ਉਹ ਨੂੰ ਦਿਲ ਠੱਗਣ ਦੇ ਢੰਗ ਬੜੇ ਆਉਂਦੇ ਨੇ।
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ satwinder_7@hotmail.com
ਜਿਨੂੰ ਪਤਾ ਲੋਕੀਂ ਗੱਲਾਂ ਵਿੱਚ ਆ ਜਾਂਦੇ ਨੇ। ਉਹ ਮਿੱਠੀਆਂ ਗੱਲਾਂ ਮਾਰ ਮੋਹ ਲੈਂਦੇ ਨੇ।
ਮਾਰ ਹੱਥ 'ਤੇ ਹੱਥ ਬੰਦਾ ਠੱਗ ਲੈਂਦੇ ਨੇ। ਉਹ ਨੂੰ ਦਿਲ ਠੱਗਣ ਦੇ ਢੰਗ ਬੜੇ ਆਉਂਦੇ ਨੇ।
ਦਿਖਾ ਕੇ ਮਿੱਠਾ ਗੁੜ ਮੱਖੀ ਨੂੰ ਫਸਾ ਲੈਂਦੇ ਨੇ। ਉਸੇ ਮਿੱਠੇ ਵਿੱਚ ਧਸੋ ਕੇ ਹੀ ਮਾਰ ਦਿੰਦੇ ਨੇ।
ਸਤਵਿੰਦਰ ਨੂੰ ਪਿਆਰ ਵਿੱਚ ਭਰਮਾਂ ਲੈਂਦੇ ਨੇ। ਦੇ ਜੁਦਾਈ ਜਿਉਂਦੇ ਮਾਰ-ਮੁੱਕਾ ਦਿੰਦੇ ਨੇ।
ਸੱਤੀ ਸਬ ਵੱਲ ਛੱਲ ਸੱਜਣਾਂ ਜਾਣਦੇ ਨੇ। ਤੇਰੀ ਅਸਲੀ ਹੈਸੀਅਤ ਨੂੰ ਯਾਰ ਜਾਣਦੇ ਨੇ।
ਸਾਡੇ ਵਾਧੇ-ਘਾਟ ਨਾਮ ਭਗਵਾਨ ਦੇ ਨੇ। ਜੋ ਲੰਮੀ ਸੋਚਦੇ ਅਸਮਾਨ ਛੂਹਣ ਜਾਣਦੇ ਨੇ।

Comments

Popular Posts