ਭਾਗ 6 ਕੀ ਮੈਂ ਸ਼ਹਿਨਸ਼ੀਲ, ਦਿਆਲੂ, ਇਮਾਨਦਾਰ, ਸ਼ਾਂਤ, ਖੁਸ਼, ਅਜ਼ਾਦ ਹਾਂ
ਤੱਤ ਵਾਦੀ, ਵੱਖਵਾਦੀ ਮਰਨ ਨੂੰ ਤਿਆਰ ਬੈਠੇ ਹਨ, ਆਂਮ ਲੋਕ ਜੇ ਸ਼ਾਂਤੀ ਚਹੁੰਦੇ ਹਨ। ਜਾਂ ਜਿਉਣਾਂ ਚਹੁੰਦੇ ਨੇ, ਇਨਾਂ ਦਾ ਸਾਥ ਛੱਡ ਦਿਉ
ਕੌਤਕ ਜੱਥੇਦਾਰ ਦੇ, ਜੱਫ਼ੇ ਨਾਲ ਪੁਲੀਸ ਵਾਲਿਆ ਦੇ
ਕੁੱਝ ਕੁ ਸ਼ਰਾਰਤੀ ਮਦਾਰੀ ਬੱਣ ਕੇ, ਧਰਮ ਦੇ ਨਾਂਮ ਹੇਠ, ਭੋਲੇ ਲੋਕਾਂ ਨੂੰ ਨੱਚਾ ਰਹੇ ਹਨ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com
ਪੰਜਾਬ ਵਿੱਚ ਪਬਲਿਕ ਤੋਂ ਵੱਧ ਚਾਰੇ ਪਾਸੇ ਪੁਲੀਸ ਤੈਨਾਤ ਹੈ। ਜੇ ਇਹ ਸਾਨ੍ਹਾਂ ਵਾਂਗ ਭੁਸਰੇ, ਵਿਗੜੇ ਹੋਏ ਲੋਕ ਕਾਬੂ ਨਾ ਆਏ। ਗਵਰਨਰ ਰਾਜ ਲਾਗੂ ਕਰਨਾਂ ਪੈਣਾਂ ਹੈ। ਫੋਜ 1984 ਵਾਲਾ ਹਾਲ ਕਰ ਦੇਵੇਗੀ। ਬੰਦੇ ਮਰਨਗੇ। ਲੁੱਟਮਾਰ ਹੋਵੇਗੀ। ਔਰਤਾਂ ਦੀ ਇੱਜ਼ਤ ਥਾਂ-ਥਾਂ ਲੁੱਟੀ ਜਾਵੇਗੀ। ਜ਼ਰਾ ਬੱਚ ਕੇ ਰਹੀ, ਕਈ ਫਿਰਦੇ ਵਾਕਾ ਕਰਨ ਨੂੰ। ਕਿਸੇ ਤੇ ਜ਼ਕੀਨ ਨਾਂ ਕਰੀ। ਫਿਰਦੇ ਇੱਜ਼ਤ ਰੁਲਾਉਣ ਨੂੰ। ਫਿਰ ਜੋ ਬੱਚ ਗਏ। ਅੱਖਾ ਵਿੱਚ ਘੁੱਸਨ ਦੇ ਕੇ ਰੋਂਦੇ ਰਹਿਉ। ਕੋਈ ਵਰਲਾਪ ਨਹੀਂ ਸੁਣੇਗਾ। ਇੰਨਾਂ ਚੌਲਲਿਆ ਵਾਲਿਆਂ ਦਾ ਕੁੱਝ ਨਹੀਂ ਜਾਂਣਾਂ। ਨਾਂ ਇੰਨਾਂ ਦੇ ਰੰਨ ਹੈ। ਜੁਆਕ ਤਾਂ ਕਿਥੋਂ ਹੋਣੇ ਹਨ? ਤੱਤ ਵਾਦੀ, ਵੱਖਵਾਦੀ ਮਰਨ ਨੂੰ ਤਿਆਰ ਬੈਠੇ ਹਨ। ਆਂਮ ਲੋਕ, ਜੇ ਸ਼ਾਂਤੀ ਤੇ ਜਿਉਣਾਂ ਚਹੁੰਦੇ ਹਨ। ਇਨਾਂ ਦਾ ਸਾਥ ਛੱਡ ਦਿਉ। ਲੜਦੇ ਦੋ ਭੇੜੀਈਆਂ ਵਿੱਚਕਾਰ ਨਹੀਂ ਆਈਦਾ ਹੁੰਦਾ। ਤੱਤ ਵਾਦੀ, ਵੱਖਵਾਦੀ ਅਕਾਲ ਤੱਖ਼ਤ. ਹਰਿਮੰਦਰ ਸਾਹਿਬ ਗੁਰੂ ਦੇ ਅੰਦਰ ਜਾ ਕੇ ਬਦਮਾਸ਼ੀ ਕਰਦੇ ਹਨ। ਇਨਾਂ ਨੂੰ ਗੁਰੂ ਦਾ ਕੋਈ ਡਰ ਨਹੀ ਹੈ। ਕੌਮ ਤੇ ਪਬਲਿਕ ਦਾ ਕੋਈ ਦਰਦ ਨਹੀਂ ਹੈ। ਇਹ ਗੁਰੂ ਦੀ ਨਗਰੀ ਤੇ ਪਬਿਲਕ ਦੀ ਜਾਨ-ਮਾਲ ਦਾ ਨੁਕਸਾਨ ਕਰਾਂਉਣਗੇ। ਪਬਿਲਕ ਨੂੰ ਇੰਨਾਂ ਦੀਆਂ ਚਾਲਾਂ ਤੋਂ ਸੁਚੇਤ ਹੋ ਜਾਂਣਾਂ ਚਾਹੀਦਾ ਹੈ। ਜੋ ਕੋਈ ਸ਼ੈਤਾਨੀ ਕਰਦਾ ਦਿੱਸਦਾ ਹੈ। ਕਨੂੰਨ ਦੀ ਮੱਦਦ ਲਵੋ। ਆਪ ਜਾਗਦੇ ਰਹੋ। ਆਪਦੀ ਰਾਖੀ ਖੁਦ ਆਪ ਨੂੰ ਕਰਨੀ ਪੈਣੀ ਹੈ। ਹਰ ਇਕ ਨਾਗਰਿਕ ਆਪਦੇ ਆਲੇ-ਦੁਆਲੇ ਦਾ ਡੱਟ ਕੇ ਪਹਿਰਾ ਦੇਵੋ। ਭੇਡਾਂ ਵਾਂਗ ਕਿਸੇ ਦੇ ਮਗਰ ਲੱਗ ਕੇ ਨਾਂ ਤੁਰੋ।
ਪੰਨਾ 417 ਉਤੇ ਸ੍ਰੀ ਗੁਰੂ ਗ੍ਰੰਥਿ ਸਾਹਿਬ ਵਿੱਚ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੀ ਤਾਨਾਂਸ਼ਾਂਹੀ ਬਾਰੇ ਲਿਖਿਆ ਹੈ।
