ਪੈਰਾਂ ਦੇ ਬਾਰੇ ਕੀ ਖਿਆਲ ਰੱਖਦੇ ਹੋ
-ਸਤਵਿੰਦਰ ਕੌਰ ਸੱਤੀ (ਕੈਲਗਰੀ)-

ਪੈਰ ਸਾਡੇ ਸਰੀਰ ਦਾ ਵੱਡਮੂਲਾ ਅੰਗ ਹਨ। ਇੱੱਕ ਪੈਰ ਨਾਂ ਹੋਵੇ ਕੀ ਹਾਲਤ ਹੁੰਦੀ ਹੈ? ਬੰਦਾ ਲੰਗੜਾ ਕੇ ਤੁਰਨ ਲੱਗ ਜਾਂਦਾ ਹੈ। ਜੇ ਦੋਂਨੇਂ ਪੈਰ ਨਾਂ ਹੋਣ ਮਨੁੱਖ ਦੂਜੇ ਉਤੇ ਬੋਝ ਬਣ ਜਾਂਦਾ ਹੈ। ਬੰਦਾ ਛੋਟੇ ਬੱਚੇ ਵਾਂਗ ਜ਼ਮੀਨ ਤੇ ਰੁੜਣ ਰੀਂਗਣ ਲੱਗ ਜਾਂਦਾ ਹੈ। ਪੈਰ ਸਾਡੇ ਪੂਰੇ ਸਰੀਰ ਦਾ ਬੋਝ ਝਲਦੇ ਹਨ। ਸਾਡਾ ਭਾਰ ਚੱਕੀ ਫਿਰਦੇ ਹਨ। ਇੱਕ ਥਾਂ ਤੋਂ ਦੂਜੀ ਥਾਂ ਲੈ ਕੇ ਜਾਂਦੇ ਹਨ। ਚੰਗੀ ਜਾਂ ਮਾੜੀ ਥਾਂ ਜਾਂਣਾਂ ਆਪਣੀ ਮਰਜ਼ੀ ਹੈ। ਫਿਰ ਵੀ ਜਦੋਂ ਕਿਸੇ ਨੂੰ ਨਿਚਾ ਦਿਖਾਉਣਾ ਹੋਵੇ। ਕਈ ਇਹ ਭਾਸ਼ਾਂ ਵਰਤਦੇ ਹਨ," ਤੂੰ ਮੇਰੇ ਪੈਰ ਦੀ ਜੁੱਤੀ ਹੈ। ਤੂੰ ਮੇਰੇ ਪੈਰਾਂ ਵਿੱਚ ਰੁਲਦਾ ਫਿਰਦਾ ਹੈ। ਮੇਰੇ ਤਲੇ ਚੱਟਦਾ ਹੈ। " ਭਾਵ ਐਸੇ ਲੋਕਾਂ ਮੁਤਾਬਕ ਪੈਰ ਤਲੇ ਸਭ ਤੋਂ ਗੰਦੇ ਹੁੰਦੇ ਹਨ। ਜੁੱਤੀ ਸਾਡੇ ਪੈਰਾਂ ਨੂੰ ਗਰਮੀ, ਸਰਦੀ, ਸੱਟ ਵੱਜਣ ਤੋਂ ਬਚਾਉਂਦੀ ਹੈ। ਜੋਬ ਉਤੇ ਵੀ ਬੰਦੇ ਤੋਂ ਮਜ਼ਬੂਤ ਜੁੱਤੀ ਪਾਉਣ ਲਈ ਪੇਪਰ ਤੱਕ ਸਾਈਨ ਕਰਾਏ ਜਾਂਦੇ ਹਨ। ਜੁੰਮੇਬਾਰ ਮਾਲਕ ਦੁਆਰਾ ਹਰ ਰੋਜ਼ ਦੇਖਿਆ ਜਾਂਦਾ ਹੈ। ਪੈਰਾਂ ਵਿੱਚ ਜੁੱਤੀ ਠੀਕ ਤਰਾ ਦੀ ਪਾਈ ਵੀ ਹੈ। ਅਗਰ ਕੋਈ ਇਸ ਕਨੂੰਨ ਨੂੰ ਭੰਗ ਕਰਦਾ ਹੈ। ਉਸ ਨੂੰ ਘਰ ਤੋਰ ਦਿੱਤਾ ਜਾਂਦਾ ਹੈ। ਕੰਮ ਦਾ ਮਾਲਕ ਨਹੀਂ ਚਹੁੰਦਾ, ਉਸ ਕਰਕੇ ਮੁਲਾਜ਼ਮ ਦੇ ਪੈਰਾ ਨੂੰ ਕੋਈ ਨੁਕਸਾਨ ਹੋਵੇ। ਉਹ ਨਹੀਂ ਚਹੁੰਦੇ, ਪੈਰ ਕੱਟੇ ਜਾਣ ਜਾਂ ਕੋਈ ਤਰਲ ਪਦਾਰਥ ਤੱਤਾ ਤੇਲ, ਕੈਮੀਕਲ ਪੈਰਾਂ ਉਤੇ ਪੈਣ ਨਾਲ ਪੈਰਾਂ ਨੂੰ ਨੁਕਸਾਨ ਹੋਵੇ। ਉਨਾਂ ਨੂੰ ਉਮਰ ਭਰ ਦਾ ਹਰਜ਼ਨਾਂ ਦੇਣਾਂ ਪਵੇ। ਪੈਰਾਂ ਨੂੰ ਬਚਾਉਣ ਵਾਲੀ ਜੁੱਤੀ ਹੀ ਹੈ। ਫਿਰ ਵੀ ਅਸੀਂ ਮਿੱਟੀ ਤੋਂ ਨਹੀਂ ਬੱਚ ਸਕਦੇ। ਜੁੱਤੀ ਨੂੰ ਮਿੱਟੀ ਲੱਗਦੀ ਹੈ। ਜੁੱਤੀ ਵਿੱਚ ਪੈਰ ਹੋਣ ਕਰਕੇ ਪੈਰਾਂ ਵਿੱਚ ਤਾਲਮੇਲ ਦੋਨਾਂ ਦਾ ਬਣਿਆ ਰਹਿੰਦਾ ਹੈ। ਤੇ ਸਾਰੇ ਸਰੀਰ ਵਿੱਚ ਸਰਕਲ ਘੁੰਮਦਾ ਹੈ। ਭਾਵ ਤੁਸੀਂ ਮਿੱਟੀ ਦੇ ਤੱਤਾ ਜਾਂ ਸਮਝ ਲਵੋਂ ਗੰਦਗੀ ਤੋਂ ਨਹੀਂ ਬਚ ਸਕਦੇ। ਮੇਰੇ ਮੁਤਾਬਕ ਦੁਨੀਆਂ ਉਤੇ ਹਰ ਚੀਜ਼ ਰੀਸਰਕਲ ਹੁੰਦੀ ਰਹਿੰਦੀ ਹੈ। ਕੋਈ ਚੀਜ਼ ਸੁੱਚੀ ਨਹੀਂ ਹੈ। ਇਹ ਕੁਦਰਤ ਦਾ ਨਿਜ਼ਮ ਹੈ। ਥੱਲੇ ਦੇਖ ਕੇ ਤੁਰਨ ਨਾਲ ਧਰਤੀ ਵਿਚੋਂ ਹੀਰੇ, ਮੋਤੀ, ਅਨਾਜ਼ ਪਾਣੀ ਮਿਲਦਾ ਹੈ। ਉਪਰ ਨੂੰ ਮੂੰਹ ਚੱਕ ਹੇ ਤੁਰਨ ਵਾਲੇ ਦੇ ਠੇਡਾ ਲੱਗਦਾ ਹੈ। ਮੂੰਹ ਪਰਨੇ ਡਿਗਦਾ ਹੈ। ਇੱਕ ਸਿੱਖ ਧਰਮ ਹੈ। ਜਿਥੇ ਵੱਧ ਵੱਧ ਚੜ੍ਹ ਕੇ ਪੈਰਾਂ ਤੇ ਜੁੱਤੀਆਂ ਨੂੰ ਗੰਦਾ ਕਿਹਾ ਜਾਂਦਾ ਹੈ। ਮਾਹਾਰਾਜ਼ ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਣ ਲਈ ਗਿਆਨੀ ਨਸੀਅਤ ਦਿੰਦੇ ਹਨ," ਪੈਰਾਂ ਵਿੱਚ ਜੁੱਤੀ ਨਹੀਂ ਪਾਉਣੀ। ਨੰਗੇ ਪੈਰ ਚੱਲਣਾਂ ਹੈ। " ਇੰਨਾਂ ਨੂੰ ਕੋਈ ਪੁੱਛੇ ਠੰਡ ਵਿੱਚ ਮੌਸਮ ਦਾ ਤਾਪਮਾਨ ਹੋਵੇ -40 ਡਿੱਗਿਆ ਹੋਵੇ, ਮਾਰੂਥਲ ਰੇਤ ਦਾ ਤਾਪਮਾਨ +60 ਤੋ ਚੜ੍ਹਿਆ ਹੋਵੇ। ਕੀ ਪੈਰ ਸਾੜਨੇ ਹਨ? ਕੀ ਬਿਮਾਰ ਹੋਣਾਂ ਹੈ? ਜਦੋਂ ਜਹਾਜ਼ ਵਿੱਚ ਮਾਹਾਰਾਜ ਲੈ ਕੇ ਆਉਂਦੇ ਹਨ। ਕੀ ਪੈਰਾਂ ਵਿਚੋਂ ਸਭ ਯਾਤਰੀਆਂ ਦੀਆਂ ਜੁੱਤੀਆਂ ਏਅਰਪੋਰਟ ਉਤੇ ਉਤਰਾਂ ਦਿੰਦੇ ਹਨ? ਫਿਰ ਤਾਂ ਇਹ ਪਖੰਡੀ ਲੋਕ ਜਹਾਜ਼ ਵੀ ਬਗੈਰ ਟੈਇਰਾਂ ਤੋਂ ਹੀ ਉਡਾ ਕੇ ਲਿਉਂਦੇ ਹੋਣੇ ਹਨ। ਪਾਣੀ ਵਾਲੀ ਛਿੱਪ ਤਾਂ ਹੋਰ ਵੀ ਚਿੱਕੜ ਵਿਚੋਂ ਹੁੰਦੀ ਹੋਈ ਕਈ ਜੀਆਂ ਨੂੰ ਦੱਲਦੀ ਹੋਈ ਆਉਂਦੀ ਜਾਂਦੀ ਹੈ। ਇਸ ਬਾਰੇ ਕਦੇ ਖਿਆਲ ਨਹੀਂ ਕੀਤਾ ਹੋਣਾ, ਡੋਬੇ ਦੇ ਡੱਡੂ ਵਾਂਗ ਦਿਮਾਗ ਉਥੇ ਹੀ ਖੜ੍ਹਾ ਹੈ। ਜੋ ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਤਿਆਰ ਕਰਦੇ ਹਨ। ਕੀ ਉਹ ਨੰਗੇ ਪੈਂਰੀ ਹੀ ਕੰਮ ਕਰਦੇ ਹਨ? ਕਿੰਨਾਂ ਪਖੰਡ ਫੈਲਾਇਆ ਜਾ ਰਿਹਾ ਹੈ? ਇੱਕ ਪਾਸੇ ਪੈਰਾਂ ਵਿੱਚ ਜੁੱਤੀ ਨਾਂ ਪਾਉਣ ਬਾਰੇ ਗਲ਼ਤ ਗੱਲਾਂ ਕੀਤੀਆਂ ਜਾਂਦੀਆਂ ਹਨ। ਦੂਜੇ ਪਾਸੇ ਉਹੀਂ ਪ੍ਰਚਾਰਕ ਹਦਾਇਤਾਂ ਦਿੰਦੇ ਹਨ। ਕਹਿੰਦੇ ਹਨ, " ਜੁੱਤੀਆਂ ਦੀ ਸੇਵਾ ਕਰਿਆ ਕਰੋ। ਸੰਗਤਾਂ ਲੋਕਾਂ ਦੀਆਂ ਜੁੱਤੀਆਂ ਝਾੜਿਆ ਕਰੋ। ਇਸ ਵਿੱਚੋਂ ਹੀਰੇ ਮੋਤੀ ਲੱਭਦੇ ਹਨ। ਸਾਰੀ ਕਮਾਈ ਜੁੱਤੀਆਂ ਵਿੱਚ ਹੈ। " ਇਹ ਲੋਕ ਕਮਾਂਈ ਉਸ ਨੂੰ ਕਹਿੰਦੇ ਹਨ," ਜੋ ਵਿਹਲੇ ਰਹਿ ਕੇ ਮਾਲਾ ਹੱਥ ਵਿੱਚ ਫੜ ਕੇ ਲੋਕਾਂ ਨੂੰ ਦਿਖਾਉਂਦੇ ਹਨ। ਅਸੀਂ ਰੱਬ ਪਾ ਲਿਆ ਹੈ। ਰੱਬ ਅੰਦਰ ਬੈਠਾ ਹੈ। ਇਂੰਨਾਂ ਨੇ ਪਤਾ ਨਹੀ ਕਿਥੋਂ ਰੱਬ ਲੱਭ ਲਿਆ ਹੈ। ਹਰ ਬੰਦਾ ਆਪ ਰੱਬ ਹੈ। ਕਈ ਤਾਂ ਬਿਚਾਰੇ ਜੁੱਤੀਆਂ ਵਿੱਚ ਹੀ ਬੈਠੇ ਰਹਿੰਦੇ ਹਨ। ਉਡੀਕਦੇ ਰਹਿੰਦੇ ਹਨ। ਹੋਰ ਜੁੱਤੀਆਂ ਆਉਣ, ਅਗਰ ਕੋਈ ਚੱਜਦੀ ਜੁੱਤੀ ਪਸੰਦ ਆਉਂਦੀ ਹੈ। ਵੱਟਾ ਕੇ ਪਾ ਜਾਂਦੇ ਹਨ। ਮੈਂ ਹੈਰਾਨ ਹੀ ਰਹਿ ਗਈ ਦੋੱ ਦਿਨਾਂ ਵਿੱਚ ਦੋ ਜੋੜੇ ਗੁੰਮ ਹੋ ਗਏ। ਜੁੱਤੀ ਦੀ ਸੇਵਾ ਕਰਦੇ-ਕਰਦੇ, ਜਾਂ ਤਾ ਹੋਰਾਂ ਦੀਆ ਪੁਰਾਣੀਆਂ, ਜੁੱਤੀਆਂ ਦੇਖ ਕੇ, ਕੁੜੇ ਵਿੱਚ ਸਿੱਟ ਦਿੰਦੇ ਹੋਣੇ ਹਨ। ਬਈ ਉਝ ਤਾ ਅਗਲੇ ਨੇ ਨਵੀਂ ਜੁੱਤੀ ਨਹੀਂ ਖ੍ਰੀਦਣੀ। ਨਵੀਆਂ ਜੁੱਤੀਆਂ ਸਾਫ਼ ਕਰਨੀਆਂ ਸੋਖੀਆਂ ਵੀ ਹਨ। ਹੱਥ ਮਾਰਨਾਂ ਵੀ ਸੌਖਾ ਹੈ। ਤੇ ਮਨ ਅਲਕਤ ਵੀ ਨਹੀਂ ਮੰਨਦਾ। ਘਰ ਵਿੱਚ ਜੁੱਤੀ ਦਰਾਂ ਮੂਹਰੇ ਲਾਹੀ ਜਾਂਦੀ ਹੈ। ਕੋਈ ਰਸੋਈ ਵਿੱਚ ਜੁੱਤੀ ਨਹੀਂ ਲੈ ਕੇ ਆ ਸਕਦਾ। ਦੂਜੀ ਗੱਲ ਜਰਾਬਾਂ ਗੁਰਦੁਆਰੇ ਵਿੱਚ ਪਾ ਕੇ ਨਹੀਂ ਜਾਣ ਦਿੰਦੇ। ਜਦੋਂ 2011 ਵਿੱਚ ਪੰਜਾਬ ਬਹੁਤ ਠੰਡ ਪਈ ਸੀ। ਉਨਾਂ ਦਿਨਾਂ ਵਿੱਚ ਅਸੀਂ ਅੰਮ੍ਰਿਤਸਰ ਹਰਮਿੰਦਰ ਸਾਹਿਬ ਦੇ ਦਰਸ਼ਨਾਂ ਨੂੰ ਗਏ ਸੀ। ਮੇਰੇ ਪਿੰਡ ਭਨੋਹੜ ਤੋਂ ਹਰਮਿੰਦਰ ਸਾਹਿਬ ਦਾ ਰਸਤਾ 3 ਘੰਟੇ ਦਾ ਹੈ। ਅਸੀਂ ਦਿਨੇ 11 ਵਜ਼ੇ ਦੁਪਿਹਰ ਨੂੰ ਪਹੁੰਚ ਗਏ ਸੀ। ਜੋੜਿਆਂ ਵਿੱਚ ਖੜ੍ਹੇ ਸੇਵਾਦਾਰ ਪਹਿਲਾਂ ਹੀ ਕਹੀ ਜਾ ਰਹੇ ਸਨ। ਜੁਰਾਬਾਂ ਉਤਾਰ ਕੇ ਅੰਦਰ ਜਾਵੋ। ਉਥੇ ਤਾਂ ਕੋਈ ਬਹੁਤੀ ਦਿਨ ਕਰਕੇ ਠੰਡ ਨਹੀਂ ਲੱਗੀ। ਜੁਰਾਬਾਂ ਵੀ ਉਤਾਰ ਦਿੱਤੀਆਂ। ਕਹਿੰਦੇ ਨੇ," ਜਿਥੇ ਰਹਿੱਣਾ ਬਿਚਰਨਾ ਹੋਵੇ ਉਥੇ ਦਾ ਕਨੂੰਨ ਮੰਨਣਾਂ ਪੈਂਦਾ ਹੈ। " ਹਰਮਿੰਦਰ ਸਾਹਿਬ ਦੇ ਅੰਦਰ ਹੋਰ ਬਰਸ਼ਇਆਂ ਵਾਲੇ ਖੜ੍ਹੇ ਸਨ। ਉਹ ਸੰਗਤ ਨੂੰ ਮੋਡਿਆਂ ਤੋ ਹਲੂਣ ਕੇ ਛੇਤੀ ਉਥੋਂ ਜਾਣ ਲਈ ਕਹਿ ਰਹੇ ਸਨ। ਅਸੀਂ ਉਪਰ ਦੂਜੀ ਮੰਜ਼ਲ ਉਤੇ ਗਏ। ਹੱਥ ਲਿਖਤ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਹੈ। ਉਸ ਦੇ ਇੱਕ ਕੋਨੇ ਵਿੱਚ ਇੱਕ ਪੱਗ ਵਾਲਾ ਸ਼ਹਿਰੀਆਂ, ਬਾਹਰਲੇ ਦੇਸ਼ ਵਿੱਚੋਂ ਆਏ, ਪੱਗ ਵਾਲੇ ਬੰਦੇ ਨਾਲ ਲੜ ਰਿਹਾ ਸੀ। ਉਸ ਬੰਦੇ ਨੇ ਕੈਮਰੇ ਨਾਲ ਫੋਟੋ ਖਿਚ ਲਈ ਸੀ। ਉਹ ਸ਼ਹਿਰੀਆ ਆਪਣੀ ਬੋਲੀ ਵਿੱਚ ਕਹਿ ਰਿਹਾ ਸੀ," ਤੁਸਾ ਮੇਰੀ ਪਿਕਚਰ ਲਈ ਹੈ। ਇਸ ਨੂੰ ਮਿਟਾਉ। ਨਹੀਂ ਤਾਂ ਮੈਂ ਜੁੱਤੀ ਖੜ੍ਹਕਾ ਸਾ। ਇਹ ਸਾਰੇ ਸੇਵਾਦਾਰ ਸਾਡੇ ਆਪਣੇ ਸੂ। " ਬਾਹਰਲੇ ਦੇਸ਼ ਵਿੱਚੋਂ ਆਇਆ ਬੰਦਾ ਉਸ ਦੇ ਪੈਰਾਂ ਵੱਲ ਦੇਖ ਕੇ ਹੱਸਿਆ। ਉਸ ਦੇ ਪੈਰਾਂ ਵਿੱਚ ਕਿਹੜਾ ਜੁੱਤੀ ਸੀ? ਉਸ ਨੇ ਕਿਹਾ," ਅਸੀਂ ਐਡੀ ਦੂਰੋਂ ਚਲ ਕੇ ਤੇਰੇ ਦਰਸ਼ਨ ਨਹੀਂ ਆਪਣੇ ਗੁਰੂ ਕੋਲ ਆਏਂ ਹਾਂ। ਅਸੀਂ ਤਾਂ ਆਪਣੇ ਹਰਮਿੰਦਰ ਸਾਹਿਬ ਦੀਆਂ ਫੋਟੋ ਖਿਚਦੇ ਹਾਂ। ਤੇਰੀ ਫੋਟੋ ਅਸੀਂ ਕੀ ਕਰਨੀ ਹੈ? " ਉਹ ਢਿਲਾ ਜਿਹਾ ਪੈ ਗਿਆ। ਇੰਨੇ ਨੂੰ ਸਾਡੀ ਟੀਮ 25 ਕੁ ਕਨੇਡਾਂ ਵਾਲਿਆਂ ਦੀ ਦੇਖ ਕੇ ਉਹ ਸ਼ਹਿਰੀਆਂ ਚਿਥਾਂ ਜਿਹਾ ਪੈ ਗਿਆ। ਸਾਡੇ ਸਭ ਕੋਲੇ ਸੈਲਰ ਫੋਨ, ਤੇ ਕੈਮਰੇ ਸਨ। ਅਸੀ ਵੀ ਫੋਟੋਆਂ ਖਿਚ ਰਹੇ ਸੀ। ਅਕਾਲ ਅੱਖਤ ਦੇ ਸਹਮਣੇ ਬੈਠ ਕੇ ਕੀਰਤਨ ਦਾ ਅੰਨਦ ਮਾਣਿਆ। ਅਸੀਂ ਤੁਰਨ ਹੀ ਲੱਗੇ ਸੀ ਦੋ ਔਰਤਾਂ ਬੜੀਆਂ ਖਫਾ ਹੋਈਆਂ ਸਾਡੇ ਕੋਲ ਆ ਬੈਠੀਆਂ। ਉਨਾਂ ਨੇ ਦੱਸਿਆ, " ਉਹ ਲੰਗਰ ਖਾਣ ਗਈਆਂ ਸੀ। ਬਾਹਰ ਲਈਨ ਬਹੁਤ ਵੱਡੀ ਲੱਗੀ ਹੋਈ ਸੀ। ਇਨਾਂ ਧੱਕਾ ਵੱਜਾ। ਉਹ ਮੂੰਹ ਪਰਨੇ ਡਿੱਗਣ ਤੋਂ ਮਸਾ ਬੱਚੀਆਂ। ਲੰਗਰ ਖਾਣ ਲੱਗੀਆਂ ਨੂੰ ਪਤਾ ਲੱਗਾ। ਇੱਕ ਦੀਆਂ ਵਾਲੀਆਂ ਦੋਨੇ ਕੰਨਾਂ ਵਿੱਚ ਕਿਸੇ ਨੇ ਲਾਹ ਲਈਆਂ ਸਨ। ਦੂਜੀ ਦੀ ਜੇਬ ਕੱਟ ਲਈ। " ਵਾਰੇ ਜਾਈਏ, ਗੁਰਦੁਆਰਿਆਂ ਵਿੱਚ ਵੀ ਕੈਸੀ-ਕੈਸੀ ਨੀਅਤ ਨਾਲ ਲੋਕ ਜਾਂਦੇ ਹਨ। ਰੱਬ ਸਭ ਦੀਆਂ ਇਛਾਂ ਪਰੀਆਂ ਕਰੀ ਜਾਂਦਾ ਹੈ।
ਧੂੰਦ ਹੋਣ ਕਰਕੇ ਅਸੀਂ ਤਾਰਨਤਾਰਨ ਗੁਰਦੁਆਰਾ ਸਾਹਿਬ ਰਾਤ ਰਹਿ ਪਏ। ਅੰਨਦ ਆ ਗਿਆ। ਸਾਰੀ ਰਾਤ ਕੀਰਤਨ ਸੁਣਦਾ ਰਿਹਾ। ਉਥੋਂ ਦੀ ਰਹਇਸ਼ ਦਾ ਪ੍ਰਬੰਧ ਦੇਖ ਕੇ, ਬਹੁਤ ਚੰਗਾ ਲੱਗਾ। ਇਹ ਵੀ ਸੰਗਤ ਵਿਚੋਂ ਦਾਨੀ ਸੱਜਣਾ ਦੀ ਮੇਹਰਬਾਨੀ ਕਰਕੇ ਬਣਇਆ ਹੈ। ਦਾਨ ਥਾਂ ਸਿਰ ਲੱਗ ਜਾਵੇ। ਤਾਂ ਬਹੁਤ ਚੰਗੀ ਗੱਲ ਹੈ। ਨੀਂਦ ਤਾਂ ਬਿਲਕੁਲ ਨਹੀਂ ਆਈ। ਤੜਕ ਸਾਰ ਹੀ ਗੁਰਦੁਆਰਾ ਸਾਹਿਬ ਅੰਦਰ ਜਾਣ ਲਈ ਤਿਆਰ ਹੋ ਗਏ। ਜੁਰਾਬਾਂ ਫਿਰ ਸੇਵਾਦਾਰ ਨੇ ਡਿਊਡੀ ਅੱਗੇ ਹੀ ਰੱਖਾ ਲਈਆਂ। ਪਰਕਮਾਂ ਕਰਦੇ ਹੋਏ, ਸਾਰੇ ਥਾਵਾਂ ਉਤੇ ਮੱਥੇ ਟੇਕਦੇ ਹੋਏ, ਮਸਾ ਅਸੀਂ ਪਹਿਲੀ ਅਰਦਾਸ ਵਿੱਚ ਸ਼ਾਮਲ ਹੋਏ ਸੀ। ਪੈਰ ਸੁੰਨ ਹੋ ਗਏ ਸਨ। ਬੱਚਿਆਂ ਨੇ ਕੰਨਾਂ ਨੂੰ ਹੱਥ ਲਗਾ ਲਏ। ਮੁੜ ਕੇ ਠੰਡ ਵਿੱਚ ਗੁਰਦੁਆਰਾ ਸਾਹਿਬ ਨਹੀਂ ਜਾਂਣਾਂ। ਦੋ ਬੁਜਰੁਗ ਸਨ। ਉਨਾਂ ਦਾ ਹੱਥ ਫੜਨ ਕਰਕੇ ਤੇਜ ਵੀ ਨਹੀਂ ਚੱਲਿਆ ਜਾ ਸਕਦਾ ਸੀ। ਉਹ ਵੀ ਸੁੰਨ ਹੋ ਗਏ। ਅੱਗੇ ਗਏ ਤਾਂ ਅਰਦਾਸ ਹੁੰਦੀ ਕਰਕੇ, ਖੂੰਡੇ ਵਾਲਾ ਤਾਰਨਤਾਰਨ ਗੁਰਦੁਆਰਾ ਸਾਹਿਬ ਦਰਬਾਰ ਵਿੱਚ ਅੰਦਰ ਨਾਂ ਵੜਨ ਦੇਵੇ। ਉਸ ਨਾਲ ਦੋ ਹੱਥ ਕਰਨੇ ਪਏ। ਮੈਂ ਕਿਹਾ," ਤੂੰ ਆਪ ਨੂੰ ਤੇ ਆਪਣਾਂ ਖੂੰਡਾ ਪਰੇ ਕਰਲਾ। ਉਤੋਂ ਦੀ ਐਨੀ ਠੰਡ ਪੈ ਰਹੀ ਹੈ। ਸਾਰਿਆਂ ਦੇ ਸਰੀਰ ਸੁੰਨ ਹੋ ਚੁੱਕੇ ਹਨ। ਤੇਰੇ ਕਹੇ ਤੋਂ ਅਸੀਂ ਰੁਕਣ ਵਾਲੇ ਹੈ ਵੀ ਨਹੀਂ। " ਅਸੀਂ ਧੁਸ ਦਿੰਦੇ 25 ਜਾਣੇ ਅੰਦਰ ਲੰਘ ਗਏ। ਮਸਾ ਅੰਦਰ ਜਾਂ ਕੇ ਠੰਡ ਤੋਂ ਤੋਬਾ ਕੀਤੀ।
ਮੰਨਿਆ ਜੇ ਗਿਆਨੀਆਂ ਨੇ ਆਪ ਪਾਠ ਕਰਨਾ ਹੈ। ਜਰਾਬਾ ਨਾਂ ਪਾਉਣ, ਸਾਰੇ ਲੋਕ ਤਾਂ ਇੰਨਾਂ ਵਾਂਗ ਗੰਦੀਆਂ ਜ਼ਰਾਬਾਂ ਕੱਪੜੇ ਤਾ ਨਹੀਂ ਪਾਉਂਦੇ। ਜੁਰਾਬਾ ਵੀ ਤਨ ਦੇ ਕੱਪੜਿਆਂ ਵਾਂਗ ਹੀ ਹਨ। ਇਕ ਤਾਂ ਕੱਲ ਨੂੰ ਹੋਰ ਕਨੂੰਨ ਬਣਾ ਦੇਣਗੇ।
ਪੈਰਾਂ ਦੇ ਬਾਰੇ ਕੀ ਖਿਆਲ ਰੱਖਦੇ ਹੋ?

Comments

Popular Posts