ਭਾਗ 14 ਸਰਕਾਰ ਬੁਰਕੀਆਂ ਕੀ ਮੈਂ ਸ਼ਹਿਨਸ਼ੀਲ, ਦਿਆਲੂ, ਇਮਾਨਦਾਰ, ਸ਼ਾਂਤ, ਖੁਸ਼, ਅਜ਼ਾਦ ਹਾਂ?
ਕੀ ਨਿਕੰਮੇ, ਵਿਹਲੇ ਲੋਕਾਂ ਦੇ ਮੂੰਹ ਵਿੱਚ ਸਰਕਾਰ ਬੁਰਕੀਆਂ ਪਾਵੇ?
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com
ਕਈ ਐਸੇ ਵੀ ਮਰਦ-ਔਰਤਾਂ ਹਨ। ਮੇਹਨਤ ਕਰਨੀ ਨਹੀਂ ਚਹੁੰਦੇ। ਜੋ ਮੇਹਨਤੀ ਨਹੀਂ ਹਨ। ਐਸੇ ਲੋਕ ਵਫ਼ਦਾਰ, ਇਮਾਦਾਰ ਕਿਵੇਂ ਹੋਣਗੇ? ਐਸੇ ਲੋਕਾਂ ਨੇ, ਚੰਗਾ ਸਮਾਜ ਕੈਸੇ ਸਾਜਣਾਂ ਹੈ? ਚੋਰੀਆਂ ਠੱਗੀਆਂ ਹੀ ਕਰਨੀਆਂ ਹਨ। ਵਿਹਲੇ ਬੈਠਿਆਂ ਨੇ ਨਗੌਚਾਂ ਹੀ ਕੱਢਣੀਆਂ ਹਨ। ਸਰਕਾਰ ਉਤੇ ਹੀ ਤੂਹਮਤਾਂ ਲਗਾਉਣ ਤੇ ਰਹਿੰਦੇ ਹਨ। ਆਪ ਕਈ ਹੱਥ ਹਿਲਾ ਕੇ ਰਾਜ਼ੀ ਨਹੀਂ ਹਨ। ਸਰਕਾਰ ਦੇ ਹੱਥ ਵੀ ਤਾਕਤਵਾਰ ਤਾਂਹੀਂ ਹੋਣਗੇ। ਜੇ ਦੇਸ਼ ਦੇ ਲੋਕ ਮੇਹਨਤੀ, ਵਫ਼ਦਾਰ, ਇਮਾਦਾਰ ਹੋਣਗੇ। ਲੋਕ ਤਾਂ ਨਿਕੰਮੇ, ਵਿਹਲੇ ਹੋਏ ਬੈਠੇ ਹਨ। ਕੀ ਨਿਕੰਮੇ, ਵਿਹਲੇ ਲੋਕਾਂ ਦੇ ਮੂੰਹ ਵਿੱਚ ਸਰਕਾਰ ਬੁਰਕੀਆਂ ਪਾਵੇ? ਪਿੰਡਾ ਦੇ ਲੋਕ ਵੀ ਪਹਿਨ-ਪੋਚ-ਨਿਖ਼ਰ ਕੇ, ਵਿਆਹਾਂ, ਪ੍ਰੋਗ੍ਰਾਮਾਂ ਵਿੱਚ ਹਾਜ਼ਰ ਹੁੰਦੇ ਹਨ। ਲੋਕ ਹਰ ਰੋਜ਼ ਬਰਾਤ ਚੜ੍ਹੇ ਰਹਿੰਦੇ ਹਨ। ਪੈਲਿਸਾਂ ਵਿੱਚ ਨੱਚਣ-ਟੱਪਣ ਜੋਗੇ ਰਹਿ ਗਏ ਹਨ। ਕੰਮ ਕਾਰ ਛੱਡ ਕੇ, ਮੂੰਹ ਚੱਕੀ ਅਮਾ-ਤੁਮਾ ਦੇ ਵਿਆਹਾਂ, ਪ੍ਰੋਗ੍ਰਾਮਾਂ ਵਿੱਚ ਤੁਰੇ ਫਿਰਦੇ ਹਨ। ਹਰ ਰੋਜ਼ 36 ਪਦਾਰਥ ਖਾਂਦੇ ਹਨ। ਹੁਣ ਰੁੱਖੀ ਮਿਸੀ ਖਾ ਕੇ ਠੰਡਾ ਪਾਣੀ ਪੀ॥ ਵਾਲੀ ਗੱਲ ਤਾਂ ਹੀ ਨਹੀਂ ਹੈ। ਹਰ ਕੋਈ ਸ਼ਾਹੀ ਭੋਜ ਛੱਕਦਾ, ਛੱਕਾਂਉਂਦਾ ਹੈ। ਘਰ ਪੱਟਣਾਂ ਲਿਆ, ਭਾਲੇ ਨਿੱਤ ਬੱਕਰੇ।ਜੋ ਬੰਦੇ ਆਪਣੇ-ਆਪਦੇ ਹੱਥ-ਪੈਰ ਸਰੀਰ ਨੂੰ ਹੀ ਦੇਖ਼-ਦੇਖ਼ ਕੇ ਜਿਉਂਦੇ ਹਨ। ਉਹ ਬੰਦੇ ਦੇਹਿ ਨੂੰ ਦੁੱਖ ਦੇ ਕੇ ਰਾਜ਼ੀ ਨਹੀਂ ਹਨ। ਮੇਹਨਤ ਕਿਵੇਂ ਕਰਨਗੇ?
ਜੇ ਘਰ ਵਿੱਚ ਕੋਈ ਵਿਹਲਾ ਬੈਠਾ ਰਹੇ। ਕੋਈ ਮੇਹਨਤ ਮਜ਼ਦੂਰੀ ਨਾਂ ਕਰੇ। ਗੱਲਾਂ ਹੀ ਮਾਰੀ ਜਾਵੇ। ਲੋਕੀਂ ਉਸ ਦਾ ਨਾਂਮ ਗੱਪੀ ਵਿਹਲੜ ਰੱਖ ਲੈਂਦੇ ਹਨ। ਘਰ ਦੀ ਔਰਤ ਚੂਲੇ ਚੌਕੇ ਦਾ ਕੰਮ ਨਾਂ ਕਰੇ। ਕੀ ਐਸੀ ਔਰਤ ਨੂੰ ਦੇਖ਼ ਕੇ ਜਿਉਆਂ ਜਾ ਸਕਦਾ ਹੈ? ਜਿਸ ਘਰ ਵਿੱਚ ਔਰਤ ਤਵੇਂ ਤੇ ਰੋਟੀ ਨਾਂ ਪੱਕਾਵੇ, ਚੂਲਾ ਨਾ ਬਾਲੇ, ਉਸ ਘਰ ਦੀ ਹਾਲਤ ਕੀ ਹੋਵੇਗੀ? ਭਾਵੇਂ ਘਰ ਵਿੱਚ ਨੌਕਰ ਵੀ ਹੋਣ। ਜਿੰਨਾਂ ਚਿਰ ਜੁੰਮੇਬਾਰ ਬੰਦੇ ਕੰਮ ਆਪਦੇ ਹੱਥਾਂ ਵਿੱਚ ਨਹੀਂ ਲੈਂਦੇ। ਕਾਂਮਜਾਬੀ ਨਹੀਂ ਮਿਲਦੀ ਹੁੰਦੀ। ਕੋਈ ਵੀ ਕੰਮ ਆਪ ਕਰਕੇ ਦੇਖੋ। ਉਹੀ ਕੰਮ ਦੂਜੇ ਤੋਂ ਕਰਾ ਕੇ ਦੇਖ਼ਣਾਂ। ਆਪੇ ਫ਼ਰਕ ਪਤਾ ਲੱਗ ਜਾਵੇਗਾ। ਕੀ ਦੂਜਾ ਬੰਦਾ ਕੰਮ ਤੁਹਾਡੇ ਵਰਗਾ ਸਫ਼ਾਈ ਨਾਲ ਕਰਦਾ ਹੈ? ਕੀ ਤੁਹਾਡੇ ਜਿੰਨੇ ਸਮੇਂ ਵਿੱਚ ਕਰ ਲੈਂਦਾ ਹੈ? ਜੇ ਆਪਦੇ ਕੰਮ ਆਪ ਨਹੀਂ ਕਰਦੇ। ਦੂਜੇ ਤੋਂ ਕਿਉਂ ਆਸ ਰੱਖਦੇ ਹੋ?
