ਭਾਗ 5 ਕੀ ਮੈਂ ਸ਼ਹਿਨਸ਼ੀਲ, ਦਿਆਲੂ, ਇਮਾਨਦਾਰ, ਸ਼ਾਂਤ, ਖੁਸ਼, ਅਜ਼ਾਦ ਹਾਂ?
ਢੋਲਕੀਆਂ, ਵਾਜਿਆਂ ਵਾਲੇ ਪ੍ਰਚਾਰਿਕ ਕੌਮ ਨੂੰ ਕੁਰਾਹੇ ਪਾ ਕੇ, ਜਥੇਦਾਰੀਆਂ ਨਾਂ ਮਿਲਣ ਤੇ ਛੁੱਪ ਗਏ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com
ਕੌਮ ਵਿੱਚ ਵੰਡੀਆਂ ਪੈ ਗਈਆਂ ਹਨ। ਦੀਵਾਲੀ ਤੇ ਅਜੇ ਤਾਂ ਪ੍ਰਚਾਰਿਕਾਂ ਨੇ ਕੌਮ ਦਾ ਜਲੂਸ ਕੱਢਣਾਂ ਹੈ। ਕਾਲੀ ਦੀਵਾਲੀ ਦਾ ਕੀ ਹੋਵੇਗਾ? ਤੱਤ ਖ਼ਲਸਾ ਤੱਤ ਪੁਰ ਰਹਿੰਦਾ ਹੈ। ਆਮ ਲੋਕਾਂ ਨਾਲੋਂ ਇੰਨਾਂ ਵਿੱਚ ਜ਼ੋਸ਼ ਬਹੁਤ ਵੱਧ ਠਾਂਠਾਂ ਮਾਰਦਾ ਹੈ। ਹਰ ਮਾਮਲੇ ਵਿੱਚ ਸਿੱਖ ਅੱਗੇ ਹੁੰਦੇ ਹਨ। ਕਿਤੇ ਹੜ ਆ ਜਾਂਣ, ਲੰਗਰ ਲਗਾਉਣ ਨੂੰ ਇਹ ਸਬ ਤੋਂ ਸਿੱਖ ਅੱਗੇ ਹੁੰਦੇ ਹਨ। ਚੰਦਾ ਇੱਕਠਾ ਕਰਕੇ, ਦੇਣ ਨੂੰ ਸਭ ਤੋਂ ਵੱਧ ਦਾਨ ਦਿੰਦੇ ਹਨ। ਬਹੁਤ ਦਾਨੀ ਲੋਕ ਹਨ। ਜਾਂਨਾ ਵੀ ਲੁੱਕੋ ਕੇ ਨਹੀਂ ਰੱਖਦੇ। ਕੌਮ ਦੇਸ਼ ਲਈ ਜਾਨ ਦੀਆਂ ਬਾਜੀਆਂ ਵੀ ਲਗਾ ਦਿੰਦੇ ਹਨ। ਪਰ ਸਿੱਖਾਂ ਦੀ ਵਾਂਗ-ਡੋਰ ਐਸੇ ਹੱਥਾਂ ਵਿੱਚ ਰਹਿੰਦੀ ਹੈ। ਕੌਮ ਨੂੰ ਕੋਈ ਸਹੀਂ ਰਸਤਾ ਨਹੀਂ ਦਿਸਦਾ।

ਸਰਬੱਤ ਖ਼ਾਲਸਾ ਤਾਂ ਇਕੱਠਾ ਹੋਇਆ ਹੈ। ਪਰ ਸਹੀ ਅਜੇ ਵੀ ਨਹੀਂ ਪਤਾ। ਕੌਮ, ਪੁਲੀਸ, ਮੁੱਖ ਮੰਤਰੀ ਐਮ ਐਲ ਏ ਵਿਚੋਂ ਕਿਹੜਾ ਗਦਾਰ ਹੈ? ਕਿਹੜਾ ਸਰਕਾਰ ਨਾਲ ਰੱਲਿਆ ਹੈ? ਕਿਹੜਾ ਕੌਮ ਦਾ ਸੇਵਾਦਾਰ ਹੈ? ਕਈ ਬਾਰ ਕਿਸੇ ਹੋਰ ਉਤੇ ਉਮੀਦ ਬਹੁਤ ਲੱਗੀ ਹੁੰਦੀ ਹੈ। ਪਤਾ ਉਦੋਂ ਲੱਗਦਾ ਹੈ। ਟੈਇਰ ਦੇ ਪੈਂਚਰ ਹੋਣ ਵਾਂਗ ਫੁਸ ਹੋ ਜਾਂਦਾਂ ਹੈ। ਜਿਸ ਉਤੇ ਪੂਰਾ ਗੱਲਤ ਹੋਣ ਦਾ ਸ਼ੱਕ ਹੁੰਦਾ ਹੈ। ਉਹ ਦੋਸਤ ਨਿੱਕਲ ਜਾਂਦਾ ਹੈ। ਮੂੰਹ ਉਤੇ ਉਦੋਂ ਕਰਾਰੀ ਚਪੇੜ ਰੱਬ ਹੀ ਮਾਰ ਦਿੰਦਾ ਹੈ। ਸ਼ਰਮ ਦੇ ਮਾਰੇ ਬੰਦਾ ਕੁੱਝ ਬੋਲਣ ਜੋਗਾ ਨਹੀਂ ਹੁੰਦਾ। ਗੁੰਗੂ ਰਸੋਈਆ ਗੁਰੂ ਜੀ ਦਾ ਉਮਰ ਭਰ ਲੂਣ ਖਾਂਦਾ ਰਿਹਾ। ਅੰਤ ਨੂੰ ਛੋਟੇ ਸਾਹਿਬ ਜਾਂਦਿਆਂ ਨੂੰ ਨੀਹਾਂ ਵਿੱਚ ਚੁਣਵਾ ਦਿੱਤਾ। ਕੌਮ ਵਿੱਚ ਸ਼ੁਰੂ ਤੋਂ ਗੁੰਗੂ ਹਨ। ਥੋੜੀ ਜਿਹੀ ਰੱਕਮ ਲਈ ਵਿਕ ਜਾਂਦੇ ਹਨ। ਦੇਖ਼ਦੇ ਹਾਂ, ਸਿਖਾਂ ਵਿਚੋਂ ਕਿਹੜੇ ਹੀਰੇ ਲੱਭਦੇ ਹਨ। ਐਸੇ ਕੌਮ ਦੇ ਗਦਾਰ ਹਨ। ਸਿੱਖ ਕੌਮ ਦੇ ਸੀਕਰੱਟ ਦੁਸ਼ਮੱਣ ਨੂੰ ਦੱਸ ਦਿੰਦੇ ਹਨ।

ਜਦੋਂ ਵੀ ਆਪਣੇ ਘਰ ਵਿੱਚ ਕੋਈ ਸ਼ਗਨ, ਪ੍ਰੋਗ੍ਰਾਮ ਕਰਨਾਂ ਹੁੰਦਾ ਹੈ। ਸ਼ਾਤੀ ਰੱਖੀ ਜਾਂਦੀ ਹੈ। ਜੇ ਕੋਈ ਰੌਲਾ ਪਾਉਣ ਦੀ ਕਸ਼ੋਸ਼ ਕਰਦਾ ਹੈ। ਸ਼ਰਾਰਤ ਕਰਦਾ ਹੈ। ਉਚਾ ਬੋਲਦਾ ਹੈ। ਸਾਰੇ ਮਾਮਲਿਆਂ ਨੂੰ, ਉਥੇ ਹੀ ਦਬਾ ਦਿੱਤਾ ਜਾਂਦਾ ਹੈ। ਕੰਨੋ-ਕੰਨੀ ਲੋਕਾਂ ਨੂੰ ਖ਼ਬਰ ਨਹੀ ਲੱਗਣ ਦਿੱਤੀ ਜਾਂਦੀ। ਨਾਂ ਮਨਜ਼ੂਰ ਗੱਲ ਨੂੰ ਉਛਾਲਿਆ ਨਹੀਂ ਜਾਂਦਾ। ਥੋੜਾ ਜਿਹਾ ਠੰਡੇ ਮਤੇ ਨਾਲ ਗੱਲ ਕਰਨ ਨਾਲ ਗੱਲ ਉਛਲਦੀ ਨਹੀ ਹੈ। ਟਕਰਾ ਕਰਨ ਨਾਲ ਕੁੱਝ ਹਾਂਸਲ ਨਹੀਂ ਹੁੰਦਾ। ਬੱਣਦੀ ਗੱਲ ਵਿਗੜ ਜਾਂਦੀ ਹੈ।

ਸਰਕਾਰ ਸਿੱਖ ਜਾਂ ਕਿਸੇ ਹੋਰ ਕੌਮ ਦੇ ਇਕੱਠ ਹੋਣ ਨਹੀਂ ਦਿੰਦੀ। ਜਦੋਂ ਕਿਸੇ ਕੌਮ ਦਾ ਇਕੱਠ ਹੋਵੇ। ਲੋਕਾਂ ਨੂੰ ਠੱਲ ਪਾਉਣ ਨੂੰ ਕਰਫਿਊ ਲਗਾਏ ਜਾਂਦੇ ਹਨ। ਲੋਕਾਂ ਦੇ ਇਕੱਠ ਨੂੰ ਰੋਕਿਆ ਜਾਂਦਾ ਹੈ। ਬਹੁਤੇ ਇਕੱਠ ਵਿੱਚ ਕੋਈ ਕਿਸੇ ਦੀ ਨਹੀਂ ਸੁਣਦਾ ਹੁੰਦਾ। ਧੱਕਾ ਵੀ ਵੱਜ ਸਕਦਾ ਹੈ। ਹੱਲਾ ਗੁੱਲਾ ਹੁੰਦਾ ਹੈ। ਬਹੁਤੀ ਵੱਡੀ ਗਿੱਣਤੀ ਵਿੱਚ ਇਕੱਠੇ ਹੋਏ ਲੋਕ, ਜੇ ਗੁੱਸੇ ਵਿੱਚ ਆ ਜਾਂਣ। ਭੱਟਕ ਜਾਂਣ। ਪੁਲੀਸ ਤੇ ਫੋਜ਼ ਤੋਂ ਵੀ ਕੰਟਰੌਲ ਨਹੀਂ ਹੁੰਦੇ। ਇਸੇ ਲਈ ਲੋਕਾਂ ਨੂੰ ਪਹੁੰਚਣ ਤੋਂ ਪਹਿਲਾਂ ਹੀ ਰਸਤੇ ਵਿੱਚ ਰੋਕਿਆ ਜਾਂਦਾਂ ਹੈ।

ਹਜ਼ਾਰਾਂ ਦੀ ਗਿੱਣਤੀ ਵਿੱਚ ਇਕੱਠੀ ਹੋਈ ਕੌਮ ਨਾਲ, ਰੱਬ ਨਾਂ ਕਰੇ, ਕੋਈ ਮਾੜੀ ਘੱਟਣਾਂ ਵਰਤ ਜਾਵੇ। ਜਾਂ ਕੋਈ ਸ਼ਰਾਰਤ ਕਰ ਦੇਵੇ। ਆਂਮ ਬੰਦਾ ਕੀ ਕਰ ਸਕਦਾ ਹੈ? ਪੁਲੀਸ ਤੇ ਫੋਜ਼ ਨੇ ਲੋਕਾਂ ਨੂੰ ਕਾਬੂ ਕਰਨ ਦੀ ਕਸ਼ੋਸ਼ ਕਰਨੀ ਹੈ। ਇਸ ਹਾਲਤ ਵਿੱਚ ਜੋ ਜ਼ਖ਼ਮੀ ਹੋਏ। ਮਰ ਜਾਏ। ਕੌਣ ਜੁੰਮੇਬਾਰ ਹੋਵੇਗਾ? ਉਸ ਦਾ ਹਰਜ਼ਨਾਂ ਕੌਣ ਭਰੇਗਾ? ਉਸ ਦੇ ਪਰਿਬਾਰ ਨੂੰ ਪਾਲਣ ਦੀ ਜੁੰਮੇਬਾਰੀ ਕੌਣ ਲਵੇਗਾ? ਕੀ ਜ਼ਖ਼ਮੀਆਂ ਜਾਂ ਮਰਨ ਵਾਲਿਆਂ ਲਈ. ਦਾਨ ਤੇ ਚੰਦਾ ਇਕੱਠਾ ਵੀ ਕਰ ਰਹੇ ਹੋ? ਕੀ 1978 ਤੋਂ 1984 ਤੇ ਹੁਣ ਤੱਕ ਦੇ ਜਖ਼ਮ ਭਰ ਗਏ ਹਨ? ਕੀ ਮਰਿਆਂ ਦਾ ਇਨਸਾਫ਼ ਮਿਲ ਗਿਆ ਹੈ? ਜੋ ਹੋਰ ਮਰਨ ਲਈ ਤੱਤ ਪੁਰ ਰਹਿੰਦੇ ਨੇ। ਪੈਸਾ ਕਿੰਨਾਂ ਵੀ ਇਕੱਠਾਂ ਕਰ ਲਈਏ। ਬੰਦੇ ਦਾ ਮੁੱਲ ਨਹੀਂ ਪੈ ਸਕਦਾ। ਬੰਦੇ ਦਾ ਬੰਦਾ ਸਾਬਤ ਹਾਜ਼ਰ ਤਾ ਕੋਈ ਵੀ ਨਹੀਂ ਕਰ ਸਕਦਾ। ਮਾੜੇ ਸਮੇਂ ਦਾ ਪਹਿਲਾਂ ਇੱਤਜ਼ਾਮ ਕਰਨਾਂ ਚਾਹੀਦਾ ਹੈ। ਆਪ ਨੂੰ ਕਦੇ ਦੁਸ਼ਮੱਣ ਤੋਂ ਤਾਕਤਬਾਰ ਨਹੀਂ ਸਮਝਣਾਂ ਚਾਹੀਦਾ। ਬਾਰ ਹੋਣ ਤੋਂ ਪਹਿਲਾਂ, ਰੋਕਣ ਨੂੰ ਤਿਆਰ ਰਹਿੱਣਾਂ ਚਾਹੀਦਾ ਹੈ। ਤਾਂਹੀਂ ਜਿੱਤ ਪ੍ਰਾਪਤ ਹੁੰਦੀ ਹੈ।

ਰਣਜੀਤ ਸਿੰਘ ਢੱਡਰੀਆਂ ਵਾਲਾ, ਪੰਥਪ੍ਰੀਤ ਸਿੰਘ , ਦਲੇਰ ਸਿੰਘ ਖੇੜੀ ਵਾਲਾ, ਰਣਜੀਤ ਸਿੰਘ ਜਥੇਦਾਰ, ਪਿੰਦਰਪਾਲ ਸਿੰਘ, ਅਮਰੀਕ ਸਿੰਘ ਚੰਡੀਗੜ੍ਹੀਆਂ ਸਿੱਖ ਕੌਮ ਦੇ ਵੱਡੇ ਗਦਾਰ ਹਨ। ਢੋਲਕੀਆਂ, ਵਾਜਿਆਂ ਵਾਲੇ ਪ੍ਰਚਾਰਿਕ ਕੌਮ ਨੂੰ ਕੁਰਾਹੇ ਪਾ ਕੇ, ਜਥੇਦਾਰੀਆਂ ਨਾਂ ਮਿਲਣ ਤੇ ਛੁੱਪ ਗਏ ਜਾਂ ਕੀ ਸਰਕਾਰ ਨਾਲ ਮਿਲ ਗਏ ਹਨ? ਕੀ ਆਪਸ ਵਿੱਚ ਜੱਥੇਦਾਰ ਬੱਣਨ ਲਈ ਲੜ ਪਏ ਹਨ? ਆਪ ਸਰਬੱਤ ਖ਼ਾਲਸਾ ਬੁਲਾ ਕੇ ਵਿਚੋਂ ਤਾਸ਼ ਦੇ ਪੱਤੇ ਵਾਂਗ ਖਿਸਕ ਗਏ ਹਨ। ਚਲੋਂ ਪਾੜਾਂ ਹੀ ਮੱਲਣਾਂ ਹੋਇਆ। ਪਾਲਟੀ ਕਿਧਰ ਦੀ ਵੀ ਹੋਵੇ। ਜੇਬ ਗਰਮ ਹੋਣੀ ਚਾਹੀਦੀ ਹੈ। ਕੌਮ ਚੁਰਾਹੇ ਵਿੱਚ ਖੜ੍ਹੀ ਕਰ ਦਿੱਤੀ। ਮੀਡੀਆ ਫੇਸ ਬੁੱਕ ਤੇ ਲਿਖਦਾ ਹੈ, " ਇਹ ਆਪ ਲੜਾਈ ਤੋਂ ਡਰਦੇ ਨਹੀਂ ਗਏ। " ਸਿਰ ਉਤੇ 5 ਮੀਟਰ ਦੇ ਖਫ਼ਨ ਲੋਕ ਦਿਖਾਵੇ ਨੂੰ ਬੰਨੇ ਹਨ। ਅਣਖ਼ੀ ਪੱਗ ਨੂੰ ਹੱਥ ਨਹੀਂ ਲਗਾਉਣ ਦਿੰਦੇ। ਪੱਗ ਨੂੰ ਦਾਗ਼ ਨਹੀਂ ਲੱਗਣ ਦਿੰਦੇ। ਪਰ ਇੰਨਾਂ ਨੂੰ ਕੀ ਸ਼ਰਮ ਹੈ? ਮੀਡੀਆ ਪਹਿਲਾਂ ਇੰਨਾਂ ਦੇ ਦੂਜੇ ਲੋਟ ਪਟਾਕੇ ਪਾਉਂਦਾ ਸੀ। ਹੁਣ ਕਈ ਮੀਡੀਏ ਵਾਲੇ ਵੀ ਲਾਟੂ ਵਾਗੂ ਘੂੰਮ ਗਏ ਹਨ। ਹੁਣ ਮੀਡੀਏ ਨੂੰ 2013 ਵਿੱਚ ਸਾਧ ਦੀ ਡੇਰੇ ਵਿੱਚ ਮਾਰੀ ਕੁੜੀ ਨਹੀਂ ਚੇਤੇ। ਮੀਡੀਏ ਮੁਤਬਕਿ ਇਹ ਗਿੱਣਤੀ ਦੇ ਸਾਧ ਲੜਾਈ ਤੋਂ ਡਰ ਗਏ। ਵਾਹ ਜੀ ਵਾਹ

ਖ਼ਾਲਸੇ, ਸਿੰਘ, ਸੂਰਮੇ ਜਾਨਾਂ ਤਲੀਆਂ ਤੇ ਧਰਦੇ ਨੇ। ਇਹ ਗਿੱਦੜ ਨਹੀਂ ਜੋ ਪੂਛਾਂ ਲੱਤਾਂ ਵਿੱਚ ਦੱਬ ਕੇ ਭੱਜਦੇ ਨੇ। ਖ਼ਾਲਸੇ, ਸਿੰਘ, ਸੂਰਮੇ ਵਿੱਚ ਮੈਦਾਂਨੇ ਦੁਸ਼ਮੱਣ ਅੱਗੇ ਡੱਟਦੇ ਨੇ। ਖਾਲਸਾ ਸਿੰਘ ਨਾਂ ਹੀ ਸਰਕਾਰਾਂ ਕੋਲੇ ਵਿੱਕਦੇ ਨੇ।

ਉਦਾਂ ਅੰਮ੍ਰਿਤਧਾਰੀ, ਕਥਾ ਵਾਚਿਕ ਤਾਂ ਕਹਿੰਦੇ ਨੇ, " ਸਾਡੀ ਜਾਨ ਕੌਮ ਲੇਖੇ ਹੈ। " ਸਾਹਿਬਜਾਂਦਿਆਂ ਦੀਆਂ ਸਾਖੀਆਂ ਸੁਣਾਂ ਕੇ, ਨੋਟਾਂ ਨਾਲ ਜੇਬਾ ਹੀ ਭਰਨ ਜਾਂਣਦੇ ਹਨ। ਹੁਣ ਸਾਧ ਬਿੱਲੀ ਦੇ ਬਲੂੜੇ ਕਿਥੇ ਲੁੱਕ ਗਏ? ਹੁਣ ਕਹਿੱਣਗੇ, " ਸਾਨੂੰ ਪੁਲੀਸ ਨੇ ਫੜ ਕੇ, ਅੰਦਰ ਕਰ ਦਿੱਤਾ ਸੀ। ਬੜਾਂ ਤੱਸ਼ਦਦ ਕੀਤਾ। " ਜਿੰਨਾਂ ਨੇ ਸਰਬੱਤ ਖ਼ਾਲਸਾ ਵਿੱਚ ਪਹੁੰਚਣਾਂ ਸੀ। ਦਸ ਦਿਨਾਂ ਦੇ ਭੁੱਖੇ ਥਿਆਏ, ਖੇਤਾਂ ਵਿੱਚ ਲੁੱਕੇ ਬੈਠੇ ਸਨ। ਹਰ ਕੋਈ ਆਪਂ-ਆਪਣੇ ਤੀਰ ਚਲਾਉਣ ਨੂੰ ਹਨ। ਇਹ ਪ੍ਰਚਾਰਿਕ ਸੰਗਤ ਨੂੰ ਲੁੱਟ ਕੇ ਖਾ ਗਏ। ਬਾਬੇ, ਸਾਧ ਸਬ ਤੋਂ ਵੱਡੀਆਂ ਮਹਿੰਗੀਆਂ ਗੱਡੀਆਂ ਵਿੱਚ ਘੁੰਮਦੇ ਹਨ। ਵੱਡੇ ਤੋਂ ਵੱਡੇ ਡੇਰੇ ਉਸਾਰ ਗਏ ਹਨ। ਲੁੱਟਿਆ ਮਾਲ-ਧੰਨ ਉਮਰ ਭਰ ਲਈ ਨਹੀਂ ਮੁੱਕਦਾ। ਬੇਕੂਫ਼ ਲੋਕਾਂ ਨੇ ਅਜੇ ਵੀ ਇੰਨਾਂ ਨੂੰ ਝੂਗਾ ਲੁੱਟਾਈ ਜਾਂਣਾਂ ਹੈ। ਹੁਣ ਚਾਹੇ ਇੰਨਾਂ ਨਾਲ ਕੋਈ ਵੀ ਮੀਡੀਆਂ ਖੜ੍ਹ ਜਾਵੇ। ਸਮਝਣ ਵਾਲੇ ਸ਼ੰਤਰੰਜ਼ ਦੀ ਚਾਲ ਜਾਂਣ ਗਏ ਹਨ। ਇੰਨਾਂ ਨੂੰ ਜੱਥੇਦਾਰੀਆਂ ਚਾਹੀਦੀਆਂ ਸਨ। ਅੱਖ ਤੱਖਤਾਂ ਤੇ ਸੀ।

ਕੁੱਝ ਕਹੀ ਜਾਉ। ਚੋਲਿਆਂ ਵਾਲਿਆਂ ਨੇ ਕੌਮ ਦੀ ਮਿੱਟੀ ਪਲੀਤ ਕਰਤੀ। ਸਰਦਾਰਾਂ ਦੀ ਕੌਮ ਚੁਰਾਹੇ ਵਿੱਚ ਖੜ੍ਹੀ ਕਰਤੀ। ਸਰਬੱਤ ਖਾਲਸੇ ਦੇ ਦਿਵਾਨ ਵਿੱਚ ਸਾਧਾ ਲਈ ਲੋਕਾਂ ਤੋਂ ਨੋਟ ਬਟੋਰਨ ਦੀ ਉਮੀਦ ਨਹੀਂ ਸੀ। ਸਰਬੱਤ ਖਾਲਸੇ ਵਿੱਚ 1-2 ਮਿੰਟ ਬੋਲਣ ਦਾ ਹੀ ਟਾਇਮ ਮਿਲਣਾ ਸੀ। ਇੰਨਾਂ ਸਾਧਾ ਨੂੰ ਤਾਂ ਘੰਟਿਆਂ ਤੱਕ ਬੋਲਣ ਦਾ ਸਮਾਂ ਚਾਹੀਦਾ ਹੈ। ਲੋਕਾਂ ਦਾ ਬਰੇਨ ਬਾਸ਼ ਤਾਂਹੀਂ ਹੋਊਗਾ। ਜਿੰਨਾਂ ਵੱਧ ਸਾਧਾ ਨੂੰ ਦੁਨੀਆਂ ਸੁਣੂਗੀ। ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥ ਨਾਨਕ ਜੀ ਨੇ ਕਿਹਾ, ਲਾਲੋ ਮੈਨੂੰ ਪ੍ਰਭੂ ਮਾਲਕ ਦਾ ਜੈਸਾ ਰੱਬੀ ਸੁਨੇਹਾ ਆਇਆ ਹੈ। ਉਸੇ ਅਨੁਸਾਰ ਮੈਂ ਲਾਲੋ ਤੈਨੂੰ ਉਸ ਦਾ ਬਿਆਨ ਕਰ ਰਿਹਾਂ ਹਾਂ। ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥ ਬਾਬਰ ਪਾਪ ਕਰਨ ਲਈ ਫੋਜ਼ ਕਾਬਲ ਤੋਂ ਸ਼ਹਿਰ ਸ਼ੈਦਪੁਰ ਵਿੱਚ ਲੈ ਕੇ ਆਇਆ ਹੈ। ਲਾਲੋ, ਬਾਬਰ ਧੱਕੇ ਨਾਲ ਦਾਨ ਮੰਗ ਰਿਹਾ ਹੈ। ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥ ਸ਼ਰਮ ਤੇ ਧਰਮ ਦੋਵੇਂ ਲੁੱਕ ਗਏ ਹਨ। ਲਾਲੋ ਝੂਠ ਹੀ ਝੂਠ ਚੌਧਰੀ ਬਣਿਆ ਫਰਿਦਾ ਹੈ। ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ ॥ ਕਾਜ਼ੀਆਂ ਅਤੇ ਬ੍ਰਾਹਮਣਾਂ ਦੀ ਅੱਕਲ ਵਾਲੀ ਗੱਲ ਮੁੱਕ ਚੁਕੀ ਹੈ। ਹੇ ਲਾਲੋ, ਨਿਕਾਹ ਸੈਤਾਨ ਪੜ੍ਹਦੇ ਹਨ। ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ ॥ ਮੁਸਲਮਾਨ ਔਰਤਾਂ ਇਸ ਜ਼ੁਲਮ ਦਾ ਸ਼ਿਕਾਰ ਹੋ ਰਹੀਆਂ ਹਨ। ਹੇ ਲਾਲੋ, ਉਹ ਕੁਰਾਨ ਪੜ੍ਹ ਕੇ ਰੱਬ ਨੂੰ ਯਾਦ ਕਰ ਰਹੀਆਂ ਹਨ। ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ ॥ ਲਾਲੋ, ਉੱਚੀਆਂ ਜਾਤਾਂ, ਨੀਵੀਆਂ ਜਾਤਾਂ ਦੀਆਂ ਔਰਤਾਂ ਤੇ ਹੋਰ ਭੀ ਸਭ ਹਿੰਦੂ ਔਰਤਾਂ ਤੇ ਅੱਤਆਿਚਾਰ ਹੋ ਰਹੇ ਹਨ। ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ ॥ ਖ਼ੂਨ ਦੇ ਕੀਰਨੇ ਸੈਦਪੁਰ ਨਗਰ ਪੈ ਰਹੇ ਹਨ। ਨਾਨਕ ਜੀ ਬਾਬਰ ਬਾਣੀ ਵਿੱਚ ਦੱਸ ਰਹੇ ਹਨ। ਹਰ ਪਾਸੇ ਵਰਲਾਪ ਹੋ ਰਹੇ ਹਨ। ਲਹੂ ਦਾ ਕੇਸਰ ਛਿੜਕਆਿ ਜਾ ਰਹਾ ਹੈ।

Comments

Popular Posts