ਜਿਨ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰੁ ॥ ਜਿਨ੍ਹਾਂ ਔਰਤਾਂ ਦੇ ਸਿਰ ਉਤੇ ਵਾਲਾ ਦੀਆਂ ਵਾਹੀਆਂ ਪੱਟੀਆਂ ਸੋਹਣੀਆਂ ਲੱਗਦੀਆਂ ਸਨ। ਕੇਸਾਂ ਦੇ ਵਿਚਕਾਰ ਚੀਰ ਵਿਚ ਸੰਧੂਰ ਪਾਇਆ ਹੁੰਦਾ ਸੀ। ਸੇ ਸਿਰ ਕਾਤੀ ਮੁੰਨੀਅਨ੍ਹ੍ਹਿ ਗਲ ਵਿਚਿ ਆਵੈ ਧੂੜਿ ॥ ਉਨਾਂ ਸੇ ਸਿਰ ਦੇ ਵਾਲ ਕੈਂਚੀਂ ਨਾਲ ਮੁੰਨੇ ਜਾ ਰਹੇ ਹਨ। ਗਲ਼ ਵਿੱਚ ਮਿੱਟੀ ਪੈ ਰਹੀ ਹੈ। ਮਹਲਾ ਅੰਦਰਿ ਹੋਦੀਆ ਹੁਣਿ ਬਹਣਿ ਨ ਮਿਲਨ੍ਹ੍ਹਿ ਹਦੂਰਿ ॥੧॥ ਉਹ ਔਰਤਾਂ ਮਹਿਲਾਂ ਵਿੱਚ ਵੱਸਦੀਆਂ ਸਨ। ਹੁਣ ਉਹਨਾਂ ਨੂੰ ਉਹਨਾਂ ਮਹਲਾਂ ਦੇ ਨੇੜੇ ਨਹੀਂ ਜਾਂਣ ਦਿੱਤਾ ਜਾਂਦਾ। ਆਦੇਸੁ ਬਾਬਾ ਆਦੇਸੁ ॥ ਪ੍ਰਭੂ ਤੈਨੂੰ ਨਮਸਕਾਰ ਹੈ। ਤੇਰੇ ਹੁਕਮ ਅੱਗੇ, ਸਿਰ ਝੁੱਕਦਾ ਹੈ। ਬਾਰ-ਬਾਰ ਨਮਸਕਾਰ ਹੈ। ਆਦਿ ਪੁਰਖ ਤੇਰਾ ਅੰਤੁ ਨ ਪਾਇਆ ਕਰਿ ਕਰਿ ਦੇਖਹਿ ਵੇਸ ॥੧॥ ਰਹਾਉ ॥ ਰੱਬਾ ਤੇਰੀਆਂ ਤੂੰ ਜਾਂਣੇ। ਤੇਰਾ ਭੇਤ ਨਹੀਂ ਪਾ ਸਕਦੇ। ਤੂੰ ਇਹ ਭਾਂਣੇ ਆਪ ਹੀ ਕਰ ਕੇ, ਆਪ ਹੀ ਕੌਤਕ ਦੇਖ਼ ਰਿਹਾ ਹੈਂ। ਜਦਹੁ ਸੀਆ ਵੀਆਹੀਆ ਲਾੜੇ ਸੋਹਨਿ ਪਾਸਿ ॥ ਜਦੋਂ ਉਹ ਸੁੰਦਰੀਆਂ ਵਿਆਹੀਆਂ ਆਈਆਂ ਸਨ, ਉਹਨਾਂ ਦੇ ਕੋਲ ਉਹਨਾਂ ਉਨਾਂ ਦੇ ਪਤੀ ਸੋਹਣੇ ਲੱਗ ਰਹੇ ਸਨ। ਹੀਡੋਲੀ ਚੜਿ ਆਈਆ ਦੰਦ ਖੰਡ ਕੀਤੇ ਰਾਸਿ ॥ ਉਹ ਡੋਲੀਆਂ ਪਾਲਕੀਆਂ ਵਿਚ ਚੜ੍ਹ ਕੇ ਸੌਹਰੀ ਆਈਆਂ ਸਨ। ਉਹਨਾਂ ਦੀਆਂ ਬਾਹਾਂ ਵਿੱਚ ਹਾਥੀ-ਦੰਦ ਦੇ ਗਾਹਿੱਣੇ ਚੂੜੇ ਸਜੇ ਹੋਏ ਸਨ। ਉਪਰਹੁ ਪਾਣੀ ਵਾਰੀਐ ਝਲੇ ਝਿਮਕਨਿ ਪਾਸਿ ॥੨॥ ਸਹੁਰੇ-ਘਰ ਆਈਆਂ ਦੇ ਸਿਰਾਂ ਉਤੋਂ ਦੀ ਪਾਣੀ ਵਾਰਿਆ ਗਿਆ ਸੀ। ਸ਼ੀਸ਼ਿਆਂ ਦੇ ਪੱਖੇ ਉਹਨਾਂ ਦੇ ਕੋਲ ਉਹਨਾਂ ਦੇ ਹੱਥਾਂ ਵਿਚ ਚੱਮ-ਚੱਮ ਕਰਕੇ ਚੱਮਕਦੇ, ਲਿਸ਼ਕਦੇ ਸਨ। ਇਕੁ ਲਖੁ ਲਹਨ੍ਹ੍ਹਿ ਬਹਿਠੀਆ ਲਖੁ ਲਹਨ੍ਹ੍ਹਿ ਖੜੀਆ ॥ ਸਹੁਰੇ-ਘਰ ਆ ਕੇ ਬੈਠੀਆਂ ਇਕ ਇਕ ਲੱਖ ਰੁਪਈਆ ਸ਼ਗਨ ਲੈਂਦੀਆਂ ਸਨ। ਖਲੋਤੀਆਂ ਇਕ ਇਕ ਲੱਖ ਰੁਪਈਆ ਸ਼ਗਨ ਲੈਂਦੀਆਂ ਸਨ। ਗਰੀ ਛੁਹਾਰੇ ਖਾਂਦੀਆ ਮਾਣਨ੍ਹ੍ਹਿ ਸੇਜੜੀਆ ॥ ਸ਼ਗਨ ਦੇ ਗਰੀ-ਛੁਹਾਰੇ ਖਾਂਦੀਆਂ ਸਨ, ਸੇਜਾਂ ਦੇ ਸੁਖ ਮਾਣਦੀਆਂ ਸਨ । ਤਿਨ੍ਹ੍ਹ ਗਲਿ ਸਿਲਕਾ ਪਾਈਆ ਤੁਟਨ੍ਹ੍ਹਿ ਮੋਤਸਰੀਆ ॥੩॥ ਉਹਨਾਂ ਦੇ ਗਲ ਵਿਚ ਜ਼ਾਲਮਾਂ ਨੇ, ਰੱਸੀਆਂ ਪਾਈਆਂ ਹੋਈਆਂ ਹਨ, ਉਹਨਾਂ ਦੇ ਗਲ ਪਾਏ ਮੋਤੀਆਂ ਦੇ ਹਾਰ ਟੁੱਟ ਰਹੇ ਹਨ ।੩। । ਧਨੁ ਜੋਬਨੁ ਦੁਇ ਵੈਰੀ ਹੋਏ ਜਿਨ੍ਹ੍ਹੀ ਰਖੇ ਰੰਗੁ ਲਾਇ ॥ ਉਹਨਾਂ ਦਾ ਧਨ ਤੇ ਜੋਬਨ, ਦੋਵੇਂ ਹੀ ਉਹਨਾਂ ਦੇ ਵੈਰੀ ਬਣੇ ਹੋਏ ਹਨ। ਇਸੇ ਨੇ ਉਹਨਾਂ ਔਰਤਾਂ ਨੂੰ ਹੋਰ ਸੋਹਣਾਂ ਬਣਾਇਆ ਹੋਇਆ ਸੀ। ਦੂਤਾ ਨੋ ਫੁਰਮਾਇਆ ਲੈ ਚਲੇ ਪਤਿ ਗਵਾਇ ॥ ਬਾਬਰ ਨੇ ਜ਼ਾਲਮ ਫੋਜ਼ ਨੂੰ ਹੁਕਮ ਦੇ ਰੱਖਿਆ ਸੀ। ਤਾਹੀਂ ਫੋਜ਼ੀ ਔਰਤਾਂ ਦੀਆਂ ਇੱਜ਼ਤ ਗਵਾ ਕੇ, ਉਹਨਾਂ ਨੂੰ ਲੈ ਜਾ ਰਹੇ ਹਨ । ਜੇ ਤਿਸੁ ਭਾਵੈ ਦੇ ਵਡਿਆਈ ਜੇ ਭਾਵੈ ਦੇਇ ਸਜਾਇ ॥੪॥ ਜੇ ਪ੍ਰਭੂ ਤੈਨੂੰ ਚੰਗਾ ਲੱਗੇ ਤਾਂ ਉਪਮਾਂ ਕਰਾ ਦਿੰਦਾ ਹੈਂ। ਭਾਵੇਂ ਤੂੰ ਸਜ਼ਾ ਦੇਂਦੇ। ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ ॥ ਜੇ ਪਹਿਲਾਂ ਹੀ ਆਪਣੇ ਫ਼ਰਜ਼ ਨੂੰ ਚੇਤੇ ਰੱਖੀਏ। ਰੱਬ ਨੂੰ ਡਰ ਕੇ ਚੇਤੇ ਕੀਤਾ ਜਾਏ। ਤਾਂ ਸਜ਼ਾ ਕਿਉਂ ਮਿਲੇ? ਸਾਹਾਂ ਸੁਰਤਿ ਗਵਾਈਆ ਰੰਗਿ ਤਮਾਸੈ ਚਾਇ ॥ ਐਸ਼ ਵਿਚ, ਤਮਾਸ਼ਿਆਂ ਦੇ ਚਾਅ ਵਿਚ ਆਪਣੀ ਅੱਕਲ ਨਾਲ ਰੱਬ ਨੂੰ ਭੁਲਾ ਦਿੱਤਾ। ਬਾਬਰਵਾਣੀ ਫਿਰਿ ਗਈ ਕੁਇਰੁ ਨ ਰੋਟੀ ਖਾਇ ॥੫॥ ਬਾਬਰ ਦਾ ਹੁਕਮ ਫਿਰ ਗਿਆ ਸੀ। ਤਾਂ ਕੋਈ ਰੋਟੀ ਨਹੀਂ ਖਾ ਸਕਦਾ ਸੀ। ਇਕਨਾ ਵਖਤ ਖੁਆਈਅਹਿ ਇਕਨ੍ਹ੍ਹਾ ਪੂਜਾ ਜਾਇ ॥ ਸੈਦਪੁਰ ਦੇ ਮੁਸਲਮਾਨਾਂ ਦੇ ਨਿਮਾਜ਼ ਦੇ ਵਕਤ ਖੁੰਝ ਗਏ ਸਨ। ਹਿੰਦੂਆਂ ਦਾ ਸਮਾ ਪੂਜਾ ਬਗੈਰ ਨਿਕਲਿਆ ਜਾ ਰਿਹਾ ਸੀ। ਚਉਕੇ ਵਿਣੁ ਹਿੰਦਵਾਣੀਆ ਕਿਉ ਟਿਕੇ ਕਢਹਿ ਨਾਇ ॥ ਪਹਿਲਾਂ ਹਿੰਦੂ ਔਰਤਾਂ ਟਿੱਕੇ ਲਾ ਕੇ ਸੁੱਚੇ ਚੌਕੇ ਵਿਚ ਬੈਠਦੀਆਂ ਸਨ। ਉਹ ਹੁਣ ਇਸ਼ਨਾਨ ਕਰ ਕੇ, ਟਿੱਕੇ ਵੀ ਨਹੀਂ ਲਾ ਸਕਦੀਆਂ ਹਨ। ਰਾਮੁ ਨ ਕਬਹੂ ਚੇਤਿਓ ਹੁਣਿ ਕਹਣਿ ਨ ਮਿਲੈ ਖੁਦਾਇ ॥੬॥ ਕਦੇ ਰਾਮ ਨੂੰ ਚੇਤੇ ਨਹੀਂ ਕੀਤਾ। ਖ਼ੁਦਾ ਵੀ ਯਾਦ ਕਰਨ ਦਾ ਸਮਾਂ ਨਹੀਂ ਮਿਲਿਆ। ਇਕਿ ਘਰਿ ਆਵਹਿ ਆਪਣੈ ਇਕਿ ਮਿਲਿ ਮਿਲਿ ਪੁਛਹਿ ਸੁਖ ॥ ਬਾਬਰ ਦੇ ਕਤਲਾਮ ਤੇ ਕੈਦ ਵਿਚੋਂ ਜੋ ਮਨੁੱਖ ਬਚ ਗਏ ਸਨ। ਉਹ ਆਪੋ ਆਪਣੇ ਘਰ ਵਿਚ ਆ ਕੇ, ਇਕ ਦੂਜੇ ਨੂੰ ਮਿਲ ਕੇ, ਹਾਲ ਪੁਛਦੇ ਸਨ। ਇਕਨ੍ਹ੍ਹਾ ਏਹੋ ਲਿਖਿਆ ਬਹਿ ਬਹਿ ਰੋਵਹਿ ਦੁਖ ॥ ਜਿੰਨਾਂ ਦੇ ਕਿਸਮਤ ਵਿਚ ਇਹੀ ਦੁੱਖ ਲਿਖਿਆ ਹੈ। ਉਹ ਇਕ ਦੂਜੇ ਪਾਸ ਬੈਠ ਬੈਠ ਕੇ, ਆਪੋ ਆਪਣੇ ਦੁਖ ਰੋਂਦੇ ਸਨ ਜੋ ਤਿਸੁ ਭਾਵੈ ਸੋ ਥੀਐ ਨਾਨਕ ਕਿਆ ਮਾਨੁਖ॥ ਗੁਰੂ ਨਾਨਕ ਦੇਵ ਜੀ ਨੇ ਲਿਖਿਆ ਹੈ। ਮਨੁੱਖ ਵਿਚਾਰੇ ਕੀ ਕਰਨ ਜੋਗੇ ਹਨ? ਉਹੀ ਕੁਝ ਵਾਪਰਦਾ ਹੈ ਜੋ ਉਸ ਰੱਬ ਨੂੰ ਭਾਉਂਦਾ ਹੈ। ਪੰਨਾ 417 ਉਤੇ ਸ੍ਰੀ ਗੁਰੂ ਗ੍ਰੰਥਿ ਸਾਹਿਬ ਵਿੱਚ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੀ ਤਾਨਾਂਸ਼ਾਂਹੀ ਬਾਰੇ ਲਿਖਿਆ ਹੈ।
ਜਿਸ ਕੌਮ ਕੋਲ ਸਿੱਖਾਂ ਦਾ ਪਰਲੀਮਿੰਟ ਹਊਸ, ਹਰਿਮੰਦਰ ਦੇ ਸਹਮਣੇ, ਇੰਨਾਂ ਵੱਡਾ ਅਕਾਲ ਤੱਖ਼ਤ ਹੈ। ਉਨਾਂ ਨੂੰ ਰੋਹੀ ਬੀਆਬਾਨ ਵਿੱਚ ਮੀਟਿੰਗ ਕਰਨ ਦੀ ਕੀ ਆਫ਼ਤ ਆ ਗਈ? ਜੋ ਕੌਮ ਦੇ ਧਰਮੀ ਚਲਾਕ ਆਗੂ ਕਾਤਲ, ਕਰੀਮਲਰ, ਜੇਲ ਕੱਟੀ ਵਾਲਿਆਂ ਨੂੰ ਚੋਰੀ ਜੱਥੇਦਾਰ ਬੱਣਾਂ ਸਕਦੇ ਹਨ। ਅਕਾਲ ਤੱਖ਼ਤ ਤੋਂ ਬਾਹਰ, ਖੇਤਾਂ ਵਿੱਚ ਸਰਬੱਤ ਖਾਲਸਾ ਬੁਲਾ ਕੇ, ਜੱਥੇਦਾਰਾਂ ਦੀਆਂ ਨੁਯਕਤੀਆਂ, ਆਪੇ ਹੀ ਕਰ ਲਈਆਂ ਹਨ। ਹੁਣ ਤਾਂ ਪੱਕਾ ਵਿਸ਼ਵਾਸ਼ ਹੋ ਗਿਆ ਹੈ। ਇਹੀ ਚੱਕ ਥੱਲ ਵਾਲੇ ਹੀ ਸ੍ਰੀ ਗੁਰੂ ਗ੍ਰੰਥਿ ਸਾਹਿਬ ਚੋਰੀ ਕਰ ਰਹੇ ਹਨ। ਬਾਣੀ ਦੇ ਵਰਕੇ-ਪੰਨੇ ਵੀ ਇਹੀ ਭਵਤਰੇ, ਹੰਕਾਂਰੇ ਹੋਏ, ਪਾੜ-ਪਾੜ ਬੀਹੀਆਂ ਵਿੱਚ ਖਿੰਡਾਂ ਰਹੇ ਹਨ। ਅੱਗੇ ਪੰਜਗਰਾਂਈਆਂ ਪਿੰਡ ਵਿੱਚ ਦੋ ਭਰਾਵਾਂ ਕੋਲੋ ਹੀ ਪਾੜਿਆ ਹੋਇਆ, ਸ੍ਰੀ ਗੁਰੂ ਗ੍ਰੰਥਿ ਸਾਹਿਬ ਤੇ ਪਾਟੇ ਹੋਏਪੰਨੇ ਮਿਲੇ ਹਨ। ਨਵੇਂ ਥਾਪੇ ਜੱਥੇਦਾਰ ਦੇ ਜੀਵਨ ਉਤੇ ਧਰਮੀ ਆਗੂ ਚੰਨਣਾਂ ਪਾਉਂਦੇ ਹੋਏ ਦੱਸ ਰਹੇ ਹਨ, " ਇਨਾਂ ਨੇ ਜੇਲਾ ਕੱਟੀਆਂ। ਘਰ ਦੇ ਬੰਦੇ ਮਰਵਾਏ ਹਨ। " ਇਸ ਦਾ ਮੱਤਲਬ ਹੈ। ਜੋ ਹੁਣ ਵੀ ਮੱਲੋ-ਮੱਲੀ ਸ਼ੜਕਾਂ, ਬਜ਼ਾਰਾਂ ਵਿੱਚ ਢਹਿ ਕੇ, ਮਰਨ ਨੂੰ ਤਿਆਰ ਹਨ। ਜੇ ਕੋਈ ਇੰਨਾਂ ਵਿਚੋਂ ਮਰ ਗਿਆ। ਕੀ ਸਾਰੇ ਦੇ ਸਾਰੇ ਮਰਿਆਂ ਵਿਚੋਂ, ਉਨਾਂ ਦੇ ਪਰਿਵਾਰ ਦੇ ਬਚੇ ਮਰਦਾਂ ਨੂੰ, ਜੱਥੇਦਾਰ ਬੱਣਾਂ ਦੇਵੋਗੇ? ਚੌਧਰਾ ਲੈਣ ਨੂੰ, ਸਿਧੇ-ਸਾਧੇ ਲੋਕਾਂ ਨੂੰ ਮਗਰ ਲਗਾਉਣ, ਮਰਵਾਉਣ ਦਾ ਸਬ ਪ੍ਰਾਪੇਗੰਢਾ ਹੈ। ਆਂਮ ਬੰਦੇ ਦੀਆਂ ਧਰਮਿਕ ਭਾਵਨਾਵਾਂ ਭੱੜਕਾ ਕੇ, ਲੋਕਾਂ ਨੂੰ ਵਗਲਾਇਆ ਜਾ ਰਿਹਾ ਹੈ। ਕੁਰਸੀਆਂ ਲੈਣ ਨੂੰ ਸਬ ਬਦਮਾਸ਼ੀ ਹੋ ਰਹੀ ਹੈ। ਕੌਮ ਨੂੰ ਤਿੰਨੇ ਬਣੇ ਜੱਥੇਦਾਰ ਕਬੂਲ ਨਹੀਂ ਹਨ। ਹੁਣ ਇਸ ਗੱਲ ਤੇ ਜੰਮ ਕੇ ਖੂਨ ਖ਼ਰਾਬਾ ਹੋਵੇਗਾ। ਦੇਖਦੇ ਰਹੋ, ਜੱਥੇਦਾਰਾਂ ਦੀਆਂ ਕੁਰਸੀਆਂ ਕੌਣ-ਕੌਣ ਮੱਲਕਦਾ ਹੈ? ਕਿਹੜਾ ਭੂਜੇ ਡਿੱਗਦਾ ਹੈ? ਕਿਹੜਾ ਪੱਗ ਉਛਾਲਦਾ ਹੈ?
ਅਕਾਲ ਤੱਖ਼ਤ ਦਾ ਜੱਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਨਿਯੁਕਤ ਕਰ ਦਿੱਤਾ ਹੈ। ਇਹ ਸਾਬਕਾ ਮੰਤਰੀ ਸ੍ਰ ਬੇਅੰਤ ਸਿੰਘ ਦੇ ਕੱਤਲ ਕੇਸ ਵਿੱਚ ਦਿੱਲੀ ਫਾਂਸੀ ਦੀ ਸਜਾ ਭੁਗਤ ਰਿਹਾ ਹੈ। ਜੱਥੇਦਾਰ ਵੀ ਫੇਸਬੁੱਕ ਬੁੱਕ ਦੀਆਂ ਫੋਟੋਆਂ ਦਾ ਸ਼ਕੀਨ ਹੈ। ਆਪ ਜੇਲਾਂ ਵਿੱਚ ਹੈ। ਫੇਸਬੁੱਕ ਦੀ ਕਾਰਜ ਕਾਰੀ ਹੋਰ ਕੋਲ ਹੈ। ਅਕਾਲ ਤੱਖ਼ਤ ਦਾ ਧੱਕੇ ਨਾਲ ਜੱਥੇਦਾਰ ਬੱਣਨ ਵਾਲੇ ਨੇ, ਜੇਲ ਵਿੱਚ ਬੈਠੇ ਨੇ, ਕੌਮ ਚਲਾਉਣੀ ਹੈ। ਕੁੱਝ ਕੁ ਦਿਨਾਂ ਨੂੰ ਇਸ ਨੂੰ ਛੱਡਵਾਉਣ ਲਈ ਝੰਡੀਆਂ ਲੈ ਕੇ, ਸ਼ੜਕਾਂ ਤੇ ਜਾ ਕੇ, ਚੱਕਾ ਜਾਂਮ ਕਰਨਗੇ। ਇਨਾਂ ਨੂੰ ਸ਼ੜਕਾਂ ਤੇ ਤਮਾਂਸ਼ਾ ਕਰਨ ਦਾ ਤਰੀਕਾ ਵਧੀਆਂ ਲੱਭਾ ਹੈ। ਸੋਚਦੇ ਹਨ, ਸਰਕਾਰ ਸਾਡੇ ਤੋਂ ਡਰਦੀ ਹੈ। ਹੋਰ ਪਬਲਿਕ ਦੀ ਅਮਨ, ਸ਼ਾਂਤੀ ਲਈ ਸਰਕਾਰ ਚੁਪ ਹੈ। ਅਜੇ ਤੱਕ ਤਾਂ ਇਹ ਜੇਲ ਵਿੱਚ ਹੈ। ਉਦੋਂ ਤੱਕ ਵਾਂਗਡੋਰ ਅਕਾਲੀ ਦਲ ਦੇ ਸੀਨੀਅਰ ਮੀਤ ਧਿਆਨ ਸਿੰਘ ਮੰਡ ਜੱਥੇਦਾਰ ਬਣੇ ਰਹਿੱਣਗੇ। ਇਹ ਸਿਆਸੀ ਚਾਲ ਜਗਤਾਰ ਸਿੰਘ ਹਵਾਰਾ ਨੂੰ ਜੇਲ ਵਿੱਚੋਂ ਕੱਢਣ ਦੀ ਹੈ। ਅੱਗੇ ਰਾਜੂਆਣੇ ਨੂੰ ਬੱਚਾਉਣ ਲਈ ਦਾਦੂ ਵਾਲ ਬਲਜੀਤ ਸਿੰਘ ਤੇ ਹੋਰ ਲੋਕ ਅਕਾਲ ਤੱਖ਼ਤ ਦਾ ਜੱਥੇਦਾਰ ਰਾਜੂਆਣੇ ਨੂੰ ਬੱਣਾਉਣ ਨੂੰ ਫਿਰਦੇ ਸੀ। ਉਹੀ ਨਹੀਂ ਮੰਨਿਆ। ਜੱਥੇਦਾਰ ਰਾਜੂਆਣੇ ਨੂੰ ਬੱਣਾਂਉਣ ਦਾ, ਹੁਣ ਸਮਾਂ ਵੀ ਸੀ। ਹੁਣ ਸ਼ਇਦ ਬਿੱਲੀ ਛਿੱਕ ਗਈ। ਜੋ ਇਹ ਖੁਦ ਦਾਦੂ ਵਾਲ ਬਲਜੀਤ ਸਿੰਘ, ਤਲਵੰਡੀ ਦਮਦਮਾਂ ਦਾ ਜੱਥੇਦਾਰ ਬੱਣ ਗਿਆ। ਇਸ ਦੀ ਜੂਟਿਊਬ ਤੇ ਰਿਕੋਡਿੰਗ ਹੈ। ਇਹ ਕੌਮ ਦਾ ਆਗੂ ਜੱਥੇਦਾਰ ਬੱਣਨ ਤੋਂ ਪਹਿਲਾਂ ਹੀ ਪੰਜਾਬੀ ਬੋਲਣ ਵਾਲਿਆਂ ਨੂੰ ਪੰਜਾਬੀ ਵਿੱਚ ਮਾਵਾਂ, ਭੈਣਾਂ ਦੀਆਂ ਗਾਲ਼ਾਂ ਕੱਢਦਾ ਹੈ। ਆਪਦੇ ਨਾਲ ਪੂਰੀ ਪਲਟਨ ਗੰਨਾਂ ਵਾਲਿਆਂ ਦੀ ਰੱਖਦਾ ਹੈ। ਕੀ ਇਹ ਡਾਕੂ ਹੈ? ਜਾਂ ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਪੜ੍ਹਨ ਵਾਲਾ ਗ੍ਰੰਥੀ ਕੌਮ ਦੇ ਸੇਵਾਦਾਰ ਹੈ। ਸਰਬੱਤ ਖਾਲਸਾ ਦੇ ਆਗੂਆਂ ਨੇ, ਅਮਰੀਕ ਸਿੰਘ ਅਜਨਾਲਾ, ਦਮਦਮੀ ਟਕਸਾਲ ਵਾਲੇ ਨੂੰ ਤੱਖ਼ਤ ਕੇਸਗੜ ਸਾਹਿਬ ਤੱਖ਼ਤ ਦਾ ਜੱਥੇਦਾਰ ਨਿਯੁਕਤ ਕੀਤਾ ਹੈ। ਇਸ ਦੇ ਦੁਆਲੇ ਵੀ ਪੁਲੀਸ ਘੁੰਮਦੀ ਹੈ। ਪਹਿਲੀ ਬਾਰ ਮੁਜ਼ਰਮ ਜੱਥੇਦਾਰ ਨਹੀ ਬੱਣੇ। ਦਮਦਮੀ ਟਕਸਾਲ ਵਾਲੇ ਰਣਜੀਤ ਸਿੰਘ ਜੱਥੇਦਾਰ ਵੀ ਕਾਤਲ ਸੀ। ਐਸੀ ਕੌਮ ਦਾ ਕੀ ਹੋਵੇਗਾ? ਜਿਸ ਕੌਮ ਦੇ ਚੀਫ਼ ਨੂੰ ਪੁਲੀਸ ਗਿਰਫ਼ਤਾਰ ਕਰ ਚੁੱਕੀ ਹੈ।
ਧਰਮਿਕ ਥਾਵਾਂ ਤੇ ਕਾਤਲ, ਠੱਗ, ਚੋਰ ਮੁੱਖੀ ਹਨ। ਲੋਕਾਂ ਦੀਆਂ ਜੇਬਾ ਦਿਨ ਦਿਹਾੜੇ ਖ਼ਾਲੀ ਕਰਾਉਣ ਵਾਲੇ ਸਾਧ ਠੱਗ ਹਨ। ਇਹ ਗੋਲਕ ਚੋਰ. ਬਲਾਤਕਾਰੀ ਹਨ। ਕੌਤਕ ਜੱਥੇਦਾਰਾਂ ਦੇ, ਜੱਫ਼ੇ ਨਾਲ ਪੁਲੀਸ ਵਾਲਿਆ ਦੇ। ਅੰਮ੍ਰਿਤਸਰ ਨੇੜੇ ਚੱਬਾ ਵਿਖੇ ਹੋਏ, ਸਰਬੱਤ ਖਾਲਸਾ ਸਮੇਲਨ, ਗਰਮ ਦਲੀਆਂ ਵਲੋਂ ਕੌਮ ਨਾਲ ਖਿਲਵਾੜ ਸੀ। ਇਸ ਤਰ੍ਹਾ ਲੱਗਦਾ ਸੀ। ਇਹ ਪੈਸੇ ਦੇ ਕੇ ਖ੍ਰੀਦੇ ਗਏ ਹਨ। ਜੋ ਭਾਸ਼ਾ ਉਹ ਲੋਕ ਵਰਤ ਰਹੇ ਸਨ। ਬਿਲਕੁਲ ਅੰਨਪੜ੍ਹ ਗਵਾਰਾਂ ਵਾਂਗ ਬੋਲ ਰਹੇ ਸਨ। ਦੰਦੀਆਂ ਕਰੀਚ ਰਹੇ ਸਨ। ਕਿੱਲ਼ ਇਸ ਤਰਾਂ ਰਹੇ ਸਨ। ਜਿਵੇਂ ਕਬਜ਼ ਹੋਈ ਹੁੰਦੀ ਹੈ। ਲੱਲਕਾਰੇ, ਇਸ ਤਰਾਂ ਮਾਰ ਰਹੇ ਸਨ। ਜਿਵੇਂ ਭੰਗ ਜਾਂ ਹੋਰ ਨਸ਼ਾ ਕੀਤਾ ਹੋਵੇ। ਪੰਜਾਬ ਦੇ ਨਾਗਰਿਕਾਂ ਦੇ ਨਾਂਮ ਲੈ ਕੇ, ਇਨਸਲੱਟ-ਬੇਇੱਜ਼ਤੀ ਕਰ ਰਹੇ ਸਨ। ਕੋਈ ਵੀ ਕਿਸੇ ਦਾ ਨਾਂਮ ਲੈ ਕੇ, ਕਿਸੇ ਖਿਲਾਫ਼, ਉਸ ਦੀ ਸ਼ਾਨ ਵਿੱਚ ਗੱਲਤ ਭਾਸ਼ਾ ਨਹੀਂ ਵਰਤ ਸਕਦਾ। ਕਨੂੰਨ ਮੁਤਾਬਿਕ, ਕਿਸੇ ਨੂੰ ਧੱਮਕੀ ਦੇਣ, ਧੱਕਾ ਦੇਣ, ਗਾਲ਼ ਕੱਢਣ, ਵਾਲਾ ਬੰਦਾ ਜੇਲ ਅੰਦਰ ਹੋ ਸਕਦਾ ਹੈ। ਇੱਕ ਨਹਿੰਗ ਬੱਣਿਆਂ ਮੁੰਡੂ ਜਿਹਾ, ਸਟੇਜ ਤੇ ਚੜ੍ਹਿਆ। ਇੱਕ ਮਿੰਟ ਖੜ੍ਹਾ, ਦੰਦੀਆਂ ਜਿਹੀਆਂ ਪੀਹਦਾ ਰਿਹਾ। ਉਸ ਦੇ ਬੋਲਾਂ ਦੀ ਸਮਝ ਨਹੀਂ ਆਈ। ਸਟੇਜ ਤੋਂ ਉਤਰਨ ਲੱਗਾ, ਗੁਰੂ ਫਤਿਹ ਬਲਾਉਣੀ ਵੀ ਭੁੱਲ ਗਿਆ। ਸਰਬੱਤ ਖਾਲਸਾ ਦੇ ਆਗੂਆਂ ਨੂੰ ਪੁਲੀਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਹੋਰ ਆਗੂਆਂ ਦੇ ਘਰਾਂ ਉਪਰ ਵੀ ਪੁਲੀਸ ਛਾਪੇਮਾਰ ਰਹੀ ਹੈ। ਕੀ ਬਣੂ ਦੇਖਦੇ ਹਾਂ? ਕਈਆਂ ਦੇ ਘਰਾਂ ਦੁਆਲੇ ਪੁਲੀਸ ਡੰਗਮਗਾ ਰਹੀ ਹੈ।
ਸਾਧਾਂ ਦੀਆਂ ਹੇਕਾ ਦੀਵਾਨਾਂ ਵਿੱਚ ਲੋਕਾਂ ਮੂਹਰੇ ਸਣਾਂਉਣ ਨੂੰ ਬਹੁਤ ਸੋਹਣੀਆਂ, ਲੰਬੀਆਂ, ਊਚੀ ਨਿੱਕਲਦੀਆਂ ਹਨ। ਕੀ ਇਹ ਸਿਰਫ਼ ਲੋਕਾਂ ਦੀ ਚੱਕ-ਥੱਲ ਲਈ ਹਨ? ਸਾਧਾਂ ਦੀ ਕਹਿੱਣੀ ਹੋਰ, ਕਰਨੀ ਹੋਰ ਹੈ। ਪਰ ਇੰਨਾਂ ਕਈਆਂ ਸਾਧਾਂ ਦੇ, ਆਪਦੇ ਸਰੀਰ ਉਤੇ ਬਾਣੀ ਤੇ ਇਤਿਹਾਸ ਦਾ ਭੋਰਾ ਅਸਰ ਨਹੀਂ ਹੁੰਦਾ। ਜੋ ਲੱਛਣ ਕੱਲ ਪੰਜ ਪ੍ਰਚਾਰਿਕਾਂ ਨੇ, ਸਰਬੱਤ ਖ਼ਾਲਸਾ ਵਿਚੋਂ ਖਿਸਕ ਕੇ ਕੀਤਾ ਹੈ। ਭੁੱਲਣ ਵਾਲਾ ਨਹੀਂ ਹੈ। ਆਪ ਹੀ ਤਾਂ ਇਹ ਤਿੰਨੇ, ਚਾਰੇ ਪ੍ਰਚਾਰਿਕ ਸਾਧ ਬਰਗਾੜੀ ਵਿੱਚ ਮੱਤੇ ਪਾਸ ਕਰਨ ਨੂੰ ਮੂਹਰੀ ਆਗੂ ਬਣੇ ਹੋਏ ਸਨ। ਸ਼ਹੀਦ ਦੇ ਭੋਗ ਤੇ ਸਟੇਜ ਤੇ ਘੱਗਰੀਆਂ ਘੁੰਮਾਉਂਦੇ ਫਿਰਦੇ ਸਨ। ਬਰਗਾੜੀ ਵਿੱਚ ਸਾਧਾਂ ਨੂੰ ਦੇਖ਼ ਕੇ, ਕਈ ਚੋਧੀਂ ਖਾਂ ਗਏ। ਬਈ ਇਹੀ ਸਹੀਂ ਬੰਦੇ ਸਾਡੇ ਨਾਲ ਮੂਹਰੇ ਹੋ ਕੇ ਚੱਲਣ ਵਾਲੇ ਹਨ। ਇਹ ਤਿੰਨੇ, ਚਾਰੇ ਪ੍ਰਚਾਰਿਕ ਕੌਮ ਦੀ ਮੂਹਰੇ ਹੋ ਕੇ ਅਗਹਾਈ ਕਰਨਗੇ। ਪਰ ਲੋਕੀ ਇਹ ਭੁੱਲ ਗਏ। ਉਦਾ ਬੰਦਾ ਚਾਹੇ ਬੰਦੇ ਨੂੰ ਫਤਿਹ ਨਾਂ ਬਲਾਵੇ। ਜ਼ਨਾਜ਼ਾ ਦੇਖ਼ਣ ਜਰੂਰ ਜਾਂਦੇ ਹਨ। ਲੋਕ ਮਰੇ ਤੋਂ ਦੁਸ਼ਮੱਣ ਦੀ ਵੀ ਚਿਖਾ ਜਲ਼ਦੀ ਦੇਖਣ ਜਾਂਦੇ ਹਨ। ਬਈ ਕੀ ਸੱਚੀਂ ਮਰ ਗਿਆ? ਕੀ ਫੂਕ ਵੀ ਦਿੱਤਾ ਹੈ? ਹੁਣ ਦੁਸ਼ਮੱਣ ਦੇ ਘਰ ਦੀ ਕੀ ਹਾਲਤ ਹੈ?
ਅੱਜ ਇੱਕ ਦਾ ਫੇਸਬੁੱਕ , ਜੂਟਿਊਬ ਵੀਡੀਉ ਤੇ ਬਿਆਨ ਆਇਆ ਹੈ, " ਲੋਕੀ ਮੈਨੂੰ ਵਿਕਾਊ ਕਹਿੰਦੇ ਹਨ। ਲੋਕ ਕਹਿੰਦੇ ਨੇ, " ਬਾਬਾ ਜੀ ਸਰਬੱਤ ਖਾਲਸੇ ਵਿੱਚ ਕਿਉਂ ਨਹੀਂ ਗਏ?" ਅਸੀ ਲੋਕਾਂ ਦੀ ਗੱਲ ਸੁਣੀਏ ਜਾਂ ਆਪਦੀ ਜ਼ਮੀਰ ਦੀ। ਜੇ ਲੋਕਾਂ ਦੀ ਸੁਣ ਕੇ, ਚਲੇ ਵੀ ਜਾਂਦੇ। ਕੀ ਉਥੇ ਜਾ ਕੇ ਮਰਨਾਂ ਸੀ? ਪੁੱਤ ਤਾਂ ਮਾਂਵਾਂ ਦੇ ਮਰਨੇ ਸਨ। ਲੋਕਾਂ ਦਾ ਕੀ ਜਾਂਣਾਂ ਸੀ?" ਜਿਸ ਦਿਨ ਬਰਗਾੜੀ ਪਿੰਡ ਵਿੱਚ ਸਰਬੱਤ ਖਾਲਸੇ ਦਾ ਐਲਾਨ ਕੀਤਾ ਸੀ। ਉਸ ਦਿਨ ਸੁਰਤ ਨੇ, ਕੰਮ ਨਹੀਂ ਕੀਤਾ। ਕੀ ਭਾਅ ਬੱਣੇਗੀ? ਸ਼ਤਾਨਾਂ ਨੇ, ਸਾਧਾ ਵਾਲੇ ਚੋਲੇ ਪਾ ਕੇ, ਬੇਵਕੂਫ਼ ਜਿਉਂ ਲੋਕ ਬੱਣਾਂ ਰੱਖੇ ਹਨ। ਬਾਬਾ ਜੀ ਤੇਰੀਆਂ ਜੇਬਾਂ ਲੋਕਾਂ ਨੇ ਭਰਨੀਆਂ ਹਨ। ਤੇਰੀ ਜ਼ਮੀਰ ਨੇ ਨਹੀਂ। ਜੇ ਜ਼ਮੀਰ ਜਾਗ ਹੀ ਗਈ ਹੈ। ਸ਼ਾਂਦੀ ਕਰਕੇ, ਗ੍ਰਹਿਸਤੀ ਬੱਣਜਾ। ਮਜ਼ਦੂਰੀ ਕਰਕੇ, ਦਾਲ ਰੋਟੀ ਖਾਂ। ਅੱਗੇ ਉਹ ਬਾਬਾ ਬੋਲ ਰਿਹਾ ਹੈ, " ਸਰਬੱਤ ਖਾਲਸੇ ਵਿੱਚ ਸਰੀਰ ਹੀ ਜਾਂਣਾ ਸੀ। ਦਿਮਾਗ ਜ਼ਮੀਰ ਨਾਲ ਹੋਣਾਂ ਸੀ। " ਬੱਚ ਕੇ, ਜਦੋਂ ਵੀ ਇਹ ਸਾਧ ਤੁਹਾਡੇ ਵਿੱਚ ਬੈਠਾ ਹੋਵੇ। ਭਾਂਸ਼ਨ ਦਿੰਦਾ ਹੋਵੇ। ਜ਼ਮੀਰ ਕਿਸੇ ਦੀ ਤਜ਼ੋਰੀ ਕੋਲ ਹੋ ਸਕਦੀ ਹੈ।
