ਸਾਡਾ ਤਾਂ ਸਿਤਾਰਾ ਅੰਬਰੀ ਚੜ੍ਹ ਗਿਆ
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com 
ਕਹਿੰਦੇ ਸੀ ਆ ਵੀ ਜਾ ਕਿਉਂ ਜਾਨ ਕੱਢੀ ਆ? ਤੇਰੇ ਮੇਰੇ ਵਿੱਚ ਕਾਹਤੋਂ ਇਹ ਵਿਥ ਵਧੀ ਆ।
ਕਿੰਨੇ ਚਿਰਾਂ ਤੋਂ ਤੇਰੇ ਨਾਲੋਂ ਵਿਛੋੜਾ ਪੈ ਗਿਆ। ਸਾਜਨ ਨਾਲ ਮੁੜ ਕੇ ਸਾਡਾ ਸੰਯੋਗ ਹੋ ਗਿਆ। 
ਲੱਗਦਾ ਰੱਬ ਸਾਡੇ ਤੇ ਮਿਹਰਬਾਨ ਹੋ ਗਿਆ। ਜੁਗਾਂ ਦਾ ਫਾਂਸਲਾਂ ਫਿਰ ਤੋਂ ਹੁਣ ਦੂਰ ਹੋ ਗਿਆ। 
ਇੰਨੇ ਦਿਨਾਂ ਪਿੱਛੋਂ ਫਿਰ ਦੀਦਾਰ ਹੋ ਗਿਆ। ਤੇਰੇ ਦਰਸ਼ਨ ਕਰ ਸਾਡਾ ਬੇੜਾ ਪਾਰ ਹੋ ਗਿਆ।
ਸਾਡਾ ਅੱਜ ਮੱਸਿਆ ਦਾ ਨਹਾਉਣ ਹੋ ਗਿਆ। ਸੱਤੀ ਸਵਰਗਾਂ ਦਾ ਝੂਟਾ ਸਾਨੂੰ ਮਿਲ ਗਿਆ।
ਸਾਡਾ ਤਾਂ ਸਿਤਾਰਾ ਅੰਬਰੀ ਚੜ੍ਹ ਗਿਆ। ਸਤਵਿੰਦਰ ਰੱਬ ਯਾਰ ਸਾਡਾ ਹੱਥ ਫੜ ਖੜ੍ਹ ਗਿਆ।
ਦੁਨੀਆ ਦਾ ਅਨਮੋਲ ਹੀਰਾ ਹੱਥ ਲੱਗਿਆ। ਤੈਨੂੰ ਦੇਖਿਆ ਪੁੰਨਿਆ ਦਾ ਪੂਰਾ ਚੰਨ ਚੜ੍ਹਿਆ।

Comments

Popular Posts