ਸੈਲਰ ਫੋਨ ਸਹੂਲਤ ਹੈ ਜਾਂ ਜ਼ਹਿਮਤ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ

ਪੰਜਾਬ ਤੇ ਇਸ ਤੋਂ ਬਾਹਰ ਦੇ ਸੂਬਿਆਂ ਵਿੱਚ ਸਕੂਲਾਂ ਦੇ ਬੱਚਿਆਂ ਕੋਲ ਵੀ ਸੈਲਰ ਫੋਨ ਹੈ। ਸਾਨੂੰ ਲੱਗਦਾ ਹੈ। ਬੱਚਿਆਂ ਕੋਲ ਸੈਲਰ ਫੋਨ ਹੈ। ਤਾਂ ਸਾਨੂੰ ਉਨਾਂ ਦੀ ਰਿਪੋਟ ਮਿਲਦੀ ਰਹੇਗੀ। ਉਹ ਕਿਥੇ ਹਨ? ਪਤਾ ਉਦੋਂ ਲੱਗਦਾ ਹੈ। ਜਦੋਂ ਉਹ ਫੋਨ ਚੱਕਦੇ ਹੀ ਨਹੀਂ। ਸਗੋਂ ਦੋਸਤਾਂ ਨਾਲ ਹੀ ਗੱਲਾਂ ਮਾਰੀ ਜਾਂਦੇ ਹਨ। ਮਾਪਿਆਂ ਦੇ ਪੁੱਛਣ Aੁਤੇ ਬਥੇਰੇ ਬਹਾਨੇ ਬਣਾ ਕੇ ਦੱਸ ਦਿੰਦੇ ਹਨ। ਸਕੂਲਾਂ, ਕਾਲਜ਼ਾਂ ਵਾਲੇ ਤਾਂ ਨਕਲ ਵੀ ਸੈਲਰ ਫੋਨ ਤੋਂ ਮਾਰਨ ਲੱਗ ਗਏ ਹਨ। ਕੰਮ ਵਾਲੀਆਂ ਨੂੰ ਐਨੇ ਫੋਨ ਆਉਂਦੇ ਹਨ। ਉਨਾਂ ਕੋਲ ਦੋ-ਦੋ ਸੈਲਰ ਫੋਨ ਹੁੰਦੇ ਹਨ। ਗਿਜ਼ਿਆਂ ਵਿੱਚ ਭਾਨ ਤਾਂ ਨਹੀਂ ਹੁੰਦੀ। ਸੈਲਰ ਫੋਨ ਦੀ ਘੰਟੀ ਹੀ ਖੜਕਦੀ ਹੈ। ਕਿਸੇ ਕੋਲ ਸੈਲਰ ਫੋਨ ਹੈ। ਬਹੁਤ ਵਧੀਆ ਹੈ। ਰਾਹੇ ਜਾਂਦਿਆਂ ਕੋਈ ਚੰਗੀ ਮਾੜੀ ਘਟਨਾਂ ਵਰਤ ਜਾਵੇ। ਜੇਬ ਵਿਚੋਂ ਕੱਢ ਕੇ ਵਰਤ ਸਕਦੇ ਹਾਂ। ਕੰਮ ਜਾਬ, ਗੁਰਦੁਆਰੇ ਜਾਂ ਕਲਾਸ ਵਿੱਚ ਜਾਂਦੇ ਸਮੇਂ ਇਸ ਦੀ ਘੰਟੀ ਬੰਦ ਕਰ ਲਈ ਜਾਵੇ ਤਾਂ ਉਥੋਂ ਦੀ ਸ਼ਾਂਤੀ ਭੰਗ ਨਹੀਂ ਹੋਵੇਗੀ। ਬੰਦਾ ਧਰਮ ਤੋਂ ਸੇਧ ਲੈਣ ਜਾਂਦਾ ਹੈ। ਕਈ ਉਥੇ ਵੀ ਜਾਂਦੇ ਪਾਠ ਸੁਣਨ ਹਨ। ਸੈਲਰ ਫੋਨ ਦੀਆਂ ਲਗਾਤਾਰ ਬਿੱਲਾਂ ਰਿੰਗਾਂ ਵੱਜੀ ਜਾਂਦੀਆਂ ਹਨ। ਇਸ ਤਰਾਂ ਲੱਗਦਾ ਹੈ। ਪਾਠ ਦੀ ਜਗਾ ਸੈਲਰ ਫੋਨ ਦੀਆਂ ਬਿੱਲਾਂ ਰਿੰਗਾਂ ਵੱਜਦੀਆਂ ਸੁਣਨ ਆਏ ਹਾਂ। ਗਿਆਨੀ ਜੀ ਦਿਵਾਨ ਵਿੱਚ ਬੈਠੇ ਪ੍ਰਚਾਰਕ ਦੀ ਕਥਾ ਸੁਣ ਰਹੇ ਸਨ। ਉਸ ਦੇ ਸੈਲਰ ਫੋਨ ਦੇ ਉਤੇ ਕੋਈ ਫੋਨ ਆਇਆ। ਸਕਰੀਨ ਉਤੇ ਲਾਈਟ ਆ ਗਈ। ਗਿਆਨੀ ਦੀਆਂ ਨਜ਼ਰਾਂ ਸੈਲਰ ਫੋਨ ਉਤੇ ਗਈਆਂ। ਦਿਵਾਨ ਵਿਚੇ ਛੱਡ ਕੇ, ਉਹ ਉਠ ਕੇ, ਫੋਨ ਸੁਣਨ ਚਲਾ ਗਿਆ। ਪ੍ਰਚਾਰਕ ਦੀ ਕਥਾ ਵਿਚੇ ਸੀ। ਉਸ ਨੂੰ ਕਹਿੱਣਾਂ ਪਿਆ, " ਗੁਰਦੁਆਰੇ ਆਉਣ ਵੇਲੇ ਫੋਨ ਬੰਦ ਕਰ ਲਿਆ ਕਰੋ। ਧਿਆਨ ਭੰਗ ਹੁੰਦਾ ਹੈ। " ਉਸੇ ਵੇਲੇ ਗਿਆਨੀ ਜੀ ਅਗਲਾ ਪ੍ਰੋਗ੍ਰਾਮ ਦੱਸਣ ਲਈ ਉਠੇ। ਉਸ ਦੇ ਹੱਥ ਵਿੱਚ ਸੈਲਰ ਫੋਨ ਸੀ। ਮਾਈਕ ਤੋਂ ਸੰਗਤ ਨੂੰ ਕਹਿ ਰਿਹਾ ਸੀ, " ਸੈਲਰ ਫੋਨ ਦੀ ਰਿੰਗ ਬੰਦ ਕਰ ਲਿਆ ਕਰੋ। ਇਥੇ ਫੋਨ ਲਿਉਣ ਦਾ ਕੀ ਕੰਮ ਹੈ? ਸੈਲਰ ਫੋਨ ਦੀ ਥਾਂ ਪ੍ਰਚਾਰਕਾਂ ਨਾਲ ਜੁੜਿਆ ਕਰੋ।" ਆਪ ਦੁਆਰਾ ਫਿਰ ਸੈਲਰ ਫੋਨ ਕੰਨ ਨੂੰ ਲਾ ਕੇ, ਕੰਮਰੇ ਵਿੱਚ ਭੱਜ ਕੇ, ਵੜ ਗਿਆ। ਉਥੇ ਸ੍ਰੀ ਗੁਰੂ ਗ੍ਰੰਥਿ ਸਾਹਿਬ ਪ੍ਰਕਾਸ਼ ਸੀ। ਉਸ ਦੇ ਪਿਛੇ ਜਾ ਕੇ, ਸੈਲਰ ਫੋਨ ਉਤੇ ਗੱਲਾਂ ਕਰਨ ਲੱਗ ਗਿਆ।
