ਪਾ ਜੁਦਾਈ ਮੁਹਬੱਤਾਂ ਵਧਾਈ ਜਾਂਦਾ ਏ
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ 
ਦੋ ਪਲ ਰੁਕ ਕੇ, ਤੂੰ ਛੱਡ ਕੇ ਚਲਾ ਜਾਂਦਾ ਏ। ਦਿਲ ਸਾਡੇ ਨੂੰ ਰੋਲ, ਉਤੇ ਪੈੜਾ ਛੱਡ ਜਾਂਦਾ ਏ। 
ਜਾਂਦਾ ਹੋਇਆ, ਜਾਨ ਮੇਰੀ ਕੱਢ ਲੈ ਜਾਂਦਾ ਏ। ਮੈਨੂੰ ਤੂੰ ਤਾਂ ਸੱਚੀ ਬੇਜਾਨ ਕਰ ਚਲਾ ਜਾਂਦਾ ਏ। 
ਤੇਰੇ ਬਗੈਰ ਸਾਨੂੰ ਤਾਂ ਜਿਉਣਾਂ ਨਾ ਆਉਂਦਾ ਏ। ਸਰੀਰ ਵਿੱਚੋਂ ਸਾਡਾ ਸਾਹ-ਸਤ ਮੁੱਕ ਜਾਂਦਾ ਏ। 
ਸੁਰਤ ਸਾਡੀ ਨੂੰ ਵੀ ਤੂੰ ਤਾਂ ਗੁੰਮ ਕਰ ਜਾਂਦਾ ਏ। ਸੱਤੀ ਨੂੰ ਪਿਆਰ ਦੇ ਕੇ ਮਾਰ ਮੁੱਕਾ ਜਾਂਦਾ ਏ।
ਸਾਡੀ ਜਿੰਦਗੀ ਆਪਦੇ ਲੇਖੇ ਵਿੱਚ ਪਾਈ ਜਾਂਦਾ ਏ। ਕਰ ਸ਼ੈਤਾਨੀ ਆਪਣੇ ਕੰਮ ਲਾਈ ਜਾਂਦਾ ਏ।
ਸਤਵਿੰਦਰ ਨਾਲ ਲੁੱਕਾ ਛਿੱਪੀ ਖੇਡੀ ਜਾਂਦਾ ਏ। ਰੱਬਾ ਪਾ ਜੁਦਾਈ ਮੁਹਬੱਤਾਂ ਵਧਾਈ ਜਾਂਦਾ ਏ।

Comments

Popular Posts