ਭਾਗ 13 ਕੀ ਮੈਂ ਸ਼ਹਿਨਸ਼ੀਲ, ਦਿਆਲੂ, ਇਮਾਨਦਾਰ, ਸ਼ਾਂਤ, ਖੁਸ਼, ਅਜ਼ਾਦ ਹਾਂ?   ਇਛਾ ਪੂਰਕੁ ਸਰਬ ਸੁਖਦਾਤਾ ਹਰਿ ਜਾ ਕੈ ਵਸਿ ਹੈ ਕਾਮਧੇਨਾ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com
ਬੰਦਾ ਧਰਮੀ ਹੋਵੇ। ਚੰਗਾ ਲੱਗਦਾ ਹੈ। ਸਾਫ਼ ਸੁਥਰਾ ਦਿਸਦਾ ਹੈ। ਬੰਦਾ ਧਰਮ ਵਿੱਚ ਕੱਟੜ ਹੋਵੇ। ਬੂਚੜ ਲੱਗਦਾ ਹੈ। ਆਪਣੇ-ਆਪ ਵਿੱਚ ਜੋ ਮਰਜ਼ੀ ਕਰੀ ਜਾਵੋ। ਆਪਦੇ ਉਤੇ ਜੋ ਮਰਜ਼ੀ ਧਰਮ ਦੇ ਅਸੂਲ ਲਾਗੂ ਕਰੀ ਜਾਵੋ। ਜੇ ਉਹੀ ਦੂਜੇ ਉਤੇ ਕੱਟੜਤਾ ਥੋਪੀ ਜਾਵੇ। ਤਾਨਾਂਸ਼ਾਹੀ ਬੱਣ ਜਾਂਦੀ ਹੈ। ਕਈ ਧਰਮੀਆਂ ਵਿਚੋਂ ਨਫ਼ਰਤ ਦੀ ਬਦਬੂ ਆ ਰਹੀ ਹੈ। ਲੋਕਾਂ ਨਾਲ ਧੋਖੇ ਠੱਗੀਆਂ ਲਾਈਆਂ ਜਾਂਦੀਆਂ ਹਨ। ਧਰਮੀ ਝੂਠ ਬੋਲ ਕੇ, ਇਧਰੋਂ-ਉਧਰੋਂ ਧੰਨ ਬਟੋਰਨ ਨੂੰ ਲੱਗੇ ਹਨ। ਐਸਾ ਧਰਮਾਂ ਵਿੱਚ ਕੀ ਹੈ? ਸਿਰਫ਼ ਧਰਮ ਨਾਲ ਜੁੜ ਕੇ, ਕੁੱਝ ਹਾਂਸਲ ਨਹੀਂ ਹੁੰਦਾ। ਜੋ ਧਰਮੀ ਹੋ ਕੇ, ਹੋਰਾਂ ਲੋਕਾਂ ਨੁੰ ਬੂਰੀ ਨਜ਼ਰ ਨਾਲ ਦੇਖ਼ਦੇ ਹਨ। ਹੋਰਾਂ ਦਾ ਬੁਰਾ ਚੁਹੁੰਦੇ ਹਨ। ਚਾਰ ਬੰਦੇ ਰਲ ਕੇ ਨਹੀਂ ਬੈਠਦੇ। ਜਦੋਂ ਇੱਕ ਦੂਜੇ ਦਾ ਕਹਿੱਣਾਂ ਨਹੀਂ ਮੰਨਦੇ। ਇੱਕ ਦੂਜੇ ਦੀਆਂ ਧਜੀਆਂ ਉਡਾਉਣ ਨੂੰ ਤਿਆਰ ਰਹਿੰਦੇ ਹਨ। ਧਰਮਾਂ ਪਿਛੇ ਬੰਦੇ, ਦੂਜੇ ਬੰਦਿਆਂ ਦੇ ਵੈਰੀ ਹੋ ਕੇ ਖੂਨ ਕਰੀ ਜਾਂਦੇ ਹਨ। ਕਈ ਪਰਿਵਾਰ ਐਸੇ ਹਨ। ਉਨਾਂ ਦੇ ਘਰ ਦੇ ਜੀਆਂ ਦੇ ਅਲੱਗ-ਅਲੱਗ ਧਰਮ ਹਨ। ਕੋਈ ਮੂਰਤੀ ਨੂੰ ਦੁੱਧ ਨਾਲ ਧੋ ਕੇ ਧੂਫ਼ ਦਿੰਦਾ ਹੈ। ਘਰ ਦੇ ਬੁੜਾ, ਬੁੜੀ ਨੂੰ ਚਾਹ ਦੀ ਘੁੱਟ ਸਮੇਂ ਸਿਰ ਨਹੀਂ ਮਿਲਦੀ। ਕੋਈ ਗੁੱਟਕਾ ਲਈ ਬੈਠਾ ਹੁੰਦਾ ਹੈ। ਕੋਈ ਡੇਰੇ ਵਾਲੇ ਸਾਧ ਦੀ ਫੋਟੋ ਅੱਗੇ ਹੱਥ ਬੰਨ-ਬੰਨ ਕੇ ਪਦਾਰਥ, ਪੈਸੇ ਸੁਖ ਮੰਗਦਾ ਹੈ। ਐਸੇ ਲੋਕਾਂ ਨੂੰ ਕੋਈ ਪੁੱਛੇ, ਜੇ ਸਾਧਾਂ ਕੋਲ ਕੁੱਝ ਹੋਵੇ। ਤਾਂ ਸਾਧ ਆਪ ਪੈਸਾ-ਪੈਸਾ ਤੁਹਾਡੇ ਕੋਲੋਂ ਕਿਉਂ ਮੰਗਦੇ ਹਨ? ਆਂਮ ਲੋਕ ਹੀ ਸਾਧਾਂ ਦੇ ਬੈਂਕ ਅਕਾਂਊਟ ਹਨ। ਡੇਰੇ ਤੇ ਜਾਂਣ ਵਾਲੀ ਇੱਕ ਔਰਤ ਨੇ ਦੱਸਿਆ, " ਕਨੇਡਾ ਗੌਰਮਿੰਟ ਨੇ. ਮੈਨੂੰ ਜੋ ਭੱਤਾ ਦੇਣਾਂ ਸ਼ੁਰੂ ਕੀਤਾ ਹੈ। ਉਹ ਡੇਰੇ ਵਾਲੇ ਸਾਧ ਦੀ ਕਿਰਪਾ ਨਾਲ ਹੋਇਆ ਹੈ। " ਜਿਵੇਂ ਡੇਰੇ ਵਾਲਾ ਸਾਧ ਕਨੇਡਾ ਦੇ ਖ਼ਜ਼ਾਨੇ ਦਾ ਖ਼ਜਾਨਚੀ ਹੋਵੇ। ਇਸ ਲਈ ਗੌਰਮਿੰਟ ਦੇ ਭੱਤੇ ਵਿਚੋਂ ਬਾਬੇ ਨੂੰ 1700 ਡਾਲਰ ਵਿਚੋਂ 100 ਡਾਲਰ ਰਿਸ਼ਵਤ, ਹਰ ਮਹੀਨੇ ਦਿੰਦੀ ਹੈ। 1600 ਹਰ ਮਹੀਨੇ ਦੀ ਬੱਚਤ ਹੈ। ਇਹ ਔਰਤ ਨਾਂ ਤਾਂ ਘਰ ਕੋਈ ਕੰਮ ਕਰਦੀ ਹੈ। ਬੱਣ ਠੱਣ ਕੇ ਸਵੇਰੇ ਡੇਰੇ ਜਾ ਵੜਦੀ ਹੈ। ਹਰ ਮਰਦ ਨਾਲ ਹਾਸਾ-ਠੱਡਾ ਕਰਦੀ ਹੈ। ਪੂਰਾ ਦਿਨ ਡੇਰੇ ਵਿੱਚ ਸੇਵਾ ਕਰਨ ਦਾ ਖੂਬ ਡਰਾਮਾਂ ਚੱਲਦਾ ਹੈ। ਡੇਰੇ ਬੈਠੀ ਬਾਬਿਆਂ ਨੂੰ ਤਾਜ਼ੀਆਂ ਲਾਹ ਕੇ ਦਿੰਦੀ ਹੈ। ਬੱਚੇ ਘਰ ਭੁੱਖੇ ਮਰਦੇ ਹਨ। ਜੇ ਘਰ ਰਹੇਗੀ। ਘਰ ਦਾ ਰਾਸ਼ਨ ਖਾਵੇਗੀ। ਪਤੀ ਤੋਂ ਆਥਣ ਸਵੇਰ ਗਾਲ਼ਾਂ ਖਾਵੇਗੀ। ਨਾਲੇ ਗੁੱਤ ਪਟਾਵੇਗੀ। ਭਾਂਡੇ ਮਾਂਜਣ, ਚੂਲੇ ਚੌਕੇ ਵਿੱਚ ਪੂਰਾ ਦਿਨ ਫਸੀ ਰਹੇਗੀ। ਮੂੰਹ ਧੋਣ ਦਾ ਸਮਾਂ ਨਹੀਂ ਲੱਗਣਾਂ।

ਕੀ ਸਾਧ ਦੇ ਹੱਲ ਚੱਲਦੇ ਹਨ? ਜੋ ਰਾਸ਼ਨ, ਕੱਪੜੇ, ਧੰਨ ਦੇਵੇਗਾ। ਕੋਈ ਧਰਮ ਰੋਟੀ ਨਹੀਂ ਦਿੰਦਾ। ਸਗੋਂ ਧਰਮੀ ਆਪ ਵਹਿਲੇ ਰਹਿੰਦੇ ਹਨ। ਲੋਕਾਂ ਨੂੰ ਕੰਮ ਕਰਨ ਨੂੰ ਕਹਿੰਦੇ ਹਨ। ਉਨਾਂ ਤੋਂ ਦਾਨ ਮੰਗਦੇ ਹਨ। ਸਾਧ ਨਹੀਂ, ਰੱਬ ਸਬ ਕੁੱਝ ਦਿੰਦਾ ਹੈ। ਕੀ ਕੋਈ ਸਾਧ ਮਾਂ ਦੇ ਗਰਭ ਵਿੱਚ ਬੱਚੇ ਨੂੰ ਭੋਜਨ, ਲਹੂ ਸਪਲਾਈ ਕਰ ਸਕਦਾ ਹੈ? ਉਹ ਰੱਬ ਹੀ ਹੈ। ਬੱਚੇ ਦੇ ਪੈਦਾ ਹੋਣ ਤੋਂ ਪਹਿਲਾਂ ਮਾਂ ਦੀਆਂ ਛਾਤੀਆਂ ਵਿੱਚ ਦੁੱਧ ਪਾ ਦਿੰਦਾ ਹੈ। ਜੇ ਕਿਤੇ ਸਾਧਾ ਦਾ ਦਾਅ ਲੱਗੇ। ਗਾਂ, ਮੱਝਾ ਦੇ ਦੁੱਧ ਵਾਂਗ ਡੀਕ ਜਾਂਣ। ਤੁਹਾਨੂੰ ਸਾਧ ਕੀ ਦੇ ਦੇਣਗੇ? ਆਪ ਸਾਧ ਚਿੱਟਾ ਲਹੂ ਜਾਨਵਰਾਂ ਦੇ ਥਣਾਂ ਵਿੱਚੋਂ ਤੁਪਕਾ-ਤੁਪਕਾ, ਨਚੋੜਾ-ਨਚੋੜਾ ਪੀ ਜਾਂਦੇ ਹਨ। ਅਜੇ ਕਹਿੰਦੇ, " ਮਾਸ ਨਹੀਂ ਖਾਂਦੇ। " ਮਾਸ ਚੱਬਣਾਂ ਵੀ ਪੈਂਦਾ ਹੈ। ਸਹਮਣੇ ਨਹੀਂ, ਤਾਂ ਚੋਰੀ ਬੱਕਰੇ ਝੱਟਕਾ ਕੇ ਖਾਂਦੇ ਹਨ। ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਦੇ ਸ਼ਬਦ ਇਸ ਤਰਾਂ ਕਹਿ ਰਹੇ ਹਨ।

ਕਬੀਰ ਸੇਵਾ ਕਉ ਦੁਇ ਭਲੇ ਏਕੁ ਸੰਤੁ ਇਕੁ ਰਾਮੁ ਰੱਬ, ਸੰਤ ਇੰਨਾਂ ਦੋਹਾਂ ਦੀ ਹੀ ਪੂਜਾ ਕਰਨੀ ਸਹੀ ਹੈ। ਰਾਮੁ ਜੁ ਦਾਤਾ ਮੁਕਤਿ ਕੋ ਸੰਤੁ ਜਪਾਵੈ ਨਾਮੁ ੧੬੪॥ ਪ੍ਰਭੂ ਮੁਕਤੀ ਕਰਨ ਵਾਲਾ ਮਾਲਕ ਹੈ। ਸੰਤ ਉਸ ਮੁਕਤੀ ਦੇ ਰੱਬ ਦੀ ਯਾਦ ਕਰਾਂਉਂਦਾ ਹੈ। ਕਬੀਰ ਜਿਹ ਮਾਰਗਿ ਪੰਡਿਤ ਗਏ ਪਾਛੈ ਪਰੀ ਬਹੀਰ ਕਬੀਰ ਭਗਤ ਜੀ ਲਿਖਦੇ ਹਨ। ਜਿਸ ਕੁਰਾਹੇ ਪੰਡਤਿ, ਸਾਧ ਤੀਰਥ, ਪਖੰਡ ਦੇ ਰਾਹ ਤੁਰ ਰਹੇ ਹਨ। ਫਜੂਲ ਦੇ ਕੰਮ ਹਨ। ਲੋਕਾਂ ਦੀ ਭੀੜ ਉਨਾਂ ਮਗਰ ਲੱਗ ਰਹੀ ਹੈ। ਇਕ ਅਵਘਟ ਘਾਟੀ ਰਾਮ ਕੀ ਤਿਹ ਚੜਿ ਰਹਿਓ ਕਬੀਰ ੧੬੫॥ ਇਕ ਰੱਬ ਨੂੰ ਪਿਆਰ ਕਰਨ ਦੀ ਔਖਾ ਪੰਧ ਹੈ। ਉਸ ਰਸਤੇ ਤੇ ਕਬੀਰ ਭਗਤ ਚੱਲ ਰਿਹਾ ਹੈ। {ਪੰਨਾ 1373} ਕਬੀਰ ਭਗਤ ਦੇ ਸਲੋਕਾਂ ਵਿਚੋਂ ਇਹ ਬਾਣੀ ਹੈ। ਕਬੀਰ ਭਗਤ ਦੀ ਬਾਣੀ ਲੋਕਾਂ ਵਿੱਚ ਬਹੁਤ ਲੋਕ ਪ੍ਰਿਆ ਹੈ। ਇਹ ਗੁਰਬਾਣੀ ਆਂਮ ਬੰਦੇ ਨੂੰ ਵੀ ਸਮਝ ਵਿੱਚ ਵੀ ਆਉਂਦੀ ਹੈ।

ਕਈ ਸਾਧਾਂ ਦੇ ਡੇਰਿਆਂ ਤੇ ਲੋਕ ਖਾਣ, ਪੀਣ, ਪਹਿਨਣ ਦੀਆਂ ਚੀਜ਼ਾਂ ਮੰਗਣ ਲਈ ਫਿਰਦੇ ਹਨ। ਹੋਰਾਂ ਨੂੰ ਅੰਨ-ਜਲ ਦੇਣ ਵਾਲੇ ਸਾਧਾਂ ਦਾ, ਜਿਸ ਦਿਨ ਅੰਨ-ਜਲ ਮੁੱਕ ਗਿਆ। ਸਾਧ ਇੱਕ ਸਾਹ ਆਪਦਾ-ਆਪ ਨਹੀਂ ਚਲਾ ਸਕਦੇ। ਆਂਮ ਮਰਨ ਵਾਲਿਆਂ ਵਾਂਗ, ਰਾਮ-ਨਾਂਮ ਸੱਤ ਕਰਕੇ, ਲੋਕਾਂ ਨੇ ਹੱਥੋਂ- ਹੱਥੀ ਅਤਮ ਕਿਰਿਆ ਕਰ ਦੇਣੀ ਹੈ। ਪਰ ਗੁ੍ਰੂ ਨਾਨਕ ਜੀ ਇਹ ਲਿਖ ਰਹੇ ਹਨ। ਜਿਨਿ ਜਗਤੁ ਉਪਾਇਆ ਧੰਧੈ ਲਾਇਆ ਤਿਸੈ ਵਿਟਹੁ ਕੁਰਬਾਣੁ ਜੀਉ ਜਿਸ ਰੱਬ ਨੇ ਜਗਤ ਬੱਣਾਂਇਆ ਹੈ। ਮੈਂ ਉਸ ਪ੍ਰਭੂ ਤੋਂ ਸਦਕੇ ਜਾਂਦਾ ਹਾਂ। ਤਾ ਕੀ ਸੇਵ ਕਰੀਜੈ ਲਾਹਾ ਲੀਜੈ ਹਰਿ ਦਰਗਹ ਪਾਈਐ ਮਾਣੁ ਜੀਉ ਰੱਬ ਨੂੰ ਯਾਦ ਕਰਕੇ, ਉਸ ਨਾਲ ਸੁਰਤ ਜੋੜ ਕੇ ਫੈਇਦਾ ਲਈਏ। ਤਾਂ ਕੇ ਰੱਬ ਦੇ ਦੁਆਰ ਤੇ ਇੱਜ਼ਤ ਮਿਲ ਜਾਵੇ ਹਰਿ ਦਰਗਹ ਮਾਨੁ ਸੋਈ ਜਨੁ ਪਾਵੈ ਜੋ ਨਰੁ ਕੁ ਪਛਾਣੈ ਉਹੀ ਬੰਦੇ ਰੱਬ ਦੇ ਦਰ ਤੇ ਇੱਜ਼ਤ ਪਾਉਂਦੇ ਹਨ। ਜੋ ਬੰਦੇ ਪ੍ਰਭੂ ਨੂੰ ਜਾਂਣਨ ਲੱਗ ਜਾਂਦੇ ਹਨ ਓਹੁ ਨਵ ਨਿਧਿ ਪਾਵੈ ਗੁਰਮਤਿ ਹਰਿ ਧਿਆਵੈ ਨਿਤ ਹਰਿ ਗੁਣ ਆਖਿ ਵਖਾਣੈ ਉਹ ਦੁਨੀਆਂ ਦੀ ਹਰ ਸ਼ੈ-ਚੀਜ਼ ਰੱਬ ਦਾ ਨਾਂਮ ਹਾਸਲ ਲੈਂਦਾ ਹੈ। ਜੋ ਗੁਰੂ ਦੇ ਗੁਣ ਲੈ ਕੇ, ਪ੍ਰਭੂ ਨੂੰ ਹਰ ਰੋਜ਼ ਚੇਤੇ ਕਰਦਾ ਹੈ। ਅਹਿਨਿਸਿ ਨਾਮੁ ਤਿਸੈ ਕਾ ਲੀਜੈ ਹਰਿ ਊਤਮੁ ਪੁਰਖੁ ਪਰਧਾਨੁ ਜੀਉ ਦਿਨ ਰਾਤ ਉਸ ਰੱਬ ਨੂੰ ਚੇਤੇ ਕਰੀਏ। ਜੋ ਸਭ ਤੋਂ ਉਚਾ, ਪਵਿੱਤਰ ਸਭ ਦਾ ਵੱਡਾ ਆਗੂ ਅਕਾਲ ਪੁਰਖ ਹੈ ਜਿਨਿ ਜਗਤੁ ਉਪਾਇਆ ਧੰਧੈ ਲਾਇਆ ਹਉ ਤਿਸੈ ਵਿਟਹੁ ਕੁਰਬਾਨੁ ਜੀਉ ੩॥ ਜਿਸ ਰੱਬ ਨੇ ਜਗਤ ਬੱਣਾਂਇਆ ਹੈ। ਮੈਂ ਉਸ ਪ੍ਰਭੂ ਤੋਂ ਵਾਰੇ-ਵਾਰੇ ਜਾਂਦਾ ਹਾਂ। ਨਾਮੁ ਲੈਨਿ ਸਿ ਸੋਹਹਿ ਤਿਨ ਸੁਖ ਫਲ ਹੋਵਹਿ ਮਾਨਹਿ ਸੇ ਜਿਣਿ ਜਾਹਿ ਜੀਉ ਜੋ ਮਨੁੱਖ ਪ੍ਰਭੂ ਨੂੰ ਯਾਦ ਕਰਦੇ ਹਨ। ਉਹ ਲੋਕ ਸੋਹਣੇ ਲੱਗਦੇ ਹਨ। ਉਹ ਸ਼ਾਂਤੀ, ਅਰਾਮ, ਹਰ ਇੱਛਾ ਪਾ ਲੈਂਦੇ ਹਨ। ਜੋ ਰੱਬ ਨੂੰ ਚੇਤੇ ਕਰਦੇ ਹਨ। ਉਹ ਦੁਨੀਆਂ ਜਿੱਤ ਕੇ, ਮਾਂਣ ਹਾਂਸਲ ਕਰਦੇ ਹਨ। ਤਿਨ ਫਲ ਤੋਟਿ ਆਵੈ ਜਾ ਤਿਸੁ ਭਾਵੈ ਜੇ ਜੁਗ ਕੇਤੇ ਜਾਹਿ ਜੀਉ ਉਹਨਾਂ ਨੂੰ ਇੰਨੇ ਪਦਾਰਥਾਂ ਦੇ ਫਲ ਮਿਲਦੇ ਹਨ। ਕਦੇ ਘੱਟਦੇ ਨਹੀਂ ਹਨ। ਰੱਬ ਦੀ ਮੇਹਰ ਨਾਲ ਜੇ ਰੱਬ ਚਾਹੇ ਤਾਂ ਉਨਾਂ ਚੀਜ਼ਾਂ ਦੇ ਖ਼ਜ਼ਾਨੇ, ਅਨੇਕਾਂ ਜੁਗ ਬੀਤਣ ਨਾਲ ਵੀ ਘੱਟਦੇ ਨਹੀਂ ਹਨ। ਜੇ ਜੁਗ ਕੇਤੇ ਜਾਹਿ ਸੁਆਮੀ ਤਿਨ ਫਲ ਤੋਟਿ ਆਵੈ ਅਨੇਕਾਂ ਜੁਗ ਬੀਤਣ ਨਾਲ ਵੀ ਨਾਂਮ ਚੇਤੇ ਕਰਨ ਤੇ ਚੀਜ਼ਾਂ ਦੇ ਸੁਖ ਘੱਟਦੇ ਨਹੀਂ ਹਨ। ਤਿਨ੍ਹ੍ਹ ਜਰਾ ਮਰਣਾ ਨਰਕਿ ਪਰਣਾ ਜੋ ਹਰਿ ਨਾਮੁ ਧਿਆਵੈ ਉਸ ਨੂੰ ਆਤਮਕ ਮੌਤ ਨਹੀਂ ਆਉਂਦੀ। ਉਹ ਕਾਲ ਤੋਂ ਡਰਦੇ ਨਹੀਂ ਹੈ। ਉਹ ਮਸੀਬਤਾਂ ਨਹੀਂ ਭੋਗਦੇ। ਜੋ ਪ੍ਰਭੂ ਦਾ ਸਿਮਰਨ ਕਰਦੇ ਹਨ। ਹਰਿ ਹਰਿ ਕਰਹਿ ਸਿ ਸੂਕਹਿ ਨਾਹੀ ਨਾਨਕ ਪੀੜ ਖਾਹਿ ਜੀਉ ਨਾਨਕ ਜੀ ਕਹਿ ਰਹੇ ਹਨ। ਜੋ ਰੱਬ ਨੂੰ ਯਾਦ ਕਰਕੇ, ਉਸ ਦਾ ਨਾਂਮ ਲੈਂਦੇ ਹਨ। ਉਹ ਦੁੱਖਾਂ ਵਿੱਚ ਨਹੀਂ ਮਰਦੇ। ਨਾਮੁ ਲੈਨ੍ਹ੍ਹਿ ਸਿ ਸੋਹਹਿ ਤਿਨ੍ਹ੍ਹ ਸੁਖ ਫਲ ਹੋਵਹਿ ਮਾਨਹਿ ਸੇ ਜਿਣਿ ਜਾਹਿ ਜੀਉ ੪॥੧॥੪॥ ਜੋ ਮਨੁੱਖ ਪ੍ਰਭੂ ਦਾ ਨਾਮ ਸਿਮਰਦੇ ਹਨ। ਉਹ ਸੋਭਾ ਸਬ ਪਾਸੇ ਪਾਂਦੇ ਹਨ। ਉਹ ਹਰ ਚੀਜ਼ ਆਤਮਕ ਆਨੰਦ, ਸ਼ਾਂਤੀ ਆਦਰ ਪਾ ਲੈਂਦੇ ਹਨ, ਉਹ ਮਨੁੱਖਾ ਜਨਮ ਦੀ ਬਾਜ਼ੀ ਜਿੱਤ ਕੇ ਜਾਂਦੇ ਹਨ ੪।੧।੪। {ਪੰਨਾ 438}

