ਭਾਗ 4 ਲੋਕ ਆਪ ਤਾਂ ਆਸ਼ਕੀ
ਕਰਦੇ ਹਨ, ਦੂਜੇ ਨੂੰ ਬਰਦਾਸ਼ਤ
ਨਹੀਂ ਕਰਦੇ ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ
ਲੋਕ ਆਪ ਤਾਂ ਆਸ਼ਕੀ
ਕਰਦੇ ਹਨ, ਦੂਜੇ ਨੂੰ ਬਰਦਾਸ਼ਤ
ਨਹੀਂ ਕਰਦੇ
ਪੰਜਾਬ ਦੇ ਸਕੂਲ
ਟੀਚਰ, ਪੁਲਿਸ ਵਾਲੇ ਤੇ ਹੋਰ ਮਰਦ-ਔਰਤਾਂ ਵੈਲਨਟਾਈਨ ਵਾਲੇ ਦਿਨ ਬਹੁਤ ਵਿਦਿਆਰਥੀਆਂ ਨੂੰ ਕੁੱਟਦੇ
ਦੇਖੇ ਗਏ ਹਨ। ਜਿਹੜੇ ਨੌਜਵਾਨ ਮੁੰਡੇ-ਕੁੜੀਆਂ ਇੱਕ ਦੂਜੇ ਨੂੰ ਫੁੱਲ ਦਿੰਦੇ ਫੜੇ ਗਏ। ਕੁੱਝ
ਮੂਵੀਆਂ ਯੂ-ਟਿਊਬ ‘ਤੇ ਲੱਗੀਆਂ ਹਨ। ਮੂਵੀਆਂ ਵਿੱਚ ਯੂ-ਟਿਊਬ ‘ਤੇ ਸਕੂਲ ਟੀਚਰ, ਪੁਲਿਸ ਵਾਲੇ ਤੇ
ਹੋਰ ਮਰਦ-ਔਰਤਾਂ ਨੌਜਵਾਨ ਮੁੰਡੇ-ਕੁੜੀਆਂ ਦੀ ਇੱਜ਼ਤ ਉਤਾਰਦੇ ਦੇਖੇ ਗਏ ਹਨ। ਜ਼ਿਆਦਾ ਮਾਡਰਨ ਟੀਚਰ,
ਪੁਲਿਸ ਵਾਲੇ ਤੇ ਹੋਰ ਮਰਦ-ਔਰਤਾਂ ਵਿਚੋਂ ਬਹੁਤੇ ਇੱਕ ਦੂਜੇ ਨਾਲ ਸਬੰਧ ਬਣਾਂ ਕੇ ਰੱਖਦੇ ਹਨ। ਇੰਨਾ ਦੀ
ਆਪਣੇ ਇਸ਼ਕ ਕਰਨ ਵਿੱਚ ਪਿਆਰ ਭਰਵਾਸਾ ਹੈ। ਤੇ ਦੂਜਿਆਂ ਲਈ ਇੱਜ਼ਤ ਨੂੰ ਦਾਗ਼ ਲੱਗਦਾ ਹੈ। ਦੂਜੇ ਲਈ
ਹੋਰ ਰਾਏ ਬਣ ਜਾਂਦੀ ਹੈ। ਭਾਰਤ ਸਮਾਜ ਵਿੱਚ ਮਰਦਾਂ ਲਈ ਇਸ਼ਕ ਕਰਨ ਦੀ ਖੁੱਲ ਹੈ। ਬਹੁਤੇ ਮਰਦ ਐਸੇ
ਵੀ ਹਨ। ਜਿੰਨਾ ਕੋਲ ਬਗੈਰ ਵਿਆਹ ਤੋਂ ਔਰਤਾਂ ਨਾਲ ਸਬੰਧ ਹਨ। ਸਗੋਂ ਮਾਣ ਸਮਝਿਆ ਜਾਂਦਾ ਹੈ।
ਕਹਿੰਦੇ ਹਨ, " ਮੁੰਡਾ ਜਵਾਨ ਹੋ
ਗਿਆ ਹੈ। ਹੁਣ ਕੁੜੀਆਂ ਛੇੜਦਾ ਹੈ। " ਔਰਤਾਂ ਨੂੰ ਇਸ਼ਕ ਕਰਨ ਤੋਂ ਵਜ਼ਨ ਕੀਤਾ ਜਾਂਦਾ ਹੈ।
ਕੁੱਟਿਆ ਮਾਰਿਆ ਜਾਂਦਾ ਹੈ। ਔਰਤ ਦਾ ਔਰਤ ਨਾਲ ਇਸ਼ਕ ਹੁਣੇ ਜਿਹੇ ਹੀ ਖੁੱਲ ਕੇ ਸਾਹਮਣੇ ਆਇਆ ਹੈ।
ਇਹ ਸਿਲਸਿਲਾ ਲੁੱਕ ਛੁਪ ਕੇ ਸਦੀਆਂ ਤੋਂ ਚੱਲੀ
ਜਾਂਦਾ ਸੀ। ਜਦੋਂ ਲੋਕ ਕਿਸੇ ਆਪ ਦੀ ਧੀ-ਭੈਣ ਨੂੰ ਕਿਸੇ ਮਰਦ ਨਾਲ ਇਸ਼ਕ ਹੁੰਦਾ ਦੇਖਣਾ ਨਹੀਂ
ਚਾਹੁੰਦੇ। ਫਿਰ ਹਵਸ ਪੂਰੀ ਕਰਨ ਲਈ ਸਮ ਜਾਤੀ ਔਰਤਾਂ ਦੇ ਔਰਤਾਂ ਨਾਲ ਮਰਦਾਂ ਦੇ ਮਰਦਾਂ ਨਾਲ ਸਬੰਧ
ਹੋ ਜਾਂਦੇ ਹਨ। ਸਰੀਰ ‘ਤੇ ਆਪ ਦੇ ਉੱਤੇ ਕੰਟਰੋਲ ਨਹੀਂ ਕਰ ਸਕਦੇ। ਤਾਂ ਲੋਕ ਦੂਜੇ
ਨੂੰ ਉਹੀ ਕਰਨ ਲਈ ਕਿਉਂ ਮਜਬੂਰ ਕਰਦੇ ਹੋ?
ਸਰੀਰਕ ਕਿਰਿਆ ਨੂੰ ਦਬਾ ਕੇ
ਨਹੀਂ ਰੱਖਿਆ ਜਾ ਸਕਦਾ। ਔਰਤਾਂ-ਮਰਦਾਂ ਦੇ ਵਾਲ ਵੀ ਚਿੱਟੇ ਹੋ ਜਾਣ। ਦੰਦ ਭਾਵੇਂ ਮੂੰਹ ਵਿੱਚ ਨਾ
ਹੋਣ। ਫਿਰ ਵੀ ਕਾਮ ਤੋਂ ਨਹੀਂ ਹਟਦੇ। ਜਵਾਨ ਮੁੰਡੇ-ਕੁੜੀਆਂ ਨੂੰ ਕਾਮ ਤੋਂ ਬਚਣ ਦੀਆਂ ਮੱਤਾਂ
ਦਿੰਦੇ ਹਨ।
ਔਰਤ ਨਾਲ ਇਸ਼ਕ ਮਰਦ
ਹੀ ਕਰਦਾ ਹੈ। ਇਸ ਦਾ ਮਤਲਬ ਹਰ ਮਰਦ ਆਸ਼ਕੀ ਦਾ ਚੋਰ ਹੈ। ਖੁੱਲ ਕੇ ਸਾਹਮਣੇ ਨਹੀਂ ਆਉਂਦਾ। ਲੁੱਕ
