http://www.indopunjab.com/index.php?option=com_content&task=view&id=3860&Itemid=112
ਕੁੱਤਿਆਂ ਤੇ ਬੰਦਿਆਂ ਵਿੱਚ ਬਹੁਤਾ ਫ਼ਰਕ ਨਹੀਂ ਲੱਗਦਾ |
Wednesday, 05 September 2012 | |
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ ਬਹੁਤ ਕੰਮਾਂ ਉਤੇ ਔਰਤਾਂ ਨੂੰ ਨੌਕਰੀ ਵਿੱਚ ਬਰਾਬਰ ਦੀ ਤੱਨਖਾਹ ਨਹੀਂ ਦਿੱਤੀ ਜਾਂਦੀ। ਕੰਮ ਮਰਦਾਂ ਤੋਂ ਵੱਧ ਵੀ ਕਰਾਇਆ ਜਾਂਦਾ ਹੈ। ਹਰ ਔਰਤਾਂ ਵੱਲ ਲੱਲਚਾਈਆਂ ਨਜ਼ਰਾਂ ਨਾਲ ਦੇਖਿਆ ਜਾਂਦਾ ਹੈ। ਜਿਵੇਂ ਹਰ ਔਰਤ ਮਰਦ ਦੀ ਭੁੱਖ ਮਿਟਾਉਣ ਦਾ ਸਾਧਨ ਹੋਵੇ। ਬਹੁਤੀ ਬਾਰ ਮੈਨੂੰ ਕੁੱਤਿਆਂ ਤੇ ਬੰਦਿਆਂ ਵਿੱਚ ਬਹੁਤਾ ਫ਼ਰਕ ਨਹੀਂ ਲੱਗਦਾ। ਕੁੱਤੇ ਵੀ ਇੱਕ ਮਗਰ ਕੁਤੀੜ ਲੱਗੀ ਹੁੰਦੀ ਹੈ। ਉਵੇਂ ਮਰਦਾਂ ਨੂੰ ਹਵਸ ਮਿਟਾਉਣ ਲਈ, ਵਿਆਹੀ, ਛੱਡੀ, ਬੁੱਢੀ ਔਰਤ ਦਾ ਕੋਈ ਬਹੁਤਾ ਫ਼ਰਕ ਨਹੀਂ ਪੈਂਦਾ। ਸਾਰੀਆਂ ਔਰਤਾਂ ਤੇ ਨੌਕਰੀ ਪੇਸ਼ਾ ਔਰਤਾਂ ਨੂੰ ਆਪਣੀ ਸਹਾਇਤਾ ਆਪ ਕਰਨੀ ਪੈਣੀ ਹੈ। ਔਰਤਾਂ ਨੂੰ ਦਿਮਾਂਗ ਵਾਂਗ ਸਰੀਰ ਪੱਖੋ ਤੱਕੜੀਆ ਹੋਣ ਦੀ ਲੋੜ ਹੈ। ਔਰਤਾਂ ਨੂੰ ਨੌਕਰੀ ਕਰਦੇ ਸਮੇਂ, ਕਿਸੇ ਦਾ ਗੁਲਾਮ ਮੰਨ ਕੇ ਕੰਮ ਨਹੀਂ ਕਰਨਾਂ ਚਾਹੀਦਾ। ਅਗਰ ਕਿਸੇ ਦੀ ਇਹ ਹਾਲਤ ਹੈ। ਇੱਕ ਦਮ ਬਗਾਵਤ ਕਰ ਦਿਉ। ਗੁਲਾਮੀ ਹੀ ਹੋਰ ਕੰਮਜ਼ੋਰ ਬੱਣਾਂ ਦਿੰਦੀ ਹੈ। ਨੌਕਰੀ ਬੇਝਿੱਜਕ ਹੋ ਕੇ, ਬਗੈਰ ਕਿਸੇ ਡਰ ਤੋਂ ਕਰਨੀ ਚਾਹੀਦੀ ਹੈ। ਨਹੀਂ ਤਾਂ ਮਾਨਿਸਕ ਤਣਾਅ ਵੱਧਣ ਲੱਗ ਜਾਂਦਾ ਹੈ। ਮੰਨਿਆ ਕਿ ਕਿਸੇ ਦੀਆਂ ਅੱਖਾਂ, ਵਾਲ, ਬੋਲ-ਚਾਲ, ਕੰਮ ਕਰਨ ਦਾ ਤਰੀਕਾ ਕਿਸੇ ਨੂੰ ਪਸੰਦ ਹੋਵੇ। ਕਿਸੇ ਇੱਕ ਚੀਜ਼ ਦੇ ਚੰਗਾ ਲੱਗਣ ਨਾਲ ਕਿਸੇ ਨਾਲ ਸਬੰਧ ਨਹੀਂ ਬੱਣ ਸਕਦਾ। ਕਿਸੇ ਦੀ ਸਿਫ਼ਤ ਕਰਨ ਦਾ ਇਹ ਵੀ ਮੱਤਲੱਬ ਨਹੀਂ ਹੁੰਦਾ। ਕਿ ਅਗਲਾ ਉਸ ਨੂੰ ਘਰ ਲੈ ਜਾਵੇਗਾ। ਰੱਬ ਦੀਆਂ ਬੱਣਾਂਈਆ ਸੂਰਤਾ ਦੀ ਸਿਫ਼ਤ ਕਰਨਾ ਬਹੁਤ ਵੱਡੀ ਦਲੇਰੀ ਹੈ। ਹਰ ਬੰਦਾ ਆਪਣੀ ਹੀ ਸਿਫ਼ਤ ਕਰਦਾ ਹੈ। ਦੂਜੇ ਦੀ ਸਿਫ਼ਤ ਕਰਨੀ ਔਖੀ ਹੈ। ਸਿਫ਼ਤ ਕਰਨ ਨਾਲ ਕੁੱਝ ਘੱਟਣ ਨਹੀਂ ਲੱਗਾ। ਕੀ ਮਰਦ ਔਰਤ ਦਾ ਰਿਸ਼ਤਾ ਸਿਰਫ਼ ਬਿਸਤਰ ਗਰਮ ਕਰਨ ਤੱਕ ਹੈ? ਕਈ ਲੋਕ ਹਰ ਔਰਤ ਨੂੰ ਇਕੋ ਨਜ਼ਰੀਏ ਨਾਲ ਦੇਖਦੇ ਹਨ। ਦੁਨੀਆਂ ਉਤੇ ਬਹੁਤ ਸਰੀਫ਼ ਲੋਕ ਵੀ ਹਨ। ਜਿੰਨਾਂ ਦਾ ਚਾਲ-ਚਲਣ ਬਹੁਤ ਸਾਫ਼ ਸੁਥਰਾ ਹੈ। ਅੱਜ ਤੱਕ ਜਿੰਨੇ ਵੀ ਥਾਂਵਾਂ ਉਤੇ ਮੈਂ ਨੌਕਰੀ ਕੀਤੀ ਹੈ। ਬਹੁਤ ਵਧੀਆਂ ਚਾਲ-ਚਲਣ ਦੇ ਕੋਵਰਕਰ ਤੇ ਬੋਸ ਮਿਲੇ ਹਨ। ਜਿੰਨਾਂ ਗੋਰਿਆਂ ਨੂੰ ਲੋਕ ਭੰਡਦੇ ਹਨ। ਮੈਂ ਅੱਜ ਤੱਕ ਉਨਾਂ ਨਾਲ ਹੀ ਨੌਕਰੀ ਕੀਤੀ ਹੈ। ਮੈਂ ਹੈਰਾਨ ਹੀ ਹੋ ਜਾਂਦੀ ਹਾਂ। ਇਸ ਤਰਾਂ ਦੇ ਸਰੀਫ਼ ਲੋਕ ਦੇਵਤਿਆਂ ਵਰਗੇ ਵੀ ਇਸੇ ਦੁਨੀਆਂ ਉਤੇ ਰਹਿੰਦੇ ਹਨ। ਪਰ ਕਈ ਕੰਮਾਂ ਉਤੇ ਨੌਕਰੀ ਪੇਸ਼ਾ ਔਰਤਾਂ ਅਜੇ ਵੀ ਮਰਦਾਂ ਦੀ ਹੱਵਸ ਦਾ ਸ਼ਿਕਾਰ ਬੱਣਦੀਆਂ ਹਨ। ਕੱਲ ਐਤਵਾਰ ਦੀ ਮੈਨੂੰ ਛੁੱਟੀ ਸੀ। ਐਮਰਜੈਸੀ ਕਾਲ ਆ ਗਈ। ਅਚਾਨਿਕ ਮੈਨੂੰ ਕੰਮ ਉਤੇ ਜਾਂਣਾਂ ਪਿਆ। ਨਵੀਂ ਥਾਂ ਸੀ। ਜਦੋਂ ਮੈਂ ਉਥੇ ਪਹੁੰਚੀ। ਆਪਣਾਂ ਪੰਜਾਬੀ ਬੰਦਾ ਉਥੇ ਪਹਿਲਾਂ ਹੀ। ਮੈਂ ਉਸ ਨੂੰ ਡਿਊਟੀ ਤੋਂ ਛੁੱਟੀ ਕਰਨੀ ਸੀ। 