ਇਛਾ ਪੂਰਕੁ ਸਰਬ ਸੁਖਦਾਤਾ ਹਰਿ ਜਾ ਕੈ ਵਸਿ ਹੈ ਕਾਮਧੇਨਾ ਮਨ ਦੀਆਂ ਉਮੀਦਾ ਪੂਰੀਆਂ ਕਰਨ ਵਾਲਾ ਅੰਨਦ ਦੇਣ ਵਾਲ ਰੱਬ ਹੀ ਹੈ। ਜਿਸ ਦੇ ਵੱਸ ਵਿਚ ਕਾਮਧੇਨ ਇਛਾਂ ਪੂਰੀਆਂ ਕਰਨ ਵਾਲੀ ਸ਼ਕਤੀ ਹੈ। ਸੋ ਐਸਾ ਹਰਿ ਧਿਆਈਐ ਮੇਰੇ ਜੀਅੜੇ ਤਾ ਸਰਬ ਸੁਖ ਪਾਵਹਿ ਮੇਰੇ ਮਨਾ ੧॥ ਐਸੇ ਪ੍ਰਮਾਤਮਾ ਦਾ ਯਾਦ ਕਰੀਏ ਮੇਰੀਏ ਜਾਨੇ, ਮੇਰੀ ਜਿੰਦਗੀਏ , ਜਿਸ ਨਾਲ ਹਰੇਕ ਅੰਨਦ ਦੀ ਦੀ ਪਰੂਤੀ ਹੋ ਜਾਵੇ। ਜਪਿ ਮਨ ਸਤਿ ਨਾਮੁ ਸਦਾ ਸਤਿ ਨਾਮੁ ਉਸ ਸੱਚੇ ਨਾਂਮ ਸਤਿਨਾਂਮ-ਸਤਿਨਾਂਮ ਨੂੰ ਚੇਤੇ ਕਰ। ਹਲਤਿ ਪਲਤਿ ਮੁਖ ਊਜਲ ਹੋਈ ਹੈ ਨਿਤ ਧਿਆਈਐ ਹਰਿ ਪੁਰਖੁ ਨਿਰੰਜਨਾ ਰਹਾਉ ਲੋਕ ਪਰਲੋਕ ਵਿਚ ਇੱਜ਼ਤ ਮਿਲਦੀ ਹੈ। ਸਦਾ ਰਹਿੱਣ ਵਾਲੇ ਪ੍ਰਭੂ ਦਾ ਨਾਮ ਸਦਾ ਜਪਿਆ ਕਰ। ਰਹਾਉ। ਜਹ ਹਰਿ ਸਿਮਰਨੁ ਭਇਆ ਤਹ ਉਪਾਧਿ ਗਤੁ ਕੀਨੀ ਵਡਭਾਗੀ ਹਰਿ ਜਪਨਾ ਜਿਸ ਹਿਰਦੇ ਵਿਚ ਪਰਮਾਤਮਾ ਦੀ ਭਗਤੀ ਹੁੰਦੀ ਹੈ। ਉਸ ਵਿਚੋਂ ਹਰੇਕ ਕਿਸਮ ਦਾ ਝਗੜਾ ਚਾਲਿਆ ਜਾਂਦਾ ਹੈ। ਉਸ ਦੀ ਇੱਜ਼ਤ ਵੱਧ ਜਾਂਦੀ ਹੈ। ਵੱਡੀ ਕਿਸਮਤ ਨਾਲ ਰੱਬ ਨੂੰ ਚੇਤੇ ਕੀਤਾ ਜਾਂਦਾ ਹੈ। ਜਨ ਨਾਨਕ ਕਉ ਗੁਰਿ ਇਹ ਮਤਿ ਦੀਨੀ ਜਪਿ ਹਰਿ ਭਵਜਲੁ ਤਰਨਾ ੨॥੬॥੧੨॥ ਨਾਨਕ ਜੀ ਲਿਖ ਰਹੇ ਹਨ। ਰੱਬ ਜੀ ਨੇ ਐਸੀ ਅੱਕਲ ਸਮਝ ਬਖ਼ਸ਼ੀ ਹੈ। ਕਿ ਪਰਮਾਤਮਾ ਦਾ ਨਾਮ ਜਪ ਕੇ ਸੰਸਾਰ ਦੇ ਸਮੁੰਦਰ ਤੋਂ ਪਾਰ ਲੰਘਣਾਂ ਹੈ।੨।੬।੧੨।{ਪੰਨਾ 669-670}



 

Comments

Popular Posts