ਕੈਲਗਰੀ ਦੇ ਲੋਕਲ ਗੁਰਦੁਆਰੇ ਦੇ ਪ੍ਰਧਾਂਨ ਤੇ ਸੈਕਟਰੀ ਬਰਗਾੜੀ ਵਿੱਚ ਤਿੰਨ ਪ੍ਰਚਾਰਕਾਂ ਨੂੰ ਦੇਖ ਕੇ, ਗੱਦ-ਗੱਦ ਹੋ ਗਏ ਸਨ। ਬਈ ਜੇ ਕੋਈ ਹੋਰ ਨਹੀਂ ਪਹੁੰਚਿਆਂ। ਇੰਨਾਂ ਨੇ ਲਾਜ ਰੱਖ ਲਈ। ਬਿਚਾਰੇ ਪ੍ਰਬੰਧਕਾ ਨੇ, ਐਲਾਨ ਕਰ ਦਿੱਤਾ, " ਇਹੀ ਸਾਡੇ ਗੁਰਦੁਆਰੇ ਵਿੱਚ ਵੜ ਸਕਦੇ ਹਨ। ਹੋਰ ਕਿਸੇ ਅਮਾ-ਤਮਾ ਨੂੰ ਵੜਨ ਨਹੀਂ ਦੇਣਾਂ। ਜੇ ਕੋਈ ਵੜਨ ਦੀ ਕਸ਼ੋਸ਼ ਕਰੂ, ਦੋਂਨੇ ਹੱਥਾਂ ਨਾਲ ਸਤਿਕਾਰ ਕਰਾਂਗੇ। " ਲੋਕਾਂ ਦੇ ਦੋਂਨੇ ਹੱਥ ਖੜ੍ਹੇ ਕਰਾ ਕੇ, ਸਾਧਾਂ ਵਾਲੇ ਮੱਤੇ ਪਾਸ ਕਰ ਦਿੱਤੇ। ਸਾਧਾਂ ਦੀ ਸੰਨਸਦ ਵਿੱਚ ਕਨੂੰਨ ਪਾਸ ਹੋਇਆ ਲਾਗੂ ਕਰ ਦਿੱਤਾ। ਮਾਮਲਾ ਪੂਰਾ ਗਰਮ ਸੀ। ਨਵੰਬਰ 10, 2015 ਨੂੰ 21:30 ਦੇ ਨੇੜੇ ਦਾ ਸਮਾਂ ਸੀ। ਲੋਕਲ ਗੁਰਦੁਆਰੇ ਵਿੱਚ ਕੀਰਤਨ ਸੋਹਲੇ ਪਿਛੋਂ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਨੂੰ ਇੱਕ ਕੰਮਰੇ ਵਿੱਚ ਕਰ ਦਿੱਤਾ ਸੀ। ਪ੍ਰਬੰਧਿਕ ਰਾਤ ਨੂੰ ਗੁਰਦੁਆਰੇ ਵਿੱਚ ਦੀਵਾਨ ਹਾਲ ਵਿੱਚ ਬੈਠੈ ਕੇ, ਵੱਡੀ ਸਕਰੀਨ ਤੇ ਸਰਬੱਤ ਖਾਲਸੇ ਦੀਆਂ ਕਰਤੂਤਾਂ ਦਾ ਸਿੱਧਾ ਪ੍ਰਸਾਰਨ ਦੇਖ਼ ਰਹੇ ਸਨ। ਸਰਬੱਤ ਖ਼ਾਲਸਾ ਦੀ ਸਟੇਜ ਤੋਂ ਆਗੂ ਚੰਗਾ ਗਾਲੀ, ਗਲੋਚ ਮੁੱਖ ਮੰਤਰੀ ਤੇ ਮਜੂਦਾ ਜੱਥੇਦਾਰਾਂ ਨੂੰ ਕਰ ਰਹੇ ਸਨ। ਜਦੋਂ ਇੰਨਾਂ ਦੇ ਬਰਗਾੜੀ ਪਿੰਡ ਵਾਲੇ ਚਹੇਤੇ ਬਣੇ ਸਾਧ ਪ੍ਰਚਾਰਿਕ ਸਕਰੀਨ ਤੇ ਸਵੇਰ ਦੇ 1;30 ਤੱਕ ਨਾਂ ਦਿਸੇ। ਤਾਂ ਮੈਂਬਰਾਂ ਨੇ ਸਿੱਧਾ ਪ੍ਰਸਾਰਨ ਬੰਦ ਕਰ ਦਿੱਤਾ। ਜਾਂ ਪੰਜਾਬ ਵਿੱਚ ਚੱਬਾ ਪਿੰਡ ਦੀ ਬੱਤੀ ਮੁੱਖ ਮੰਤਰੀ, ਐਮ ਐਲ ਏ ਜਾਂ ਪੁਲੀਸ ਵਾਲਿਆਂ ਨੇ ਔਫ਼ ਕਰਤੀ ਹੋਣੀ ਆ। ਜਾਂ ਫਿਰ ਜਦੋਂ ਤੱਤ ਵਾਦੀਆਂ ਨੇ, ਜੱਥੇਦਾਰਾਂ ਦੇ ਨਾਂਮ ਜਾਹਰ ਕਰਨੇ ਸਨ। ਉਦੋਂ ਪਿਛਿਉ ਸਟੇਜ ਤੋਂ ਹੀ ਸਿੱਧਾ ਪ੍ਰਸਾਰਨ ਬੰਦ ਕਰ ਦਿੱਤਾ ਗਿਆ। ਬਈ ਕਿਤੇ ਨਵੇਂ ਜੱਥੇਦਾਰਾਂ ਨੂੰ ਨਾਂ ਪਸੰਦ ਕਰਨ ਵਾਲੇ ਲੋਕ, ਭੱਟਕ ਨਾਂ ਜਾਂਣ। ਉਨਾਂ ਨੂੰ ਵੀ ਪਤਾ ਸੀ। ਸਾਡੇ ਤਮਾਂਸ਼ੇ ਨੂੰ ਦੁਨੀਆਂ ਭਰ ਦੇ ਲੋਕ, ਨਿੱਟ ਤੇ ਦੇਖ਼ ਰਹੇ ਹਨ। ਮੈਂ ਵੀ ਬੈਠੀ ਲੈਪਟਾਪ ਤੇ ਸਿੱਧਾ ਪ੍ਰਸਾਰਨ ਦੇਖ਼ ਰਹੀ ਸੀ।
ਬਰਗਾੜੀ ਪਿੰਡ ਵਿੱਚ ਮੱਤੇ ਪਾਸ ਕਰਨ ਵਾਲੇ ਚਹੇਤੇ ਬਣੇ, ਤਿੰਨ ਸਾਧ ਤੇ ਦੋ ਹੋਰ ਕਥਾਵਾਚਿਕ ਸਰਬੱਤ ਖਾਲਸੇ ਵਿੱਚ ਹਾਜ਼ਰ ਨਹੀਂ ਹੋਏ। ਹੁਣ ਇੰਨਾਂ ਪੰਜੇ ਪ੍ਰਚਾਰਿਕਾਂ ਬਾਰੇ ਗੁਰਦੁਆਰੇ ਦੇ ਪ੍ਰਧਾਂਨ ਸੈਕਟਰੀ ਕੀ ਬਿਆਨ ਦੇਣਗੇ? ਗੁਰਦੁਆਰੇ ਦੇ ਪ੍ਰਧਾਂਨਾਂ, ਸੈਕਟਰੀਆਂ ਉਤੇ ਗੁੱਸੇ ਤੇ ਖੁਸ਼ੀ ਦਾ ਅਸਰ ਅੱਗ ਦੇ ਭੂਵਕੇ ਵਾਂਗ ਹੁੰਦਾ ਹੈ। ਹੁਣ ਤਾਂ ਸ਼ਇਦ ਇੰਨਾਂ ਸਾਧਾਂ ਨੂੰ ਕਨੇਡਾ, ਅਮਰੀਕਾ ਵਿੱਚ ਵੀ ਨਾਂ ਵੜਨ ਦੇਣ। ਦੇਖ਼ੀ ਜਾਵੋ। ਕੀ ਕੁੱਝ ਕਰਦੇ ਹਨ? ਜਦੋਂ ਗੁਰਦੁਆਰਿਆਂ ਵਿੱਚੋਂ ਇਹ ਮੈਂਬਰ ਦੋ ਸਾਲਾਂ ਪਿਛੋਂ, ਕੁਰਸੀਆਂ ਤੋਂ ਲਾਹ ਦਿੱਤੇ ਜਾਂਦੇ ਹਨ। ਫਿਰ ਤਾਂ ਕਈ ਗੁਰਦੁਆਰੇ ਦੇ ਮੂਹਰੇ ਦੀ ਵੀ ਨਹੀਂ ਲੰਘਦੇ। ਕੁੱਝ ਕੁ ਸ਼ਰਾਰਤੀ ਮਦਾਰੀ ਬੱਣ ਕੇ, ਧਰਮ ਦੇ ਨਾਂਮ ਹੇਠ, ਲੋਕਾਂ ਨੂੰ ਨੱਚਾ ਰਹੇ ਹਨ। ਲੋਕ ਸ਼ਰਾਰਤੀਆਂ ਮਗਰ ਲੱਗ ਕੇ, ਤਮਾਂਸ਼ਾ ਬੱਣਾਂ ਕੇ ਰਹਿ ਰਹੇ ਹਨ।