ਤਿੰਨ ਘੰਟੇ ਦਾ ਪੇਪਰ ਦੇਣ ਲਈ। ਪੂਰਾ ਸਾਲ ਪੜ੍ਹਨਾਂ-ਲਿਖਣਾਂ ਪੈਂਦਾ ਹੈ। ਜੇ ਇੱਕ ਦਿਨ ਕਲਾਸ ਵਿਚੋਂ ਛੁੱਟੀ ਕਰ ਲਈ। ਜਾਂ ਅਣਗਹਿਲੀ ਨਾਲ ਸਬਜਿਕਟ ਧਿਆਨ ਨਾਂ ਦਿੱਤਾ। ਉਸੇ ਵਿਚੋਂ ਹੀ ਇਗਜ਼ਾਮ ਵਿੱਚ ਪ੍ਰਸ਼ਨ ਆ ਜਾਵੇ। ਹੱਲ ਕੀ ਲਿਖਿਆ ਜਾਵੇਗਾ? ਇਸ ਲਈ ਹਰ ਮਿੰਟ, ਪਲ਼ ਜਿੰਦਗੀ ਦਾ ਬਹੁਤ ਵੱਡਮੂਲਾ ਹੈ। ਜੋ ਲੋਕ ਧਿਆਨ ਨਾਲ, ਜੁੰਮੇਬਾਰੀ ਨਾਲ ਕੰਮ ਨਹੀਂ ਕਰਨਗੇ, ਉਹ ਫੇਲ ਹੋ ਜਾਂਣਗੇ। ਇੰਡੀਆ ਦੇ ਇੱਕ ਬਿਜਨਸ ਮੈਂਨ ਨੇ, ਬਹੁਤ ਵੱਡੀਆਂ ਮੱਲਾਂ ਮਾਰੀਆਂ। ਉਹ 18 ਘੰਟੇ ਕੰਮ ਕਰਦਾ ਸੀ। ਕਾਂਮਜਾਬੀ ਮਿਲਣ ਪਿਛੋਂ, ਉਸ ਤੋਂ ਗੱਲ਼ਤੀ ਇਹ ਹੋ ਗਈ। ਆਪਦੇ ਕਰਮ ਚਾਰੀਆਂ ਉਤੇ ਬਹੁਤ ਜ਼ਿਆਦਾ ਨਿਰਭਰ ਹੋ ਗਿਆ ਸੀ। ਅੱਖਾਂ ਮੀਚ ਕੇ, ਨੌਕਰਾਂ ਉਤੇ ਜ਼ਕੀਨ ਕਰਨ ਲੱਗ ਗਿਆ ਸੀ। ਹਰ ਕੰਮ ਬਿਜਨਸ ਕਰਨ ਲਈ ਪੇਪਰਾਂ ਤੇ ਸਾਈਨ ਕਰਨੇ ਪੈਂਦੇ ਹਨ। ਉਹ ਵੀ ਹਰ ਰੋਜ਼ ਬਹੁਤ ਪੇਪਰਾਂ ਤੇ ਸਾਈਨ ਕਰਦਾ ਸੀ। ਉਸ ਨੇ ਬਗੈਰ ਪੇਪਰ ਪੜ੍ਹਨ ਤੋਂ ਹੀ ਐਸੇ ਪੇਪਰਾਂ ਤੇ ਸਾਈਨ ਕਰ ਦਿੱਤੇ। ਜੋ ਉਸ ਦੀ ਆਪਦੀ ਪ੍ਰਾਪਟੀ ਦੇ ਪੇਪਰ ਸਨ। ਕੁੱਝ ਕਰਮ ਚਾਰੀਆਂ ਨੇ ਮਿਲਕੇ, ਉਸ ਦਾ ਸਬ ਕੁੱਝ ਆਪਦੇ ਨਾਂਮ ਕਰ ਲਿਆ ਸੀ। ਉਸ ਦੇ ਮਰਨ ਪਿਛੋਂ ਉਸ ਦੇ ਆਪਦੇ ਬੱਚੇ ਬੇਘਰ ਹੋ ਗਏ ਸਨ।
