ਭਾਗ 58 ਬਦਲਦੇ ਰਿਸ਼ਤੇ
ਜੇ ਮੈਂ ਹੋਗੀ ਸਾਧਨੀ, ਪੱਟੇ ਜਾਂਣਗੇ ਸਾਧਾਂ ਦੇ ਚੇਲੇ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com
ਸੁੱਖੀ ਦੀ ਨੂੰਹੁ ਬੌਬ ਦੀ ਵੱਹੁਟੀ, ਬੌਬ ਨਾਲ ਬਹੁਤ ਘੁੱਲੀ-ਮਿਲੀ ਰਹਿੰਦੀ ਸੀ। ਹਰ ਰੋਜ਼ ਦਾ ਇਹੀ ਕੰਮ ਸੀ। ਬੌਬ ਜਦੋਂ ਦਫ਼ਤਰ ਜਾਂਣ ਲਈ ਤਿਆਰ ਹੋਣ ਲੱਗਦਾ। ਉਸ ਦੇ ਦੁਆਲੇ ਹੀ ਘੁੰਮਦੀ ਰਹਿੰਦੀ ਸੀ। ਕਦੇ ਹੱਸਦੀ ਸੀ। ਕਦੇ ਗੁੱਸੇ ਵਿੱਚ ਊਚੀ ਬੋਲਦੀ ਸੀ। ਜਦੋਂ ਦੋਂਨੇਂ ਲੜ ਪੈਂਦੇ ਸੀ। ਚੰਗਾ ਧੂਤਕੜਾ ਪੈਂਦਾ ਸੀ। ਸੁੱਖੀ ਕੰਨ ਖੜ੍ਹੇ ਕਰਕੇ, ਉਨਾਂ ਦੀ ਹਰ ਗੱਲ ਸੁਣਦੀ ਸੀ। ਸਵੇਰੇ-ਸਵੇਰੇ ਬੌਬ ਨੂੰ ਕੰਮ ਤੇ ਜਾਂਣ ਦੀ ਇੰਨੀ ਕਾਹਲੀ ਹੁੰਦੀ ਸੀ। ਉਸ ਨੂੰ ਜੁਰਾਬਾਂ, ਟਾਈ, ਸ਼ਰਟ ਕੁੱਝ ਵੀ ਨਹੀਂ ਲੱਭਦਾ ਸੀ। ਉਹ ਝੱਟ ਵੱਹੁਟੀ ਨੂੰ ਅਵਾਜ਼ ਮਾਰਦਾ ਸੀ, " ਹਨੀ ਮੇਰੀ ਟਾਈ ਕਿਥੇ ਹੈ?" ਹਨੀ ਆਪਦੀ ਮੇਕਪ ਵਿੱਚੇ ਛੱਡ ਕੇ, ਜੁਆਬ ਦਿੰਦੀ, " ਟਾਈ ਮੈਂ ਹੁਣੇ ਦਿੰਦੀ ਹਾਂ ਜੀ। ਚੀਜ਼ ਮੂਹਰੇ ਪਈ ਵੀ ਨਹੀਂ ਦਿਸਦੀ। ਡਰੈਸਰ ਉਤੇ ਹੀ ਟਾਈ ਪਈ ਸੀ। " " ਮੇਰੀਆਂ ਜੁਰਾਬਾਂ ਕਿਥੇ ਹਨ? " " ਮੈਨੂੰ ਤਾਂ ਆਪ ਨਹੀਂ ਲੱਭਦੀਆਂ। ਕੱਲ ਵਾਲੀਆਂ ਹੀ ਪਾਉਣੀਆਂ ਪੈਣੀਆਂ ਹਨ। ਜਾਂ ਫਿਰ ਇਹ ਇੱਕ ਕਾਲੀ, ਇੱਕ ਨੀਲੀ, ਅੱਡ-ਅੱਡ ਦੀਆਂ ਪਾ ਲੈ। ਪੈਂਟ ਥੱਲੇ ਕਿਸੇ ਨੂੰ ਵੀ ਪਤਾ ਨਹੀਂ ਲੱਗਣਾਂ। ਵੈਸੇ ਵੀ ਹੁਣ ਰੰਗ ਬਰੰਗੀਆਂ ਜੁਰਾਬਾਂ ਦਾ ਫੈਸ਼ਨ ਹੈ। " " ਇੰਨਾਂ ਦੇ ਨਾਲ ਦੀਆਂ ਜੁਰਾਬਾਂ ਕਿਧਰ ਗੁਆਚ ਗਈਆਂ। ਮੈਨੂੰ ਤਾਂ ਘਰ ਵਿਚੋਂ ਹੀ ਚੀਜ਼ਾਂ ਨਹੀਂ ਲੱਭਦੀਆਂ। " " ਬਹੁਤਾ ਬੜ-ਬੜ ਨਾਂ ਕਰਿਆ ਕਰ। ਮੇਰੇ ਕੋਲੋ ਤੇਰੀਆਂ ਜਬਲੀਆਂ ਨਹੀਂ ਸੁਣੀਆਂ ਜਾਂਦੀਆਂ। ਮੈਨੂੰ ਕੋਈ ਥਾਂ-ਟਿਕਾਂਣਾਂ ਨਹੀਂ ਦਿਸਦਾ। ਕੋਈ ਹੋਰ ਖ਼ਸਮ ਦਿਸ ਜਾਵੇ। ਮੈਂ ਤੈਨੂੰ ਤੇ ਘਰਬਾਰ ਨੂੰ ਛੱਡ ਕੇ, ਭੱਜ ਜਾਵਾਂਗੀ। ਸੱਚੀਂ-ਮੂਚੀਂ ਮੈਂ ਤੇਰੇ ਤੇ ਤੇਰੀ ਮਾਂ ਕੋਲੋ ਬਹੁਤ ਦੁੱਖੀ ਹਾਂ। ਤੁਹਾਡੀ ਸ਼ਕਲ ਦੇਖਣ ਨੂੰ ਜੀਅ ਨਹੀਂ ਕਰਦਾ। ਮੇਰੇ ਆਉਣ ਤੋਂ ਪਹਿਲਾਂ ਇਹੀ ਚੀਜ਼ਾਂ ਕੌਣ ਲੱਭ ਕੇ ਦਿੰਦਾ ਸੀ? " ਬੋਬ ਬਹੁਤ ਖਿਝਿਆ ਹੋਇਆ ਸੀ। ਉਸ ਨੇ ਗੁੱਸੇ ਵਿੱਚ ਹਨੀ ਦੇ ਦੋ ਥੱਪੜ ਜੜ ਦਿੱਤੇ ਤੇ ਕਿਹਾ, " ਮੇਰੀਆਂ ਅੱਖਾਂ ਮੂਹਰਿਉ ਦਫ਼ਾ ਹੋਜਾ। ਅੱਗੇ ਮੇਰੀ ਮਾਂ ਤੋਂ ਬਗੈਰ, ਕੋਈ ਮੇਰੀਆਂ ਚੀਜ਼ਾਂ ਨੂੰ ਹੱਥ ਨਹੀਂ ਲਗਾਉਂਦਾ ਸੀ। ਉਹੀਂ ਮੈਨੂੰ ਮੰਗਣ ਤੋਂ ਪਹਿਲਾਂ ਲਿਆ ਕੇ, ਮੂਹਰੇ ਰੱਖ ਦਿੰਦੀ ਸੀ। ਤੈਨੂੰ ਕਦੋਂ ਦਾ ਕਹੀਂ ਜਾਂਦਾ ਹਾਂ। ਅੱਜ ਖਾਂਣ ਲਈ ਕੀ ਹੈ?" " ਮੈਂ ਹੁਣੇ ਕਿਚਨ ਵਿੱਚ ਜਾ ਕੇ ਦੇਖ਼ਦੀ ਹਾਂ। ਮੈਨੂੰ ਵੀ ਭੁੱਖ ਲੱਗੀ ਹੈ। " " ਇਹ ਚੇਹਰੇ ਉਤੇ ਜੋ ਪੀਲੇ ਰੰਗ ਦੀ ਲੇਪੀ ਲਾਈ ਹੈ। ਇਸ ਨੂੰ ਤਾਂ ਧੋ ਲੈ। ਤੈਨੂੰ ਦੇਖ਼ ਕੇ ਡਰ ਲੱਗਦਾ ਹੈ। " " ਇਹ ਮੈਂ ਫੇਸ ਉਤੇ ਚੱਮੜੀ ਦੀ ਸਫ਼ਾਈ ਲਈ ਬਟਣਾਂ ਲਗਾਇਆ ਹੈ। ਕੀ ਤੂੰ ਨਿੱਕਾ ਜੁਆਕ ਹੈ? ਜੋ ਤੈਨੂੰ ਮੇਰੇ ਚੇਹਰੇ ਤੇ ਪੀਲਾ ਰੰਗ ਦੇਖ਼ ਕੇ, ਡਰ ਲੱਗ ਰਿਹਾ ਹੈ। " " ਮੈਨੂੰ ਐਸੇ ਚੋਚ ਪਸੰਦ ਨਹੀਂ ਹਨ। ਫੇਸ ਚੱਮਕਾ ਕੇ, ਕੀ ਤੂੰ ਹੁਣ ਦੁਆਰਾ ਵਿਆਹ ਕਰਾਂਉਣਾਂ ਹੈ? ਤੈਨੂੰ ਸ਼ਕੀਨੀ ਲਗਾਉਣ ਦੀ ਪਈ ਹੈ। ਲਗਦਾ ਹੈ, ਅੱਜ ਫਿਰ ਭੁੱਖੇ ਹੀ ਕੰਮ ਉਤੇ ਜਾਂਣਾਂ ਪੈਣਾਂ ਹੈ। " " ਮੰਮੀ ਜੀ ਨੇ ਖਾਂਣ ਲਈ ਬੱਣਾਂ ਲਿਆ ਹੋਣਾਂ ਹੈ। " ਉਹ ਪੌੜ੍ਹੀਆਂ ਉਤਰਦੀ ਹੋਈ, ਰਸੋਈ ਵਿੱਚ ਆ ਗਈ। ਸੁੱਖੀ ਪੈਰਾਂ ਵਿੱਚ ਜੁੱਤੀ ਪਾ ਰਹੀ ਸੀ।
ਉਸ ਨੇ ਸੁੱਖੀ ਨੂੰ ਕਿਹਾ, " ਮੰਮੀ ਕੀ ਤੁਸੀਂ ਆਲੂ ਵਾਲੇ ਪਰੌਠੇ ਬਣਾਂ ਲਏ ਹਨ? ਬੌਬ ਨੂੰ ਬਹੁਤ ਭੁੱਖ ਲੱਗੀ ਹੈ। " " ਮੈਂ ਤਾਂ ਗੁਰਦੁਆਰੇ ਸਾਹਿਬ ਚੱਲੀ ਹਾਂ। ਤੂੰ ਆਪੇ ਕੁੱਝ ਬੱਣਾਂ ਲੈ। " " ਮੰਮੀ ਆਲੂ ਵਾਲੇ ਪਰੌਠੇ ਬਣਾਂਉਣ ਲਈ ਮੈਂ ਰਾਤ ਹੀ ਕਹਿ ਦਿੱਤਾ ਸੀ। ਮੈਨੂੰ ਪਤਾ ਸੀ। ਤੁਸੀਂ ਉਠਣ ਸਾਰ ਗੁਰਦੁਆਰੇ ਚਲੇ ਜਾਂਣਾਂ ਹੈ। ਹੁਣ ਮੇਰਾ ਪੂਰਾ ਦਿਨ ਖਰਾਬ ਹੋ ਜਾਂਣਾਂ ਹੈ। ਮੈਨੂੰ ਵੀ ਭੁੱਖੇ ਰਹਿੱਣਾਂ ਪੈਣਾਂ ਹੈ। ਤੁਸੀਂ ਕੱਲ ਮੇਰਾ ਕਰਵਾ ਚੌਥ ਦਾ ਵਰਤ ਰੱਖਾ ਦਿੱਤਾ ਸੀ । " " ਤੂੰ ਕੱਲ ਭੁੱਖੀ ਕਿਥੇ ਰਹੀ ਸੀ? ਮੈਂ ਕੱਲ ਦੁਪਿਹਰੇ, ਤੇਰੇ ਰੂਮ ਵਿੱਚੋਂ ਜੂਠੀਆਂ ਪਲੇਟਾਂ ਚੱਕ ਕੇ ਲੈ ਆਈ ਸੀ। ਕੀ ਕੱਲ ਹੀ ਤੂੰ ਵਰਤ ਰੱਖੇ ਵਿੱਚ ਚਾਟ, ਟਿੱਕੀਆਂ ਖਾਂਣੀਆਂ ਸਨ? " " ਮੰਮੀ ਜੀ ਤੁਸੀਂ ਆਪ ਤਾਂ ਕਰਵਾ ਚੌਥ ਦਾ ਵਰਤ ਨਹੀਂ ਰੱਖਿਆ। ਮੈਨੂੰ ਕਿਉਂ ਭੁੱਖੀ ਮਾਰਨ ਦਾ ਠੇਕਾ ਲੈ ਰੱਖਿਆ ਹੈ? ਇਹ ਤਾਂ ਮੈਂ ਤੁਹਾਨੂੰ ਮਾਂ-ਪੁੱਤ ਨੂੰ ਦਿਖਾਵਾ ਕਰਨ ਨੂੰ ਢੌਗ ਕੀਤਾ ਸੀ। ਮੇਰੇ ਕੋਲੋ ਭੁੱਖੇ ਨਹੀਂ ਮਰਿਆ ਜਾਂਦਾ। " " ਨੀ ਬਹੂ ਕਰਵਾ ਚੌਥ ਦਾ ਵਰਤ ਰੱਖਣ ਦੀ ਮੇਰੀ ਕੋਈ ਉਮਰ ਹੈ। 20 ਬਿਮਾਰੀਆਂ ਲੱਗੀਆਂ ਹਨ। ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਹੈ। ਮੇਰਾ ਘਰਵਾਲਾ ਤਾਂ ਘਰਬਾਰ ਵੀ ਛੱਡ ਗਿਆ ਹੈ। ਉਹ ਦੇ ਲਈ ਮੈਂ ਪਖੰਡ ਕਿਉਂ ਕਰਾਂ? ਭੁੱਖੇ ਰਹਿੱਣਾਂ ਬਹੁਤ ਔਖਾ ਹੈ। "