ਸਰਬੱਤ ਖਾਲਸੇ, ਕਾਲੀ ਦੀਵਾਲੀ ਦਾ ਐਲਾਨ ਤਿੰਨ ਪ੍ਰਚਾਰਿਕਾਂ ਨੇ ਹੀ ਕੀਤਾ ਸੀ। ਜੈਕਾਰੇ ਛੱਡਉਣੇ ਹੁੰਦੇ ਹਨ। ਬੱਲੇ-ਬੱਲੇ ਕਰਾਂਉਣੀ ਹੁੰਦੀ ਹੈ। ਵੀਡੀਉ ਰਿਕੋਡਿੰਗ ਕਰਕੇ, ਦੁਨੀਆਂ ਭਰ ਦੇ ਲੋਕਾਂ ਨੂੰ ਇਕੱਠ ਹੋਇਆ ਦਿਖਾਉਣਾਂ ਹੁੰਦਾ ਹੈ। ਭੋਲੇ ਲੋਕ ਤਾਂਹੀ ਮਗਰ ਲੱਗਣਗੇ। ਐਸੇ ਬਿਆਨ ਕਾਲੀ ਦੀਵਾਲੀ ਬਾਰੇ ਸਟੇਜਾਂ ਤੇ ਬੋਲਣ ਨੂੰ ਸੋਹਣੇ ਲੱਗਦੇ ਹਨ। ਆਂਮ ਜਿੰਦਗੀ ਵਿੱਚ ਕਿਹੜਾ ਮੰਨਦਾ ਹੈ? ਲੋਕ ਇੱਕ ਦੂਜੇ ਨੂੰ ਚੋਰੀ-ਚੋਰੀ ਦੀਵਾਲੀ ਦੀਆਂ ਵਧਾਈਆਂ, ਮਿੱਠਿਆਈਆਂ ਦੇ ਰਹੇ ਹਨ। ਆਪਦੇ ਘਰ ਸੁਖ ਆਉਣ ਲਈ ਲੋਕੀ ਘਰਾਂ, ਮੜੀਆਂ ਤੇ ਦੀਵੇ ਜਗਾ ਰਹੇ ਹਨ। ਲੋਕਾਂ ਨੇ ਆਪਦੇ ਵੱਡੇਰੇ ਮਰੇ ਹੋਏ, ਭੂਤ ਬਣੇ, ਵਰੇ ਦਿਨਾਂ ਦੇ ਦਿਨ ਭੁੱਖੇ ਮਾਰ ਕੇ, ਨਿਰਾਜ਼ ਥੋੜੀ ਕਰਨੇ ਹਨ। ਲੋਕ ਸੋਚਦੇ ਹਨ। ਦੀਵਾਲੀ ਨੂੰ ਨਾਂ ਜੋਤ ਜਗਉਣ ਨਾਲ, ਜੇ ਕੋਈ ਮਰਿਆਂ ਵੇਡੇਰਿਆਂ ਰਾਹੀਂ, ਨੁਕਸਾਨ ਹੋ ਗਿਆ। ਸਾਧ ਹਰਜਾਨਾਂ ਨਹੀ ਭਰਨ ਲੱਗੇ। ਮਰਿਆਂ ਨੇ ਵੀ ਅੱਜ ਹੀ ਮਿੱਠਿਆਈਆਂ ਖਾਂਣੀਆਂ ਤੇ ਮੜੀ ਤੇ ਦੀਵੇ ਜਾਗਦੇ ਦੇਖ਼ਣੇ ਹਨ। ਵੱਡੀ ਗੱਲ ਦੀਵਾਲੀ ਤਾਂ ਵੀ ਲੋਕਾਂ ਨੇ ਮਨਾਉਣੀ ਹੈ। ਛੇਵੇ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਨੂੰ ਖੁਸ਼ੀ ਦਿਖਾਉਣੀ ਹੈ। ਸਾਧਾਂ ਮਗਰ ਲੱਗ ਕੇ, ਆਪਦੇ ਗੁਰੂ ਤੋਂ ਮੂੰਹ ਥੋੜੀ ਫੇਰਨਾਂ ਹੈ। ਜੋ ਸਿਰਫ਼ ਆਂਮ ਬੰਦੇ ਹਨ। ਉਨਾਂ ਨੇ ਆਪਦੇ ਗੁਰੂ ਦੇ ਬੰਦੀ ਛੋਡ ਦਿਵਸ ਤੇ ਦਿਵਾਲੀ ਮਨਾਂਉਣ ਦੀ ਛੁੱਟੀ ਲਈ ਹੋਈ ਹੈ। ਲੋਕ ਹਰਿਮੰਦਰ ਸਾਹਿਬ ਪਿਆਰੇ ਗੁਰੂ ਦੇ ਦਰਸ਼ਨਾਂ ਨੂੰ, ਹਰ ਦੀਵਾਲੀ ਦੀ ਤਰਾ ਆਂਮ ਵਾਂਗ ਜਾ ਰਹੇ ਸਨ। ਇਹ ਸਬ ਕੁੱਝ ਧਰਮ ਦੇ ਆਗੂ ਬਣੇ ਹੋਏ ਬਨਾਵਟੀਆਂ ਬੰਦਿਆਂ ਬਾਰੇ ਨਹੀਂ ਹੈ।
ਚੋਲਿਆਂ ਵਾਲਿਆਂ ਨੇ ਕੌਮ ਦੀ ਮਿੱਟੀ ਪਲੀਤ ਕਰਤੀ। ਸਰਦਾਰਾਂ ਦੀ ਕੌਮ ਚੁਰਾਹੇ ਵਿੱਚ ਖੜ੍ਹੀ ਕਰਤੀ। ਸਰਬੱਤ ਖਾਲਸੇ ਵਿੱਚ ਸ਼ਇਦ ਨੋਟ ਬਟੋਰਨ ਦੀ ਉਮੀਦ ਨਹੀਂ ਸੀ। ਪਤਾ ਨਹੀਂ ਪੁਲੀਸ ਜਾਂ ਕਿਸੇ ਹੋਰ ਦੀ ਗੋਲ਼ੀ ਆ ਲੱਗਦੀ। ਮਰਨਾਂ ਕੌਣ ਚਹੁੰਦਾ ਹੈ? ਸਰਬੱਤ ਖਾਲਸੇ ਵਿੱਚ 1-2 ਮਿੰਟ ਬੋਲਣ ਦਾ ਹੀ ਟਾਇਮ ਮਿਲਣਾ ਸੀ। ਇੰਨਾਂ ਸਾਧਾ ਨੂੰ ਤਾਂ ਘੰਟਿਆਂ ਤੱਕ ਬੋਲਣ ਦਾ ਸਮਾਂ ਚਾਹੀਦਾ ਹੈ। ਆਪ ਨੂੰ ਜੱਥੇਦਾਰੀਆਂ ਚਾਹੀਦੀਆਂ ਸਨ। ਲੋਕਾਂ ਦਾ ਬਰੇਨ ਬਾਸ਼ ਤਾਂਹੀਂ ਹੋਊਗਾ। ਜਿੰਨਾਂ ਵੱਧ ਸਾਧਾ ਨੂੰ ਦੁਨੀਆਂ ਸੁਣੂਗੀ। ਤਾਂਹੀਂ ਸਾਧਾਂ ਨੂੰ ਲੋਕਾਂ ਤੋਂ ਵੱਧ ਧੰਨ ਮਿਲੇਗਾ।
Comments
Post a Comment