ਇਸੇ ਤਰਾਂ ਪੰਜਾਬ ਦੇ ਲੋਕਾਂ ਦਾ ਹਾਲ ਹੋਣ ਵਾਲਾ ਹੈ। ਬਹੁਤੇ ਮੁੰਡੇ ਬਾਪੂ ਦੇ ਸਿਰ ਤੇ ਕੋਈ ਢੰਗ ਦਾ ਕੰਮ ਨਹੀਂ ਕਰਦੇ। ਕਈ ਪਿਉ ਆਪ ਹੀ ਐਸੇ ਹਨ। ਮੁੰਡੇ ਜੁਵਾਨ ਹੋ ਜਾਂਣ, ਡੱਕਾ ਦੂਹਰਾ ਨਹੀਂ ਕਰਦੇ। ਐਸੇ ਲੋਕਾਂ ਨੇ ਉੜਨਾਂ ਹੀ ਹੈ। ਜੋ ਕਾਂਮਜਾਬ ਬੰਦੇ ਹੁੰਦੇ ਹਨ। ਉਹ ਆਪਦੇ ਪੈਰਾਂ ਤੇ ਖੜ੍ਹੇ ਰਹਿੰਦੇ ਹਨ। ਹੱਡ ਭੰਨਵੀ ਮੇਹਨਤ ਕਰਦੇ ਹਨ। ਨਵੀ ਪੀੜ੍ਹੀ ਦੇ ਨੌਜਵਾਨ ਮੁੰਡੇ- ਕੁੜੀਆਂ ਮੌਜ਼ ਲੁੱਟਣ ਨੂੰ ਕਨੇਡਾ, ਆਸਟ੍ਰੇਲੀਆਂ, ਅਮਰੀਕਾ ਵਰਗੇ ਦੇਸ਼ਾਂ ਵਿੱਚ ਆ ਰਹੇ ਹਨ। ਕਿਉਕਿ ਦਿਮਾਗ ਵਿੱਚ ਇਕੋ ਟੀਚਾ ਹੁੰਦਾ ਹੈ। ਬਾਹਰ ਜਾ ਕੇ ਪੱਕੇ ਹੋਣਾਂ ਹੈ। ਮਾੜੀ-ਮੋਟੀ ਪੜ੍ਹਾਈ ਕਰਨੀ ਹੈ। ਡਾਲਰ ਇਕੱਠੇ ਕਰਨੇ। ਉਨਾਂ ਨੂੰ ਲਗਦਾ ਹੈ। ਡਾਲਰ ਜਿਵੇਂ ਏਅਰਪੋਰਟ ਤੇ ਪੀ ਢੇਰ ਲੱਗੇ ਪਏ ਹਨ। ਜਦੋਂ ਇੰਡੀਆ ਵਿੱਚ ਕੋਈ ਚੱਜ ਨਾਲ ਕੰਮ ਹੀ ਨਹੀਂ ਕੀਤਾ ਹੁੰਦਾ। ਤਾਂਹੀਂ ਇੰਨਾਂ ਇਲਮ ਨਹੀਂ ਹੁੰਦਾ। ਘਰੋਂ ਬਾਹਰ ਕਨੇਡਾ, ਆਸਟ੍ਰੇਲੀਆਂ, ਅਮਰੀਕਾ ਵਰਗੇ ਦੇਸ਼ਾਂ ਵਿੱਚ ਜਾ ਕੇ, ਕੰਮ ਵੀ ਕਰਨਾਂ ਪਵੇਗਾ। ਬਾਹਰ ਆ ਕੇ ਸੁਰਤ ਆ ਜਾਂਦੀ ਹੈ। ਕੰਮ ਕਰਨ ਲੱਗ ਜਾਂਦੇ ਹਨ। ਕਈ 8, 10, 12, 14 