ਤੁਹਾਡੇ ਘਰ ਪਾੜ ਲਾ ਸਕਦੇ ਹਨ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ

ਘਰ ਵਸਾਉਣਾ ਬਹੁਤ ਔਖਾ ਹੈ। ਉਸ ਪਿਛੋਂ ਘਰ ਦੇ ਜੀਆਂ ਨੂੰ ਇੱਕ ਮੁੱਠ ਬੰਨਣਾਂ ਹੋਰ ਵੀ ਮੁਸ਼ਕਲ ਹੈ। ਇਸ ਲਈ ਸ਼ਹਿਨ ਸ਼ੀਲਤਾ ਦੀ ਲੋੜ ਹੈ। ਜਿਵੇਂ ਦੇ ਸਾਡੇ ਮਾਂਪੇ ਹੁੰਦੇ ਹਨ। ਉਵੇਂ ਦੇ ਅਸੀਂ ਆਪਣੇ-ਆਪ ਤਰਾਸ਼ੇ ਜਾਂਦੇ ਹਾਂ। ਅਸੀਂ ਦੇਖਦੇ ਹਾਂ। ਸਾਡੀ ਮਾਂ, ਦਾਦੀ, ਨਾਨੀ ਹੋਰ ਘਰ ਦੀਆਂ ਔਰਤਾਂ ਹਰ ਮੁਸ਼ਕਲ ਨੂੰ ਨਿਜਠ ਲੈਂਦੀਆਂ ਹਨ। ਬੰਦਿਆਂ ਨੂੰ ਖ਼ਬਰ ਵੀ ਨਹੀਂ ਹੁੰਦੀ। ਬੰਦੇ ਆਪਣੀਆਂ ਜੁੰਮੇਵਾਰੀਆਂ ਬਹੁਤ ਖੂਬੀ ਨਾਲ ਨਿਭਾਉਂਦੇ ਹਨ। ਉਨਾਂ ਨੇ ਕਦੇ ਸੋਚਿਆ ਵੀ ਨਹੀਂ ਹੁੰਦਾ। ਇਹ ਘਰ ਤੇ ਉਸ ਦੇ ਜੀਅ ਮੇਰੇ ਕੱਲੇ ਦੇ ਹੀ ਨਹੀਂ ਹਨ। ਹਰ ਕੋਈ ਇੱਕ ਦੂਜੇ ਤੋਂ ਅੱਗੇ ਹੋ ਕੇ ਮੱਦਦ ਕਰਦਾ ਹੈ। ਘਰ ਨੂੰ ਉਸਾਰਨ ਦੀ ਕੋਸ਼ਸ਼ ਕਰਦਾ ਹੈ। ਪਰਵਾਰ ਦੀ ਤੱਰਕੀ ਦੇ ਸਾਧਨ ਲੱਭਦਾ ਹੈ। ਪਰ ਕਈ ਘਰਾਂ ਦੇ ਮਰਦ ਬੱਚਿਆਂ ਵਰਗੇ ਹੁੰਦੇ ਹਨ। ਉਹੀ ਬੱਚਿਆਂ ਵਰਗੀਆਂ ਹਰਕਤਾਂ ਕਰਦੇ ਹਨ। ਬੜੀ ਛੇਤੀ ਰੋਣ ਲੱਗ ਜਾਂਦੇ ਹਨ। ਡਰ ਜਾਂਦੇ ਹਨ। ਜਣੇ ਖਣੇ ਦੇ ਪੈਰ ਫੜ੍ਹ ਲੈਂਦੇ ਹਨ। ਉਹ ਸੋਚਦੇ ਹਨ। ਇਸ ਤਰਾਂ ਕਰਨ ਨਾਲ ਜਿੰਦਗੀ ਸੌਖੀ ਹੋ ਜਾਵੇਗੀ। ਥੋੜਾਂ ਕੁ ਚਿਰ ਤਾਂ ਐਸਾ ਪਖੰਡ ਚਲ ਸਕਦਾ ਹੈ। ਫਿਰ ਲੋਕ ਜਾਣ ਜਾਂਦੇ ਹਨ। ਪਾਸਾ ਵਟਣ ਲੱਗ ਜਾਂਦੇ ਹਨ। ਘਰ ਇਸ ਤਰਾਂ ਵੀ ਨਹੀਂ ਚਲਦੇ। ਘਰ ਚਲਾਉਣਾਂ ਤੱਪਸਿਆ ਹੈ। ਜੋ ਗ੍ਰਹਿਸਤੀ ਨਿਭਾ ਰਿਹਾ ਹੈ। ਉਸ ਵਿੱਚ ਰੱਬ ਵੱਸਦਾ ਹੈ। ਜਿੰਦਗੀ ਹੈ ਤਾਂ ਮੁਸ਼ਕਲਾਂ ਤਾਂ ਆਉਣਗੀਆਂ। ਜੋ ਦੁਖਾਂ ਮੁਸ਼ਕਲਾਂ ਨਾਲ ਲੜਦਾ ਹੈ। ਉਹੀ ਵੱਡਾ ਜੋਧਾ ਹੈ। ਜੋ ਲੜੇਗਾ ਹੀ ਨਹੀਂ, ਜਿੱਤ ਕਿਵੇਂ ਸਕਦਾ ਹੈ। ਅਗਰ ਇਨਾਂ ਅੱਗੇ ਹਾਰ ਗਏ। ਜਿੰਦਗੀ ਹਾਰੇ ਹੋਏ ਜੁਆਰੀ ਦੀ ਤਰਾਂ ਬਣ ਜਾਵੇਗੀ। ਸਲਡਰ ਕਰ ਦੇਣਾਂ ਵੀਰਤਾਂ ਦੀ ਨਿਸ਼ਾਨੀ ਨਹੀਂ ਹੈ। ਇਸ ਦਾ ਮਤਲੱਭ ਹੈ। ਹਾਰ ਗਏ। ਮੇਹਨਤੀ ਬੰਦਾ ਉਹ ਆਪ ਮੇਹਨਤ ਕਰਦਾ ਹੈ। ਘਰ ਦੇ ਜੀਆਂ ਦਾ ਢਿੱਡ ਭਰਦਾ ਹੈ। ਹੋਰ ਵੀ ਦਰ ਤੇ ਆਏ ਫਕੀਰ ਭਿਖਾਰੀ ਨੂੰ ਖਾਲੀ ਨਹੀਂ ਮੋੜਦਾ। ਪਰਵਾਰ ਵਿੱਚ ਰਹਿੰਦੇ ਜੀਆਂ ਨਾਲ ਵੀ ਮੱਤਭੇਦ ਹੁੰਦੇ ਰਹਿੰਦੇ ਹਨ। ਹੋਣੇ ਚਾਹੀਦੇ ਵੀ ਹਨ। ਇਹ ਜਾਗਰਤਾ ਦੇ ਚਿੰਨ ਹਨ। ਬੱਚੇ ਵੀ ਕਈ ਵਾਰ ਆਪਣੀ ਰਾਏ ਦੇਣਾਂ ਚਹੁੰਦੇ ਹਨ। ਮਾਂਪੇ ਨਹੀਂ ਮੰਨਦੇ। ਉਥੇ ਮੋਰਚਾ ਲੱਗ ਜਾਂਦਾ ਹੈ। ਕਈ ਬੱਚੇ ਮਾਪਿਆਂ ਨੂੰ ਸੱਚੀ ਅਕਲ ਵੀ ਸਿਖਾ ਦਿੰਦੇ ਹਨ। ਬਹੁਤੀ ਬਾਰ ਬੱਚੇ ਗਲ਼ਤ ਹੁੰਦੇ ਹਨ। ਮਾਂਪੇ ਆਪਣੇ ਬੱਚੇ ਨੂੰ ਮਾੜੇ ਰਸਤੇ ਉਤੇ ਚੱਲਣ ਨਹੀਂ ਦਿੰਦੇ। ਚੰਡ ਕੇ ਰੱਖਦੇ ਹਨ। ਅਕਲ, ਤਲੀਮ ਹਰ ਸਿੱਖਿਆ ਦਿੰਦੇ ਹਨ। ਕੰਮ ਦੇ ਲਈਕ ਬਣਾਉਂਦੇ ਹਨ। ਜਿਹੜੇ ਘਰ ਨਹੀਂ ਚਲਾ ਸਕਦੇ। ਉਹ ਸੰਸਥਾਂਵਾਂ ਚਲਾਉਂਦੇ ਹਨ। ਜੋ ਪਤੀ-ਪਤਨੀ ਇਕ ਦੂਜੇ ਦੀ ਅਧੀਨਗੀ ਨਾਂ ਮੰਨ ਸਕਣ। ਇੱਕ ਦੂਜੇ ਤੋਂ ਬਾਗੀ ਹੋ ਜਾਣ। ਇੱਕ ਦੂਜੇ ਨੂੰ ਬੋਝ ਸਮਝਣ। ਇੱਕ ਦੂਜੇ ਨੂੰ ਹੈਡਕ ਸਮਝਣ। ਉਸ ਨੂੰ ਛੁੱਟੜ ਕਹਿੰਦੇ ਹਨ। ਬੰਦੇ ਘੱਟ ਹੀ ਜ਼ਨਾਨੀ ਤੋਂ ਬਗੈਰ ਰਹਿ ਸਕਦੇ ਹਨ। ਉਦੋਂ ਹੀ ਹੋਰ ਲੱਭ ਕੇ ਵਿਆਹ ਕਰ ਲੈਂਦੇ ਹਨ। ਔਰਤਾਂ ਘੱਟ ਹੀ ਹੋਰ ਵਿਆਹ ਕਰਾਉਂਦੀਆਂ ਹਨ। ਪਹਿਲਾਂ ਹੀ ਮਾਪਿਆਂ ਨੇ ਘੂਰ ਕੇ ਪਤਾ ਨਹੀਂ ਕਿਵੇ ਨਿਆਣੀ ਉਮਰੇ ਵਿਆਹ ਕਰ ਦਿੱਤਾ ਹੋਣਾਂ ਹੈ? ਦੂਜੀ ਵਾਰ ਵਿਆਹ ਨਹੀਂ ਕਰਾਉਂਦੀਆਂ। ਮਸਾ ਤਾਂ ਅਜ਼ਾਦੀ ਮਿਲੀ ਹੁੰਦੀ ਹੈ। ਕਿਸੇ ਦੇ ਅਧੀਨ ਰਹਿ ਕੇ ਜਿੰਦਗੀ ਗੁਜਾਰਨੀ ਬੜੀ ਮੁਸ਼ਕਲ ਹੈ। ਪਤੀ ਤੋਂ ਛੁਟਕਾਰਾ ਮਿਲਦੇ ਹੀ ਮੋਜ਼ ਬਣ ਜਾਂਦੀ ਹੈ। ਕਈ ਰਿਆ ਗਾਂ ਵਾਂਗ ਦੂਜੇ ਦੀ ਖੁਰਲੀ ਵਿੱਚ ਮੂੰਹ ਮਾਰਦੀਆਂ ਫਿਰਦੀਆਂ ਹਨ। ਸਿਰ ਉਤੇ ਖ਼ਸਮ ਨਾਂ ਹੋਵੇ। ਉਸ ਨੂੰ ਕਿਸੇ ਹੋਰ ਦਾ ਡਰ ਨਹੀਂ ਹੁੰਦਾ। ਐਸੀਆਂ ਔਰਤਾਂ ਜਦੋਂ ਮੰਡਲੀ ਬਣਾਂ ਲੈਦੀਆਂ ਹਨ। ਜਿਥੇ ਧਰਨਾਂ ਦੇਣਾਂ ਹੋਵੇ, ਮੋਰਚਾ ਲਗਾਉਣਾਂ ਹੋਵੇ। ਐਸੀਆਂ ਔਰਤਾਂ ਮੂਹਰੇ ਹੁੰਦੀਆਂ ਹਨ। ਐਸੀਆਂ ਔਰਤਾਂ ਦੀ ਆਪਣੀ ਜਿੰਦਗੀ ਤਬਾ ਹੋ ਚੁਕੀ ਹੁੰਦੀ ਹੈ। ਦੂਜੇ ਦੀ ਜਿੰਦਗੀ ਉਜਾੜਨ ਦੀ ਕਸਰ ਨਹੀਂ ਛੱਡਦੀਆਂ। ਐਸੇ ਲੋਕਾਂ ਨੂੰ ਘਰ ਨਹੀਂ ਵਾੜਨਾਂ ਚਾਹੀਦਾ। ਅਗਰ ਘਰ ਵਿੱਚ ਸ਼ਾਂਤੀ ਰੱਖਣੀ ਹੈ। ਸਿਆਣੇ ਕਹਿੰਦੇ ਹਨ, " ਰੰਡੀ ਕਹਿੰਦੀ ਹੈ। ਉਹ ਆਪ ਰੰਡੀ ਹੈ ਤਾਂ ਸਾਰੀਆਂ ਉਸੇ ਵਰਗੀਆਂ ਹੋ ਜਾਣ। ਕਦੇ ਵੀ ਕਿਸੇ ਉਤੇ ਜ਼ਕੀਨ ਨਾ ਕਰੋ। ਦੁਨੀਆਂ ਬਹੁ ਰੰਗੀ ਹੈ। ਪਰਦੇ ਪਿਛੇ ਕੀ ਕਰਦੀ ਹੈ। ਤੋਬਾ ਰੱਬ ਬਚਾਵੇ। ਸਿਆਣੇ ਘਰ ਦੀ ਧੀ ਇੱਕ ਖ਼ਸਮ ਦੇ ਡੱਟ ਕੇ ਵੱਸਦੀ ਹੈ। ਦੁਨੀਆਂ ਵਿੱਚ ਧਰਮ ਜਿੰਨਾਂ ਜਰੂਰੀ ਹੈ। ਮਰਦ-ਔਰਤ ਦਾ ਸੰਗ ਵੀ ਬਹੁਤ ਜਰੂਰੀ ਹੈ। ਉਹ ਪਤੀ-ਪਤਨੀ ਦੇ ਨਾਂਮ ਥੱਲੇ ਕਰਦਾ ਹੈ। ਕਈ ਉਝ ਹੀ ਇੱਕ ਦੂਜੇ ਨਾਲ ਰਹੀ ਜਾਂਦੇ ਹਨ। ਕਈ ਦੁਹਾਈ ਪਾਈ ਜਾਂਦੇ ਹਨ। ਉਨਾਂ ਦਾ ਉਝ ਹੀ ਸਰੀ ਜਾਂਦਾ ਹੈ। ਜੋ ਬਹੁਤ ਵੱਡਾ ਝੂਠ ਹੈ। ਗੁਰੂ ਜੀ ਸਾਰੇ ਵੀ 8ਵੇਂ ਹਰਕਿਸ਼ਨ ਤੋਂ ਬਗੈਰ ਵਿਆਹੇ ਹੋਏ ਸਨ। ਇਸ ਦਾ ਮਤਲੱਬ ਐਸੇ ਲੋਕ ਤੁਹਾਡੇ ਘਰ ਪਾੜ ਲਾ ਸਕਦੇ ਹਨ। ਚੋਰ ਲੱਗ ਸਕਦਾ ਹੈ। ਐਸੇ ਲੋਕਾਂ ਕੋਲ ਤੁਹਾਨੂੰ ਸਮਝਾਉਣ ਲਈ ਬਹੁਤ ਗੱਲਾਂ ਹੁੰਦੀਆਂ ਹਨ। ਤਰੀਕੇ ਦੱਸਦੇ ਹਨ। ਇਸ ਤਰਾਂ ਪਤੀ-ਪਤਨੀ ਸੰਭਾਲੋਂ। ਉਸੇ ਨਾਲ ਪਿਆਰ ਕਰੋ। ਕਿਸੇ ਦੂਜੇ ਵੱਲ ਨਾਂ ਦੇਖੋ। ਉਹ ਜਾਣਦੇ ਹਨ। ਜੇ ਤੁਸੀਂ ਵੀ ਉਨਾਂ ਵਾਂਗ ਕਰਨ ਲੱਗ ਗਏ। ਉਨਾਂ ਦਾ ਹੱਕ ਮਾਰਿਆ ਜਾਵੇਗਾ। ਇਸੇ ਲਈ ਕਈ ਧਰਮਿਕ ਥਾਵਾਂ ਉਤੇ ਵੀ ਬਲਾਤਕਾਰ ਦੇ ਕਿਸੇ ਉਬਰ ਰਹੇ ਹਨ। ਜਦੋਂ ਉਹੀਂ ਬਾਬਾ ਕਿਸੇ ਹੋਰ ਕੋਲੇ ਫੜਿਆ ਜਾਂਦਾ ਹੈ। ਫਿਰ ਖਿਲਾਰਾ ਪੈ ਜਾਂਦਾ ਹੈ। ਕਦੇ ਵੀ ਦੂਜੀ ਔਰਤ ਨੂੰ ਆਪਣੇ ਪਤੀ ਦੇ ਗੁਣ-ਅਗੁਣ ਨਹੀਂ ਦੱਸਦੀ। ਜੇ ਕਿਸੇ ਨੇ ਦੱਸੇ ਹਨ। ਤਾਂ ਉਸ ਦੇ ਕਾਰਨ ਆਪਣਾਂ ਪਤੀ ਖੋ ਚੁਕੀਆਂ ਹਨ। ਅਗਲੀਆਂ ਭੇਤ ਲੈ ਕੇ ਔਰਤ ਚਲਤਿਰ ਖੇਡ ਗਈਆਂ ਹਨ। ਘਰ ਤੇ ਪਤੀ ਸਕੀ ਸਹੇਲੀ ਹੀ ਸੰਭਾਲ ਲੈਂਦੀ ਹੈ। ਉਧਲ ਰੰਨ ਘਰ ਲੋਕਾਂ ਦੇ ਵੀ ਪੱਟਦੀ ਫਿਰਦੀ ਹੈ। ਆਪਣਾਂ ਤਾਂ ਕੀ ਵੱਸਾਉਣਾਂ ਹੈ। " ਛੁੱਟੜ ਔਰਤਾਂ ਘਰ ਵਸਾਉਣ ਦੇ ਤਰੀਕੇ ਦੱਸਦੀਆਂ ਹਨ।

Comments

Popular Posts