ਛੁਪ ਕੇ ਲੋਕ ਸਦੀਆਂ ਤੋਂ
ਆਸ਼ਕੀ ਕਰਦੇ ਆਏ ਹਨ। ਜੇ ਆਜ਼ਾਦ ਹੋ ਕੇ ਇਸ਼ਕ ਕਰਦੇ ਹਨ। ਜਾਂ ਉੱਤੋਂ ਦੀ ਫੜੇ ਜਾਂਦੇ ਹਨ। ਉਹੀ
ਮਾਰਿਆ ਜਾਂਦਾ ਹੈ। ਲੋਕ ਆਪ ਤਾਂ ਆਸ਼ਕੀ ਕਰਦੇ ਹਨ, ਦੂਜੇ ਨੂੰ ਬਰਦਾਸ਼ਤ ਨਹੀਂ ਕਰਦੇ। ਇਸ ਦਾ ਮਤਲਬ ਹੈ, ਆਸ਼ਕੀ ਲੁੱਕ ਛੁਪ ਕੇ ਕਰੀ ਚੱਲੋ। ਜਾਂ ਨਜ਼ਦੀਕੀ ਲੋਕਾਂ ਆਪਣੇ ਆਲੇ-ਦੁਆਲੇ ਤੋਂ
ਦੂਰ ਭੱਜ ਜਾਵੋ। ਬੱਚੇ ਰਹੋਗੇ। ਜੇ ਇਸ਼ਕ ਕਰਨ ਦਾ ਚੱਕਰ ਦੁਨੀਆ ਅੱਗੇ ਖੁੱਲ ਗਿਆ। ਜਾਨੋਂ ਹੱਥ
ਧੋਣੇ ਵੀ ਪੈ ਸਕਦੇ ਹਨ। ਜਿਸ ਇਸ਼ਕ ਦੇ ਚੱਕਰ ਵਿੱਚ ਪੈ ਕੇ, ਮਾਂ-ਬਾਪ ਆਪ ਬੱਚੇ ਜੰਮਦੇ ਹਨ। ਆਪ ਪੈਂਦਾ ਹੋਏ ਹਨ।
ਜਦੋਂ ਕਿਸੇ ਦੇ ਆਪ ਦੇ ਬੱਚੇ ਇਸ਼ਕ ਕਰਦੇ ਹਨ। ਮਾਂ-ਬਾਪ ਨੂੰ ਉਹ ਗੱਲਤ ਲੱਗਦੇ ਹਨ। ਜੋ ਕਰਤੂਤਾਂ
ਮਾਂ-ਬਾਪ, ਆਪ ਤੋਂ ਵੱਡੇ ਕਰਦੇ
ਹਨ। ਬੱਚੇ ਨਾਂ ਕਰਨ ਇਹ ਕਿਵੇਂ ਹੋ ਸਕਦਾ ਹੈ? ਜੇ ਬੱਚੇ ਆਸ਼ਕੀ ਨਹੀਂ ਵੀ ਕਰਨਗੇ। ਫਿਰ ਉਹ ਉਨ੍ਹਾਂ ਦੀ ਔਲਾਦ ਨਹੀਂ ਹਨ। ਬੱਚੇ ਉਹੀ ਕਰਨਗੇ।
ਜੋ ਮਾਪੇਂ ਕਰਦੇ ਹਨ। ਮਾਪੇ ਕਿਹੜਾ ਇਹ ਲੁੱਕ-ਛਿਪ ਕੇ ਕਰਦੇ ਹਨ। ਬੱਚੇ ਇੱਕ ਕਮਰੇ ਵਿੱਚ ਪਏ
ਹੁੰਦੇ ਹਨ। ਜਾਗਦੇ ਹੁੰਦੇ ਹਨ। ਅਜੇ ਟੀਵੀ ਦੇਖਦੇ ਹੁੰਦੇ ਹਨ। ਬਾਪ, ਭਰਾ, ਚਾਚੇ ਆਪਣੀਆਂ ਔਰਤਾਂ ਨੂੰ ਲੈ ਕੇ, ਨਵੀਂ ਮੁਕਲਾਵੇ
ਵਾਲੀ ਜੋੜੀ ਵਾਂਗ ਕਮਰੇ ਦੀ ਕੁੰਡੀ ਮਾਰ ਲੈਂਦੇ ਹਨ। ਇੰਨਾ ਨੂੰ ਇਹ ਨਹੀਂ ਪਤਾ ਸਾਡੀਆਂ ਕਰਤੂਤਾਂ
ਵੀ ਬੱਚੇ ਨੌਜਵਾਨ ਸਮਝਦੇ ਹਨ। ਘੁਸਰ ਮੁਸਰ ਸੁਣਦੇ ਹਨ। ਬਿਡ ਦੀਆਂ ਚੀਕਾਂ ਸੁਣਦੇ ਹਨ। ਬੱਚੇ
ਨੌਜਵਾਨ ਬਾਹਰੋਂ ਕੁੱਝ ਨਹੀਂ ਸਿੱਖਦੇ। ਸਭ ਆਪਣਿਆਂ ਤੋਂ ਸਿੱਖਦੇ ਹਨ। ਜੋ ਸਿੱਖਿਆ ਜਾਂਦਾ ਹੈ। ਉਹ
ਪ੍ਰਕਟੀਕਲੀ ਕੀਤਾ ਜਾਂਦਾ ਹੈ। ਪੁੱਤਰ ਕਿਸੇ ਦੀ ਧੀ ਨਾਲ ਇਸ਼ਕ ਕਰ ਸਕਦਾ ਹੈ। ਹੋਰ ਵੀ ਬੇਗਾਨੀਆਂ
ਔਰਤਾਂ ਨਾਲ ਇੱਧਰ-ਉੱਧਰ ਖਿਲਵਾੜ ਕਰ ਸਕਦਾ ਹੈ। ਪਰ ਧੀ ਲਈ ਬੰਦਸ਼ਾਂ ਹੋਰ ਹਨ। ਭਰਾ ਆਪ ਵੀ ਆਪਣੀ
ਭੈਣ ਨੂੰ ਮਨ-ਮਰਜ਼ੀ ਦੇ ਮਰਦ ਨਾਲ ਇਸ਼ਕ ਕਰਦਾ ਦੇਖ ਕੇ ਨਹੀਂ ਜ਼ਰਦੇ। ਦੇਖਦੇ ਹੀ ਕੁੱਟ-ਮਾਰ ਕਰਦੇ
ਹਨ। ਗੋਲ਼ੀ ਮਾਰ ਦਿੰਦੇ ਹਨ। ਜਦੋਂ ਆਪ ਕਿਸੇ ਔਰਤ ਨਾਲ ਇਸ਼ਕ ਕਰਦੇ ਹਨ। ਉਦੋਂ ਇਹ ਨਹੀਂ ਸੋਚਦੇ ਇਹ
ਵੀ ਕਿਸੇ ਦੀ ਧੀ ਹੈ। ਆਪ ਦਾ ਇਸ਼ਕ ਪਿਆਰ ਬਣ ਜਾਂਦਾ ਹੈ। ਦੂਜੇ ਦਾ ਇਸ਼ਕ ਬਦਨਾਮੀ ਕਰਾਉਂਦਾ ਲੱਗਦਾ
ਹੈ। ਕੁੜੀਆਂ ਵੱਲ ਝਾਕਣ ਦੇ ਚੱਕਰ ਵਿੱਚ, ਮੈਂ ਗੁਰਦੁਆਰੇ