ਘੰਟਿਆਂ ਦੀ ਸ਼ਿਫ਼ਟਾ ਪੈਰਾਂ ਉਤੇ ਖੜ੍ਹ ਕੇ ਲਗਾਉਂਦੇ ਹਨ। ਰਿੰਸਟੋਰਿੰਟਾਂ ਵਿੱਚ ਭੋਜਨ ਪੱਕਾਂਉਂਦੇ, ਭਾਂਡੇ ਮਾਂਜਦੇ, ਝਾੜੂ-ਪੋਚਾ ਕਰਦੇ ਹਨ। ਬਾਹਰ ਬਰਫ਼, ਠੰਡ, ਮੀਂਹ ਵਿੱਚ ਕੰਮ ਕਰਦੇ ਹਨ। ਹਿਦੋਸਤਾਨੀ ਵੀ ਹਰ ਕੰਮ ਤੋਂ ਲੈ ਕੇ ਪਾਰਲੀਮਿੰਟ ਤੱਕ ਕੰਮ ਕਰਦੇ ਹਨ।
ਇੰਡੀਆ ਵਿੱਚੋਂ ਆਏ, ਐਸੇ ਵੀ ਮਰਦ-ਔਰਤਾਂ ਆਪਣਾਂ ਨਾਂਮ ਬੱਣਾਂਉਂਦੇ ਹਨ। ਜੋ ਲੁੱਕ-ਛੁੱਪਕੇ ਜਾਂ ਸ਼ਰੇਅਮ ਸਰੀਰ ਦਾ ਧੰਦਾ ਕਰਦੇ ਹਨ। ਚੰਗੇ ਘਰਾਂ ਦੇ ਮੁੰਡੇ-ਕੁੜੀਆਂ ਆਪਦਾ ਤਨ ਵੇਚਦੇ ਹਨ। ਮੇਹਨਤ ਕੀਤੀ ਬਗੈਰ, ਇਜ਼ੀ ਮਨੀ ਬੱਣਾਂਉਂਦੇ ਹਨ। ਆਪਦੇ ਜਾਂਣੀ ਐਸ਼ ਕਰਦੇ ਹਨ। ਉਹ ਨਰਕ ਭੋਗਦੇ ਹਨ। ਆਪਦੇ ਇਸ਼ਤਿਹਾਰ ਅੰਗਰੇਜੀ ਦੇ ਅਖ਼਼ਬਾਰਾਂ, ਫੇਸਬੁੱਕ, ਜੂਟਿਊਬ ਪਬਲਿਸ਼ ਕਰਦੇ ਹਨ। ਇਹੀ ਵੀ ਆਪਦੇ ਜਾਂਣੀ ਬਿਜਨਸ ਕਰਦੇ ਹਨ। ਐਸੀ ਹਰਾਮਦੀ ਕਮਾਂਈ ਨੂੰ ਆਪਦੇ ਘਰ ਦੀ ਉਸਾਰੀ ਲਈ ਪਿਛੇ ਰਹਿੰਦੇ, ਮੈਂਬਰਾਂ ਨੂੰ ਭੇਜਦੇ ਹਨ। ਜੋ ਘਰੋਂ ਸਿੱਖਿਆਂ ਹੁੰਦਾ ਹੈ। ਹਰ ਕੋਈ ਉਹੀ ਕੁਝ ਕਰਦਾ ਹੈ। ਬੱਚੇ ਵੱਡੇਰਿਆਂ ਨੂੰ ਦੇਖ਼ ਕੇ ਜੁਵਾਨ ਹੁੰਦੇ ਹਨ। ਬੱਚੇ ਮਾਪਿਆਂ ਦੀ ਨਕਲ ਕਰਦੇ ਹਨ। ਜੈਸੇ ਆਲੇ ਵੈਸੇ ਕੂਜੇ ਹੁੰਦੇ ਹਨ।
Comments
Post a Comment