ਸੈਲਰ ਫੋਨ ਸਹੂਲਤ ਹੈ ਜਾਂ ਜ਼ਹਿਮਤ ਹੈ। ਕਾਰ ਚਲਾਉਂਦੇ ਹੋਏ ਵੀ ਫੋਨ ਉਤੇ ਟੈਕਸਜ਼ ਰਾਹੀ ਸਨੇਹਾ ਭੇਜ ਲਿਖ ਰਹੇ ਹੁੰਦੇ ਹਨ। ਗੱਲਾਂ ਕਰੀ ਜਾਂਦੇ ਹਨ। ਹੈਰਾਨੀ ਹੁੰਦੀ ਹੈ। ਬਹੁਤ ਬਾਰ ਧਿਆਨ ਹੱਟਣ ਨਾਲ ਐਕਸੀਡੇਟ ਹੋ ਜਾਂਦਾ ਹੈ। ਕਨੇਡਾ ਤੇ ਹੋਰ ਥਾਵਾਂ ਤੇ ਤਾਂਹੀ ਹੁਣ ਸ਼ੜਕ ਉਤੇ ਸੈਲਰ ਫੋਨ ਬੈਨ ਕਰ ਦਿੱਤੇ ਹਨ। ਬੰਦਿਆ ਦਾ ਧਿਆਨ ਛੱਡ ਕੇ, ਸੈਲਰ ਫੋਨ ਸਾਡੇ ਨੇੜੇ ਦੇ ਦੋਸਤ ਬਣ ਗਏ ਹਨ। ਜੇ ਜੇਬ ਵਿੱਚ ਸੈਲਰ ਫੋਨ ਨਾਂ ਹੋਵੇ। ਘਰ ਜਾਂ ਕਿਤੇ ਹੋਰ ਭੁੱਲ ਜਾਵੇ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ। ਗੁਆਚ ਜਾਵੇ ਤਾਂ ਕਈ ਉਦੋਂ ਹੀ ਹੋਰ ਖ੍ਰੀਦਣ ਭੱਜਦੇ ਹਨ। ਕਿਤੇ ਕੋਈ ਕਾਲ ਮਿਲ ਨਾਂ ਹੋ ਜਾਵੇ। ਅਸਲ ਵਿੱਚ ਸਾਰੀ ਮੈਮਰੀ ਸੈਲਰ ਫੋਨ ਵਿੱਚ ਹੁੰਦੀ ਹੈ। ਫੋਨ ਨੰਬਰ ਫੋਟੋ ਪੂਰੀ ਦੁਨੀਆਂ ਇਸੇ ਵਿੱਚ ਬੰਦ ਹੈ। ਅਸੀਂ ਕੰਮ ਤੇ ਲੰਚ ਰੂਮ ਵਿੱਚ 8 ਜਾਣੇ ਬੈਠੇ ਸੀ। ਸਭ ਦੇ ਹੱਥਾਂ ਵਿੱਚ ਸੈਲਰ ਫੋਨ ਸਨ। ਕੋਈ ਫੇਸ ਬੁੱਕ ਦੇਖ ਰਿਹਾ ਸੀ। ਕੋਈ ਕਿਸੇ ਦੋਸਤ ਨੂੰ ਟੈਕਸਜ਼ ਰਾਹੀ ਸਨੇਹਾ ਭੇਜ ਲਿਖ ਰਿਹਾ ਸੀ। ਕੋਈ ਸੈਲਰ ਫੋਨ ਉਤੇ ਗੱਲਾਂ ਕਰ ਰਿਹਾ ਸੀ। ਜੋ ਸਹਮਣੇ ਬੈਠੇ ਸਨ। ਕੋਲ ਬੈਠੇ ਸਨ। ਉਨਾਂ ਵੱਲ ਕੋਈ ਧਿਆਨ ਨਹੀਂ ਸੀ। ਬਈ ਕੋਈ ਹੋਰ ਵੀ ਕੋਲ ਬੈਠਾ ਹੈ। ਪਤਾ ਹੀ ਨਹੀਂ ਸੀ। ਇਹੀ ਹਾਲ ਘਰਾਂ ਵਿੱਚ ਹੈ। ਬੱਚਿਆਂ ਮਾਂ-ਬਾਪ ਕੋਲ ਸੈਲਰ ਫੋਨ ਆਪੋਂ ਆਪਣੇ ਹਨ। ਬਹੁਤੀ ਬਾਰ ਅਸੀਂ ਸਾਰੇ ਘਰ ਹੁੰਦੇ ਹੋਏ ਵੀ ਇੱਕਲੇ ਰਹਿ ਜਾਂਦੇ ਹਾਂ। ਬੱਚੇ ਆਪਣੇ ਦੋਸਤਾਂ ਨਾਲ, ਮਾਂਪੇ ਆਪਣੇ ਦੋਸਤਾਂ ਨਾਲ ਗੱਲਾਂ ਕਰ ਰਹੇ ਹੁੰਦੇ ਹਨ। ਕੀ ਸੱਚ ਹੀ ਦੂਜੇ ਲੋਕ ਸਾਡੇ ਨੇੜੇ ਹੁੰਦੇ ਹਨ? ਦੋਸਤ ਆਪਣਿਆ ਨਾਲੋਂ ਪਿਆਰੇ ਹੁੰਦੇ ਹਨ। ਜਿੰਨਾਂ ਅਸੀਂ ਕਿਸੇ ਦੇ ਨਜ਼ਦੀਕ ਹੁੰਦੇ ਹਾਂ। ਦਿਲ ਦੂਰ ਹੁੰਦੇ ਜਾਂਦੇ ਹਨ। ਦੂਰੋਂ ਟਹਿਣੀ ਨਾਲ ਲੱਗੇ, ਫੁੱਲ ਚੰਗੇ ਲਗਦੇ ਹਨ। ਉਹ ਖੁੱਲੀ ਹਵਾ ਵਿੱਚ ਅਜ਼ਾਦ ਟਹਿੱਕਦੇ ਝੂਮ ਰਹੇ ਹੁੰਦੇ ਹਨ। ਜਦੋਂ ਤੋੜ ਕੇ ਕੋਲੇ ਰੱਖ ਲੈਦੇ ਹਾਂ। ਇੱਕ ਤਾਂ ਉਨਾਂ ਦੀ ਜਿੰਦਗੀ ਮਾਰ ਦਿੰਦੇ ਹਾਂ। ਤੋੜ ਦਿੰਦੇ ਹਾ। ਜਿਸ ਕਰਕੇ ਉਹ ਸਾਡੇ ਹੱਥਾਂ ਵਿੱਚ ਘੁੱਟੇ ਜਾਂਦੇ ਹਨ। ਮੁਰਜਾ ਜਾਂਦੇ ਹਨ। ਆਪਣਾ ਵਜ਼ੂਦ ਗੁਆ ਦਿੰਦੇ ਹਨ। ਇਸੇ ਤਰਾਂ ਬੰਦਾ ਹੈ। ਜਿਸ ਦੇ ਨਜ਼ਦੀਕ ਰਹਿੰਦਾ ਹੈ। ਉਸ ਵੱਲ ਧਿਆਨ ਨਹੀਂ ਦਿੰਦਾ। ਉਸੇ ਤੋਂ ਤੰਗ ਆ ਜਾਂਦਾ ਹੈ। ਬਗੈਰ ਦੱਸਣ ਤੋਂ ਇੱਕ ਦੂਜੇ ਬਾਰੇ ਜਾਣਦੇ ਹੋਏ ਵੀ ਅਣਜਾਣ ਬਣੇ ਰਹਿੰਦੇ ਹਨ। ਜਾਂ ਫਿਰ ਅੇਨਾਂ ਦਖ਼ਲ-ਅੰਨਦਾਜੀ ਕਰਦੇ ਹਨ। ਬੰਦਾ ਖੈੜਾ ਛੱਡਾਉਣ ਦਾ ਰਸਤਾ ਲੱਭਦਾ ਹੈ।  

Comments

Popular Posts