ਸਾਹਿਬ ਵਿੱਚ ਜਿਹੜੇ ਲੋਕ ਮੁੰਡਿਆਂ ਨੂੰ ਕੁੱਟਦੇ ਦੇਖੇ ਹਨ। ਜੇ ਕੋਈ ਹੋਰ ਇਸ਼ਕ ਕਰਦਾ ਹੈ। ਗੁਰਦੁਆਰੇ
ਦੇ ਝੋਲੀ ਚੁਕ ਕੁੱਝ ਕੁ ਬੰਦੇ ਉਸ ਦੀ ਸ਼ਾਮਤ ਲਿਆ ਦਿੰਦੇ ਹਨ। ਉਹੀ ਮਰਦ ਔਰਤਾਂ ਆਪ ਗੁਰਦੁਆਰੇ
ਸਾਹਿਬ ਵਿੱਚ ਇਸ਼ਕ ਫ਼ਿਲਮਾਂ ਕੇ, ਪ੍ਰੇਮ ਵਿਆਹ ਕਰਦੇ
ਹਨ। ਪ੍ਰਧਾਨ ਮਾਈਕ ਫੜ ਕੇ ਐਸੇ ਲੋਕਾਂ ਨੂੰ ਸ਼ਾਬਾਸ਼ੇ ਦਿੰਦਾ ਸੁਣਿਆ ਹੈ, " ਕੁੜੀ ਨੇ ਬਹੁਤ ਵਧੀਆ ਕੰਮ
ਕੀਤਾ ਹੈ। ਡੋਲਕੀ ਕੁੱਟਣ, ਚਮਟੇ ਵਜਾਉਣ ਵਾਲੇ ਸਿੱਖ ਨਾਲ ਵਿਆਹ ਕੀਤਾ ਹੈ। ਜੋੜੀ ਵਦਾਈ ਦੀ ਪਾਤਰ
ਹੈ। " ਜੇ ਕੋਈ ਆਪ ਦੇ ਨੇੜੇ ਦਾ ਧਰਮਕਿ ਥਾਵਾਂ ਉੱਤੇ ਗੁੰਡਿਆਂ ਵਾਲੇ ਕੰਮ ਕਰਦਾ ਹੈ। ਉਸ
ਨੂੰ ਗੁਰੂ ਲੀਲ੍ਹਾ ਉਸ ਦੀ ਰਜ਼ਾ ਕਿਹਾ ਜਾਂਦਾ ਹੈ।
ਸੁਧਾਰ ਦੇ ਬੰਨੇ
ਉੱਤੇ ਹੀ ਪਿੰਡ ਹੈ। ਉੱਥੇ ਕਿਸੇ ਕਿਸਾਨ ਦੀ ਕੁੜੀ ਰਵਿਦਾਸੀਆਂ ਦੇ ਮੁੰਡੇ ਨਾਲ ਪਿਆਰ ਕਰਨ ਲੱਗ
ਗਈ। ਉਹ ਦੋਨੇਂ ਘਰੋਂ ਭੱਜ ਗਏ। ਕੁੱਝ ਦਿਨਾਂ ਬਾਅਦ ਕੁੜੀ ਵਾਪਸ ਆ ਗਈ। ਕਿਸਾਨਾਂ ਨੇ ਮੁੰਡੇ ਦੇ
ਨਿੱਕੇ-ਨਿੱਕੇ ਟੁਕੜੇ ਕਰ ਕੇ ਪੂਰੇ ਖੇਤ ਵਿੱਚ ਖਿਲਾਰ ਦਿੱਤੇ। ਭਾਵ ਤੁਸੀਂ ਖੇਤਾਂ ਵਿੱਚ ਫਸ ਕੇ
ਕੰਮ ਕਰਨ ਜੋਗੇ ਹੋ। ਜਿਹੜਾ ਦਾਜ ਫ਼ਿਲਮ ਵਾਲਾ ਫ਼ਿਲਮਾਂ ਬਣਾਉਂਦਾ ਸੀ। " ਗੜਵਾ ਲੈ ਦੇ ਚਾਂਦੀ