ਹਨੀ ਤੇ ਸੁੱਖੀ, ਸੱਸ ਨੂੰਹੁ, ਠਾਠ ਵਾਲੇ ਗੁਰਦੁਆਰੇ ਸਾਹਿਬ, ਬਾਬੇ ਦੇ ਦਰਸ਼ਨ ਕਰਨ ਤੇ ਬਚਨ ਸੁਣਨ ਇੱਕਠੀਆਂ ਚੱਲੀਆਂ ਗਈਆਂ ਸਨ। ਪਹਿਲਾਂ ਜਾ ਕੇ, ਰੋਟੀ, ਦਾਲ, ਸਬਜੀ, ਦਹੀਂ, ਭਾਤ, ਚਟਨੀ, ਜਲੇਬੀਆਂ, ਮਿੱਠਆਈਆਂ, ਫਰੂਟ ਸੈਲਡ ਖੂਬ ਰੱਜ-ਰੱਜ ਕੇ ਖਾਂਦਾ, ਚਾਹ ਪੀਤੀ। ਹਨੀ ਨੂੰ ਚਟਪਟੇ ਤੇਲ ਵਿੱਚ ਤਲੇ ਪਕੌੜੇ ਬਹੁਤ ਸੁਆਦ ਲੱਗੇ। ਉਸ ਦੀਆਂ ਕੁੱਖਾਂ ਨਿੱਕਲ ਗਈਆਂ। ਬਾਬੇ ਨੇ ਉਚੀ ਹੇਕ ਵਿੱਚ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਅੱਗੇ ਬੋਲੀ ਪਾਈ।
" ਨਾਂ ਰੋਕੀ, ਨਾਂ ਰੋਕੀ ਮਾਏ ਨੀ, ਮੈਂ ਤਾਂ ਰਾਂਝਣ ਜੋਗੀ ਆਂ। ਘੁੱਟ ਕੇ ਫੜ ਮੇਰੀ ਬਾਂਹ ਸੱਜਣਾਂ, ਮੈਂ ਤਾਂ ਤੇਰੇ ਹੀ ਜੋਗੀ ਆਂ। "
" ਮੇਰਾ ਮਨ ਰਲ ਗਿਆ ਨੀ ਮਾਏ, ਰਲ ਗਿਆ ਸਾਧ ਦੇ ਨਾਲ। ਭਾਵੇਂ ਪਤੀ ਮੇਰੇ ਨੂੰ, ਹੁਣ ਦੇਦੇ ਛੋਟੀ ਦਾ ਸਾਕ।
ਅੱਖਾਂ ਮੀਚ ਕੇ ਮਰਦ-ਔਰਤਾਂ, ਜ਼ੋਰਾਂ ਸ਼ੋਰਾਂ ਨਾਲ ਊਚੀ-ਊਚੀ ਸਾਧ ਪਿਛੇ ਗੀਤ ਗਾਉਣ ਲੱਗ ਗਏ। ਸਾਧ ਸਬ ਵੱਲ ਚੋਰਾਂ ਵਾਂਗ ਦੇਖ਼ ਰਿਹਾ ਸੀ। ਤੁਹਾਨੂੰ ਪਾਠਕਾਂ ਨੂੰ ਵੀ ਪਤਾ ਹੈ। ਚੋਰੀ-ਚੋਰੀ ਤੱਕਣ ਦਾ ਤੇ ਮਰਦ-ਔਰਤ ਦੀ ਅੱਖ ਮਚੋਲੀ ਦਾ ਮਜ਼ਾ ਹੀ ਹੋਰ ਹੈ। ਹਨੀ ਤਾਂ ਅੱਖਾਂ ਖੋਲੀ ਬੈਠੀ ਬਾਬੇ ਦੇ ਚੋਜ਼ ਰੰਗ ਦੇਖ਼ ਨਿਹਾਲ ਹੋ ਰਹੀ ਸੀ। ਦਿਵਾਲੀ ਦੀ ਮੱਸਿਆ ਦਾ ਨਹ੍ਹਾਉਣ ਹੋ ਰਿਹਾ ਸੀ। ਸਾਰਾ ਸਰੀਰ ਜੋਬਨ ਦੇ ਨਸ਼ੇ ਦੇ ਸਰੂਰ ਵਿੱਚ ਚੂਰ ਸੀ। ਬਾਬੇ ਦੀ ਨਿਗਾ ਹਨੀ ਨਾਲ ਬਾਰ-ਬਾਰ ਟੱਕਰਾਈ ਜਾਂਦੀ ਸੀ। ਅੱਖਾਂ ਨਾਲ ਅੱਖਾਂ ਟੱਕਰਾ ਕੇ, ਜਬਰਦਸਤ ਐਕਸੀਡੈਂਟ ਹੋ ਰਹੇ ਸਨ।
" ਅੱਖਾਂ ਵਿੱਚ ਨਜ਼ਇਜ਼ ਵਿਕਦੀ, ਛਾਪਾ ਮਾਰਲੋ ਪੁਲਸੀਉ ਆਕੇ। "
ਨਜ਼ਰਾਂ ਮਿਲਦੇ ਹੀ ਪਹਿਲੇ ਤੋੜ ਦੇ ਨਸ਼ੇ ਵਿੱਚ ਬਾਬਾ ਅੰਦਰ ਤੱਕ ਹਿਲ ਜਾਂਦਾ ਸੀ। ਤੱਕੜੀ ਦੇ ਕੰਢੇ ਵਾਂਗ ਹਿਲੇ ਬਾਣੀਆਂ। ਬਾਬੇ ਨੇ ਫਿਰ ਹੋਕਾ ਦਿੱਤਾ।
" ਅਸੀਂ ਆਂਏ ਆਂ, ਸੱਜਣਾਂ ਦਿਦਾਰ ਲਈ ਤੇਰੇ। ਸੋਹਣੀਆਂ ਅੱਖਾਂ ਮਿਲਾ ਕੇ, ਤੁਸੀਂ ਹੋ ਗਏ ਮੇਰੇ। "
ਬੀਬੀਆਂ ਮਰਦ ਫਿਰ ਆਪੋਂ-ਆਪਣੇ ਯਾਰ, ਮਸ਼ੂਕ ਬਾਬੇ ਦੀ ਲੋਰ ਵਿੱਚ ਅੱਖਾਂ ਮੀਚੀਆਂ ਮਛਾਈਆਂ ਵਿੱਚ ਗਾਉਣ ਲੱਗੇ। ਬਾਬਾ ਸਬ ਦੇ ਚੇਹਰੇ ਖੁੱਲੀਆਂ ਅੱਖਾਂ ਨਾਲ ਦੇਖ਼-ਦੇਖ਼ ਸੁਆਦ ਲੈ ਰਿਹਾ ਸੀ। ਅਰਦਾਸ ਤੋਂ ਪਹਿਲਾਂ ਹੀ ਬਾਬਾ ਇੱਕ ਬੰਦ ਕੰਮਰੇ ਵਿੱਚ ਚਲਾ ਗਿਆ। ਅਰਦਾਸ ਭਾਈ ਜੀ ਕਰੀ ਜਾ ਰਿਹਾ ਸੀ। ਪਰ ਮਰਦ ਔਰਤਾਂ ਦੀ ਲੰਬੀ ਕਤਾਰ ਮਾਹਾਰਾਜ ਦੇ ਕੋਲ ਦੀ ਥਾਂ, ਬਾਬੇ ਦੇ ਦਰ ਮੂਹਰੇ ਖੜ੍ਹੀ ਸੀ। ਹਨੀ ਤੇ ਸੁੱਖੀ ਦੀ ਬਾਰੀ ਆ ਗਈ ਸੀ। ਸੁੱਖੀ ਹਨੀ ਨੂੰ ਬਾਬੇ ਦੇ ਕੰਮਰੇ ਵਿੱਚ ਵਾੜ ਕੇ, ਆਪ ਬਾਥਰੂਮ ਚਲੀ ਗਈ।
ਹਨੀ ਨੇ ਬਾਬੇ ਦੇ ਰੱਜ-ਰੱਜ ਦਰਸ਼ਨ ਕੀਤੇ, ਬਚਨ ਸੁਣੇ। ਹਨੀ ਨੂੰ ਬਿੰਦ-ਝੱਟ ਬਿਗਾਨੇ ਮਰਦ ਕੋਲ ਰਹਿ ਕੇ, ਵੱਖਰਾ ਹੀ ਸੁਆਦ ਆਇਆ। ਉਹ ਧੰਨ-ਧੰਨ ਹੋ ਗਈ। ਸੁੱਧ-ਬੁੱਧ ਭੁੱਲ ਗਈ। ਉਹ ਅੱਗਲੀ ਦੁਨੀਆਂ ਵਿੱਚ ਪੂਜ ਗਈ। ਉਸ ਦੇ ਕਪਾਟ ਖੁੱਲ ਗਏ। ਹਨੀ ਦਾ ਦਸਵਾਂ ਦੁਆਰ ਖੁੱਲ ਗਿਆ। ਨੀਲੇ, ਪੀਲੇ ਰੰਗ ਜੋ ਬਾਬੇ ਨੇ ਅੱਖਾਂ ਮਿਚਾ ਕੇ, ਜਾਹਰ ਕਰਾਏ ਸਨ। ਬਸ ਇਸੇ ਨੂੰ ਲਾਲ ਰੰਗ ਲੱਗਾ, ਇਹ ਲੋਕ ਸਮਝ ਰਹੇ ਸਨ। ਇਹ ਦੁਨੀਆਂ ਦੇ ਸਾਰੇ ਰੰਗ ਬੰਦੇ ਦੇ ਦਿਮਾਗ ਵਿੱਚ ਹੁੰਦੇ ਹਨ। ਜੋ ਲੋਕ ਇੰਨਾਂ ਉਤੇ ਧਿਆਨ ਦਿੰਦੇ ਹਨ। ਉਸੇ ਨੂੰ ਦਿਸਦੇ ਹਨ। ਜੋ ਹੈ ਹੀ ਅੰਨਾਂ, ਉਸ ਨੂੰ ਕੀ ਦਿਸਣਾਂ ਹੈ? ਰੰਗ ਬਰੰਗੇ ਬਲੱਬ ਵੱਲ ਦੇਖ਼ ਕੇ, ਅੱਖਾਂ ਬੰਦ ਕਰੋ। ਉਹੀ ਰੰਗ ਦਿਸਣਗੇ। ਬਸ ਇਹ ਹੱਟੇ-ਕੱਟੇ ਸਾਧਾਂ ਦੀ ਕਹਾਣੀ ਇੰਨੀ ਹੀ ਹੈ।
ਦਰਸ਼ਨਾਂ ਪਿਛੋਂ ਸੱਸ ਨੂੰਹੁ ਨੂੰ ਬਾਰ-ਬਾਰ ਕਹੇ, " ਪੁੱਤ ਘਰ ਨੂੰ ਚੱਲ। " " ਮੰਮੀ ਜੀ ਮੈਂ ਤਾਂ ਇਥੇ ਬਾਬਾ ਜੀ ਦੇ ਚਰਨਾਂ ਵਿੱਚ ਸੇਵਾ ਕਰਨੀ ਹੈ।" ਪੁੱਤ ਰਾਤ ਵੱਡੀ ਹੋ ਗਈ। ਮੈਨੂੰ ਤਾਂ ਸ਼ਰਮ ਆ ਰਹੀ ਹੈ। ਤੂੰ ਇਕੱਲੀ ਇਥੇ ਠਾਠ ਵਿੱਚ ਕੀ ਕਰੇਗੀ? ਬੋਬ ਘਰ ਉਡੀਕਦਾ ਹੋਣਾਂ ਹੈ। ਸਵੇਰੇ ਵੀ ਉਸ ਨੇ ਕੁੱਝ ਨਹੀਂ ਖਾਦਾ ਸੀ। " " ਉਹ ਆਪੇ ਕੁੱਝ ਖਾ ਲਵੇਗਾ। ਇਹੀ ਬਾਬਾ ਮੇਰਾ ਪਤੀ ਹੈ। ਮੇਰਾ ਤਾਂ ਇਹੀ ਘਰ ਹੈ। ਮੈਨੂੰ ਇਕੱਲੀ ਛੱਡ ਦਿਉ। ਬਾਬਾ ਹੀ ਮੇਰਾ ਸਬ ਕੁੱਝ ਹੈ। ਮੈਂ ਹੁਣ ਇਸੇ ਬਾਬੇ ਦੇ ਨਾਲ-ਨਾਲ ਜਾਂਣਾਂ ਹੈ। ਜਿਥੇ ਬਾਬਾ ਜਾਊ, ਮੈਂ ਵੀ ਉਥੇ ਜਾਊ। ਇਸੇ ਦੀ ਸੰਗਤ ਮੇਰਾ ਸਬ ਕੁੱਝ ਹੈ। ਇਹ ਬਾਬਾ ਮੈਨੂੰ ਖਾਂਣ, ਪਾਉਣ ਨੂੰ ਦਿੰਦਾ ਹੈ। "
ਲੰਗਰ ਤਾਂ ਗੁਰਦੁਆਰੇ ਸਾਹਿਬ ਸੱਸ ਨੂੰਹੁ ਦੋਂਨੇਂ ਰੱਜ ਕੇ ਖਾਂਦੀਆਂ ਸਨ। ਬੌਬ ਭੁੱਖਾ ਮਰਦਾ ਸੀ। ਸੁੱਖੀ ਦੇ ਘਰ ਦਾ ਕਲੇਸ ਬਹੁਤ ਵੱਧ ਗਿਆ ਸੀ। ਬੁੜੀਆਂ ਹੱਥਾਂ ਵਿੱਚੋਂ ਨਿੱਕਲ ਗਈਆਂ ਸਨ। ਆਪਦਾ ਘਰ ਉਜਾੜ ਕੇ, ਬਾਬੇ ਦਾ ਗੁਰਦੁਆਰਾ ਚਲਾ ਰਹੀਆਂ ਸਨ। ਜਿਸ ਕੋਲੋ ਚਾਰ ਜੀਆਂ ਦਾ ਘਰ ਨਹੀਂ ਚਲਦਾ। ਉਹ ਲੋਕ ਸੇਵਾ ਤੇ ਹੋ ਜਾਂਦਾ ਹੈ। ਸੁੱਖੀ, ਹਨੀ ਵਰਗੀਆਂ ਔਰਤਾਂ ਨੂੰ ਪਤੀ ਦੀਆਂ ਗੱਲਾਂ ਬੜ-ਬੜ ਤੇ ਜਬਲੀਆਂ ਲੱਗਦੀਆਂ ਸਨ। ਬਾਬੇ ਬਿਗਾਨੇ ਮਰਦ ਦੀਆਂ ਬਾਤਾਂ ਮਿੱਠੇ ਬਚਨ ਲੱਗਦੇ ਹਨ। ਲੋਕ ਘਰ ਵਾਲਿਆਂ ਨਾਲੋ ਬਾਹਰਲੇ ਦੂਜੇ ਬੰਦੇ ਦੀ ਗੱਲ ਨੂੰ ਧਿਅਨ ਨਾਲ ਸੁਣਦੇ ਹਨ। ਲੋਕ ਅਸਰ ਵੀ ਕਰਦੇ ਹਨ। ਭਾਵੇਂ ਉਹ ਕੁਰਾਹੇ ਹੀ ਪਾਈ ਜਾਵੇ।

