ਮਾਧੋ ਦਾਸ ਤੋਂ ਬੰਦਾ ਸਿੰਘ ਬਣਾਤਾ
ਸਤਵਿੰਦਰ ਕੌਰ ਸੱਤੀ ( ਕੈਲਗਰੀ) ਕੈਨੇਡਾ satwinder_7@hotmail.com 
ਮਾਧੋ ਦਾਸ ਜਾਦੂ ਦਾ ਸੂਰਮਾ ਕਹਾਉਂਦਾ। ਸਭ ਦੀਆਂ ਮੰਜੀਆਂ ਮੂਦੀਆਂ ਪਾਉਂਦਾ।
ਪਹਿਲੀ ਵਾਰ ਸਤਿਗੁਰਾਂ ਦਾ ਮੁੱਖ ਤੱਕਦਾ। ਮਾਧੋ ਦਾਸ ਗ਼ਸ਼ ਖਾ ਕੇ ਭੁੰਜੇ ਡਿਗਦਾ।
ਦੇਖ ਸਤਿਗੁਰਾਂ ਨੂੰ ਬੁੱਧ ਭੁੱਲ ਗਿਆ। ਗੁਰੂ ਗੋਬਿੰਦ ਸਿੰਘ ਦੇ ਚਰਨੀ ਢਹਿ ਪਿਆ।
ਗੁਰੂ ਨੇ ਉਹ ਦਾ ਮਾਣ ਹੰਕਾਰ ਤੋੜਨਾ। ਇਹ ਤੂੰ ਤਾਂ ਜਾਦੂ ਦੀਆਂ ਖੇਡਾਂ ਖੇਡਦਾ।
ਫੋਕੀਆਂ ਕਰਾਮਾਤਾਂ ਨਾਲ ਤੂੰ ਖੇਡਦਾ। ਥਾਪੀ ਦੇ ਕੇ ਗੁਰਾਂ ਨੇ ਉਹ ਸੁਧਰਤਾ।
ਮਾਧੋ ਦਾਸ ਤੋਂ ਬੰਦਾ ਸਿੰਘ ਬਣਾਤਾ। ਹੁਣ ਤੂੰ ਸਰਹੰਦ ਜਾ ਕੇ ਦਿਖਾ ਸੂਰਮਤਾ।
ਲੂਣ ਹਰਾਮੀ ਗੰਗੂ ਨੇ ਦਗ਼ਾ ਕਮਾਤਾ। ਜਿਉਂਦੇ ਲਾਲਾ ਨੂੰ ਹਕੂਮਤ ਨੂੰ ਫੜਾਤਾ।
ਸਾਹਿਬਜ਼ਾਦਿਆਂ ਨੂੰ ਕੰਧ ਵਿੱਚ ਚਿਣਾਤਾ। ਨਿੱਕਿਆਂ ਲਾਲਾ ਨੇ ਸ਼ਹੀਦੀ ਨੂੰ ਪਤਾ।
ਸੁਣ ਕੇ ਮਾਤਾ ਜੀ ਨੇ ਵੀ ਵਿਛੋੜਾ ਪਾਤਾ। ਦਾਸ ਬਹਾਦਰ ਬਣਾ ਪੰਜਾਬ ਨੂੰ ਤੋਰਤਾ।
ਉਹ ਨੇ ਸਿੱਖ ਰਾਜ ਦਾ ਝੰਡਾ ਲਹਿਰਾਂਤਾ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆ।
ਜਾ ਕੇ ਵੱਜੀਦਾ ਤਖ਼ਤ ਉੱਤੋਂ ਲਾਹ ਲਿਆ। ਸਰਹਿੰਦ ਦੇ ਦੁਆਲੇ ਪੈਦਲ ਤੋਰਿਆ।
ਬੰਦਾ ਸਿੰਘ ਨੇ ਅੱਗ ਵਿੱਚ ਸਾੜਇਆ। ਵੱਜੀਦਾ ਤੱੜਫ਼ਾ ਤੜਫਾ ਕੇ ਮਰਿਆ।
ਸ਼ਹੀਦ ਸਿੰਘਾਂ ਨੇ ਕੌਮ ਨੂੰ ਬਚਾ ਲਿਆ। ਸਿੰਘਾ ਨੇ ਸਿੱਖੀ ਦਾ ਬੂਟਾ ਬਚਾ ਲਿਆ।
ਸਿੱਖ ਸ਼ਹੀਦਾਂ ਨੂੰ ਕਰਦੇ ਪ੍ਰਨਾਮ ਆ। ਸਤਵਿੰਦਰ ਨੂੰ ਤਾਂ ਸ਼ਹੀਦਾਂ ਤੇ ਮਾਣ ਆ।

Comments

Popular Posts