45 ਕੁ ਸਾਲਾਂ ਦਾ ਸੁਰਿੰਦਰ ਸਿੰਘ ਸੈਣੀ ਪੱਗ ਵਾਲਾ ਸਾਢੇ 5 ਫੁੱਟ ਦਾ ਬੰਦਾ ਸੀ। ਇੱਕ ਫੁੱਟ ਢਿੱਡ ਬਾਹਰ ਨਿੱਕਲਿਆ ਸੀ। ਡਰਾਇਵਰ ਕੱਟ ਚਿੱਟੀ ਦਾੜੀ ਨਾਲ ਵੱਡੀਆਂ ਮੁੱਛਾ ਰੱਖੀਆਂ ਹੋਈ ਸਨ। ਮੈਨੂੰ ਉਹ ਟਿੱਡੀ ਮੁੱਛਾ ਲੱਗ ਰਿਹਾ ਸੀ। ਜੋ ਲੋਕ ਮੈਨੂੰ ਚੰਗੀ ਤਰਾਂ ਜਾਂਣਦੇ ਹਨ। ਉਨਾਂ ਨੂੰ ਪਤਾ ਹੈ। ਮੈਂ ਮੂੰਹ ਫੁਟ ਹਾਂ। ਸੇਹਿਤ ਪੱਖੌ ਤੱਕੜੀ ਹਾਂ। ਕਈ ਬਾਰ ਕੰਮ ਉਤੇ ਬੰਦੇ ਨੂੰ ਢਾਹ ਕੇ, ਦੇ ਹੱਥਕੜੀ ਵੀ ਲਗਾਉਣੀ ਪੈਦੀ ਹੈ। ਸ਼ਇਦ ਇਸ ਨੂੰ ਪਤਾ ਨਾਂ ਹੋਵੇ, ਮੈਂ ਰਾਈਟਰ ਹਾਂ। ਉਸ ਨੇ ਮੈਨੂੰ ਦੱਸਿਆ, " ਉਸ ਦੀ ਪਤਨੀ ਘਰ ਨਹੀਂ ਹੈ। ਇਸ ਲਈ ਉਹ ਇਥੇ ਹੀ ਚਾਹ ਪੀ ਕੇ ਜਾਵੇਗਾ। " ਉਸ ਦੀ ਚਾਹ ਪੀਣੀ ਡੇਢ ਘੰਟੇ ਦੀ ਹੋ ਗਈ। ਲੇਬਰ ਡੇ ਸੋਮਵਾਰ ਦੀ ਛੁੱਟੀ ਹੋਣ ਕਰਕੇ, ਹੋਰ ਕੋਈ ਦਫ਼ਤਰ ਵਿੱਚ ਨਹੀਂ ਸੀ। ਅਜੇ 5 ਮਿੰਟ ਹੀ ਚਾਹ ਪੀਂਦੇ ਨੂੰ ਹੋਏ ਸਨ। ਇਸ ਨੇ ਮੈਨੂੰ ਕਹਾਣੀ ਸੁਣਾਈ, " ਆਪਣੀ ਔਰਤ ਇੱਕ ਗੋਰੇ ਨਾਲ ਸਿਟੀ ਟ੍ਰੇਨ ਵਿੱਚ ਗੱਲਾਂ ਕਰਦੀ ਸੀ। ਹਰ ਗੱਲ ਨਾਲ ਯਾ-ਯਾ ਕਹਿੰਦੀ ਸੀ। ਗੱਲਾਂ ਵਿੱਚ ਹੀ ਔਰਤ ਨੂੰ ਉਸ ਨੇ ਕੋਈ ਪੁੱਠੀ ਗੱਲ ਕਹਿ ਦਿੱਤੀ। ਪੰਜਾਬੀ ਔਰਤ ਨੇ ਫਿਰ ਬਗੈਰ ਸਮਝੇ ਯਾਂ-ਯਾ ਕਹਿ ਦਿੱਤਾ। ਗੋਰੇ ਨੇ ਉਸ ਨੂੰ ਜੱæਫੀ ਪਾ ਲਈ। ਔਰਤ ਨੇ ਰੌਲਾ ਪਾ ਦਿੱਤਾ। ਪੁਲੀਸ ਆਈ। ਗੋਰੇ ਨੂੰ ਲੈ ਗਈ। " ਉਹ ਗੱਲਾਂ ਕਰਦਾ ਮੁਸ਼ਕਰੀਆਂ ਹੱਸੀ ਜਾਂਦਾ ਸੀ। ਚਾਹ ਉਵੇਂ ਹੀ ਉਸ ਅੱਗੇ ਪਈ ਸੀ। ਮੈਂ ਉਸ ਵੱਲੋਂ ਧਿਆਨ ਹੱਟਾਉਣ ਲਈ, ਉਸ ਨੂੰ ਲੱਗੇ, ਉਸ ਦੀਆਂ ਗੱਪਾਂ ਮੈਂ ਨਹੀ ਸੁਣ ਰਹੀ। ਮੈਂ ਆਪਣਾਂ ਪੰਜਾਬੀ ਰੇਡੀਉ ਲਗਾ ਲਿਆ। satwinder_7@hotmail.com |
Comments
Post a Comment