ਕਦੇ ਫਿਰ ਊਚੀ ਅਵਾਜ਼ ਵਿੱਚ ਆਪਣੀ ਗੱਲ ਕਹਿੰਦਾ ਸੀ। ਉਸ ਦੀਆਂ ਗੱਲਾਂ ਸੁਣ ਰਹੇ ਸਾਰੇ ਮੁਸਲਮਾਨ ਉਸ ਨਾਲ ਹੀ ਭੁਬਾ ਮਾਰ-ਮਾਰ ਰੋ ਰਹੇ ਸਨ। ਸਜੀਦ ਜੈਦੀ ਮੁਸਲਮਾਨ ਹੈ। ਉਹ ਵੀ ਮੇਰੇ ਨਾਲ ਡਿਊਟੀ ਉਤੇ ਸੀ। ਮੇਰੇ ਪੁੱਛਣ ਤੇ ਜੁਆਬ ਵਿੱਚ, ਮੇਰੇ ਨਾਲ ਉਸ ਨੇ ਇਹ ਹੇਠ ਲਿਖੀਆਂ ਗੱਲਾਂ ਸਾਂਜ਼ੀਆਂ ਕੀਤੀਆਂ। ਹਜ਼ਰਤ ਹੁਸੈਨ ਸਾਹਿਬ ਦੀ ਯਾਦ ਵਿੱਚ ਬਹੁਤ ਭਾਰੀ ਇੱਕਠ ਵਿੱਚ ਸ਼ਹਿਰ ਕਰਬਲਾ ਇਰਾਕ ਵਿੱਚ ਪਹੁੰਚੇ ਹੋਏ ਸਨ ਮੁਸਲਮਾਨਾਂ ਦਾ ਕੈਲੰਡਰ 622 ਈਸਵੀ: ਸ਼ੁਰੂ ਹੋਇਆ ਹੈ। ਉਦੋਂ ਹੀ ਅਲੇਹੀ ਸਲਾਮ ਹਜ਼ਰਤ ਮੁਹਮੰਬਦ ਸਾਹਿਬ ਮੱਕਾ ਛੱਡ ਕੇ ਮਦੀਨਾਂ ਰਹਿੱਣ ਲੱਗੇ। ਸਾਰੇ ਪੈਗਬਰ ਇੱਕ ਲੱਖ 24 ਹਜ਼ਾਰ ਸਨ। ਵੱਡਾ ਸਭ ਤੋਂ ਅਲੇਹੀ ਸਲਾਮ ਹਜ਼ਰਤ ਮੁਹਮੰਬਦ ਸਾਹਿਬ ਹੈ। ਉਸ ਦੀ ਭੈਣ ਦਾ ਪੁੱਤਰ ਜਾਣੀ ਦੀ ਦੋਹਤਾ ਹਜ਼ਰਤ ਹੁਸੈਨ ਸਾਹਿਬ ਇਬਨੇਅਲੀ ਸੀ। ਹਜ਼ਰਤ ਹੁਸੈਨ ਸਾਹਿਬ ਦੇ ਪਿਤਾ ਦਾ ਨਾਂਮ ਹਜ਼ਰਤ ਅਲੀ ਸੀ। ਅਲੇਹੀ ਸਲਾਮ ਹਜ਼ਰਤ ਮੁਹਮਬਦਸ਼ ਦੀ ਬੇਟੀ ਹਜ਼ਰਤ ਫਾਤਮਾਂ ਸੀ। ਦਸਮਾਂ ਮੁਹਰਮ ਸੀ। ਹਜ਼ਰਤ ਹੁਸੈਨ ਸਾਹਿਬ ਦੇ ਦੋਸਤ ਭਾਈ ਬੇਟੇ ਛੇ ਮਹੀਨੇ ਕਾ ਬੱਚਾ 18, 14 ਸਾਲ ਕਾਂ ਬੇਟਾ 8 ਸਾਲਾ ਭਰਾ ਦੇ ਬੇਟੇ ਸਣੇ 72 ਲੋਕ ਮਾਰ ਦਿੱਤੇ ਸਨ । ਇਹ ਅਕੂਬਰ 10, 680 ਨੂੰ ਕਤਲ ਕਰ ਦਿੱਤੇ। ਤਿੰਨ ਦਿਨ ਪਹਿਲਾਂ ਖਾਣਾਂ ਦਾਣਾਂ ਬੰਦ ਕਰ ਦਿੱਤਾਂ ਸੀ। ਅਜ਼ੀਦ ਨਾਂ ਦੇ ਅਰਬ ਦੇਸ਼ ਦਾ ਰਾਜਾ ਸੀ। ਇਹ ਐਇਸ਼ੀ ਆਦਮੀ ਸੀ। ਸ਼ਰਾਬ ਪੀਦਾ ਸੀ। ਵੇਸਵਾ ਨੱਚਾਉਂਦਾ ਸੀ। ਇਸਲਾਮ ਖ਼ਤਮ ਕਰਨਾ ਚਹੁੰਦਾ ਸੀ। ਉਹ ਕਹਿੰਦਾ ਸੀ," ਮੇਰਾ ਇਮਾਨ-ਦੀਨ ਕਬੂਲ ਕਰ ਲਵੋ। ਮੇਰੇ ਨਾਲ ਹੋ ਜਾਵੋ। " ਹਜ਼ਰਤ ਹੁਸੈਨ ਸਾਹਿਬ ਨੇ ਇਹ ਸਭ ਕਰਨ ਤੋਂ ਜੁਆਬ ਦੇ ਦਿੱਤਾ। ਹਜ਼ਰਤ ਦੇ ਸਾਰੇ ਸਾਥੀਆਂ ਨੂੰ ਵਿੱਚ ਰਸਤੇ ਸ਼ਹੀਦ ਕਰ ਦਿੱਤਾ। ਅਜ਼ੀਦਾਂ ਰਾਜੇ ਨੇ ਲੋਕਾਂ ਨੂੰ ਦੱਸਿਆ ਇਹ ਗਲ਼ਤ ਬੰਦੇ ਸਨ। ਬਾਗੀ ਸਨ। ਹਜ਼ਾਰਾਂ ਵਿੱਚ ਫੋਜ਼ ਇੱਕਠੀ ਕਰ ਲਈ। ਹਸੈਨ ਦੀ ਭੈਣ ਵੀ ਬੰਦੀ ਬਣਾ ਲੈ ਆਏ, ਹੋਰ ਔਰਤਾਂ ਨੂੰ ਬੰਦੀ ਬਣਾ ਲਿਆ। ਆਪਣੀ ਹੀ ਮੁਸਲਮਾਨ ਫੁਜ ਦੇ ਹੱਥੋਂ ਧਰਮੀ ਸਰੀਫ਼ ਲੋਕ ਮਾਰੇ ਗਏ। ਤਾਂ ਉਨਾਂ ਨੂੰ ਬਹੁਤ ਅਫ਼ਸੋਸ ਜਾਹਰ ਹੋਇਆ। ਉਹ ਰਾਜਾ ਇੱਕ ਸਾਲ ਵਿੱਚ ਮਰ ਗਿਆ। ਕਰਬਲਾ ਇਰਾਕ ਦੇ ਸ਼ਹਿਰ ਵਿੱਚ ਹੈ। ਅਸ਼ੂਬਰਾ ਦਿਨ ਦਾ ਨਾਂਮ ਹੈ। ਮੁਸਮਾਨ ਕਲੰਡਰ ਦੇ ਮੁਤਾਬਕ 10 ਮੁਹਰਮ ਦਾ ਦਿਨ ਹੁੰਦਾ ਹੈ। ਮੁਸਲਮਾਨ ਲੋਕ ਸ਼ਹਿਰ ਕਰਬਲਾ ਇਰਾਕ ਵਿੱਚ ਇਸ ਦਿਨ ਨੂੰ ਹਰ ਸਾਲ ਮਨਾਉਣਾਂ ਚਹੁੰਦੇ ਸਨ। ਪਰ ਸੁਦਾਮ ਹੁਸੈਨ ਨੇ ਜਿਉਂਦੇ ਜੀਅ ਮੁਸਲਮਾਨ ਲੋਕਾਂ ਸ਼ਰਧਾਂਲੂਆਂ ਨੂੰ ਉਥੇ ਆਉਣ ਨਹੀ ਦਿੱਤਾ ਜਾਂਦਾ ਸੀ।। ਜੇ ਕੋਈ ਜਾਂਦਾ ਸੁਦਾਮ ਹੁਸੈਨ ਮਰਵਾ ਦਿੰਦਾ ਸੀ। ਉਸ ਦੇ ਮਰਨ ਪਿਛੋਂ ਪਹਿਲੇ ਸਾਲ ਸ਼ੀਆਂ ਮੁਸਲਮਾਨਾਂ ਦਾ 90 ਲੱਖ ਸ਼ਰਦਾਲੂਆਂ ਦਾ ਇੱਕਠ ਹੋਇਆ ਸੀ। ਦੂਜੇ ਸਾਲ ਢੇਡ ਕਰੋੜ ਮੁਸਲਮਾਨ ਲੋਕ ਸ਼ਹਿਰ ਕਰਬਲਾ ਇਰਾਕ ਵਿੱਚ ਆਏ ਸਨ। ਇਸ ਸਮੇਂ ਮਾਤਮ ਵਿੱਚ ਬੱਚੇ ਬੁੱਢੇ ਨੌਜੁਵਾਨ ਹੁੰਦੇ ਹਨ। ਇਸ ਬਾਰ 2011 ਵਿੱਚ 2 ਕਰੋੜ ਮੁਸਲਮਾਨ ਬਹੁਤ ਭਾਰੀ ਇੱਕਠ ਵਿੱਚ ਸ਼ਹਿਰ ਕਰਬਲਾ ਇਰਾਕ ਵਿੱਚ ਪਹੁੰਚੇ ਹੋਏ ਸਨ। ਪਾਕਸਤਾਨ ਤੋਂ ਢਾਈ ਘੰਟੇ ਦੀ ਜਹਾਜ਼ ਦੀ ਫਲਈਟ ਹੈ। ਇਹ ਇਸ ਦਿਨ ਮਿਲ ਕੇ ਨੋਹਾ ਮਾਤਮ ਵਿੱਚ ਗਾਉਂਦੇ ਹਨ। ਦੁੱਖ ਅਫ਼ਸੋਸ ਪ੍ਰਗਟ ਕਰਦੇ ਹਨ। ਲੋਹੇ ਦੀ ਜ਼ਜੀਰ ਨਾਲ ਉਨਾਂ ਸ਼ਹੀਦਾ ਦੀ ਮਹਬੱਤ ਵਿੱਚ ਆਪ ਨੂੰ ਮਾਰਦੇ ਹਨ। ਆਪ ਨੂੰ ਪਿੱਟ ਕੇ ਮਾਤਮ ਕਰਦੇ ਹਨ। ਕਈਆ ਦੇ ਪਿੰਡੇ ਸਰੀਰ ਮੂੰਹ ਸਿਰ ਖੂਨੋ-ਖੁਨ ਹੋ ਜਾਂਦੇ ਹਨ।
ਹੋਰ ਵੀ ਮੂਵੀਆਂ ਯੂ-ਟਿਊਬ ਉਤੇ ਲੱਗੀਆ ਰਹਿੰਦੀਆਂ ਹਨ। ਸੁਦਾਮ ਹੁਸੈਨ ਵਰਗੇ ਹੋਰ ਬਥੇਰੇ ਹਨ। ਲਈਨ ਵਿੱਚ ਲਾ ਕੇ ਜਿਉਂਦੇ ਬੰਦਿਆਂ ਨੂੰ ਮਾਰ ਦਿੰਦੇ ਹਨ। ਫਿਰ ਮਰਿਆਂ ਹੋਇਆਂ ਨੂੰ ਹਿਲਾ ਕੇ, ਹੋਰ ਗੋਲੀਆਂ ਮਾਰਦੇ ਹਨ। ਮਨ ਨੂੰ ਜ਼ਕੀਨ ਦੁਆਉਂਦੇ ਹਨ। ਮਰ ਵੀ ਗਏ ਹਨ। ਜੇ ਜਿਉਂਦੇ ਰਹਿ ਗਏ, ਉਹ ਐਸੇ ਨਰਦੇਈ ਲੋਕਾਂ ਦੀ ਜਾਨ ਲੈ ਲੈਣਗੇ। ਬੰਦਾ ਬੰਦੇ ਨਾਲ ਖੂਨ ਦੀ ਹੋਲੀ ਖੇਡਦਾ ਹੈ। ਮੈਂ ਹੀ ਮੈਂ ਕਰਦਾ ਫਿਰਦਾ ਹੈ। ਦੂਜੇ ਬੰਦੇ ਨੂੰ ਬੰਦੇ ਹੀ ਨਹੀਂ ਸਮਝਦੇ। ਅੱਜ ਵੀ ਇਸੇ ਸ਼ਹਿਰ ਕਰਬਲਾ ਇਰਾਕ ਵਿੱਚ ਬੰਬ ਧਮਾਕੇ ਕਰਕੇ ਆਮ ਜੰਨਤਾ ਨੂੰ ਮਾਰਿਆ ਜਾ ਰਿਹਾ ਹੈ। ਹੋਰ ਵੀ ਸਾਰੀ ਦੁਨੀਆਂ ਵਿੱਚ ਇਹ ਸਭ ਹੋ ਰਿਹਾ ਹੈ। ਆਪਣੇ ਹੀ ਆਪਣਿਆਂ ਨੁੰ ਮਾਰ ਰਹੇ ਸਨ। ਬੰਦਾ ਦੂਜੇ ਬੰਦੇ ਨੂੰ ਜਿਉਂਦਾ ਦੇਖ ਕੇ ਜ਼ਰਦਾ ਨਹੀਂ ਹੈ। ਕਿਸੇ ਨੂੰ ਜਾਨੋਂ ਮਾਰ ਕੇ ਸ਼ਾਤੀ ਨਹੀਂ ਮਿਲ ਸਕਦੀ। ਇੱਕ ਦਿਨ ਐਸਾ ਆਉਂਦਾ ਹੈ। ਕੀਤੀ ਗਲ਼ਤੀ ਦਾ ਪਛਤਾਵਾ ਜਰੂਰ ਹੁੰਦਾ ਹੈ।

Comments

Popular Posts