ਬੌਬ ਨੂੰ ਕੈਸ਼ ਪੈਸੇ ਚਾਹੀਦੇ ਸਨ। ਉਸ ਨੇ ਦੇਖਿਆ ਸੁੱਖੀ ਦਾ ਪਰਸ ਸੋਫ਼ੇ ਉਤੇ ਪਿਆ ਹੈ। ਉਸ ਨੇ ਸੁੱਖੀ ਤੋਂ ਬਗੈਰ ਪੁੱਛੇ, ਉਸ ਦਾ ਪਰਸ ਖੋਲ ਕੇ, ਵਿਚੋਂ ਨੋਟ ਲੱਭਣ ਲੱਗਾ। ਉਸ ਦੇ ਹੱਥ ਇੱਕ ਫੋਟੋ ਲੱਗ ਗਈ। ਬੌਬ ਨੇ ਸੁੱਖੀ ਨੂੰ ਪੁੱਛਿਆ, " ਇਹ ਫੋਟੋ ਕਿਹੜੇ ਬੁੱਢੇ ਦੀ ਹੈ? ਕੀ ਇਹ ਸਾਡੇ ਦਾਦਾ ਜੀ ਹਨ? " ਮੈਂ ਅੱਜ ਇਸੇ ਬਾਬਾ ਜੀ ਨੂੰ ਦੇਖ਼ਣ ਚੱਲੀ ਹਾਂ। ਇਸ ਬਾਰ ਥੋੜੇ ਹੀ ਦਰਸ਼ਨ ਹੋਣੇ ਹਨ। ਅੱਜ ਠਾਠ ਵਾਲੇ ਗੁਰਦੁਆਰੇ ਵਿੱਚ 2 ਘੰਟੇ, ਇਸ ਨੇ ਬਚਨ ਕਰਨੇ ਹਨ। " " ਇਹ ਕੈਸੇ ਬਚਨ ਕਰਦਾ ਹੈ? ਬਚਨ ਕੀ ਹੁੰਦੇ ਹਨ? ਮੰਮੀ ਇਸ ਨੇ ਪੱਗ ਵੀ ਚੱਜ ਨਾਲ ਨਹੀਂ ਬੰਨੀ ਹੋਈ। ਢਿੱਲੀ ਜਿਹੀ ਬੰਨੀ ਹੋਈ ਹੈ। ਕੀ ਇਸੇ ਦੀ ਹੀ ਫੋਟੋ ਤੁਹਾਡੇ ਸਿਰਹਾਣੇ ਥੱਲੇ ਪਈ ਹੈ? ਇੱਕ ਇਹ ਦੇ ਨਾਲ ਦੀ ਫੋਟੋ ਡਰੈਸਰ ਉਤੇ ਪਈ ਹੈ। ਮੰਮੀ ਇਹ ਤਾਂ ਕੋਈ ਬਹੁਤ ਬੁੱਢਾ ਜਿਹਾ ਹੈ। ਇਸ ਬੁੱਢੇ ਤੋਂ ਕੀ ਕਰਾਉਣਾਂ ਹੈ? ਡੈਡੀ ਦੇ ਜਾਂਣ ਪਿਛੋਂ, ਜੇ ਤੁਸੀਂ ਕੋਈ ਬੰਦਾ ਰੱਖਣਾਂ ਹੀ ਸੀ। ਕੀ ਜੁਵਾਨ ਬੰਦਿਆਂ ਦਾ ਘਾਟਾ ਸੀ? " " ਬੌਬ ਇਹ ਤੂੰ ਕੀ ਭੌਕੀ ਜਾਂਦਾ ਹੈ? ਬਾਬਾ ਜੀ ਨੂੰ ਇਸ ਤਰਾਂ ਕਹਿੱਣ ਨਾਲ, ਤੇਰਾ ਕੁੱਝ ਦੁੱਖਣ ਲੱਗ ਜਾਵੇਗਾ। ਕੋਈ ਨੁਕਸਾਨ ਹੋ ਜਾਵੇਗਾ। ਕੰਮ ਰੁਕ ਜਾਵੇਗਾ। ਫਿਰ ਬੈਠਾਂ ਦੇਖ਼ੀ। ਬਾਬਾ ਜੀ ਬ੍ਰਹਿਮਗਿਆਨੀ ਹਨ। ਫੋਟੋ ਮੂਹਰੇ ਹੱਥ ਬੰਨ ਕੇ ਮੁਆਫ਼ੀ ਮੰਗ ਲੈ। ਬਰਬਾਦੀ ਤੋਂ ਬਚ ਜਾਂਵੇਗਾ। ਕਿਸੇ ਦੇ ਘਰ ਇਸ ਬਾਬਾ ਜੀ ਦੀ ਫੋਟੋ ਕੰਧ ਤੇ ਟੰਡੀ ਪਈ ਸੀ। ਬਾਬੇ ਨੂੰ ਇੰਡੀਆ ਬੈਠੇ ਨੂੰ ਪਤਾ ਲੱਗ ਗਿਆ। ਬਾਬਾ ਜੀ ਨੇ, ਉਸ ਘਰ ਵਾਲਿਆਂ ਨੂੰ ਫੋਨ ਕਰਕੇ ਕਿਹਾ, " ਮੇਰੀ ਫੋਟੋ ਤੁਹਾਡੇ ਘਰ ਵਿੱਚ ਟੇਡੀ ਪਈ ਹੈ। ਇਸ ਫੋਟੋ ਨੂੰ ਛੇਤੀ ਤੋਂ ਛੇਤੀ ਸਿਧਾ ਕਰ ਦਿਉ। ਨਹੀਂ ਤਾਂ ਇਸੇ ਤਰਾ ਤੁਹਾਡੇ ਘਰ ਵਿੱਚ ਸਬ ਕੁੱਝ ਪੂਠਾ ਕਰ ਦਿਆਗਾ। ਤੁਹਾਡੇ ਘਰ ਕਲੇਸ਼ ਵੀ ਇਸ ਫੋਟੋ ਪੂਠੀ ਹੋਈ ਕਰਕੇ ਹੀ ਪਿਆ ਹੋਇਆ ਹੈ।" " ਬਾਬੇ ਨੂੰ ਕੰਧ ਉਤੇ ਥੋੜੀ ਟੰਗੀਦਾ ਹੈ। ਤੇਰੇ ਵਾਂਗ ਸਿਰਹਾਣੇ ਰੱਖੀਦਾ ਹੈ। ਮੰਮੀ ਜੀ, ਜੇ ਬਾਬਾ ਅੰਤਰਜਾਮੀ ਹੈ। ਫਿਰ ਤਾਂ ਇੰਡੀਆਂ ਤੋਂ ਹੀ ਫੂਕ ਮਾਰ ਕੇ, ਫੋਟੋ ਸਿੱਧੀ ਕਰ ਦਿੰਦਾ। ਇਹ ਤਾਂ ਇੰਨਾਂ ਬੁੱਢਾ ਹੈ। ਦੋ ਵਖ਼ਤ ਦੀ ਰੋਟੀ ਵੀ ਨਹੀਂ ਕਮਾ ਕੇ ਖਾ ਸਕਦਾ। ਬੁੱਢਾ ਹੋ ਕੇ ਵੀ ਲੋਕਾਂ ਨੂੰ ਫਸਾ ਕੇ, ਠੱਗਣੋਂ ਨਹੀਂ ਹੱਟਦਾ। " " ਮੰਮ ਇਦਾ ਨਾਂ ਕਹਿੱਣਾਂ, " ਨੂੰਹੁ ਜਾਂਣ ਕੇ ਕਹਿੰਦੀ ਹੈ। " ਡੈਡੀ ਤਾਂ ਜੁਵਾਨ ਹਨ। ਉਨਾਂ ਦੀ ਫੋਟੋ ਤੁਹਾਡੇ ਪਰਸ ਵਿੱਚ ਤੇ ਰੂਮ ਵਿੱਚ ਵੀ ਨਹੀਂ ਹੈ। ਘਰਦਾ ਜੋਗੀ ਜੋਗ ਨਾਂ ਬਾਹਰ ਦਾ ਜੋਗੀ ਸਿਧ। ਡੈਡੀ ਦੀ ਤਾਂ ਕਦੇ ਸਾਰ ਨਹੀਂ ਲਈ। ਉਸ ਨੇ ਰੋਟੀ ਖਾਂਦੀ ਹੈ ਜਾਂ ਨਹੀਂ। ਨਾਂ ਕਦੇ ਡੈਡ ਦੀ ਗੱਲ ਕੀਤੀ ਹੈ। ਬਾਬੇ ਨੂੰ ਦਿਖਾਉਣ ਨੂੰ ਤੁਸੀਂ ਹਰ ਬਾਰ ਚਿੱਟਾ ਸੂਟ ਗੁਰਦੁਆਰੇ ਪਾ ਕੇ ਜਾਂਦੇ ਹੋ। " " ਇਹ ਵੀ ਚਿੱਟਾ ਸੂਟ ਬਾਬਾ ਜੀ ਨੇ ਦਿੱਤਾ ਹੈ। ਜਿਥੇ ਵੀ ਬਾਬਾ ਜੀ ਅਲੱਗ-ਅਲੱਗ ਥਾਵਾਂ ਤੇ ਬਚਨ ਕਰਦੇ ਹਨ। ਉਥੇ ਹੀ ਬਾਬਾ ਜੀ ਚਿੱਟੇ ਸੂਟ, ਚੂੰਨੀਆਂ, ਪਰਨੇ ਵੰਡਦੇ ਹਨ। ਬਾਬਾ ਜੀ ਦਾ ਹੁਕਮ ਹੈ। ਚਿੱਟੇ ਕੱਪੜੇ ਪਾਉਣੇ ਹਨ। ਚਿੱਟੇ ਕੱਪੜੇ ਪਾਉਣ ਨਾਲ ਮਨ ਨਹੀਂ ਭੱਟਕਦਾ। " " ਇਹ ਗਿਫ਼ਟ ਤਾਂ ਦੂਜਾ ਇੰਨਾਂ ਦੇ ਡੇਰੇ ਤੋਂ ਅਲੱਗ ਡੇਰੇ ਵਾਲਾ ਸਾਧ ਵੀ ਵੰਡਦਾ ਹੈ। ਕੀ ਉਸ ਦਾ ਨਾਂਮ ਹੈ? ਭਲਾ ਜਿਹਾ, ਰੱਬ ਦੇ ਨਾਂਮ ਵਾਲਾ ਹੀ ਨਾਂਮ ਹੈ। ਅੱਛਾ ਮੰਮ ਫਿਰ ਤਾਂਹੀਂ ਸੂਟ ਇੱਕਠੇ ਕਰਨ ਦੇ ਮਾਰੇ, ਤੁਸੀਂ ਬਾਬੇ ਦੇ ਮਗਰ-ਮਗਰ, ਹਰ ਥਾਂ ਤੇ ਜਾਂਦੇ ਰਹਿੰਦੇ ਹੋ। ਅਲਮਾਰੀ ਵਿਚ ਸਾਰੇ ਚਿੱਟੇ ਸੂਟ ਹੀ ਪ੍ਰੈਸ ਕਰਕੇ ਟੰਗੇ ਹੋਏ ਹਨ। ਤੁਸੀਂ ਬਾਬੇ ਮੂਹਰੇ ਹੋ-ਹੋ ਕੇ ਬੈਠਦੇ ਹੋ। ਕੀ ਕਦੇ ਬਾਬੇ ਨੂੰ ਇਸ਼ਾਰਾ ਕਰਕੇ ਤੁਸੀਂ ਦੱਸਿਆ ਹੈ? ਬਈ ਇਹ ਤੇਰਾ ਸੂਟ ਤੇਰੀ ਮਸ਼ੂਕ ਤੇਰੇ ਮੂਹਰੇ ਪਾਈ ਬੈਠੀ ਹੈ। ਮੈਨੂੰ ਤਾਂ ਲੱਗਦਾ ਝੱਗੇ ਦੀ ਕੰਨੀ ਫੜ ਕੇ, ਦੇਖਦਾ ਹੋਣਾਂ ਹੈ। ਬਈ ਮੇਰਾ ਸੂਟ ਪਾਈ ਫਿਰਦੀ ਹੈ। " ' ਬਹੂ ਤੇਰੀ ਜੁਬ਼ਾਨ ਹੀ ਬਹੁਤ ਚਲਦੀ ਹੈ। ਤੈਨੂੰ ਕੋਈ ਘਰ ਦਾ ਕੰਮ ਕਰਨਾਂ ਨਹੀਂ ਆਉਂਦਾ। ਤੂੰ ਦਾਲ-ਰੋਟੀ ਬੱਣਾਂਉਣ ਨੂੰ ਕਿਚਨ ਵਿੱਚ ਨਹੀਂ ਵੜਦੀ। ਬੱਲਦ ਨੂੰ ਗੁਬਾਰੇ ਦਾ ਭੋਅ ਪਾਉਣ ਵਾਂਗ ਬੌਬ ਨੂੰ ਬਰਿਡ ਟੋਸਟ ਕਰਕੇ ਦੇ ਦਿੱਤੀਆਂ। ਉਹ ਸੁੱਕੀਆਂ ਹੀ ਚੱਬੀ ਜਾਂਦਾ ਹੈ। ਭੋਰਾ ਘਿਉ ਦਾ ਹੀ ਲਗਾ ਦਿੰਦੀ। ਮੁੰਡੇ ਨੂੰ ਦੁੱਧ ਜਾਂ ਜੂਸ ਦੇਦੇ। ਖੁਸ਼ਕ ਸੁੱਕੀ ਬਰਿਡ ਗਲ਼ ਨੂੰ ਲੱਗ ਜਾਵੇਗੀ। " " ਆਪਦੇ ਪੁੱਤ ਨੂੰ ਵੀ ਕਹਿ ਚਿੱਟੇ ਕੱਪੜੇ ਪਾ ਕੇ ਸਾਧ ਬੱਣ ਜਾਵੇ। ਇਹ ਤਾਂ ਹੱਟਾ-ਕੱਟਾ, ਸਨੁੱਖਾ ਸਾਧ ਹੈਂਡਸਮ ਲੱਗੇਗਾ। ਬੀਬੀਆਂ ਦੁੱਧ, ਪੂਰੀਆਂ, ਹੱਲਵੇ ਖਿਲਾ ਕੇ, ਬਥੇਰੀ ਸੇਵਾ ਕਰਨਗੀਆਂ। ਮੈਂ ਵੀ ਚਿੱਟੇ ਕੱਪੜੇ ਪਾ ਲੈਂਦੀ ਹਾਂ। ਘਰ ਤਾਂ ਸੁੱਕੀਆਂ ਬਰਿਡਾ ਚੱਬਣ ਨੂੰ ਹਨ। ਮੈਂ ਤੇਰੇ ਨਾਲ ਇਸੇ ਸਾਧ ਕੋਲ ਚਲਦੀ ਹਾਂ। ਕੀ ਪਤਾ ਮੈਂ ਵੀ ਸਾਧਣੀ ਹੋ ਜਾਂਵਾਂ? ਜੇ ਮੈਂ ਹੋਗੀ ਸਾਧਣੀ, ਪੱਟੇ ਜਾਂਣਗੇ ਸਾਧਾਂ ਦੇ ਚੇਲੇ। "
ਹਨੀ ਤੇ ਸੁੱਖੀ, ਸੱਸ ਨੂੰਹੁ, ਠਾਠ ਵਾਲੇ ਗੁਰਦੁਆਰੇ ਸਾਹਿਬ, ਬਾਬੇ ਦੇ ਦਰਸ਼ਨ ਕਰਨ ਤੇ ਬਚਨ ਸੁਣਨ ਇੱਕਠੀਆਂ ਚੱਲੀਆਂ ਗਈਆਂ ਸਨ। ਪਹਿਲਾਂ ਜਾ ਕੇ, ਰੋਟੀ, ਦਾਲ, ਸਬਜੀ, ਦਹੀਂ, ਭਾਤ, ਚਟਨੀ, ਜਲੇਬੀਆਂ, ਮਿੱਠਆਈਆਂ, ਫਰੂਟ ਸੈਲਡ ਖੂਬ ਰੱਜ-ਰੱਜ ਕੇ ਖਾਂਦਾ, ਚਾਹ ਪੀਤੀ। ਹਨੀ ਨੂੰ ਚਟਪਟੇ ਤੇਲ ਵਿੱਚ ਤਲੇ ਪਕੌੜੇ ਬਹੁਤ ਸੁਆਦ ਲੱਗੇ। ਉਸ ਦੀਆਂ ਕੁੱਖਾਂ ਨਿੱਕਲ ਗਈਆਂ। ਬਾਬੇ ਨੇ ਉਚੀ ਹੇਕ ਵਿੱਚ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਅੱਗੇ ਬੋਲੀ ਪਾਈ।
" ਨਾਂ ਰੋਕੀ, ਨਾਂ ਰੋਕੀ ਮਾਏ ਨੀ, ਮੈਂ ਤਾਂ ਰਾਂਝਣ ਜੋਗੀ ਆਂ। ਘੁੱਟ ਕੇ ਫੜ ਮੇਰੀ ਬਾਂਹ ਸੱਜਣਾਂ, ਮੈਂ ਤਾਂ ਤੇਰੇ ਹੀ ਜੋਗੀ ਆਂ। "
" ਮੇਰਾ ਮਨ ਰਲ ਗਿਆ ਨੀ ਮਾਏ, ਰਲ ਗਿਆ ਸਾਧ ਦੇ ਨਾਲ। ਭਾਵੇਂ ਪਤੀ ਮੇਰੇ ਨੂੰ, ਹੁਣ ਦੇਦੇ ਛੋਟੀ ਦਾ ਸਾਕ।
ਅੱਖਾਂ ਮੀਚ ਕੇ ਮਰਦ-ਔਰਤਾਂ, ਜ਼ੋਰਾਂ ਸ਼ੋਰਾਂ ਨਾਲ ਊਚੀ-ਊਚੀ ਸਾਧ ਪਿਛੇ ਗੀਤ ਗਾਉਣ ਲੱਗ ਗਏ। ਸਾਧ ਸਬ ਵੱਲ ਚੋਰਾਂ ਵਾਂਗ ਦੇਖ਼ ਰਿਹਾ ਸੀ। ਤੁਹਾਨੂੰ ਪਾਠਕਾਂ ਨੂੰ ਵੀ ਪਤਾ ਹੈ। ਚੋਰੀ-ਚੋਰੀ ਤੱਕਣ ਦਾ ਤੇ ਮਰਦ-ਔਰਤ ਦੀ ਅੱਖ ਮਚੋਲੀ ਦਾ ਮਜ਼ਾ ਹੀ ਹੋਰ ਹੈ। ਹਨੀ ਤਾਂ ਅੱਖਾਂ ਖੋਲੀ ਬੈਠੀ ਬਾਬੇ ਦੇ ਚੋਜ਼ ਰੰਗ ਦੇਖ਼ ਨਿਹਾਲ ਹੋ ਰਹੀ ਸੀ। ਦਿਵਾਲੀ ਦੀ ਮੱਸਿਆ ਦਾ ਨਹ੍ਹਾਉਣ ਹੋ ਰਿਹਾ ਸੀ। ਸਾਰਾ ਸਰੀਰ ਜੋਬਨ ਦੇ ਨਸ਼ੇ ਦੇ ਸਰੂਰ ਵਿੱਚ ਚੂਰ ਸੀ। ਬਾਬੇ ਦੀ ਨਿਗਾ ਹਨੀ ਨਾਲ ਬਾਰ-ਬਾਰ ਟੱਕਰਾਈ ਜਾਂਦੀ ਸੀ। ਅੱਖਾਂ ਨਾਲ ਅੱਖਾਂ ਟੱਕਰਾ ਕੇ, ਜਬਰਦਸਤ ਐਕਸੀਡੈਂਟ ਹੋ ਰਹੇ ਸਨ।
" ਅੱਖਾਂ ਵਿੱਚ ਨਜ਼ਇਜ਼ ਵਿਕਦੀ, ਛਾਪਾ ਮਾਰਲੋ ਪੁਲਸੀਉ ਆਕੇ। "
ਨਜ਼ਰਾਂ ਮਿਲਦੇ ਹੀ ਪਹਿਲੇ ਤੋੜ ਦੇ ਨਸ਼ੇ ਵਿੱਚ ਬਾਬਾ ਅੰਦਰ ਤੱਕ ਹਿਲ ਜਾਂਦਾ ਸੀ। ਤੱਕੜੀ ਦੇ ਕੰਢੇ ਵਾਂਗ ਹਿਲੇ ਬਾਣੀਆਂ। ਬਾਬੇ ਨੇ ਫਿਰ ਹੋਕਾ ਦਿੱਤਾ।
" ਅਸੀਂ ਆਂਏ ਆਂ, ਸੱਜਣਾਂ ਦਿਦਾਰ ਲਈ ਤੇਰੇ। ਸੋਹਣੀਆਂ ਅੱਖਾਂ ਮਿਲਾ ਕੇ, ਤੁਸੀਂ ਹੋ ਗਏ ਮੇਰੇ। "
ਬੀਬੀਆਂ ਮਰਦ ਫਿਰ ਆਪੋਂ-ਆਪਣੇ ਯਾਰ, ਮਸ਼ੂਕ ਬਾਬੇ ਦੀ ਲੋਰ ਵਿੱਚ ਅੱਖਾਂ ਮੀਚੀਆਂ ਮਛਾਈਆਂ ਵਿੱਚ ਗਾਉਣ ਲੱਗੇ। ਬਾਬਾ ਸਬ ਦੇ ਚੇਹਰੇ ਖੁੱਲੀਆਂ ਅੱਖਾਂ ਨਾਲ ਦੇਖ਼-ਦੇਖ਼ ਸੁਆਦ ਲੈ ਰਿਹਾ ਸੀ। ਅਰਦਾਸ ਤੋਂ ਪਹਿਲਾਂ ਹੀ ਬਾਬਾ ਇੱਕ ਬੰਦ ਕੰਮਰੇ ਵਿੱਚ ਚਲਾ ਗਿਆ। ਅਰਦਾਸ ਭਾਈ ਜੀ ਕਰੀ ਜਾ ਰਿਹਾ ਸੀ। ਪਰ ਮਰਦ ਔਰਤਾਂ ਦੀ ਲੰਬੀ ਕਤਾਰ ਮਾਹਾਰਾਜ ਦੇ ਕੋਲ ਦੀ ਥਾਂ, ਬਾਬੇ ਦੇ ਦਰ ਮੂਹਰੇ ਖੜ੍ਹੀ ਸੀ। ਹਨੀ ਤੇ ਸੁੱਖੀ ਦੀ ਬਾਰੀ ਆ ਗਈ ਸੀ। ਸੁੱਖੀ ਹਨੀ ਨੂੰ ਬਾਬੇ ਦੇ ਕੰਮਰੇ ਵਿੱਚ ਵਾੜ ਕੇ, ਆਪ ਬਾਥਰੂਮ ਚਲੀ ਗਈ।
ਹਨੀ ਨੇ ਬਾਬੇ ਦੇ ਰੱਜ-ਰੱਜ ਦਰਸ਼ਨ ਕੀਤੇ, ਬਚਨ ਸੁਣੇ। ਹਨੀ ਨੂੰ ਬਿੰਦ-ਝੱਟ ਬਿਗਾਨੇ ਮਰਦ ਕੋਲ ਰਹਿ ਕੇ, ਵੱਖਰਾ ਹੀ ਸੁਆਦ ਆਇਆ। ਉਹ ਧੰਨ-ਧੰਨ ਹੋ ਗਈ। ਸੁੱਧ-ਬੁੱਧ ਭੁੱਲ ਗਈ। ਉਹ ਅੱਗਲੀ ਦੁਨੀਆਂ ਵਿੱਚ ਪੂਜ ਗਈ। ਉਸ ਦੇ ਕਪਾਟ ਖੁੱਲ ਗਏ। ਹਨੀ ਦਾ ਦਸਵਾਂ ਦੁਆਰ ਖੁੱਲ ਗਿਆ। ਨੀਲੇ, ਪੀਲੇ ਰੰਗ ਜੋ ਬਾਬੇ ਨੇ ਅੱਖਾਂ ਮਿਚਾ ਕੇ, ਜਾਹਰ ਕਰਾਏ ਸਨ। ਬਸ ਇਸੇ ਨੂੰ ਲਾਲ ਰੰਗ ਲੱਗਾ, ਇਹ ਲੋਕ ਸਮਝ ਰਹੇ ਸਨ। ਇਹ ਦੁਨੀਆਂ ਦੇ ਸਾਰੇ ਰੰਗ ਬੰਦੇ ਦੇ ਦਿਮਾਗ ਵਿੱਚ ਹੁੰਦੇ ਹਨ। ਜੋ ਲੋਕ ਇੰਨਾਂ ਉਤੇ ਧਿਆਨ ਦਿੰਦੇ ਹਨ। ਉਸੇ ਨੂੰ ਦਿਸਦੇ ਹਨ। ਜੋ ਹੈ ਹੀ ਅੰਨਾਂ, ਉਸ ਨੂੰ ਕੀ ਦਿਸਣਾਂ ਹੈ? ਰੰਗ ਬਰੰਗੇ ਬਲੱਬ ਵੱਲ ਦੇਖ਼ ਕੇ, ਅੱਖਾਂ ਬੰਦ ਕਰੋ। ਉਹੀ ਰੰਗ ਦਿਸਣਗੇ। ਬਸ ਇਹ ਹੱਟੇ-ਕੱਟੇ ਸਾਧਾਂ ਦੀ ਕਹਾਣੀ ਇੰਨੀ ਹੀ ਹੈ।
ਦਰਸ਼ਨਾਂ ਪਿਛੋਂ ਸੱਸ ਨੂੰਹੁ ਨੂੰ ਬਾਰ-ਬਾਰ ਕਹੇ, " ਪੁੱਤ ਘਰ ਨੂੰ ਚੱਲ। " " ਮੰਮੀ ਜੀ ਮੈਂ ਤਾਂ ਇਥੇ ਬਾਬਾ ਜੀ ਦੇ ਚਰਨਾਂ ਵਿੱਚ ਸੇਵਾ ਕਰਨੀ ਹੈ।" ਪੁੱਤ ਰਾਤ ਵੱਡੀ ਹੋ ਗਈ। ਮੈਨੂੰ ਤਾਂ ਸ਼ਰਮ ਆ ਰਹੀ ਹੈ। ਤੂੰ ਇਕੱਲੀ ਇਥੇ ਠਾਠ ਵਿੱਚ ਕੀ ਕਰੇਗੀ? ਬੋਬ ਘਰ ਉਡੀਕਦਾ ਹੋਣਾਂ ਹੈ। ਸਵੇਰੇ ਵੀ ਉਸ ਨੇ ਕੁੱਝ ਨਹੀਂ ਖਾਦਾ ਸੀ। " " ਉਹ ਆਪੇ ਕੁੱਝ ਖਾ ਲਵੇਗਾ। ਇਹੀ ਬਾਬਾ ਮੇਰਾ ਪਤੀ ਹੈ। ਮੇਰਾ ਤਾਂ ਇਹੀ ਘਰ ਹੈ। ਮੈਨੂੰ ਇਕੱਲੀ ਛੱਡ ਦਿਉ। ਬਾਬਾ ਹੀ ਮੇਰਾ ਸਬ ਕੁੱਝ ਹੈ। ਮੈਂ ਹੁਣ ਇਸੇ ਬਾਬੇ ਦੇ ਨਾਲ-ਨਾਲ ਜਾਂਣਾਂ ਹੈ। ਜਿਥੇ ਬਾਬਾ ਜਾਊ, ਮੈਂ ਵੀ ਉਥੇ ਜਾਊ। ਇਸੇ ਦੀ ਸੰਗਤ ਮੇਰਾ ਸਬ ਕੁੱਝ ਹੈ। ਇਹ ਬਾਬਾ ਮੈਨੂੰ ਖਾਂਣ, ਪਾਉਣ ਨੂੰ ਦਿੰਦਾ ਹੈ। "
ਲੰਗਰ ਤਾਂ ਗੁਰਦੁਆਰੇ ਸਾਹਿਬ ਸੱਸ ਨੂੰਹੁ ਦੋਂਨੇਂ ਰੱਜ ਕੇ ਖਾਂਦੀਆਂ ਸਨ। ਬੌਬ ਭੁੱਖਾ ਮਰਦਾ ਸੀ। ਸੁੱਖੀ ਦੇ ਘਰ ਦਾ ਕਲੇਸ ਬਹੁਤ ਵੱਧ ਗਿਆ ਸੀ। ਬੁੜੀਆਂ ਹੱਥਾਂ ਵਿੱਚੋਂ ਨਿੱਕਲ ਗਈਆਂ ਸਨ। ਆਪਦਾ ਘਰ ਉਜਾੜ ਕੇ, ਬਾਬੇ ਦਾ ਗੁਰਦੁਆਰਾ ਚਲਾ ਰਹੀਆਂ ਸਨ। ਜਿਸ ਕੋਲੋ ਚਾਰ ਜੀਆਂ ਦਾ ਘਰ ਨਹੀਂ ਚਲਦਾ। ਉਹ ਲੋਕ ਸੇਵਾ ਤੇ ਹੋ ਜਾਂਦਾ ਹੈ। ਸੁੱਖੀ, ਹਨੀ ਵਰਗੀਆਂ ਔਰਤਾਂ ਨੂੰ ਪਤੀ ਦੀਆਂ ਗੱਲਾਂ ਬੜ-ਬੜ ਤੇ ਜਬਲੀਆਂ ਲੱਗਦੀਆਂ ਸਨ। ਬਾਬੇ ਬਿਗਾਨੇ ਮਰਦ ਦੀਆਂ ਬਾਤਾਂ ਮਿੱਠੇ ਬਚਨ ਲੱਗਦੇ ਹਨ। ਲੋਕ ਘਰ ਵਾਲਿਆਂ ਨਾਲੋ ਬਾਹਰਲੇ ਦੂਜੇ ਬੰਦੇ ਦੀ ਗੱਲ ਨੂੰ ਧਿਅਨ ਨਾਲ ਸੁਣਦੇ ਹਨ। ਲੋਕ ਅਸਰ ਵੀ ਕਰਦੇ ਹਨ। ਭਾਵੇਂ ਉਹ ਕੁਰਾਹੇ ਹੀ ਪਾਈ ਜਾਵੇ।
Comments
Post a Comment