ਦਾ " ਉਸ ਦਾ ਗਾਣਾ ਹੈ। ਇਹ ਤਰਖਾਣ ਹਨ। ਇਸ ਦਾ ਇੱਕ ਮੁੰਡਾ ਪਿੰਡ ਰਹਿੰਦਾ ਸੀ। ਪਤਨੀ ਨਾਲ
ਹੋਰ ਬੱਚੇ ਵੀ ਰਹਿੰਦੇ ਸਨ। ਉਸ ਮੁੰਡੇ ਨੇ ਜਵਾਨੀ ਵਿੱਚ ਜੱਟਾਂ ਦੀ ਕੁੜੀ ਘਰੋਂ ਭਜਾ ਲਈ। ਪੁਲੀਸ
ਦੂਜੇ ਕੁ ਦਿਨ ਚੰਡੀਗੜ੍ਹ ਤੋਂ ਦੋਨਾਂ ਨੂੰ ਫੜ ਲਿਆਈ। ਇੰਨੀਆਂ ਵੱਡੀਆਂ ਫ਼ਿਲਮਾਂ ਬਣਾਉਣ ਵਾਲਾ ਜੋ
ਪ੍ਰੇਮ ਕਹਾਣੀਆਂ ਉੱਤੇ, ਫ਼ਿਲਮਾਂ ਬਣਾਉਣ
ਜੋਗਾ ਹੀ ਸੀ। ਉਸ ਦੇ ਮੁੰਡੇ ਨੇ ਆਪਣੇ ਹੀ ਪਿੰਡ ਦੀ ਕੁੜੀ ਨੂੰ ਭੱਜਾ ਕੇ, ਸਾਰੇ ਪਿੰਡਾਂ ਵਿੱਚ ਜਲੂਸ ਕੱਢ ਦਿੱਤਾ। ਮੁੰਡਾ ਤਾਂ
ਪਿੰਡ ਛੱਡ ਕੇ ਭੱਜ ਗਿਆ। ਕੁੜੀ ਦਾ ਮਾਪਿਆਂ ਨੇ ਕਿਤੇ ਹੋ ਵਿਆਹ ਕਰ ਦਿੱਤਾ। ਕਈ ਪ੍ਰੇਮੀ ਜੋੜੇ
ਘਰੋਂ ਭੱਜ ਕੇ, ਕੁੱਝ ਸਮੇਂ ਪਿੱਛੋਂ
ਜੇਬ ਵਿਚੋਂ ਪੈਸੇ ਮੁੱਕਣ ਨਾਲ ਆਪੋ-ਆਪਣੇ ਮਾਪਿਆਂ ਕੋਲ ਵਾਪਸ ਆ ਜਾਂਦੇ ਹਨ। ਕਈ ਮਾਪੇ ਆਪਣੀ ਇੱਜ਼ਤ
ਰੁਲ ਗਈ ਸਮਝ ਕੇ, ਲੋਕ ਲਾਜ ਬਚਾਉਣ ਲਈ
ਕੁੜੀ-ਮੁੰਡੇ ਨੂੰ ਗੋਲ਼ੀ ਮਾਰ ਦਿੰਦੇ ਹਨ। ਜੋ ਆਪ ਖੇਹ ਖਾ ਕੇ ਬੱਚੇ ਜੰਮੇ ਹੁੰਦੇ ਹਨ। ਜੇ ਉਹੀ
ਲੀਹਾਂ ‘ਤੇ ਨੌਜਵਾਨ ਚਲ ਪੈਣ। ਉਹ ਬਰਦਾਸਤ ਨਹੀਂ ਹੁੰਦੇ। ਨੌਜਵਾਨ ਮੁੰਡੇ-ਕੁੜੀਆਂ ਮਾਪਿਆਂ ਦੇ ਮਨ
