ਖੁਸ਼ੀ ਦਾ ਨਸ਼ਿਆਂ ਤੋਂ ਵੀ ਵੱਧ ਸਰੂਰ ਹੁੰਦਾ
-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ

ਪ੍ਰੋ. ਸਰਬਜੀਤ ਸਿੰਘ ਧੂੰਦਾ ਜੀ ਗੱਲ ਸ਼ਰਾਬ ਦੀ ਕਰ ਰਹੇ ਸਨ। ਕਥਾ ਵਿੱਚ ਕਿਹਾ, " ਮੈਂ ਕਿਸੇ ਦੇ ਘਰ ਸਮਾਗਮ ਤੇ ਗਿਆ। ਘਰ ਵਿਚ ਸਾਰੇ ਮਰਦ ਸ਼ਰਾਬ ਪੀਂਦੇ ਸਨ। ਪਿਉ, ਦਾਦਾ, ਪੋਤਾ ਸਭ ਸ਼ਰਾਬੀ ਸਨ। ਉਨਾਂ ਨੂੰ ਪੁਛਿਆ ਗਿਆ। ਤੁਸੀਂ ਸ਼ਰਾਬ ਕਿਉਂ ਪੀਂਦੇ ਹਨ? ਉਨਾਂ ਦਾ ਜੁਆਬ ਸੀ," ਕੰਮ ਕਰਨ ਨਾਲ ਥੱਕ ਜਾਂਦੇ ਹਾਂ। ਇਸ ਲਈ ਘੁਟ ਲਾ ਲੈਂਦੇ ਹਾਂ। " ਮੈਂ ਔਰਤਾਂ ਨੂੰ ਪੁੱਛਿਆ," ਮਾਤਾ ਜੀ ਤੁਸੀਂ ਵੀ ਕੰਮ ਕਰਦੇ ਥੱਕ ਜਾਂਦੀਆਂ ਹੋ। ਕੀ ਤੁਸੀਂ ਵੀ ਸ਼ਰਾਬ ਪੀਂਦੀਆਂ ਹੋ? " ਮਾਤਾ ਦਾ ਜੁਆਬ ਸੀ," ਨਹੀਂ ਸਾਨੂੰ ਪੀਣ ਦੀ ਲੋੜ ਨਹੀਂ ਪੈਦੀ। ਕੰਮ ਧੰਦੇ ਹੀ ਬਹੁਤ ਹਨ। ਇੰਨਾਂ ਤੋਂ ਹੀ ਵਿਹਲ ਨਹੀਂ ਮਿਲਦਾ।" ਆਪਣੀ ਧੀ ਵਿਆਹਉਣ ਲਈ ਨਸ਼ੇ ਤੋਂ ਰਹਿਤ ਮੁੰਡਾ ਲੱਭਦੇ ਹਨ। ਸ਼ਰਾਬੀ ਨੂੰ ਵੀ ਪਤਾ ਹੈ, ਧੀ ਨੂੰ ਸ਼ਰਾਬੀਆਂ ਦਾ ਘਰ ਨਹੀਂ ਚਾਹੀਦਾ। ਨਸ਼ੇ ਖਾਣ ਵਾਲੇ ਬੰਦੇ ਅਰਥਿਕ, ਸਰੀਰਕ ਪੱਖੋਂ ਕੰਮਜ਼ੋਰ ਹੁੰਦੇ ਹਨ। ਜਦੋਂ ਗੁਰਮਤ ਦੇ ਕੈਂਪ ਲਗਾਉਣ ਜਾਂਦੇ ਹਾਂ। ਉਥੇ ਲਈਨਾਂ ਲਿਖਦੇ ਹਾਂ। ਪਾਪਾ ਪੀ ਨਾਂ ਸ਼ਰਾਬ, ਲੈ ਕੇ ਦੇ ਦੇ ਕਿਤਾਬ। ਇੱਕ ਬੋਤਲ ਦੀਆਂ ਤਿੰਨ ਕਿਤਾਵਾ ਆ ਸਕਦੀਆਂ ਹਨ। ਇੱਕ ਬਾਪੂ ਸ਼ਰਾਬ ਪੀਂਦਾ ਸੀ। ਉਸ ਦੀਆਂ ਤਿੰਨ ਧੀਆਂ ਸਨ। ਜੁਮਾਈ ਸ਼ਰਾਬ ਨਹੀਂ ਪੀਦੇ ਸਨ। ਉਨਾਂ ਨੇ ਰਾਏਂ ਕਰਕੇ ਸ਼ਰਾਬੀ ਬਾਪੂ ਕੋਲ ਆਉਣਾਂ ਛੱਡ ਦਿਤਾ। ਰਾਏਂ ਕੀਤੀ ਜੇ ਬਾਪੂ ਨੂੰ ਪਿਆਰ ਹੋਵੇਗਾ। ਸੁਰਤ ਸਿਰ ਆ ਕੇ, ਆਪੇ ਮਿਲਣ ਆਵੇਗਾ। ਅੰਤ ਨੂੰ ਉਸ ਨੂੰ ਸ਼ਰਾਬ ਛੱਡਣੀ ਪਈ। ਇੱਕ ਹੋਰ ਬੰਦਾ ਜਦੋਂ ਘਰ ਤੋਂ ਵਾਪਸ ਜਾਂਦਾ ਸੀ। ਉਸ ਦੀ ਪਤਨੀ ਨੂੰ ਸ਼ਰਾਬ ਦੀ ਬੋਤਲ, ਗਲਾਸ, ਨਮਕੀਨ ਟੇਬਲ ਉਤੇ, ਉਸ ਦੇ ਘਰ ਪਹੁੰਚਣ ਤੋਂ ਪਹਿਲਾਂ ਰੱਖਣੇ ਪੈਂਦੇ ਸਨ। ਸਹਿਬਜਾਦਿਆਂ ਕਥਾਂ ਸ਼ਹੀਦੀ ਸੁਣ ਕੇ ਉਸ ਨੇ ਪੀਣੀ ਛੱਡ ਦਿੱਤੀ। ਮਨ ਇਕ ਮਿੰਟ ਵਿੱਚ ਬਦਲ ਗਿਆ। ਇੱਕ ਹੋਰ ਘਰ ਵਿੱਚ ਦੇਖਿਆ, ਇੱਕ ਪਾਸੇ ਸ਼ਰਾਬ ਦੀ ਬਾਰ ਬਣਾਈ ਹੋਈ ਸੀ। ਦੂਜੇ ਪਾਸੇ ਸ੍ਰੀ ਗੁਰੂ ਗ੍ਰੰਥਿ ਸਾਹਿਬ ਵੀ ਘਰ ਰੱਖੇ ਸਨ। ਦੇਖ ਕੇ ਦੁੱਖ ਲੱਗਾ। ਉਨਾਂ ਨੂੰ ਬੇਨਤੀ ਕੀਤੀ। ਦੋਂਨਾਂ ਵਿੱਚੋਂ ਇੱਕ ਦਾ ਲੜ ਫੜ ਲਵੋ। ਅਗਲੇ ਦਿਨ ਉਨਾਂ ਨੇ ਬਾਰ ਚੱਕ ਦਿੱਤੀ ਸੀ। ਗੁਰਦੁਆਰੇ ਸਾਹਿਬ ਤੋਂ ਮਾਹਾਰਾਜ ਲੈ ਕੇ ਜਾਂਦੇ ਹਨ। ਅਖੰਡ ਪਾਠ, ਸਹਿਜ ਪਾਠ ਪ੍ਰਕਾਸ਼ ਹੁੰਦੇ ਹਨ। ਕਈਆਂ ਨੇ ਸ੍ਰੀ ਗੁਰੂ ਗ੍ਰੰਥਿ ਸਾਹਿਬ ਵੀ ਘਰ ਰੱਖੇ ਹਨ। ਆਪ ਪਾਠ ਕਰੀ ਵੀ ਜਾਂਦੇ ਹਨ। ਸ਼ਰਾਬ ਨਸ਼ੇ ਵੀ ਖਾਈ ਪੀ, ਪਲਾਈ ਜਾਂਦੇ ਹਨ। ਸ਼ਰਾਬ ਨਸ਼ੇ ਖਾ-ਪੀ ਕੇ ਪੁੱਤਰ, ਪਤੀ ਮਰ ਰਹੇ ਹਨ। ਅੱਜ ਔਰਤਾਂ ਵੀ ਪੀ ਰਹੀਆਂ ਹਨ। ਸ਼ਰਾਬ ਨਸ਼ੇ ਪੀਣੇ-ਖਾਣੇ ਬੰਦ ਕਰ ਦਈਏ। ਸ਼ਰਾਬ ਨਸ਼ੇ ਦੀਆਂ ਦੁਕਾਨਾਂ ਆਪੇ ਬੰਦ ਹੋ ਜਾਣ ਗੀਆਂ। ਰਸੋਈ ਦੇ ਬਰਤਨ ਨੂੰ ਅੰਦਰੋ ਸਾਫ਼ ਕਰਨ ਦੀ ਲੋੜ ਹੈ। ਬੰਦੇ ਨੂੰ ਵੀ ਸਰੀਰ ਦੇ ਮਨ ਨੂੰ ਸੁਧਾਰਨ ਦੀ ਲੋੜ ਹੈ। ਗੁਰੂਆ ਦੇ ਨਾਂਮ ਦਾ ਪੰਜਾਬ ਸ਼ਰਾਬੀਆਂ ਨਸ਼ੇਈਆਂ ਦਾ ਬਣ ਗਿਆ ਹੈ।" ਇਹ ਬਾਣੀ ਦੀਆਂ ਤੁਕਾ ਦੇ ਅਰਥ ਕੀਤੇ ਹਨ।
ਗੁੜੁ ਕਰਿ ਗਿਆਨੁ ਧਿਆਨੁ ਕਰਿ ਧਾਵੈ ਕਰਿ ਕਰਣੀ ਕਸੁ ਪਾਈਐ ਭਾਠੀ ਭਵਨੁ ਪ੍ਰੇਮ ਕਾ ਪੋਚਾ ਇਤੁ ਰਸਿ ਅਮਿਉ ਚੁਆਈਐ ਬਾਬਾ ਮਨੁ ਮਤਵਾਰੋ ਨਾਮ ਰਸੁ ਪੀਵੈ ਸਹਜ ਰੰਗ ਰਚਿ ਰਹਿਆ ਅਹਿਨਿਸਿ ਬਨੀ ਪ੍ਰੇਮ ਲਿਵ ਲਾਗੀ ਸਬਦੁ ਅਨਾਹਦ ਗਹਿਆ ਰਹਾਉ ਪੂਰਾ ਸਾਚੁ ਪਿਆਲਾ ਸਹਜੇ ਤਿਸਹਿਪੀਆਏ ਜਾ ਕਉ ਨਦਰਿ ਕਰੇ ਅੰਮ੍ਰਿਤ ਕਾ ਵਾਪਾਰੀ ਹੋਵੈ ਕਿਆ ਮਦਿ ਛੂਛੈ ਭਾਉ ਧਰੇ {ਪੰਨਾ 360}
ਰੱਬ ਦੇ ਨਾਂਮ ਵਰਗਾ ਕੋਈ ਨਸ਼ਾਂ ਨਹੀਂ ਹੈ। ਜਦੋਂ ਅਸੀਂ ਚੰਗੇ ਕੰਮ ਕਰਦੇ ਹਾਂ। ਲੋੜ ਬੰਦ ਦੀ ਮਦੱਦ ਕਰਦੇ ਹਾਂ। ਭੁੱਖੇ ਨੂੰ ਰੋਂਟੀ ਦਿੰਦੇ ਹਾਂ। ਕਿਸੇ ਦੇ ਜਖ਼ਮਾਂ ਉਤੇ ਮਲਮ ਲਗਾ ਦਿੰਦੇ ਹਾਂ। ਬੁੱਢੇ ਨੂੰ ਸਹਾਰਾ ਦੇ ਕੇ ਤੋਰਦੇ ਹਾਂ। ਜ਼ਤੀਮ ਬੱਚੇ ਦੇ ਸਿਰ ਤੇ ਹੱਥ ਦਿੰਦੇ ਹਾਂ। ਕਿਸੇ ਦੀ ਮੁਸਕਰਾਟ ਦੇਖ ਕੇ ਖੁਸ਼ ਹੁੰਦੇ ਹਾਂ। ਉਸ ਪਿਛੋਂ ਸ਼ਰਾਬ ਤੇ ਹੋਰ ਨਸ਼ਿਆਂ ਤੋਂ ਵੀ ਵੱਧ ਸਰੂਰ ਹੁੰਦਾ ਹੈ। ਇਹ ਸਭ ਕਰਨ ਨੂੰ ਕੋਈ ਬਹੁਤ ਪੈਸਾ ਨਹੀਂ ਲੱਗਦਾ। ਕਿਸੇ ਨੂੰ ਖੁਸ਼ੀ ਦੇ ਸਕਦੇ ਹਾਂ। ਆਪਣੇ ਮਨ ਨੂੰ ਸਕੂਨ ਦੇ ਸਕਦੇ ਹਾਂ।

Comments

Popular Posts