ਪਸੰਦ ਮੁੰਡੇ-ਕੁੜੀ ਨਾਲ ਹੀ ਸੈਕਸ ਕਰਨ ਤਾਂ ਮਾਪੇ ਖੁਸ਼ ਹੁੰਦੇ ਹਨ। ਮਾ-ਬਾਪ ਤੇ ਲੋਕਾਂ ਨੁੰ
ਪੁੱਛਿਆ ਜਾਵੇ, “ ਕੀ ਨੌਜਵਾਨ ਮੁੰਡੇ-ਕੁੜੀਆਂ ਦਾ ਸਰੀਰ ਤੁਹਾਡਾ ਹੈ? ਜੋ ਤੁਹਾਡੀ ਪਸੰਧ ਦੇ ਨੌਜਵਾਨ
ਮੁੰਡੇ-ਕੁੜੀ ਨੂੰ ਆਪਣੇ ਸਰੀਰ ‘ਤੇ ਹੁੰਢਾਉਣ। “ ਉਹ ਨੌਜਵਾਨ ਮੁੰਡੇ-ਕੁੜੀਆਂ, ਧੀ ਨੂੰ ਮਾਰਨ
ਵਾਲੇ ਮਾਪੇ, ਆਪਣੇ ਨੌਜਵਾਨ ਧੀਆਂ ਪੁੱਤਰਾਂ ਨੂੰ ਪਿਆਰ ਨਹੀਂ ਕਰਦੇ। ਪਰ ਬਾਅਦ ਵਿੱਚ ਜ਼ਰੂਰ
ਪਛਤਾਉਂਦੇ ਹੋਣਗੇ। ਪਾਲ-ਪੋਸ਼ ਕੇ ਆਪਣੇ ਬੱਚੇ ਦੇ ਗੋਲੀ ਮਾਰ ਦੇਣੀ। ਇਹ ਸਿਰਫ਼ ਲੋਕਾਂ ਅੱਗੇ ਸੱਚੇ
ਹੋਣ ਲਈ ਕੀਤਾ ਜਾਂਦਾ ਹੈ। ਸ਼ਾਇਦ ਲੋਕ ਸ਼ਾਬਾਸ਼ੇ ਦੇਣਗੇ। ਪਰ ਲੋਕਾਂ ਨੂੰ ਖ਼ੁਸ਼ ਕਰਨ ਲਈ ਆਪਣੇ ਹੀ ਖ਼ੂਨ ਨਾਲ
ਹੱਥ ਰੰਗ ਲੈਂਦੇ ਹਨ। ਫਿਰ ਉਸ ਦੀ ਜੁਦਾਈ ਸਹਿੰਦੇ ਹਨ। ਆਪਣਾ ਬੱਚਾ ਨੌਜਵਾਨ ਧੀ-ਪੁੱਤਰ ਅੱਖਾਂ ਤੋਂ ਥੋੜੇ ਸਮੇਂ ਲਈ ਦੂਰ ਹੋ
ਜਾਏ। ਬਹੁਤ ਚੇਤੇ ਆਉਂਦਾ ਹੈ। ਘਰ ਦੇ ਜੀਅ ਉਸ ਨੂੰ ਉਡੀਕਦੇ ਰਹਿੰਦੇ ਹਨ। ਦੇਖਣ ਲਈ ਤਰਸ ਜਾਂਦੇ
ਹਨ। ਉਹੀ ਉਨ੍ਹਾਂ ਦੇ ਮਰਨ ਪਿੱਛੋਂ ਮਰ-ਮਰ ਕੇ ਜਿਉਂਦੇ ਹਨ। ਉਸ ਦੇ ਨਾਲ ਹੀ ਕਈ ਤਾਂ ਆਪਣੇ
ਨੌਜਵਾਨ ਧੀ-ਪੁੱਤਰ ਦੇ ਪ੍ਰੇਮੀ ਨੂੰ ਵੀ ਮਾਰ ਦਿੰਦੇ ਹਨ। ਕਿਸੇ ਨੂੰ ਮੌਤ ਦੇ ਘਾਟ ਉਤਾਰ ਕੇ,
ਬੰਦਾ ਚੈਨ ਦੀ ਨੀਂਦ ਨਹੀਂ
ਸੌਂ ਸਕਦਾ। ਬੜ-ਬੜਾ ਕੇ ਉਠਦਾ ਹੈ। ਆਪ ਪ੍ਰੇਮੀਆਂ ਨੂੰ ਮਾਰਨ ਵਾਲਾ ਜੇਲ ਵਿੱਚ ਚਲਾ ਜਾਂਦਾ ਹੈ।
ਪਰ ਜੋ ਪੰਚਾਇਤਾਂ
ਪ੍ਰੇਮੀਆਂ ਨੂੰ ਮਰਵਾ ਦਿੰਦੀਆਂ ਹਨ। ਪੰਚਾਇਤਾਂ ਪਿੰਡੋਂ ਕੱਢ ਦਿੰਦੀਆਂ ਹਨ। ਆਪ ਅਗਲੇ ਦੀ ਜ਼ਮੀਨ,
ਘਰ ਜ਼ਬਤ ਕਰ ਲੈਂਦੇ ਹਨ। ਸਬ ਤੋਂ ਵੱਧ ਲੁੱਚਪੁਣਾ, ਬਹੁਤੀ ਬਾਰ ਪਿੰਡ ਦੇ ਪੰਚ ਸਰਪੰਚ ਹੀ ਕਰਦੇ ਹਨ। ਇਹ ਤਾਂ ਕਿਸੇ ਦੀ ਵੀ ਬਹੂ ਬੇਟੀ ਨੂੰ ਆਪਣੀ
ਰਾਤ ਦੀ ਖ਼ੁਰਾਕ ਬਣਾ ਲੈਂਦੇ ਹਨ। ਕਈ ਲੋਕਾਂ ਪੰਚ ਸਰਪੰਚ, ਚੌਧਰੀਆਂ ਲਈ ਗ਼ਰੀਬ ਔਰਤਾਂ ਐਸ਼ ਦਾ
ਜ਼ਰੀਆਂ ਹੁੰਦੀਆਂ ਹਨ। ਆਪ ਉਦੋਂ ਕਈ ਜਾਤ-ਪਾਤ ਨਹੀਂ ਦੇਖਦੇ। ਜਦੋਂ ਨੌਜਵਾਨ ਧੀਆਂ-ਪੁੱਤਰ ਕਿਸੇ
ਹੋਰ ਜਾਤ ਦੇ ਨਾਲ ਪ੍ਰੇਮ ਵਿਆਹ ਕਰਨਾ ਚਾਹੁੰਦੇ ਹਨ। ਕਈ ਵਿਆਹ ਕਰ ਵੀ ਲੈਂਦੇ ਹਨ। ਅਣਖ ਦੀ ਦੁਹਾਈ
ਪਾ ਕੇ, ਜਾਤਾਂ-ਪਾਤਾਂ ਦਾ ਢੰਡੋਰਾ
ਪਿੱਟ ਕੇ, ਲੋਕਾਂ ਦੀ ਸ਼ੋਰਤ
ਖੱਟਣ ਲਈ, ਪ੍ਰੇਮੀਆਂ ਉੱਤੇ
ਡਾਂਗ ਚੱਕੀ ਫਿਰਦੇ ਹਨ। ਇਹ ਲੋਕ ਆਪ ਕਾਮ ਦੀ ਭੁੱਖ ਮਿਟਾਉਣ ਲਈ ਜਾਤ-ਪਾਤ, ਉਮਰ, ਰੰਗ, ਮਰਦ, ਔਰਤ
ਦਾ ਸੰਜਮ ਲਿਹਾਜ਼ ਨਹੀਂ ਕਰਦੇ।
Comments
Post a Comment